ਖੇਤੀਬਾੜੀ ਮੰਤਰਾਲਾ
ਰੇਲਵੇ ਵੱਲੋਂ ਦੇਵਲਾਲੀ-ਮੁਜ਼ੱਫ਼ਰਪੁਰ ਕਿਸਾਨ ਰੇਲ ਦੀ ਮੰਗ ਵਧਣ ਤੇ ਗੇੜੇ ਵਧਾ ਕੇ ਹਫ਼ਤੇ ਵਿੱਚ 3 ਕਰਨ ਦਾ ਐਲਾਨ, ਉਦਘਾਟਨੀ ਗੇੜੇ ਤੋਂ ਮਾਲ ਲਦਾਈ ਵਿੱਚ ਲੱਗਭਗ 4 ਗੁਣਾਂ ਵਾਧਾ
ਸੰਗੋਲਾ-ਮਨਮਾਡ-ਦੌਂਦ, ਲਿੰਕ ਕਿਸਾਨ ਰੇਲਗੱਡੀ ਵੀ ਹਫ਼ਤੇ ਵਿੱਚ 3 ਵਾਰ ਚੱਲੇਗੀ
Posted On:
06 SEP 2020 11:42AM by PIB Chandigarh
ਮੰਗ ਵਿੱਚ ਭਾਰੀ ਵਾਧਾ ਹੋਣ ਕਾਰਨ ਰੇਲਵੇ ਨੇ ਹਫ਼ਤੇ ਵਿੱਚ ਦੋ ਵਾਰ ਚੱਲਣ ਵਾਲੀ ਦੇਵਲਾਲੀ-ਮੁਜ਼ੱਫ਼ਰਪੁਰ ਕਿਸਾਨ ਰੇਲਗੱਡੀ ਨੂੰ 08-09-2020 ਤੋਂ ਗੇੜੇ ਵਧਾ ਕੇ ਹਫ਼ਤੇ ਵਿੱਚ 3 ਵਾਰ ਕਰਨ ਦਾ ਫੈਸਲਾ ਕੀਤਾ ਹੈ । ਕੇਂਦਰੀ ਰੇਲਵੇ ਦੇ ਲੋਕ ਸੰਪਰਕ ਵਿਭਾਗ ਵੱਲੋਂ ਕੱਲ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕੇਂਦਰੀ ਰੇਲਵੇ ਵੱਲੋਂ ਸੰਗੋਲਾ ਤੇ ਮਨਮਾਡ ਵਿਚਾਲੇ ਹਫ਼ਤੇ ਵਿੱਚ 2 ਵਾਰ ਚੱਲਣ ਵਾਲੀ ਲਿੰਕ ਕਿਸਾਨ ਰੇਲ ਗੱਡੀ ਦੇ ਗੇੜੇ ਵਧਾ ਕੇ ਵੀ ਹਫ਼ਤੇ ਵਿੱਚ 3 ਵਾਰ ਕੀਤਾ ਜਾਵੇਗਾ । ਇਸ ਰੇਲ ਗੱਡੀ ਨੂੰ ਮਨਮਾਡ ਸਟੇਸ਼ਨ ਤੇ ਦੇਵਲਾਲੀ ਮੁਜ਼ੱਫ਼ਰਪੁਰ ਕਿਸਾਨ ਰੇਲਗੱਡੀ ਨਾਲ ਜੋੜਿਆ ਤੇ ਲਾਹਿਆ ਜਾਵੇਗਾ ।
00107/00108 ਦੇਵਲਾਲੀ-ਮੁਜ਼ੱਫਰਪੁਰ-ਦੇਵਲਾਲੀ ਕਿਸਾਨ ਰੇਲਗੱਡੀ-ਗੱਡੀ ਨੰਬਰ 00107 ਕਿਸਾਨ ਰੇਲ 08-09-2020 ਤੋਂ 25.09.2020 ਤੱਕ ਹਰੇਕ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਵਾਲੇ ਦਿਨ ਸ਼ਾਮ 6 ਵਜੇ ਦੇਵਲਾਲੀ ਤੋਂ ਰਵਾਨਾ ਹੋਵੇਗੀ ਤੇ ਤੀਜੇ ਦਿਨ ਸਵੇਰੇ 04.45 ਵਜੇ ਮੁਜ਼ੱਫ਼ਰਪੁਰ ਜੰਕਸ਼ਨ ਪਹੁੰਚੇਗੀ ।
ਗੱਡੀ ਨੰਬਰ 00108 ਹਰੇਕ ਵੀਰਵਾਰ, ਸ਼ਨੀਵਾਰ ਤੇ ਸੋਮਵਾਰ 10.09.2020 ਤੋਂ 27.09.2020 ਤੱਕ ਮੁਜ਼ੱਫਰਪੁਰ ਜੰਕਸ਼ਨ ਤੋਂ ਸਵੇਰੇ 08.00 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 13.00 ਵਜੇ ਮਨਮਾਡ ਪਹੁੰਚੇਗੀ ।
ਗੱਡੀ ਨੰਬਰ 00109 ਸੰਗੋਲਾ-ਮਨਮਾਡ-ਦੌਂਦ ਲਿੰਕ ਕਿਸਾਨ ਰੇਲਗੱਡੀ 08-09-2020 ਤੋਂ 25.09.2020 ਤੱਕ ਸੰਗੋਲਾ ਤੋਂ ਹਰੇਕ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਵਾਲੇ ਦਿਨ ਸਵੇਰੇ 08.00 ਵਜੇ ਰਵਾਨਾ ਹੋਵੇਗੀ ਤੇ ਉਸੇ ਦਿਨ ਸ਼ਾਮ 18.30 ਵਜੇ ਮਨਮਾਡ ਸਟੇਸ਼ਨ ਪਹੁੰਚੇਗੀ ।
ਗੱਡੀ ਨੰਬਰ 0110 ਲਿੰਕ ਕਿਸਾਨ ਰੇਲਗੱਡੀ 11.09.2020 ਤੋਂ 28.09.2020 ਤੱਕ ਮਨਮਾਡ ਤੋਂ ਹਰੇਕ ਸ਼ੁੱਕਰਵਾਰ, ਐਤਵਾਰ ਤੇ ਮੰਗਲਵਾਰ ਬਾਅਦ ਦੁਪਹਿਰ 14.00 ਵਜੇ ਰਵਾਨਾ ਹੋਵੇਗੀ ਤੇ ਉਸੇ ਦਿਨ ਸ਼ਾਮ 18.15 ਵਜੇ ਦਾਊਂਦ ਪਹੁੰਚੇਗੀ ।
ਕਿਸਾਨ ਰੇਲ ਦੇ ਉਦਘਾਟਨੀ ਦਿਨ 07.08.2020 ਨੂੰ 90.92 ਟਨ ਲਦਾਈ ਹੋਈ ਸੀ, ਜੋ 01.09.2020 ਨੂੰ ਵਧ ਕੇ 354.29 ਟਨ ਤੱਕ ਪਹੁੰਚ ਗਈ । ਕਿਸਾਨ ਰੇਲ ਦੇ ਗੇੜੇ ਵਧਣ ਨਾਲ ਮਾਲ ਲਦਾਈ ਵਿੱਚ 4 ਗੁਣਾਂ ਵਾਧਾ ਹੋਣ ਦੀ ਆਸ ਹੈ ।
ਏਪੀਐੱਸ/ਐੱਸਜੀ
(Release ID: 1651879)