ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ 2.0’ ਦੀ 15ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.08.2020)

Posted On: 30 AUG 2020 11:33AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਆਮ ਤੌਰ ਤੇ ਇਹ ਸਮਾਂ ਤਿਓਹਾਰਾਂ ਦਾ ਹੁੰਦਾ ਹੈ, ਥਾਂ-ਥਾਂ ਮੇਲੇ ਲੱਗਦੇ ਹਨ, ਧਾਰਮਿਕ ਪੂਜਾ-ਪਾਠ ਹੁੰਦੇ ਹਨ। ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਲੋਕਾਂ ਚ ਚਾਅ ਤਾਂ ਹੈ, ਉਤਸ਼ਾਹ ਵੀ ਹੈ, ਪਰ ਸਾਡੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਵੇ, ਇਹੋ ਜਿਹਾ ਅਨੁਸ਼ਾਸਨ ਵੀ ਹੈ। ਜ਼ਿਆਦਾਤਰ ਦੇਖਿਆ ਜਾਵੇ ਤਾਂ ਨਾਗਰਿਕਾਂ ਵਿੱਚ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੈ। ਲੋਕੀ ਆਪਣਾ ਧਿਆਨ ਰੱਖਦੇ ਹੋਏ ਤੇ ਦੂਜਿਆਂ ਦਾ ਵੀ ਧਿਆਨ ਰੱਖਦੇ ਹੋਏ ਆਪਣੇ ਰੋਜ਼ਮਰਾ ਦੇ ਕੰਮ ਵੀ ਕਰ ਰਹੇ ਹਨ। ਦੇਸ਼ ਵਿੱਚ ਹੋ ਰਹੇ ਹਰ ਸਮਾਗਮ ਚ ਜਿਸ ਤਰ੍ਹਾਂ ਦਾ ਸੰਜਮ ਅਤੇ ਸਾਦਗੀ ਇਸ ਵਾਰ ਦੇਖੀ ਜਾ ਰਹੀ ਹੈ, ਉਹ ਪਹਿਲਾਂ ਕਦੇ ਨਹੀਂ ਦੇਖੀ। ਗਣੇਸ਼ ਉਤਸਵ ਵੀ ਕਿਤੇ ਔਨਲਾਈਨ ਮਨਾਇਆ ਜਾ ਰਿਹਾ ਹੈ ਤੇ ਜ਼ਿਆਦਾਤਰ ਥਾਵਾਂ ਤੇ ਇਸ ਵਾਰੀ Eco Friendly ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਸਾਥੀਓ, ਜੇਕਰ ਅਸੀਂ ਬਹੁਤ ਬਰੀਕੀ ਨਾਲ ਦੇਖੀਏ ਤਾਂ ਇੱਕ ਗੱਲ ਜ਼ਰੂਰ ਸਾਡੇ ਧਿਆਨ ਵਿੱਚ ਆਏਗੀ, ਸਾਡੇ ਤਿਓਹਾਰ ਤੇ ਵਾਤਾਵਰਣ। ਇਨ੍ਹਾਂ ਦੋਵਾਂ ਦੇ ਵਿਚਕਾਰ ਇੱਕ ਬਹੁਤ ਡੂੰਘਾ ਰਿਸ਼ਤਾ ਰਿਹਾ ਹੈ। ਜਿੱਥੇ ਇੱਕ ਪਾਸੇ ਸਾਡੇ ਤਿਓਹਾਰਾਂ ਵਿੱਚ ਵਾਤਾਵਰਣ ਅਤੇ ਕੁਦਰਤ ਦੇ ਨਾਲ ਸਹਿ ਜੀਵਨ ਦਾ ਸੰਦੇਸ਼ ਲੁਕਿਆ ਹੁੰਦਾ ਹੈ ਤਾਂ ਦੂਜੇ ਪਾਸੇ ਬਹੁਤ ਸਾਰੇ ਤਿਓਹਾਰ ਕੁਦਰਤ ਦੀ ਰੱਖਿਆ ਦੇ ਲਈ ਵੀ ਮਨਾਏ ਜਾਂਦੇ ਹਨ, ਜਿਵੇਂ ਬਿਹਾਰ ਦੇ ਪੱਛਮੀ ਚੰਪਾਰਨ ਵਿੱਚ ਸਦੀਆਂ ਤੋਂ ਥਾਰੂ ਆਦਿਵਾਸੀ ਸਮਾਜ ਦੇ ਲੋਕ 60 ਘੰਟੇ ਦੇ Lockdown ਜਾਂ ਉਨ੍ਹਾਂ ਦੇ ਹੀ ਸ਼ਬਦਾਂ ਵਿੱਚ ਕਹੀਏ ਤਾਂ 60 ਘੰਟੇ ਦੇ ਬਰਨਾ ਦਾ ਪਾਲਣ ਕਰਦੇ ਹਨ, ਕੁਦਰਤ ਦੀ ਰੱਖਿਆ ਦੇ ਲਈ ਬਰਨਾ ਨੂੰ ਥਾਰੂ ਸਮਾਜ ਨੇ ਆਪਣੀ ਵਿਰਾਸਤ ਦਾ ਹਿੱਸਾ ਬਣਾ ਲਿਆ ਹੈ ਅਤੇ ਸਦੀਆਂ ਤੋਂ ਬਣਾਇਆ ਹੋਇਆ ਹੈ, ਇਸ ਦੌਰਾਨ ਨਾ ਕੋਈ ਪਿੰਡ ਵਿੱਚ ਆਉਦਾ ਹੈ ਅਤੇ ਨਾ ਕੋਈ ਆਪਣੇ ਘਰਾਂ ਤੋਂ ਬਾਹਰ ਨਿਕਲਦਾ ਹੈ ਅਤੇ ਲੋਕ ਇਹ ਮੰਨਦੇ ਹਨ ਕਿ ਜੇਕਰ ਉਹ ਬਾਹਰ ਨਿਕਲੇ ਜਾਂ ਜੇਕਰ ਕੋਈ ਬਾਹਰ ਤੋਂ ਆਇਆ ਤੇ ਉਨ੍ਹਾਂ ਦੇ ਆਉਣ-ਜਾਣ ਨਾਲ ਲੋਕਾਂ ਦੀਆਂ ਰੋਜ਼ਮਰਾ ਦੀਆਂ ਗਤੀਵਿਧੀਆਂ ਨਾਲ, ਨਵੇਂ ਪੇੜ-ਪੌਦਿਆਂ ਨੂੰ ਨੁਕਸਾਨ ਹੋ ਸਕਦਾ ਹੈ। ਬਰਨਾ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਤਰੀਕੇ ਨਾਲ ਸਾਡੇ ਆਦਿਵਾਸੀ ਭਾਈ-ਭੈਣ ਪੂਜਾ ਪਾਠ ਕਰਦੇ ਹਨ ਅਤੇ ਉਸ ਦੀ ਸਮਾਪਤੀ ਤੇ ਆਦਿਵਾਸੀ ਪ੍ਰੰਪਰਾ ਦੇ ਗੀਤ, ਸੰਗੀਤ, ਨਾਚ ਧੂਮਧਾਮ ਨਾਲ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹਨ।

 

ਸਾਥੀਓ, ਇਨ੍ਹੀਂ ਦਿਨੀਂ ਓਣਮ ਦਾ ਤਿਓਹਾਰ ਵੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਓਹਾਰ ਚਿੰਗਮ ਮਹੀਨੇ ਵਿੱਚ ਆਉਦਾ ਹੈ, ਇਸ ਦੌਰਾਨ ਲੋਕ ਕੁਝ ਨਵਾਂ ਖਰੀਦਦੇ ਹਨ। ਆਪਣੇ ਘਰਾਂ ਨੂੰ ਸਜਾਉਦੇ ਹਨ। ਪੂਕਲਮ ਬਣਾਉਦੇ ਹਨ, ਓਣਮ ਸਾਦਿਆ ਦਾ ਆਨੰਦ ਲੈਂਦੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਅਤੇ ਮੁਕਾਬਲੇ ਵੀ ਹੁੰਦੇ ਹਨ। ਓਣਮ ਦੀ ਧੂਮ ਅੱਜ ਦੂਰ-ਦੂਰ ਵਿਦੇਸ਼ਾਂ ਤੱਕ ਪਹੁੰਚੀ ਹੋਈ ਹੈ। ਅਮਰੀਕਾ ਹੋਵੇ, ਯੂਰਪ ਹੋਵੇ ਜਾਂ ਖਾੜੀ ਦੇਸ਼ ਹੋਣ, ਓਣਮ ਦਾ ਉਤਸ਼ਾਹ ਤੁਹਾਨੂੰ ਹਰ ਜਗ੍ਹਾ ਤੇ ਮਿਲ ਜਾਵੇਗਾ। ਓਣਮ ਇੱਕ International Festival ਬਣਦਾ ਜਾ ਰਿਹਾ ਹੈ।

 

ਸਾਥੀਓ, ਓਣਮ ਸਾਡੀ ਖੇਤੀ ਦੇ ਨਾਲ ਜੁੜਿਆ ਹੋਇਆ ਤਿਓਹਾਰ ਹੈ। ਇਹ ਸਾਡੇ ਪਿੰਡਾਂ ਦੀ ਅਰਥਵਿਵਸਥਾ ਦੇ ਲਈ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੁੰਦਾ ਹੈ। ਕਿਸਾਨਾਂ ਦੀ ਸ਼ਕਤੀ ਨਾਲ ਹੀ ਸਾਡਾ ਜੀਵਨ, ਸਾਡਾ ਸਮਾਜ ਚਲਦਾ ਹੈ। ਸਾਡੇ ਤਿਓਹਾਰ ਕਿਸਾਨਾਂ ਦੀ ਮਿਹਨਤ ਦੇ ਨਾਲ ਹੀ ਰੰਗ-ਬਿਰੰਗੇ ਬਣਦੇ ਹਨ। ਸਾਡੇ ਅੰਨਦਾਤਿਆਂ ਨੂੰ, ਕਿਸਾਨਾਂ ਦੀ ਜੀਵਨ ਸ਼ੈਲੀ ਦੀ ਸ਼ਕਤੀ ਨੂੰ ਵੀ ਸਾਡੇ ਵੇਦਾਂ ਵਿੱਚ ਬਹੁਤ ਸਨਮਾਨ ਦੇ ਨਾਲ ਨਮਨ ਕੀਤਾ ਗਿਆ ਹੈ।

 

ਰਿਗਵੇਦ ਦਾ ਇਹ ਮੰਤਰ ਹੈ :-

           

ਅੰਨਾਨਾਂ ਪਤਯੇ ਨਮ:, ਕਸ਼ੇਤਰਾਣਾਮ ਪਤਯੇ ਨਮ:।

अन्नानां पतये नमः, क्षेत्राणाम पतये नमः |  )

 

ਅਰਥਾਤ ਅੰਨਦਾਤਾ ਨੂੰ ਨਮਸਕਾਰ ਹੈ। ਕਿਸਾਨ ਨੂੰ ਨਮਸਕਾਰ ਹੈ। ਸਾਡੇ ਕਿਸਾਨਾਂ ਨੇ ਕੋਰੋਨਾ ਦੀ ਇਸ ਮੁਸ਼ਕਿਲ ਘੜੀ ਵਿੱਚ ਵੀ ਆਪਣੀ ਤਾਕਤ ਨੂੰ ਸਾਬਿਤ ਕੀਤਾ ਹੈ। ਸਾਡੇ ਦੇਸ਼ ਵਿੱਚ ਇਸ ਵਾਰ ਸਾਉਣੀ ਦੀ ਫਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 7 ਪ੍ਰਤੀਸ਼ਤ ਜ਼ਿਆਦਾ ਹੋਈ ਹੈ। ਧਾਨ ਦੀ ਬਿਜਾਈ ਇਸ ਵਾਰ ਲਗਭਗ 10 ਪ੍ਰਤੀਸ਼ਤ, ਦਾਲ਼ਾਂ ਲਗਭਗ 5 ਪ੍ਰਤੀਸ਼ਤ, ਮੋਟੇ ਅਨਾਜ, Coarse Cereals ਲਗਭਗ 3 ਪ੍ਰਤੀਸ਼ਤ, Oilseeds ਲਗਭਗ 13 ਪ੍ਰਤੀਸ਼ਤ, ਕਪਾਹ ਲਗਭਗ 3 ਪ੍ਰਤੀਸ਼ਤ ਜ਼ਿਆਦਾ ਬੀਜੀ ਗਈ ਹੈ। ਮੈਂ ਇਹਦੇ ਲਈ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ ਤੇ ਉਨ੍ਹਾਂ ਦੀ ਮਿਹਨਤ ਨੂੰ ਸਿਜਦਾ ਕਰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਦੇ ਇਸ ਕਾਲਖੰਡ ਵਿੱਚ ਦੇਸ਼ ਕਈ ਮੋਰਚਿਆਂ ਤੇ ਇੱਕੋ ਵੇਲੇ ਲੜ ਰਿਹਾ ਹੈ ਪਰ ਇਹਦੇ ਨਾਲ-ਨਾਲ ਕਈ ਵਾਰ ਮਨ ਵਿੱਚ ਇਹ ਸਵਾਲ ਵੀ ਆਉਦਾ ਰਿਹਾ ਹੈ ਕਿ ਇੰਨੇ ਲੰਬੇ ਸਮੇਂ ਤੱਕ ਘਰਾਂ ਵਿੱਚ ਰਹਿਣ ਦੇ ਕਾਰਣ ਮੇਰੇ ਛੋਟੇ-ਛੋਟੇ ਬਾਲ-ਮਿੱਤਰਾਂ ਦਾ ਸਮਾਂ ਕਿਵੇਂ ਬੀਤਦਾ ਹੋਵੇਗਾ ਅਤੇ ਇਸੇ ਨੂੰ ਲੈ ਕੇ ਮੈਂ ਗਾਂਧੀ ਨਗਰ ਦੀ Children University ਜੋ ਦੁਨੀਆਂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਪ੍ਰਯੋਗ ਹੈ, ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਸਿੱਖਿਆ ਮੰਤਰਾਲੇ, ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲੇ, ਇਨ੍ਹਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਬੱਚਿਆਂ ਦੇ ਲਈ ਕੀ ਕਰ ਸਕਦੇ ਹਾਂ, ਇਸ ਤੇ ਵਿਚਾਰ-ਚਰਚਾ ਕੀਤੀ। ਮੇਰੇ ਲਈ ਇਹ ਬਹੁਤ ਸੁਖਦ ਸੀ, ਲਾਭਕਾਰੀ ਸੀ। ਕਿਉਕਿ ਇਸ ਤਰ੍ਹਾਂ ਦੇ ਨਾਲ ਮੇਰੇ ਲਈ ਵੀ ਕੁਝ ਨਵਾਂ ਜਾਨਣ ਦਾ, ਨਵਾਂ ਸਿੱਖਣ ਦਾ ਮੌਕਾ ਬਣ ਗਿਆ।

 

ਸਾਥੀਓ, ਸਾਡੇ ਵਿਚਾਰ ਦਾ ਵਿਸ਼ਾ ਸੀ ਖਿਡੌਣੇ ਅਤੇ ਖਾਸ ਕਰਕੇ ਭਾਰਤੀ ਖਿਡੌਣੇ। ਅਸੀਂ ਇਸ ਗੱਲ ਤੇ ਵਿਚਾਰ-ਚਰਚਾ ਕੀਤੀ ਕਿ ਭਾਰਤ ਵਿੱਚ ਬੱਚਿਆਂ ਨੂੰ ਨਵੇਂ-ਨਵੇਂ ਖਿਡੌਣੇ ਕਿਵੇਂ ਮਿਲਣ। ਭਾਰਤ Toy Production ਦਾ ਬਹੁਤ ਵੱਡਾ Hub ਕਿਵੇਂ ਬਣੇ। ਵੈਸੇ ਮੈਂ ਮਨ ਕੀ ਬਾਤਸੁਣ ਰਹੇ ਬੱਚਿਆਂ ਦੇ ਮਾਤਾ-ਪਿਤਾ ਤੋਂ ਮੁਆਫੀ ਮੰਗਦਾ ਹਾਂ, ਕਿਉਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹੁਣ ਇਹ ਮਨ ਕੀ ਬਾਤਸੁਣਨ ਤੋਂ ਬਾਅਦ ਖਿਡੌਣਿਆਂ ਦੀ ਨਵੀਂ-ਨਵੀਂ Demand ਸੁਣਨ ਦਾ ਸ਼ਾਇਦ ਇੱਕ ਨਵਾਂ ਕੰਮ ਸਾਹਮਣੇ ਆ ਜਾਵੇਗਾ।

 

ਸਾਥੀਓ, ਖਿਡੌਣੇ ਜਿੱਥੇ Activity ਨੂੰ ਉਤਸ਼ਾਹ ਦੇਣ ਵਾਲੇ ਹੁੰਦੇ ਹਨ, ਉੱਥੇ ਖਿਡੌਣੇ ਸਾਡੀਆਂ ਇੱਛਾਵਾਂ ਨੂੰ ਵੀ ਉਡਾਨ ਦਿੰਦੇ ਹਨ। ਖਿਡੌਣੇ ਸਿਰਫ ਮਨ ਹੀ ਨਹੀਂ ਬਹਿਲਾਉਦੇ, ਖਿਡੌਣੇ ਮਨ ਬਣਾਉਦੇ ਵੀ ਹਨ ਤੇ ਮਕਸਦ ਘੜ੍ਹਦੇ ਵੀ ਹਨ। ਮੈਂ ਕਿਧਰੇ ਪੜ੍ਹਿਆ ਸੀ ਕਿ ਖਿਡੌਣਿਆਂ ਦੇ ਸਬੰਧ ਵਿੱਚ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ ਕਿ Best Toy ਉਹ ਹੁੰਦਾ ਹੈ, ਜਿਹੜਾ Incomplete ਹੋਵੇ। ਅਜਿਹਾ ਖਿਡੌਣਾ ਜੋ ਅਧੂਰਾ ਹੋਵੇ ਤੇ ਬੱਚੇ ਮਿਲ ਕੇ ਖੇਡ-ਖੇਡ ਵਿੱਚ ਉਸ ਨੂੰ ਪੂਰਾ ਕਰਨ। ਗੁਰੂਦੇਵ ਟੈਗੋਰ ਨੇ ਕਿਹਾ ਸੀ ਕਿ ਜਦੋਂ ਉਹ ਛੋਟੇ ਸੀ ਤਾਂ ਆਪਣੀ ਇੱਛਾ ਸ਼ਕਤੀ ਨਾਲ ਘਰ ਵਿੱਚ ਮਿਲਣ ਵਾਲੇ ਸਮਾਨ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਆਪਣੇ ਖਿਡੌਣੇ ਅਤੇ ਖੇਡ ਬਣਾਇਆ ਕਰਦੇ ਸਨ, ਪ੍ਰੰਤੂ ਇੱਕ ਦਿਨ ਬਚਪਨ ਦੇ ਉਸ ਮੌਜ-ਮਸਤੀ ਭਰੇ ਪਲਾਂ ਵਿੱਚ ਵੱਡਿਆਂ ਦਾ ਦਖਲ ਹੋ ਗਿਆ, ਹੋਇਆ ਇੰਝ ਕਿ ਉਨ੍ਹਾਂ ਦਾ ਇੱਕ ਸਾਥੀ ਇੱਕ ਵੱਡਾ ਤੇ ਸੁੰਦਰ ਜਿਹਾ ਵਿਦੇਸ਼ੀ ਖਿਡੌਣਾ ਲੈ ਕੇ ਆ ਗਿਆ। ਖਿਡੌਣੇ ਨੂੰ ਲੈ ਕੇ ਇਤਰਾਉਂਦੇ ਹੋਏ ਹੁਣ ਸਾਰੇ ਸਾਥੀਆਂ ਦਾ ਧਿਆਨ ਖੇਡ ਤੋਂ ਜ਼ਿਆਦਾ ਖਿਡੌਣੇ ਵੱਲ ਰਹਿ ਗਿਆ। ਹਰ ਕਿਸੇ ਦੀ ਖਿੱਚ ਦਾ ਕੇਂਦਰ ਖੇਡ ਨਹੀਂ ਰਿਹਾ, ਬਲਕਿ ਖਿਡੌਣਾ ਬਣ ਗਿਆ। ਜਿਹੜਾ ਬੱਚਾ ਕੱਲ੍ਹ ਤੱਕ ਸਾਰਿਆਂ ਦੇ ਨਾਲ ਖੇਡਦਾ ਸੀ, ਸਾਰਿਆਂ ਦੇ ਨਾਲ ਰਹਿੰਦਾ ਸੀ, ਘੁਲ-ਮਿਲ ਜਾਂਦਾ ਸੀ, ਖੇਡ ਵਿੱਚ ਡੁੱਬ ਜਾਂਦਾ ਸੀ, ਹੁਣ ਉਹ ਦੂਰ ਰਹਿਣ ਲੱਗ ਪਿਆ। ਇਸ ਤਰ੍ਹਾਂ ਹੀ ਬਾਕੀ ਬੱਚਿਆਂ ਦੇ ਨਾਲ ਭੇਦ ਦਾ ਭਾਵ ਓਹਦੇ ਮਨ ਵਿੱਚ ਬੈਠ ਗਿਆ। ਮਹਿੰਗੇ ਖਿਡੌਣੇ ਵਿੱਚ ਬਣਾਉਣ ਲਈ ਕੁਝ ਵੀ ਨਹੀਂ ਸੀ, ਸਿੱਖਣ ਲਈ ਕੁਝ ਵੀ ਨਹੀਂ ਸੀ, ਯਾਨੀ ਕਿ ਇੱਕ ਦਿਲਕਸ਼ ਖਿਡੌਣੇ ਨੇ ਇੱਕ ਉੱਭਰਦੇ ਹੋਏ ਬੱਚੇ ਨੂੰ ਕਿਧਰੇ ਦਬਾਅ ਦਿੱਤਾ, ਛੁਪਾ ਦਿੱਤਾ, ਮੁਰਝਾ ਦਿੱਤਾ। ਇਸ ਖਿਡੌਣੇ ਨੇ ਪੈਸੇ ਦਾ, ਸੰਪਤੀ ਦਾ, ਵੱਡੇਪਣ ਦਾ ਪ੍ਰਦਰਸ਼ਨ ਕਰ ਦਿੱਤਾ, ਪ੍ਰੰਤੂ ਉਸ ਬੱਚੇ ਦੀ Creative Spirit  ਨੂੰ ਵਧਣ ਅਤੇ ਸੰਵਰਨ ਤੋਂ ਰੋਕ ਦਿੱਤਾ। ਖਿਡੌਣਾ ਤਾਂ ਆ ਗਿਆ ਪਰ ਖੇਡ ਖਤਮ ਹੋ ਗਿਆ ਤੇ ਬੱਚੇ ਦਾ ਖਿੜਨਾ ਵੀ ਗੁਆਚ ਗਿਆ। ਇਸ ਲਈ ਗੁਰੂਦੇਵ ਕਹਿੰਦੇ ਸੀ ਕਿ ਖਿਡੌਣੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਜੋ ਬੱਚੇ ਦੇ ਬਚਪਨ ਨੂੰ ਬਾਹਰ ਲਿਆਉਣ, ਉਹਦੀ Creativity ਨੂੰ ਸਾਹਮਣੇ ਲਿਆਉਣ। ਬੱਚਿਆਂ ਦੇ ਜੀਵਨ ਵਿੱਚ ਵੱਖਰੇ-ਵੱਖਰੇ ਪਹਿਲੂਆਂ ਤੇ ਖਿਡੌਣਿਆਂ ਦਾ ਜੋ ਪ੍ਰਭਾਵ ਹੈ, ਇਹਦੇ ਤੇ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਬਹੁਤ ਧਿਆਨ ਦਿੱਤਾ ਗਿਆ ਹੈ। ਖੇਡ-ਖੇਡ ਵਿੱਚ ਸਿੱਖਣਾ, ਖਿਡੌਣੇ ਬਣਾਉਣਾ ਸਿੱਖਣਾ, ਖਿਡੌਣੇ ਜਿੱਥੇ ਬਣਦੇ ਹਨ, ਉਸ ਜਗ੍ਹਾ ਦੀ Visit ਕਰਨਾ, ਇਨ੍ਹਾਂ ਸਾਰਿਆਂ ਨੂੰ Curriculum ਦਾ ਹਿੱਸਾ ਬਣਾਇਆ ਗਿਆ ਹੈ।

 

ਸਾਥੀਓ, ਸਾਡੇ ਦੇਸ਼ ਵਿੱਚ ਲੋਕਲ ਖਿਡੌਣਿਆਂ ਦੀ ਬਹੁਤ ਵਿਸ਼ਾਲ ਪ੍ਰੰਪਰਾ ਰਹੀ ਹੈ। ਕਈ ਪ੍ਰਤਿਭਾਸ਼ਾਲੀ ਤੇ ਕੁਸ਼ਲ ਕਾਰੀਗਰ ਹਨ, ਜਿਹੜੇ ਚੰਗੇ ਖਿਡੌਣੇ ਬਣਾਉਣ ਵਿੱਚ ਮੁਹਾਰਤ ਰੱਖਦੇ ਹਨ। ਭਾਰਤ ਦੇ ਕੁਝ ਖੇਤਰ Toy Clusters ਯਾਨੀ ਖਿਡੌਣਿਆਂ ਦੇ ਕੇਂਦਰ ਦੇ ਰੂਪ ਵਿੱਚ ਵੀ ਵਿਕਸਿਤ ਹੋ ਰਹੇ ਹਨ। ਜਿਵੇਂ ਕਰਨਾਟਕ ਦੇ ਰਾਮਨਗਰ ਵਿੱਚ ਚੰਨਾਪਟਨਾ, ਆਂਧਰ ਪ੍ਰਦੇਸ਼ ਦੇ ਕ੍ਰਿਸ਼ਨਾ ਵਿੱਚ ਕੋਂਡਾਪੱਲੀ, ਤਮਿਲ ਨਾਡੂ ਵਿੱਚ ਤੰਜੌਰ, ਅਸਮ ਵਿੱਚ ਧੁਬਰੀ, ਉੱਤਰ ਪ੍ਰਦੇਸ਼ ਦਾ ਵਾਰਾਣਸੀ ਕਈ ਅਜਿਹੀਆਂ ਥਾਵਾਂ ਹਨ, ਕਈ ਨਾਮ ਗਿਣਾ ਸਕਦੇ ਹਾਂ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ Global Toy Industry 7 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਹੈ। 7 ਲੱਖ ਕਰੋੜ ਰੁਪਏ ਦਾ ਏਨਾ ਵੱਡਾ ਕਾਰੋਬਾਰ, ਪ੍ਰੰਤੂ ਭਾਰਤ ਦਾ ਹਿੱਸਾ ਓਹਦੇ ਵਿੱਚ ਬਹੁਤ ਘੱਟ ਹੈ। ਹੁਣ ਤੁਸੀਂ ਸੋਚੋ ਕਿ ਜਿਸ ਰਾਸ਼ਟਰ ਦੇ ਕੋਲ ਇੰਨੀ ਵਿਰਾਸਤ ਹੋਵੇ, ਪ੍ਰੰਪਰਾ ਹੋਵੇ, ਵਖਰੇਵਾਂ ਹੋਵੇ, ਯੁਵਾ ਆਬਾਦੀ ਹੋਵੇ, ਕੀ ਖਿਡੌਣਿਆਂ ਦੇ ਬਾਜ਼ਾਰ ਵਿੱਚ ਉਸ ਦੀ ਹਿੱਸੇਦਾਰੀ ਇੰਨੀ ਘੱਟ ਹੋਣੀ ਸਾਨੂੰ ਚੰਗੀ ਲਗੇਗੀ? ਜੀ ਨਹੀਂ, ਇਹ ਸੁਣਨ ਤੋਂ ਬਾਅਦ ਤੁਹਾਨੂੰ ਵੀ ਚੰਗਾ ਨਹੀਂ ਲੱਗੇਗਾ। ਦੇਖੋ ਸਾਥੀਓ, Toy Industry ਬਹੁਤ ਵਿਸ਼ਾਲ ਹੈ। ਘਰੇਲੂ ਉਦਯੋਗ ਹੋਵੇ, ਛੋਟੇ ਤੇ ਲਘੂ ਉਦਯੋਗ ਹੋਣ, MSMEs ਹੋਵੇ, ਇਹਦੇ ਨਾਲ-ਨਾਲ ਵੱਡੇ ਉਦਯੋਗ ਜਾਂ ਨਿਜੀ ਉੱਦਮੀ ਵੀ ਇਹਦੇ ਦਾਇਰੇ ਵਿੱਚ ਆਉਦੇ ਹਨ, ਇਸ ਨੂੰ ਅੱਗੇ ਵਧਾਉਣ ਲਈ ਦੇਸ਼ ਨੂੰ ਮਿਲ ਕੇ ਮਿਹਨਤ ਕਰਨੀ ਹੋਵੇਗੀ। ਹੁਣ ਜਿਵੇਂ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸ਼੍ਰੀਮਾਨ ਸੀ. ਵੀ. ਰਾਜੂ ਹਨ, ਉਨ੍ਹਾਂ ਦੇ ਪਿੰਡ ਦੇ ਏਤਿ-ਕੋਪੱਕਾ Toys ਇੱਕ ਸਮੇਂ ਬਹੁਤ ਪ੍ਰਚਲਿਤ ਸੀ। ਉਸ ਦੀ ਖਾਸੀਅਤ ਇਹ ਸੀ ਕਿ ਖਿਡੌਣੇ ਲੱਕੜੀ ਦੇ ਨਾਲ ਬਣਦੇ ਸਨ ਅਤੇ ਦੂਜੀ ਗੱਲ ਇਹ ਸੀ ਕਿ ਇਨ੍ਹਾਂ ਖਿਡੌਣਿਆਂ ਵਿੱਚ ਤੁਹਾਨੂੰ ਕਿਧਰੇ ਕੋਈ ਐਂਗਲ ਜਾਂ ਕੋਣ ਨਹੀਂ ਮਿਲਦਾ ਸੀ। ਇਹ ਖਿਡੌਣੇ ਸਾਰੇ ਪਾਸਿਓਂ Round ਹੁੰਦੇ ਸੀ। ਇਸ ਲਈ ਬੱਚਿਆਂ ਨੂੰ ਸੱਟ ਲੱਗਣ ਦੀ ਗੁੰਜਾਇਸ਼ ਨਹੀਂ ਹੁੰਦੀ ਸੀ। ਸੀ. ਵੀ. ਰਾਜੂ ਨੇ ਏਤਿ-ਕੋਪੱਕਾ Toys ਦੇ ਲਈ ਹੁਣ ਆਪਣੇ ਪਿੰਡ ਵਿੱਚ ਕਾਰੀਗਰਾਂ ਦੇ ਨਾਲ ਮਿਲ ਕੇ ਇੱਕ ਤਰ੍ਹਾਂ ਦਾ ਨਵਾਂ  Movement ਸ਼ੁਰੂ ਕਰ ਦਿੱਤਾ ਹੈ। ਵਧੀਆ ਕੁਆਲਿਟੀ ਦੇ ਏਤਿ-ਕੋਪੱਕਾ Toys ਬਣਾ ਕੇ ਸੀ. ਵੀ. ਰਾਜੂ ਨੇ ਸਥਾਨਕ ਖਿਡੌਣਿਆਂ ਦੀ ਪੁਰਾਣੀ ਸਾਖ਼ ਵਾਪਸ ਲੈ ਆਉਦੀ ਹੈ। ਖਿਡੌਣਿਆਂ ਦੇ ਨਾਲ ਅਸੀਂ ਦੋ ਚੀਜ਼ਾਂ ਕਰ ਸਕਦੇ ਹਾਂ, ਆਪਣੇ ਗੌਰਵਸ਼ਾਲੀ ਅਤੀਤ ਨੂੰ ਆਪਣੇ ਜੀਵਨ ਵਿੱਚ ਫਿਰ ਤੋਂ ਉਤਾਰ ਸਕਦੇ ਹਾਂ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਵੀ ਸੰਵਾਰ ਸਕਦੇ ਹਾਂ। ਮੈਂ ਆਪਣੇ Startup ਮਿੱਤਰਾਂ ਨੂੰ ਸਾਡੇ ਨਵੇਂ ਉੱਦਮੀਆਂ ਨੂੰ ਕਹਿੰਦਾ ਹਾਂ Team up for toys ਆਓ ਮਿਲ ਕੇ ਖਿਡੌਣੇ ਬਣਾਈਏ। ਹੁਣ ਸਾਰਿਆਂ ਦੇ ਲਈ Local ਖਿਡੌਣਿਆਂ ਦੇ ਲਈ Vocal ਹੋਣ ਦਾ ਸਮਾਂ ਹੈ। ਆਓ ਅਸੀਂ ਆਪਣੇ ਨੌਜਵਾਨਾਂ ਦੇ ਲਈ ਕੁਝ ਨਵੀਂ ਤਰ੍ਹਾਂ ਦੇ ਚੰਗੀ Quality ਵਾਲੇ ਖਿਡੌਣੇ ਬਣਾਈਏ। ਖਿਡੌਣਾ ਉਹ ਹੋਵੇ, ਜਿਸ ਦੀ ਮੌਜੂਦਗੀ ਵਿੱਚ ਬਚਪਨ ਖਿੜੇ ਵੀ, ਖ਼ਿੜਖਿੜਾਏ ਵੀ। ਅਸੀਂ ਅਜਿਹੇ ਖਿਡੌਣੇ ਬਣਾਈਏ, ਜਿਹੜੇ ਵਾਤਾਵਰਣ ਦੇ ਵੀ ਅਨੁਕੂਲ ਹੋਣ।

 

ਸਾਥੀਓ, ਇਸੇ ਤਰ੍ਹਾਂ ਹੁਣ ਕੰਪਿਊਟਰ ਅਤੇ ਸਮਾਰਟ ਫੋਨ ਦੇ ਇਸ ਯੁਗ ਵਿੱਚ ਕੰਪਿਊਟਰ ਗੇਮਸ ਦਾ ਵੀ ਬਹੁਤ Trend ਹੈ। ਇਹ ਗੇਮਸ ਬੱਚੇ ਵੀ ਖੇਡਦੇ ਹਨ ਤੇ ਵੱਡੇ ਵੀ ਖੇਡਦੇ ਹਨ, ਪਰ ਇਨ੍ਹਾਂ ਵਿੱਚ ਵੀ ਜਿੰਨੀਆਂ ਗੇਮਸ ਹੁੰਦੀਆਂ ਹਨ, ਉਨ੍ਹਾਂ ਦੀਆਂ Themes ਵੀ ਜ਼ਿਆਦਾਤਰ ਬਾਹਰ ਦੀਆਂ ਹੀ ਹੁੰਦੀਆਂ ਹਨ। ਸਾਡੇ ਦੇਸ਼ ਵਿੱਚ ਇੰਨੇ Ideas ਹਨ, ਇੰਨੇ Concepts ਹਨ, ਬਹੁਤ ਵਿਸ਼ਾਲ ਸਾਡਾ ਇਤਿਹਾਸ ਰਿਹਾ ਹੈ। ਕੀ ਅਸੀਂ ਉਨ੍ਹਾਂ ਉੱਤੇ Games ਬਣਾ ਸਕਦੇ ਹਾਂ? ਮੈਂ ਦੇਸ਼ ਦੇ ਯੁਵਾ Talent ਨੂੰ ਕਹਿੰਦਾ ਹਾਂ ਕਿ ਤੁਸੀਂ ਭਾਰਤ ਵਿੱਚ ਵੀ Games ਬਣਾਓ ਅਤੇ ਭਾਰਤ ਦੇ ਵੀ Games ਬਣਾਓ। ਕਿਹਾ ਵੀ ਜਾਂਦਾ ਹੈ Let the games begin ਤਾਂ ਚਲੋ ਖੇਡ ਸ਼ੁਰੂ ਕਰਦੇ ਹਾਂ।

 

ਸਾਥੀਓ, ਆਤਮਨਿਰਭਰ ਭਾਰਤ ਅਭਿਯਾਨ ਵਿੱਚ  Virtual Games ਹੋਣ, Toys ਦਾ Sector ਹੋਵੇ, ਸਾਰਿਆਂ ਨੇ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੈ ਅਤੇ ਇਹ ਮੌਕਾ ਵੀ ਹੈ, ਜਦੋਂ ਅੱਜ ਤੋਂ 100 ਸਾਲ ਪਹਿਲਾਂ ਅਸਹਿਯੋਗ ਅੰਦੋਲਨ ਸ਼ੁਰੂ ਹੋਇਆ ਤਾਂ ਗਾਂਧੀ ਜੀ ਨੇ ਲਿਖਿਆ ਸੀ ਕਿ ਅਸਹਿਯੋਗ ਅੰਦੋਲਨ, ਦੇਸ਼ ਵਾਸੀਆਂ ਵਿੱਚ ਆਤਮ-ਸਨਮਾਨ ਅਤੇ ਆਪਣੀ ਸ਼ਕਤੀ ਦਾ ਬੋਧ ਕਰਵਾਉਣ ਦਾ ਇੱਕ ਯਤਨ ਹੈ।

 

ਅੱਜ ਜਦੋਂ ਅਸੀਂ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਯਤਨ ਕਰ ਰਹੇ ਹਾਂ ਤਾਂ ਅਸੀਂ ਪੂਰੇ ਆਤਮ-ਵਿਸ਼ਵਾਸ ਦੇ ਨਾਲ ਅੱਗੇ ਵਧਣਾ ਹੈ। ਹਰ ਖੇਤਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ। ਅਸਹਿਯੋਗ ਅੰਦੋਲਨ ਦੇ ਰੂਪ ਵਿੱਚ ਜਿਹੜਾ ਬੀਜ ਬੀਜਿਆ ਗਿਆ ਸੀ, ਓਹਨੂੰ ਹੁਣ ਆਤਮਨਿਰਭਰ ਭਾਰਤ ਦੇ ਵਿਸ਼ਾਲ ਰੁੱਖ ਵਿੱਚ ਤਬਦੀਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤੀਆਂ ਦੇ Innovation ਅਤੇ Solution ਦੇਣ ਦੀ ਸਮਰੱਥਾ ਦਾ ਲੋਹਾ ਹਰ ਕੋਈ ਮੰਨਦਾ ਹੈ ਤੇ ਜਦੋਂ ਸਮਰਪਣ ਭਾਵ ਹੋਵੇ, ਸੰਵੇਦਨਾ ਹੋਵੇ ਤਾਂ ਇਹ ਸ਼ਕਤੀ ਅਸੀਮ ਬਣ ਜਾਂਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਇੱਕ App Innovation Challenge ਰੱਖਿਆ ਗਿਆ। ਇਸ ਆਤਮਨਿਰਭਰ ਭਾਰਤ App Innovation Challenge ਵਿੱਚ ਸਾਡੇ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਕਰੀਬ 7 ਹਜ਼ਾਰ Entries ਆਈਆਂ। ਉਸ ਵਿੱਚ ਵੀ ਲਗਭਗ 2 ਤਿਹਾਈ Apps tier two ਅਤੇ Tier three ਸ਼ਹਿਰਾਂ ਦੇ ਨੌਜਵਾਨਾਂ ਨੇ ਬਣਾਏ। ਇਹ ਆਤਮਨਿਰਭਰ ਭਾਰਤ ਦੇ ਲਈ, ਦੇਸ਼ ਦੇ ਭਵਿੱਖ ਦੇ ਲਈ ਬਹੁਤ ਹੀ ਸ਼ੁਭ ਸੰਕੇਤ ਹੈ। ਆਤਮਨਿਰਭਰ App Innovation Challenge ਦੇ Results ਦੇਖ ਕੇ ਤੁਸੀਂ ਜ਼ਰੂਰ ਪ੍ਰਭਾਵਿਤ ਹੋਵੋਗੇ। ਕਾਫੀ ਜਾਂਚ-ਪੜਤਾਲ ਦੇ ਬਾਅਦ ਵੱਖ-ਵੱਖ Category ਵਿੱਚ ਲਗਭਗ 2 ਦਰਜਨ Apps ਨੂੰ Award ਵੀ ਦਿੱਤੇ ਗਏ। ਤੁਸੀਂ ਜ਼ਰੂਰ ਇਨ੍ਹਾਂ Apps ਦੇ ਬਾਰੇ ਜਾਣੋ ਤੇ ਉਨ੍ਹਾਂ ਨਾਲ ਜੁੜੋ। ਹੋ ਸਕਦਾ ਹੈ ਤੁਸੀਂ ਵੀ ਅਜਿਹਾ ਕੁਝ ਬਣਾਉਣ ਦੇ ਲਈ ਪ੍ਰੇਰਿਤ ਹੋ ਜਾਓ। ਇਸ ਦੇ ਵਿੱਚ ਇੱਕ App ਹੈ, ਕੁਟੁਕੀ Kids Learning App ਇਹ ਛੋਟੇ ਬੱਚਿਆਂ ਦੇ ਲਈ ਇੱਕ ਅਜਿਹਾ Interactive App  ਹੈ, ਜਿਸ ਵਿੱਚ ਗਾਣਿਆਂ ਅਤੇ ਕਹਾਣੀਆਂ ਦੇ ਜ਼ਰੀਏ ਗੱਲਾਂ-ਗੱਲਾਂ ਵਿੱਚ ਹੀ ਬੱਚੇ Math-Science ਵਿੱਚ ਬਹੁਤ ਕੁਝ ਸਿੱਖ ਸਕਦੇ ਹਨ। ਇਹਦੇ ਵਿੱਚ Activities ਵੀ ਹਨ, ਖੇਡ ਵੀ ਹੈ। ਇਸੇ ਤਰ੍ਹਾਂ ਇੱਕ Micro Blogging Platform ਦਾ ਵੀ App ਹੈ। ਇਸ ਦਾ ਨਾਮ ਹੈ ਕੂ - KOO ਕੂ। ਇਸ ਵਿੱਚ ਅਸੀਂ ਆਪਣੀ ਮਾਤ ਭਾਸ਼ਾ ਵਿੱਚ Text Video  ਅਤੇ Audio ਦੇ ਜ਼ਰੀਏ ਆਪਣੀ ਗੱਲ ਰੱਖ ਸਕਦੇ ਹਾਂ, Interact ਕਰ ਸਕਦੇ ਹਾਂ। ਇਸੇ ਤਰ੍ਹਾਂ ਚਿੰਗਾਰੀ App ਵੀ ਨੌਜਵਾਨਾਂ ਵਿੱਚ ਕਾਫੀ Popular ਹੋ ਰਿਹਾ ਹੈ। ਇੱਕ ਐਪ ਹੈ Ask ਸਰਕਾਰ। ਇਸ ਵਿੱਚ ਚੈਟ ਬੋਰਡ ਦੇ ਜ਼ਰੀਏ ਤੁਸੀਂ Interact ਕਰ ਸਕਦੇ ਹੋ ਅਤੇ ਕਿਸੇ ਵੀ ਸਰਕਾਰੀ ਯੋਜਨਾ ਦੇ ਬਾਰੇ ਸਹੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਉਹ ਵੀ Text, Audio ਅਤੇ   Video ਤਿੰਨਾਂ ਤਰੀਕਿਆਂ ਨਾਲ। ਇਹ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਇੱਕ ਹੋਰ ਐਪ ਹੈ, Step Set Go ਇਹ Fitness App ਹੈ। ਤੁਸੀਂ ਕਿੰਨਾ ਚੱਲੇ, ਕਿੰਨੀਆਂ Calories Burn ਕੀਤੀਆਂ, ਇਹ ਸਾਰਾ ਹਿਸਾਬ ਇਹ ਐਪ ਰੱਖਦਾ ਹੈ ਅਤੇ ਤੁਹਾਨੂੰ ਫਿਟ ਰਹਿਣ ਦੇ ਲਈ Motivate ਵੀ ਕਰਦਾ ਹੈ। ਮੈਂ ਇਹ ਕੁਝ ਹੀ ਉਦਾਹਰਣਾਂ ਦਿੱਤੀਆਂ ਹਨ। ਕਈ ਹੋਰ ਐਪਸ ਨੇ ਵੀ ਇਸ Challenge ਨੂੰ ਜਿੱਤਿਆ ਹੈ। ਕਈ Business Apps ਹਨ, Games ਦੇ App ਹਨ, ਜਿਵੇਂ ‘Is Equal To’, Books & Expense, Zoho  (ਜੋਹੋ) Workplace, FTC Talent. ਤੁਸੀਂ ਇਸ ਸਭ ਦੇ ਬਾਰੇ Net ’ਤੇ Search ਕਰੋ, ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੇਗੀ। ਤੁਸੀਂ ਵੀ ਅੱਗੇ ਆਓ, ਕੁਝ Innovate ਕਰੋ, ਕੁਝ Implement ਕਰੋ। ਤੁਹਾਡੇ ਯਤਨ ਅੱਜ ਦੇ ਛੋਟੇ-ਛੋਟੇ Startups ਕੱਲ੍ਹ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਬਦਲਣਗੇ ਅਤੇ ਦੁਨੀਆਂ ਵਿੱਚ ਭਾਰਤ ਦੀ ਪਹਿਚਾਣ ਬਣੇਗੀ ਅਤੇ ਤੁਸੀਂ ਇਹ ਨਾ ਭੁੱਲੋ ਕਿ ਅੱਜ ਜੋ ਦੁਨੀਆਂ ਵਿੱਚ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨਜ਼ਰ ਆ ਰਹੀਆਂ ਨੇ ਨਾ, ਇਹ ਵੀ ਕਦੀ Startup ਹੋਇਆ ਕਰਦੀਆਂ ਸਨ।

 

ਪਿਆਰੇ ਦੇਸ਼ਵਾਸੀਓ, ਸਾਡੇ ਇੱਥੋਂ ਦੇ ਬੱਚੇ, ਸਾਡੇ ਵਿਦਿਆਰਥੀ ਆਪਣੀ ਪੂਰੀ ਯੋਗਤਾ ਦਿਖਾ ਸਕਣ, ਆਪਣਾ ਸਮਰੱਥ ਦਿਖਾ ਸਕਣ, ਇਸ ਵਿੱਚ ਬਹੁਤ ਵੱਡੀ ਭੂਮਿਕਾ Nutrition ਦੀ ਵੀ ਹੁੰਦੀ ਹੈ, ਪੋਸ਼ਣ ਦੀ ਵੀ ਹੁੰਦੀ ਹੈ, ਪੂਰੇ ਦੇਸ਼ ਵਿੱਚ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨਾ – Nutrition Month  ਦੇ ਰੂਪ ਵਿੱਚ ਮਨਾਇਆ ਜਾਵੇਗਾ। Naion ਅਤੇ Nutrition ਦਾ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ। ਸਾਡੇ ਇੱਥੇ ਇੱਕ ਕਹਾਵਤ ਹੈ, ‘ਯਥਾ ਅੰਨਮ ਤਥਾ ਮੰਨਮ(  “यथा अन्नम तथा मन्न्म  )

 

ਅਰਥਾਤ, ਜਿਸ ਤਰ੍ਹਾਂ ਦਾ ਅੰਨ ਹੁੰਦਾ ਹੈ, ਉਸੇ ਤਰ੍ਹਾਂ ਦਾ ਸਾਡਾ ਮਾਨਸਿਕ ਤੇ ਬੌਧਿਕ ਵਿਕਾਸ ਵੀ ਹੁੰਦਾ ਹੈ। Experts ਕਹਿੰਦੇ ਹਨ ਕਿ ਬੱਚੇ ਨੂੰ ਗਰਭ ਵਿੱਚ ਅਤੇ ਬਚਪਨ ਵਿੱਚ ਜਿੰਨਾ ਚੰਗਾ ਪੋਸ਼ਣ ਮਿਲਦਾ ਹੈ, ਓਨਾ ਚੰਗਾ ਓਹਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹ ਤੰਦਰੁਸਤ ਰਹਿੰਦਾ ਹੈ। ਬੱਚਿਆਂ ਦੇ ਪੋਸ਼ਣ ਦੇ ਲਈ ਵੀ ਓਨਾ ਹੀ ਜ਼ਰੂਰੀ ਹੈ ਕਿ ਮਾਂ ਨੂੰ ਵੀ ਪੂਰਾ ਪੋਸ਼ਣ ਮਿਲੇ ਅਤੇ ਪੋਸ਼ਣ ਜਾਂ Nutrition ਦਾ ਮਤਲਬ ਸਿਰਫ ਏਨਾ ਹੀ ਨਹੀਂ ਹੁੰਦਾ ਕਿ ਤੁਸੀਂ ਕੀ ਖਾ ਰਹੇ ਹੋ, ਕਿੰਨਾ ਖਾ ਰਹੇ ਹੋ, ਕਿੰਨੀ ਵਾਰ ਖਾ ਰਹੇ ਹੋ, ਇਸ ਦਾ ਮਤਲਬ ਹੈ ਤੁਹਾਡੇ ਸਰੀਰ ਨੂੰ ਕਿੰਨੇ ਜ਼ਰੂਰੀ ਪੋਸ਼ਕ ਤੱਤ, Nutrients ਮਿਲ ਰਹੇ ਹਨ। ਤੁਹਾਨੂੰ ਆਇਰਨ, ਕੈਲਸ਼ੀਅਮ ਮਿਲ ਰਿਹਾ ਹੈ ਜਾਂ ਨਹੀਂ, ਸੋਡੀਅਮ ਮਿਲ ਰਿਹਾ ਹੈ ਜਾਂ ਨਹੀਂ, ਵਿਟਾਮਿਨਜ਼ ਮਿਲ ਰਹੇ ਹਨ ਜਾਂ ਨਹੀਂ ਇਹ ਸਾਰੇ Nutrition ਦੇ ਬਹੁਤ Important Aspects ਹਨ। Nutrition ਦੇ ਇਸ ਅੰਦੋਲਨ ਵਿੱਚ People Participation ਵੀ ਬਹੁਤ ਜ਼ਰੂਰੀ ਹੈ। ਜਨ-ਭਾਗੀਦਾਰੀ ਹੀ ਇਸ ਨੂੰ ਸਫਲ ਕਰ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਇਸ ਦਿਸ਼ਾ ਵਿੱਚ, ਦੇਸ਼ ਵਿੱਚ ਕਾਫੀ ਯਤਨ ਕੀਤੇ ਗਏ। ਖਾਸ ਕਰਕੇ ਸਾਡੇ ਪਿੰਡਾਂ ਨੂੰ ਇਸ ਜਨ-ਭਾਗੀਦਾਰੀ ਦਾ ਜਨ-ਅੰਦੋਲਨ ਬਣਾਇਆ ਜਾ ਰਿਹਾ ਹੈ। ਪੋਸ਼ਣ ਹਫ਼ਤਾ ਹੋਵੇ, ਪੋਸ਼ਣ ਮਹੀਨਾ ਹੋਵੇ, ਇਸ ਦੇ ਮਾਧਿਅਮ ਨਾਲ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਸਕੂਲਾਂ ਨੂੰ ਜੋੜਿਆ ਗਿਆ ਹੈ। ਬੱਚਿਆਂ ਦੇ ਲਈ ਪ੍ਰਤੀਯੋਗਤਾਵਾਂ ਹੋਣ, ਉਹਨਾਂ ਵਿੱਚ Awareness ਵਧੇ, ਇਸ ਦੇ ਲਈ ਲਗਾਤਾਰ ਯਤਨ ਜਾਰੀ ਹਨ। ਜਿਵੇਂ ਕਲਾਸ ਵਿੱਚ ਇੱਕ ਕਲਾਸ Monitor ਹੁੰਦਾ ਹੈ, ਉਸੇ ਤਰ੍ਹਾਂ Nutrition Monitor ਵੀ ਹੋਵੇ, ਰਿਪੋਰਟ ਕਾਰਡ ਦੀ ਤਰ੍ਹਾਂ  Nutrition Card ਵੀ ਬਣੇ। ਇਸ ਤਰ੍ਹਾਂ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੋਸ਼ਣ ਮਹੀਨਾ – Nutrition Month ਦੇ ਦੌਰਾਨ MyGov Portal  ’ਤੇ ਇੱਕ Food and Nutrition Quiz ਵੀ ਆਯੋਜਿਤ ਕੀਤਾ ਜਾਵੇਗਾ ਅਤੇ ਨਾਲ ਹੀ ਇੱਕ ਮੀਮ (Meme) Competition ਵੀ ਹੋਵੇਗਾ। ਤੁਸੀਂ ਆਪ Participate ਕਰੋ ਅਤੇ ਦੂਜਿਆਂ ਨੂੰ ਵੀ Motivate ਕਰੋ।

 

ਸਾਥੀਓ, ਜੇ ਤੁਹਾਨੂੰ ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ Statue of Unity ਜਾਣ ਦਾ ਮੌਕਾ ਮਿਲੇ ਅਤੇ ਕੋਵਿਡ ਦੇ ਬਾਅਦ ਜਦੋਂ ਉਹ ਖੁੱਲ੍ਹੇਗਾ ਤਾਂ ਤੁਹਾਨੂੰ ਜਾਣ ਦਾ ਮੌਕਾ ਮਿਲੇਗਾ ਤਾਂ ਉੱਥੇ ਇੱਕ Unique ਪ੍ਰਕਾਰ ਦਾ  ਪਾਰਕ ਬਣਾਇਆ ਗਿਆ ਹੈ। ਖੇਡ-ਖੇਡ ਵਿੱਚ ਹੀ Nutrition ਦੀ ਸਿੱਖਿਆ ਖੁਸ਼ੀ-ਖੁਸ਼ੀ ਦੇ ਨਾਲ ਉੱਥੇ ਜਾ ਕੇ ਜ਼ਰੂਰ ਦੇਖ ਸਕਦੇ ਹੋ।

 

ਸਾਥੀਓ, ਭਾਰਤ ਇੱਕ ਵਿਸ਼ਾਲ ਦੇਸ਼ ਹੈ, ਖਾਣ-ਪੀਣ ਵਿੱਚ ਬਹੁਤ ਸਾਰੀਆਂ ਵਿਭਿੰਨਤਾਵਾਂ ਹਨ। ਸਾਡੇ ਦੇਸ਼ ਵਿੱਚ 6 ਵੱਖਰੀਆਂ-ਵੱਖਰੀਆਂ ਰੁੱਤਾਂ ਹੁੰਦੀਆਂ ਹਨ। ਵੱਖ-ਵੱਖ ਖੇਤਰਾਂ ਵਿੱਚ ਉੱਥੋਂ ਦੇ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਚੀਜ਼ਾਂ ਪੈਦਾ ਹੁੰਦੀਆਂ ਹਨ। ਇਸ ਲਈ ਇਹ ਬਹੁਤ ਹੀ ਮਹੱਤਵਪੂਰਣ ਹੈ ਕਿ ਹਰ ਖੇਤਰ ਦੇ ਮੌਸਮ ਉੱਥੋਂ ਦੇ ਸਥਾਨਕ ਭੋਜਨ ਅਤੇ ਉੱਥੇ ਪੈਦਾ ਹੋਣ ਵਾਲੇ ਅੰਨ, ਫਲ-ਸਬਜ਼ੀਆਂ ਦੇ ਅਨੁਸਾਰ ਇੱਕ ਪੋਸ਼ਕ  Nutrient Rich, Diet Plan ਬਣੇ। ਹੁਣ ਜਿਵੇਂ Millets ਮੋਟੇ ਅਨਾਜ - ਰਾਗੀ ਹੈ, ਜਵਾਰ ਹੈ, ਇਹ ਬਹੁਤ ਉਪਯੋਗੀ ਪੋਸ਼ਕ ਭੋਜਨ ਹਨ। ਇੱਕ ਭਾਰਤੀ ਖੇਤੀ ਕੋਸ਼ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਹਰ ਇੱਕ ਜ਼ਿਲ੍ਹੇ ਚ ਕਿਹੜੀ-ਕਿਹੜੀ ਫਸਲ ਹੁੰਦੀ ਹੈ, ਉਸ ਦੀ Nutrition Value ਕਿੰਨੀ ਹੈ, ਇਸ ਦੀ ਪੂਰੀ ਜਾਣਕਾਰੀ ਹੋਵੇਗੀ। ਇਹ ਤੁਹਾਡੇ ਸਾਰਿਆਂ ਦੇ ਲਈ ਬਹੁਤ ਫਾਇਦੇਮੰਦ ਕੋਸ਼ ਹੋ ਸਕਦਾ ਹੈ। ਆਓ ਪੋਸ਼ਣ ਮਹੀਨੇ ਵਿੱਚ ਪੌਸ਼ਟਿਕ ਖਾਣੇ ਅਤੇ ਤੰਦਰੁਸਤ ਰਹਿਣ ਦੇ ਲਈ ਅਸੀਂ ਸਾਰਿਆਂ ਨੂੰ ਪ੍ਰੇਰਿਤ ਕਰੀਏ।

 

ਪਿਆਰੇ ਦੇਸ਼ਵਾਸੀਓ, ਬੀਤੇ ਦਿਨੀਂ ਜਦੋਂ ਅਸੀਂ ਆਪਣਾ ਸੁਤੰਤਰਤਾ ਦਿਵਸ ਮਨਾ ਰਹੇ ਸੀ ਤਾਂ ਇੱਕ ਬੜੀ ਦਿਲਚਸਪ ਖ਼ਬਰ ਵੱਲ ਮੇਰਾ ਧਿਆਨ ਗਿਆ, ਇਹ ਖਬਰ ਹੈ ਸਾਡੇ ਸੁਰੱਖਿਆ ਬਲਾਂ ਦੇ ਦੋ ਜਾਂਬਾਜ਼ ਕਿਰਦਾਰਾਂ ਦੀ। ਇੱਕ ਹੈ ਸੋਫ਼ੀ ਤੇ ਦੂਸਰੀ ਵਿਦਾ। ਸੋਫੀ ਤੇ ਵਿਦਾ ਇੰਡੀਅਨ ਆਰਮੀ ਦੇ ਜਾਨਵਰ ਹਨ, Dogs ਹਨ ਅਤੇ ਉਨ੍ਹਾਂ ਨੂੰ Chief of Army Staff ‘Commendation Cards’ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਸੋਫ਼ੀ ਅਤੇ ਵਿਦਾ ਨੂੰ ਇਹ ਸਨਮਾਨ ਇਸ ਲਈ ਮਿਲਿਆ, ਕਿਉਕਿ ਇਨ੍ਹਾਂ ਨੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣਾ ਕਰਤਵ ਬਾਖੂਬੀ ਨਿਭਾਇਆ ਹੈ। ਸਾਡੀਆਂ ਸੈਨਾਵਾਂ ਵਿੱਚ ਸਾਡੇ ਸੁਰੱਖਿਆ ਬਲਾਂ ਦੇ ਕੋਲ ਇਹੋ ਜਿਹੇ ਕਿੰਨੇ ਹੀ ਬਹਾਦਰ ਜਾਨਵਰ ਹਨ, Dogs ਹਨ, ਜਿਹੜੇ ਦੇਸ਼ ਦੇ ਲਈ ਜਿਊਂਦੇ ਹਨ ਅਤੇ ਦੇਸ਼ ਦੇ ਲਈ ਆਪਣਾ ਬਲਿਦਾਨ ਵੀ ਦਿੰਦੇ ਹਨ। ਕਿੰਨੇ ਹੀ ਬੰਬ ਧਮਾਕਿਆਂ ਵਿੱਚ ਕਿੰਨੀਆਂ ਹੀ ਅੱਤਵਾਦੀ ਸਾਜ਼ਿਸ਼ਾਂ ਨੂੰ ਰੋਕਣ ਵਿੱਚ ਅਜਿਹੇ Dogs ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਕੁਝ ਸਮਾਂ ਪਹਿਲਾਂ ਮੈਨੂੰ ਦੇਸ਼ ਦੀ ਸੁਰੱਖਿਆ ਵਿੱਚ Dogs ਦੀ ਭੂਮਿਕਾ ਬਾਰੇ ਬਹੁਤ ਹੀ ਵਿਸਥਾਰਪੂਰਵਕ ਜਾਨਣ ਨੂੰ ਮਿਲਿਆ, ਕਈ ਕਿੱਸੇ ਵੀ ਸੁਣੇ। ਇੱਕ Dog, ਬਲਰਾਮ ਨੇ 2006 ਵਿੱਚ ਅਮਰਨਾਥ ਯਾਤਰਾ ਦੇ ਰਸਤੇ ਵਿੱਚ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਲੱਭ ਲਿਆ ਸੀ। 2002 ਵਿੱਚ Dog ਭਾਵਨਾ ਨੇ IED ਲੱਭਿਆ ਸੀ। IED ਕੱਢਣ ਦੇ ਦੌਰਾਨ ਅੱਤਵਾਦੀਆਂ ਨੇ ਵਿਸਫੋਟ ਕਰ ਦਿੱਤਾ ਅਤੇ Dog ਸ਼ਹੀਦ ਹੋ ਗਿਆ ।  2-3 ਸਾਲ ਪਹਿਲਾਂ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸੀਆਰਪੀਐੱਫ ਦਾ  Sniffer Dog ‘Cracker’ ਵੀ IED Blast ਵਿੱਚ ਸ਼ਹੀਦ ਹੋ ਗਿਆ ਸੀ। ਕੁਝ ਦਿਨ ਪਹਿਲਾਂ ਹੀ ਸ਼ਾਇਦ ਤੁਸੀਂ ਟੀ. ਵੀ. ਤੇ ਇੱਕ ਬੜਾ ਭਾਵੁਕ ਕਰਨ ਵਾਲਾ ਦ੍ਰਿਸ਼ ਦੇਖਿਆ ਹੋਵੇਗਾ, ਜਿਸ ਵਿੱਚ ਬੀਡ ਪੁਲਿਸ ਆਪਣੇ ਸਾਥੀ Dog ਰੌਕੀ ਨੂੰ ਪੂਰੇ ਸਨਮਾਨ ਦੇ ਨਾਲ ਆਖਰੀ ਵਿਦਾਈ ਦੇ ਰਹੀ ਸੀ। ਰੌਕੀ ਨੇ 300 ਤੋਂ ਜ਼ਿਆਦਾ ਕੇਸਾਂ ਨੂੰ ਸੁਲਝਾਉਣ ਵਿੱਚ ਪੁਲਿਸ ਦੀ ਮਦਦ ਕੀਤੀ ਸੀ। Dogs ਦੀ Disaster Management ਅਤੇ Rescue Missions ਵਿੱਚ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਭਾਰਤ ਵਿੱਚ ਤਾਂ  National Disaster Response Force - NDRF ਨੇ ਅਜਿਹੇ ਦਰਜਨਾਂ Dogs ਨੂੰ Specially Train ਕੀਤਾ ਹੈ। ਕਿਤੇ ਭੂਚਾਲ ਆਉਣ ਤੇ, ਇਮਾਰਤ ਡਿੱਗਣ ਤੇ, ਮਲਬੇ ਵਿੱਚ ਦੱਬੇ-ਜਿਊਂਦੇ ਲੋਕਾਂ ਨੂੰ ਲੱਭਣ ਵਿੱਚ ਇਹ Dogs ਬਹੁਤ Expert ਹੁੰਦੇ ਹਨ।

 

ਸਾਥੀਓ, ਮੈਨੂੰ ਇਹ ਵੀ ਦੱਸਿਆ ਗਿਆ ਕਿ Indian Breeds ਦੇ Dogs ਵੀ ਬਹੁਤ ਚੰਗੇ ਹੁੰਦੇ ਹਨ, ਬਹੁਤ ਸਮਰੱਥ ਹੁੰਦੇ ਹਨ। Indian Breed ਵਿੱਚ ਮੁਧੋਲ ਹਾਊਂਡ ਹੈ, ਹਿਮਾਚਲੀ ਹਾਊਂਡ ਹੈ, ਇਹ ਬਹੁਤ ਹੀ ਚੰਗੀਆਂ ਨਸਲਾਂ ਹਨ। ਰਾਜਾਪਲਾਇਮ, ਕੰਨੀ, ਚਿੱਪੀਪਰਾਈ ਅਤੇ ਕੋਂਬਾਈ ਵੀ ਬਹੁਤ ਸ਼ਾਨਦਾਰ Indian Breeds ਹਨ। ਇਨ੍ਹਾਂ ਨੂੰ ਪਾਲਣ ਵਿੱਚ ਖਰਚਾ ਵੀ ਕਾਫੀ ਘੱਟ ਆਉਦਾ ਹੈ ਅਤੇ ਇਹ ਭਾਰਤੀ ਮਾਹੌਲ ਦੇ ਵਿੱਚ ਢਲੇ ਵੀ ਹੁੰਦੇ ਹਨ। ਹੁਣ ਸਾਡੀਆਂ ਸੁਰੱਖਿਆ ਏਜੰਸੀਆਂ ਵੀ ਇਨ੍ਹਾਂ Indian Breed ਦੇ Dogs ਨੂੰ ਆਪਣੇ ਸੁਰੱਖਿਆ ਦਸਤੇ ਵਿੱਚ ਸ਼ਾਮਲ ਕਰ ਰਹੀਆਂ ਹਨ। ਪਿਛਲੇ ਕੁਝ ਸਮੇਂ ਵਿੱਚ ਆਰਮੀ, CISF, NSG ਨੇ ਮੁਧੋਲ ਹਾਊਂਡ Dogs ਨੂੰ ਟਰੇਂਡ ਕਰਕੇ Dogs Squad ਵਿੱਚ ਸ਼ਾਮਲ ਕੀਤਾ ਹੈ, CRPF ਨੇ ਕੋਂਬਾਈ Dogs ਨੂੰ ਸ਼ਾਮਲ ਕੀਤਾ ਹੈ। Indian Council of Agriculture Reasearch ਵੀ ਭਾਰਤੀ ਨਸਲ ਦੇ Dogs ’ਤੇ Research ਕਰ ਰਹੀ ਹੈ। ਮਕਸਦ ਇਹੀ ਹੈ ਕਿ Indian Breeds ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕੇ ਅਤੇ ਉਪਯੋਗੀ ਬਣਾਇਆ ਜਾ ਸਕੇ। ਤੁਸੀਂ Internet ’ਤੇ ਇਨ੍ਹਾਂ ਦੇ ਨਾਮ  Search ਕਰੋ, ਇਨ੍ਹਾਂ ਦੇ ਬਾਰੇ ਜਾਣੋ, ਤੁਸੀਂ ਇਨ੍ਹਾਂ ਦੀ ਖੂਬਸੂਰਤੀ, ਇਨ੍ਹਾਂ ਦੀ Qualities ਦੇਖ ਕੇ ਹੈਰਾਨ ਹੋ ਜਾਓਗੇ। ਅਗਲੀ ਵਾਰ ਜਦੋਂ ਵੀ ਤੁਸੀਂ Dog ਪਾਲਣ ਦੀ ਸੋਚੋ ਤਾਂ ਤੁਸੀਂ ਇਨ੍ਹਾਂ ਵਿੱਚੋਂ ਹੀ ਕਿਸੇ Indian Breed ਦੇ Dog ਨੂੰ ਘਰ ਲਿਆਓ। ਆਤਮਨਿਰਭਰ ਭਾਰਤ, ਜਦੋਂ ਜਨ-ਮਨ ਦਾ ਮੰਤਰ ਹੀ ਬਣ ਰਿਹਾ ਹੈ ਤਾਂ ਕੋਈ ਵੀ ਖੇਤਰ ਇਸ ਤੋਂ ਪਿੱਛੇ ਕਿਵੇਂ ਛੁੱਟ ਸਕਦਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨਾਂ ਬਾਅਦ, 5 ਸਤੰਬਰ ਨੂੰ ਅਸੀਂ ਅਧਿਆਪਕ ਦਿਵਸ ਮਨਾਵਾਂਗੇ। ਅਸੀਂ ਸਾਰੇ ਜਦੋਂ ਆਪਣੇ ਜੀਵਨ ਦੀਆਂ ਸਫਲਤਾਵਾਂ ਨੂੰ ਆਪਣੀ ਜੀਵਨ ਯਾਤਰਾ ਨੂੰ ਦੇਖਦੇ ਹਾਂ ਤਾਂ ਸਾਨੂੰ ਆਪਣੇ ਕਿਸੇ ਨਾ ਕਿਸੇ ਅਧਿਆਪਕ ਦੀ ਯਾਦ ਜ਼ਰੂਰ ਆਉਦੀ ਹੈ। ਤੇਜ਼ੀ ਨਾਲ ਬਦਲਦੇ ਹੋਏ ਸਮੇਂ ਅਤੇ ਕੋਰੋਨਾ ਦੇ ਸੰਕਟ ਕਾਲ ਵਿੱਚ ਸਾਡੇ ਅਧਿਆਪਕਾਂ ਦੇ ਸਾਹਮਣੇ ਵੀ ਸਮੇਂ ਦੇ ਨਾਲ ਬਦਲਣਾ ਇੱਕ ਚੁਣੌਤੀ ਲੱਗਦੀ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਨਾ ਕੇਵਲ ਸਵੀਕਾਰ ਕੀਤਾ ਬਲਕਿ ਉਸ ਨੂੰ ਮੌਕੇ ਵਿੱਚ ਤਬਦੀਲ ਕਰ ਦਿੱਤਾ ਹੈ। ਪੜ੍ਹਾਈ ਵਿੱਚ ਤਕਨੀਕ ਦਾ ਵੱਧ ਤੋਂ ਵੱਧ ਉਪਯੋਗ ਕਿਵੇਂ ਹੋਵੇ, ਨਵੇਂ ਤਰੀਕਿਆਂ ਨੂੰ ਕਿਵੇਂ ਅਪਣਾਈਏ, ਵਿਦਿਆਰਥੀਆਂ ਦੀ ਮਦਦ ਕਿਸ ਤਰ੍ਹਾਂ ਕਰੀਏ, ਇਹ ਸਾਡੇ ਅਧਿਆਪਕਾਂ ਨੇ ਸਹਿਜਤਾ ਨਾਲ ਸਿੱਖਿਆ ਅਤੇ ਆਪਣੇ Students ਨੂੰ ਵੀ ਸਿਖਾਇਆ ਹੈ। ਅੱਜ ਦੇਸ਼ ਵਿੱਚ ਹਰ ਜਗ੍ਹਾ ਕੁਝ ਨਾ ਕੁਝ Innovation ਹੋ ਰਹੀ ਹੈ, ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਕੁਝ ਨਵਾਂ ਕਰ ਰਹੇ ਹਨ। ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਦੇਸ਼ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਸਾਡੇ ਅਧਿਆਪਕ ਇਸ ਦਾ ਲਾਭ ਵੀ ਵਿਦਿਆਰਥੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

 

ਸਾਥੀਓ, ਅਤੇ ਖ਼ਾਸਕਰ ਮੇਰੇ ਅਧਿਆਪਕ ਸਾਥੀਓ, ਸਾਲ 2022 ਵਿੱਚ ਸਾਡਾ ਦੇਸ਼ ਸੁਤੰਤਰਤਾ ਦਾ 75ਵੇਂ ਸਾਲ ਦਾ ਪੁਰਬ ਮਨਾਏਗਾ। ਸੁਤੰਤਰਤਾ ਤੋਂ ਪਹਿਲਾਂ ਅਨੇਕਾਂ ਸਾਲਾਂ ਤੱਕ ਸਾਡੇ ਦੇਸ਼ ਵਿੱਚ ਆਜ਼ਾਦੀ ਦਾ ਜੰਗ ਉਸ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਇਸ ਦੌਰਾਨ ਦੇਸ਼ ਦਾ ਕੋਈ ਕੋਨਾ ਅਜਿਹਾ ਨਹੀਂ ਸੀ, ਜਿੱਥੇ ਆਜ਼ਾਦੀ ਦੇ ਮਤਵਾਲਿਆਂ ਨੇ ਆਪਣੇ ਪ੍ਰਾਣ ਨਿਛਾਵਰ ਨਾ ਕੀਤੇ ਹੋਣ। ਆਪਣਾ ਸਭ ਕੁਝ ਨਾ ਤਿਆਗਿਆ ਹੋਵੇ। ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਅੱਜ ਦੀ ਪੀੜ੍ਹੀ, ਸਾਡੇ ਵਿਦਿਆਰਥੀ, ਆਜ਼ਾਦੀ ਦੀ ਜੰਗ ਵਿੱਚ ਸਾਡੇ ਦੇਸ਼ ਦੇ ਨਾਇਕਾਂ ਨਾਲ ਨਾ ਸਿਰਫ ਰੂਬਰੂ ਹੋਣ, ਬਲਕਿ ਉਨ੍ਹਾਂ ਨੂੰ ਮਹਿਸੂਸ ਵੀ ਕਰਨ। ਆਪਣੇ ਜ਼ਿਲ੍ਹੇ ਦੇ, ਆਪਣੇ ਖੇਤਰ ਦੇ ਆਜ਼ਾਦੀ ਦੇ ਅੰਦੋਲਨ ਦੇ ਸਮੇਂ ਕੀ ਹੋਇਆ, ਕਿੱਦਾਂ ਹੋਇਆ, ਕੌਣ ਸ਼ਹੀਦ ਹੋਇਆ, ਕੌਣ ਕਿੰਨੇ ਸਮੇਂ ਤੱਕ ਦੇਸ਼ ਦੇ ਲਈ ਜੇਲ੍ਹ ਚ ਰਿਹਾ। ਇਹ ਗੱਲਾਂ ਸਾਡੇ ਵਿਦਿਆਰਥੀ ਜਾਨਣਗੇ ਤਾਂ ਉਨ੍ਹਾਂ ਦੀ ਸ਼ਖਸੀਅਤ ਵਿੱਚ ਵੀ ਇਸ ਦਾ ਪ੍ਰਭਾਵ ਦਿਖੇਗਾ। ਇਸ ਲਈ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ, ਜਿਸ ਵਿੱਚ ਸਾਡੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ। ਜਿਵੇਂ ਤੁਸੀਂ ਜਿਸ ਜ਼ਿਲ੍ਹੇ ਵਿੱਚ ਹੋ, ਉੱਥੇ ਸ਼ਤਾਬਦੀਆਂ ਤੱਕ ਜੋ ਆਜ਼ਾਦੀ ਦੀ ਲੜਾਈ ਚੱਲੀ, ਕੀ ਆਜ਼ਾਦੀ ਦੀ ਜੰਗ ਵਿੱਚ ਉੱਥੇ ਕੋਈ ਘਟਨਾ ਘਟੀ ਸੀ? ਇਸ ਨੂੰ ਲੈ ਕੇ ਵਿਦਿਆਰਥੀਆਂ ਕੋਲੋਂ ਰਿਸਰਚ ਕਰਵਾਈ ਜਾ ਸਕਦੀ ਹੈ। ਉਸ ਨੂੰ ਸਕੂਲ ਦੇ ਹੱਥ ਲਿਖਤ ਅੰਕ ਦੇ ਰੂਪ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਤੁਹਾਡੇ ਸ਼ਹਿਰ ਵਿੱਚ ਸੁਤੰਤਰਤਾ ਅੰਦੋਲਨ ਨਾਲ ਜੁੜਿਆ ਕੋਈ ਸਥਾਨ ਹੋਵੇ ਤਾਂ ਵਿਦਿਆਰਥੀਆਂ ਨੂੰ ਉੱਥੇ ਲਿਜਾਇਆ ਜਾ ਸਕਦਾ ਹੈ। ਕਿਸੇ ਸਕੂਲ ਦੇ ਵਿਦਿਆਰਥੀ ਇਹ ਠਾਣ ਸਕਦੇ ਹਨ ਕਿ ਉਹ ਆਜ਼ਾਦੀ ਦੇ 75ਵੇਂ ਸਾਲ ਵਿੱਚ ਆਪਣੇ ਖੇਤਰ ਦੇ ਆਜ਼ਾਦੀ ਦੇ 75 ਨਾਇਕਾਂ ਤੇ ਕਵਿਤਾਵਾਂ ਲਿਖਣਗੇ, ਨਾਟਕ-ਕਥਾ ਲਿਖਣਗੇ। ਤੁਹਾਡੇ ਯਤਨ ਦੇਸ਼ ਦੇ ਹਜ਼ਾਰਾਂ-ਲੱਖਾਂ Unsung Heroes ਨੂੰ ਸਾਹਮਣੇ ਲਿਆਉਣਗੇ ਜੋ ਦੇਸ਼ ਦੇ ਲਈ ਜੀਏ ਅਤੇ ਦੇਸ਼ ਦੇ ਲਈ ਮਰ ਗਏ। ਜਿਨ੍ਹਾਂ ਦੇ ਨਾਮ ਸਮੇਂ ਦੇ ਨਾਲ ਵਿਸਰ ਗਏ। ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਜੇਕਰ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਆਜ਼ਾਦੀ ਦੇ 75ਵੇਂ ਸਾਲ ਵਿੱਚ ਉਨ੍ਹਾਂ ਨੂੰ ਯਾਦ ਕਰਾਂਗੇ ਤਾਂ ਇਹ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਜਦੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾ ਰਹੇ ਹਾਂ ਤਾਂ ਮੈਂ, ਮੇਰੇ ਅਧਿਆਪਕ ਸਾਥੀਆਂ ਨੂੰ ਜ਼ਰੂਰ ਇਹ ਗੁਜ਼ਾਰਿਸ਼ ਕਰਾਂਗਾ ਕਿ ਇਸ ਲਈ ਇੱਕ ਮਾਹੌਲ ਬਣਾਉਣ, ਸਾਰਿਆਂ ਨੂੰ ਜੋੜਨ ਅਤੇ ਸਾਰੇ ਮਿਲ ਕੇ ਜੁਟ ਜਾਣ।

 

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਅੱਜ ਵਿਕਾਸ ਯਾਤਰਾ ਤੇ ਚਲ ਰਿਹਾ ਹੈ, ਇਸ ਦੀ ਸਫਲਤਾ ਸੁਖਮਈ ਤਾਂ ਹੀ ਹੋਵੇਗੀ, ਜਦੋਂ ਹਰ ਇੱਕ ਦੇਸ਼ਵਾਸੀ ਇਸ ਵਿੱਚ ਸ਼ਾਮਲ ਹੋਵੇਗਾ। ਇਸ ਯਾਤਰਾ ਦਾ ਯਾਤਰੀ ਹੋਵੇਗਾ। ਇਸ ਰਾਹ ਦਾ ਰਾਹੀ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਇੱਕ ਦੇਸ਼ਵਾਸੀ ਤੰਦਰੁਸਤ ਰਹੇ, ਸੁਖੀ ਰਹੇ ਤੇ ਅਸੀਂ ਸਾਰੇ ਮਿਲ ਕੇ ਕੋਰੋਨਾ ਨੂੰ ਪੂਰੀ ਤਰ੍ਹਾਂ ਨਾਲ ਹਰਾਈਏ। ਕੋਰੋਨਾ ਤਾਂ ਹੀ ਹਾਰੇਗਾ, ਜਦੋਂ ਅਸੀਂ ਸੁਰੱਖਿਅਤ ਰਹਾਂਗੇ। ਜਦੋਂ ਤੁਸੀਂ ‘‘ਦੋ ਗਜ਼ ਦੀ ਦੂਰੀ, ਮਾਸਕ ਜ਼ਰੂਰੀ’’, ਇਸ ਸੰਕਲਪ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੋਗੇ ਤਾਂ ਤੁਸੀਂ ਸਾਰੇ ਤੰਦਰੁਸਤ ਰਹੋਗੇ, ਸੁਖੀ ਰਹੋਗੇ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਅਗਲੀ ਮਨ ਕੀ ਬਾਤਵਿੱਚ ਫਿਰ ਮਿਲਾਂਗੇ।

ਬਹੁਤ-ਬਹੁਤ ਧੰਨਵਾਦ।

 

ਨਮਸਕਾਰ।

 

https://youtu.be/CECeMxOxt-Q

 

*****

 

ਵੀਆਰਆਰਕੇ/ਕੇਪੀ
 



(Release ID: 1649758) Visitor Counter : 216