ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਦਾ ਵਿਦੇਸ਼ੀ ਵਪਾਰ: ਜੁਲਾਈ 2020

Posted On: 14 AUG 2020 6:10PM by PIB Chandigarh

ਭਾਰਤ ਦੀ ਸਮੁੱਚੀ ਬਰਾਮਦ (ਵਪਾਰੀ ਅਤੇ ਸੇਵਾਵਾਂ ਸੰਯੁਕਤ) ਅਪ੍ਰੈਲ-ਜੁਲਾਈ -2020-21* ਵਿੱਚ 141.82 ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ (- ) 21.99 % ਦਾ ਨਕਾਰਾਤਮਕ ਵਾਧਾ ਦਰਸਾਉਂਦਾ ਹੈ। ਅਪ੍ਰੈਲ-ਜੁਲਾਈ 2020-21* ਵਿੱਚ ਕੁੱਲ ਦਰਾਮਦ 127.76 ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ (-)40.66 ਫ਼ੀਸਦੀ  ਦਾ ਨਕਾਰਾਤਮਕ ਵਾਧਾ ਦਰਸਾਉਂਦਾ ਹੈ।

https://static.pib.gov.in/WriteReadData/userfiles/image/ci1DH5F.jpg

* ਨੋਟ: i )ਆਰਬੀਆਈ ਦੁਆਰਾ ਜਾਰੀ ਕੀਤੇ ਗਏ ਸੇਵਾ ਸੈਕਟਰ ਲਈ ਨਵੀਨਤਮ ਅੰਕੜੇ ਜੂਨ 2020 ਦੇ ਹਨ । ਜੁਲਾਈ 2020 ਦੇ ਅੰਕੜੇ ਇੱਕ ਅਨੁਮਾਨ ਹਨ, ਜਿਸ ਨੂੰ ਰਿਜ਼ਰਵ ਬੈਂਕ ਦੀ ਅਗਾਮੀ ਰਿਲੀਜ਼ ਦੇ ਅਧਾਰ ਤੇ ਸੋਧਿਆ ਜਾਵੇਗਾ ii) ਬਰੈਕਟ ਵਿੱਚ ਅੰਕੜੇ ਪਿਛਲੇ ਸਾਲ ਦੀ ਇਸੇ ਮਿਆਦ ਮੁਕਾਬਲੇ ਵਾਧੇ ਦੀਆਂ ਦਰਾਂ ਹਨ। 

 

I.ਮਰਕੈਂਡਾਇਜ਼ (ਮਾਲ) ਵਪਾਰ

ਨਿਰਯਾਤ (ਮੁੜ-ਨਿਰਯਾਤ ਵੀ ਸ਼ਾਮਲ ਹੈ)

  • ਜੁਲਾਈ 2020 ਵਿੱਚ ਬਰਾਮਦ 23.64 ਅਰਬ ਅਮਰੀਕੀ ਡਾਲਰ ਸੀ, ਜਦੋਂ ਕਿ ਜੁਲਾਈ 2019 ਵਿੱਚ 26.33 ਅਰਬ ਅਮਰੀਕੀ ਡਾਲਰ ਸੀ, ਜੋ ਕਿ (-)10.21 ਫ਼ੀਸਦੀ  ਦੇ ਨਕਾਰਾਤਮਕ ਵਾਧੇ ਨੂੰ ਦਰਸਾਉਂਦਾ ਹੈਰੁਪਏ ਦੇ ਹਿਸਾਬ ਨਾਲ, ਜੁਲਾਈ 2020 ਵਿੱਚ ਬਰਾਮਦ 1,77,305.79 ਕਰੋੜ ਰੁਪਏ ਸੀ ਜਿਸਦੇ ਮੁਕਾਬਲੇ ਜੁਲਾਈ-2019 ਵਿੱਚ ਬਰਾਮਦ 1,81,190.34 ਕਰੋੜ ਰੁਪਏ ਸੀ ਜਿਸ ਮੁਤਾਬਕ (-) 2.14 ਫੀਸਦੀ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ।
  • ਜੁਲਾਈ 2020 ਦੌਰਾਨ ਦੌਰਾਨ ਸਕਾਰਾਤਮਕ ਵਾਧਾ ਦਰਜ ਕਰਨ ਵਾਲੀਆਂ ਵੱਡੀਆਂ ਜਿਣਸਾਂ ਵਿੱਚ ਹੋਰ ਅਨਾਜ (204.99%), ਚਾਵਲ (47.99%), ਲੋਹ-ਖਣਿਜ (39.61%), ਤੇਲ-ਬੀਜ (32.61%), ਤੇਲ ਦੇ ਖਾਦ-ਪਦਾਰਥ (28.44%), ਮੀਟ, ਡੇਅਰੀ ਅਤੇ ਪੋਲਟਰੀ ਉਤਪਾਦ (22.14%), ਫਲ ਅਤੇ ਸਬਜ਼ੀਆਂ (21.01%), ਦਵਾਈਆਂ ਅਤੇ ਫਾਰਮਾਸਿਟੀਕਲ (19.53%), ਕਾਫ਼ੀ (14.27%), ਅਨਾਜ ਤੋਂ ਤਿਆਰ ਪਦਾਰਥ ਅਤੇ ਫੁਟਕਲ ਪ੍ਰੋਸੈਸਡ ਆਈਟਮਜ਼ (12.92%), ਵਸਰਾਵਿਕ ਉਤਪਾਦ ਅਤੇ ਕੱਚ ਦੀਆਂ ਵਸਤਾਂ (9.72%), ਇੰਜਨੀਅਰਿੰਗ ਮਾਲ (8.46%), ਕਪਾਹ ਸੂਤ / ਬਣਿਆ /ਉਤਪਾਦ ਆਦਿ (7.44%), ਜੂਟ ਐੱਮਐੱਫ਼ਜੀ ਜਿਸ ਵਿੱਚ ਫਰਸ਼ ਕਵਰਿੰਗ  (6.77%), ਪਲਾਸਟਿਕ ਅਤੇ ਲਿਨੋਲੀਅਮ (3.72%) ਅਤੇ ਕਾਰਪੇਟ (1.96%) ਸ਼ਾਮਲ ਹਨ
  • ਮੁੱਖ ਪਦਾਰਥ ਜਿਨ੍ਹਾਂ ਨੇ ਜੁਲਾਈ 2020 ਦੌਰਾਨ ਜੁਲਾਈ 2019 ਮੁਕਾਬਲੇ ਨਕਾਰਾਤਮਕ ਵਾਧਾ ਦਰਜ ਕੀਤਾ ਹੈ ਇਸ ਪ੍ਰਕਾਰ ਹਨ:ਪੈਟਰੋਲੀਅਮ ਉਤਪਾਦ (-51.54%), ਹੀਰੇ ਅਤੇ ਗਹਿਣੇ (-49.61%), ਚਮੜਾ ਅਤੇ ਚਮੜੇ ਦੇ ਉਤਪਾਦ (-26.96%), ਮਨੁੱਖੀ ਬਣਾਏ ਧਾਗੇ / ਬਣਿਆ ਸਮਾਨਆਦਿ (-23.33%), ਸਾਰੇ ਟੈਕਸਟਾਈਲ ਦਾ ਆਰਐੱਮਜੀ (-22.09%), ਕਾਜੂ (-21.25%), ਸਮੁੰਦਰੀ ਉਤਪਾਦ (-20.14%), ਤੰਬਾਕੂ (-19.49%), ਇਲੈਕਟ੍ਰਾਨਿਕ ਸਮਾਨ (-17.42) %), ਮਸਾਲੇ (-11.38%), ਮੀਕਾ, ਕੋਲਾ ਅਤੇ ਹੋਰ ਖਣਿਜ, ਪ੍ਰੋਸੈਸਡ ਮਿਨਰਲਸ ਸਮੇਤ ਖਣਿਜ (-8.21%), ਹੱਥੀਂ ਬਣੀ ਕਾਰਪੇਟ ਤੋਂ ਬਿਨ੍ਹਾਂ ਹੈਂਡਿਕ੍ਰਾਫਟਸ (-6.12%), ਚਾਹ (-3.97%) ਅਤੇ ਜੈਵਿਕ ਤੇ ਅਜੈਵਿਕ ਰਸਾਇਣ (-0.05%)
  • ਅਪ੍ਰੈਲ-ਜੁਲਾਈ 2020-21 ਦੀ ਮਿਆਦ ਦੇ ਨਿਰਯਾਤ ਦਾ ਸੰਚਤ ਮੁੱਲ74.96 ਅਰਬ ਅਮਰੀਕੀ ਡਾਲਰ ( 5,66,322ਕਰੋੜ ਰੁਪਏ) ਰਿਹਾ ਜੋ ਅਪ੍ਰੈਲ-ਜੁਲਾਈ 2019-20 ਦੀ ਮਿਆਦ ਦੇ ਦੌਰਾਨ 107.41 ਅਰਬ ਅਮਰੀਕੀ ਡਾਲਰ (7,45,174.85 ਕਰੋੜ ) ਦੇ ਮੁਕਾਬਲੇ, ਡਾਲਰ ਦੇ ਰੂਪ ਵਿੱਚ (-) 30.21 ਫ਼ੀਸਦੀ  (ਰੁਪਈਏ ਦੇ ਰੂਪ ਵਿੱਚ (-)24.00 ਫ਼ੀਸਦੀ)ਘਟਿਆ ਹੈ
  • ਜੁਲਾਈ 2020 ਵਿੱਚ ਗੈਰ-ਪੈਟਰੋਲੀਅਮ ਅਤੇ ਗੈਰ-ਰਤਨਾਂ ਅਤੇ ਗਹਿਣਿਆਂ ਦੀ ਬਰਾਮਦ 20.37 ਅਰਬ ਅਮਰੀਕੀ ਡਾਲਰ ਸੀ, ਜਦੋਂਕਿ ਜੁਲਾਈ, 2019ਵਿੱਚ 19.70 ਅਰਬ ਅਮਰੀਕੀ ਡਾਲਰ ਸੀ, ਜਿਸ ਵਿੱਚ ਸਕਾਰਾਤਮਕ ਵਾਧਾ ਦਰਜ ਕੀਤਾ ਗਿਆਅਪ੍ਰੈਲ-ਜੁਲਾਈ 2020-21 ਵਿੱਚ ਗੈਰ-ਪੈਟਰੋਲੀਅਮ ਅਤੇ ਗੈਰ-ਰਤਨਾਂ ਅਤੇ ਗਹਿਣਿਆਂ ਦੀ ਬਰਾਮਦ ਡਾਲਰ 64.29 ਬਿਲੀਅਨ ਡਾਲਰ ਸੀ, ਜੋ ਕਿ ਇਸ ਤੋਂ ਪਹਿਲਾਂ ਸਾਲ 2019-20 ਵਿੱਚ ਇਸ ਸਮੇਂ ਦੀ ਮਿਆਦ ਲਈ 79.8..81 ਬਿਲੀਅਨ ਸੀ, ਜੋ ਕਿ (-) 19.45 ਫ਼ੀਸਦੀ ਦੀ ਕਮੀ ਹੈ

 

ਆਯਾਤ

 

  • ਜੁਲਾਈ 2020 ਵਿੱਚ ਦਰਾਮਦ 28.47 ਅਰਬ ਅਮਰੀਕੀ ਡਾਲਰ (2,13,499.56 ਕਰੋੜ ਰੁਪਏ ) ਰਹੀ ਅਤੇ ਜੁਲਾਈ, 2019 ਵਿੱਚ 39.76 ਅਰਬ ਅਮਰੀਕੀ ਡਾਲਰ (2,73,579.71 ਕਰੋੜ ਰੁਪਏ) ਸੀ, ਜੋ ਡਾਲਰ ਦੇ ਰੂਪਵਿੱਚ (-) 28.40 ਫੀਸਦ ਘੱਟ ਹੈ ਅਤੇ ਰੁਪਈਏ ਦੇ ਹਿਸਾਬ ਨਾਲ 21.96 ਫ਼ੀਸਦੀ  ਦੀ ਗਿਰਾਵਟ ਹੈ ਅਪ੍ਰੈਲ-ਜੁਲਾਈ 2020-21 ਦੀ ਮਿਆਦ ਲਈ ਦਰਾਮਦਾਂ ਦਾ ਸੰਚਤ ਮੁੱਲ 88.91 ਅਰਬ ਅਮਰੀਕੀ ਡਾਲਰ( 6,71,894.74 ਕਰੋੜ ਰੁਪਏ ) ਸੀ, ਜੋ ਕਿ ਅਪਰੈਲ-ਜੁਲਾਈ 2019-20 ਦੀ ਮਿਆਦ ਦੇ ਦੌਰਾਨ 166.80 ਅਰਬ ਅਮਰੀਕੀ ਡਾਲਰ (11,57,232.64 ਕਰੋੜ ਰੁਪਏ ) ਸੀ,ਜੋ ਕਿ ਡਾਲਰ ਦੇ ਸੰਦਰਭ ਵਿੱਚ ਫੀਸਦੀ (-)46.70 ਅਤੇ ਰੁਪਏ ਦੇ ਰੂਪ ਵਿੱਚ (-)41.94 ਫੀਸਦੀ ਘੱਟ ਹੈ
  • ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਜੁਲਾਈ 2020 ਵਿੱਚ ਦਰਾਮਦ ਦੇ ਪ੍ਰਮੁੱਖ ਵਸਤੂ ਸਮੂਹ ਇਹ ਹਨ:

 

https://static.pib.gov.in/WriteReadData/userfiles/image/ci2QJFA.jpg

 

ਕੱਚਾ ਤੇਲ ਅਤੇ ਗੈਰ-ਤੇਲ ਦੀ ਦਰਾਮਦ:

  • ਜੁਲਾਈ 2020 ਵਿੱਚ ਤੇਲ ਦਰਾਮਦ 6.53ਅਰਬ ਅਮਰੀਕੀ ਡਾਲਰ(48,975.09 ਕਰੋੜ ਰੁਪਏ) ਸੀ, ਜੋ ਜੁਲਾਈ 2019 ਵਿੱਚ 9.60 ਅਰਬ ਅਮਰੀਕੀ ਡਾਲਰ (66,056.77 ਕਰੋੜ ਰੁਪਏ) ਦੇ ਮੁਕਾਬਲੇ ਕਿ ਡਾਲਰ ਦੇ ਰੂਪ ‘ਚ (-)31.97 ਫ਼ੀਸਦੀ ਅਤੇ ਰੁਪਏ ਦੇ ਰੂਪ ਚ 25.86 ਫ਼ੀਸਦੀ ਘੱਟ ਹੈ ਅਪ੍ਰੈਲ –ਜੁਲਾਈ 2020-21 ਵਿੱਚ ਤੇਲ ਦਰਾਮਦ 19.61ਅਰਬ ਅਮਰੀਕੀ ਡਾਲਰ(148,234.51ਕਰੋੜ ਰੁਪਏ ) ਰਿਹਾ, ਜੋ ਕਿ ਪਿਛਲੇ ਸਾਲ ਇਸੇ ਮਿਆਦ ਲਈ 44.45 ਅਰਬ ਅਮਰੀਕੀ ਡਾਲਰ (3,08,455.32 ਕਰੋੜ ਰੁਪਏ) ਦੇ ਮੁਕਾਬਲੇ ਡਾਲਰ ਰੂਪ ‘ਚ 55.88 ਫੀਸਦੀ ਅਤੇ ਰੁਪਈਏ ਦੇ ਰੂਪ ਚ 51.94ਫ਼ੀਸਦੀ ਘੱਟਹੈ
  • ਇਸ ਸਬੰਧ ਵਿੱਚ ਇਹ ਜ਼ਿਕਰ ਬਣਦਾ ਹੈ ਕਿ ਵਿਸ਼ਵ ਬੈਂਕ ਤੋਂ ਉਪਲਬਧ ਅੰਕੜਿਆਂ ਅਨੁਸਾਰ, ਜੁਲਾਈ 2020 ਦੇ ਜੁਲਾਈ -2019 ਮੁਕਾਬਲੇ ਵਿੱਚ ਗਲੋਬਲ ਬ੍ਰੈਂਟ ਕੀਮਤ ($/ਬੀਬੀਐੱਲ) ਵਿੱਚ 33.11% ਦੀ ਕਮੀ ਆਈ ਹੈ
  • ਜੁਲਾਈ 2020 ਵਿੱਚ ਗੈਰ-ਤੇਲ ਦਰਾਮਦ ਅੰਦਾਜ਼ਨ 21.94ਅਰਬ ਅਮਰੀਕੀ ਡਾਲਰ( 1,64,524.47ਕਰੋੜ ਰੁਪਏ) ਸੀ ਜੋ ਕਿ ਜੁਲਾਈ 2019 ਵਿੱਚ 30.16 ਅਰਬ ਅਮਰੀਕੀ ਡਾਲਰ (2,07,522.94ਕਰੋੜ ਰੁਪਏ) ਦੇ ਮੁਕਾਬਲੇ ਡਾਲਰ ਰੂਪ ਚ 27.26ਫੀਸਦੀ ਅਤੇ ਰੁਪਏ ਦੇ ਰੂਪ ਚ 20.72 ਫ਼ੀਸਦੀ ਘੱਟ ਹੈਗੈਰ-ਤੇਲ ਦਰਾਮਦ ਅਪ੍ਰੈਲ – ਜੁਲਾਈ 2020-21 ਵਿੱਚ 69.30ਅਰਬ ਅਮਰੀਕੀ ਡਾਲਰ(5.23,660.23 ਕਰੋੜ ਰੁਪਏ) ਸੀ ਜੋ ਕਿ ਪਿਛਲੇ ਸਾਲ ਇਸੇ ਮਿਆਦ ਲਈ 122.35 ਅਰਬ ਅਮਰੀਕੀ ਡਾਲਰ (8,48,777.32 ਕਰੋੜ ਰੁਪਏ) ਦੇ ਮੁਕਾਬਲੇ ਡਾਲਰ ਰੂਪ ‘ਚ 43.36ਫੀਸਦੀ ਅਤੇ ਰੁਪਏ ਦੇ ਰੂਪ ਵਿੱਚ 38.30 ਫ਼ੀਸਦੀ ਘੱਟ ਹੈ
  • ਜੁਲਾਈ -2020 ਵਿੱਚ ਗੈਰ-ਤੇਲ ਅਤੇ ਗੈਰ-ਸੋਨੇ ਦੀ ਦਰਾਮਦ ਜੁਲਾਈ 2020 ਵਿੱਚ 20.15 ਅਰਬ ਅਮਰੀਕੀ ਡਾਲਰ ਸੀ, ਜੋ ਕਿਜੁਲਾਈ -2019 ਵਿੱਚ 28.45 ਬਿਲੀਅਨ ਡਾਲਰ ਦੀ ਗੈਰ-ਤੇਲ ਅਤੇ ਗੈਰ-ਸੋਨੇ ਦੀ ਦਰਾਮਦ ਦੇ ਮੁਕਾਬਲੇ (-) 29.15 ਫ਼ੀਸਦੀ ਘੱਟ ਹੈ ਗੈਰ-ਤੇਲ ਅਤੇ ਗੈਰ-ਸੋਨਾ ਦੀ ਅਪ੍ਰੈਲ-ਜੁਲਾਈ 2020-21 ਵਿੱਚ ਦਰਾਮਦ 66.82ਅਰਬ ਅਮਰੀਕੀ ਡਾਲਰ ਸੀ ਜੋ ਕਿ ਇਸੇ ਮਿਆਦ ਲਈ ਪਿਛਲੇ ਸਾਲ 109.19 ਅਰਬ ਅਮਰੀਕੀ ਡਾਲਰ ਦੇ ਮੁਕਾਬਲੇ (-) 38.80 ਫੀਸਦੀ ਘੱਟ ਹੈ

 

II. ਸੇਵਾਵਾਂ ਵਿੱਚ ਵਪਾਰ

 

ਨਿਰਯਾਤ (ਵਸੂਲੀ)

 

  • ਰਿਜ਼ਰਵ ਬੈਂਕ ਦੀ 14 ਅਗਸਤ 2020 ਦੀ ਤਾਜ਼ਾ ਪ੍ਰੈਸ ਰਿਲੀਜ਼ ਅਨੁਸਾਰ ਜੂਨ 2020 ਵਿੱਚ ਬਰਾਮਦ 17.00 ਅਰਬ ਅਮਰੀਕੀ ਡਾਲਰ(1,28,697.70 ਕਰੋੜ ਰੁਪਏ) ਸੀ ਜੋ ਕਿ ਜੂਨ 2019 ਨਾਲੋਂ ਡਾਲਰ ਦੇ ਰੂਪ '8.39 ਫੀਸਦੀ ਘੱਟ ਹੈ ਜੁਲਾਈ 2020 * ਲਈ ਸੇਵਾਵਾਂ ਦੇ ਨਿਰਯਾਤ ਦਾ ਅਨੁਮਾਨਿਤ ਮੁੱਲ 16.65 ਅਰਬ ਅਮਰੀਕੀ ਡਾਲਰ ਹੈ

 

ਆਯਾਤ (ਭੁਗਤਾਨ)

  • ਰਿਜ਼ਰਵ ਬੈਂਕ ਦੀ 14 ਅਗਸਤ 2020 ਦੀ ਤਾਜ਼ਾ ਪ੍ਰੈਸ ਰਿਲੀਜ਼ ਅਨੁਸਾਰ ਜੂਨ 2020 ਵਿੱਚ ਦਰਾਮਦ 9.96 ਅਰਬ ਅਮਰੀਕੀ ਡਾਲਰ(75,423.89 ਕਰੋੜ ਰੁਪਏ) ਸੀ ਜੋ ਕਿ ਜੂਨ 2019 ਨਾਲੋਂਡਾਲਰ ਦੇ ਰੂਪ ਵਿੱਚ 15.29 ਫੀਸਦੀ ਘੱਟ ਹੈਜੁਲਾਈ 2020 * ਲਈ ਸੇਵਾ ਆਯਾਤ ਦਾ ਅਨੁਮਾਨਿਤ ਮੁੱਲ 9.65 ਅਰਬ ਅਮਰੀਕੀ ਡਾਲਰ ਹੈ

 

III.ਵਪਾਰ ਸੰਤੁਲਨ

 

  • ਮਰਕੈਂਡਾਇਜ਼: ਜੁਲਾਈ -2020 ਵਿੱਚ ਵਪਾਰ ਘਾਟਾ 4.83 ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ ਜੋ ਕਿ ਜੁਲਾਈ -2019 ਵਿੱਚ 13.43 ਬਿਲੀਅਨ ਡਾਲਰ ਦੇ ਘਾਟੇ ਦੇ ਮੁਕਾਬਲੇ ( -) 64.06 ਫ਼ੀਸਦੀ  ਘੱਟ ਹੈ।
  • ਸੇਵਾਵਾਂ: ਜ਼ਰਵ ਬੈਂਕ ਦੀ 14 ਅਗਸਤ 2020 ਦੀ ਤਾਜ਼ਾ ਪ੍ਰੈਸ ਰਿਲੀਜ਼ ਅਨੁਸਾਰਜੂਨ 2020 ਦੇ ਲਈ ਸੇਵਾਵਾਂ ਵਿੱਚ ਵਪਾਰ ਸੰਤੁਲਨ (ਭਾਵ ਸ਼ੁੱਧ ਸਰਵਿਸਿਜ਼ ਨਿਰਯਾਤ) 7.04 ਅਰਬ ਅਮਰੀਕੀ ਡਾਲਰਹੈਜੁਲਾਈ 2020 ਵਿੱਚ ਅਨੁਮਾਨਿਤ ਵਪਾਰਕ ਸੰਤੁਲਨ * 6.99 ਅਰਬ ਅਮਰੀਕੀ ਡਾਲਰ ਹੈ
  • ਓਵਰ-ਆਲ ਟਰੇਡ ਬੈਲੈਂਸ (ਕੁੱਲ ਵਪਾਰਕ ਸੰਤੁਲਨ): ਵਪਾਰ ਅਤੇ ਸੇਵਾਵਾਂ ਨੂੰ ਇਕੱਠਿਆਂ ਲੈ ਕੇ ਅਪ੍ਰੈਲ-ਜੁਲਾਈ 2020-21 * ਦੇ ਸਮੁੱਚੇ ਵਪਾਰ ਸਰਪਲੱਸ ਦਾ ਅਨੁਮਾਨ 14.06 ਅਰਬ ਅਮਰੀਕੀ ਡਾਲਰਲਗਾਇਆ ਗਿਆ ਹੈ ਜਿਸਦੇ ਮੁਕਾਬਲੇ ਅਪ੍ਰੈਲ-ਜੁਲਾਈ 2019-20 ਵਿੱਚ 33.50 ਬਿਲੀਅਨ ਡਾਲਰ ਦਾ ਘਾਟਾ ਸੀ

* ਨੋਟ: ਆਰਬੀਆਈ ਦੁਆਰਾ ਜਾਰੀ ਕੀਤੇ ਗਏ ਸੇਵਾਵਾਂ ਦੇ ਖੇਤਰ ਲਈ ਨਵੀਨਤਮ ਅੰਕੜੇ ਜੂਨ 2020 ਦੇ ਹਨਜੁਲਾਈ 2020 ਦੇ ਅੰਕੜੇ ਇੱਕ ਅੰਦਾਜ਼ਾ ਹਨ, ਜਿਸ ਨੂੰ ਰਿਜ਼ਰਵ ਬੈਂਕ ਦੀ ਬਾਅਦ ਵਿੱਚ ਜਾਰੀ ਕੀਤੀ ਗਈ ਰੀਲੀਜ਼ ਦੇ ਅਧਾਰ ਤੇ ਸੋਧਿਆ ਜਾਵੇਗਾ

ਮਰਕੈਂਡਾਇਜ਼ ਕਾਰੋਬਾਰ

 

ਨਿਰਯਾਤ ਅਤੇ ਆਯਾਤ : (ਅਰਬ ਅਮਰੀਕੀ ਡਾਲਰ )

(ਆਰਜ਼ੀ)

 

ਜੁਲਾਈ

ਅਪ੍ਰੈਲ-ਜੁਲਾਈ

ਨਿਰਯਾਤ (ਮੁੜ-ਨਿਰਯਾਤ ਵੀ ਸ਼ਾਮਲ ਹੈ)

 

 

2019-20

26.33

107.41

2020-21

23.64

74.96

% ਵਾਧਾ 2020-21 / 2019-20

-10.21

-30.21

ਆਯਾਤ

 

 

2019-20

39.76

166.80

2020-21

28.47

88.91

% ਵਾਧਾ 2020-21 / 2019-20

-28.40

-46.70

ਵਪਾਰ ਸੰਤੁਲਨ

 

 

2019-20

-13.43

-59.39

2020-21

-4.83

-13.95

 

 

 

ਬਰਾਮਦ ਅਤੇ ਦਰਾਮਦ: (ਕਰੋੜ ਰੁਪਏ )

 

(ਆਰਜ਼ੀ)

 

 

ਜੁਲਾਈ

ਅਪ੍ਰੈਲ-ਜੁਲਾਈ

ਨਿਰਯਾਤ (ਦੁਬਾਰਾ ਨਿਰਯਾਤ ਵੀ ਸ਼ਾਮਲ ਹੈ)

 

 

2019-20

1,81,190.34

7,45,174.85

2020-21

1,77,305.79

5,66,322.06

% ਵਾਧਾ 2020-21 / 2019-20

-2.14

-24.00

ਆਯਾਤ

 

 

2019-20

2,73,579.71

11,57,232.64

2020-21

2,13,499.56

6,71,894.74

% ਵਾਧਾ 2020-21 / 2019-20

-21.96

-41.94

ਵਪਾਰ ਸੰਤੁਲਨ

 

 

2019-20

-92,389.37

-4,12,057.79

2020-21

-36,193.77

-1,05,572.68

 

ਸੇਵਾਵਾਂ ਦਾ ਵਪਾਰ

ਨਿਰਯਾਤ ਅਤੇ ਆਯਾਤ (ਸੇਵਾਵਾਂ): (ਅਰਬ ਅਮਰੀਕੀ ਡਾਲਰ)

(ਆਰਜ਼ੀ)

ਜੂਨ 2020

ਅਪ੍ਰੈਲ-ਜੂਨ 2020-21

ਨਿਰਯਾਤ (ਵਸੂਲੀ)

17.00

50.21

ਆਯਾਤ (ਭੁਗਤਾਨ)

9.96

29.20

ਵਪਾਰ ਸੰਤੁਲਨ

7.04

21.01

 

 

 

ਬਰਾਮਦ ਅਤੇ ਦਰਾਮਦ (ਸੇਵਾਵਾਂ): ( ਕਰੋੜ ਰੁਪਏ )

(ਆਰਜ਼ੀ)

ਜੂਨ 2020

ਅਪ੍ਰੈਲ-ਜੂਨ 2020-21

ਨਿਰਯਾਤ (ਵਸੂਲੀ)

1,28,697.70

3,80,958.13

ਆਯਾਤ (ਭੁਗਤਾਨ)

75,423.89

2,21,522.27

ਵਪਾਰ ਸੰਤੁਲਨ

53,273.80

1,59,435.86

ਸਰੋਤ: ਰਿਜ਼ਰਵ ਬੈਂਕ ਪ੍ਰੈੱਸ ਰਿਲੀਜ਼ ਮਿਤੀ 14 ਅਗਸਤ 2020

 

 

ਜੁਲਾਈ 2020 ਲਈ ਚੋਣਵੀਆਂਮੁੱਖ ਵਸਤਾਂ ਲਈ ਤੁਰੰਤ ਅਨੁਮਾਨ ਦੇਖਣ ਲਈ ਇੱਥੇ ਕਲਿੱਕ ਕਰੋ-Click here to see Quick Estimates for Selected Major Commodities for July 2020

 

***

ਵਾਈਬੀ / ਏਪੀ


(Release ID: 1646002) Visitor Counter : 247


Read this release in: English , Urdu , Hindi , Tamil