ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਖੁਰਾਕ ਅਤੇ ਪੋਸ਼ਣ ਸੰਬੰਧੀ ਸਹਿਯੋਗੀ ਖੋਜ ਅਤੇ ਜਾਣਕਾਰੀ ਪ੍ਰਸਾਰ ਲਈ ਸੀਐਸਆਈਆਰ ਅਤੇ ਐਫਐਸਐਸਏਆਈ ਦਰਮਿਆਨ ਸਮਝੌਤੇ 'ਤੇ ਹਸਤਾਖਰ ਕਰਨ ਦੀ ਪ੍ਰਧਾਨਗੀ ਕੀਤੀ।

ਐੱਫਐੱਸਐੱਸਏਆਈ ਨੇ ‘ਈਟ ਰਾਈਟ ਇੰਡੀਆ’ ਮੁਹਿੰਮ ਨੂੰ ਫੂਡ ਸਿਸਟਮ ਵਿਜ਼ਨ ਪੁਰਸਕਾਰ ਦਿੱਤਾ।

Posted On: 07 AUG 2020 5:38PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ  (ਐਫਐਸਐਸਏਆਈ) ਅਤੇ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ ਦੇ ਅਧੀਨ ਵਿਗਿਆਨ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਦਰਮਿਆਨ ਸਮਝੌਤੇ ਦੇ ਦਸਤਖਤ ਮੌਕੇ ਪ੍ਰਧਾਨਗੀ ਕੀਤੀ।ਇਸ ਸਮਝੌਤੇ ਦਾ ਉਦੇਸ਼ ਭੋਜਨ ਅਤੇ ਪੋਸ਼ਣ ਦੇ ਖੇਤਰ ਵਿੱਚ ਸਹਿਕਾਰੀ ਖੋਜ ਅਤੇ ਜਾਣਕਾਰੀ ਦੇ ਪ੍ਰਸਾਰ ਵੱਲ ਅੱਗੇ ਵਧਣਾ ਹੈ।

ਐਫਐਸਐਸਏਆਈ ਅਤੇ ਸੀਐਸਆਈਆਰ ਦੋਵਾਂ ਦੀਆਂ ਸੰਭਾਵਨਾਵਾਂ ਅਤੇ ਫੈਕਲਟੀ ਨੂੰ ਇੱਕਜੁੱਟ ਕਰਨ ਵਾਲੇ ਕਦਮ ਲਈ ਵਧਾਈ ਦਿੰਦੇ ਹੋਏ ਡਾ.ਹਰਸ਼ ਵਰਧਨ ਨੇ ਕਿਹਾ ਕਿ ਇਹ ਸਮਝੌਤਾ ਖੁਰਾਕ ਕਾਰੋਬਾਰਾਂ ਅਤੇ ਪੋਸ਼ਣ ਖੋਜ ਦੇ ਖੇਤਰ ਵਿੱਚ ਵਿਕਸਿਤ ਕੀਤੀਆਂ ਜਾਣ ਵਾਲੀਆਂ ਤਕਨੀਕਾਂ ਅਤੇ ਪ੍ਰੋਗਰਾਮਾਂ ਦੀ ਪਛਾਣ ਕਰਨ ਦੇ ਨਾਲ-ਨਾਲ ਭਾਰਤੀ ਕਾਰੋਬਾਰਾਂ ਵਲੋਂ ਤਾਇਨਾਤੀ ਦੇ ਲਈ ਸੀਐੱਸਆਈਆਰ ਦੇ ਨਾਲ ਉਪਲੱਭਧ ਨਵੀਆਂ ਤਕਨੀਕਾਂ ਦੀ ਪਛਾਣ ਅਤੇ ਪਾਲਣ ਨੂੰ ਮਾਨਤਾ ਲਈ ਯੋਗ ਬਣਾਏਗਾ। ਇਹ ਭੋਜਨ ਦੀ ਖਪਤ, ਘਟਨਾਵਾਂ ਅਤੇ ਜੀਵ-ਵਿਗਿਆਨਕ ਜੋਖਮ ਦੇ ਪ੍ਰਸਾਰ, ਭੋਜਨ ਵਿਚ ਪ੍ਰਦੂਸ਼ਣ , ਉੱਭਰ ਰਹੇ ਜੋਖਮਾਂ ਦੀ ਪਛਾਣ, ਉਨ੍ਹਾਂ ਦੇ ਨਿਪਟਾਰੇ ਦੀਆਂ ਰਣਨੀਤੀਆਂ ਅਤੇ ਤੇਜ਼ੀ ਨਾਲ ਚੇਤਾਵਨੀ ਪ੍ਰਣਾਲੀ ਦੀ ਸ਼ੁਰੂਆਤ ਸੰਬੰਧੀ ਜਾਣਕਾਰੀ ਇਕੱਤਰ ਕਰਨ ਦੀ ਵੀ ਮੰਗ ਕਰਦਾ ਹੈ।  ਉਨ੍ਹਾਂ ਕਿਹਾ ਕਿ ਦੋਵੇਂ ਸੰਸਥਾਵਾਂ ਦੇਸ਼ ਭਰ ਵਿਚ ਪ੍ਰਯੋਗਸ਼ਾਲਾਵਾਂ ਦੇ ਨੈਟਵਰਕ ਦੀ ਗੁਣਵੱਤਾ ਦੇ ਭਰੋਸੇ ਨੂੰ ਮਜ਼ਬੂਤ ਕਰਨ ਵਿਚ ਸਹਿਯੋਗ ਕਰਨਗੀਆਂ, ਜਿਸਦਾ ਉਦੇਸ਼ ਭੋਜਨ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਭਰੋਸੇਯੋਗ ਜਾਣਕਾਰੀ ਲਈ ਤਰੀਕਿਆਂ ਦੇ ਵਿਕਾਸ ਅਤੇ ਪ੍ਰਮਾਣਿਕਤਾ ਵੱਲ ਹੈ।

ਐਫਐਸਐਸਏਆਈ ਅਤੇ ਸੀਐਸਆਈਆਰ ਦਰਮਿਆਨ ਹੋਏ ਸਮਝੌਤੇ 'ਤੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ, "ਇਹ ਸਮਝੌਤਾ ਸਮਝੌਤਾ ਇਕ ਮਹੱਤਵਪੂਰਣ ਕਦਮ ਹੈ ਜੋ ਭਾਰਤ ਲਈ ਭੋਜਨ ਅਤੇ ਪੋਸ਼ਣ ਅਤੇ ਭਾਰਤ ਵਿਚ ਖੁਰਾਕ ਅਤੇ ਖਪਤਕਾਰਾਂ ਦੀ ਸੁਰੱਖਿਆ ਦੇ ਖੇਤਰ ਵਿਚ ਹੱਲ ਲਈ ਸਹਿਕਾਰੀ ਖੋਜ ਅਤੇ ਜਾਣਕਾਰੀ ਦੇ ਪ੍ਰਸਾਰ ਦੀ ਭਾਲ ਵਿਚ ਇਕ ਉਜਵਲ ਭਵਿੱਖ ਦੀ ਸਿਰਜਣਾ ਕਰੇਗਾ। ਭਾਰਤ ਦੇ ਇਨ੍ਹਾਂ ਦੋਵਾਂ ਪ੍ਰਮੁੱਖ ਅਦਾਰਿਆਂ ਵਿਚਾਲੇ ਸਹਿਯੋਗ ਨਵੀਂ ਖੁਰਾਕ ਪ੍ਰਣਾਲੀ 2050 ਦੇ ਵਿਜ਼ਨ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਏਗਾ।

ਡਾ. ਹਰਸ਼ ਵਰਧਨ ਨੇ ਐਫਐਸਐਸਏਆਈ ਨੂੰ ਈਟ ਰਾਈਟ ਇੰਡੀਆਮੁਹਿੰਮ ਲਈ ਰਾੱਕਫੈਲਰ ਫਾਊਂਡੇਸ਼ਨ, ਸੈਕਿੰਡ ਮੂਜ, ਅਤੇ ਓਪਨ ਆਈਡੀਈਓ ਵਲੋਂ ਪੁਰਸਕਾਰ ਲਈ ਦਸ ਆਲਮੀ ਸੰਸਥਾਵਾਂ ਵਿੱਚੋਂ ਇੱਕ ਚੁਣੇ ਜਾਣ ਤੇ ਵੀ ਵਧਾਈ ਦਿੱਤੀ। ਪੁਰਸਕਾਰ ਉਹਨਾਂ ਸੰਸਥਾਵਾਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਪੁਨਰਜਨਕ ਅਤੇ ਪੋਸ਼ਣ ਦੇਣ ਵਾਲੀ ਭੋਜਨ ਪ੍ਰਣਾਲੀ ਦਾ ਇੱਕ ਪ੍ਰੇਰਣਾਦਾਇਕ ਵਿਜ਼ਨ ਵਿਕਸਤ ਕੀਤਾ ਹੈ ਜੋ ਉਹ ਸਾਲ 2050 ਤੱਕ ਬਣਾਉਣ ਦੀ ਇੱਛਾ ਰੱਖਦੇ ਹਨ। ਡਾ. ਹਰਸ਼ਵਰਧਨ ਨੇ ਦੱਸਿਆ ਕਿ ਇਹ ਪੁਰਸਕਾਰ ਐਫਐਸਐਸਏਆਈ ਦੇ ਭੋਜਨ ਸੁਰੱਖਿਆ ਅਤੇ ਪੋਸ਼ਣ ਸੰਬੰਧੀ ਸੰਪੂਰਨ ਅਤੇ ਸਖ਼ਤ ਮਿਹਨਤ ਦੀ ਇੱਕ ਮਜ਼ਬੂਤ ਮਾਨਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਕਾਸ ਦੇ ਮਾਰਗ ਲਈ ਦਰਸ਼ਨ ਵੀ ਪ੍ਰਦਾਨ ਕਰਦਾ ਹੈ।  ਉਨ੍ਹਾਂ ਕਿਹਾ ਕਿ  ਸਿਹਤ ਲਈ ਸਾਰਿਆਂ ਦਾ ਦ੍ਰਿਸ਼ਟੀਕੋਣ ਸਰੀਰਕ ਕਸਰਤ ਨੂੰ ਯਕੀਨੀ ਬਣਾਉਣ ਅਤੇ ਪੌਸ਼ਟਿਕ ਭੋਜਨ ਦੀ ਚੋਣ ਸਾਡੇ ਰੋਜ਼ਾਨਾ ਜੀਵਣ ਦੇ ਦੋ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਈਟ ਰਾਈਟ ਇੰਡੀਆਵਿਜ਼ਨ ਸਾਰੇ ਹਿੱਸੇਦਾਰਾਂ ਨੂੰ ਸ਼ਾਮਲ ਰੱਖਦੇ ਹੋਏ ਸੁਰੱਖਿਅਤ, ਸਿਹਤਮੰਦ ਅਤੇ ਟਿਕਾਊ ਭੋਜਨ ਦੀ ਸੰਸਕ੍ਰਿਤੀ ਬਣਾਉਣ ਅਤੇ ਖੁਰਾਕ ਉਤਪਾਦਨ, ਪ੍ਰੋਸੈਸਿੰਗ, ਵੰਡ, ਗੁਣਵਤਾ ਅਤੇ ਪਛਾਣ ਵਿਚ ਤਕਨਾਲੋਜੀ ਦਾ ਲਾਭ ਉਠਾਉਣ ਅਤੇ ਖਪਤਕਾਰਾਂ ਨੂੰ ਸਹੀ ਖਾਣ ਪੀਣ ਦੀਆਂ ਵਿਧੀਆਂ ਅਪਣਾਉਣ ਲਈ ਤਾਕਤ ਦੇਣ ਬਾਰੇ ਹੈ।

ਡਾ. ਹਰਸ਼ ਵਰਧਨ ਨੇ ਚਾਨਣਾ ਪਾਇਆ ਕਿ 2050 ਦੀ ਵਿਚਾਰੀ ਜਾ ਰਹੀ ਨਵੀਂ ਖੁਰਾਕ ਪ੍ਰਣਾਲੀ ਜੈਵਿਕ ਤੌਰ ਤੇ ਤਿਆਰ ਕੀਤੇ ਤੰਦਰੁਸਤ, ਪੌਸ਼ਟਿਕ, ਪੌਦੇ ਅਧਾਰਤ, ਸਥਾਨਕ, ਮੌਸਮੀ ਅਤੇ ਦੇਸੀ ਭੋਜਨ ਦੀ ਮੰਗ ਵਿੱਚ ਵਾਧਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਜਲਵਾਯੂ-ਅਨੁਕੂਲ ਭੋਜਨ ਉਤਪਾਦਨ ਪ੍ਰਣਾਲੀਆਂ, ਜ਼ਮੀਨੀ ਅਤੇ ਪਾਣੀ ਦੇ ਸਰੋਤਾਂ ਦੀ ਸੰਭਾਲ, ਖੁਰਾਕ ਘਾਟੇ ਵਿਚ ਕਮੀ ਅਤੇ ਭੋਜਨ ਦੀ ਬਰਬਾਦੀ ਵਿਚ ਕਮੀਵਾਤਾਵਰਣ ਦੇ ਅਨੁਕੂਲ ਪੈਕਿੰਗ ਵਿਕਲਪਾਂ ਦੀ, ਕੂੜੇ ਦੀ ਦੁਬਾਰਾ ਵੰਡ ਸਵੈ-ਨਿਰਭਰ ਸਥਾਨਕ ਅਰਥਚਾਰਿਆਂ ਲਈ ਛੋਟੇ ਪੈਮਾਨੇ ਦੇ ਉਤਪਾਦਨ ਇਕਾਈਆਂ ਵਿਚ ਵਾਧਾ, ਵਰਤੋਂ ਬਾਰੇ ਵੀ ਧਿਆਨ ਕੇਂਦਰਤ ਕਰੇਗੀ।

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਰੌਕੀਫੈਲਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, “ਭਾਰਤ ਵਲੋਂ ਕਲਪਿਤ ਲਹਿਰ ਪ੍ਰਾਚੀਨ ਭੋਜਨ ਪ੍ਰਥਾਵਾਂ ਵਿੱਚ ਰਵਾਇਤੀ ਆਯੁਰਵੈਦਿਕ ਸਮਝ ਨੂੰ ਮੁੜ ਸੁਰਜੀਤ ਕਰੇਗੀ, ਇਨ੍ਹਾਂ ਉਪਾਵਾਂ ਨੂੰ ਅਮਲ ਵਿੱਚ ਲਿਆਉਣ ਅਤੇ ਸਥਾਨਕ ਅਤੇ ਪੇਂਡੂ ਅਰਥਚਾਰਿਆਂ, ਖਾਸ ਕਰਕੇ ਔਰਤਾਂ ਲਈ ਆਰਥਿਕ ਵਿਕਾਸ ਅਤੇ ਲਿੰਗ ਬਰਾਬਰੀ ਲਿਆਉਣ ਵਿੱਚ ਸਹਾਇਤਾ ਕਰਨ ਲਈ ਕਈ ਤਰ੍ਹਾਂ ਦੇ ਨਵੇਂ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ। ਸੀਐਸਆਈਆਰ ਨਾਲ ਸਮਝੌਤਾ ਐਫਐਸਐਸਏਆਈ ਨੂੰ ਮੌਜੂਦਾ ਅਤੇ ਨਵੀਨਤਮ ਤਕਨਾਲੋਜੀਆਂ ਅਤੇ ਪ੍ਰੋਗਰਾਮਾਂ ਦੀ ਪਛਾਣ ਕਰਨ, ਭੋਜਨ ਦੀ ਖਪਤ, ਮੌਜੂਦਾ ਉਭਰ ਰਹੇ ਜੋਖਮਾਂ ਅਤੇ ਪ੍ਰਸਾਰ ਬਾਰੇ ਅੰਕੜੇ ਇਕੱਤਰ ਕਰਨ, ਤੇਜ਼ੀ ਨਾਲ ਚੇਤਾਵਨੀ ਪ੍ਰਣਾਲੀ ਵਿਕਸਿਤ ਕਰਨ ਅਤੇ ਇਸ ਉਦੇਸ਼ ਲਈ ਗੁਣਵੱਤਾ ਭਰੋਸਾ ਲੈਬਾਰਟਰੀ ਨੈਟਵਰਕ ਨੂੰ ਮਜ਼ਬੂਤ ਕਰਨ ਦੇ ਯੋਗ ਕਰੇਗਾ।

ਡੀਜੀ-ਸੀਐਸਆਈਆਰ ਸ਼੍ਰੀ ਸ਼ੇਖਰ ਸੀ ਮੰਡੇ, ਸੀਈਓ- ਐਫਐਸਐਸਏਆਈ ਸ਼੍ਰੀ ਅਰੁਣ ਸਿੰਘਲ , ਐਫਐਸਐਸਏਆਈ ਅਤੇ ਸੀਐਸਆਈਆਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਡੀਬੀਟੀ ਅਧੀਨ ਖੁਦਮੁਖਤਿਆਰ ਸੰਸਥਾ ਸੈਂਟਰ ਆਫ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈਸਿੰਗ (ਸੀਆਈਏਬੀ, ਮੁਹਾਲੀ) ਦੇ ਡਾ. ਅਮੂਲਿਆ ਕੇ ਪਾਂਡਾ, ਡਾ. ਸੁਦੇਸ਼ ਕੁਮਾਰ ਯਾਦਵ, ਡੀਬੀਟੀ ਦੇ ਵਿਗਿਆਨੀ ਅਤੇ ਸੀਐਸਆਈਆਰ ਲੈਬ ਦੇ ਡਾਇਰੈਕਟਰ ਡਾ.ਅਡਾਂਕੀ ਵੰਸੀ ਕ੍ਰਿਸ਼ਨ ; ਕੇਂਦਰੀ ਫੂਡ ਟੈਕਨੋਲੋਜੀਕਲ ਰਿਸਰਚ ਇੰਸਟੀਚਿਊਟ(ਸੀਐਫਟੀਆਰਆਈ, ਮੈਸੂਰ) ਦੇ ਡਾਇਰੈਕਟਰ ਸ਼੍ਰੀ ਕੇ ਐਮ ਕੇ ਐਸ ਰਾਘਵ ਰਾਓ,ਇੰਡੀਅਨ ਇੰਸਟੀਚਿਊਟ ਆਫ ਟੋਕਸਿਕੋਲੋਜੀ ਰਿਸਰਚ (ਆਈਆਈਟੀਆਰ, ਲਖਨ) ਦੇ ਡਾਇਰੈਕਟਰ ਡਾ. ਅਲੋਕ ਧਵਨ, ਇੰਸਟੀਚਿਊਟ ਆਫ ਹਿਮਾਲੀਅਨ ਬਾਇਓਰਿਸੋਰਸ ਟੈਕਨਾਲੋਜੀ (ਆਈਐਚਬੀਟੀ, ਪਾਲਮਪੁਰ)ਦੇ ਡਾਇਰੈਕਟਰ ਸੰਜੇ ਕੁਮਾਰਨੈਸ਼ਨਲ ਇੰਸਟੀਚਿਊਟ ਫਾਰ ਇੰਟਰਡਿਸਪਲਿਨਰੀ ਸਾਇੰਸ ਐਂਡ ਟੈਕਨੋਲੋਜੀ (ਐਨਆਈਆਈਐੱਸ, ਤਿਰੂਵਨੰਤਪੁਰਮ) ਦੇ ਡਾਇਰੈਕਟਰ ਡਾ. ਅਯੱਪਨਪਿਲਈ ਅਜੈਅਘੋਸ਼ ਅਤੇ ਨੌਰਥ ਈਸਟ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨੋਲੋਜੀ  ਦੇ ਡਾਇਰੈਕਟਰ ਡਾ. ਨਰਹਰੀ ਸਾਸ਼ਤਰੀ ਮਿਲਣੀ ਵਿੱਚ ਡਿਜੀਟਲ ਰੂਪ ਵਿੱਚ ਸ਼ਾਮਲ ਹੋਏ।

                                                                                         *****

MV/SG

HFW/e-Sanjeevani/7thAugust2020/2


(Release ID: 1644289) Visitor Counter : 283