ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ-19 ਜਿਹੀਆਂ ਇਨਫੈਕਸ਼ਨ ਸਕ੍ਰਿਸ਼ਨਾਂ ਨੂੰ ਠੋਸ ਰੂਪ ਦੇਣ ਵਾਲਾ ਕਨਸਤਰ ਬੈਗ ਕੋਵਿਡ-19 ਦੇ ਇਲਾਜ਼ ਵਿੱਚ ਲਗੇ ਸਿਹਤ ਕਾਮਿਆਂ ਨੂੰ ਇਸਦੇ ਲਾਗ ਦੇ ਜ਼ੋਖਮ ਤੋਂ ਬਚਾ ਸਕਦਾ ਹੈ

Posted On: 04 SEP 2020 7:16PM by PIB Chandigarh

ਕੋਵਿਡ-19, ਟੀਬੀ, ਅਤੇ ਇਨਫਲੂਐਨਜ਼ਾ ਜਿਹੇ ਇਨਫੈਕਸ਼ਨ ਰੋਗਾਂ ਤੋਂ ਹੋਣ ਵਾਲੇ ਇਨਫੈਕਸ਼ਨ ਸਕ੍ਰਿਸ਼ਨ ਅਜਿਹੇ ਮਰੀਜ਼ਾਂ ਦੇ ਇਲਾਜ਼ ਵਿੱਚ ਲੱਗੇ ਸਿਹਤ ਕਰਮਚਾਰੀਆਂ ਦੇ ਲਈ ਉਚ ਜੋਖਮ ਦੇ ਹਾਲਾਤ ਪੈਦਾ ਕਰਦੇ ਹਨ। ਕਚਰਾ ਸੰਭਾਲ਼ਣ ਵੇਲੇ ਉੱਚ-ਜੋਖਮ ਦੀ ਹਾਲਤ ਨੂੰ ਕਨਸਤਰ ਬੈਗ ਨਾਲ ਜਲਦੀ ਕਾਬੂ ਕੀਤਾ ਜਾ ਸਕਦਾ ਹੈ ਇਹ ਬੈਗ ਇਨਫੈਕਸ਼ਨ ਸਕ੍ਰਿਸ਼ਨ ਨੂੰ ਤੇਜ਼ੀ ਨਾਲ ਥੋੜ ਰੂਪ ਪ੍ਰਦਾਨ ਕਰਦਾ ਹੈ ਜਿਸ ਨਾਲ ਇਨਫੈਕਸ਼ਨ ਸਕ੍ਰਿਸ਼ਨ ਦਾ ਨਿਪਟਾਰਾ ਵਧੇਰੇ ਸੁਰੱਖਿਅਤ ਹੋ ਜਾਂਦਾ ਹੈ।

ਸਾਹ ਦੀਆਂ ਇਨਫੈਕਸ਼ਨ ਸਕ੍ਰਿਸ਼ਨਾਂ ਦੇ ਸੁਰੱਖਿਅਤ ਪ੍ਰਬੰਧਨ ਲਈ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ, ਸ਼੍ਰੀ ਚਿਤਰਾ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ) ਦੇ ਖੋਜਕਰਤਾਵਾਂ ਨੇ ਆਈਸੀਯੂ ਦੇ ਮਰੀਜ਼ਾਂ ਜਾਂ ਸਾਹ ਵਾਲੇ ਪ੍ਰੇਸ਼ਾਨੀ ਭਰੇ ਵਾਰਡਾਂ ਵਿੱਚ ਇਨਫੈਕਸ਼ਨ ਸਕ੍ਰਿਸ਼ਨਾਂ ਦੇ ਸੁਰੱਖਿਅਤ ਪ੍ਰਬੰਧਨ ਲਈ ਇੱਕ ਢੰਗ ਲਿਆਂਦਾ ਹੈ। ਉਨ੍ਹਾਂ ਨੇ ਇੱਕ ਪ੍ਰਭਾਵਸ਼ਾਲੀ ਰੋਗਾਣੂ-ਮੁਕਤ ਰੱਖਣ ਵਾਲੀ ਸੁਪਰ-ਜਜ਼ਬ ਪਦਾਰਥਾਂ ਵਾਲੇ ਕਨਸਤਰ ਬੈਗ ਵਿਕਸਿਤ ਕੀਤੇ ਹਨ, ਜਿਸਦਾ ਨਾਮ ਹੈ ਐਕਰੀਲੋਸਰਬ

ਕਨਸਤਰ ਬੈਗ 500 ਮਿਲੀਲੀਟਰ ਸਕ੍ਰਿਸ਼ਨਾਂ ਜਜ਼ਬ ਕਰ ਸਕਦੇ ਹਨ ਅਤੇ ਇਸ ਨੂੰ ਤੁਰੰਤ ਠੋਸ ਕਰ ਸਕਦੇ ਹਨ। ਇਸਤੋਂ ਇਲਾਵਾ, ਕੀਟਾਣੂਨਾਸ਼ਕਾਂ ਦੀ ਮੌਜੂਦਗੀ ਦੇ ਕਾਰਨ ਸਮੁੱਚੀ ਪ੍ਰਣਾਲੀ ਨੂੰ ਬਿਨਾਂ ਕਿਸੇ ਸਮੇਂ ਦੇ ਕੀਟਾਣੁ ਰਹਿਤ ਕੀਤਾ ਜਾਵੇਗਾ।  ਲਾਈਨਰ ਸੰਰਚਨਾ ਵਿੱਚ ਇੱਕ ਪੇਟੈਂਟ ਡਿਜ਼ਾਈਨ ਹੈ ਜੋ ਪ੍ਰਗਤੀਸ਼ੀਲ ਸ਼ੋਸ਼ਕ ਉਪਲਬਧਤਾ ਨੂੰ ਉੱਪਰ ਵੱਲ ਲੈ ਜਾਣ ਦੀ ਮਨਜੂਰੀ ਦਿੰਦਾ ਹੈ। ਇਨ੍ਹਾਂ ਥੈਲੀਆਂ ਦੇ ਅੰਦਰ ਜਮਾਉਣ ਵਾਲੇ (ਠੋਸੀਕਰਣ) ਅਤੇ ਤਤਕਾਲ ਰੋਗਾਣੂ-ਮੁਕਤ ਕਰਨ ਦੇ ਤੱਤ ਹਨ, ਜੋ ਸਕ੍ਰਿਸ਼ਨਾਂ ਦੇ ਰਿਸਣ ਨੂੰ ਰੋਕ ਕੇ ਅਤੇ ਐਰੋਸੋਲ ਦੇ ਗਠਨ ਨਾਲ ਸੈਕੰਡਰੀ ਇਨਫੈਕਸ਼ਨਾਂ ਦੇ ਜੋਖਮ ਨੂੰ ਖ਼ਤਮ ਕਰ ਦਿੰਦਾ ਹੈ ਇਸ ਨਾਲ ਸਿਹਤ ਕਰਮਚਾਰੀਆਂ ਦਾ ਇਨਫੈਕਸ਼ਨ ਤੋਂ ਬਚਾਵ ਹੋ ਸਕਦਾ ਹੈ ਅਤੇ ਇਸ ਨਾਲ ਕੰਮ ਵਾਲੀ ਥਾਂ ਦੇ ਸੁਰੱਖਿਅਤ ਪ੍ਰਬੰਧਨ ਨੂੰ ਵਧਾਵਾ ਮਿਲਦਾ ਹੈ। ਕਨਸਤਰ ਬੈਗ ਇੱਕ ਅਨੁਕੂਲਣ ਯੋਗ ਸੀਲ੍ਰ ਬੈਗ ਵਿੱਚ ਬੰਦ ਹੁੰਦੇ ਹਨ ਜੋ ਰਿਸਣ ਮੁਕਤ ਡੀਕਨਟੈਮੀਨੇਟਡ ਜੈਵਿਕ ਮੈਡੀਕਲ ਰਹਿੰਦ-ਖੂੰਹਦ ਦੇ ਰੂਪ ਵਿੱਚ ਪੈਕ ਕੀਤੇ ਜਾ ਸਕਦੇ ਹਨ। ਇਸ ਕਨਸਤਰ ਬੈਗ ਦੀ ਪਰਖ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਕੀਤੀ ਗਈ ਹੈ।

ਐੱਸਸੀਟੀਐੱਮਐੱਸਟੀ ਦੀ ਟੀਮ ਜਿਸ ਨੇ ਇਹ ਤਕਨਾਲੋਜੀ ਬਣਾਈ ਹੈ ਉਸ ਵਿੱਚ ਜੈਵ-ਪਦਾਰਥਕ ਵਿਗਿਆਨੀ ਅਤੇ ਡਾਕਟਰ ਸ਼ਾਮਲ ਹਨ ਡਾ. ਮੰਜੂ , ਸੀਨੀਅਰ ਡਾ. ਮਨੋਜ ਕਾਮਥ, ਡਾ. ਆਸ਼ਾ ਕਿਸ਼ੋਰ, ਡਾ. ਅਜੈ ਪ੍ਰਸਾਦ ਰਿਸ਼ੀ ਆਦਿ। ਐਕਰਿਲੋਸੋਰਬ ਸਕਸ਼ਨ ਕਨਸਤਰ ਲਾਈਨਰ (ਸੀਐੱਲ ਸੀਰੀਜ਼) ਬੈਗ ਦੀ ਜਾਣਕਾਰੀ ਰੋਮਸੰਸ ਸਾਈਟੀਫਿਕ ਐਂਡ ਸਰਜੀਕਲ ਪ੍ਰਾਈਵੇਟ ਲਿਮਟਡ ਨੂੰ ਇਸਦੇ ਨਿਰਮਾਣ ਅਤੇ ਤਤਕਾਲ ਮਾਰਕੀਟਿੰਗ ਦੇ ਲਈ ਦਿੱਤੀ ਗਈ ਹੈ। ਹਰ ਕਨਸਤਰ ਲਾਈਨਰ ਬੈਗ ਦੀ ਕੀਮਤ ਲਗਭਗ 100 ਰੁਪਏ ਹੋਵੇਗੀ।

ਰੋਮਸੰਸ ਸਾਈਟੀਫਿਕ ਐਂਡ ਸਰਜੀਕਲ ਪ੍ਰਾਈਵੇਟ ਲਿਮਟਡ ਕੰਪਨੀ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ ਜੋ ਬਾਜ਼ਾਰ ਵਿੱਚ 200 ਤੋਂ ਵੱਧ ਉਤਪਾਦਾਂ ਦੇ ਨਾਲ ਮੈਡੀਕਲ ਉਪਕਰਣ ਨਿਰਮਾਣ ਖੇਤਰ ਵਿੱਚ ਇੱਕ ਵੱਡੀ ਕੰਪਨੀ ਹੈ। ਇਸ ਕੰਪਨੀ ਦੇ ਕੋਲ ਡਿਸਪੋਜ਼ੇਬਲ ਮੈਡੀਕਲ ਅਤੇ ਸਰਜੀਕਲ ਉਪਕਰਣਾਂ ਦੇ ਖੇਤਰ ਵਿੱਚ ਨਿਰਮਾਣ ਦੀ ਅੱਧੀ ਸਦੀ ਦੀ ਮੁਹਾਰਤ ਹੈ ਅਤੇ ਮੈਡੀਕਲ ਉਪਕਰਣ ਖੇਤਰ ਵਿੱਚ ਇਹ ਇੱਕ ਪ੍ਰਮੁੱਖ ਬ੍ਰਾਂਡ ਹੈ। ਇਸ ਕੰਪਨੀ ਦੇ ਉਤਪਾਦਾਂ ਦੀ ਦੁਨੀਆਂ ਦੇ 65 ਦੇਸ਼ਾਂ ਵਿੱਚ ਵੰਡ ਹੁੰਦੀ ਹੈ। ਗੁਣਵਤਾ ਇਸ ਕੰਪਨੀ ਦਾ ਮੁੱਖ ਆਦਰਸ਼ ਸ਼ਬਦ ਹੈ, ਜੋ ਇਸਦੇ ਕਈ ਉਤਪਾਦਾਂ ਦੇ ਲਈ ਮਿਲੇ ਆਈਐੱਸਓ ਅਤੇ ਸੀਈ ਸਰਟੀਫਿਕੇਟਾਂ ਤੋਂ ਸਪਸ਼ਟ ਹੈ।

ਇਨ-ਹਾਉਸ ਡਿਜ਼ਾਈਨ ਕੀਤੇ ਗਏ ਸਕਸ਼ਨਕਨਸਤਰ ਲਾਈਨਰ ਬੈਗਾਂ ਦਾ ਖੇਤਰ ਟਰਾਇਲ ਐੱਸਸੀਟੀਐੱਮਐੱਸਟੀ ਵਿੱਚ ਕੀਤਾ ਜਾ ਰਿਹਾ ਹੈ।

 

https://ci5.googleusercontent.com/proxy/TUrnU7e4zizS9Oy9rGnBEU5ePnLBK0vvOdIGQW-wzBA546yWlJr53PiJM1b4b55Ka9XWb2PQy6kipMqTBGXafqTzfrd3xJc4Qjfxa2rJGYdMbsW9GZV8vRdOZQ=s0-d-e1-ft#https://static.pib.gov.in/WriteReadData/userfiles/image/image003VSLD.jpg

https://ci4.googleusercontent.com/proxy/CIe1H34ZBLEpRSnhk0PflvcaQW-Wme8BvZB13JwQD9cqaTgLI6zhB4WChLHC5qCBWEb0fpD8nZvyAjJh1oGf7X9noPm23LmdQCLqOICR7febLmIxhrTMdSxXFg=s0-d-e1-ft#https://static.pib.gov.in/WriteReadData/userfiles/image/image004C3CN.jpg

 

ਇਸ ਸਬੰਧੀ ਵਧੇਰੇ ਜਾਣਕਾਰੀ ਦੇ ਲਈ ਡਾ. ਮਨੋਜ ਕਾਮਥ ਨਾਲ (manoj@sctimst.ac.inਸੰਪਰਕ ਕਰੋ।

 

*****

 

ਐੱਨਬੀ/ਕੇਜੀਐੱਸ /( ਡੀਐੱਸਟੀ ਮੀਡੀਆ ਸੈੱਲ)



(Release ID: 1651482) Visitor Counter : 192