ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸਆਰ ਵਿਗਿਆਨੀਆਂ ਨੇ ਮਹਾਮਾਰੀ ਵਿੱਚ ਮਹੱਤਵਪੂਰਨ ਸੰਸਾਧਨਾਂ ਦਾ ਅਨੁਮਾਨ ਲਗਾਉਣ ਅਤੇ ਉਨ੍ਹਾਂ ਦੀ ਰਣਨੀਤੀ ਬਣਾਉਣ ਲਈ ਅਨੁਕੂਲ ਮਾਡਲ ਤਿਆਰ ਕੀਤਾ

Posted On: 02 AUG 2020 11:44AM by PIB Chandigarh

ਕਿਸੇ ਦੇਸ਼ ਵਿੱਚ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਸਿਹਤ ਸੰਭਾਲ਼ ਸਬੰਧੀ ਕੈਚ-22 ਸਥਿਤੀ ਦਾ ਸਾਹਮਣਾ ਕੀਤਾ ਜਾਂਦਾ ਹੈ। ਸੰਕਮਿਤਾਂ ਦੀ ਸਹੀ ਸੰਖਿਆ ਦਾ ਪਤਾ ਲਗਾਉਣ, ਉਨ੍ਹਾਂ ਨੂੰ ਆਇਸੋਲੇਟ ਕਰਨ ਲਈ ਵਿਸ਼ੇਸ਼ ਅਤੇ ਢੁਕਵੇਂ ਟੈਸਟ ਕਰਨ ਦੀ ਲੋੜ ਹੁੰਦੀ ਹੈ। ਅਤੇ ਨੋਵਲ ਟੈਸਟਾਂ ਨੂੰ ਵਧਾਉਣ ਲਈ, ਮਹੀਨਾ ਜਾਂ ਹਫ਼ਤਾ ਪਹਿਲਾਂ ਸੰਕ੍ਰਮਣ ਦੇ ਹੋਣ ਵਾਲੇ ਸੰਭਾਵਿਤ ਮਾਮਲਿਆਂ ਦੀ ਸੰਖਿਆ ਦਾ ਅਨੁਮਾਨ ਲਗਾਉਣ ਦੀ ਲੋੜ ਹੁੰਦੀ ਹੈ। ਫਿਰ ਇਸ ਸੰਖਿਆ ਦਾ ਉਪਯੋਗ ਰਾਸ਼ਟਰ ਦੇ ਹਰੇਕ ਜ਼ਿਲ੍ਹੇ ਵਿੱਚ ਸਿਹਤ ਸੇਵਾ ਸੂਚੀ ਦੀਆਂ ਲੋੜਾਂ ਦਾ ਅਨੁਮਾਨ ਲਗਾਉਣਾ ਚਾਹੀਦਾ ਹੈ। ਇਨ੍ਹਾਂ ਅਨੁਮਾਨਾਂ ਲਈ ਕੋਈ ਮਾਡਲ ਕਿਵੇਂ ਉਪਯੋਗ ਕਰਦਾ ਹੈ, ਜਦੋਂ ਮਾਡਲ ਦੇ ਇਨਪੁੱਟ ਅਨਿਸ਼ਚਤ ਮਾਪਦੰਡਾਂ ਨਾਲ ਵੱਡੇ ਪੈਮਾਨੇ ਤੇ ਹੋ ਸਕਦੇ ਹਨ?

 

ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ) ਦੇ ਵਿਗਿਆਨੀਆਂ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਤੇ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ) ਤਹਿਤ ਇੱਕ ਖੁਦਮੁਖਤਿਆਰ ਸੰਸਥਾਨ ਹੈ, ਉਸ ਨੇ ਇੱਕ ਅਨੁਕੂਲ ਰਣਨੀਤੀ ਦਾ ਉਪਯੋਗ ਕਰਦੇ ਹੋਏ ਇਸ ਨੂੰ ਹੱਲ ਕਰਨ ਲਈ ਇੱਕ ਮਾਡਲ ਵਿਕਸਿਤ ਕੀਤਾ ਹੈ ਜੋ ਕੋਵਿਡ-19 ਦੇ ਸ਼ੁਰੂਆਤੀ ਪੜਾਅ ਤੇ ਕੰਮ ਕਰਦਾ ਹੈ।

 

ਮਾਡਲ ਦਾ ਉਪਯੋਗ ਮੈਡੀਕਲ ਇਨਵੈਂਟਰੀ ਲੋੜਾਂ ਦੇ ਪ੍ਰਮੁੱਖ ਪਹਿਲੂਆਂ ਦਾ ਅਨੁਮਾਨ ਲਗਾਉਣ ਲਈ ਕੀਤਾ ਜਾ ਸਕਦਾ ਹੈ, ਇੱਕ ਗਣਨਾ ਜੋ ਟੈਸਟ ਸਮਰੱਥਾਵਾਂ ਅਤੇ ਮਹੱਤਵਪੂਰਨ ਦੇਖਭਾਲ਼ ਸੁਵਿਧਾਵਾਂ ਦੋਹਾਂ ਨੂੰ ਤੇਜ਼ ਕਰਨ ਲਈ ਲਾਜ਼ਮੀ ਹੈ ਜੋ ਮੌਤ ਦਰ ਨੂੰ ਘੱਟ ਕਰਨ ਲਈ ਲਾਜ਼ਮੀ ਹੈ। ਇਹ ਕੋਵਿਡ-19 ਲਈ ਬੇਹੱਦ ਪ੍ਰਾਸੰਗਿਕ ਹੋਵੇਗਾ ਕਿਉਂਕਿ ਰੋਗ ਚਰਿੱਤਰ ਅਤੇ ਲੋਕਾਂ ਦੇ ਵਿਵਹਾਰ ਪੈਟਰਨ ਬਦਲਦੇ ਰਹਿੰਦੇ ਹਨ ਅਤੇ ਦੂਜੀ ਲਹਿਰ ਵਿੱਚ ਰੋਗ ਪਸਾਰ ਅਤੇ ਪ੍ਰਬੰਧਨ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਤੋਂ ਪਹਿਲਾਂ ਅਨੁਮਾਨ ਲਗਾਉਣ ਵਾਲਿਆਂ ਲਈ ਨਿਰੰਤਰ ਸੁਚੇਤਤਾ ਦੀ ਲੋੜ ਹੁੰਦੀ ਹੈ।

 

ਇਹ ਮਾਡਲ ਫਿਜੀਕਲ ਰੀਵਿਊ ਈਜਨਰਲ ਵਿੱਚ ਪ੍ਰਕਾਸ਼ਨ ਲਈ ਸਵੀਕਾਰ ਕੀਤੀ ਗਈ ਟੀਮ ਦੇ ਹਾਲੀਆ ਕੰਮ ਤੇ ਅਧਾਰਿਤ ਹੈ ਜਿਸ ਵਿੱਚ ਉਨ੍ਹਾਂ ਨੇ ਦਿਖਾਇਆ ਕਿ ਮਾਪਦੰਡਾਂ (ਪੜਾਅ ਖੇਤਰ) ਦੀਆਂ ਪ੍ਰਤੀਨਿਧਤਾਵਾਂ ਦਾ ਉਪਯੋਗ ਕਰਕੇ ਮਾਪਦੰਡਾਂ ਅਤੇ ਰਿਪੋਰਟ ਕੀਤੇ ਗਏ ਸੰਕ੍ਰਮਣਾਂ ਦੀਆਂ ਅਨਿਸ਼ਚਿਤਾਵਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ।  ਇਹ ਤਰੁਟੀਆਂ ਨੂੰ ਘੱਟ ਕਰਦਾ ਹੈ, ਭੂਗੋਲਿਕ ਖੇਤਰਾਂ ਵਿੱਚ ਕਿਸੇ ਵੀ ਸਰਵਵਿਆਪਕਤਾ ਦਾ ਪਤਾ ਲਗਾਉਂਦਾ ਹੈ ਜੋ ਸਮਾਨ ਵਿਵਹਾਰ ਦਿਖਾਉਂਦੇ ਹਨ ਅਤੇ ਇੱਕ ਮਹੀਨੇ ਲਈ ਕੀਤੀਆਂ ਗਈਆਂ ਭਵਿੱਖਬਾਣੀਆਂ ਦੇ ਨਿਯਮਿਤ ਹਫ਼ਤਾਵਰੀ ਅੱਪਡੇਟ ਦਿੰਦਾ ਹੈ। ਇਸਦੇ ਇਲਾਵਾ ਸੰਕ੍ਰਮਣ ਦੇ ਦੋ ਸੁਤੰਤਰ ਅਨੁਮਾਨ ਲਗਾਉਣ ਲਈ ਰਿਪੋਰਟ ਕੀਤੀਆਂ ਗਈਆਂ ਮੌਤਾਂ ਅਤੇ ਸੰਕ੍ਰਮਣਾਂ ਦਾ ਇਲਾਜ ਕਰਕੇ, ਕੋਈ ਵੀ ਭਵਿੱਖਬਾਣੀ ਸੰਕ੍ਰਮਣਾਂ ਦੀ ਭਿੰਨਤਾ ਦੀ ਸੀਮਾ ਨੂੰ ਬਿਹਤਰ ਢੰਗ ਨਾਲ ਸਮਝ ਸਕਦਾ ਹੈ।

 

ਟੀਮ ਨੇ ਪ੍ਰਦਰਸ਼ਿਤ ਕੀਤਾ ਕਿ ਇਸ ਦ੍ਰਿਸ਼ਟੀਕੋਣ ਨਾਲ ਪਰੇ ਦੇਸ਼ਾਂ ਵਿੱਚ ਇਸ ਬਿਮਾਰੀ ਦੇ ਵਿਕਾਸ ਲਈ ਇੱਕ ਸਰਵਵਿਆਪਕਤਾ ਹੈ ਜੋ ਉਦੋਂ ਭਰੋਸੇਯੋਗ ਭਵਿੱਖਬਾਣੀ ਕਰਨ ਲਈ ਉਪਯੋਗ ਕੀਤੀ ਜਾ ਸਕਦੀ ਹੈ। ਇਹ ਪਹੁੰਚ ਮਹਾਮਾਰੀ ਦੌਰਾਨ ਆਈਸੀਯੂ, ਪੀਪੀਈ ਵਰਗੇ ਮਹੱਤਵਪੂਰਨ ਸੰਸਾਧਨਾਂ ਲਈ ਲਾਜ਼ਮੀ ਯੋਜਨਾ ਬਣਾਉਣ ਦੀ ਆਗਿਆ ਦਿੰਦੀ ਹੈ। ਪਹੁੰਚ ਵਿਆਖਿਆ ਦੀ ਸਰਲਤਾ ਅਤੇ ਸਮੇਂ ਨਾਲ ਅਨੁਕੂਲਤਾ ਲਈ ਤਿਆਰ ਕੀਤੀ ਗਈ ਹੈ।

 

ਜੇਐੱਨਸੀਏਐੱਸਆਰ ਦੀ ਅਗਵਾਈ ਵਾਲੀ ਬਹੁ-ਸੰਸਥਾਗਤ ਟੀਮ ਨੇ ਇਟਲੀ ਅਤੇ ਨਿਊਯਾਰਕ ਵਿੱਚ ਸੰਕ੍ਰਮਣ ਅਤੇ ਮੌਤਾਂ ਦੀ ਸੰਖਿਆ ਦਾ ਅਨੁਮਾਨ ਲਗਾ ਕੇ ਮਾਡਲ ਨੂੰ ਟੈਸਟ ਕੀਤਾ ਜੋ ਇੱਕ ਅਨੁਕੂਲੀ ਵਿਸ਼ੇਸ਼ ਪ੍ਰਕਿਰਿਆ ਤੇ ਅਧਾਰਿਤ ਹੈ ਜੋ ਸ਼ੁਰੂਆਤੀ ਉਪਲੱਬਧ ਡੇਟਾ ਦਾ ਉਪਯੋਗ ਕਰਦੀ ਹੈ ਅਤੇ ਇਹ ਦੱਸਦੀ ਹੈ ਕਿ ਸਾਡੀਆਂ ਭਵਿੱਖਬਾਣੀਆਂ ਅਸਲ ਨਤੀਜਿਆਂ ਨਾਲ ਮੇਲ ਖਾਂਦੀਆਂ ਹਨ। ਉਨ੍ਹਾਂ ਨੇ ਭਾਰਤ ਲਈ ਇੱਕ ਸਮਾਨ ਅਭਿਆਸ ਵੀ ਕੀਤਾ ਹੈ, ਜਿੱਥੇ ਸੰਕ੍ਰਮਣ ਅਤੇ ਮੌਤਾਂ ਦੀ ਸੰਖਿਆ ਦਾ ਅਨੁਮਾਨ ਲਗਾਉਣ ਦੇ ਇਲਾਵਾ ਉਨ੍ਹਾਂ ਨੇ ਇੱਕ ਸਥਾਨ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਲਈ ਮਹੱਤਵਪੂਰਨ ਸਰੋਤ ਜ਼ਰੂਰਤਾਂ ਦੀ ਅਨੁਮਾਨਤ ਸੀਮਾ ਵੀ ਦੱਸੀ ਹੈ।

 

‘‘ਗਣਿਤ ਮਾਡਲ ਅਤੇ ਸਿਮੁਲੇਸ਼ਨ ਕੋਵਿਡ-19 ਦੇ ਸਮੇਂ ਵਿੱਚ ਸਮਝ, ਯੋਜਨਾ ਅਤੇ ਫੈਸਲੇ ਲੈਣ ਦੇ ਕੁਝ ਮਹੱਤਵਪੂਰਨ ਉਪਕਰਨ ਹਨ। ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਇਹ ਉਦਾਹਰਨ ਅੱਗੇ ਖੋਜ ਸਮੂਹਾਂ ਵਿਚਕਾਰ ਮੁਕਾਬਲੇ ਦੀ ਬਜਾਏ ਸਹਿਯੋਗ ਦੀ ਸ਼ਕਤੀ ਨੂੰ ਸਾਹਮਣੇ ਲਿਆਉਂਦੀ ਹੈ।

 

(ਸਵੀਕਾਰ ਕੀਤੇ ਕਾਰਜ ਦੇ ਪ੍ਰਕਾਸ਼ਨ ਲਿੰਕ : https://journals.aps.org/pre/accepted/af070R4dEddE8a1a91d51021b998187c4d3f3e4b0

 

ਜ਼ਿਆਦਾ ਜਾਣਕਾਰੀ ਲਈ ਪ੍ਰੋਫੈਸਰ ਸੰਤੋਸ਼ ਅੰਸ਼ੂਮਾਲੀ ਨਾਲ ਸੰਪਰਕ (ansumali@jncasr.ac.in , 09449799801) ਕੀਤਾ ਜਾ ਸਕਦਾ ਹੈ।)

 

*****

 

ਐੱਨਬੀ/ਕੇਜੀਐੱਸ



(Release ID: 1643084) Visitor Counter : 188