ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮਾਈਕ੍ਰੋਸਕੋਪੀ ਵਿੱਚ ਹੋਈ ਪ੍ਰਗਤੀ ਨੇ ਸਰੀਰਕ ਗਤੀ ਨਾਲ ਸਬੰਧਿਤ ਜਟਿਲ ਸਵਾਲਾਂ ਦੇ ਅਧਿਐਨ ਵਿੱਚ ਮਦਦ ਕੀਤੀ ਹੈ: ਪ੍ਰੋਫੈਸਰ ਵਿਜੈ ਰਾਘਵਨ

Posted On: 12 AUG 2020 1:08PM by PIB Chandigarh

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਕੇ. ਵਿਜੈ ਰਾਘਵਨ ਨੇ ਇਸ ਗੱਲ ਦਾ ਉੱਲੇਖ ਕੀਤਾ ਕਿ ਮਾਈਕ੍ਰੋਸਕੋਪੀ ਵਿੱਚ ਪ੍ਰਗਤੀ ਨੇ ਸੈੱਲਾਂ ਨੂੰ ਉਨ੍ਹਾਂ ਦੇ ਉੱਤਮ ਵਿਸ਼ਲੇਸ਼ਣ ਮੌਕੇ ਉਨ੍ਹਾਂ ਨੂੰ ਦੇਖ ਸਕਣ ਦਾ ਅਵਸਰ ਦੇ ਕੇ ਉਨ੍ਹਾਂ ਦੇ ਚਲਣ ਅਤੇ ਉੱਡਣ ਦੇ ਜਟਿਲ ਪ੍ਰਸ਼ਨਾਂ ਦੇ ਅਧਿਐਨ ਅਤੇ ਸੈੱਲਾਂ ਦੇ ਵਿਸ਼ੇਸ਼ ਭਾਗਾਂ  ਦੇ ਨਾਲ ਨਾਲ ਉਨ੍ਹਾਂ ਦੇ ਕਾਰਜਾਂ ਦਾ ਖੁਲਾਸਾ ਕਰਨ ਵਿੱਚ ਕਿਸ ਪ੍ਰਕਾਰ ਸਹਾਇਤਾ ਕੀਤੀ ਹੈ। ਉਹ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਦਾ ਸੰਸਥਾਪਕ ਦਿਵਸ ਲੈਕਚਰ ਦੇ ਰਹੇ ਸਨ।

 

ਪ੍ਰੋ. ਕੇ ਵਿਜੈ ਰਾਘਵਨ ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਖੁਦਮੁਖਤਾਰ ਸੰਸਥਾ, ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਦੇ 50ਵੇਂ ਸਥਾਪਨਾ ਦਿਵਸ ਦੇ ਵਰਚੁਅਲ ਸਮਾਰੋਹ ਮੌਕੇ 'ਸਰੀਰਕ ਗਤੀ ਦਾ ਵਿਕਾਸʼ ਵਿਸ਼ੇ ʼਤੇ ਆਪਣੇ ਭਾਸ਼ਣ ਦੌਰਾਨ ਕਿਹਾ, “ਨਿਰੀਖਣ ਉਪਕਰਣਾਂ ਵਿੱਚ ਸੁਧਾਰ ਸਾਨੂੰ ਪ੍ਰਯੋਗ ਕਰਨ ਯੋਗ ਬਣਾਉਂਦੇ ਹਨ, ਸੈੱਲਾਂ ਨੂੰ ਜੈਨੇਟਿਕ ਤੌਰ 'ਤੇ ਹਟਾਇਆ ਜਾ ਸਕਦਾ ਹੈ, ਸੈੱਲਾਂ ਦੇ ਹਿੱਸਿਆਂ ਨੂੰ ਹਟਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਕਾਰਜਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਅਤੇ 'ਕਾਰਜਾਂ ਦੇ ਨੁਕਸਾਨ' ਤੇ 'ਕਾਰਜਾਂ ਦੇ ਲਾਭ' ਦੀ ਟੈਕਨੋਲੋਜੀ ਤੋਂ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।

 

 

 

ਫਲ-ਮੱਖੀ ਉੱਤੇ ਆਪਣੇ ਪ੍ਰਯੋਗਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਵੀਹ ਸਾਲਾਂ ਵਿੱਚ, ਨਿਰੀਖਣ ਉਪਕਰਣਾਂ ਵਿੱਚ ਇੰਨਾ ਸੁਧਾਰ ਕੀਤਾ ਗਿਆ ਹੈ ਕਿ ਕੋਈ ਕੀੜੇ ਨੂੰ ਖੋਲ੍ਹ ਸਕਦਾ ਹੈ ਅਤੇ ਦੇਖ ਸਕਦਾ ਹੈ ਕਿ ਇਸ ਨਾਲ ਕੀ ਵਾਪਰ ਰਿਹਾ ਹੈ। ਇਸ ਤੋਂ ਇਲਾਵਾ, ਕਈ ਸਪੈਕਟ੍ਰਾ ਵਿੱਚ ਸਮੀਖਿਅਕ ਖਗੋਲ ਵਿਗਿਆਨ ਦੀ ਤਰ੍ਹਾਂ ਕਈ ਕਿਸਮਾਂ ਦੇ ਰੰਗ ਅਤੇ ਲੇਬਲ ਵੱਖ-ਵੱਖ ਹਿੱਸਿਆਂ ਨੂੰ ਉਜਾਗਰ ਕਰਨ ਲਈ ਵਰਤੇ ਜਾ ਸਕਦੇ ਹਨ।

 

ਪ੍ਰੋਫੈਸਰ ਵਿਜੈ ਰਾਘਵਨ ਨੇ ਦੱਸਿਆ ਕਿ ਗਤੀਸ਼ੀਲਤਾ ਜਾਂ ਗਤੀਵਿਧੀ  ਦਿਮਾਗੀ ਪ੍ਰਣਾਲੀ ਦੀ ਆਊਟਪੁਟ ਹੈ, ਜੋ ਅਸੀਂ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਪ੍ਰਤੀ ਆਪਣੀ ਪ੍ਰਤੀਕਿਰਿਆ ਕਰਦੇ ਹਾਂ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਲੈਂਦੇ ਹਾਂ ਅਤੇ ਇਸ ਨੂੰ ਸਾਡੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਕਿਵੇਂ ਪ੍ਰੋਸੈੱਸ  ਕਰਦੇ ਹਾਂ।

 

ਉਨ੍ਹਾਂ ਵਿਸਤਾਰ ਨਾਲ ਦੱਸਿਆ ਕਿ ਇਨ੍ਹਾਂ ਹਰਕਤਾਂ ਨੂੰ ਨਿਯੰਤ੍ਰਿਤ ਕਰਨ  ਵਾਲੇ ਕਮਾਂਡਾਂ ਦੀ ਕਨੈਕਟੀਵਿਟੀ ਉੱਤੇ ਮਹੱਤਵਪੂਰਨ ਕੰਮ ਕੀਤਾ ਜਾ ਰਿਹਾ ਹੈ। ਇਸ ਦਾ ਇੱਕ ਹੋਰ ਖੇਤਰ ਜਿਸ ਉੱਤੇ ਪਿਛਲੇ 20 ਸਾਲਾਂ ਵਿੱਚ ਫੋਕਸ ਕੀਤਾ ਗਿਆ ਹੈ, ਉਹ ਹੈ, 'ਹਰਕਤ ਕਿਵੇਂ ਵਿਕਸਿਤ ਹੁੰਦੀ ਹੈ' ਜਾਂ 'ਇੱਕ  ਬਾਂਦਰ ਦਾ ਬੱਚਾ ਆਪਣੇ ਜਨਮ ਦੇ ਬਾਅਦ ਜਲਦੀ ਹੀ ਇੱਧਰ ਉੱਧਰ ਕਿਵੇਂ ਦੌੜ ਲੈਂਦਾ ਹੈ ਜਦੋਂ ਕਿ ਇਨਸਾਨ ਇੰਜ ਨਹੀਂ ਕਰ ਸਕਦੇ, ਅਤੇ ਵਾਸਤਵਿਕ ਦੁਨੀਆ ਨਾਲ ਚਲਣ ਅਤੇ ਨਜਿੱਠਣ ਦੀ ਸਮਰੱਥਾ ਨੂੰ ਵੀ ਕਿਸ ਪ੍ਰਕਾਰ  ਨਾਲ ਨਾਲ ਹੀ ਰੱਖਿਆ ਗਿਆ ਹੈ। ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਵੱਖ ਵੱਖ ਇਕਾਈਆਂ ਵਿੱਚ ਹਰਕਤ ਲਈ ਜ਼ਰੂਰੀ ਹਿੱਸਿਆਂ - ਦਿਮਾਗੀ ਪ੍ਰਣਾਲੀ, ਮਾਸਪੇਸ਼ੀਆਂ, ਨਸਾਂ, ਦਿਮਾਗੀ ਕਨੈਕਸ਼ਨਸ ਅਤੇ ਹੋਰ ਨੂੰ ਤੋੜਨ ਵਿੱਚ ਅਤੇ ਇਹ ਜਾਣਨ ਵਿੱਚ ਹੈ ਕਿ ਉਹ ਇਸ ਪ੍ਰਕਾਰ ਵਿਕਸਿਤ ਕਿਉਂ ਹੁੰਦੇ ਹਨ ਜਿਵੇਂ ਕਿ ਵਾਹਨ ਫੈਕਟਰੀ ਦੇ ਮਾਮਲੇ ਵਿੱਚ ਹੁੰਦਾ ਹੈ ਜਿੱਥੇ ਵੱਖ ਵੱਖ ਹਿੱਸੇ ਸਹੀ ਤਰ੍ਹਾਂ ਨਾਲ ਕੰਮ ਕਰਨ ਅਤੇ ਦੂਜੇ ਹਿੱਸਿਆਂ ਨਾਲ ਜੁੜਨ ਲਈ ਹੀ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਪਰਸਪਰ ਪ੍ਰਭਾਵ ਨਾਲ ਕੰਮ ਹੁੰਦਾ ਰਹੇ।

 

ਪ੍ਰੋਫੈਸਰ ਵਿਜੈ ਰਾਘਵਨ ਨੇ ਦੱਸਿਆ ਕਿ ਕਿਵੇਂ ਜੀਵ ਵਿਗਿਆਨ ਦੇ ਦੋ ਪ੍ਰਮੁੱਖ ਸਿਧਾਂਤਾਂ - ਕੁਦਰਤੀ ਚੋਣ ਦੁਆਰਾ ਵਿਕਾਸ ਦਾ ਸਿਧਾਂਤ ਅਤੇ ਇਸ ਧਰਤੀ ਉੱਤੇ ਕੈਮਿਸਟਰੀ ਕਿਸ ਪ੍ਰਕਾਰ  ਡੀਐੱਨਏ ਦੇ ਧਾਗੇ ਨਾਲ  ਜੁੜੀ ਹੋਈ ਹੈ ਬਾਰੇ ਧਾਰਨਾ, ਨੇ ਇੱਕ ਜੀਵ ਦੀ ਦੂਜੇ ਦੇ ਅਧਿਐਨ ਤੋਂ ਸਮਝਣ ਵਿੱਚ ਸਹਾਇਤਾ ਕੀਤੀ। ਫਲ ਮੱਖੀ ਬਾਰੇ ਅਧਿਐਨ ਜਨਮਜਾਤ ਪ੍ਰਤੀਰੱਖਿਆ ਜਿਹੇ ਕਈ ਵਰਤਾਰਿਆਂ ਨੂੰ ਸਮਝਣ ਵਿੱਚ ਬਹੁਤ ਮਹੱਤਵਪੂਰਨ ਰਿਹਾ ਹੈ ਕਿਉਂਕਿ ਜੋ  ਟੂਲ ਕਿੱਟ  ਫਲ ਮੱਖੀ ਵਿੱਚ ਹੈ, ਉਹੀ ਮਨੁੱਖ ਨੂੰ ਬਣਾਉਣ ਲਈ ਵਰਤੀ ਜਾਂਦੀ ਹੈ। ਜੋ ਬਦਲਦਾ ਹੈ, ਉਹ ਹੈ ਨਿਯਮਾਂ ਦੇ ਲਾਗੂਕਰਨ ਦੀ ਸਮੱਗਰੀ ਅਤੇ ਮਾਪਦੰਡ,ਪਰ ਨਿਯਮ ਉਹੀ ਰਹਿੰਦੇ ਹਨ।

 

 

 

 

 *****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1645368) Visitor Counter : 94