ਭਾਰਤ ਚੋਣ ਕਮਿਸ਼ਨ

ਦੂਰ-ਦਰਾਜ ਦੇ ਇਲਾਕਿਆਂ ਵਿੱਚ ਵੋਟਿੰਗ ਦੇ ਤਕਨੀਕੀ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਵੈਬੀਨਾਰ ਦਾ ਆਯੋਜਨ ਕੀਤਾ ਗਿਆ

Posted On: 11 AUG 2020 4:37PM by PIB Chandigarh

ਚੋਣ ਕਮਿਸ਼ਨ ਨੇ ਤਮਿਲ ਨਾਡੂ ਈ-ਗਵਰਨੈਂਸ ਏਜੇਂਸੀ ਨਾਲ ਮਿਲ ਕੇ 10 ਅਗਸਤ 2020 ਨੂੰ 'ਟੈਕਨੋਲੋਜੀ ਅਸਪੈਕਟ ਆਵ੍ ਰੀਮੋਟ ਵੋਟਿੰਗ : ਐਕਸਪਲੋਰਿੰਗ ਬਲਾਕ ਚੇਨ 'ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ।  ਇਸ ਵੈਬੀਨਾਰ ਵਿੱਚ ਭਾਰਤ ਅਤੇ ਸਮੁੱਚੇ ਵਿਸ਼ਵ ਦੇ ਟੈਕਨੋਲੋਜਿਸਟ, ਸਿੱਖਿਆ ਵਿਦਵਾਨ, ਨੀਤੀ ਪੇਸ਼ੇਵਰ, ਸਾਈਬਰ ਸੁਰੱਖਿਆ  ਮਾਹਿਰ ਇਕੱਠੇ ਇਸ ਦੇ ਭਾਗੀਦਾਰ ਬਣੇ।  ਬਲਾਕ ਚੇਨ ਅਧਾਰਿਤ ਵੋਟਿੰਗ ਦੇ ਹੱਲ ਦਾ ਉਪਯੋਗ ਕਰਨ ਦਾ ਮੁੱਢਲਾ ਵਿਚਾਰ, 30 ਅਕਤੂਬਰ 2019 ਨੂੰ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਮਦਰਾਸ ਦੀ ਯਾਤਰਾ ਦੌਰਾਨ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਦੇ ਮਨ ਵਿੱਚ ਮੁੱਢਲੀ ਚਰਚਾ ਦੌਰਾਨ ਆਇਆ ਸੀ।

 

ਇਸ ਵੈਬੀਨਾਰ ਵਿੱਚ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦ੍ਰਾ ਨੇ ਮੁੱਖ ਭਾਸ਼ਣ ਦਿੱਤਾ। ਸ਼੍ਰੀ ਚੰਦ੍ਰਾ ਨੇ ਚੋਣਾਂ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਸੁਨਿਸ਼ਚਿਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।  ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭੂਗੋਲਿਕ ਅੜਚਨਾਂ ਕਾਰਨ ਵੋਟਰਾਂ ਦੀ ਵੱਡੀ ਗਿਣਤੀ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਨਹੀਂ ਕਰ ਰਹੀ ਹੈ।  ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਾਰੋਬਾਰ, ਸਿਖਿਆ, ਮੈਡੀਕਲ ਇਲਾਜ ਜਾਂ ਹੋਰ ਕਾਰਨਾਂ ਕਰਕੇ ਵੋਟਰ ਆਪਣੇ ਮੌਜੂਦਾ ਰਜਿਸਟਰਡ ਰਿਹਾਇਸ਼ ਵਾਲੀ ਵੋਟਰ ਸੂਚੀ ਵਾਲੀ ਥਾਂ ਤੋਂ ਅਲੱਗ ਕਿਤੇ ਹੋਰ ਰਹਿੰਦੇ ਹਨ। ਸ਼੍ਰੀ ਚੰਦ੍ਰਾ ਨੇ ਹਾਲਾਂਕਿ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤਕਨੀਕ ਅਧਾਰਿਤ ਹੱਲ ਤਿਆਰ ਕਰਨ ਲਈ ਮੁੱਢਲਾ ਵਿਚਾਰ 'ਸਾਰੇ ਹਿਤਧਾਰਕਾਂ ਦੇ ਭਰੋਸੇ ਨੂੰ ਪ੍ਰੇਰਿਤ ਕਰਨ, ਚੋਣ ਪ੍ਰਕ੍ਰਿਆ ਦੀ ਅਖੰਡਤਾ ਨੂੰ ਸੁਨਿਸ਼ਚਿਤ ਕਰਨ ਅਤੇ ਵੋਟ ਪਰਚੀ ਨੂੰ ਗੁਪਤ ਰੱਖਣ ਤੇ ਉਸ ਦੀ ਯੋਗਤਾ ਨੂੰ ਸੁਨਿਸ਼ਚਿਤ ਕਰਨ ਦੀ ਸਮਰੱਥਾ 'ਤੇ ਹੋਣਾ ਚਾਹੀਦਾ ਹੈ'ਉਨ੍ਹਾਂ ਮਹਿਸੂਸ ਕੀਤਾ ਕਿ  ਸਿਆਸੀ ਪਾਰਟੀਆਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਇਹ ਪ੍ਰਣਾਲੀ ਛੇੜਛਾੜ ਰਹਿਤ ਅਤੇ ਸੁਰੱਖਿਅਤ ਹੋਵੇ। ਸ਼੍ਰੀ ਚੰਦ੍ਰਾ ਨੇ ਦੂਰ-ਦਰਾਜ ਦੇ ਖੇਤਰਾਂ ਵਿੱਚ ਵੋਟਿੰਗ ਦੇ ਮਾਮਲੇ ਵਿੱਚ ਕਿਹਾ ਕਿ ਇਹ ਰਿਵਾਇਤੀ ਮਤਦਾਨ ਕੇਂਦਰ ਤੋਂ ਬਾਹਰ ਵੱਲ ਨੂੰ ਪ੍ਰਸਥਾਨ ਕਰਦਾ ਹੈ, ਜੋ ਭੂਗੋਲਿਕ ਖੇਤਰ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਕਿ ਕਮਿਸ਼ਨ ਵੱਲੋਂ ਇੰਟਰਨੈੱਟ ਰਾਹੀਂ ਘਰ ਵਿੱਚ ਰਹਿ ਕੇ ਵੋਟ ਪਾਉਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।  ਦੂਰਸਥਲ ਮਤਦਾਨ ਪਰਿਯੋਜਨਾ, ਆਪਣੇ ਨਿਰਧਾਰਤ ਮਤਦਾਨ ਕੇਂਦਰਾਂ ਤੋਂ ਦੂਰ ਰਹਿਣ ਵਾਲੇ ਵੋਟਰਾਂ ਲਈ ਸੁਰੱਖਿਅਤ ਮਤਦਾਨ ਕਰਨ ਲਈ ਉਨ੍ਹਾਂ ਵੋਟਰਾਂ ਨੂੰ ਸਮਰੱਥ ਬਣਾਉਣ ਦੀ ਇੱਛਾ ਰੱਖਦੀ ਹੈ।  ਸ਼੍ਰੀ ਚੰਦ੍ਰਾ ਨੇ ਉਮੀਦ ਜਾਹਰ ਕੀਤੀ ਕਿ ਮਾਹਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਕਮਿਸ਼ਨ ਨੂੰ ਦੂਰਦਰਾਜ ਦੇ ਇਲਾਕਿਆਂ ਵਿੱਚ ਮਤਦਾਨ ਲਈ ਇੱਕ ਮਜ਼ਬੂਤ ਮਾਡਲ ਤਿਆਰ ਕਰਨ ਵਿੱਚ ਮਦਦ ਮਿਲੇਗੀ, ਜੋ ਜ਼ਿਆਦਾ ਸ਼ਮੂਲੀਅਤ ਵਾਲਾ ਅਤੇ ਪ੍ਰਭਾਵਸ਼ਾਲੀ ਹੋਵੇਗਾ।  

 

ਇਸ ਵੈਬੀਨਾਰ ਵਿੱਚ ਵਿਸ਼ਵ ਭਰ ਤੋਂ 800 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।  ਸਪੀਕਰਾਂ ਨੇ ਬਲਾਕ ਚੇਨ ਤਕਨੀਕ ਦੇ ਆਲਮੀ ਅਨੁਭਵ, ਮਾਪਯੋਗਤਾ ਦੀਆਂ ਸੰਭਾਵਨਾਵਾਂ, ਡਾਟਾ ਦੀ ਪ੍ਰਾਈਵੇਸੀ ਤੇ ਰੇਗੂਲੇਸ਼ਨ, ਡਾਟਾ ਸੁਰੱਖਿਆ,, ਪ੍ਰਮਾਣਿਕਤਾ ਅਤੇ ਉਸ ਦੇ ਸਹੀ ਹੋਣ ਦੇ ਮੁੱਦਿਆਂ ਵੱਲ ਧਿਆਨ ਆਕਰਸ਼ਿਤ ਕੀਤਾ।  ਇਸ ਵੈਬੀਨਾਰ ਵਿੱਚ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਕੇ ਵਿਜੈ ਰਾਘਵਨ, ਆਈਆਈਟੀ, ਭਿਲਾਈ ਦੇ ਨਿਦੇਸ਼ਕ ਪ੍ਰੋਫੈਸਰ ਰਜਤ ਮੂਨਾ, ਆਈਆਈਟੀ ਮਦਰਾਸ ਦੇ ਨਿਦੇਸ਼ਕ  ਪ੍ਰੋਫੈਸਰ ਭਾਸਕਰ ਰਾਮਮੂਰਤੀ, ਗਲੋਬਲ ਬਲਾਕ ਚੇਨ ਬਿਜਨੇਸ ਕਾਉਂਸਿਲ ਦੇ ਸੀਈਓ ਸੈਂਡਰਾ ਰੋ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਟ੍ਰਸਟਡ ਬਲਾਕ ਚੇਨ ਐਪਲੀਕੇਸ਼ਨ ਦੇ ਮੈਂਬਰ ਮੋਨਿਕ ਬਚਨਰ , ਇੰਟਰਨੈਸ਼ਨਲ ਐਸੋਸੀਏਸ਼ਨ ਫੇਰ ਟ੍ਰਸਟਡ ਬਲਾਕ ਚੇਨ ਐਪਲੀਕੇਸ਼ਨ ਦੇ ਮੈਂਬਰ ਇਸਮਾਈਲ ਐਰੀਬਾਸ ਅਤੇ ਕੁਨਫੁੜ  ਸਪੇਨਿਸ਼ ਚੈਪਟਰ ਆਫ ਗਵਰਨਮੈਂਟ ਬਲਾਕ ਚੇਨ ਐਪਲੀਕੇਸ਼ਨ ਦੇ ਪ੍ਰਧਾਨ ਨੇ ਵੀ ਅਲੱਗ-ਅਲੱਗ ਸੈਸ਼ਨਾਂ ਨੂੰ ਸੰਬੋਧਨ ਕੀਤਾ।

 

ਇਸ ਵੈਬੀਨਾਰ ਨੂੰ ਚੋਣ ਕਮਿਸ਼ਨ ਦੇ ਆਈਟੀ ਡਿਵੀਜ਼ਨ ਦੇ ਇੰਚਾਰਜ ਉਪ ਚੋਣ ਕਮਿਸ਼ਨਰ ਆਸ਼ੀਸ਼ ਕੁੰਦਰਾ ਵੱਲੋਂ ਆਯੋਜਤ ਕੀਤਾ ਗਿਆ ਸੀ ਅਤੇ ਇਹ ਦੂਰ-ਦਰਾਜ ਦੇ ਇਲਾਕਿਆਂ ਵਿੱਚ ਮਤਦਾਨ ਦੇ ਵੱਖ ਵੱਖ ਪਹਿਲੂਆਂ ਤੇ ਧਿਆਨ ਕੇਂਦ੍ਰਿਤ ਕਰਨ ਲਈ ਵੱਖ ਵੱਖ ਹਿਤਧਾਰਕਾਂ ਨਾਲ ਇੱਕ  ਵਿਆਪਕ ਸਲਾਹਕਾਰੀ ਅਭਿਆਸ ਦੇ ਰੂਪ ਵਿੱਚ ਸੀ।

 

*******

 

ਐੱਸਬੀਐੱਸ/ਐੱਮਆਰ/ਏਸੀ



(Release ID: 1645235) Visitor Counter : 161