ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ‘1857 ਦੀਆਂ ਯਾਦਾਂ - ਆਜ਼ਾਦੀ ਦੇ ਲਈ ਇੱਕ ਪ੍ਰਸਤਾਵਨਾ’ ਸਿਰਲੇਖ ਦੀ ਪਹਿਲੀ ਪੇਸ਼ਕਾਰੀ ਦੇ ਨਾਲ ਸੁਤੰਤਰਤਾ ਦਿਵਸ ਥੀਮ ਵਾਲੇ ਵੈਬੀਨਾਰਾਂ ਦੀ ਸ਼ੁਰੂਆਤ ਕੀਤੀ
Posted On:
10 AUG 2020 4:12PM by PIB Chandigarh
ਦੇਸ਼ ਦੇ ਇਤਿਹਾਸ ਵਿੱਚ ਭਾਰਤ ਦਾ ਆਜ਼ਾਦੀ ਸੰਗਰਾਮ ਇੱਕ ਮਹੱਤਵਪੂਰਨ ਅਧਿਆਇ ਹੈ ਅਤੇ ਅਤੀਤ ਦੀ ਕਿਸੇ ਵੀ ਮੁੱਲਵਾਨ ਘਟਨਾ ਤੋਂ ਜ਼ਿਆਦਾ ਮਹੱਤਵਪੂਰਨ ਹੈ। ਟੂਰਿਜ਼ਮ ਮੰਤਰਾਲੇ ਨੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਦਿਵਸ ਨੂੰ ਮਨਾਉਣ ਅਤੇ ਸਨਮਾਨਿਤ ਕਰਨ ਲਈ ਆਪਣੀ ‘ਦੇਖੋ ਆਪਣਾ ਦੇਸ਼’ ਵੈਬੀਨਾਰ ਲੜੀ ਦੇ ਇੱਕ ਹਿੱਸੇ ਵਜੋਂ, ਪੰਜ ਵੈਬੀਨਾਰਾਂ ਦੀ ਇੱਕ ਲੜੀ ਤਿਆਰ ਕੀਤੀ ਹੈ ਜੋ ਸਮੂਹਿਕ ਤੌਰ ’ਤੇ ਸੁਤੰਤਰਤਾ ਅੰਦੋਲਨ ਨੂੰ ਸ਼ਾਮਲ ਕਰਨ ਵਾਲੀ ਵਿਸ਼ਾ-ਵਸਤੂ ਦਾ ਉਲੇਖ ਕਰਦੀ ਹੈ, ਇਸਨੂੰ ਅਤੇ ਇਸਦੇ ਆਗੂਆਂ ਨੂੰ ਮਹੱਤਵ ਦਿੰਦੀ ਹੈ ਜਿਨ੍ਹਾਂ ਨੇ ਭਾਰਤ ਨੂੰ ਉਸਦੀ ਆਜ਼ਾਦੀ ਦਿਵਾਉਣ ਵਿੱਚ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭਾਗੀਦਾਰੀ ਕੀਤੀ ਸੀ।
ਟੂਰਿਜ਼ਮ ਮੰਤਰਾਲੇ ਨੇ 8.8.2020 ਨੂੰ “1857 ਦੀਆਂ ਯਾਦਾਂ - ਆਜ਼ਾਦੀ ਦੇ ਲਈ ਇੱਕ ਪ੍ਰਸਤਾਵਨਾ” ਸਿਰਲੇਖ ਦਾ ਇੱਕ ਵੈਬੀਨਾਰ ਆਯੋਜਿਤ ਕੀਤਾ। ਇਹ ‘ਸੁਤੰਤਰਤਾ ਦਿਵਸ’ ਥੀਮ ਵਾਲੇਵੈਬੀਨਾਰਾਂ ਦੀ ਲੜੀ ਵਿੱਚ ਪਹਿਲਾਂ ਅਤੇ ਸਮੁੱਚਾ ‘ਦੇਖੋ ਆਪਣਾ ਦੇਸ਼’ ਵੈਬੀਨਾਰਾਂ ਦੇ ਵਿੱਚ 45 ਵਾਂ ਵੈਬੀਨਾਰ ਹੈ। ‘ਦੇਖੋ ਆਪਣਾ ਦੇਸ਼’ ਵੈਬੀਨਾਰ ਲੜੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਯਤਨ ਹੈ ਅਤੇ ਇਹ ਲਗਾਤਾਰ ਵਰਚੁਅਲ ਪਲੇਟਫਾਰਮ ਦੇ ਜ਼ਰੀਏ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਫੈਲਾ ਰਿਹਾ ਹੈ।
ਇਹ ਵੈਬੀਨਾਰ ਇੰਡੀਆ ਸਿਟੀ ਵਾਕਸ ਐਂਡ ਇੰਡੀਆ ਵਿਦ ਲੋਕਲਸ ਦੇ ਸੀਈਓ ਸ਼੍ਰੀਮਤੀ ਨਿਧੀ ਬਾਂਸਲ ਅਤੇ ਰਿਸਰਚ ਅਤੇ ਸਟੋਰੀ ਟੈਲਰ ਡਾ. ਸੌਮੀ ਰਾਏ ਦੁਆਰਾ ਪੇਸ਼ ਕੀਤਾ ਗਿਆ ਅਤੇ ਟੂਰਿਜ਼ਮ ਮੰਤਰਾਲੇ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰਬਰਾੜ ਦੁਆਰਾ ਸੰਚਾਲਤ ਕੀਤਾ ਗਿਆ। ਇਸ ਵੈਬੀਨਾਰ ਵਿੱਚ ਸਾਡੀ ਆਜ਼ਾਦੀ ਦੀ ਗਾਥਾ ਅਤੇ 1857 ਵਿੱਚ ਲੜਿਆ ਗਿਆ ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ ਅਤੇ ਉਸਤੋਂ ਬਾਅਦ 1947 ਵਿੱਚ ਸੰਪੂਰਨ ਆਜ਼ਾਦੀ ਮਿਲਣ ਤੱਕ ਦੀਆਂ ਘਟਨਾਵਾਂ ਦੇ ਕ੍ਰਮ ਦਾ ਵਰਚੁਅਲ ਰੂਪ ਨਾਲ ਵਿਰਤਾਂਤ ਪੇਸ਼ ਕੀਤਾ ਗਿਆ। ਪੇਸ਼ ਕਰਨ ਵਾਲਿਆਂ ਨੇ ਉਨ੍ਹਾਂ ਸਮਾਰਕਾਂ ਅਤੇ ਭਵਨਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੂੰ ਵਿਦਰੋਹ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਜਾਂ ਜੋ ਉਸਦੇ ਫ਼ਲਸਰੂਪ ਵਿੱਚ ਹੋਂਦ ਵਿੱਚ ਆਏ।ਦਿੱਲੀ, ਕਾਨਪੁਰ, ਮੇਰਠ ਤੋਂ ਲੈ ਕੇ ਦੇਸ਼ ਭਰ ਦੇ ਕਈ ਹੋਰ ਸ਼ਹਿਰਾਂ ਤੱਕ ਪੇਸ਼ਕਾਰੀ ਕਰਨ ਵਾਲਿਆਂ ਨੇ ਦਰਸ਼ਕਾਂ ਨੂੰ ਬਹਾਦਰੀ, ਕੁਰਬਾਨੀ ਅਤੇ ਬਹਾਦਰੀ ਦੀਆਂ ਕਹਾਣੀਆਂ ਪੇਸ਼ ਕੀਤੀਆਂ।
ਪੇਸ਼ ਕਰਨ ਵਾਲਿਆਂ ਨੇ ਉਨ੍ਹਾਂ ਕਾਰਨਾਂ ਨੂੰ ਬਿਆਨ ਕੀਤਾ ਜਿਸਦੀ ਵਜ੍ਹਾ ਨਾਲ ਵਿਦਰੋਹ ਦੀਆਂ ਚੰਗਿਆੜੀਆਂ ਫੁੱਟ ਪਈਆਂ ਜਿਵੇਂ ਕਿ ਦਰਦ ਭਰਿਆ ਸਮਾਜਿਕ ਆਰਥਿਕ ਹਾਲਤਾਂ, ਜ਼ਮੀਨਾਂ ਅਤੇ ਮਾਲੀਆ ਪ੍ਰਬੰਧਨ ਦੀਆਂ ਸਮੱਸਿਆਵਾਂ, ਅਰਥਚਾਰੇ ਦੀ ਤਬਾਹੀ, ਪ੍ਰਸ਼ਾਸਨ ਵਿੱਚ ਭਾਰਤੀਆਂ ਦੀ ਮਾੜੀ ਸਥਿਤੀ, ਡਾਕਟਰੀਨ ਆਫ਼ ਲੈਪਸ, ਬਹਾਦੁਰਸ਼ਾਹ ਜ਼ਫ਼ਰ ਦੇ ਨਾਲ ਬੁਰਾ ਸਲੂਕ, ਅਵਧ ਨੂੰ ਆਪਣੇ ਕਬਜ਼ੇ ਵਿੱਚ ਕਰਨਾ, ਪੱਖਪਾਤ ਤਰੀਕੇ ਨਾਲ ਪੁਲਿਸ ਅਤੇ ਨਿਆਂਪਾਲਿਕਾ ਅਤੇ ਭਾਰਤੀ ਸਿਪਾਹੀਆਂ ਦੇ ਨਾਲ ਵਿਤਕਰਾ।
ਮਾਰਚ 1857 ਵਿੱਚ ਈਸਟ ਇੰਡੀਆ ਕੰਪਨੀ ਵਿੱਚ ਕੰਮ ਕਰ ਰਹੇ ਇੱਕ ਫ਼ੌਜੀ ਸਰਜਨ ਡਾ. ਗਿਲਬਰਟ ਹੈਡੋ ਨੇ ਬ੍ਰਿਟੇਨ ਵਿੱਚ ਰਹਿ ਰਹੀ ਆਪਣੀ ਭੈਣ ਨੂੰ 1857 ਵਿੱਚ ਚੱਲ ਰਹੇ ਇੱਕ ਅਜੀਬ ਅੰਦੋਲਨ ਬਾਰੇ ਬਿਆਨ ਕਰਦੇ ਹੋਏ ਹੇਠ ਲਿਖੀਆਂ ਸਤਰਾਂ ਲਿਖੀਆਂ ਸੀ - “ਵਰਤਮਾਨ ਵਿੱਚ ਪੂਰੇ ਭਾਰਤ ਵਿੱਚ ਇੱਕ ਬਹੁਤ ਹੀ ਰਹੱਸਮਈ ਮਾਮਲਾ ਚੱਲ ਰਿਹਾ ਹੈ। ਅਜਿਹਾ ਲਗਦਾ ਹੈ ਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਹੈ ਕਿ ਇਸਦਾ ਅਰਥ ਕੀ ਹੈ।ਇਹ ਵੀ ਪਤਾ ਨਹੀਂ ਹੈ ਕਿ ਕਿੱਥੋਂ ਇਸਦੀ ਸ਼ੁਰੂਆਤ ਹੋਈ, ਕਿਸਦੇ ਦੁਆਰਾ ਸ਼ੁਰੂ ਕੀਤਾ ਗਿਆ ਅਤੇ ਇਸਦਾ ਉਦੇਸ਼ ਕੀ ਹੈ, ਕਿ ਇਸਦਾ ਸੰਬੰਧ ਕਿਸੇ ਧਾਰਮਿਕ ਸਮਾਰੋਹ ਨਾਲ ਹੋ ਸਕਦਾ ਹੈ ਅਤੇ ਕੀ ਇਸਦਾ ਸੰਬੰਧ ਕਿਸੇ ਗੁਪਤ ਸਮਾਜ ਨਾਲ ਹੈ।ਭਾਰਤੀ ਕਾਗਜ਼ਾਤ ਅਜਿਹੇ ਤੀਰ-ਤੁੱਕਿਆਂ ਨਾਲ ਭਰੇ ਪਏ ਹਨ ਕਿ ਇਸਦਾ ਕੀ ਅਰਥ ਹੋ ਸਕਦਾ ਹੈ। ਇਸਨੂੰ ਚਪਾਤੀ ਅੰਦੋਲਨ ਕਿਹਾ ਜਾ ਰਿਹਾ ਹੈ।” ਪੂਰੇ ਚਪਾਤੀ ਅੰਦੋਲਨ ਨੇ ਬ੍ਰਿਟਿਸ਼ ਸਾਮਰਾਜ ਨੂੰ ਜੜ੍ਹ ਤੱਕ ਹਿਲਾ ਦਿੱਤਾ। ਬਰਤਾਨੀਆ ਨੇ ਭਾਰਤ ਨੂੰ ਬਹੁਤ ਘੱਟ ਲੋਕਾਂ ਦੀ ਗਿਣਤੀ (ਕੁੱਲ ਮਿਲਾ ਕੇ 100000) ਦੇ ਨਾਲ ਨਿਯੰਤਰਿਤ ਕੀਤਾ ਅਤੇ 250 ਮਿਲੀਅਨ ਲੋਕਾਂ ਦੀ ਇੱਕ ਵੱਡੀ ਆਬਾਦੀ ਨੂੰ ਹਰਾਇਆ ਇਸ ਲਈ ਉਹ ਇਸ ਤੱਥ ਨਾਲ ਪੂਰੀ ਤਰ੍ਹਾਂ ਜਾਣੁ ਸੀ ਕਿ ਕਿਸੇ ਵੀ ਗੰਭੀਰ ਵਿਦਰੋਹ ਦੀ ਹਾਲਤ ਵਿੱਚ ਉਨ੍ਹਾਂ ਦੀ ਸੰਖਿਆ ਕਿੰਨੀ ਘੱਟ ਹੈ।
ਸਪੀਕਰ ਨੇ ਬ੍ਰਿਟਿਸ਼ ਫੌਜ ਵਿੱਚ ਇੱਕ ਭਾਰਤੀ ਸਿਪਾਹੀ - ਮੰਗਲ ਪਾਂਡੇ, ਜੋ 1857 ਵਿੱਚ ਸਿਪਾਹੀ ਵਿਦਰੋਹ ਜਾਂ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਦੇ ਪਿੱਛੇ ਦੇ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ, ਦੀ ਭੂਮਿਕਾ ਦੇ ਬਾਰੇ ਦੱਸਿਆ।ਉਨ੍ਹਾਂ ਨੇ 29 ਮਾਰਚ, 1857 ਦੀ ਦੁਪਹਿਰ ਦੀ ਘਟਨਾ ਦੱਸੀ, ਜਦੋਂ ਬੈਰਕਪੁਰ ਵਿੱਚ ਤਾਇਨਾਤ 34 ਵੀਂ ਬੰਗਾਲ ਨੇਟਿਵ ਇਨਫੈਂਟਰੀ ਦੇ ਇੱਕ ਅਧਿਕਾਰੀ ਲੈਫਟੀਨੈਂਟ ਬੌਘ ਨੂੰ ਸੂਚਨਾ ਦਿੱਤੀ ਗਈ ਕਿ ਉਸਦੀ ਰੈਜੀਮੈਂਟ ਦੇ ਕਈ ਜਵਾਨ ਉਤੇਜਿਤ ਅਵਸਥਾ ਵਿੱਚ ਹਨ। ਅੱਗੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਮੰਗਲ ਪਾਂਡੇ ਇੱਕ ਲੋਡਡ ਮਸਕਟ ਦੇ ਨਾਲ ਪਰੇਡ ਗਰਾਊਂਡ ਤੋਂ ਰੈਜੀਮੈਂਟ ਦੇ ਗਾਰਡ ਰੂਮ ਦੇ ਸਾਹਮਣੇ ਆ ਰਿਹਾ ਹੈ ਅਤੇ ਦੂਸਰੇ ਸਿਪਾਹੀਆਂ ਨੂੰ ਬਗਾਵਤ ਦੇ ਲਈ ਭੜਕਾ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਜੋ ਵੀ ਪਹਿਲਾ ਯੂਰਪੀ ਵਿਅਕਤੀ ਉਸਦੇ ਸਾਹਮਣੇ ਆਇਆ, ਉਸਨੂੰ ਉਹ ਗੋਲੀਆਂ ਨਾਲ ਮਾਰ ਦੇਵੇਗਾ। ਦੋ ਬਰਤਾਨੀ ਸਿਪਾਹੀਆਂ ਉੱਤੇ ਹਮਲਾ ਕਰਨ ਦੇ ਕਾਰਨ, ਮੰਗਲ ਪਾਂਡੇ ਨੂੰ 29 ਸਾਲ ਦੀ ਉਮਰ ਵਿੱਚ 8 ਅਪ੍ਰੈਲ, 1857 ਨੂੰ ਫਾਂਸੀ ਦੇ ਦਿੱਤੀ ਗਈ ਸੀ।
ਵੈਬੀਨਾਰ ਵਿੱਚ ਮੇਰਠ ਵਿੱਚ ਸੈਨਿਕ ਵਿਦਰੋਹ ਭੜਕਣ ਤੋਂ ਬਾਅਦ ਵਿਦਰੋਹ ਦੀਆਂ ਘਟਨਾਵਾਂ ਅਤੇ ਕਸੀ ਤਰ੍ਹਾ ਵਿਦ੍ਰੋਹੀ ਤੇਜ਼ੀ ਨਾਲ ਦਿੱਲੀ ਪਹੁੰਚ ਗਏ ਜਿੱਥੇ 81 ਸਾਲਾਂ ਬਜ਼ੁਰਗ ਮੁਗਲ ਸ਼ਾਸਕ, ਬਹਾਦੁਰ ਸ਼ਾਹ ਜ਼ਫ਼ਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਐਲਾਨ ਦਿੱਤਾ ਗਿਆ, ਇਸਦਾ ਕ੍ਰਮਵਾਰ ਵਰਣਨ ਕੀਤਾ ਗਿਆ।ਜਲਦੀ ਹੀ, ਵਿਦ੍ਰੋਹੀਆਂ ਨੇ ਉੱਤਰ - ਪੱਛਮੀ ਪ੍ਰਾਂਤ ਅਤੇ ਅਵਧ ਦੇ ਇੱਕ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ।
ਪੇਸ਼ਕਾਰੀਆਂ ਨੇ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਨਾਲ ਜੁੜੇ ਕੁਝ ਘੱਟ ਜਾਣੂ ਤੱਥਾਂ ਅਤੇ ਸ਼ਖਸੀਅਤਾਂ ਬਾਰੇ ਵੀ ਚਾਨਣਾ ਪਾਇਆ, ਜਿਵੇਂਕਿ ਫ਼ਰੀਦਾਬਾਦ ਦੇ ਬੱਲਬਗੜ੍ਹ ਦੇ ਰਾਜਾ ਨਾਹਰ ਸਿੰਘ ਨੇ ਬਰਤਾਨੀ ਫੌਜਾਂ ਤੋਂ ਦਿੱਲੀ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਸੀ ਅਤੇ 120 ਦਿਨਾਂ ਤੋਂ ਵੱਧ ਸਮੇਂ ਤੱਕ ਦਿੱਲੀ ਨੂੰ ਆਜ਼ਾਦ ਰੱਖਿਆ। ਹੋਰ ਲੜਾਈਆਂ ਵਿੱਚ ਸ਼ਾਮਲ ਹਨ:
ਏ. 1857 ਦੇ ਵਿਦਰੋਹ ਜਾਂ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਅਰੰਭ ਵਿੱਚ ਹੋਈ ਬਦਲੀ ਦੀ ਸਰਾਏ ਦੀ ਲੜਾਈ
ਬੀ. ਕਾਨਪੁਰ ’ਤੇ ਕਬਜ਼ਾ
ਸੀ. ਬੀਬੀਘੇਰ ਕਤਲੇਆਮ ਜਦੋਂ ਭਾਰਤ ਦੇ ਪੂਰਬੀ ਹਿੱਸੇ ਤੋਂ ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਹਿੰਸਕ ਵਿਰੋਧ ਛੇਤੀ ਹੀ ਉੱਤਰ ਦਿਸ਼ਾ ਵੱਲ ਵਧ ਰਿਹਾ ਸੀ
ਡੀ. ਈਸਟ ਇੰਡੀਆ ਕੰਪਨੀ ਨੇ ਦਿੱਲੀ ਰਿਜ ਵਿੱਚ ਇੱਕ ਸੈਨਿਕ ਠਿਕਾਣਾ ਬਣਾਇਆ ਅਤੇ ਰੀਇਨਫ਼ੋਰਸਮੈਂਟ ਦੀ ਸਹਾਇਤਾ ਨਾਲ 1857 ਦੇ ਜੁਲਾਈ ਅੱਧ ਤੱਕ ਕਾਨਪੁਰ ’ਤੇ ਅਤੇ ਸਤੰਬਰ ਦੇ ਅੰਤ ਤੱਕ ਦਿੱਲੀ ’ਤੇ ਫਿਰ ਤੋਂ ਕਬਜ਼ਾ ਕਰ ਲਿਆ।ਹਾਲਾਂਕਿ, ਇਸ ਤੋਂ ਬਾਅਦ ਉਨ੍ਹਾਂ ਨੇ 1857 ਦੀ ਬਾਕੀ ਬਚੀ ਹੋਈ ਅਵਧੀ ਅਤੇ 1858 ਦੇ ਜ਼ਿਆਦਾਤਰ ਸਮੇਂ ਦਾ ਇਸਤੇਮਾਲ ਝਾਂਸੀ, ਲਖਨਊ ਅਤੇ ਖ਼ਾਸ ਰੂਪ ਨਾਲ ਅਵਧ ਦੇ ਦਿਹਾਤੀ ਇਲਾਕਿਆਂ ਵਿੱਚ ਬਗਾਵਤ ਨੂੰ ਕੁਚਲਣ ਵਿੱਚ ਕੀਤਾ।
ਈ. ਕੰਪਨੀ ਨੇ ਦਿੱਲੀ ਦੇ ਉੱਤਰੀ ਖੇਤਰ ਵਿੱਚ ਦਿੱਲੀ ਦੇ ਰਿਜ ਵਿੱਚ ਇੱਕ ਸੈਨਿਕ ਠਿਕਾਣਾ ਬਣਾਇਆ ਅਤੇ ਦਿੱਲੀ ਦੀ ਘੇਰਾਬੰਦੀ ਸ਼ੁਰੂ ਹੋ ਗਈ।ਇਹ ਘੇਰਾਬੰਦੀ ਲਗਭਗ 1 ਜੁਲਾਈ ਤੋਂ 21 ਸਤੰਬਰ ਤੱਕ ਚੱਲੀ।ਕਈ ਹਫ਼ਤਿਆਂ ਤੱਕ ਅਜਿਹਾ ਜਾਪਦਾ ਸੀ ਕਿ ਬਿਮਾਰੀਆਂ, ਥਕਾਵਟ ਅਤੇ ਦਿੱਲੀ ਦੇ ਵਿਦ੍ਰੋਹੀਆਂ ਦੁਆਰਾ ਲਗਾਤਾਰ ਛਾਪੇਮਾਰੀ ਕੀਤੇ ਜਾਣ ਦੇ ਕਾਰਨ ਕੰਪਨੀ ਦੇ ਫੌਜੀਆਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਵੇਗਾ, ਪਰ ਪੰਜਾਬ ਵਿੱਚ ਬਗਾਵਤ ਦੇ ਫੈਲਣ ਦਬਾ ਦਿੱਤਾ ਗਿਆ ਜਿਸਦੇ ਕਾਰਨ ਜੌਨ ਨਿਕੋਲਸਨ ਦੇ ਅਧੀਨ ਬ੍ਰਿਟਿਸ਼, ਸਿੱਖ ਅਤੇ ਪਖ਼ਤੂਨ ਫੌਜੀਆਂ ਦੇ ਪੰਜਾਬ ਮੁਵੇਬਲ ਟੁਕੜੀ ਨੂੰ 14 ਅਗਸਤ ਨੂੰ ਰਿਜ ’ਤੇ ਸਥਿੱਤ ਬਰਤਾਨਵੀ ਫੌਜੀਆਂ ਦੀ ਸਹਾਇਤਾ ਕਰਨ ਦਾ ਮੌਕਾ ਮਿਲ ਗਿਆ।
ਐੱਫ਼. ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਬਰਤਾਨਵੀ ਸੈਨਾ ਨੂੰ 7 ਸਤੰਬਰ ਨੂੰ ਮਿਲੀ ਇਸ ਵਾਧੂ ਮਦਦ ਨਾਲ ਘੇਰਾਬੰਦੀ ਦੀ ਮਜ਼ਬੂਤੀ ਵਧ ਗਈ, ਉਨ੍ਹਾਂ ਨੇ ਕੰਧਾਂ ਵਿੱਚ ਅਤੇ ਉਨ੍ਹਾਂ ਦੀਆਂ ਬੰਦੂਕਾਂ ਨੇ ਕੰਧਾਂ ਵਿੱਚ ਦਰਾਰਾਂ ਪੈਦਾ ਕਰਦੇ ਹੋਏ ਵਿਦ੍ਰੋਹੀਆਂ ਦੇ ਤੋਪਖ਼ਾਨੇ ਨੂੰ ਸ਼ਾਂਤ ਕਰ ਦਿੱਤਾ। 14 ਸਤੰਬਰ ਨੂੰ ਦਰਾਰਾਂ ਅਤੇ ਕਸ਼ਮੀਰੀ ਗੇਟ ਦੇ ਜ਼ਰੀਏ ਸ਼ਹਿਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ। ਬਰਤਾਨਵੀ ਹਮਲਾਵਰਾਂ ਨੇ ਸ਼ਹਿਰ ਦੇ ਅੰਦਰ ਪੈਰ ਜਮਾ ਲਏ ਪਰ ਉਨ੍ਹਾਂ ਨੂੰ ਜੌਨ ਨਿਕੋਲਸਨ ਸਣੇ ਸੈਨਾ ਦੀ ਭਾਰੀ ਬਰਬਾਦੀ ਝੇਲਣੀ ਪਈ। ਇੱਕ ਹਫ਼ਤੇ ਦੀ ਲੜਾਈ ਤੋਂ ਬਾਅਦ ਅੰਗਰੇਜ਼ ਲਾਲ ਕਿਲ੍ਹੇ ਤੱਕ ਪਹੁੰਚ ਗਏ। ਉਨ੍ਹਾਂ ਨੇ ਬਹਾਦੁਰ ਸ਼ਾਹ ਜ਼ਫ਼ਰ ’ਤੇ ਕਈ ਕਿਸਮ ਦੇ ਦੋਸ਼ ਲਗਾਉਂਦੇ ਹੋਏ ਉਸਨੂੰ ਅੰਗਰੇਜ਼ਾਂ ਦੇ ਸ਼ਾਸ਼ਨ ਵਾਲੇ ਬਰਮਾ (ਹੁਣ ਮਿਆਂਮਾਰ ਵਿੱਚ) ਦੇ ਰੰਗੂਨ ਵਿੱਚ ਦੇਸ਼ ਨਿਕਾਲਾ ਦੇ ਦਿੱਤਾ।
ਪੇਸ਼ ਕਰਨ ਵਾਲਿਆਂ ਨੇ ਸੁਤੰਤਰਤਾ ਦੀ ਪਹਿਲੀ ਲੜਾਈ ਨਾਲ ਸਬੰਧਿਤ ਵੱਖ-ਵੱਖ ਥਾਵਾਂ ਅਤੇ ਜੁੜੀਆਂ ਸਾਈਟਾਂ ਨੂੰ ਸੂਚੀਬੱਧ ਕੀਤਾ ਅਤੇ ਹੇਠਾਂ ਦਿੱਤੀਆਂ ਜਗ੍ਹਾਵਾਂ ’ਤੇ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦੀ ਲੋਕ ਪ੍ਰਸਿੱਧ ਯਾਤਰਾ ਦਾ ਅਨੁਭਵ ਕੀਤਾ ਜਾ ਸਕਦਾ ਹੈ:-
ਏ) ਬੈਰਕਪੁਰ - ਛਾਉਣੀ ਖੇਤਰ ਦੇ ਲਈ ਜਾਣਿਆ ਜਾਂਦਾ ਹੈ, ਮੰਗਲ ਪਾਂਡੇ ਸੇਨੋਟੈਫ਼ ਅਤੇ ਪਾਰਕ।
ਬੀ) ਗਵਾਲੀਅਰ - ਗਵਾਲੀਅਰ ਦਾ ਖੂਬਸੂਰਤ ਕਿਲ੍ਹਾ ਜਿੱਥੇ ਰਾਣੀ ਲਕਸ਼ਮੀਬਾਈ ਨੇ ਬ੍ਰਿਟਿਸ਼ ਸੈਨਾ ਦੇ ਖ਼ਿਲਾਫ਼ ਲੜਦੇ ਹੋਏ ਪਨਾਹ ਮੰਗੀ ਸੀ, ਰਾਣੀ ਲਕਸ਼ਮੀਬਾਈ ਦੀ ਸਮਾਧੀ ਜਗ੍ਹਾ।
ਸੀ) ਝਾਂਸੀ - ਰਾਣੀ ਲਕਸ਼ਮੀਬਾਈ ਜੋ ਮਣੀਕਰਣਿਕਾ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ, ਦਾ ਵਿਆਹ ਝਾਂਸੀ ਦੇ ਮਹਾਰਾਜਾ ਨਾਲ ਹੋਇਆ ਸੀ।ਝਾਂਸੀ ਦਾ ਕਿਲ੍ਹਾ, ਝਾਂਸੀ ਛਾਉਣੀ ਕਬਰਸਤਾਨ।
ਡੀ) ਲਖਨਊ - ਰੈਜ਼ੀਡੈਂਸੀ ਕੰਪਲੈਕਸ, ਲਾ ਮਾਰਟਿਨਿਅਰ ਕਾਲੇਜ, ਜਨਰਲ ਹੈਵਲੋਕ ਦਾ ਮਕਬਰਾ, ਆਲਮਬਾਗ ਪੈਲੇਸ / ਕੋਠੀ ਅਲਾਮਾਰਾ, ਆਲਮਬਾਗ, ਸਿਕੰਦਰ ਬਾਗ ਅਤੇ ਮਹਿਲ, ਦਿਲਖੁਸ਼ ਬਾਗ ਅਤੇ ਮਹਿਲ।
ਈ) ਕਾਨਪੁਰ - ਛਾਉਣੀ ਖੇਤਰ ਵਿੱਚ ਸਥਿਤ ਆਲ ਸੈਂਟਸ ਮੈਮੋਰੀਅਲ ਚਰਚ, ਨਾਨਾ ਰਾਓ ਪਾਰਕ (ਬੀਬੀਘਰ ਦੇ ਕਤਲੇਆਮ ਦਾ ਸਾਬਕਾ ਸਥਾਨ), ਸਤੀ ਚੌਰਾ ਘਾਟ।
ਐੱਫ਼) ਆਗਰਾ – ਆਗਰੇ ਦਾ ਕਿਲ੍ਹਾ, ਆਗਰਾ ਕਾਲੇਜ ਲਾਇਬ੍ਰੇਰੀ ਸਭ ਤੋਂ ਪੁਰਾਣੀਆਂ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ।
ਜੀ) ਮੇਰਠ - ਸੇਂਟ ਜੋਨਸ ਚਰਚ, ਬ੍ਰਿਟਿਸ਼ ਸੇਮੇਟਰੀ, ਪਰੇਡ ਗਰਾਊਂਡ ਆਦਿ।
ਐੱਚ) ਸੱਤਾ ਦਾ ਕੇਂਦਰ – ਦਿੱਲੀ।ਇੱਥੇ ਦੋ ਟ੍ਰੇਲਜ਼ ਹਨ i) ਕਸ਼ਮੀਰੀ ਗੇਟ ii) ਨਾਰਦਰਨ ਰਿਜ ਟ੍ਰੇਲ।
ਨਾਰਦਰਨ ਰਿਜ ਟ੍ਰੇਲ - ਵਾਈਸ ਰੀਗਲ ਲਾਜ 1902 ਵਿੱਚ ਬਣਾਇਆ ਗਿਆ, ਫਲੈਗਸਟਾਫ਼ ਪਾਵਰ, ਖੂਨੀ ਝੀਲ, ਹਿੰਦੂ ਰਾਓ ਹਾਊਸ ਨੂੰ ਹੁਣ ਇੱਕ ਹਸਪਤਾਲ, ਮਿਉਟਨੀ ਮੈਮੋਰੀਅਲ ਵਿੱਚ ਬਦਲ ਦਿੱਤਾ ਗਿਆ ਹੈ।
ਕਸ਼ਮੀਰੀ ਗੇਟ ਟ੍ਰੇਲ - ਕਸ਼ਮੀਰੀ ਗੇਟ, ਸੇਂਟ ਜੇਮਸ ਚਰਚ, ਨਿਕੋਲਸਨ ਸੀਮੇਟਰੀ, ਅਸਲੇ ਦੇ ਭੰਡਾਰਨ ਵਿੱਚ ਵਰਤੀ ਜਾਣ ਵਾਲੀ ਇੱਕ ਮਜ਼ਬੂਤ ਇਮਾਰਤ, ਬ੍ਰਿਟਿਸ਼ ਮੈਗਜ਼ੀਨ, ਟੈਲੀਗ੍ਰਾਫ਼ ਮੈਮੋਰੀਅਲ, ਖੂਨੀ ਦਰਵਾਜ਼ਾ।
ਇਨ੍ਹਾਂ ਤੋਂ ਇਲਾਵਾ, 1857 ਦੀ ਬਗਾਵਤ ਨਾਲ ਸਬੰਧਿਤ ਕਈ ਅਜਾਇਬ ਘਰ ਹਨ ਜੋ ਬਹਾਦਰੀ ਅਤੇ ਸੰਘਰਸ਼ ਨੂੰ ਦਰਸਾਉਂਦੇ ਹਨ।ਇਨ੍ਹਾਂ ਵਿੱਚ 1857 ’ਤੇ ਅਜਾਇਬ ਘਰ, ਲਾਲ ਕਿਲ੍ਹਾ, ਆਜ਼ਾਦੀ ਦੇ ਦੀਵਾਨੇ ਅਜਾਇਬ ਘਰ, ਸ਼ਹੀਦ ਸਮਾਰਕ ਅਤੇ ਗਵਰਮੈਂਟ ਫ੍ਰੀਡਮ ਸਟ੍ਰਗਲ ਮਿਊਜ਼ੀਅਮ ਆਦਿ ਸ਼ਾਮਲ ਹੈ।
ਸ਼੍ਰੀਮਤੀ ਰੁਪਿੰਦਰ ਬਰਾੜ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਵਿੱਚ ਟੂਰਿਜ਼ਮ ਮੰਤਰਾਲੇ ਦੇ ਅਵਿਸ਼ਵਾਸੀ ਭਾਰਤ ਟੂਰਿਸਟ ਫੈਸਿਲੀਟੇਟਰ ਪ੍ਰਮਾਣੀਕਰਣ ਪ੍ਰੋਗਰਾਮ ਬਾਰੇ ਚਰਚਾ ਕੀਤੀ ਜੋ ਮੰਜ਼ਿਲ, ਉਤਪਾਦਾਂ ਅਤੇ ਸਟੋਰੀ ਟ੍ਰੇਲ ਵਿੱਚ ਜਾਣਕਾਰੀ ਦੇ ਨਾਲ ਨਾਗਰਿਕਾਂ ਨੂੰ ਰੂਪਾਂਤਰਿਤ ਅਤੇ ਉਤਸ਼ਾਹਤ ਕਰਨ ਦੇ ਲਈ ਲਾਇਕ ਬਣਾਉਣ ਦਾ ਕੰਮ ਵੀ ਕਰੇਗਾ। ਭਾਰਤ ਦੇ ਆਜ਼ਾਦੀ ਅੰਦੋਲਨ ਦੀ ਕਹਾਣੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਫ਼ੌਜ (ਆਈਐੱਨਏ) ਦੁਆਰਾ ਕੀਤੇ ਗਏ ਮਹੱਤਵਪੂਰਨ ਯੋਗਦਾਨ ਦਾ ਜ਼ਿਕਰ ਕੀਤੇ ਬਗੈਰ ਨਹੀਂ ਕਹੀ ਜਾ ਸਕਦੀ। ਭਾਰਤ ਦਾ ਸੈਨਿਕ ਇਤਿਹਾਸ ਬਹੁਤ ਦਿਲਚਸਪ ਹੈ ਜਿਸ ਵਿੱਚ ਜੈਸਲਮੇਰ ਦਾ ਜੈਸਲਮੇਰ ਵਾਰ ਮਿਊਜ਼ੀਅਮ, ਨਵੀਂ ਦਿੱਲੀ ਦਾ ਏਅਰ ਫੋਰਸ ਮਿਊਜ਼ੀਅਮ, ਗੋਆ ਦਾ ਨੇਵਲ ਐਵੀਏਸ਼ਨ ਮਿਊਜ਼ੀਅਮ, ਅੰਡੇਮਾਨ ਅਤੇ ਨਿਕੋਬਾਰ ਦਾ ਸਮੁੰਦਰਿਕਾ ਨੇਵਲ ਮੈਰੀਨ ਮਿਊਜ਼ੀਅਮ, ਜਿਹੇ ਕੁਝ ਮਿਊਜ਼ੀਅਮ ਸ਼ਾਮਲ ਹਨ।ਇਹ ਮਿਊਜ਼ੀਅਮ ਪਿਛਲੇ ਕਈ ਸਾਲਾਂ ਤੋਂ ਭਾਰਤੀ ਫੌਜ ਦੁਆਰਾ ਵਰਤੇ ਗਏ ਹਥਿਆਰਾਂ, ਵਾਹਨਾਂ ਅਤੇ ਜਹਾਜ਼ਾਂ ਦਾ ਪ੍ਰਦਰਸ਼ਨ ਕਰਦੇ ਹਨ।ਅਸੀਂ ਭਾਰਤੀ ਸੈਨਾ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦੇ ਹਾਂ ਅਤੇ ਭਾਰਤ ਨੂੰ ਇੱਕ ਸੁਰੱਖਿਅਤ ਜਗ੍ਹਾ ਬਣਾਉਣ ਵਿੱਚ ਉਨ੍ਹਾਂ ਦੀ ਬੇਮਿਸਾਲ ਭਾਵਨਾ, ਬਹਾਦਰੀ ਅਤੇ ਕੁਰਬਾਨੀਆਂ ਨੂੰ ਮਾਣ ਨਾਲ ਯਾਦ ਕਰਦੇ ਹਾਂ।
ਦੇਖੋ ਆਪਣਾ ਦੇਸ਼ ਵੈਬੀਨਾਰ ਲੜੀ ਨੂੰ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਰਾਸ਼ਟਰੀ ਈ-ਗਵਰਨੈਂਸ ਵਿਭਾਗ ਦੀ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤਾ ਜਾਂਦਾ ਹੈ।ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ’ਤੇ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ ’ਤੇ ਵੀ ਉਪਲਬਧ ਹਨ।
ਵੈਬੀਨਾਰ ਦੀ ਅਗਲੀ ਕੜੀ 12 ਅਗਸਤ 2020 ਨੂੰ ਸਵੇਰੇ 11:00 ਵਜੇ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸਦਾ ਸਿਰਲੇਖ ਹੈ – ‘ਅੰਗਰੇਜ਼ਾਂ ਦੇ ਖ਼ਿਲਾਫ਼ ਭਾਰਤ ਦੇ ਆਜ਼ਾਦੀ ਸੰਘਰਸ਼ ਦੀਆਂ ਜਾਣੀਆਂ ਪਛਾਣੀਆਂ ਕਹਾਣੀਆਂ ਅਤੇ ਵੈਬੀਨਾਰhttps://bit.ly/LesserKnownDADਦੇ ਲਈ ਰਜਿਸਟ੍ਰੇਸ਼ਨ ਖੁੱਲ੍ਹੀ ਹੋਈ ਹੈ:
***********
ਐੱਨਬੀ / ਏਕੇਜੇ / ਓਏ
(Release ID: 1644973)
Visitor Counter : 795