ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਗਡਕਰੀ ਵੱਲੋਂ 115 ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਐੱਮਐੱਸਐੱਮਈ ਦੀ ਮੌਜੂਦਗੀ ਵਿੱਚ ਸੁਧਾਰ ਲਿਆਉਣ ਉੱਤੇ ਜ਼ੋਰ

ਅਰਥਵਿਵਸਥਾ ਨੂੰ ਉਤਾਂਹ ਚੁੱਕਣ ਲਈ ਉਦਯੋਗ ਨੂੰ ਆਪਣੇ ਵਿਚਾਰਾਂ ਤੇ ਸੁਝਾਵਾਂ ਨਾਲ ਅੱਗੇ ਆਉਣ ਦਾ ਸੱਦਾ

ਸ੍ਰੀ ਗਡਕਰੀ ਨੇ ਫ਼ਾਈਨੈਂਸ਼ੀਅਲ ਕਲੋਜ਼ਰ ਤੇਜ਼ ਕਰਨ ਲਈ ਬੈਂਕ ਗਰੰਟੀ ਨੂੰ ਬਦਲ ਕੇ ਸੀਆਈਆਈ ਨੂੰ ਸੜਕ ਬੁਨਿਆਦੀ ਢਾਂਚਾ ਬੀਮਾ ਯੋਜਨਾ ਤਿਆਰ ਕਰਨ ਲਈ ਕਿਹਾ, ਤਾਂ ਜੋ ਪ੍ਰੋਜੈਕਟ ਮੁਕੰਮਲ ਹੋਵੇ

Posted On: 08 AUG 2020 2:15PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ‘ਕਨਫ਼ੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀਜ਼’ (ਸੀਆਈਆਈ – CII) ਵੱਲੋਂ ਆਯੋਜਿਤ ‘ਇੰਡੀਆ@75 ਸਿਖ਼ਰ ਸੰਮੇਲਨ: ਮਿਸ਼ਨ 2022’ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ਦੇਸ਼ ਦੇ ਸ਼ਨਾਖ਼ਤ ਕੀਤੇ 115 ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ‘ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ’ (ਐੱਮਐੱਸਐੱਮਈ – MSME) ਨਾਲ ਸਬੰਧਤ ਉਦਯੋਗ ਦੀ ਮੌਜੂਦਗੀ ਵਿੱਚ ਤੁਰੰਤ ਸੁਧਾਰ ਲਿਆਉਣ ਦੀ ਲੋੜ ਹੈ। ਕੁੱਲ ਘਰੇਲੂ ਉਤਪਾਦਨ ਵਿੱਚ ਉਨ੍ਹਾਂ ਦਾ ਯੋਗਦਾਨ ਨਿਗੂਣਾ ਹੈ ਪਰ ਜੇ ਉਨ੍ਹਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ, ਤਾਂ ਇਹ ਬਹੁਤ ਵੱਡੇ ਪੱਧਰ ਉੱਤੇ ਰੋਜ਼ਗਾਰ ਦ੍ਰਿਸ਼ ਵਿੱਚ ਵਾਧਾ ਕਰ ਸਕਦੇ ਹਨ।

ਮੰਤਰੀ ਨੇ ਸੂਚਿਤ ਕੀਤਾ ਕਿ ਸਰਕਾਰ ਬਹੁਤ ਛੋਟੀਆਂ ਇਕਾਈਆਂ ਨੂੰ ਐੱਮਐੱਸਐੱਮਈ (MSME) ਦੇ ਘੇਰੇ ਵਿੱਚ ਸ਼ਾਮਲ ਕਰਨ ਦੀ ਇੱਕ ਯੋਜਨਾ ਉੱਤੇ ਕੰਮ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੀਆਂ ਨਿੱਕੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਹੋ ਸਕਣ। ਪਿੱਛੇ ਜਿਹੇ ਐੱਮਐੱਸਐੱਮਈ (MSME) ਦੀ ਛਤਰ–ਛਾਇਆ ਦਾ ਵਿਸਥਾਰ ਕੀਤਾ ਗਿਆ ਹੈ ਅਤੇ 50 ਕਰੋੜ ਰੁਪਏ ਤੱਕ ਦੇ ਨਿਵੇਸ਼ ਤੇ 250 ਕਰੋੜ ਰੁਪਏ ਤੱਕ ਦੀ ਟਰਨਓਵਰ ਵਾਲੇ ਉਦਯੋਗ ਐੱਮਐੱਸਐੱਮਈ (MSME) ਦੀ ਨਵੀਂ ਪਰਿਭਾਸ਼ਾ ਵਿੱਚ ਸ਼ਾਮਲ ਕੀਤੇ ਗਏ ਹਨ। ਐੱਮਐੱਸਐੱਮਈ (MSME) ਅਧੀਨ ਨਿਰਮਾਣ ਤੇ ਸੇਵਾ ਖੇਤਰ ਵੀ ਇਕੱਠੇ ਲਿਆਂਦੇ ਗਏ ਹਨ ਤੇ ਉਨ੍ਹਾਂ ਦੋਵਾਂ ਨੂੰ ਇੱਕੋ ਜਿਹੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ।

ਸ੍ਰੀ ਗਡਕਰੀ ਨੇ ਸੀਆਈਆਈ (CII) ਦੇ ਪ੍ਰਤੀਨਿਧਾਂ ਨੂੰ ਦੇਸ਼ ਦੀ ਸਮੁੱਚੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਆਪੋ–ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਚੀਨ ਦੀ ਉਦਾਹਰਣ ਦਿੱਤੀ, ਜਿੱਥੇ ਚੋਟੀ ਦੇ 10 ਵਪਾਰ ਵਰਗ ਆਪਣੇ ਬਰਾਮਦ ਬਿੱਲ ੳਚ ਲਗਭਗ 70 ਫ਼ੀ ਸਦੀ ਦਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਨੂੰ ਅਪਗ੍ਰੇਡ ਕਰ ਕੇ, ਭਾਰਤ ਐੱਮਐੱਸਐੱਮਈ (MSME) ਖੇਤਰ ਵਿੱਚ ਬਰਾਮਦ ਦੇ ਖੇਤਰ ਵਿੱਚ ਵੀ ਨਵੇਂ ਆਯਾਮ ਵੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿੱਚ ਸਹਾਇਕ ਇਕਾਈਆਂ ਨੂੰ ਵਿਕਸਤ ਹੋਣ ਵਿੱਚ ਮਦਦ ਮਿਲੇਗੀ।

ਸ੍ਰੀ ਗਡਕਰੀ ਨੇ ਸੀਆਈਆਈ (CII) ਨੂੰ ਸੜਕਾਂ ਦੇ ਬੀਮੇ ਲਈ ਇੱਕ ਤਜਵੀਜ਼ ਤਿਆਰ ਕਰਨ ਲਈ ਵੀ ਕਿਹਾ, ਜਿਸ ਨਾਲ ਬੈਂਕ ਗਰੰਟੀ (ਬੀਜੀ – BG) ਦੀ ਆਵਸ਼ਕਤਾ ਖ਼ਤਮ ਹੋ ਜਾਵੇਗੀ। ਇਸ ਨਾਲ ਸੜਕ ਪ੍ਰੋਜੈਕਟਾਂ ਦੇ ਫ਼ਾਈਨੈਂਸ਼ੀਅਲ ਕਲੋਜ਼ਰ ਦੀ ਰਫ਼ਤਾਰ ਤੇਜ਼ ਹੋਵੇਗੀ ਤੇ ਵਿੱਤੀ ਹਾਲਤ ਮਜ਼ਬੂਤ ਹੋਵੇਗੀ ਅਤੇ ਇੰਝ ਪ੍ਰੋਜੈਕਟ ਤੇਜ਼ੀ ਨਾਲ ਮੁਕੰਮਲ ਹੋਵੇਗਾ। ਉਨ੍ਹਾਂ ਵਿਸਥਾਰਪੂਰਬਕ ਦੱਸਿਆ ਕਿ ਦੇਸ਼ ਵਿੱਚ ਸੜਕ ਦ੍ਰਿਸ਼ ਕਿਵੇਂ ਤਬਦੀਲ ਹੋ ਰਿਹਾ ਸੀ, ਇਸ ਨਾਲ ਪ੍ਰਸਤਾਵਿਤ 22 ਨਵੇਂ ਗ੍ਰੀਨ ਐਕਸਪ੍ਰੈੱਸਵੇਅ ਪ੍ਰੋਜੈਕਟਾਂ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਵੇਗਾ।

***

ਆਰਸੀਜੇ/ਐੱਮਐੱਸ



(Release ID: 1644491) Visitor Counter : 122