ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਮਿਸ਼ਨ ਕਰਮਯੋਗੀ ਦਾ ਉਦੇਸ਼ ਆਮ ਲੋਕਾਂ ਲਈ “ਈਜ਼ ਆਵ੍ ਲਿਵਿੰਗ ” ਨੂੰ ਸੁਨਿਸ਼ਚਿਤ ਕਰਨਾ ਹੈ

ਮਿਸ਼ਨ, ਇੱਕ ਨਿਊ ਇੰਡੀਆ ਦੇ ਨਵੇਂ ਭਵਿੱਖ ਲਈ ਤਿਆਰ ਸਿਵਲ ਸਰਵਿਸ ਦੀ ਸਿਰਜਣਾ ਕਰੇਗਾ: ਡਾ. ਜਿਤੇਂਦਰ ਸਿੰਘ


ਮਿਸ਼ਨ ਕਰਮਯੋਗੀ ਵਿਸ਼ਵ ਦਾ ਸਭ ਤੋਂ ਵੱਡਾ ਸਿਵਲ ਸੇਵਾਵਾਂ ਸੁਧਾਰ ਹੋਵੇਗਾ

ਇਹ ਕੁਸ਼ਲ ਜਨਤਕ ਸੇਵਾ ਪ੍ਰਦਾਨ ਕਰਨ ਲਈ ਵਿਅਕਤੀਗਤ, ਸੰਸਥਾਗਤ ਅਤੇ ਪ੍ਰਕਿਰਿਆ ਦੇ ਪੱਧਰ ʼਤੇ ਸਮਰੱਥਾ ਨਿਰਮਾਣ ਤੰਤਰ ਦਾ ਇੱਕ ਵਿਆਪਕ ਸੁਧਾਰ ਹੈ: ਡਾ. ਜਿਤੇਂਦਰ ਸਿੰਘ

Posted On: 02 SEP 2020 4:57PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਦਾ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੰਤਰੀ ਮੰਡਲ ਦੁਆਰਾ ਮਿਸ਼ਨ ਕਰਮਯੋਗੀ- ਸਿਵਲ ਸੇਵਾਵਾਂ ਸਮਰੱਥਾ ਨਿਰਮਾਣ ਲਈ ਇੱਕ ਰਾਸ਼ਟਰੀ ਪ੍ਰੋਗਰਾਮ (ਐੱਨਪੀਸੀਐੱਸਸੀਬੀ) ਦਾ ਪਾਸ ਕੀਤਾ ਜਾਣਾ, ਨਿਊ ਇੰਡੀਆਦੇ ਨਵੇਂ ਭਵਿੱਖ ਲਈ ਤਿਆਰ ਸਿਵਲ ਸੇਵਾ ਦੀ ਸਿਰਜਣਾ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗਾ। ਮੀਡੀਆ ਨੂੰ ਜਾਣਕਾਰੀ ਦਿੰਦੇ  ਹੋਏ ਉਨ੍ਹਾਂ ਕਿਹਾ ਕਿ ਇਹ ਸਿਵਲ ਸੇਵਾਵਾਂ ਨੂੰ ਇੱਕ ਅਜਿਹੇ ਅਸਲ ਕਰਮਯੋਗੀ ਵਜੋਂ ਵਿਕਸਿਤ ਕਰਨ ਦਾ ਪ੍ਰਯਤਨ ਹੈ, ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਰਜਣਾਤਮਕ, ਉਸਾਰੂ, ਪ੍ਰੋ-ਐਕਟਿਵ ਅਤੇ ਤਕਨੀਕੀ ਤੌਰ ਤੇ ਸਸ਼ਕਤ ਹੈ। ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਸਿਲੋਜ਼ ਵਿੱਚ ਕੰਮ ਕਰਨ ਦੇ ਸੱਭਿਆਚਾਰ ਖ਼ਤਮ ਕਰਨਾ ਅਤੇ ਸਿਖਲਾਈ ਦੇ ਮੌਡਿਊਲਸ ਦੀ ਬਹੁਲਤਾ ਉੱਤੇ ਅੰਕੁਸ਼ ਲਗਾਉਣਾਵੀ ਹੈ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕ੍ਰਾਂਤੀਕਾਰੀ ਪ੍ਰਸ਼ਾਸਨ ਸੁਧਾਰ ਲਿਆਂਦੇ ਗਏ ਸਨ। ਉਨ੍ਹਾਂ ਕਿਹਾ ਕਿ 19 ਅਗਸਤ, 2020 ਨੂੰ ਰਾਸ਼ਟਰੀ ਭਰਤੀ ਏਜੰਸੀ ਪਾਰਿਤ ਹੋਣ ਦੇ ਇਤਿਹਾਸਿਕ ਫੈਸਲੇ ਤੋਂ ਬਾਅਦ, ਮਿਸ਼ਨ ਕਰਮਯੋਗੀ ਗਹਿਰਾਈ ਅਤੇ ਪ੍ਰਸਾਰ ਦੇ ਮਾਮਲੇ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਸਿਵਲ ਸੇਵਾਵਾਂ ਸੁਧਾਰ ਸਾਬਤ ਹੋਏਗਾ। ਉਨ੍ਹਾਂ ਅੱਗੇ ਕਿਹਾ ਕਿ ਮਿਡ-ਕੈਰੀਅਰ ਟ੍ਰੇਨਿੰਗ ਸਾਰੀਆਂ ਭਾਸ਼ਾਵਾਂ ਵਿੱਚ ਸਾਰੇ ਪੱਧਰਾਂ 'ਤੇ ਸਾਰੀਆਂ ਸੇਵਾਵਾਂ ਲਈ ਉਪਲੱਬਧ ਹੋਵੇਗੀ ਅਤੇ ਇਸ ਗੱਲ' ਤੇ ਜ਼ੋਰ ਦਿੱਤਾ ਗਿਆ ਕਿ ਇਹ ਟ੍ਰੇਨਿੰਗ ਭਾਰਤ ਸਰਕਾਰ ਦੇ ਸਾਰੇ ਪੱਧਰਾਂ 'ਤੇ ਸੇਵਾਵਾਂ ਦੇ ਪੇਸ਼ੇਵਰ ਵਿਤਰਣ ਵਿੱਚ ਸਹਾਇਤਾ ਕਰੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਨਿਯਮ ਵਿਸ਼ੇਸ਼ ਤੋਂ ਲੈ ਕੇ ਭੂਮਿਕਾ ਵਿਸ਼ੇਸ਼ ਤੱਕ ਸੰਸਥਾਗਤ ਸਮਰੱਥਾ ਨਿਰਮਾਣ ਸਿਖਲਾਈ, ਹੁਨਰਾਂ ਦੀ ਨਿਰੰਤਰ ਅੱਪਡੇਸ਼ਨ, ਸਿਲੋਜ਼ ਵਿਚ ਕੰਮ ਕਰਨ ਦੇ ਸੱਭਿਆਚਾਰ ਨੂੰ ਖ਼ਤਮ ਕਰਨਾ ਇਸ ਸੁਧਾਰ ਪ੍ਰਕਿਰਿਆ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਹਨ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦਾ ਮੂਲ ਉਦੇਸ਼ ਆਮ ਲੋਕਾਂ ਲਈ ਈਜ਼ ਆਵ੍ ਲਿਵਿੰਗ”, “ਈਜ਼ ਆਵ੍ ਡੂਇੰਗ ਬਿਜ਼ਨਸਅਤੇ ਸਿਟੀਜ਼ਨ ਸੈਂਟ੍ਰੀਸਿਟੀ ਨੂੰ ਸੁਨਿਸ਼ਚਿਤ ਕਰਨਾ ਹੈ ਜੋ ਸਰਕਾਰ ਅਤੇ ਨਾਗਰਿਕਾਂ ਦਰਮਿਆਨ ਦੂਰੀ ਨੂੰ ਘੱਟ ਕਰ ਰਿਹਾ ਹੈ। ਮੰਤਰੀ ਨੇ ਦੱਸਿਆ ਕਿ ਨਿਯੁਕਤੀ  ਅਧਿਕਾਰੀਆਂ ਕੋਲ ਸਹੀ ਨੌਕਰੀ ਲਈ ਸਹੀ ਉਮੀਦਵਾਰ ਚੁਣਨ ਲਈ ਰੈਡੀਮੇਡ ਡਾਟਾ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ, ਪ੍ਰਸ਼ਾਸਨ ਵਿਚ ਜਵਾਬਦੇਹੀ ਅਤੇ ਪਾਰਦਰਸਿਤਾ ਨੂੰ ਯਕੀਨੀ ਬਣਾਉਣ ਵਿੱਚ ਰੀਅਲ ਟਾਈਮ ਮੁਲਾਂਕਣ ਇੱਕ ਲੰਬਾ ਰਸਤਾ ਤੈਅ ਕਰੇਗਾ।

 

ਅੰਗਰੇਜ਼ੀ ਵਿੱਚ ਮਿਸ਼ਨ ਕਰਮਯੋਗੀ ਬਾਰੇ ਵਿਸਤਾਰ ਸਹਿਤ ਨੋਟ ਦੇਖਣ ਲਈ ਇੱਥੇ ਕਲਿੱਕ ਕਰੋ: Click here to see the detailed note on Mission Karmayogi in English

 

ਹਿੰਦੀ ਵਿੱਚ ਮਿਸ਼ਨ ਕਰਮਯੋਗੀ ਬਾਰੇ ਵਿਸਤਾਰ ਸਹਿਤ ਨੋਟ ਦੇਖਣ ਲਈ ਇੱਥੇ ਕਲਿੱਕ ਕਰੋ: Click here to see the detailed note on Mission Karmayogi in Hindi

 

<><><><><>

 

ਐੱਸਐੱਨਸੀ



(Release ID: 1650803) Visitor Counter : 140