ਵਿੱਤ ਮੰਤਰਾਲਾ
ਜੁਲਾਈ 2020 ਦੇ ਮਹੀਨੇ ਲਈ ਜੀਐਸਟੀਆਰ -2 ਬੀ ਦੀ ਸ਼ੁਰੂਆਤ
Posted On:
29 AUG 2020 5:11PM by PIB Chandigarh
ਜੀਐਸਟੀ ਕੌਂਸਲ ਨੇ 14 ਮਾਰਚ 2020 ਨੂੰ ਹੋਈ ਆਪਣੀ 39 ਵੀਂ ਬੈਠਕ ਵਿਚ ਜੀਐਸਟੀਆਰ-3 ਬੀ ਅਤੇ ਜੀਐਸਟੀਆਰ-1 ਦਾਖਲ ਕਰਨ ਦੀ ਮੌਜੂਦਾ ਪ੍ਰਣਾਲੀ ਨੂੰ ਜੋੜਨ ਅਤੇ ਹੋਰ ਮਹੱਤਵਪੂਰਨ ਬਦਲਾਵਾਂ, ਜਿਵੇਂ ਕਿ ਜੀਐਸਟੀਆਰ-2 ਏ ਵਿਚ ਵਾਧਿਆਂ ਅਤੇ ਇਸਨੂੰ ਜੀਐਸਟੀਆਰ-3 ਬੀ ਨਾਲ ਜੋੜਨ ਦੇ ਵਾਧੇ ਵਾਲੇ ਵਿਚਾਰ ਨੂੰ ਅਪਨਾਉਣ ਅਤੇ ਲਾਗੂ ਕਰਨ ਦੀ ਸਿਫਾਰਸ਼ ਕੀਤੀ ਸੀ। ਕੌਂਸਲ ਨੇ ਇਸ ਵਾਧੇ ਦੀ ਸਿਫ਼ਾਰਿਸ਼ ਇਸ ਕਰਕੇ ਕੀਤੀ ਸੀ ਕਿ ਇੱਕ ਆਟੋ-ਡ੍ਰਾਫਟਡ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਸਟੇਟਮੈਂਟ ਦੀ ਸ਼ੁਰੂਆਤ ਕੀਤੀ ਜਾਵੇ ਜੋ ਹਰੇਕ ਟੈਕਸਦਾਤਾ ਲਈ ਉਪਲਬਧ ਇਨਪੁਟ ਟੈਕਸ ਕ੍ਰੈਡਿਟ ਦੀ ਸਹੂਲਤ ਦੇਣ/ਨਿਰਧਾਰਣ ਵਿੱਚ ਸਹਾਇਤਾ ਕਰੇਗਾ।
ਜੀਐਸਟੀਆਰ-2 ਬੀ ਇਕ ਅਜਿਹਾ ਆਟੋ-ਡ੍ਰਾਫਟਡ ਆਈਟੀਸੀ ਸਟੇਟਮੈਂਟ ਹੋਣ ਜਾ ਰਿਹਾ ਹੈ, ਜੋ ਹਰ ਰਜਿਸਟਰਡ ਵਿਅਕਤੀ ਲਈ ਆਪਣੇ ਸਪਲਾਇਰਾਂ ਵੱਲੋਂ ਉਨ੍ਹਾਂ ਦੇ ਸਬੰਧਤ ਜੀਐਸਟੀਆਰ-1, 5 (ਗੈਰ-ਰਿਹਾਇਸ਼ੀ ਟੈਕਸ ਯੋਗ ਵਿਅਕਤੀ) ਅਤੇ 6 (ਇਨਪੁਟ ਸਰਵਿਸ ਡਿਸਟਰੀਬਿਉਟਰ) ਵਿਚ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਤਿਆਰ ਕੀਤਾ ਜਾਵੇਗਾ। ਇਹ ਇੱਕ ਸਥਿਰ ਸਟੇਟਮੈਂਟ ਹੈ ਅਤੇ ਇਸਨੂੰ ਹਰ ਮਹੀਨੇ ਲਈ ਅਗਲੇ ਮਹੀਨੇ ਦੇ 12 ਵੇਂ ਦਿਨ ਉਪਲਬਧ ਕਰਾਇਆ ਜਾਵੇਗਾ । ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਨਾਲ ਜੀਐਸਟੀਆਰ-2 ਬੀ ਰਿਟਰਨ ਤਿਆਰ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ, ਗਲਤੀਆਂ ਨੂੰ ਘਟਾਉਣ, ਸੁਲਹ ਵਿਚ ਸਹਾਇਤਾ ਕਰਨ ਅਤੇ ਰਿਟਰਨ ਦਾਖਲ ਕਰਨ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਨੂੰ ਸੁਖਾਲਾ ਬਣਾਉਣ ਵਿਚ ਸਹਾਇਤਾ ਮਿਲੇਗੀ ।
ਜੀਐਸਟੀਆਰ-2 ਬੀ ਦੀਆਂ ਮੁੱਖ ਵਿਸ਼ੇਸ਼ਤਾਵਾਂ, ਜੋ ਰਿਟਰਨ ਦਾਖਲ ਕਰਨ ਵਿਚ ਟੈਕਸਦਾਤਾਵਾਂ ਦੀ ਸਹਾਇਤਾ ਕਰਨਗੀਆਂ, ਹੇਠ ਲਿੱਖੇ ਅਨੁਸਾਰ ਹਨ :
i. ਇਸ ਵਿਚ ਵਿਸ਼ੇਸ਼ ਆਰਥਿਕ ਜ਼ੋਨ ਦੀਆਂ ਇਕਾਈਆਂ/ਡਿਵੈਲਪਰਾਂ ਤੋਂ ਪ੍ਰਾਪਤ ਚੀਜਾਂ ਦੀ ਅੰਦਰੂਨੀ ਸਪਲਾਈ ਸਮੇਤ 'ਆਈਸਗੇਟ' ਸਿਸਟਮ ਦੀਆਂ ਚੀਜ਼ਾਂ ਦੀ ਦਰਾਮਦ ਦੀ ਜਾਣਕਾਰੀ ਉਪਲਬੱਧ ਹੁੰਦੀ ਹੈ । ਇਹ ਜੁਲਾਈ ਮਹੀਨੇ ਲਈ ਜਾਰੀ ਜੀਐਸਟੀਆਰ-2 ਬੀ ਵਿੱਚ ਉਪਲਬੱਧ ਨਹੀਂ ਹੈ ਅਤੇ ਇਸਨੂੰ ਜਲਦੀ ਹੀ ਉਪਲਬੱਧ ਕਰਾਇਆ ਜਾਵੇਗਾ ।
ii. ਇਸ ਵਿੱਚ ਇੱਕ ਸੰਖੇਪ ਬਿਆਨ ਹੁੰਦਾ ਹੈ, ਜੋ ਹਰੇਕ ਸੈਕਸ਼ਨ ਅਧੀਨ ਸਾਰੇ ਹੀ ਉਪਲਬਧ ਅਤੇ ਗੈਰ ਉਪਲਬੱਧ ਆਈਟੀਸੀ ਨੂੰ ਦਰਸਾਉਂਦਾ ਹੈ। ਹਰੇਕ ਸੈਕਸ਼ਨ ਸਾਹਮਣੇ ਦਿੱਤੀ ਗਈ ਸਲਾਹ ਜੀਐਸਟੀਆਰ.-3 ਬੀ ਦੇ ਆਪਣੇ ਸਬੰਧਤ ਸੈਕਸ਼ਨ ਵਿੱਚ ਟੇਕਸਦਾਤਾਵਾਂ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਸਪਸ਼ਟ ਕਰਦੀ ਹੈ ;
iii. ਸਾਰੇ ਇਨਵਾਇਸ, ਕ੍ਰੈਡਿਟ ਨੋਟ, ਡੈਬਿਟ ਨੋਟਸ ਆਦਿ ਦੇ ਦਸਤਾਵੇਜ਼ ਪੱਧਰ ਦਾ ਵੇਰਵਾ ਵੀ ਇਸ ਵਿੱਚ ਵੇਖਣ ਦੇ ਨਾਲ ਨਾਲ ਡਾਊਨਲੋਡ ਕਰਨ, ਦੋਹਾਂ ਲਈ ਮੁਹਈਆ ਕਰਵਾਇਆ ਜਾਂਦਾ ਹੈ ;
- ਜੁਲਾਈ 2020 ਦੇ ਮਹੀਨੇ ਲਈ ਜੀ ਐਸ ਟੀ ਆਰ-2ਬੀ ਅਜ਼ਮਾਇਸ਼ ਦੇ ਆਧਾਰ 'ਤੇ ਆਮ ਪੋਰਟਲ ਤੇ ਉਪਲਬਧ ਕਰਾਇਆ ਗਿਆ ਹੈ । .
- ਕਿਉਂਕਿ, ਇਹ ਪਹਿਲਾ ਮੌਕਾ ਹੈ ਜਦੋਂ ਸਟੇਟਮੈਂਟ ਪੇਸ਼ ਕੀਤੀ ਜਾ ਰਹੀ ਹੈ, ਇਸ ਲਈ ਟੈਕਸਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜੁਲਾਈ, 2020 ਦੇ ਮਹੀਨੇ ਲਈ ਜੀਐਸਟੀਆਰ -2 ਬੀ ਨੂੰ ਸਿਰਫ ਫੀਡਬੈਕ ਦੇ ਉਦੇਸ਼ ਨਾਲ ਲੈਣ ।
- ਸਾਰੇ ਟੈਕਸਦਾਤਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜੁਲਾਈ 2020 ਲਈ ਆਪਣੇ ਜੀਐਸ.ਟੀਆਰ.-2 ਬੀ ਨੂੰ ਪੂਰੇ ਧਿਆਨ ਨਾਲ ਪੜਨ ਅਤੇ ਜੁਲਾਈ 2020 ਵਿਚ ਉਨ੍ਹਾਂ ਵੱਲੋਂ ਪ੍ਰਾਪਤ ਕੀਤੇ ਗਏ ਕ੍ਰੈਡਿਟ ਨਾਲ ਇਸਦੀ ਤੁਲਨਾ ਕਰਨ ਤੋਂ ਬਾਅਦ, ਸਵੈ-ਸੇਵਾ ਪੋਰਟਲ (https://selfservice.gsts systemm.in/).ਤੇ ਟਿਕਟ ਵਧਾ ਕੇ ਜੀਐਸਟੀਆਰ.-2 ਬੀ ਦੇ ਕਿਸੇ ਵੀ ਪਹਿਲੂ ਤੇ ਫੀਡਬੈਕ (ਜੇ ਕੋਈ ਹੋਵੇ) ਮੁਹਈਆ ਕਰਵਾਉਣ । .
- ਸਾਰੇ ਹੀ ਟੈਕਸਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਟੇਟਮੈਂਟ ਦੀ ਵਰਤੋਂ ਕਰਨ ਤੋਂ ਪਹਿਲਾਂ ਆਮ ਪੋਰਟਲ 'ਤੇ ਜੀਐਸਟੀਆਰ-2 ਬੀ ਨਾਲ ਸਬੰਧਤ ਵਿਸਥਾਰਤ ਅਡਵਾਈਜ਼ਰੀ ਨੂੰ ਧਿਆਨ ਨਾਲ ਪੜਨ। .
- ਟੇਕਸਦਾਤਾ ਆਪਣੇ ਜੀਐਸਟੀਆਰ–2ਬੀ ਨੂੰ ਇਸ ਵਿਧੀ ਨਾਲ ਵੀ ਪ੍ਰਾਪਤ ਕਰ ਸਕਦੇ ਹਨ: ਜੀਐਸਟੀ ਪੋਰਟਲ ਤੇ ਲਾਗਇਨ ਕਰੋ >ਰਿਟਰਨਸ ਡੈਸ਼ਬੋਰਡ > ਰਿਟਰਨ ਅਵਧੀ ਨੂੰ ਚੁਣੋ >ਜੀ ਐਸ ਟੀ ਆਰ-2B
------------------
ਆਰਐਮ/ਕੇ ਐਮ ਐਨ
(Release ID: 1649681)
Visitor Counter : 261