ਜਲ ਸ਼ਕਤੀ ਮੰਤਰਾਲਾ
ਵਰਖਾ ਦੀ ਭਵਿੱਖਬਾਣੀ ਦੇ ਅਧਾਰ 'ਤੇ ਹੜ੍ਹਾਂ ਦੀ ਸਥਿਤੀ ਬਾਰੇ ਸੰਖੇਪ ਜਾਣਕਾਰੀ
Posted On:
18 AUG 2020 6:56PM by PIB Chandigarh
ਵਰਖਾ ਦੀ ਭਵਿੱਖਬਾਣੀ ਦੇ ਅਧਾਰ 'ਤੇ, ਵਿਭਿੰਨ ਰਾਜਾਂ ਦੇ ਲਈ ਸੀਡਬਲਿਊਸੀ ਦੁਆਰਾ ਨਿਮਨਲਿਖਤ ਸਲਾਹ ਜਾਰੀ ਕੀਤੀ ਜਾਂਦੀ ਹੈ-
ਗੁਜਰਾਤ, ਮਹਾਰਾਸ਼ਟਰ ਅਤੇ ਗੋਆ
ਗੁਜਰਾਤ ਅਤੇ ਮੱਧ ਮਹਾਰਾਸ਼ਟਰ ਦੇ ਘਾਟ ਖੇਤਰਾਂ ਵਿੱਚ ਕਿਤੇ ਤੇਜ਼ ਅਤੇ ਕਿਤੇ ਬਹੁਤ ਤੇਜ਼ ਵਰਖਾ ਅਤੇ ਕੁਝ ਖੇਤਰਾਂ ਵਿੱਚ ਭਾਰੀ ਵਰਖਾ ਹੋਣ ਦਾ ਅਨੁਮਾਨ ਹੈ। ਲੋਅਰ ਮਾਹੀ,ਲੋਅਰ ਨਰਮਦਾ,ਲੋਅਰ ਤਾਪੀ ਅਤੇ ਦਮਨਗੰਗਾ ਦੇ ਬੇਸਿਨਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈਨਰਮਦਾ,ਤਾਪੀ ਅਤੇ ਦਮਨਗੰਗਾ ਨਦੀਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਗਲੇ 4-5 ਦਿਨਾਂ ਤੱਕ ਭਾਰੀ ਵਰਖਾ ਹੋਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਇਸ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈਵਲਸਾੜ ਜ਼ਿਲ੍ਹੇ ਦੇ ਮਧੁਬਨ ਡੈਮ ਵਿੱਚ 67% ਦਾ ਭੰਡਾਰਨ ਹੈ ਅਤੇ ਵਰਖਾ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਭਾਰੀ ਜਲ ਪ੍ਰਵਾਹ ਹੋਣ ਦੀ ਉਮੀਦ ਹੈ ਸਥਿਤੀ 'ਤੇ ਸਾਵਧਾਨੀਪੂਰਬਕ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਪਾਣੀ ਛੱਡਿਆ ਜਾਣਾ ਹੈ, ਤਾਂ ਇਹ ਕੰਮ ਪੂਰੀ ਸਾਵਧਾਨੀ ਦੇ ਨਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਹਿਤ ਦਮਨ ਦੇ ਸਾਰੇ ਜ਼ਿਲ੍ਹਿਆਂ ਨੂੰ ਬਾਕਇਦਾ ਸੂਚਿਤ ਕਰਨ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ।
ਇਨ੍ਹਾਂ ਦੇ ਜਲਗ੍ਰਹਿਣ ਖੇਤਰ (ਕੈਚਮੈਂਟ) ਵਿੱਚ ਬਹੁਤ ਜ਼ਿਆਦਾ ਭਾਰੀ ਵਰਖਾ ਦੀ ਭਵਿੱਖਬਾਣੀ ਦੇ ਕਾਰਨ, ਜਲ ਪ੍ਰਵਾਹ ਵਿੱਚ ਅਚਾਨਕ ਵਾਧੇ ਦੀ ਸੰਭਾਵਨਾ ਹੈ, ਜਿਸ ਨਾਲ ਸਾਰੇ ਜ਼ਿਲ੍ਹਿਆਂ ਨੂੰ ਅਗਾਊ ਸੂਚਨਾ ਦੇਣ ਅਤੇ ਮਿਆਰੀ ਸੰਚਾਲਨ ਪ੍ਰਕ੍ਰਿਰਿਆਵਾਂ (ਐੱਸਓਪੀ) ਦਾ ਪਾਲਣ ਕਰਦੇ ਹੋਏ ਠੀਕ ਤਰ੍ਹਾ ਨਾਲ ਨਿਯੰਤਰਣ ਕਰਨਾ ਪੈ ਸਕਦਾ ਹੈ। ਸੌਰਾਸ਼ਟਰ ਅਤੇ ਕੱਛ ਦੇ ਕਈ ਛੋਟੇ ਡੈਮ ਪਹਿਲਾ ਹੀ ਆਪਣੇ ਐੱਫਆਰਐੱਲ ਦੇ ਕਰੀਬ ਪਹੁੰਚ ਚੁੱਕੇ ਹਨ ਅਤੇ ਕਿਉਂਕਿ ਅੱਜ ਵੀ ਬਹੁਤ ਤੇਜ਼ ਵਰਖਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਇਸ ਲਈ ਉਚਿਤ ਜਲ ਭੰਡਾਰ ਸੰਚਾਲਨ ਦੇ ਲਈ ਨਿਰੰਤਰ ਨੇੜੇ ਤੋਂ ਨਜ਼ਰ ਰੱਖੀ ਜਾਣੀ ਚਾਹੀਦੀ ਹੈ।ਕੋਂਕਣ ਅਤੇ ਗੋਆ ਅਤੇ ਮਹਾਰਾਸ਼ਟਰ ਵਿੱਚ ਪੱਛਮੀ ਘਾਟਾਂ ਦੀਆਂ ਪਹਾੜੀ ਰੇਜਾਂ ਵਿੱਚ 4-5 ਦਿਨ ਭਾਰੀ ਵਰਖਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਇਸ ਲਈ ਮਹਾਰਾਸ਼ਟਰ ਅਤੇ ਗੋਆ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਓ ਵਿੱਚ ਤਾਪੀ ਅਤੇ ਤਾਦਰੀ ਦੇ ਵਿੱਚਕਾਰ ਪੱਛਮ ਦੇ ਵੱਲ ਵਹਿਣ ਵਾਲੀਆ ਨਦੀਆਂ ਜਿਸ ਤਰ੍ਹਾ ਕਿ ਦਮਨਗੰਗਾ,ਉਲਹਾਸ,ਸਾਵਿਤਰੀ,ਕਾਲ,ਆਦਿ ਦੇ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਦੀ ਸੰਭਾਵਨਾ ਹੈ। ਉਪਰੋਕਤ ਮਿਆਦ ਦੇ ਦੌਰਾਨ ਇਨ੍ਹਾਂ ਨਦੀਆਂ ਦੇ ਹੇਠਲ਼ੇ ਇਲਾਕਿਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਚੌਕਸੀ ਬਣਾਏ ਰੱਖਣ ਦੀ ਜ਼ਰੂਰਤ ਹੈ ਜਿਹੜੇ ਰੇਲ ਲਾਈਨਾਂ ਅਤੇ ਰਾਜਮਾਰਗਾਂ ਦੇ ਨੇੜੇ ਸਥਿਤ ਹਨ।
ਓਡੀਸ਼ਾ, ਛੱਤੀਸਗੜ੍ਹ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ
ਅਗਲੇ 4-5 ਦਿਨਾਂ ਦੇ ਦੌਰਾਨ ਓਡੀਸ਼ਾ ਅਤੇ ਛੱਤੀਸਗੜ੍ਹ ਵਿੱਚ ਤੇਜ਼ ਤੋਂ ਬਹੁਤ ਤੇਜ਼ ਵਰਖਾ ਹੋਣ ਦੀ ਸੰਭਾਵਨਾ ਹੈ। ਵਰਤਮਾਨ ਵਿੱਚ ਚੱਲ ਰਹੀ ਵਰਖਾ ਦੇ ਕਾਰਨ ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਤੇਲੰਗਾਨਾ ਵਿੱਚ ਗੋਦਾਵਰੀ ਨਦੀ ਵਿੱਚ ਪਾਣੀ ਦਾ ਤੇਜ਼ ਪ੍ਰਵਾਹ ਹੋ ਰਿਹਾ ਹੈ। ਤੇਲੰਗਾਨਾ ਵਿੱਚ ਭੱਦਰਾਦਰੀ ਕੋਥਾਗੁਡੇਮ ਵਿੱਚ ਡੁਮਾਗੁਡੇਮ ਅਤੇ ਭੱਦਰਾਚਲਮ ਵਿੱਚ ਗੋਦਾਵਰੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀ ਹੈ।ਆਂਧਰ ਪ੍ਰਦੇਸ਼ ਵਿੱਚ ਗੋਦਾਵਰੀ ਨਦੀ 'ਤੇ ਪੋਲਾਵਰਮ ਪ੍ਰੋਜੈਕਟ ਵਿੱਚ ਕੱਲ 8.30 ਵਜੇ ਤੱਕ ਲਗਭਗ 53000 ਕਿਊਸਿਕ ਅਤੇ ਗੋਦਾਵਰੀ ਨਦੀ 'ਤੇ ਲਕਸ਼ਮੀ ਡੈਮ ਵਿੱਚ ਅੱਜ ਰਾਤ ਤੱਕ ਲਗਭਗ 16500 ਕਿਊਸਿਕ ਜਲ ਪ੍ਰਵਾਹ ਹੋਣ ਦੀ ਸੰਭਾਵਨਾ ਹੈ ਅਤੇ ਵਰਖਾ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਵਧਣ ਦੀ ਸੰਭਾਵਨਾ ਹੈ। ਆਂਧਰ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਕੁਨਾਵਰਮ ਅਤੇ ਦੋਵਲਈਸ਼ਵਰਮ ਡੈਮ (ਸਰ ਆਰਥਰ ਕੌਟਨ ਬੈਰਾਜ) ਵਿੱਚ ਗੋਦਾਵਰੀ ਨਦੀ ਗੰਭੀਰ ਹੜ੍ਹ ਦੀ ਸਥਿਤੀ ਵਿੱਚ ਵਗ ਰਗੀ ਹੈ। ਹੀਰਾਕੁਡ ਡੈਮ ਵਿੱਚ ਮਹਾਨਦੀ ਵਿੱਚ ਲਗਭਗ 10,100 ਕਿਊਸਿਕ ਦਾ ਪ੍ਰਵਾਹ ਹੋਣ ਦੀ ਸੰਭਾਵਨਾ ਹੈ ਅਤੇ ਛੱਤੀਸਗੜ੍ਹ ਦੇ ਜਲਗ੍ਰਹਿਣ ਖੇਤਰ ਵਿੱਚ ਭਾਰੀ ਵਰਖਾ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਡੈਮ ਵਿੱਚ ਭਾਰੀ ਜਲ ਪ੍ਰਵਾਹ ਜਾਰੀ ਰਹਿਣ ਦੀ ਪ੍ਰਬਲ ਸੰਭਾਵਨਾ ਹੈ।
ਕਰਨਾਟਕ
ਕ੍ਰਿਸ਼ਨਾ ਬੇਸਿਨ ਦੇ ਜ਼ਿਆਦਾਤਰ ਡੈਮਾਂ ਵਿੱਚ ਵੀ 86% ਤੋਂ 98% ਦੇ ਵਿੱਚਕਾਰ ਭੰਡਾਰਨ ਹੈ। ਹਿਡਕਲ ਡੈਮ ਵਿੱਚ ਆਪਣੀ ਪੂਰੀ ਸਮਰੱਥਾ ਦਾ 98% ਹੈ ਅਤੇ 28656 ਕਿਊਸਿਕ ਪਾਣੀ ਛੱਡ ਰਿਹਾ ਹੈ। ਮੱਧ ਮਹਾਰਾਸ਼ਟਰ ਵਿੱਚ ਬਹੁਤ ਤੇਜ਼ ਵਰਖਾ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਹਿਡਕਲ ਅਤੇ ਮਾਲਾਪ੍ਰਭਾ ਵਿੱਚ ਵੀ ਭਾਰੀ ਜਲ ਪ੍ਰਵਾਹ ਹੋ ਰਿਹਾ ਹੈ। ਕਰਨਾਟਕ ਦੇ ਬੇਲਾਗਵੀ ਜ਼ਿਲ੍ਹੇ ਵਿੱਚ ਗੋਕੱਕ ਫਾਲਜ਼ ਵਿੱਚ ਕ੍ਰਿਸ਼ਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਨਾਰਾਯਣਪੁਰ ਡੈਮ ਤੋਂ ਪਾਣੀ ਛੱਡੇ ਜਾਣ ਦੇ ਕਾਰਨ ਰਾਏਚੂਰ ਜ਼ਿਲ੍ਹੇ ਦੇ ਹੁਵਿਨਾਹੇਡਗੀ ਵਿੱਚ ਕ੍ਰਿਸ਼ਨਾ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਕ੍ਰਿਸ਼ਨਾ ਨਦੀ ਦੇ ਉੱਪਰ ਦੇ ਖੇਤਰਾਂ ਤੋਂ ਨਦੀ ਦੇ ਪ੍ਰਵਾਹ ਦੇ ਕਾਰਨ ਅਲਮਾਟੀ ਡੈਮ ਅਤੇ ਨਾਰਾਯਣਪੁਰ ਡੈਮ ਵਿੱਚ ਤੇਜ਼ ਜਲ ਪ੍ਰਵਾਹ ਹੋ ਰਿਾਹ ਹੈ ਅਤੇ ਕਿਉਂਕਿ ਇਹ ਡੈਮ ਲਗਭਗ 79% ਤੋਂ 89% ਸਮਰੱਥਾ ਤੱਕ ਭਰੇ ਹੋਏ ਹਨ, ਇਸ ਲਈ ਦੋਵੇਂ ਡੈਮ ਨਿਰੰਤਰ ਵਾਧੂ ਪ੍ਰਵਾਹ ਛੱਡ ਰਹੇ ਹਨ। ਅਗਲੇ 4 ਦਿਨਾਂ ਤੱਕ ਮੱਧ ਮਹਾਰਾਸ਼ਟਰ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ ਹੋਣ ਦਾ ਅਨੁਮਾਨ ਹੈ, ਇਸ ਲਈ ਅਲਮਾਟੀ ਡੈਮ ਦੇ ਉੱਪਰੀ ਹਿੱਸੇ ਵਿੱਚ ਉੱਪਰੀ ਕ੍ਰਿਸ਼ਨਾ ਬੇਸਿਨ ਵਿੱਚ ਪਾਣੀ ਦਾ ਪੱਧਰ ਵੱਧਣ ਦੀ ਸੰਭਾਵਨਾ ਹੈ।
ਰਾਜਸਥਾਨ ਅਤੇ ਮੱਧ ਪ੍ਰਦੇਸ਼
ਅਗਲੇ 3 ਦਿਨ੍ਹਾਂ ਤੱਕ ਪੂਰਬੀ ਰਾਜਸਥਾਨ ਅਤੇ ਪੱਛਮ ਮੱਧ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਦੀ ਭਵਿੱਖਬਾਣੀ ਦੇ ਕਾਰਨ, ਚੰਬਲ, ਮਾਹੀ, ਸਾਬਰਮਤੀ, ਕਾਲੀਸਿੰਘ, ਬਨਾਸ (ਪੂਰਬ ਅਤੇ ਪੱਛਮ ਦੋਵੇਂ ਵਹਾਅ) ਵਰਗੀਆਂ ਨਦੀਆਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਹੈ।ਇਨ੍ਹਾਂ ਨਦੀਆਂ 'ਤੇ ਜ਼ਿਆਦਾਤਰ ਡੈਮਾਂ ਵਿੱਚ ਸਥਿਤੀ ਦੀ ਬਹੁਤ ਬਾਰੀਕੀ ਨਾਲ ਨਿਗਰਾਨੀ ਕਰਨ ਦੀ ਜ਼ਰੁਰਤ ਹੈ।ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਵਿੱਚ ਮੰਡਲਾ ਵਿੱਚ ਨਰਮਦਾ ਨਦੀ ਖਤਰੇ ਦੇ ਨਿਸ਼ਾਨ ਦੇ ਕਰੀਬ ਵਹਿ ਰਹੀ ਹੈ। ਜਬਲਪੁਰ ਜ਼ਿਲ੍ਹੇ ਵਿੱਚ ਨਰਮਦਾ ਨਦੀ 'ਤੇ ਰਾਨੀ ਆਵੰਤੀਬਾਈਸਾਗਰ (ਬਰਗੀ) ਡੈਮ ਖੇਤਰ ਵਿੱਚ ਭਾਰੀ ਵਰਖਾ ਦੀ ਸੰਭਾਵਨਾ ਹੈ। ਜੇਕਰ ਪਾਣੀ ਛੱਡਿਆ ਜਾਣਾ ਹੈ, ਤਾਂ ਇਸ ਨੂੰ ਸਬੰਧਿਤ ਸਾਰੇ ਜ਼ਿਲ੍ਹਿਆਂ ਅਤੇ ਹੇਠਲੇ ਰਾਜਾਂ ਨੂੰ ਅਗਾਊਂ ਸੂਚਨਾ ਦੇਣ ਦੇ ਬਾਅਦ ਹੋਣਾ ਚਾਹੀਦਾ ਹੈ। ਪੰਚਾਨਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਪਰਵਾਨ ਪਿੱਕਅੱਪ ਵਿਯਰ ਦੇ ਲਈ ਜਲ ਪ੍ਰਵਾਹ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ।
ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼
ਉੱਤਰਾਖੰਡ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਨਾਲ ਸਤਲੁੱਜ,ਰਾਵੀ,ਬਿਆਸ,ਘੱਗਰ,ਯਮੁਨਾ,ਭਾਗੀਰਥੀ,ਅਲਕਨੰਦਾ,ਗੰਗਾ,ਰਾਮਗੰਗਾ,ਸ਼ਾਰਦਾ,ਸਰਜੂ ਅਤੇ ਘਾਘਰਾ ਵਰਗੀਆਂ ਨਦੀਆਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਸੰਭਾਵਨਾ ਹੈ। ਬੱਦਲ ਫੱਟਣ ਦੇ ਨਾਲ ਇਨ੍ਹਾਂ ਰਾਜਾਂ ਦੇ ਕੁਝ ਪਹਾੜੀ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸੰਭਾਵਨਾ ਹੈ। ਇਨ੍ਹਾਂ ਰਾਜਾਂ ਦੇ ਉੱਚ ਪਹਾੜੀ ਖੇਤਰਾਂ ਵਿੱਚ ਭੂ-ਖਲਣ ਦੇ ਕਾਰਨ ਸੰਭਾਵਿਤ ਭੂ-ਖਲਣ ਅਤੇ ਨਦੀ ਪ੍ਰਵਾਹ ਵਿੱਚ ਰੁਕਾਵਟ ਨੂੰ ਧਿਆਨ ਵਿੱਚ ਰੱਖਕੇ ਜ਼ਰੂਰੀ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ। ਇਹ ਸਲਾਹ ਵੀ ਦਿੱਤੀ ਜਾਂਦੀ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਜਲ ਭੰਡਾਰ ਤੋਂ ਤੇਜ਼ ਪ੍ਰਵਾਹ 'ਤੇ ਸਬੰਧਿਤ ਨਿਯਮ ਅਤੇ ਮਿਆਰੀ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ ਨੇੜੇ ਤੋਂ ਨਜ਼ਰ ਰੱਖੀ ਜਾਣੀ ਚਾਹੀਦੀ ਹੈ।
ਬਿਹਾਰ, ਝਾਰਖੰਡ, ਗੰਗੇਟਿਕ ਪੱਛਮ ਬੰਗਾਲ
ਬਿਹਾਰ ਦੀ ਕਈ ਨਦੀਆਂ ਉਫਾਨ 'ਤੇ ਹਨ ਅਤੇ ਗੰਭੀਰ ਤੋਂ ਉੱਪਰ ਸਾਧਾਰਣ ਹੜ੍ਹ ਦੀ ਸਥਿਤੀ ਵਿੱਚ ਵਹਿ ਰਹੀਆਂ ਹਨ। ਇਹ ਸਥਿਤੀ ਅਗਲੇ 3-4 ਦਿਨਾਂ ਤੱਕ ਜਾਰੀ ਰਹੇਗੀ।
ਪੂਰਬ ਉੱਤਰ ਰਾਜ
ਜੋਰਾਹਾਟ, ਸੋਨਿਤਪੁਰ, ਗੋਲਾਘਾਟ, ਸਿਬਸਾਗਰ ਅਤੇ ਥੁਬਰੀ ਜ਼ਿਲ੍ਹਿਆਂ ਵਿੱਚ ਬ੍ਰਹਮਪੁੱਤਰ ਅਤੇ ਉਸ ਦੀਆ ਸਹਾਇਕ ਨਦੀਆਂ ਵਿੱਚ ਨਿਰੰਤਰ ਤੇਜ਼ ਜਲ ਪ੍ਰਵਾਹ ਦੇ ਕਾਰਨ ਅਗਲੇ 3 ਦਿਨਾਂ ਤੱਕ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵਰਖਾ ਦੀ ਭਵਿੱਖਬਾਣੀ ਦੇ ਕਾਰਨ ਹੋਰ ਜ਼ਿਲ੍ਹਿਆਂ ਵਿੱਚ ਵੀ ਹੜ੍ਹ ਦੀ ਸਥਿਤੀ ਪ੍ਰਬਲ ਹੋਣ ਦੀ ਸੰਭਾਵਨਾ ਹੈ।
**********
ਏਪੀਐੱਸ/ਐੱਸਜੀ/ਐੱਮਜੀ
(Release ID: 1646862)
Visitor Counter : 206