ਸਿੱਖਿਆ ਮੰਤਰਾਲਾ

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਆਈਆਈਟੀ ਦਿੱਲੀ ਦੇ ਡਾਇਮੰਡ ਜੁਬਲੀ ਸਮਾਗਮ ਦਾ ਉਦਘਾਟਨ ਕੀਤਾ

ਭਾਰਤ ਦੇ ਉਪ ਰਾਸ਼ਟਰਪਤੀ ਨੇ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਦੀ ਮੌਜੂਦਗੀ ਵਿੱਚ 2030 ਲਈ ਆਈਆਈਟੀ ਦਿੱਲੀ ਦੇ ਡਾਇਮੰਡ ਜੁਬਲੀ ਲੋਗੋ ਅਤੇ ਰਣਨੀਤਕ ਦਸਤਾਵੇਜ਼ ਜਾਰੀ ਕੀਤੇ


ਉਪ ਰਾਸ਼ਟਰਪਤੀ ਨੇ ਆਈਆਈਟੀ ਅਤੇ ਉੱਚ ਸਿੱਖਿਆ ਸੰਸਥਾਨਾਂ ਨੂੰ ਸਮਾਜਿਕ ਸਮੱਸਿਆਵਾਂ ’ਤੇ ਖੋਜ ਕਰਨ ਦੀ ਤਾਕੀਦ ਕੀਤੀ


ਉਪ ਰਾਸ਼ਟਰਪਤੀ ਨੇ ਉੱਚ ਸਿੱਖਿਆ ਸੰਸਥਾਨਾਂ ਨੂੰ ਉਦਯੋਗ ਨਾਲ ਸਹਿਜ ਸਬੰਧ ਵਿਕਸਿਤ ਕਰਨ ਲਈ ਕਿਹਾ

Posted On: 17 AUG 2020 5:29PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ.ਵੈਂਕਈਆ ਨਾਇਡੂ ਨੇ ਕੇਂਦਰੀ ਮਾਨਵ ਸੰਸਾਧਨ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਦੀ ਮੌਜੂਦਗੀ ਵਿੱਚ ਸੋਮਵਾਰ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਆਈਆਈਟੀ ਦਿੱਲੀ ਦੇ ਸਾਲ ਭਰ ਚਲਣ ਵਾਲੇ ਡਾਇਮੰਡ ਜੁਬਲੀ ਸਮਾਗਮ ਦਾ ਉਦਘਾਟਨ ਕੀਤਾ।

ਇਸ ਮੌਕੇ ਤੇ ਭਾਰਤ ਦੇ ਉਪ ਰਾਸ਼ਟਰਪਤੀ ਨੇ ਡਾਇਮੰਡ ਜੁਬਲੀ ਲੋਗੋ ਅਤੇ ਸੰਸਥਾਨ ਦੇ ਰਣਨੀਤਕ ਦਸਤਾਵੇਜ਼-‘‘ਆਈਆਈਟੀ ਦਿੱਲੀ-2030 ਲਈ ਦ੍ਰਿਸ਼ਟੀਕੋਣ ਅਤੇ ਦਿਸ਼ਾ ਨਿਰਧਾਰਤ ਕਰਨੀਜਾਰੀ ਕੀਤਾ।

 

ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ, ਅੱਜ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਆਈਆਈਟੀ ਅਤੇ ਹੋਰ ਉੱਚ ਸਿੱਖਿਆ ਸੰਸਥਾਨਾਂ ਵਿੱਚ ਖੋਜ ਸਮਾਜ ਲਈ ਪ੍ਰਾਸੰਗਿਕ ਹੋਣੀ ਚਾਹੀਦੀ ਹੈ ਅਤੇ ਜਲਵਾਯੂ ਪਰਿਵਰਤਨ ਤੋਂ ਸਿਹਤ ਮੁੱਦਿਆਂ ਤੇ ਮਨੁੱਖ ਜਾਤੀ ਸਾਹਮਣੇ ਆਉਣ ਵਾਲੀਆਂ ਵਿਭਿੰਨ ਸਮੱਸਿਆਵਾਂ ਦੇ ਸਮਾਧਾਨ ਲੱਭਣ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। 

 

ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਸਥਾਨਾਂ ਨੂੰ ਦੁਨੀਆ ਦੇ ਸਭ ਤੋਂ ਚੰਗੇ ਦੇਸ਼ਾਂ ਵਿੱਚ ਗਿਣਿਆ ਜਾਵੇਗਾ, ਜਦੋਂ ਉਹ ਰਾਸ਼ਟਰ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਬਿਹਤਰੀਨ ਅਤੇ ਟਿਕਾਊ ਸਮਾਧਾਨ ਵਿਕਸਿਤ ਕਰਕੇ ਆਪਣੇ ਆਸਪਾਸ ਦੇ ਸਮਾਜਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਣਗੇ।

 

ਖੋਜ ਤੇ ਵਿਕਾਸ (ਆਰਐਂਡਆਰ) ਪ੍ਰੋਜੈਕਟਾਂ ਵਿੱਚ ਜ਼ਿਆਦਾ ਨਿਵੇਸ਼ ਦਾ ਸੱਦਾ ਦਿੰਦਿਆਂ ਸਮਾਜਿਕ ਸਮੱਸਿਆਵਾਂ ਦੇ ਸਮਾਧਾਨ ਲੱਭਣ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨਿੱਜੀ ਖੇਤਰ ਵਿੱਚ ਅਜਿਹੇ ਪ੍ਰੋਜੈਕਟਾਂ ਦੀ ਪਹਿਚਾਣ ਕਰਨ ਵਿੱਚ ਸਿੱਖਿਆ ਸ਼ਾਸਤਰੀਆਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਉਦਾਰਤਾਪੂਰਨ ਫੰਡ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਖੋਜ ਲੋਕਾਂ ਦੇ ਜੀਵਨ ਨੂੰ ਅਰਾਮਦਾਇਕ ਬਣਾਉਣ ਤੇ ਧਿਆਨ ਕੇਂਦ੍ਰਿਤ ਕਰੇ, ਪ੍ਰਗਤੀ ਨੂੰ ਤੇਜ ਕਰੇ ਅਤੇ ਇੱਕ ਜ਼ਿਆਦਾ ਨਿਆਂਸੰਗਤ ਵਿਸ਼ਵ ਵਿਵਸਥਾ ਯਕੀਨੀ ਬਣਾਏ। ਸ਼੍ਰੀ ਨਾਇਡੂ ਨੇ ਕਿਸਾਨਾਂ ਅਤੇ ਗ੍ਰਾਮੀਣ ਭਾਰਤ ਦੀਆਂ ਸਮੱਸਿਆਵਾਂ ਤੇ ਧਿਆਨ ਦੇਣ ਲਈ ਆਈਆਈਟੀਅਨਾਂ ਨੂੰ ਤਾਕੀਦ ਕੀਤੀ ਕਿ ਉਹ ਨਾ ਸਿਰਫ਼ ਖੇਤੀ ਉਤਪਾਦਨ ਨੂੰ ਵਧਾਉਣ ਲਈ ਕੰਮ ਕਰਨ, ਬਲਕਿ ਵਿਸ਼ੇਸ਼ ਰੂਪ ਨਾਲ ਪੌਸ਼ਟਿਕ ਅਤੇ ਪ੍ਰੋਟੀਨ ਭਰਪੂਰ ਭੋਜਨ ਦੇ ਉਤਪਾਦਨ ਤੇ ਵੀ ਧਿਆਨ ਦੇਣ।

 

ਉੱਚ ਸਿੱਖਿਆ ਸੰਸਥਾਨਾਂ ਨੂੰ ਕਿਹਾ ਕਿ ਉਹ ਅਤਿ ਆਧੁਨਿਕ ਤਕਨੀਕ ਵਿਕਸਿਤ ਕਰਨ ਲਈ ਉਦਯੋਗ ਨਾਲ ਸਹਿਜ ਸਬੰਧ ਵਿਕਸਿਤ ਕਰਨ, ਉਨ੍ਹਾਂ ਨੇ ਕਿਹਾ ਕਿ ਵਿਭਿੰਨ ਖੇਤਰਾਂ ਵਿੱਚ ਉਦਯੋਗ ਦੇ ਮਾਹਿਰਾਂ ਨੂੰ ਖੋਜਕਰਤਾਵਾਂ ਦਾ ਮਾਰਗਦਰਸ਼ਨ ਕਰਨ ਵਿੱਚ ਸਲਾਹਕਾਰ ਦੇ ਰੂਪ ਵਿੱਚ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਨਾਲ ਤੇਜੀ ਨਾਲ ਟਰੈਕਿੰਗ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਮਦਦ ਮਿਲੇਗੀ ਅਤੇ ਤੇਜ ਨਤੀਜੇ ਮਿਲਣਗੇ।

 

ਨਵੀਂ ਸਿੱਖਿਆ ਨੀਤੀ ਭਾਰਤ ਨੂੰ ਇੱਕ ਆਲਮੀ ਅਧਿਐਨ ਮੰਜ਼ਿਲ ਦੇ ਰੂਪ ਵਿੱਚ ਪ੍ਰੋਤਸਾਹਨ ਦੇਣ ਸਬੰਧੀ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਸ਼੍ਰੀ ਨਾਇਡੂ ਨੇ ਦੱਸਿਆ ਕਿ ਵਿਸ਼ਵ ਪੱਧਰ ਤੇ ਮੋਹਰੀ 500 ਵਿੱਚ ਸ਼ਾਮਲ ਸਿਰਫ਼ ਸੱਠ ਭਾਰਤੀ ਸੰਸਥਾਨ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਨੂੰ ਬਦਲਣਾ ਹੋਵੇਗਾ ਅਤੇ ਸਾਰੇ ਹਿੱਤਧਾਰਕਾਂ-ਸਰਕਾਰਾਂ, ਯੂਨੀਵਰਸਿਟੀਆਂ, ਸਿੱਖਿਆ ਸ਼ਾਸਤਰੀਆਂ ਅਤੇ ਨਿੱਜੀ ਖੇਤਰ ਤੋਂ ਸਾਡੇ ਉੱਚ ਸਿੱਖਿਆ ਸੰਸਥਾਨਾਂ ਦੇ ਮਿਆਰਾਂ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਮੌਲਿਕ ਸੁਧਾਰ ਲਿਆਉਣ ਲਈ ਠੋਸ ਅਤੇ ਸਮੂਹਿਕ ਕਾਰਵਾਈ ਕਰਨੀ ਹੋਵੇਗੀ।

 

ਇਹ ਦੇਖਦੇ ਹੋਏ ਕਿ ਭਾਰਤ ਵਿੱਚ ਜਨਸੰਖਿਅਕੀ ਲਾਭ ਅਤੇ ਉੱਚ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਮੌਜੂਦਗੀ ਨੂੰ ਦੇਖਦੇ ਹੋਏ ਵਿਭਿੰਨ ਤਕਨੀਕੀ ਖੇਤਰਾਂ ਵਿੱਚ ਵਿਸ਼ਵ ਨੇਤਾ ਬਣਨ ਦੀ ਬਹੁਤ ਵੱਡੀ ਸੰਭਾਵਨਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ‘‘ਸਮੇਂ ਦੀ ਲੋੜ ਹੈ ਕਿ ਗੁਣਵੱਤਾ ਸਿੱਖਿਆ ਪ੍ਰਦਾਨ ਕੀਤੀ ਜਾਵੇ।’’

 

ਉੱਦਮਤਾ ਦੇ ਖੇਤਰ ਵਿੱਚ ਇੱਕ ਮੋਹਰੀ ਰੂਪ ਵਿੱਚ ਉੱਭਰਨ ਲਈ ਆਈਆਈਟੀ ਦਿੱਲੀ ਵਿੱਚ ਸ਼੍ਰੀ ਨਾਇਡੂ ਨੇ ਇਸ ਗੱਲੋਂ ਖੁਸ਼ੀ ਪ੍ਰਗਟਾਈ ਕਿ ਆਈਆਈਟੀ ਦਿੱਲੀ ਜਿਹੇ ਸੰਸਥਾਨ ਨੌਕਰੀ ਚਾਹੁਣ ਵਾਲਿਆਂ ਦੀ ਬਜਾਏ ਨੌਕਰੀ ਪ੍ਰਦਾਤਾ ਦਾ ਉਤਪਾਦਨ ਕਰ ਰਹੇ ਹਨ ਅਤੇ ਦੇਸ਼ ਵਿੱਚ ਹੋਰ ਸੰਸਥਾਨਾਂ ਲਈ ਮਿਸਾਲ ਬਣ ਰਹੇ ਹਨ।

 

ਭਾਰਤ ਦੇ ਉਪ ਰਾਸ਼ਟਰਪਤੀ ਨੇ ਇੱਕ ਮਜ਼ਬੂਤ ਉਤਪ੍ਰੇਰਕ ਭੂਮਿਕਾ ਨਿਭਾਉਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਪ੍ਰਮੁੱਖ ਪ੍ਰੋਗਰਾਮ ਉੱਨਤ ਭਾਰਤ ਅਭਿਆਨ’ (ਯੂਬੀਏ) ਲਈ ਰਾਸ਼ਟਰੀ ਤਾਲਮੇਲ ਸੰਸਥਾਨ, ਆਈਆਈਟੀ ਦਿੱਲੀ ਦੀ ਪ੍ਰਸ਼ੰਸਾ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ। ਯੂਬੀਏ ਪਾਸ ਪਹਿਲਾਂ ਤੋਂ ਹੀ 2000 ਤੋਂ ਜ਼ਿਆਦਾ ਪ੍ਰਤੀਭਾਗੀ ਸੰਸਥਾਨ (ਪੀਆਈਜ਼) ਹਨ ਅਤੇ ਇਨ੍ਹਾਂ ਸੰਸਥਾਨਾਂ ਨੇ 10,000 ਤੋਂ ਜ਼ਿਆਦਾ ਪਿੰਡਾਂ ਨੂੰ ਗੋਦ ਲਿਆ ਹੈ।

 

ਉਪ ਰਾਸ਼ਟਰਪਤੀ ਦੇ ਸੰਪੂਰਨ ਭਾਸ਼ਣ ਦਾ ਮੂਲ ਪਾਠ ਦੇਖਣ ਲਈ ਇੱਥੇ ਕਲਿੱਕ ਕਰੋ :

 

ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਪੋਖਰਿਯਾਲ ਨੇ ਭਾਰਤ ਦੇ ਉਪ ਰਾਸ਼ਟਰਪਤੀ ਦਾ ਆਈਆਈਟੀ ਦਿੱਲੀ ਦੇ ਡਾਇਮੰਡ ਜੁਬਲੀ ਸਮਾਗਮ ਦੇ ਉਦਘਾਟਨ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਭਾਰਤ ਵਿੱਚ ਸਿੱਖਿਆ ਦੀ ਗੁਣਵੱਤਾ ਤੇ ਧਿਆਨ ਕੇਂਦ੍ਰਿਤ ਕਰਦੀ ਹੈ ਅਤੇ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਸਾਡੇ ਦੇਸ਼ ਦੇ ਵਿਦਿਆਰਥੀਆਂ ਲਈ ਸਭ ਤੋਂ ਉਂਨਤ ਅਤੇ ਆਧੁਨਿਕ ਬਣਾਉਣ ਦਾ ਇਰਾਦਾ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਉੱਚ ਸਿੱਖਿਆ ਵਿੱਚ ਨਵੇਂ ਮੌਕੇ ਹੁਣ ਇਸ ਨਵੀਂ ਸਿੱਖਿਆ ਨੀਤੀ ਦੇ ਨਤੀਜੇ ਵਜੋਂ ਉੱਭਰੇ ਹਨ ਅਤੇ ਭਾਰਤ ਐੱਨਈਪੀ-2020 ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਨਾਲ ਇੱਕ ਆਲਮੀ ਅਧਿਐਨ ਸਥਾਨ ਬਣ ਜਾਵੇਗਾ।

https://twitter.com/DrRPNishank/status/1295223876587159552

 

ਆਪਣੇ ਡਾਇਮੰਡ ਜੁਬਲੀ ਸਮਾਗਮ ਤੇ ਆਈਆਈਟੀ ਦਿੱਲੀ ਨੂੰ ਵਧਾਈ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਸੰਸਥਾਨ ਦੀ ਸ਼ਾਨਦਾਰ 60 ਸਾਲਾਂ ਦੀ ਯਾਤਰਾ ਪੂਰੇ ਦੇਸ਼ ਲਈ ਬਹੁਤ ਮਾਣ ਅਤੇ ਪ੍ਰੇਰਣਾ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਸਹਾਇਤਾ ਰਾਹੀਂ ਕੋਵਿਡ-19 ਨਾਲ ਲੜਨ ਦੀ ਰਾਸ਼ਟਰੀ ਚੁਣੌਤੀ ਨੂੰ ਪੂਰਾ ਕਰਨ ਲਈ ਆਈਆਈਟੀ ਦਿੱਲੀ ਦਾ ਯੋਗਦਾਨ ਸ਼ਲਾਘਾਯੋਗ ਹੈ। ਦੁਨੀਆ ਦੇ ਸਭ ਤੋਂ ਸਸਤੇ ਆਰਟੀ-ਪੀਸੀਆਰ-ਅਧਾਰਿਤ ਕੋਵਿਡ-19 ਡਾਇਗਨੌਸਿਟਕ ਕਿੱਟ ਨੂੰ ਵਿਕਸਿਤ ਕਰਨ ਤੋਂ ਲੈ ਕੇ ਭਾਰਤ ਅਤੇ ਦੁਨੀਆ ਵਿੱਚ 40 ਲੱਖ ਤੋਂ ਜ਼ਿਆਦਾ ਪੀਪੀਈ ਦੀ ਸਪਲਾਈ ਕਰਨ ਲਈ ਸੰਸਥਾਨ ਦੇ ਖੋਜਕਰਤਾਵਾਂ ਨੇ ਇੱਕ ਜ਼ਿਕਰਯੋਗ ਕੰਮ ਕੀਤਾ ਹੈ। ਮੰਤਰੀ ਇਹ ਜਾਣ ਕੇ ਖੁਸ਼ ਸਨ ਕਿ ਪਿਛਲੇ 5 ਸਾਲਾਂ ਵਿੱਚ ਆਈਆਈਟੀ ਦਿੱਲੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ 500 ਤੋਂ ਜ਼ਿਆਦਾ ਪੇਟੈਂਟ ਦਾਇਰ ਕੀਤੇ ਗਏ ਹਨ, ਨਾਲ ਹੀ 10,000 ਤੋਂ ਜ਼ਿਆਦਾ ਖੋਜ ਪੱਤਰਾਂ ਨੂੰ ਪ੍ਰਕਾਸ਼ਿਤ ਕਰਨ ਲਈ ਅੰਤਰਰਾਸ਼ਟਰੀ ਪੱਤ੍ਰਿਕਾਵਾਂ ਵਿੱਚ ਸਮੀਖਿਆ ਕੀਤੀ ਗਈ। ਮੁਕਾਬਲੇਬਾਜ਼ੀ ਖੋਜ ਗਰਾਂਟ ਤੋਂ ਆਈਆਈਟੀ ਦਿੱਲੀ ਨੂੰ ਰਿਸਰਚ ਪ੍ਰੋਜੈਕਟ ਫੰਡਿਗ ਵੀ ਪਿਛਲੇ 5 ਸਾਲਾਂ ਵਿੱਚ 4 ਗੁਣਾ ਵਧ ਗਈ ਹੈ, 2016 ਵਿੱਚ 100 ਕਰੋੜ ਪ੍ਰਤੀ ਸਾਲ ਸੀ ਜੋ 2019 ਵਿੱਚ 400 ਕਰੋੜ ਤੋਂ ਵਧ ਗਈ ਹੈ।’’

 

ਸ਼੍ਰੀ ਪੋਖਰਿਯਾਲ ਨੇ ਅੱਗੇ ਕਿਹਾ ਕਿ ਆਈਆਈਟੀ ਦਿੱਲੀ ਕੋਲ ਦੇਸ਼ ਵਿੱਚ ਸਟਾਰਟ-ਅੱਪ ਲਈ ਸਭ ਤੋਂ ਚੰਗਾ ਈਕੋ-ਸਿਸਟਮ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀਆਂ ਨੇ ਲਗਭਗ 800 ਸਟਾਰਟ-ਅੱਪ ਬਣਾਏ ਹਨ ਜੋ ਕਿਸੇ ਵੀ ਹੋਰ ਸੰਸਥਾਨ ਦੇ ਸਾਬਕਾ ਵਿਦਿਆਰਥੀਆਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਹਨ। ਭਾਰਤੀਆਂ ਦੁਆਰਾ ਬਣਾਏ ਗਏ ਕਰੀਬ 30 ਯੂਨੀਕਾਰਨਾਂ ਵਿੱਚੋਂ 15 ਇਕੱਲੇ ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ। ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀਆਂ ਨੇ 30 ਮਿਲੀਅਨ ਤੋਂ ਜ਼ਿਆਦਾ ਨੌਕਰੀਆਂ ਦੀ ਸਿਰਜਣਾ ਕੀਤੀ ਹੈ ਅਤੇ ਨਿਵੇਸ਼ ਵਿੱਚ 19 ਯੂਐੱਸਡੀ ਬਿਲੀਅਨ ਵਧਾਇਆ ਹੈ ਅਤੇ ਇਹ ਦੁਨੀਆ ਵਿੱਚ ਇੱਕ ਮਿਸਾਲ ਹੈ।

 

ਆਈਆਈਟੀ ਦਿੱਲੀ ਦੇ ਡਾਇਰੈਕਟਰ ਪ੍ਰੋ. ਵੀ. ਰਾਮਗੋਪਾਲ ਰਾਓ ਨੇ ਕਿਹਾ ਕਿ 2030 ਲਈ ਦ੍ਰਿਸ਼ਟੀਕੋਣ ਨਾਲ ਆਈਆਈਟੀ ਦਿੱਲੀ ਆਪਣੇ ਵਿਾਕਸ ਦੇ ਅਗਲੇ ਪੜਾਅ ਵਿੱਚ ਹੈ। ਆਉਣ ਵਾਲੇ ਦਹਾਕਿਆਂ ਲਈ ਸਾਡੇ ਰਾਸ਼ਟਰ ਦੀ ਪ੍ਰਗਤੀ ਨੂੰ ਅਕਾਰ ਦਿੰਦੇ ਹੋਏ ਇਸ ਦ੍ਰਿਸ਼ਟੀਕੋਣ ਦੀਆਂ ਸਫਲ ਉਪਲੱਬਧੀਆਂ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਜੀਵਨ ਨੂੰ ਸਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨਗੀਆਂ।

 

ਡਾਇਮੰਡ ਜੁਬਲੀ ਉਦਘਾਟਨੀ ਸਮਾਗਮ ਦੇ ਦੂਜੇ ਸੈਸ਼ਨ ਵਿੱਚ ਉਦਘਾਟਨਕਰਤਾ ਉੱਘੇ ਸਾਬਕਾ ਵਿਦਿਆਰਥੀ ਅਤੇ ਆਈਆਈਟੀ, ਬੰਬੇ ਦੇ ਸਾਬਕਾ ਡਾਇਰੈਕਟਰ ਪ੍ਰੋ. ਦੇਵਾਂਗਖਾਰ ਅਤੇ ਸੱਤਿਆ ਭਾਰਤੀ ਇੰਸਟੀਟਿਊਟ ਆਵ੍ ਟੈਕਨੋਲੋਜੀ ਦੇ ਵਾਈਸ ਚਾਂਸਲਰ ਅਤੇ ਆਈਆਈਟੀ ਦਿੱਲੀ ਦੇ ਸੀਐੱਸਈ, ਪ੍ਰੋਫੈਸਰ (ਔਨ ਲੀਵ) ਪ੍ਰੋ. ਐੱਮ. ਬਾਲਾਕ੍ਰਿਸ਼ਨਨ ਸਨ। ਆਈਆਈਟੀ ਦਿੱਲੀ : 60 ਸਾਲ ਦੀ ਉੱਤਮਤਾ ਅਤੇ ਮਾਰਗ ਨੂੰ ਅੱਗੇ ਵਧਾਉਣਾ’’ ਵਿਸ਼ੇ ਤੇ ਇੱਕ ਪੈਨਲ ਚਰਚਾ ਵੀ ਆਯੋਜਿਤ ਕਰਵਾਈ ਗਈ ਜਿਸ ਵਿੱਚ ਆਈਆਈਟੀ ਦਿੱਲੀ ਦੇ ਸਾਬਕਾ ਨਿਰਦੇਸ਼ਕ ਪ੍ਰੋ. ਵੀ. ਐੱਸ. ਰਾਜੂ, ਪ੍ਰੋ. ਆਰ.ਐੱਸ. ਸਿਰੋਹੀ, ਪ੍ਰੋ. ਸੁਰਿੰਦਰ ਪ੍ਰਸਾਦ ਅਤੇ ਪ੍ਰੋ. ਆਰ. ਕੇ. ਸ਼ਵਗਾਂਵਕਰ ਨੇ ਹਿੱਸਾ ਲਿਆ।

 

                                                          ******

 

ਐੱਨਬੀ/ਏਕੇਜੇ/ਏਕੇ



(Release ID: 1646578) Visitor Counter : 160