ਰੇਲ ਮੰਤਰਾਲਾ
ਮਾਲ ਢੁਆਈ ਦੇ ਸੰਚਾਲਨ ਨੂੰ ਹੁਲਾਰਾ ਦੇਣ ਲਈ ਭਾਰਤੀ ਰੇਲਵੇ ਦੁਆਰਾ ਟੈਰਿਫ਼ ਅਤੇ ਨਾਨ-ਟੈਰਿਫ਼ ਖੇਤਰ ਵਿੱਚ ਪਹਿਲਾਂ ਦੀ ਲੜੀ ਸ਼ੁਰੂ ਕੀਤੀ
ਰਿਆਇਤਾਂ ਦੀ ਲੜੀ ਦੀ ਪੇਸ਼ਕਸ਼
ਟੈਰਿਫ਼ ਖੇਤਰ ਵਿੱਚ ਕੀਤੀਆਂ ਗਈਆਂ ਪਹਿਲਾਂ ਵਿੱਚ, ਭਰੇ ਹੋਏ ਕੰਟੇਨਰਾਂ, ਪੌਂਡ ਐਸ਼ / ਮੋਆਇਸਚਰਾਇਜ਼ਡ ਐਸ਼ (ਓਪਨ ਵੈਗਨ) ’ਤੇ ਛੂਟ, ਦੋ ਪੁਆਇੰਟ/ ਮਿੰਨੀ ਰੈਕ (ਸੀਮੈਂਟ, ਲੋਹਾ ਅਤੇ ਸਟੀਲ, ਅਨਾਜ, ਖਾਦ ਦੇ ਲਈ) ਸਰਚਾਰਜ ਦੀ ਵਾਪਸੀ, ਰਾਉਂਡ ਟਰਿੱਪ ਟ੍ਰੈਫਿਕ (ਆਰਟੀਟੀ) ਨੀਤੀ, ਲੰਬੇ ਸੰਚਾਲਨ ਅਤੇ ਛੋਟੇ ਸੰਚਾਲਨ ’ਤੇ ਰਿਆਇਤ ਸ਼ਾਮਲ ਹੈ
ਰਿਆਇਤਾਂ ਦੀ ਸੀਮਾ 5% ਤੋਂ 50% ਤੱਕ
ਕੋਵਿਡ ਸਬੰਧੀ ਪ੍ਰਤੀਬੰਧਤ ਚੁਣੌਤੀਆਂ ਦੇ ਬਾਵਜੂਦ, ਅਗਸਤ 2020 ਦੇ ਮਹੀਨੇ ਵਿੱਚ ਮਾਲ ਢੁਆਈ (27 ਅਗਸਤ 2020 ਤੱਕ) ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ ਵਿੱਚ 4.3% ਫ਼ੀਸਦੀ ਵੱਧ ਰਹੀ
ਮਿਸ਼ਨ ਮੋਡ ’ਤੇ ਕੰਮ ਕਰਦੇ ਹੋਏ, ਭਾਰਤੀ ਰੇਲਵੇ ਦੁਆਰਾ ਮਾਲ ਢੁਆਈ ਦੇ ਸੰਚਾਲਨ ਨੂੰ ਹੁਲਾਰਾ ਦੇਣ ਦੇ ਲਈ ਇੱਕ ਪਹਿਲ ਕੀਤੀ ਹੈ
Posted On:
28 AUG 2020 5:59PM by PIB Chandigarh
ਮਿਸ਼ਨ ਮੋਡ ’ਤੇ ਕੰਮ ਕਰਦੇ ਹੋਏ, ਭਾਰਤੀ ਰੇਲਵੇ ਨੇ ਕੋਵਿਡ-19ਸਬੰਧੀ ਚੁਣੌਤੀਆਂ ਦੇ ਬਾਵਜੂਦ ਮਾਲ ਢੁਆਈ ਦੇ ਸੰਚਾਲਨ ਨੂੰ ਹੁਲਾਰਾ ਦੇਣ ਦੇ ਲਈ ਕਈ ਪਹਿਲਾਂ ਕੀਤੀਆਂ ਹਨ। ਇਨ੍ਹਾਂ ਪਹਿਲਾਂ ਦੇ ਕਾਰਨ, ਅਗਸਤ 2020 ਦੇ ਮਹੀਨੇ ਵਿੱਚ ਮਾਲ ਢੁਆਈ (27 ਅਗਸਤ 2020 ਤੱਕ) ਪਿਛਲੇ ਸਾਲ ਇਸੇ ਮਹੀਨੇ ਦੀ ਤੁਲਨਾ ਵਿੱਚ 4.3%ਫ਼ੀਸਦੀ ਵੱਧ ਰਹੀ ਹੈ। ਅਗਸਤ 2020 ਦੇ ਮਹੀਨੇ ਵਿੱਚ (27 ਅਗਸਤ 2020 ਤੱਕ) ਕੋਲ ਮਾਲ ਢੁਆਈ 81.33 ਮਿਲੀਅਨ ਟਨ ਰਹੀ ਹੈ, ਜੋ ਪਿਛਲੇ ਸਾਲ ਇਸੇ ਮਹੀਨੇ ਦੀ ਮਹੀਨਾ ਵਿੱਚ (77.97 ਮਿਲੀਅਨ ਟਨ) ਜ਼ਿਆਦਾ ਹੈ।
ਭਾਰਤੀ ਰੇਲਵੇ ਨੇ ਟੈਰਿਫ਼ ਅਤੇ ਨਾਨ-ਟੈਰਿਫ਼ ਖੇਤਰ ਵਿੱਚ ਕਈ ਲੜੀਆਂ ਸ਼ੁਰੂ ਕੀਤੀਆਂ ਹਨ।
ਕੋਵਿਡ-19 ਦੀ ਮਿਆਦ ਦੀ ਵਰਤੋਂ ਇੱਕ ਮੌਕੇ ਦੇ ਰੂਪ ਵਿੱਚ ਕਰਦੇ ਹੋਏ, ਭਾਰਤੀ ਰੇਲਵੇ ਨੇ ਮਾਲ ਵਾਹਕ ਟ੍ਰੇਨਾਂ ਦੀ ਗਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ, ਸਾਲ 2020-21 ਵਿੱਚ ਮਾਲਵਾਹਕ ਟ੍ਰੇਨਾਂ ਦੀ ਔਸਤਨ ਗਤੀ ਵਿੱਚ 72% ਫ਼ੀਸਦੀ ਦਾ ਵਾਧਾ ਹੋਇਆ ਹੈ। ਅਗਸਤ 2019 ਦੇ ਮੁਕਾਬਲੇ, ਅਗਸਤ 2020 ਵਿੱਚ ਮਾਲਵਾਹਕ ਟ੍ਰੇਨਾਂ ਦੀ ਗਤੀ ਵਿੱਚ 94 ਫ਼ੀਸਦੀ ਵਾਧਾ ਹੋਇਆ ਹੈ।
ਮਾਲ ਢੁਲਾਈ ਦੇ ਸੰਚਾਲਨ ਨੂੰ ਹੁਲਾਰਾ ਦੇਣ ਦੇ ਲਈ ਭਾਰਤੀ ਰੇਲਵੇ ਦੁਆਰਾ ਕੀਤੀ ਗਈ ਨਵੀਨਤਮ ਟੈਰਿਫ਼ ਪਹਿਲ (ਉਪਾਅ) ਹੇਠ ਦਿੱਤੇ ਹਨ:
1. 03 ਅਗਸਤ 2020 ਨਾਲ ਕੰਟੇਨਰਾਂ ਦੇ ਲਈ, ਲੋਡ ਕੀਤੇ ਗਏ ਕੰਟੇਨਰਾਂ (ਖਾਲੀ ਕੰਟੇਨਰਾਂ ’ਤੇ 25% ਤੋਂ ਇਲਾਵਾ) ’ਤੇ 5 ਫ਼ੀਸਦੀ ਦੀ ਛੂਟ ਦਿੱਤੀ ਗਈ ਹੈ।
2. 03 ਅਗਸਤ 2020 ਨਾਲ ਸੀਮੇਂਟ ਅਤੇ ਪਾਵਰ ਪਲਾਂਟ ਦੇ ਲਈ ਪੌਂਡ ਐਸ਼/ ਮੋਆਇਸਚਰਾਇਜ਼ਡ ਐਸ਼ (ਓਪਨ ਵੈਗਨ) ਦੇ ਲਈ 40 ਫ਼ੀਸਦੀ ਦੀ ਰਿਆਇਤ ਦਿੱਤੀ ਗਈ ਹੈ।
3. 03 ਅਗਸਤ 2020 ਨਾਲ ਰਸਾਇਣਕ ਉਦਯੋਗ ਦੇ ਲਈ ਉਦਯੋਗਿਕ ਲੂਣ ਦੇ ਵਰਗੀਕਰਨ ਵਿੱਚ 120 ਨਾਲ 100 ਏ ਤੱਕ ਦੀ ਸੋਧ ਕੀਤੀ ਗਈ ਹੈ।
4. 03 ਅਗਸਤ 2020 ਨਾਲ ਕੰਨਟੇਨਰ ਅਤੇ ਆਟੋਮੋਬਾਈਲ ਦੇ ਲਈ 31 ਅਕਤੂਬਰ 2020 ਤੱਕ ਨਿਜੀ ਕੰਟੇਨਰਾਂ ਅਤੇ ਆਟੋਮੋਬਾਈਲ ਗੱਡੀਆਂ ਦੇ ਲਈ ਸਟੇਬਲਿੰਗ ਚਾਰਜ ਦੇ ਰਿਆਤ ਦਿੱਤੀ ਗਈ ਹੈ।
ਮਾਲ ਢੁਆਈ ਦੇ ਸੰਚਾਲਨ ਨੂੰ ਹੁਲਾਰਾ ਦੇਣ ਦੇ ਲਈ ਭਾਰਤੀ ਰੇਲਵੇ ਦੁਆਰਾ ਕੀਤੀਆਂ ਗਈਆਂ ਕੁਝ ਹੋਰ ਟੈਰੀਫ਼ ਪਹਿਲ (ਉਪਾਅ) ਹੇਠ ਲਿਖੇ ਹਨ:
1. 1 ਅਕਤੂਬਰ 2019 ਤੋਂ ਕੋਲਾ, ਲੋਹਾ ਇਸਪਾਤ ਅਤੇ ਕੰਟੇਨਰਾਂ ਨੂੰ ਛੱਡ ਕੇ ਸਾਰੇ ਖੇਤਰਾਂ ਦੇ ਲਈ 15 ਫ਼ੀਸਦੀ ਵਿਅਸਤ ਸੀਜ਼ਨ ਚਾਰਜ ਦੀ ਵਾਪਸੀ।
2. 1 ਅਕਤੂਬਰ 2019 ਤੋਂ ਸੀਮਿੰਟ, ਲੋਹਾ ਅਤੇ ਇਸਪਾਤ, ਖਾਦ, ਖ਼ੁਰਾਕ, ਬਲਕ ਬੀਓਜੀ ਦੇ ਲਈ ਦੋ ਪੌਂਡ/ ਮਿੰਨੀ ਰੈਕ ਦੇ ਲਈ 5 ਫ਼ੀਸਦੀ ਸਰਚਾਰਜ ਦੀ ਵਾਪਸੀ।
3. 10 ਮਈ 2020 ਤੋਂ ਪਾਵਰ ਪਲਾਂਟ ਅਤੇ ਸੀਮਿੰਟ ਦੀ ਫਲਾਈ ਐਸ਼ ਦੇ ਲਈ ਰਿਆਇਤ – ਓਪਨ ਵੈਗਨ ਵਿੱਚ ਰੱਖਿਆ ਹੋਇਆ – 40 ਫ਼ੀਸਦੀ।
4. 27 ਜੂਨ 2020 ਤੋਂ ਸਾਰੇ ਖੇਤਰਾਂ ਦੇ ਲਈ ਵਿਕਲਪਿਕ ਟਰਮੀਨਲ ਸਕੀਮ -56,000 ਰੁਪਏ ਤੋਂ ਲੈ ਕੇ 80,000 ਰੁਪਏ ਤੱਕ ਪ੍ਰਤੀ ਰੇਕ।
5. 01 ਜੁਲਾਈ 2020 ਤੋਂ ਸਾਰੇ ਖੇਤਰਾਂ ਦੇ ਲਈ ਨੀਵੀਂ ਸ਼੍ਰੇਣੀ ਦਾ ਮੁੱਲ-ਰਾਉਂਡ ਟਰਿੱਪ ਟ੍ਰੈਫਿਕ (ਆਰਟੀਟੀ) ਨੀਤੀ।
6. 01 ਜੁਲਾਈ 2020 ਤੋਂ ਕੋਲਾ, ਲੋਹਾ ਇਸਪਾਤ ਅਤੇ ਲੋਹਾ ਅਤੇ ਸਟੀਲ ਦੇ ਲਈ ਲੰਬੀ ਸੰਚਾਲਨ ਰਿਆਇਤ – 15 ਫ਼ੀਸਦੀ ਤੋਂ 20 ਫ਼ੀਸਦੀ ਤੱਕ।
7. 01 ਜੁਲਾਈ 2020 ਤੋਂ ਸਾਰੇ ਖੇਤਰਾਂ ਦੇ ਲਈ (ਕੋਲੇ ਅਤੇ ਲੋਹੇ ਨੂੰ ਛੱਡ ਕੇ) ਅਲਪਗਾਮੀ ਸੰਚਾਲਨ ਰਿਆਇਤ-10 ਫ਼ੀਸਦੀ ਤੋਂ 50 ਫ਼ੀਸਦੀ ਤੱਕ।
ਮਾਲ ਢੁਆਈ ਦੇ ਸੰਚਾਲਨ ਨੂੰ ਹੁਲਾਰਾ ਦੇਣ ਦੇ ਲਈ ਭਾਰਤੀ ਰੇਲਵੇ ਦੁਆਰਾ ਦਿੱਤੀ ਗਈ ਘੱਟੋ-ਘੱਟ ਗੈਰ-ਟੈਰਿਫ਼ ਪਹਿਲ (ਉਪਾਅ) ਹੇਠ ਲਿਖੇ ਹਨ:
1. ਆਟੋਮੋਬਾਈਲ ਆਵਾਜਾਈ ਦੇ ਲਈ ਦੋ ਪੁਆਇੰਟ ਅਨਲੋਡਿੰਗ ਦੀ ਆਗਿਆ ਹੈ।
2. 18 ਅਗਸਤ 2020 ਤੋਂ ਸਾਰੇ ਖੇਤਰਾਂ ਦੇ ਲਈ ਨਿਜੀ ਸਾਈਡਿੰਗ ਵਿੱਚ ਸਹਿ –ਉਪਯੋਗਕਰਤਾਵਾਂ ਦੀ ਸੰਖਿਆ ਦੀ ਸੀਮਾ ਤੋਂ ਛੂਟ।
3. ਪਾਰਸਲ ਟ੍ਰੈਫਿਕ ਦੇ ਸਾਰੇ ਨਿਜੀ ਸਾਈਡਿੰਗ / ਗੁੱਡ ਸ਼ੈੱਡ / ਨਿਜੀ ਢੁਲਾਈ ਟਰਮੀਨਲ ਖੋਲ੍ਹੇ ਗਏ।
4. 18 ਅਗਸਤ 2020 ਤੋਂ ਪਾਰਸਲ ਦੇ ਲਈ 31 ਅਗਸਤ 2021 ਤੱਕ ਇੰਡੈਂਟਡ ਪਾਰਸਲ ਦੇ ਲਈ ਰੀਡਿਉਸਡ ਕੰਪੋਜ਼ੀਸ਼ਨ।
5. 19 ਜੂਨ 2020 ਤੋਂ ਪਾਰਸਲ ਦੇ ਲਈ 31 ਦਸੰਬਰ 2021 ਤੱਕ ਸਮੇਂ ਬੱਧ ਪਾਰਸਲ ਐਕਸਪ੍ਰੈੱਸ ਦਾ ਵਾਧਾ।
6. 24 ਅਗਸਤ 2020 ਤੋਂ ਸਾਰੇ ਖੇਤਰਾਂ ਦੇ ਲਈ ਗ੍ਰੀਨਫੀਲਡ ਪੀਐੱਫ਼ਟੀ ਦੇ ਲਈ ਬਿਨੈ ਕਰਨ ਦੀ ਫ਼ੀਸ 10 ਲੱਖ ਰੁਪਏ ਤੋਂ ਘਟਾ ਕੇ 20,000 ਰੁਪਏ ਕਰ ਦਿੱਤਾ ਗਿਆ ਅਤੇ ਬ੍ਰਾਊਨਫੀਲਡ ਪੀਐੱਫ਼ਟੀ ਵਿੱਚ ਸਾਈਡਿੰਗ ਤਬਾਦਲੇ ਦੇ ਲਈ ਬਿਨੈ ਕਰਨ ਦੀ ਫ਼ੀਸ ਨੂੰ ਪੂਰੀ ਤਰ੍ਹਾਂ ਨਾਲ ਮਾਫ਼ ਕਰ ਦਿੱਤਾ ਗਿਆ।
7. ਇਸਪਾਤ ਟ੍ਰੈਫ਼ਿਕ ਕਰਨ ਦੇ ਲਈ 23 ਨਵੇਂ ਦੋ ਪੁਆਇੰਟ ਕੰਬੀਨੇਸ਼ਨ ਖੋਲ੍ਹੇ ਗਏ।
8. 26 ਅਗਸਤ 2020 ਤੋਂ ਸਾਰੇ ਖੇਤਰਾਂ ਦੇ ਲਈ ਮਾਲ ਢੁਆਈ ਅਤੇ ਪਾਰਸਲ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ।
9. 27 ਅਗਸਤ 2020 ਤੋਂ ਛੋਟੇ ਸਰਚਾਰਜ ਦੇ ਨਾਲ ਸੀਮਿੰਟ, ਲੋਹਾ ਅਤੇ 1500 ਕਿਲੋਮੀਟਰ ਦੇ ਲਈ ਮਿਨੀ ਰੇਕ ’ਤੇ ਦੂਰੀ ਪ੍ਰਤੀਬੰਦ ਨੂੰ ਹਟਾ ਲਿਆ ਗਿਆ।
ਮਾਲ ਢੁਆਈ ਨੂੰ ਹੁਲਾਰਾ ਦੇਣ ਦੇ ਲਈ ਭਾਰਤੀ ਰੇਲਵੇ ਦੁਆਰਾ ਕੀਤੀ ਗਏ ਹੋਰ ਉਪਾਅ ਇਸ ਤਰ੍ਹਾਂ ਹਨ:
1. ਬਿਜ਼ਨਸ ਡਿਵੈਲਪਮੈਂਟ ਯੂਨਿਟਸ (ਬੀਡੀਯੂ) ਦੀ ਸਥਾਪਨਾ – ਡਿਵੀਜ਼ਨ, ਜ਼ੋਨਲ ਅਤੇ ਬੋਰਡ ਪੱਧਰ ’ਤੇ।
2. ਨਿਜੀ ਸਾਈਡਿੰਗ ਦੇ ਸਹਿ-ਉਪਯੋਗੀ ’ਤੇ ਪਾਬੰਦੀਆਂ ਦੀ ਸਮਾਪਤੀ 1,079ਨਿਜੀ ਸਾਈਡਿੰਗ ਨੂੰ ਪ੍ਰਭਾਵੀ ਤੌਰ ’ਤੇ ਨਿਜੀ ਮਾਲ ਢੁਆਈ ਟਰਮੀਨਲ ਬਣਨ ਦੀ ਆਗਿਆ ਦਿੱਤੀ ਗਈ।
3. 405 ਪ੍ਰਮੁੱਖ ਗੁਡਸ ਸ਼ੈੱਡਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ-ਕੰਕਰੀਟ ਦੀ ਸਤਹ, ਚਮਕਦਾਰ ਐੱਲਈਡੀ ਰੋਸ਼ਨੀ ਪ੍ਰਬੰਧ, ਵਧੀਆ ਸੜਕਾਂ ਅਤੇ ਲੇਬਰ ਸੁਵਿਧਾਵਾਂ-3 ਸ਼ਿਫਟ ਵਿੱਚ ਕੰਮਕਾਜ ਨੂੰ ਸਮਰੱਥ ਬਣਾਉਣ ਦੇ ਲਈ।
4. ਮਾਲਵਾਹਕ ਟ੍ਰੇਨਾਂ ਦੇ ਲਈ ਟਾਈਮ-ਟੇਬਲ।
5. ਪਾਰਸਲ, ਕੰਟੇਨਰ ਅਤੇ ਆਟੋਮੋਬਾਈਲ ਦੇ ਖੇਤਰ ਵਿੱਚ ਬੰਗਲਾਦੇਸ਼ ਦੇ ਲਈ ਨਿਰਯਾਤ ਟ੍ਰੈਫਿਕ ਦੀ ਸ਼ੁਰੂਆਤ।
6. 07 ਅਗਸਤ 2020 ਨਾਲ ਦੇਵਲਾਲੀ (ਨਾਸਿਕ) ਤੋਂ ਦਾਨਾਪੁਰ (ਪਟਨਾ) ਤੱਕ ਦੇ ਲਈ ਕਿਸਾਨ ਰੇਲ ਦੀ ਸ਼ੁਰੂਆਤ – ਕਈ ਥਹਿਰਾਵਾਂ, ਕਈ ਕਮੋਡਿਟੀਆਂ, ਕਈ ਪਾਰਟੀਆਂ ਦੇ ਨਾਲ ਹੁਣ ਮੁਜ਼ੱਫ਼ਰਪੁਰ ਤੱਕ ਵਧਾ ਦਿੱਤਾ। ਕੋਲਹਾਪੁਰ ਤੋਂ ਮਨਮਾੜ ਤੱਕ ਲਿੰਕ ਟ੍ਰੇਨ ਨੂੰ ਵੀ ਜੋੜਿਆ ਗਿਆ। 24 ਅਗਸਤ 2020 ਤੋਂ ਹੁਣ ਦੋ ਹਫ਼ਤੇ ਵਿੱਚ ਦੋ ਵਾਰ।ਹੁਣ ਤੱਕ ਕੁੱਲ 04 ਯਾਤਰਾਵਾਂ ਪੂਰੀਆਂ ਹੋ ਚੁੱਕੀਆਂ ਹਨ।
ਭਾਰਤੀ ਰੇਲਵੇ ਨੇ ਕੋਵਿਡ-19 ਦੀ ਵਰਤੋਂ ਇੱਕ ਮੌਕੇ ਦੇ ਰੂਪ ਵਿੱਚ ਕਰਦੇ ਹੋਏ ਮਾਲਵਾਹਕ ਟ੍ਰੇਨਾਂ ਦੀ ਗਤੀ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਹੈ। ਪਿਛਲੇ ਸਾਲ ਮਾਲਗੱਡੀਆਂ ਦੀ ਔਸਤ ਵਿੱਚ 72% ਦਾ ਵਾਧਾ ਦਰਜ ਕੀਤਾ ਗਿਆ ਹੈ।ਅਗਸਤ 2019 ਦੇ ਮੁਕਾਬਲੇ ਵਿੱਚ ਅਗਸਤ 2020 ਵਿੱਚ ਮਾਲ ਗੱਡੀਆਂ ਦੀ ਗਤੀ ਵਿੱਚ 94 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
****
ਡੀਜੇਐੱਨ / ਐੱਮਕੇਵੀ
(Release ID: 1649445)