ਪ੍ਰਿਥਵੀ ਵਿਗਿਆਨ ਮੰਤਰਾਲਾ
ਕੁੱਲਹਿੰਦ ਮੌਸਮ ਚੇਤਾਵਨੀ ਬੁਲਿਟਨ
ਪੱਛਮੀ ਰਾਜਸਥਾਨ , ਉਪ ਹਿਮਾਲਿਆਈ, ਪੱਛਮੀ ਬੰਗਾਲ ਤੇ ਸਿੱਕਮ, ਅਸਾਮ ਤੇ ਮੇਘਾਲਿਆ ਤੇ ਸੌਰਾਸ਼ਟਰ ਤੇ ਕੱਛ ਵਿੱਚ ਕੁਝ ਥਾਂਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ
ਦੱਖਣ ਪੱਛਮੀ ਅਰਬ ਸਾਗਰ ਉੱਪਰ 45 ਤੋਂ 55 ਕਿਲੋਮੀਟਰ ਫੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
Posted On:
31 AUG 2020 2:41PM by PIB Chandigarh
ਕੌਮੀ ਮੌਸਮ ਭਵਿੱਖਬਾਣੀ ਕੇਂਦਰ ਵੱਲੋਂ ਕੁੱਲਹਿੰਦ ਮੌਸਮ ਚੇਤਾਵਨੀ ਬੁਲਿਟਨ ਜਾਰੀ ਕੀਤਾ ਗਿਆ ਹੈ । 31 ਅਗਸਤ ਨੂੰ ਪੱਛਮੀ ਰਾਜਸਥਾਨ , ਉਪ ਹਿਮਾਲਿਆਈ, ਪੱਛਮੀ ਬੰਗਾਲ ਤੇ ਸਿੱਕਮ, ਅਸਾਮ ਤੇ ਮੇਘਾਲਿਆ ਤੇ ਸੌਰਾਸ਼ਟਰ ਤੇ ਕੱਛ ਵਿੱਚ ਕਈ ਥਾਂਵਾਂ ਤੇ ਭਾਰੀ ਤੋਂ ਬਹੁਤ ਭਾਰੀ ਤੇ ਪੰਜਾਬ, ਪੂਰਬੀ ਰਾਜਸਥਾਨ, ਉੜੀਸ਼ਾ, ਅੰਡੇਮਾਨ ਤੇ ਨਿਕੋਬਾਰ ਟਾਪੂਆਂ, ਅਰੁਣਾਚਲ ਪ੍ਰਦੇÎਸ਼ , ਨਾਗਾਲੈਂਡ, ਮਣੀਪੁਰ , ਮਿਜ਼ੋਰਮ ਤੇ ਤ੍ਰਿਪੁਰਾ , ਗੁਜਰਾਤ ਖੇਤਰ , ਕੋਂਕਣ ਤੇ ਗੋਆ, ਤੱਟਵਰਤੀ ਆਂਧਰ ਪ੍ਰਦੇਸ਼, ਤਾਮਿਲਨਾਡੂ, ਪੁਡੂਚੇਰੀ, ਕੜਈਕਲ ਤੇ ਕੇਰਲ ਵਿੱਚ ਟਾਵੀਆਂ-ਟਾਵੀਆਂ ਥਾਂਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ।
ਰਾਜਸਥਾਨ, ਪੱਛਮੀ ਬੰਗਾਲ , ਸਿੱਕਮ , ਉੜੀਸ਼ਾ, ਅਸਾਮ, ਕੋਂਕਣ ਤੇ ਗੋਆ ਤੱਟਵਰਤੀ ਆਂਧਰ ਪ੍ਰਦੇਸ਼, ਤੇਲੰਗਾਣਾ, ਰਾਇਲਸੀਮਾ, ਅੰਦਰੂਨੀ ਦੱਖਣੀ ਕਰਨਾਟਕ , ਤਾਮਿਲਨਾਡੂ, ਪੁਡੂਚੇਰੀ ਤੇ ਕੇਰਲ ਵਿੱਚ ਕੁਝ ਥਾਂਵਾਂ ਤੇ ਗਰਜ ਚਮਕ ਨਾਲ ਝੱਖੜ ਵਗ਼ ਸਕਦਾ ਹੈ ।
ਦੱਖਣ ਪੱਛਮੀ ਅਰਬ ਸਾਗਰ ਉੱਪਰ 45 ਤੋਂ 55 ਕਿਲੋਮੀਟਰ ਫੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਉੱਤਰ-ਪੂਰਬੀ ਅਰਬ ਸਾਗਰ, ਗੁਜਰਾਤ ਤੱਟ ਤੇ ਦੱਖਣੀ ਅੰਡੇਮਾਨ ਸਾਗਰ ਉੱਪਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ।
ਮਛੇਰਿਆਂ ਨੂੰ ਇਹਨਾਂ ਇਲਾਕਿਆਂ ਦੇ ਸਮੁੰਦਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ।
ਪਹਿਲੀ ਸਤੰਬਰ ਨੂੰ ਪੱਛਮੀ ਰਾਜਸਥਾਨ ਦੀਆਂ ਕੁਝ ਥਾਂਵਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਜਦਕਿ ਪੰਜਾਬ, ਪੂਰਬੀ ਰਾਜਸਥਾਨ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼ , ਰਾਇਲਸੀਮਾ, ਤੱਟਵਰਤੀ ਤੇ ਦੱਖਣੀ ਅੰਦਰੂਨੀ ਕਰਨਾਟਕ ਤੇ ਪੁਡੂਚੇਰੀ ਆਦਿ ਵਿੱਚ ਕਿਤੇ-ਕਿਤੇ ਭਾਰੀ ਬਾਰਸ਼ ਹੋ ਸਕਦੀ ਹੈ । ਪਹਿਲੀ ਸਤੰਬਰ ਵਾਲੇ ਦਿਨ ਪੰਜਾਬ, ਹਰਿਆਣਾ, ਚੰਡੀਗੜ, ਦਿੱਲੀ , ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਗੰਗਾਈ ਪੱਛਮੀ ਬੰਗਾਲ, ਉੜੀਸ਼ਾ, ਅਸਾਮ , ਤਾਮਿਲਨਾਡੂ ਤੇ ਪੁਡੂਚੇਰੀ ਆਦਿ ਵਿੱਚ ਕਿਤੇ-ਕਿਤੇ ਗਰਜ ਚਮਕ ਨਾਲ ਹਨੇਰੀ ਚੱਲਣ ਦੀ ਸੰਭਾਵਨਾ ਹੈ ।
2 ਸਤੰਬਰ ਨੂੰ ਪੰਜਾਬ, ਹਰਿਆਣਾ, ਚੰਡੀਗੜ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਆਦਿ ਇਲਾਕਿਆਂ ਵਿੱਚ ਕਿਤੇ-ਕਿਤੇ ਭਾਰੀ ਮੀਂਹ ਪੈ ਸਕਦਾ ਹੈ ਅਤੇ ਕੁਝ ਥਾਂਵਾਂ ਤੇ ਗਰਜ ਚਮਕ ਨਾਲ ਹਨੇਰੀ ਵੀ ਚੱਲਣ ਦੀ ਸੰਭਾਵਨਾ ਹੈ ।
4 ਸਤੰਬਰ ਨੂੰ ਦੱਖਣ-ਪੱਛਮੀ ਅਰਬ ਸਾਗਰ ਵਿੱਚ 45 ਤੋਂ 55 ਕਿਲੋਮੀਟਰ ਫੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗ਼ ਸਕਦੀਆਂ ਹਨ । ਮਛੇਰਿਆਂ ਨੂੰ ਇਹਨਾਂ ਇਲਾਕਿਆਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ।
ਐਨਬੀ/ਕੇਜੀਐਸ
(Release ID: 1650005)
Visitor Counter : 156