ਰੱਖਿਆ ਮੰਤਰਾਲਾ

ਡੀਏਸੀ ਨੇ 8,722.38 ਕਰੋੜ ਰੁਪਏ ਦੇ ਖਰੀਦ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ, ਜਿਨ੍ਹਾਂ ਵਿੱਚ ਭਾਰਤੀ ਵਾਯੂ ਸੈਨਾ ਲਈ 106 ਬੇਸਿਕ ਟ੍ਰੇਨਰ ਹਵਾਈ ਜਹਾਜ਼ ਵੀ ਸ਼ਾਮਲ ਹਨ

Posted On: 11 AUG 2020 5:59PM by PIB Chandigarh

ਦੇਸ਼ ਦੀ ਘਰੇਲੂ ਸਮਰੱਥਾ ਉੱਤੇ ਭਰੋਸਾ ਕਰਕੇ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਨ ਅਤੇ 'ਆਤਮ ਨਿਰਭਰ ਭਾਰਤ' ਦੀ ਪਹਿਲ ਨੂੰ ਅੱਗੇ ਲਿਜਾਣ ਲਈ ਡਿਫੈਂਸ ਐਕੁਈਜਿਸ਼ਨ ਕੌਂਸਲ (ਡੀਏਸੀ) ਨੇ ਰਕਸ਼ਾ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਆਪਣੀ ਮੀਟਿੰਗ ਵਿੱਚ ਵੱਖ-ਵੱਖ ਪਲੈਟਫਾਰਮਾਂ ਅਤੇ ਉਪਕਰਣਾਂ, ਜਿਨ੍ਹਾਂ ਦੀ ਭਾਰਤੀ ਹਥਿਆਰਬੰਦ ਬਲਾਂ ਨੂੰ ਅੱਜ ਜ਼ਰੂਰਤ ਹੈ, ਦੀ ਪੂੰਜੀਗਤ ਪ੍ਰਾਪਤੀ ਨੂੰ ਪ੍ਰਵਾਨਗੀ ਦੇ ਦਿੱਤੀ 8,722.38 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ

 

ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ) ਦੁਆਰਾ ਸਫਲਤਾ ਨਾਲ ਬੇਸਿਕ ਟ੍ਰੇਨਰ ਏਅਰਕ੍ਰਾਫਟ (ਐੱਚਟੀਟੀ-40) ਦਾ ਵਿਕਾਸ ਕੀਤੇ ਜਾਣ ਨਾਲ,  ਪ੍ਰੋਟੋਟਾਈਪ ਅਤੇ ਸਰਟੀਫਿਕੇਸ਼ਨ ਦਾ ਅਮਲ ਜਾਰੀ ਹੋਣ ਕਾਰਣ, ਡੀਏਸੀ ਨੇ 106 ਬੇਸਿਕ ਟ੍ਰੇਨਰ ਏਅਰਕ੍ਰਾਫਟ ਐੱਚਏਐੱਲ ਤੋਂ ਹਾਸਲ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਕਿ ਭਾਰਤੀ ਵਾਯੂ ਸੈਨਾ (ਆਈਏਐੱਫ) ਦੀ ਮੁਢਲੀ ਟ੍ਰੇਨਿੰਗ ਲੋੜ ਪੂਰੀ ਹੋ ਸਕੇ ਪੋਸਟ ਸਰਟੀਫਿਕੇਸ਼ਨ 70 ਬੇਸਿਕ ਟ੍ਰੇਨਰ ਏਅਰਕ੍ਰਾਫਟ ਐੱਚਏਐੱਲ ਤੋਂ ਮੁਢਲੇ ਤੌਰ ‘ਤੇ ਹਾਸਲ ਕੀਤੇ ਜਾਣਗੇ ਅਤੇ ਬਾਕੀ 36 ਜਹਾਜ਼ ਐੱਚਟੀਟੀ-40 ਭਾਰਤੀ ਵਾਯੂ ਸੈਨਾ ਦੇ ਅਮਲੇ ਵਿੱਚ ਸ਼ਾਮਲ ਕਰਨ ਲਈ ਬਾਅਦ ਵਿੱਚ ਲਏ ਜਾਣਗੇ

 

ਭਾਰਤੀ ਜਲ ਸੈਨਾ ਦੀ ਹਮਲਾ ਕਰਨ ਦੀ ਸਮਰੱਥਾ ਵਿੱਚ ਸੁਧਾਰ ਕਰਨ ਲਈ ਡੀਏਸੀ ਨੇ ਸੁਪਰ ਰੈਪਿਡ ਗੰਨ ਮਾਊਂਟ (ਐੱਸਆਰਜੀਐੱਮ) ਦੇ ਅੱਪਗ੍ਰੇਡਡ  ਵਰਜ਼ਨ ਨੂੰ ਹਾਸਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਐੱਸਆਰਜੀਐੱਮ ਜਲ ਸੈਨਾ ਅਤੇ ਇੰਡੀਅਨ ਕੋਸਟ ਗਾਰਡ (ਆਈਸੀਜੀ) ਜੰਗੀ ਜਹਾਜ਼ਾਂ ਦੇ ਮੁੱਖ ਗੰਨ-ਬੋਰਡ ਉੱਪਰ ਫਿੱਟ ਹੋਣਗੇ ਇਹ ਜੰਗੀ ਜਹਾਜ਼ ਭਾਰਤ ਹੈਵੀ ਇਲੈਕਟ੍ਰੀਕਲਸ ਲਿਮਿਟਿਡ (ਬੀਐੱਚਈਐੱਲ) ਤੋਂ ਲਏ ਗਏ ਹਨ ਐੱਸਆਰਜੀਐੱਮ ਦੇ ਸੋਧੇ ਹੋਏ ਰੂਪ ਵਿੱਚ ਟਿਕਾਣਿਆਂ,  ਜਿਵੇਂ ਕਿ ਮਿਸਾਈਲਾਂ ਅਤੇ ਤੇਜ਼ ਹਮਲਾ ਕਰਨ ਵਾਲੇ ਜਹਾਜ਼ਾਂ ਉੱਤੇ ਹਮਲਾ ਕਰਨ ਦੀ ਭਾਰੀ ਸਮਰੱਥਾ ਹੈ

 

ਅਸਲੇ ਦੇ ਦੇਸ਼ ਵਿੱਚ ਹੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ 'ਨਿਰਮਾਣ' ਅਤੇ 'ਟੈਕਨੋਲੋਜੀ' ਦੋਹਾਂ ਖੇਤਰਾਂ ਲਈ ਡੀਏਸੀ ਨੇ 125 ਐੱਮਐੱਮ ਏਪੀਐੱਫਐੱਸਡੀਐੱਸ (ਆਰਮਰ ਪਾਇਰਸਿੰਗ ਫਿਨ ਸਟੈਬਿਲਾਈਜ਼ਡ ਡਿਸਕਾਰਡਿੰਗ ਸਬੋਟ) ਅਸਲਾ ਭਾਰਤੀ ਸੈਨਾ ਲਈ 'ਡਿਜ਼ਾਈਨ ਐਂਡ ਡਿਵੈਲਪਮੈਂਟ ਕੇਸ' ਲਈ ਹਾਸਲ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਇਹ ਜੋ ਅਸਲਾ ਹਾਸਲ ਕੀਤਾ ਜਾ ਰਿਹਾ ਹੈ ਉਸ ਦਾ  70 ਫੀਸਦੀ ਨਿਰਮਾਣ ਦੇਸੀ ਪੁਰਜ਼ਿਆਂ ਨਾਲ ਹੋਇਆ ਹੈ

 

ਡੀਏਸੀ ਨੇ ਇਹ ਵੀ ਪ੍ਰਵਾਨਗੀ ਦਿੱਤੀ ਹੈ ਕਿ ਉਹ ਏਕੇ 203 ਅਤੇ ਅਨਮੈਨਡ ਏਰੀਅਲ ਵ੍ਹੀਕਲ ਅੱਪਗ੍ਰੇਡਸ ਦੇ ਕੰਮ ਵਿੱਚ ਤੇਜ਼ੀ ਲਿਆਉਣਾ ਚਾਹੁੰਦੇ ਹਨ

 

*****

 

ਏਬੀਬੀ/ ਨੈਂਪੀ /ਕੇਏ/ ਡੀਕੇ/ ਸਾਵੀ /ਏਡੀਏ



(Release ID: 1645240) Visitor Counter : 196