ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕੀਤੀ
‘ਆਪਣੀ ਖਾਕੀ ਵਰਦੀ ਦਾ ਸਨਮਾਨ ਹਮੇਸ਼ਾ ਬਣਾਈ ਰੱਖਣਾ’: ਪ੍ਰਧਾਨ ਮੰਤਰੀ
ਕੋਵਿਡ-19 ਮਹਾਮਾਰੀ ਦੇ ਦੌਰਾਨ ਪੁਲਿਸ ਦਾ 'ਮਨੁੱਖੀ' ਪੱਖ ਸਾਹਮਣੇ ਆਇਆ: ਪ੍ਰਧਾਨ ਮੰਤਰੀ
Posted On:
04 SEP 2020 2:32PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕਾਦਮੀ (ਐੱਸਵੀਪੀ ਐੱਨਪੀਏ) ਵਿਖੇ ‘ਦੀਕਸ਼ਾਂਤ ਪਰੇਡ ਆਯੋਜਨ’ ਦੌਰਾਨ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ।
ਇਸ ਮੌਕੇ ʼਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬਾਕਾਇਦਾ ਉਨ੍ਹਾਂ ਨੌਜਵਾਨ ਆਈਪੀਐੱਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ ਜੋ ਅਕਾਦਮੀ ਵਿੱਚੋਂ ਪਾਸ ਹੁੰਦੇ ਹਨ, ਪਰ ਇਸ ਸਾਲ ਕੋਰੋਨਾ ਵਾਇਰਸ ਦੇ ਕਾਰਨ ਉਹ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰ ਸਕੇ। ਉਨ੍ਹਾਂ ਅੱਗੇ ਕਿਹਾ, “ਪਰ ਮੈਨੂੰ ਯਕੀਨ ਹੈ ਕਿ ਮੇਰੇ ਕਾਰਜਕਾਲ ਦੌਰਾਨ, ਮੈਂ ਕਿਸੇ ਨਾ ਕਿਸੇ ਸਮੇਂ ਤੁਹਾਨੂੰ ਜ਼ਰੂਰ ਮਿਲਾਂਗਾ।”
ਪ੍ਰਧਾਨ ਮੰਤਰੀ ਨੇ ਆਈਪੀਐੱਸ ਪ੍ਰੋਬੇਸ਼ਨਰਾਂ ਨੂੰ ਸਫ਼ਲਤਾ ਪੂਰਵਕ ਟ੍ਰੇਨਿੰਗ ਪੂਰੀ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਪ੍ਰੋਬੇਸ਼ਨਰਾਂ ਨੂੰ ਆਪਣੀ ਵਰਦੀ ਤੋਂ ਮਿਲਣ ਵਾਲੀ ਸ਼ਕਤੀ ਦੀ ਬਜਾਏ ਆਪਣੀ ਵਰਦੀ ʼਤੇ ਮਾਣ ਹੋਵੇ।“ਆਪਣੀ ਖਾਕੀ ਵਰਦੀ ਦਾ ਸਤਿਕਾਰ ਕਦੀ ਨਾ ਗਵਾਓ। ਉਨ੍ਹਾਂ ਅੱਗੇ ਕਿਹਾ ਕਿਪੁਲਿਸ ਦੁਆਰਾ,ਵਿਸ਼ੇਸ਼ ਕਰਕੇ ਕੋਵਿਡ-19 ਦੌਰਾਨ ਕੀਤੇ ਗਏ ਚੰਗੇ ਕੰਮ ਦੇ ਕਾਰਨਖਾਕੀ ਵਰਦੀ ਦਾ ਮਨੁੱਖੀ ਚਿਹਰਾ ਜਨਤਾ ਦੀ ਯਾਦ ਵਿੱਚ ਉੱਕਰਗਿਆ ਹੈ।
ਆਈਪੀਐੱਸ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ ਹੁਣ ਤੱਕ ਤੁਸੀਂ ਇੱਕ ਸੁਰੱਖਿਆਤਮਕ ਮਾਹੌਲ ਵਿੱਚ ਇੱਥੇ ਇੱਕ ਟ੍ਰੇਨੀ ਸੀ। ਪਰ ਜਿਸ ਪਲ ਤੁਸੀਂ ਅਕਾਦਮੀ ਤੋਂ ਬਾਹਰ ਜਾਉਗੇ, ਸਥਿਤੀ ਰਾਤੋ ਰਾਤ ਬਦਲ ਜਾਵੇਗੀ। ਤੁਹਾਡੇ ਪ੍ਰਤੀ ਨਜ਼ਰੀਆ ਬਦਲ ਜਾਵੇਗਾ। ਵਧੇਰੇ ਸਜੱਗ ਰਹੋ, ਪਹਿਲਾ ਪ੍ਰਭਾਵ ਹੀ ਆਖਰੀ ਪ੍ਰਭਾਵ ਹੁੰਦਾ ਹੈ। ਜਿੱਥੇ ਵੀ ਤੁਸੀਂ ਤਬਦੀਲ ਹੋ ਕੇ ਜਾਵੋਗੇ, ਤੁਹਾਡਾ ਅਕਸ਼ ਵੀ ਉੱਥੇ ਪਹੁੰਚ ਜਾਵੇਗਾ। "
ਪ੍ਰਧਾਨਮੰਤਰੀ ਨੇ ਪ੍ਰੋਬੇਸ਼ਨਰਾਂ ਨੂੰ ਸਲਾਹ ਦਿੱਤੀ ਕਿ ਉਹ ਚੰਗੇ ਮਾੜੇ ਦੀ ਪਹਿਚਾਣ ਕਰਨ ਦਾ ਹੁਨਰ ਵਿਕਸਿਤ ਕਰਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਗੱਲਾਂ ਸੁਣਨੀਆਂ ਬੰਦ ਨਾ ਕਰਨ ਬਲਕਿਪਰ ਜਿਹੜੀਆਂ ਗੱਲਾਂ ਸੁਣਦੇ ਹਨ ਉਨ੍ਹਾਂ ਨੂੰ ਫਿਲਟਰ ਕਰਨ ਦੇ ਯੋਗ ਬਣਨ। “ਆਪਣੇ ਕੰਨਾਂ ʼਤੇ ਤਾਲੇ ਨਾ ਲਗਾਓ ਬਲਕਿ ਇਸ ਦੀ ਜਗ੍ਹਾ ਫਿਲਟਰ ਲਗਾਓ। ਜਦੋਂ ਕੇਵਲ ਫਿਲਟਰ ਕੀਤੀਆਂ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਜਾਣਗੀਆਂ ਤਾਂ ਕਚਰਾ ਅਲੱਗ ਕਰਕੇ ਦਿਲ ਨੂੰ ਸਾਫ ਰੱਖਣ ਵਿੱਚ ਮਦਦ ਮਿਲੇਗੀ।
ਪ੍ਰਧਾਨਮੰਤਰੀ ਨੇ ਪ੍ਰੋਬੇਸ਼ਨਰਾਂ ਨੂੰ ਤਾਕੀਦ ਕੀਤੀ ਕਿ ਉਹ ਜਿਸ ਵੀ ਸਟੇਸ਼ਨ ʼਤੇ ਤੈਨਾਤ ਹੋਣ, ਉੱਥੇ ਆਪਣੇਪਣ ਅਤੇ ਗਰਵ ਦੀ ਭਾਵਨਾ ਪੈਦਾ ਕਰਨ। ਉਨ੍ਹਾਂ ਨੇ ਪ੍ਰੋਬੇਸ਼ਨਰਾਂ ਨੂੰ ਆਮ ਲੋਕਾਂ ਨਾਲ ਹਮਦਰਦੀ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਡਰ ਦੇ ਜ਼ਰੀਏ ਲੋਕਾਂ ਨੂੰ ਕਾਬੂ ਵਿੱਚ ਰੱਖਣ ਦੀ ਬਜਾਏ ਹਮਦਰਦੀ ਨਾਲ ਲੋਕਾਂ ਦੇ ਦਿਲ ਜਿੱਤਣ ਦਾ ਪ੍ਰਭਾਵ ਬਹੁਤ ਲੰਬੇ ਸਮੇਂ ਤੱਕ ਰਹੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਪੁਲਿਸ ਦਾ 'ਮਾਨਵੀ' ਪੱਖ ਸਾਹਮਣੇ ਆਇਆ।
ਪ੍ਰਧਾਨ ਮੰਤਰੀ ਨੇ ਅਪਰਾਧ ਨੂੰ ਸੁਲਝਾਉਣ ਵਿੱਚ ਸਹਾਇਤਾ ਕਰਨ ਵਾਲੀ ਕੌਂਸਟੇਬੁਲਰੀ ਇੰਟੈਲੀਜੈਂਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰੋਬੇਸ਼ਨਰਾਂ ਨੂੰ ਤਾਕੀਦ ਕੀਤੀ ਕਿ ਉਹ ਜ਼ਮੀਨੀ ਪੱਧਰ ਦੇ ਖੁਫੀਆ ਇਨਪੁਟਸ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਧ ਤੋਂ ਵੱਧ ਸੰਭਵ ਸੀਮਾ ਤੱਕ ਟੈਕਨੋਲੋਜੀ ਦੀ ਵਰਤੋਂ ਕਰਨ। ਉਨ੍ਹਾਂ ਹੋਰ ਕਿਹਾ ਕਿ ਸੂਚਨਾ, ਬਿਗ ਡਾਟਾ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੀ ਕੋਈ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਉਪਲੱਬਧ ਜਾਣਕਾਰੀ ਨੂੰ ਇੱਕ ਅਸਾਸਾ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਨੇ ਜਿਸ ਤਰ੍ਹਾਂ ਆਪਦਾ ਦੇ ਦੌਰਾਨ ਪ੍ਰਦਰਸ਼ਨ ਕੀਤਾ ਹੈ, ਉਸ ਨਾਲ ਪੁਲਿਸ ਸੇਵਾ ਨੂੰ ਇੱਕ ਨਵੀਂ ਪਹਿਚਾਣ ਮਿਲੀ ਹੈ। ਉਨ੍ਹਾਂ ਨੇ ਤਾਕੀਦ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਐੱਨਡੀਆਰਐੱਫ ਸਮੂਹਾਂ ਦਾ ਗਠਨ ਕਰਨ ਅਤੇ ਕੁਦਰਤੀ ਆਪਦਾ ਸਮੇਂ ਲੋਕਾਂ ਦੀ ਸਹਾਇਤਾ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਪਣੀ ਟ੍ਰੇਨਿੰਗ ਨੂੰ ਕਦੇ ਵੀ ਘੱਟ ਨਾ ਸਮਝੋ। ਉਨ੍ਹਾਂ ਨੇ ਇਸ ਮਾਨਸਿਕਤਾ ਤੋਂ ਬਾਹਰ ਆਉਣ ਦੀ ਅਪੀਲ ਕੀਤੀ ਕਿ ਟ੍ਰੇਨਿੰਗ ਇੱਕ ਸਜ਼ਾ ਵਜੋਂ ਹੋਈ ਤੈਨਾਤੀ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਮਿਸ਼ਨ ਕਰਮਯੋਗੀ ਲਾਂਚ ਕੀਤਾ ਗਿਆ ਸੀ। ਇਹ ਸਾਡੀ 7 ਦਹਾਕੇ ਪੁਰਾਣੀ ਸਿਵਲ ਸੇਵਾ ਵਿੱਚ ਸਮਰੱਥਾ ਨਿਰਮਾਣ ਅਤੇ ਕੰਮ ਪ੍ਰਤੀ ਪਹੁੰਚ, ਦੋਵਾਂ ਵਿੱਚ ਹੀ ਇੱਕ ਵੱਡਾ ਸੁਧਾਰ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮ ਅਧਾਰਿਤ ਪਹੁੰਚ ਤੋਂ ਭੂਮਿਕਾ ਅਧਾਰਿਤ ਪਹੁੰਚ ਵੱਲ ਇੱਕ ਬਦਲਾਅ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਪ੍ਰਤਿਭਾ ਦੀ ਮੈਪਿੰਗ ਅਤੇ ਟ੍ਰੇਨਿੰਗ ਵਿੱਚ ਮਦਦ ਮਿਲੇਗੀ। ਇਸ ਨਾਲ ਸਹੀ ਵਿਅਕਤੀ ਨੂੰ ਸਹੀ ਭੂਮਿਕਾ ਵਿੱਚ ਰੱਖਣ ਲਈ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ, 'ਤੁਹਾਡੇ ਪ੍ਰੋਫੈਸ਼ਨ ਵਿੱਚ ਕਿਸੇ ਅਕਲਪਿਤ ਚੀਜ਼ ਦਾ ਸਾਹਮਣਾ ਕਰਨ ਦਾ ਕਾਰਕ ਬਹੁਤ ਅਧਿਕ ਹੁੰਦਾ ਹੈ, ਅਤੇ ਤੁਹਾਨੂੰ ਸਾਰਿਆਂ ਨੂੰ ਇਸ ਪ੍ਰਤੀ ਚੌਕਸ ਅਤੇ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਇੱਕ ਉੱਚ ਪੱਧਰ ਦਾ ਤਣਾਅ ਹੁੰਦਾ ਹੈ, ਅਤੇ ਇਸ ਕਰਕੇ ਆਪਣੇ ਨਜ਼ਦੀਕੀ ਅਤੇ ਪ੍ਰਿਯ ਲੋਕਾਂ ਨਾਲ ਗੱਲਬਾਤ ਕਰਦੇ ਰਹਿਣਾ ਮਹੱਤਵਪੂਰਨ ਹੈ। ਸਮੇਂ ਸਮੇਂ ʼਤੇ, ਚਾਹੇ ਛੁੱਟੀ ਵਾਲੇ ਦਿਨ ਹੀ, ਕਿਸੇ ਅਜਿਹੇ ਵਿਅਕਤੀ ਜਾਂ ਅਧਿਆਪਕ ਨੂੰ ਮਿਲੋ ਜਿਸ ਦੀ ਸਲਾਹ ਦੀ ਤੁਸੀਂ ਕਦਰ ਕਰਦੇ ਹੋ।”
ਪ੍ਰਧਾਨ ਮੰਤਰੀ ਨੇ ਪੁਲਿਸਿੰਗ ਵਿੱਚ ਫਿਟਨਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ਟ੍ਰੇਨਿੰਗ ਦੌਰਾਨ ਵਿਕਸਿਤ ਹੋਈ ਫਿਟਨਸ ਬਣਾਈ ਰੱਖਣੀ ਹੁੰਦੀ ਹੈ। ਜੇਕਰ ਤੁਸੀਂ ਫਿਟ ਹੋਵੋਗੇ, ਤਾਂ ਤੁਹਾਡੇ ਆਸ-ਪਾਸ ਦੇ ਸਾਥੀ ਵੀ ਫਿਟ ਹੋਣਗੇ, ਉਹ ਤੁਹਾਨੂੰ ਦੇਖ ਕੇ ਪ੍ਰੇਰਿਤ ਹੋਣਗੇ।
ਪ੍ਰਧਾਨ ਮੰਤਰੀ ਨੇ ਗੀਤਾ ਦੇ ਉਸ ਸਲੋਕ ਨੂੰ ਧਿਆਨ ਵਿੱਚ ਰੱਖਣ ਦੀ ਤਾਕੀਦ ਕੀਤੀ ਜਿਸ ਅਨੁਸਾਰ ਲੋਕ ਮਹਾਂਪੁਰਸ਼ਾਂ ਦੁਆਰਾ ਨਿਰਧਾਰਿਤ ਕੀਤੀਆਂ ਮਿਸਾਲਾਂ ਦੀ ਪਾਲਣਾ ਕਰਦੇ ਹਨ।
“ਯਤ੍, ਯਤ੍ ਆਚਰਤਿ, ਸ਼੍ਰੇਸ਼ਠ:,
ਤਤ੍,ਤਤ੍, ਏਵ, ਇਤਰ:, ਜਨ:,
ਸ:, ਯਤ੍, ਪ੍ਰਮਾਣਮ੍, ਕੁਰੂਤੇ, ਲੋਕ:,
ਤਤ੍,ਅਨੁਵਰਤਤੇ।
(“यत्, यत् आचरति, श्रेष्ठः,
तत्, तत्, एव, इतरः, जनः,
सः, यत्, प्रमाणम्, कुरुते, लोकः,
तत्, अनुवर्तते।)
********
ਵੀਆਰਆਰਕੇ/ ਏਕੇ
(Release ID: 1651427)
Visitor Counter : 238
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam