ਸਿੱਖਿਆ ਮੰਤਰਾਲਾ

ਸਮਾਰਟ ਇੰਡੀਆ ਹੈਕਾਥਨ - 2020 ਦੇ ਚੌਥੇ ਐਡੀਸ਼ਨ (ਸਾੱਫਟਵੇਅਰ) ਦਾ ਗ੍ਰੈਂਡ ਫਿਨਾਲੇ ਅੱਜ ਸਮਾਪਤ ਹੋਇਆ

1000 ਤੋਂ ਵੱਧ ਮੁਲਕਾਂਕ ਤਿੰਨ ਦਿਨਾਂ ਸਲਾਹ ਅਤੇ ਮੁਲਾਂਕਣ ਦੀ ਵਿਸ਼ਾਲ ਪ੍ਰਕਿਰਿਆ ਵਿੱਚ ਸ਼ਾਮਲ ਹੋਏ
10,000 ਤੋਂ ਵੱਧ ਪ੍ਰਤੀਭਾਗੀਆਂ ਨੇ ਐਸਆਈਐਚ 2020 ਦੇ ਚੌਥੇ ਸੰਸਕਰਣ ਵਿਚ 36 ਘੰਟਿਆਂ ਲਈ ਮੁਕਾਬਲਾ ਕੀਤਾ, ਜੋ ਪੂਰੀ ਤਰ੍ਹਾਂ ਆਨਲਾਈਨ ਆਯੋਜਿਤ ਕੀਤਾ ਗਿਆ ਸੀ

Posted On: 04 AUG 2020 9:41PM by PIB Chandigarh

ਸਮਾਰਟ ਇੰਡੀਆ ਹੈਕਾਥਨ - 2020 ਦੇ ਚੌਥੇ ਐਡੀਸ਼ਨ (ਸਾੱਫਟਵੇਅਰ) ਦਾ ਗ੍ਰੈਂਡ ਫਿਨਾਲੇ 4 ਅਗਸਤ, 2020 ਨੂੰ ਸਮਾਪਤ ਹੋਇਆ। ਹੈਕਾਥਨ 1 ਤੋਂ 4 ਅਗਸਤ, 2020 ਤੱਕ ਦੇਸ਼ ਭਰ ਦੇ 40 ਵਰਚੁਅਲ ਨੋਡਲ ਕੇਂਦਰਾਂ ਵਿਖੇ ਇਕੋ ਸਮੇਂ ਆਯੋਜਿਤ ਕੀਤਾ ਗਿਆ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 1 ਅਗਸਤ 2020 ਨੂੰ ਵੀਡੀਓ ਕਾਨਫਰੰਸ ਜ਼ਰੀਏ ਵਿਸ਼ਵ ਦੇ ਸਭ ਤੋਂ ਵੱਡੇ ਹੈਕਾਥਨ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਆਤਮ ਨਿਰਭਰ ਭਾਰਤ ਬਣਾਉਣ ਦੇ ਤਰੀਕਿਆਂ ਦੇ ਨਾਲ ਨਵੀਆਂ ਐਪਲੀਕੇਸ਼ਨਾਂ ਨੂੰ ਨਵੀਨਤਮ ਕਰਨ ਦੇ ਯਤਨਾਂ ਲਈ ਨੌਜਵਾਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਆਈਪੀਐਸ ਟ੍ਰੇਨਿੰਗ ਅਕੈਡਮੀ, ਹੈਦਰਾਬਾਦ ਨਾਲ ਅਪਰਾਧ ਦਾ ਪਤਾ ਲਗਾਉਣ ਅਤੇ ਵਰਚੁਅਲ ਥਾਣੇ ਦੀ ਏਆਈ ਦੀ ਵਰਤੋਂ ਕਰਦਿਆਂ ਰੀਅਲ ਟਾਈਮ ਟਰੈਕਿੰਗ ਅਤੇ ਅਲਰਟ ਪ੍ਰਣਾਲੀਆਂ 'ਤੇ ਕੰਮ ਕਰਨ ਵਾਲੀਆਂ ਤਿੰਨ ਟੀਮਾਂ ਨਾਲ ਵੀ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਨੂੰ ਖੇਤਰ ਵਿਚਲੇ ਲੋਕਾਂ ਨਾਲ ਜੁੜਨਾ ਚਾਹੀਦਾ ਹੈ ਜੋ ਉਤਪਾਦ ਨੂੰ ਉਪਭੋਗਤਾ ਦੇ ਅਨੁਕੂਲ ਬਣਾਉਣ ਵਿਚ ਸਹਾਇਤਾ ਕਰੇਗਾ ਅਤੇ ਜਨਤਾ ਵਿਚ ਉਤਪਾਦ ਨੂੰ ਬਿਹਤਰ ਪਹੁੰਚ ਦੇਵੇਗਾ।

 

ਸਮਾਰਟ ਇੰਡੀਆ ਹੈਕਾਥਨ (ਐਸਆਈਐਚ) -2020 (ਸਾੱਫਟਵੇਅਰ ਐਡੀਸ਼ਨ) ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ 1 ਅਗਸਤ, 2020 ਨੂੰ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ 'ਨਿਸ਼ੰਕ' ਦੁਆਰਾ ਕੀਤਾ ਗਿਆ। ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਰਾਮਰਾਓ ਧੋਤਰੇ ਅਤੇ ਸਕੱਤਰ ਹਾਇਰ ਐਜੂਕੇਸ਼ਨ ਸ੍ਰੀ ਅਮਿਤ ਖਰੇ ਵੀ ਇਸ ਮੌਕੇ ਹਾਜ਼ਰ ਸਨ। ਉਦਘਾਟਨ ਦੌਰਾਨ ਸ੍ਰੀ ਪੋਖਰਿਆਲ ਨੇ ਕਿਹਾ, “ਐਸਆਈਐਚ ਵਿਦਿਆਰਥੀਆਂ ਨੂੰ ਇਕ ਯੋਧਾ ਦੀ ਤਰ੍ਹਾਂ ਖੜੇ ਹੋਣ ਅਤੇ ਆਪਣੇ ਰਸਤੇ ਬਾਰੇ ਫੈਸਲਾ ਕਰਨ ਦਾ ਭਰੋਸਾ ਮੁਹਈਆ ਕਰਾਉਂਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਐਸਆਈਐਚ ਦੌਰਾਨ ਆਉਣ ਵਾਲੇ ਵਿਚਾਰਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਵੇਗਾ।

 

ਕੋਵਿਡ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ, ਗ੍ਰੈਂਡ ਫਿਨਾਲੇ ਦਾ ਆਯੋਜਨ ਐਸਆਈਐਚ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਰਚੁਅਲ ਤੌਰ ਤੇ ਕੀਤਾ ਗਿਆ ਸੀ, ਜਿਸ ਨੇ ਪੂਰੇ ਦੇਸ਼ ਵਿੱਚ ਸਾਰੇ ਭਾਗੀਦਾਰਾਂ ਨੂੰ ਇੱਕ ਵਿਸ਼ੇਸ਼ ਤੌਰ ਤੇ ਬਣੇ ਐਡਵਾਂਸਡ ਐਸਆਈਐਚ ਪਲੇਟਫਾਰਮ ਨਾਲ ਜੋੜਿਆ ਡੈਲੀਗੇਟਾਂ, ਜੂਰੀਆਂ, ਵਿਦਿਆਰਥੀਆਂ, ਨੋਡਲ ਸੈਂਟਰ ਕਮੇਟੀ ਅਤੇ ਪ੍ਰਬੰਧਕਾਂ ਸਮੇਤ ਲਗਭਗ 10,000 ਮੈਂਬਰ ਐਸਆਈਐਚ 2020 ਨਾਲ ਸਬੰਧਤ ਸਨ, ਜਿਨ੍ਹਾਂ ਵਿਚ 1080 ਟੀਮਾਂ ਅਤੇ 705 ਸਲਾਹਕਾਰ (ਇੱਕ ਟੀਮ ਵਿੱਚ 6 ਪ੍ਰਤੀਭਾਗੀਦਾਰ ਦੇ ਵਿੱਚ ਹਿਸਾਬ ਨਾਲ 6480 ਭਾਗੀਦਾਰ) ਸ਼ਾਮਲ ਸਨ, ਨੇ ਭਾਰਤ ਵਿਚ 40 ਵੱਖ-ਵੱਖ ਕੇਂਦਰਾਂ ਵਿਚ 36 ਘੰਟਿਆਂ ਲਈ ਮੁਕਾਬਲੇਬਾਜ਼ੀ ਵਿੱਚ ਹਿੱਸਾ ਲਿਆ।

 

ਇਸ ਸਾਲ ਹੈਕੈਥਨ ਵਿੱਚ 70 ਸੰਗਠਨਾਂ ਨੇ ਸਮੱਸਿਆ ਬਿਆਨ ਪੈਦਾ ਕਰਨ ਵਾਲਿਆਂ ਦੇ ਤੌਰ ਤੇ ਹਿੱਸਾ ਲਿਆ। ਕੇਂਦਰੀ ਮੰਤਰਾਲਿਆਂ / ਵਿਭਾਗਾਂ, ਜਿਵੇਂ ਕਿ ਭਾਰਤੀ ਪੁਲਾੜ ਖੋਜ ਸੰਗਠਨ, ਪੁਲਿਸ ਖੋਜ ਅਤੇ ਵਿਕਾਸ ਬਿਊਰੋ, ਰੇਲਵੇ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਆਦਿ ਦੇ ਨਾਲ ਰਾਜ ਦੇ ਮੰਤਰਾਲਿਆਂ / ਵਿਭਾਗਾਂ , ਜਿਵੇਂ ਕਿ ਸਿੱਕਮ ਸਰਕਾਰ, ਗੋਆ ਸਰਕਾਰ, ਬਿਹਾਰ ਸਰਕਾਰ ਆਦਿ, ਅਤੇ ਹੋਰ ਨਿੱਜੀ ਉਦਯੋਗ, ਜਿਵੇਂ ਕਿ ਐਮਾਜੋਨ ਵੈਬ ਸੇਵਾਵਾਂ, ਯਾਮਾਹਾ ਮੋਟਰ ਸੇਵਾਵਾਂ ਆਦਿ ਐਸਆਈਐਚ 2020 ਵਿਚ ਭਾਈਵਾਲ ਸਨ.

 

ਐਸਆਈਐਚ ਦੇ ਇਸ ਸੰਸਕਰਣ ਦੌਰਾਨ ਕੁੱਲ 243 ਸਮੱਸਿਆ ਬਿਆਨ ਜੋ 11 ਵਿਸ਼ਿਆਂ ਤੇ ਆਧਾਰਤ ਸਨ ਤੇ ਕੰਮ ਕੀਤੇ ਗਏ ਸਨ। ਇਸ ਵਾਰ ਵੇਖੇ ਗਏ ਕੁਝ ਸਮਸਿਆ ਬਿਆਨਾਂ ਵਿੱਚ ਫਰਜ਼ੀ ਖਬਰਾਂ ਦੀ ਟਰੈਕਿੰਗ ਤੇ ਟਰੇਸਿੰਗ, ਆਫ਼ਤ ਪਛਾਣ ਅਤੇ ਚੇਤਾਵਨੀ ਪ੍ਰਣਾਲੀ ਲਈ ਯੂਏਵੀ, ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਨੈਟਵਰਕ ਸੰਪਰਕ, ਧੋਖੇ ਤੇ ਬਲੈਕਮੇਲਿੰਗ ਦੇ ਮਾਮਲਿਆਂ ਨੂੰ, ਵਿਸ਼ੇਸ਼ ਤੌਰ ਤੇ ਮਹਿਲਾਵਾਂ ਵਿਰੁੱਧ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਨਵੀਨਤਮ ਢੰਗ ਤਰੀਕਿਆਂ ਨੂੰ ਤਿਆਰ ਕਰਨਾ ਆਦਿ ਸ਼ਾਮਲ ਸੀ । ਕਈ ਸਮੱਸਿਆਵਾਂ ਦੇ ਬਿਆਨ 'ਆਤਮਾ-ਨਿਰਭਰ ਭਾਰਤ' ਨਾਲ ਵੀ ਜੁੜੇ ਹੋਏ ਸਨ, ਜਿਨ੍ਹਾਂ ਵਿੱਚ "ਈ ਮਾਰਕੀਟਪਲੇਸ, ਜਿਥੇ ਆਦਿਵਾਸੀ ਪ੍ਰਫੁੱਲਤ ਹੋ ਸਕਣ , ਮਾਰਕੀਟਿੰਗ ਕਰ ਸਕਣ ਅਤੇ ਆਪਣੇ ਉਤਪਾਦਾਂ, ਜਿਵੇਂ ਕਿ ਦਸਤਕਾਰੀ, ਕਲਾ, ਪੇਂਟਿੰਗਜ਼ ਅਤੇ ਛੋਟੇ ਜੰਗਲਾਤ ਉਤਪਾਦਾਂ ਆਦਿ ਦੀ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਮੁਹਈਆ ਕਰਵਾਈ ਗਈ ਡਿਲੀਵਰੀ ਪ੍ਰੋਵੀਜਨ ਅਤੇ ਆਨਲਾਈਨ ਈ ਪੇਮੈਂਟ ਦੇ ਪ੍ਰੋਮੋਸ਼ਨਸਲ ਡਿਸਕਾਉਂਟ ਨਾਲ ਵਿਕਰੀ ਆਦਿ ਨਾਲ ਸੰਬੰਧਤ ਸਮੱਸਿਆਵਾਂ ਵੀ ਸ਼ਾਮਲ ਸਨ।

 

ਇਸਰੋ ,ਇੱਕ ਐਸਆਈਐਚ 2020 ਸਮੱਸਿਆ ਬਿਆਨਾਂ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਵਿਦਿਆਰਥੀ ਟੀਮਾਂ ਦੁਆਰਾ ਕੀਤੇ ਕੰਮ ਤੋਂ ਇੰਨੇ ਹੈਰਾਨ ਹੋਏ ਕਿ ਐਸੋਸੀਏਟ ਡਾਇਰੈਕਟਰ, ਸਪੇਸ ਐਪਲੀਕੇਸ਼ਨ ਸੈਂਟਰ - ਇਸਰੋ ਨੇ ਤਿੰਨ ਟੀਮਾਂ ਨੂੰ 25000 ਰੁਪਏ ਦਾ ਵਾਧੂ ਸਰਪ੍ਰਾਈਜ਼ ਇਨਾਮ ਦੇਣ ਦੀ ਘੋਸ਼ਣਾ ਕੀਤੀ। ਇਸਰੋ ਦੇ ਨੋਡਲ ਅਫਸਰ, ਸ਼੍ਰੀ ਨੀਲੇਸ਼ ਦੇਸਾਈ ਨੇ ਭਾਗ ਲੈਣ ਵਾਲੀਆਂ ਟੀਮਾਂ ਦੁਆਰਾ ਜਾਰੀ ਕੀਤੇ ਕਾਰਜਾਂ ਦੀ ਮਿਹਨਤ, ਲਗਨ ਅਤੇ ਗੁਣਵੱਤਾ 'ਤੇ ਖੁਸ਼ੀ ਜ਼ਾਹਰ ਕੀਤੀ ਜਿਵੇਂ ਕਿ ਏਆਈ / ਐਮਐਲ ਤਕਨੀਕ, ਸਮਾਰਟ ਸੰਚਾਰ ਅਤੇ ਨੇਵੀਗੇਸ਼ਨ, ਜੀਓਮੈਟਿਕਸ ਦੀ ਵਰਤੋਂ ਕਰਦਿਆਂ ਰਿਮੋਟ ਸੈਂਸਿੰਗ ਡਾਟਾ ਪ੍ਰੋਸੈਸਿੰਗ ਆਦਿ।

 

1126 ਡੋਮੇਨ ਮਾਹਰ ਅਤੇ ਮੰਤਰਾਲਿਆਂ, ਸੰਸਥਾਵਾਂ ਅਤੇ ਉਦਯੋਗਾਂ ਦੇ ਮੁਲਾਂਕਕਾਂ ਨੇ ਗ੍ਰੈਂਡ ਫਿਨਾਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ 1080 ਟੀਮਾਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਮੁਲਾਂਕਣ ਕੀਤਾ 36 ਘੰਟੇ ਦੇ ਹੈਕੈਥਨ ਕੋਲ ਹਰੇਕ ਸਮੱਸਿਆ ਦੇ ਬਿਆਨ ਲਈ 1,00,000 / - ਰੁਪਏ ਦੀ ਇਨਾਮੀ ਰਾਸ਼ੀ ਸੀ
 

4 ਅਗਸਤ, 2020 ਨੂੰ ਇਕੋ ਸਮੇਂ 40 ਨੋਡਲ ਸੈਂਟਰਾਂ ਵਿਚ ਆਯੋਜਿਤ ਵੈਲਡਿਕਟਰੀ ਸੈਸ਼ਨ ਦੌਰਾਨ 220 ਜੇਤੂ ਟੀਮਾਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 12 ਟੀਮਾਂ ਨੇ ਵਿਦਿਆਰਥੀ ਇਨੋਵੇਸ਼ਨਨਾਲ ਜੁੜੇ ਪ੍ਰਾਜੈਕਟ ਵਿਕਸਤ ਕੀਤੇ; ਇਨ੍ਹਾਂ ਵਿਚ ਸਥਿਰ ਵਾਤਾਵਰਣ, ਖੇਡਾਂ ਅਤੇ ਤੰਦਰੁਸਤੀ, ਸਮਾਰਟ ਵਾਹਨ, ਸਮਾਰਟ ਟੈਕਸਟਾਈਲ, ਯਾਤਰਾ ਅਤੇ ਸੈਰ-ਸਪਾਟਾ, ਖੇਤੀਬਾੜੀ ਅਤੇ ਪੇਂਡੂ ਵਿਕਾਸ, ਸਮਾਰਟ ਸੰਚਾਰ, ਸਮਾਰਟ ਸਿਟੀਜ਼, ਵਿੱਤ ਊਰਜਾ / ਨਵਿਆਉਣਯੋਗ ਊਰਜਾ , ਸਮਾਰਟ ਸਿੱਖਿਆ, ਸੁਰੱਖਿਆ ਤੇ ਨਿਗਰਾਨੀ , ਸਿਹਤ ਸੰਭਾਲ , ਬਾਇਉਮੀਟ੍ਰਿਕ ਉਪਕਰਨ ਵਰਗੇ ਥੀਮ ਸ਼ਾਮਲ ਸਨ।

 

ਵਿਦਿਆਰਥੀਆਂ ਨੂੰ ਸਰਕਾਰੀ ਮੰਤਰਾਲਿਆਂ, ਨਿੱਜੀ ਖੇਤਰ ਦੀਆਂ ਸੰਸਥਾਵਾਂ ਦੇ ਅੰਦਰ ਦਰਪੇਸ਼ ਚੁਣੌਤੀਆਂ 'ਤੇ ਕੰਮ ਕਰਨ ਅਤੇ ਵਿਸ਼ਵ ਦੀਆਂ ਕੁਝ ਚੋਟੀ ਦੀਆਂ ਕੰਪਨੀਆਂ ਲਈ ਵਿਸ਼ਵ ਪੱਧਰੀ ਹੱਲ ਤਿਆਰ ਕਰਨ ਦਾ ਮੌਕਾ ਮਿਲਿਆ, ਇਸ ਤਰ੍ਹਾਂ ਇਨ੍ਹਾਂ ਖੇਤਰਾਂ ਨੂੰ ਦੇਸ਼ ਭਰ ਵਿਚੋਂ ਉੱਤਮ ਦਿਮਾਗ ਕਿਰਾਏ' ਤੇ ਲੈਣ ਵਿਚ ਸਹਾਇਤਾ ਕੀਤੀ ਗਈ

 

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਵੇਖੋ: https://www.sih.gov.in/

ਐਨ ਬੀ /ਏ ਕੇ ਜੇ



(Release ID: 1643498) Visitor Counter : 110


Read this release in: English , Urdu , Manipuri , Tamil