ਖੇਤੀਬਾੜੀ ਮੰਤਰਾਲਾ
‘ਦੇਵਲਾਲੀ-ਦਾਣਾਪੁਰ ਕਿਸਾਨ ਰੇਲ’ ਦਾ ਉਦਘਾਟਨ
ਕਿਸਾਨ ਰੇਲ ਤੋਂ ਕਿਸਾਨਾਂ ਨੂੰ ਆਪਣੀ ਫਸਲ ਲਈ ਬਾਜ਼ਾਰ ਅਤੇ ਉਪਯੁਕਤ ਕੀਮਤ ਹਾਸਲ ਕਰਨ ’ਚ ਸਹਾਇਤਾ ਮਿਲੇਗੀ : ਸ਼੍ਰੀ ਨਰਿੰਦਰ ਸਿੰਘ ਤੋਮਰ
ਕਿਸਾਨਾਂ ਨੂੰ ਵਧੇਰੇ ਖੁਸ਼ਹਾਲ ਬਣਾਉਣ ਲਈ ਸ਼ਲਾਘਾਯੋਗ ਕਦਮ ਹੈ ਕਿਸਾਨ ਰੇਲ : ਸ਼੍ਰੀ ਪਿਯੂਸ਼ ਗੋਇਲ
Posted On:
07 AUG 2020 4:07PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰੀ ਰੇਲ, ਵਣਜ ਅਤੇ ਉਦਯੋਗ ਮੰਤਰੀ ਸ੍ਰੀ ਪਿਯੂਸ਼ ਗੋਇਲ ਦੀ ਹਾਜਰੀ ’ਚ ਅੱਜ ਵੀਡੀਓ ਕਾਨਫਰੰਸ ਰਾਹੀਂ ਹਰੀ ਝੰਡੀ ਦਿਖਾ ਕੇ ‘ਦੇਵਲਾਲੀ-ਦਾਣਾਪੁਰ ਕਿਸਾਨ ਰੇਲ’ ਦਾ ਉਦਘਾਟਨ ਕੀਤਾ। ਪਿਯੂਸ਼ ਗੋਇਲ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਨ। ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਆਮ ਬਜਟ, 2020-21 ’ਚ ਦੁੱਧ, ਮਾਸ ਅਤੇ ਮੱਛੀ ਸਮੇਤ ਛੇਤੀ ਸੜਨ ਵਾਲੇ ਖਾਦ-ਪਦਾਰਥਾਂ ਦੀ ਨਿਰਵਿਘਨ ਸਪਲਾਈ ਚੇਨ ਤਿਆਰ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਭਾਰਤੀ ਰੇਲ ਪੀਪੀਪੀ ਸਿਸਟਮ ਦੇ ਰਾਹੀਂ ਕਿਸਾਨ ਰੇਲ ਦੀ ਸ਼ੁਰੁਆਤ ਕਰੇਗੀ।
ਇਸ ਮੌਕੇ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਰੇਲ ਨਾਲ ਮਾਮੂਲੀ ਲਾਗਤ ’ਤੇ ਕਿਸਾਨਾਂ ਦੀ ਫਸਲ ਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਢੁਆਈ ’ਚ ਸਹਾਇਤਾ ਮਿਲੇਗੀ। ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਇਸ ਤੋਂ ਪ੍ਰਧਾਨਮੰਤਰੀ ਦੇ ਸਾਲ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ’ਚ ਸਹਾਇਤਾ ਮਿਲੇਗੀ। ਸ੍ਰੀ ਤੋਮਰ ਨੇ ਛੇਤੀ ਸੜਨੇ ਵਾਲੇ ਸਾਮਾਨਾਂ ਦੀ ਢੁਆਈ ’ਤੇ ਵਿਸ਼ੇਸ਼ ਜ਼ੋਰ ਦੇ ਕੇ ਯੋਜਨਾਬੱਧ ਢੰਗ ਨਾਲ ਟ੍ਰਾਂਸਪੋਰਟ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਨੂੰ ਲੈ ਕੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟ੍ਰਾਂਸਪੋਰਟ ਦੀ ਅਨੁਪਲਬਧਤਾ ਦੇ ਚੱਲਦੇ ਕਿਸਾਨਾਂ ਨੂੰ ਆਪਣੀ ਖੇਤੀਬਾੜੀ ਉਪਜ ਲਈ ਲਾਭਕਾਰੀ ਮੁੱਲ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਇਸ ਮੁਸ਼ਕਲ ਦੌਰ ’ਚ ਕਿਸਾਨ ਰੇਲ ਸ਼ੁਰੂ ਕਰਨ ਲਈ ਰੇਲ ਮੰਤਰਾਲੇ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਵੀਡੀਓ ਕਾਨਫਰੰਸ ਦੇ ਰਾਹੀਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਅਤੇ ਪਸ਼ੂ ਪਾਲਣ ਸੈਕਟਰ ’ਚ ਸੜਨ ਵਾਲੇ ਉਤਪਾਦਾਂ ਲਈ ਕੌਮੀ ਪੱਧਰ ’ਤੇ ਨਿਰਵਿਘਨ ਕੋਲਡ ਸਪਲਾਈ ਚੇਨ ਬਣਾਉਣ ਦੇ ਯੋਗ ਹੋਵੇਗੀ। ਕਿਸਾਨ ਰੇਲ ਵਲੋਂ ਕਿਸਾਨਾਂ ਦੀ ਇਸ ਬੁਨਿਆਦੀ ਜਰੂਰਤ ਨੂੰ ਪੂਰਾ ਕਰਨ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਕੋਵਿਡ ਲਾਕਡਾਊਨ ਦੌਰਾਨ ਵੀ ਖੇਤੀਬਾੜੀ ਗਤੀਵਿਧੀਆਂ ’ਤੇ ਕੋਈ ਅਸਰ ਨਹੀਂ ਪਿਆ। ਨਾਲ ਹੀ ਹਾੜੀ ਦੀਆਂ ਫਸਲਾਂ ਦੀ ਕਟਾਈ ਅਤੇ ਗਰਮੀਆਂ ਅਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਤਸੱਲੀਬਖਸ਼ ਰਹੀ ਹੈ।
ਸ੍ਰੀ ਪਿਯੂਸ਼ ਗੋਇਲ ਨੇ ਕਿਹਾ ਕਿ 1853 ’ਚ ਬੋਰੀ ਬਾਂਦਰ ਤੋਂ ਥਾਣੇ ਦੇ ਲਈ ਪਹਿਲੀ ਟ੍ਰੇਨ ਚਲਾਈ ਗਈ ਸੀ ਅਤੇ ਹੁਣ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਸਰਕਾਰ ਵਲੋਂ 2020 ਵਿਚ ਪਹਿਲੀ ਕਿਸਾਨ ਰੇਲ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪ੍ਰਧਾਨਮੰਤਰੀ ਕਿਸਾਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿਚ ਕਿਸਾਨਾਂ ਦੇ ਪਰਿਵਾਰ ਨੂੰ 6 ਹਜਾਰ ਰੁਪਏ ਦਿੱਤੇ ਜਾ ਰਹੇ ਹਨ ਅਤੇ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਲਈ ਬਹੁਤ ਸਾਰੇ ਹੋਰ ਯੋਜਨਾਵਾਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਰੇਲ ਮੰਤਰਾਲਾ ਅਨਾਜ ਸਪਲਾਈ ਲੜੀ ਵਧਾਉਣ ’ਤੇ ਵੀ ਕੰਮ ਕਰ ਰਹੀ ਹੈ, ਜਿਸ ਦੇ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਚੰਗੀ ਕੀਮਤ ਮਿਲ ਸਕੇ।
ਉਦਘਾਟਨ ਸਮਾਰੋਹ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਸ੍ਰੀ ਸੁਰੇਸ਼ ਅੰਗਦੀ, ਕੇਂਦਰੀ ਖਪਤਕਾਰ ਮਾਮਲੇ, ਖੁਰਾਕਅਤੇ ਜਨਤਕ ਵੰਡ ਰਾਜ ਮੰਤਰੀ ਸ੍ਰੀ ਰਾਓ ਸਾਹਿਬ ਦਾਨਵੇ, ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ੍ਰੀ ਪੁਰਸ਼ੋਤਮ ਰੁਪਾਲਾ ਅਤੇ ਸ੍ਰ ਕੈਲਾਸ਼ ਚੌਧਰੀ, ਮਹਾਰਾਸ਼ਟਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਇੰਦਰ ਫੜਨਵੀਸ, ਮਹਾਰਾਸ਼ਟਰ ਸਰਕਾਰ ਵਿਚ ਖੁਰਾਕ, ਨਾਗਰਿਕ ਆਪੂਰਤੀ ਅਤੇ ਖਪਤਕਾਰ ਸੁਰੱਖਿਆ ਮੰਤਰੀ ਸ੍ਰੀ ਛਗਨ ਭੁਜਬਲ ਮੌਜੂਦ ਰਹੇ। ਇਸ ਮੌਕੇੇ ਸਕੱਤਰ (ਏ. ਸੀ. ਐੱਡ. ਐੱਫ. ਡਬਲਯੂ), ਮੈਂਬਰ ਟੈ੍ਰਫਿਕ (ਰੇਲਵੇ ਮੰਤਰਾਲਾ) ਅਤੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਦੇ ਹੋਰ ਅਧਿਕਾਰ ਮੌਜੂਦ ਸਨ।
ਦੇਸ਼ ਦੇ ਕਿਸਾਨੀ ਭਾਈਚਾਰੇ ਦੀ ਸੇਵਾ ਲਈ, ਕਿਸਾਨ ਰੇਲ ਮਲਟੀ ਕਮੋਡਿਟੀਜ, ਮਲਟੀ ਕੰਸਾਇਨਰਸ ਅਤੇ ਮਲਟੀ ਕੰਸਾਇਨੀਜ ਦੇ ਤਹਿਤ ਢੁਆਈ ਕਰੇਗੀ। ਇਹ ਟ੍ਰੇਨਾਂ ਰੂਟ ’ਤੇ ਪੈਣ ਵਾਲੇ ਸਟਾਪੇਜ ਦੇ ਨਾਲ ਅਸਲ ਸਥਾਨ-ਮੰਜਿਲ ਤੱਕ ਜੋੜੀਆਂ ’ਚ ਚੱਲਣਗੀਆ, ਨਾਲ ਹੀ ਇਸ ’ਤੇ ਰੂਪ ’ਤੇ ਪੈਣ ਵਾਲੇ ਸਾਰੇ ਸਟਾਪੇਜ ਨਾਲ ਲੋਡਿੰਗ/ਅਪਲੋਡਿੰਗ ਦੀ ਆਗਿਆ ਹੋਵੇਗੀ। ਟ੍ਰੇਨਾਂ ਦੇ ਮੂਲ ਸਥਾਨ-ਮੰਜਿਲ, ਰੂਟਾਂ, ਸਟਾਪੇਜ ਅਤੇ ਟ੍ਰੇਨਾਂ ਦੀ ਬਾਰੰਬਾਰਤਾ ਦਾ ਫੈਸਲਾ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਅਤੇ ਰੇਲ ਮੰਤਰਾਲਾ ਵਲੋਂ ਸਾਝੇ ਤੌਰ ’ਤੇ ਕੀਤਾ ਜਾਵੇਗਾ। ਭਾਰਤੀ ਰੇਲਵੇ ਇਸ ਕ੍ਰਮ ਵਿਚ ਹੀ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾਏਗੀ। ਸਾਮਾਨ ਦੀ ਢੁਆਈ ਦੀ ਵਿਵਸਥਾ ਦਾ ਸੰਜੋਗ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ ਵਲੋਂ ਕੀਤਾ ਜਾਵੇਗਾ, ਜਿਸ ’ਚ ਐੱਫ. ਪੀ .ਓਜ਼ ਦੇ ਰਾਹੀਂ ਕੰਸਾਇਨੇਂਟ ਦਾ ਏਕੀਕਰਨ, ਤਾਪਮਾਨ ਨਿਯੰਤਰਿਤ ਸਟੋਰੇਜ ਦੀ ਸਥਾਪਨਾ ਕਰਨਾ ਆਦਿ ਸ਼ਾਮਿਲ ਹਨ। ਐਮ. ਓ. ਯੂ. ਅਤੇ ਐੱਫ. ਡਬਲਯੂ ਵਲੋਂ ਏਗਰੀ ਇੰਫਰਾਸਟਰਕਚਰ ਵਿਚ ਸਟਾਰਟਅਪਸ, ਨਵੇਂ ਐੱਫ. ਪੀ. ਓ. ਨੂੰ ਉਤਸ਼ਾਹਤ ਕਰੇਗਾ ਅਤੇ ਏਕੀਕਰਨ ਰਾਹੀ ਪੁਰਾਣੇ ਐੱਫ. ਪੀ. ਓ. ਨੂੰ ਮਜਬੂਤ ਕਰੇਗਾ। ਮੰਤਰਾਲੇ ਮੌਸਮੀ ਫਸਲ ਦੇ ਨਾਲ ਹੀ ਕਿਸਾਨ ਵਿਸ਼ੇਸ਼ ਰੂਟ ’ਤੇ ਉਤਪਾਦਨ ਕੇਂਦਰਾਂ ਦਾ ਵੇਰਵਾ ਦੇਵੇਗਾ। ਐਮਓਏ ਅਤੇ ਐੱਫਡਬਲਯੂ ਨੂੰ ਇਹ ਸੁਨਿਸਚਿਤ ਕਰਨਾ ਪਏਗਾ ਕਿ ਕਿਸਾਨ ਰੇਲ ਨਾਲ ਜੁੜੀ ਜਾਣਕਾਰੀ ਸਾਰੇ ਹਿੱਸੇਦਾਰਾਂ ਜਿਵੇਂ ਮੰਡੀਆਂ, ਕਿਸਾਨ ਸਹਿਕਾਰੀ ਸਭਾਵਾਂ, ਐਨਜੀਓਜ ਆਦਿ ਨੂੰ ਫੈਲਾਇਆ ਜਾਵੇ. ਸਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਕਵੇਂ ਬੈਕ-ਐਂਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਜਰੂਰੀ ਕਦਮ ਚੁੱਕਣੇ ਪੈਣਗੇ।
ਏਪੀਐਸ / ਐਸਜੀ
(Release ID: 1644293)
Visitor Counter : 247