ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ-ਕੈਨੇਡਾ ਆਈਸੀ ਇਮਪੈਕਟਸ ਸਲਾਨਾ ਖੋਜ ਸੰਮੇਲਨ ਵਿੱਚ ਦੁਵੱਲੇ ਸਹਿਯੋਗ ਨੂੰ ਨਵੇਂ ਪੱਧਰ ‘ਤੇ ਲਿਜਾਣ ‘ਤੇ ਚਰਚਾ ਕੀਤੀ ਗਈ

ਪ੍ਰੋਫੈਸਰ ਆਸ਼ੁਤੋਸ਼ ਸ਼ਰਮਾ : “ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਇੱਕ ਅਲੱਗ ਪੱਧਰ ‘ਤੇ ਲਿਜਾਣ ਦੇ ਤਰੀਕਿਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ, ਆਰਟੀਫਿਸ਼ਲ ਇਨਟੈਲੀਜੈਂਸ, ਕਵਾਂਟਮ ਸਾਇੰਸਜ਼ ਅਤੇ ਇਲੈਕਟ੍ਰਿਕ ਮੋਬਿਲਿਟੀ ਵਿੱਚ ਨਵੀਂ ਜਾਂਚ ਦੀ ਖੋਜ ਕਰਨ ਦੇ ਇਲਾਵਾ ਦੋਹਾਂ ਦਰਮਿਆਨ ਵਿਗਿਆਨ ਦੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ, ਟੈਕਨੋਲੋਜੀ ਪਰਿਨਿਯੋਜਨ, ਵਿਗਿਆਨ ਵਿੱਚ ਵਿਵਿਧਤਾ ਅਤੇ ਸਕੂਲਾਂ ਵਿੱਚ ਐੱਸਟੀਈਐੱਮ ਦੇ ਖੇਤਰ ਵਿੱਚ ਸਰਬਸ੍ਰੇਸ਼ਠ ਤਰੀਕੇ ਸਾਂਝਾ ਕੀਤੇ ਜਾ ਸਕਦੇ ਹਨ


ਡਾ. ਰੇਣੁ ਸਵਾਰੂਪ ਨੇ ਕੈਨੇਡਾ ਸਰਕਾਰ ਅਤੇ ਉਸ ਦੇ ਸੰਸਥਾਨਾਂ ਨਾਲ ਨਵੇਂ ਸਹਿਯੋਗ ਅਤੇ ਨੈੱਟਵਰਕਿੰਗ ਸ਼ੁਰੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

Posted On: 10 AUG 2020 3:11PM by PIB Chandigarh

ਆਈਸੀ ਇਮਪੈਕਟ ਸਦਕਾ ਦੋਹਾਂ ਦੇਸ਼ਾਂ  ਦਰਮਿਆਨ 1,129 ਪ੍ਰਕਾਸ਼ਨ63 ਦੁਵੱਲੇ ਖੋਜ ਪ੍ਰੋਜੈਕਟਾਂ24 ਟੈਕਨੋਲੋਜੀ ਪਰਿਨਿਯੋਜਨ352 ਭਾਗੀਦਾਰੀ ਅਤੇ 29 ਪੇਟੈਂਟ ਅਤੇ ਟੈਕਨੋਲੋਜੀ ਪ੍ਰਯੋਗ ਹੋਏ ਹਨ

 

 

ਭਾਰਤ-ਕੈਨੇਡਾ ਆਈਸੀ ਇਮਪੈਕਟ ਸਲਾਨਾ ਖੋਜ ਸੰਮੇਲਨ ਵਿੱਚ ਮੌਜੂਦਾ ਅੰਤਰਰਾਸ਼ਟਰੀ ਸੰਪਰਕ ਨੂੰ ਮਜ਼ਬੂਤ ਕਰਨਕਈ ਖੇਤਰਾਂ ਵਿੱਚ ਸਰਬਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਸਰਕਾਰ ਤੇ ਸੰਸਥਾਨਾਂ ਵਿੱਚ ਨਵੇਂ ਸਹਿਯੋਗ ਸ਼ੁਰੂ ਕਰਨ ਦੇ ਮਾਧਿਅਮ ਨਾਲ ਭਾਰਤ-ਕੈਨੇਡਾ ਦਰਮਿਆਨ  ਸਹਿਯੋਗ ਨੂੰ ਅਗਲੇ ਪੱਧਰ ਤੱਕ ਲਿਜਾਣ ਦੇ ਤਰੀਕਿਆਂ ਤੇ ਚਰਚਾ ਕੀਤੀ ਗਈ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ)  ਦੇ ਸਕੱਤਰ ਪ੍ਰੋਫੈਸਰ ਆਸ਼ੁਤੋਸ਼ ਸ਼ਰਮਾ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ  ਦੇ ਮਹੱਤ‍ਵ ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ  ਦਰਮਿਆਨ ਸਹਿਯੋਗ ਨੂੰ ਇੱਕ ਅਲੱਗ ਪੱਧਰ ਤੇ ਲਿਜਾਣ ਲਈ ਤਰੀਕਿਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ।  ਇਸ ਵਿੱਚ ਵਿਗਿਆਨ ਵਿੱਚ ਮਹਿਲਾਵਾਂ ਦੀ ਭਾਗੀਦਾਰੀਟੈਕਨੋਲੋਜੀ ਪਰਿਨਿਯੋਜਨਵਿਗਿਆਨ ਵਿੱਚ ਵਿਵਿਧਤਾਅਤੇ ਸਕੂਲਾਂ ਵਿੱਚ ਐੱਸਟੀਈਐੱਮ ਦੇ ਖੇਤਰ ਵਿੱਚ ਸਰਬਸ੍ਰੇਸ਼ਠ ਅਭਿਆਸ ਆਰਟੀਫਿਸ਼ਲ ਇਨਟੈਲੀਜੈਂਸਕਵਾਂਟਮ ਸਾਇੰਸਜ ਅਤੇ ਇਲੈਕਟ੍ਰਿਕ ਮੋਬਿਲਿਟੀ ਵਿੱਚ ਨਵੀਂ ਖੋਜ  ਦੇ ਖੇਤਰ ਵਿੱਚ ਸਾਂਝੇਦਾਰੀ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ।

 

ਉਨ੍ਹਾਂ ਨੇ ਭਾਰਤ ਦੀ ਨਵੀਂ ਐੱਸਟੀਆਈ ਨੀਤੀ ਤੇ ਆਯੋਜਿਤ ਸੰਮੇਲਨ ਤੋਂ ਵੀ ਸਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਮਹੱਤਵਪੂਰਨ ਹਿਤਧਾਰਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਅੰਤਰਰਾਸ਼ਟਰੀ  ਸੰਪਰਕ ਦੀ ਭੂਮਿਕਾ ਤੇ ਪ੍ਰਕਾਸ਼ ਪਾਇਆ।  ਉਨ੍ਹਾਂ ਨੇ ਇਸ ਤਰ੍ਹਾਂ ਦੇ ਸੰਪਰਕ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੇ ਵਿਚਾਰਾਂ ਅਤੇ ਸੁਝਾਵਾਂ ਦਾ ਸੁਆਗਤ ਕੀਤਾ।

 

ਇਸ ਸੰਮੇਲਨ ਦਾ ਆਯੋਜਨ ਵਸਤੁਤ: 6 ਅਗਸਤ2020 ਨੂੰ ਭਾਰਤ-ਕੈਨੇਡਾ ਸੈਂਟਰ ਫਾਰ ਇਨੋਵੇਟਿਵ ਮਲਟੀਡਿਸੀਪਲੀਅਨਰੀ  ਪਾਰਟਨਰਸ਼ਿਪ ਟੂ ਐਕਸੇਲੇਰੇਟ ਕੰਮਿਊਨਿਟੀ ਟ੍ਰਾਂਸਫਾਰਮੇਸ਼ਨ ਐਂਡ ਸਸਟੇਨੇਬਿਲੀਟੀ  (ਆਈਸੀ ਇਮਪੈਕਟਸ)  ਦੁਆਰਾ ਕੀਤਾ ਗਿਆ ਸੀ।

 

ਆਈਸੀ ਇਮਪੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰੋਫੈਸਰ ਨੇਮੀ ਬੰਥਿਆ ਨੇ ਦੱਸਿਆ ਕਿ ਆਈਸੀ ਇਮਪੈਮਟਿਸ  ਸਦਕਾ ਦੋਹਾਂ ਦੇਸ਼ਾਂ ਦਰਮਿਆਨ 1,129 ਪ੍ਰਕਾਸ਼ਨ63 ਦੁਵੱਲੇ ਖੋਜ ਪ੍ਰੋਜੈਕਟਾਂ24 ਟੈਕਨੋਲੋਜੀ ਪਰਿਨਿਯੋਜਨ352 ਭਾਗੀਦਾਰੀ ਅਤੇ 29 ਪੇਟੈਂਟ ਅਤੇ ਟੈਕਨੋਲੋਜੀ ਪ੍ਰਯੋਗ ਹੋਏ ਹਨ।  ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਗਭਗ 200 ਪ੍ਰਤਿਭਾਵਾਨ ਭਾਰਤੀ ਵਿਦਿਆਰਥੀ ਅਤੇ ਵੱਡੀ ਸੰਖਿਆ ਵਿੱਚ ਕੈਨੇਡਾਈ ਵਿਦਿਆਰਥੀਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਾਸਟਰਸਪੀਐੱਚਡੀ ਅਤੇ ਪੋਸਟ-ਡਾਕਟਰਲ ਫੈਲੋ ਹਨ ਨੂੰ ਆਈਸੀ-ਇਮਪੈਕਟ ਤਹਿਤ ਟ੍ਰੈਂਡ ਕੀਤਾ ਗਿਆ ਸੀ।  ਇਸ ਸਾਂਝੇਦਾਰੀ  ਤਹਿਤ ਲਾਗੂਕਰਨ ਪ੍ਰੋਜੈਕਟਾਂ ਸਦਕਾ 7 ਸਟਾਰਟ-ਅੱਪ ਅਤੇ ਦੇਸ਼  ਦੇ ਨੌਜਵਾਨ ਗ੍ਰੈਜ਼ੂਏਟ ਲਈ ਕਈ ਨੌਕਰੀਆਂ ਦੇ ਅਵਸਰ ਪੈਦਾ ਹੋਏ।

 

ਡੀਬੀਟੀ ਦੇ ਬਾਇਓ ਟੈਕਨੋਲੋਜੀ ਵਿਭਾਗ ਦੀ ਸਕੱਤਰ  ਡਾ.  ਰੇਣੁ ਸਵਰੂਪ ਨੇ ਕੈਨੇਡਾ ਸਰਕਾਰ ਅਤੇ ਉਸ ਦੇ ਸੰਸਥਾਨਾਂ ਨਾਲ ਨਵੇਂ ਸਹਿਯੋਗ ਅਤੇ ਨੈੱਟਵਰਕਿੰਗ ਸ਼ੁਰੂ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।  ਕੈਨੇਡਾ  ਦੇ ਕੁਦਰਤੀ ਵਿਗਿਆਨ ਅਤੇ ਇੰਜੀਨਿਅਰਿੰਗ ਖੋਜ ਪਰਿਸ਼ਦ ਦੇ ਪ੍ਰਧਾਨ ਪ੍ਰੋਫੈਸਰ ਅਲੇਜਾਂਦ੍ਰੋ ਏਡੇਮ ਨੇ ਵੀ ਕੁਆਂਟਮ ਸਾਇੰਸ, ਆਰਟੀਫੀਸ਼ਲ ਇਨਟੈਲਜੈਂਸੀ ਤੋਂ ਲੈ ਕੇ ਹੈਲਥ ਸਾਇੰਸ ਤੱਕ  ਦੇ ਅਨੁਪ੍ਰਯੋਗਾਂ ਵਿੱਚ ਸੰਯੁਕਤ ਸਹਿਯੋਗ ਲਈ ਉਤ‍ਸ਼ਾਹ ਵਿਅਕਤਟ ਕੀਤਾ।

 

ਸੰ‍ਮੇਲਨ ਦੇ ਉਦਘਾਟਨ  ਦੇ ਬਾਅਦ ਆਯੋਜਿਤ ਗੋਲਮੇਜ ਬੈਠਕ ਵਿੱਚਡੀਐੱਸਟੀ-ਡੀਬੀਟੀ-ਆਈਸੀ ਇਮਪੈਕਟਸ  ਪ੍ਰੋਗਰਾਮ  ਤਹਿਤ ਦੁਵੱਲੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਤੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ।  ਡੀਐੱਸਟੀ  ਦੇ ਸਲਾਹਕਾਰ ਅਤੇ ਅੰਤਰਰਾਸ਼ਟਰੀ ਸਹਿਯੋਗ  ਦੇ ਪ੍ਰਮੁੱਖ ਐੱਸਕੇ ਵਾਰਸ਼ਣੇਯ ਨੇ ਵਿਗਿਆਨ  ਦੇ ਅਜਿਹੇ ਨਵੇਂ ਉੱਭਰਦੇ ਖੇਤਰਾਂ ਵਿੱਚ ਸੰਯੁਕਤ ਖੋਜ  ਬਾਰੇ ਚਨਾਣਾ ਪਾਇਆਜਿਨ੍ਹਾਂ ਦਾ ਸਮਸਮਾਇਕ ਸਮਾਜਿਕ ਵਿਸ਼ਿਆਂ  ਦੇ ਸਦੰਰਭ ਵਿੱਚ ਅਨੁਪ੍ਰਯੋਗ ਕੀਤਾ ਜਾ ਸਕਦਾ ਹੈ।  ਇਸ ਵਿੱਚ ਵਿਗਿਆਨ ਵਿੱਚ ਮਹਿਲਾਵਾਂ ਦੀ ਪੁਰਸ਼ਾਂ  ਦੇ ਸਮਾਨ ਬਰਾਬਰ ਭਾਗੀਦਾਰੀ ਨਾਲ ਜੁੜੇ ਭਾਰਤੀ ਪ੍ਰੋਗਰਾਮਾਂ ਅਤੇ ਵਿਗਿਆਨ ਵਿੱਚ ਉੱਦਮਤਾ ਦਾ ਵੀ ਉਲੇਖ ਕੀਤਾ ਗਿਆ ਜਿਸ ਵਿੱਚ ਦੋਹਾਂ ਦੇਸ਼ਾਂ  ਦਰਮਿਆਨ ਸਹਿਯੋਗ ਵਿਕਸਿਤ ਕੀਤਾ ਜਾ ਸਕਦਾ ਹੈ।

 

 

ਸੰ‍ਮੇਲਨ ਵਿੱਚ ਆਈਸੀ ਇਮਪੈਕਟ ਬੋਰਡ  ਚੇਅਰਮੈਨ ਸ਼੍ਰੀ ਬਰਜ ਦਹਨਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰਿਆਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੁਤੋਸ਼ ਸ਼ਰਮਾਡੀਐੱਸਟੀ ਦੇ ਬਾਇਓ ਟੈਕਨੋਲੋਜੀ ਦੀ ਸਕੱਤਰ ਡਾ. ਰੇਣੂ ਸਵੈਰੂਪਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਪ੍ਰਧਾਨ ਪ੍ਰੋਫੈਸਰ ਸਾਂਤਾ ਓਨੋਆਈਸੀ ਇਮਪੈਕਟ  ਦੇ ਵਿਗਿਆਨ ਵਿਭਾਗ  ਦੇ ਡਾਇਰੈਕਟਰ ਅਤੇ ਮੁੱਖ‍ ਕਾਰਜਕਾਰੀ ਅਧਿਕਾਰੀ ਪ੍ਰੋਫੈਸਰ ਨੇਮੀ ਬੰਥਿਆਕੈਨੇਡਾ ਦੇ ਨੈਚੂਅਲ ਸਾਇੰਸ ਐਂਡ ਇੰਜੀਨਿਅਰਿੰਗ ਰਿਸਰਚ ਕੌਂਸਲ ਦੇ ਪ੍ਰਧਾਨ ਅਲੇਜਾਂਦ੍ਰੋ ਨੇ ਸੰ‍ਮੇਲਨ ਦੇ ਉਦਘਾਟਨ ਸ਼ੈਸਨ ਵਿੱਚ ਵਰਚੁਅਲ ਮਧਿਆਮ ਨਾਲ ਹਿੱਸਾ ਲਿਆ।  ਸੰ‍ਮੇਲਨ ਵਿੱਚ ਭਾਰਤ ਅਤੇ ਕੈਨੇਡਾ ਵੱਲੋਂ ਕਰੀਬ 200 ਪ੍ਰਤੀਯੋਗੀਆਂ ਨੇ ਹਿੱਸਾ ਲਿਆ।

 

ਡੀਐੱਸਟੀ ਆਈਸੀ ਇਮਪੈਕਟ ਨਾਲ ਖੋਜ  ਦੇ ਖੇਤਰ ਵਿੱਚ 2013 ਤੋਂ ਸਹਿਯੋਗ ਕਰ ਰਿਹਾ ਹੈ।  ਇਸ ਸਾਂਝੇਦਾਰੀ ਦਾ ਉਦੇਸ਼ ਦੋਹਾਂ ਦੇਸ਼ਾਂ ਵਿੱਚ ਸਮੁਦਾਏ ਦੀਆਂ ਜ਼ਰੂਰਤਾਵਾਂ ਦੇ ਸਮਾਧਾਨ ਲਈ ਸਹਿਯੋਗ ਕਰਨਾ ਹੈ।

 

       

ਆਈਸੀ-ਇਮਪੈਕਟ ਤਹਿਤ ਦੋਹਾਂ ਦੇਸ਼ਾਂ ਦਰਮਿਆਨ ਖੋਜ ਸਹਿਯੋਗ  ਦੇ ਪ੍ਰਮੁੱਖ ਖੇਤਰਾਂ ਵਿੱਚ ਹਰਿਤ ਇਮਾਰਤਾਂ ਅਤੇ ਸਮਾਰਟ ਸ਼ਹਿਰ ਹਨਅੱਗ  ਦੌਰਾਨ ਇਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਦੇ ਉਪਾਅਏਕੀਕ੍ਰਿਤ ਜਲ ਪ੍ਰਬੰਧਨ ਅਤੇ ਸੁਰੱਖਿਅਤ ਅਤੇ ਸਥਾਈ ਬੁਨਿਆਦੀ ਢਾਂਚਾ ਅਤੇ ਜਲ ਜਨਿਤ ਤੇ ਸੰਕ੍ਰਾਮਕ ਰੋਗਾਂ ਤੋਂ ਪੈਦਾ ਸਿਹਤ ਸਮੱਸਿਆਵਾਂ।

 

PHOTO-1

 

PHOTO-9

 

 

*****

 

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)(Release ID: 1644981) Visitor Counter : 174