ਪ੍ਰਿਥਵੀ ਵਿਗਿਆਨ ਮੰਤਰਾਲਾ

25 ਤੇ 26 ਅਗਸਤ ਨੂੰ ਓੜੀਸ਼ਾ ਦੇ ਕੁੱਝ ਇਲਾਕਿਆਂ ਤੇ 27 ਅਗਸਤ ਨੂੰ ਛੱਤੀਸਗੜ• ਦੇ ਕੁੱਝ ਇਲਾਕਿਆਂ ਵਿੱਚ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ।



ਓੜੀਸ਼ਾ , ਪੱਛਮੀ ਬੰਗਾਲ ਤੇ ਝਾਰਖੰਡ ਵਿੱਚ 28 ਅਗਸਤ ਤੱਕ ਭਾਰੀ ਤੋਂ ਬਹੁਤ ਭਾਰੀ ਵਰਖ਼ਾ ਦੀ ਸੰਭਾਵਨਾ, ਛੱਤੀਸਗੜ, ਮੱਧਪ੍ਰਦੇਸ਼ ਤੇ ਪੱਛਮੀ ਰਾਜਸਥਾਨ ਵਿੱਚ 26 ਤੋਂ 28 ਅਗਸਤ ਵਿਚਾਲੇ ਭਾਰੀ ਮੀਂਹ ਦੀ ਭਵਿੱਖਬਾਣੀ ।

25 ਅਗਸਤ ਨੂੰ ਗੁਜਰਾਤ ਤੇ ਦੱਖਣ ਪੱਛਮੀ ਰਾਜਸਥਾਨ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ।

ਉੱਤਰ ਪੱਛਮੀ ਭਾਰਤ ਵਿੱਚ 28 ਅਗਸਤ 2020 ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ।

Posted On: 25 AUG 2020 2:23PM by PIB Chandigarh

ਭਾਰਤੀ ਮੌਸਮ ਵਿਗਿਆਨ ਮਹਿਕਮੇ ਦੇ ਕੌਮੀ ਮੌਸਮ ਭਵਿੱਖਬਾਣੀ ਕੇਂਦਰ ਤੇ ਖੇਤਰੀ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ 25 ਤੇ 26 ਅਗਸਤ 2020 ਨੂੰ ਓੜੀਸ਼ਾ ਤੇ 27 ਅਗਸਤ 2020 ਨੂੰ ਛੱਤੀਸਗੜ ਦੇ ਕੁੱਝ ਇਲਾਕਿਆਂ ਵਿੱਚ  ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਓੜੀਸ਼ਾ, ਗੰਗਾਈ ਪੱਛਮੀ ਬੰਗਾਲ ਤੇ ਝਾਰਖੰਡ ਵਿੱਚ 28 ਅਗਸਤ ਤੱਕ ਕੁੱਝ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। 26 ਤੋਂ 28 ਅਗਸਤ 2020 ਦੇ ਸਮੇਂ ਦੌਰਾਨ ਛੱਤੀਸਗੜ, ਮੱਧ ਪ੍ਰਦੇਸ਼ ਤੇ ਪੱਛਮੀ ਰਾਜਸਥਾਨ ਦੀਆਂ ਕੁੱਝ ਥਾਵਾਂ ਤੇ ਵੀ ਭਾਰੀ ਵਰਖਾ ਹੋ ਸਕਦੀ ਹੈ। ਉੱਤਰ ਪੱਛਮੀ ਭਾਰਤ ਵਿੱਚ 28 ਅਗਸਤ 2020 ਤੱਕ ਕਈ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਰਸਾਤ ਹੋ ਸਕਦੀ ਹੈ। ਮੌਸਮ ਮਹਿਕਮੇ ਦੀ ਜਾਣਕਾਰੀ ਮੁਤਾਬਿਕ  ਉੱਤਰੀ ਬੰਗਾਲ ਦੀ ਖਾੜੀ ਤੇ ਉਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਹਵਾ ਦੇ ਘੱਟ ਦਬਾਅ ਦਾ ਮਾਹੌਲ ਬਣਿਆ ਹੋਇਆ ਹੈ। ਹਵਾਅ ਦੇ ਘੱਟ ਦਬਾਅ ਦਾ ਇਹ ਮਾਹੌਲ ਅਗਲੇ 4-5 ਦਿਨਾਂ ਦੌਰਾਨ ਪੱਛਮ, ਉੱਤਰ ਪੱਛਮੀ ਇਲਾਕਿਆਂ ਵੱਲ ਵਧ ਸਕਦਾ ਹੈ। 

ਐੱਨਬੀ/ਕੇਜੀਐੱਸ



(Release ID: 1648540) Visitor Counter : 158