ਪੇਂਡੂ ਵਿਕਾਸ ਮੰਤਰਾਲਾ

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਡਿਜੀਟਲ ਇੰਡੀਆ ਲੈਂਡ ਰਿਕਾਰਡ ਮੌਡਰਨਾਈਜੇਸ਼ਨ ਪ੍ਰੋਗਰਾਮ (ਡੀਆਈਐੱਲਆਰਐੱਮਪੀ) ਵਿੱਚ ਬਿਹਤਰੀਨ ਪਿਰਤਾਂ ਬਾਰੇ ਪੁਸਤਕ ਜਾਰੀ ਕੀਤੀ

Posted On: 31 JUL 2020 7:39PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਲੈਂਡ ਰਿਸੋਰਸਿਜ਼ ਵਿਭਾਗ (ਡੀਓਐੱਲਆਰ) ਦੀ "ਡਿਜੀਟਲ ਇੰਡੀਆ ਲੈਂਡ ਰਿਕਾਰਡ ਮੌਡਰਨਾਈਜੇਸ਼ਨ ਪ੍ਰੋਗਰਾਮ (ਡੀਆਈਐੱਲਆਰਐੱਮਪੀ) ਵਿੱਚ ਬਿਹਤਰੀਨ ਪਿਰਤਾਂ" 'ਤੇ ਪੁਸਤਕ ਜਾਰੀ ਕੀਤੀ। ਇਹ ਪੁਸਤਕ ਖੇਤਰੀ ਅਤੇ ਰਾਸ਼ਟਰੀ ਕਾਰਜਸ਼ਾਲਾਵਾਂ ਦੇ ਦੌਰਾਨ ਰਾਜਾਂ ਦੁਆਰਾ ਦਿੱਤੀਆ ਗਈਆ ਪੇਸ਼ਕਾਰੀਆਂ 'ਤੇ ਅਧਾਰਿਤ ਹੈ।

 

 

ਇਸ ਪਬਲੀਕੇਸ਼ਨ ਵਿੱਚ ਰਾਸ਼ਟਰੀ ਨੀਤੀ ਫਰੇਮਵਰਕ ਅਤੇ ਅਧਿਐਨ ਵਿੱਚ ਸ਼ਾਮਲ ਨੌਂ ਰਾਜਾਂ ਕਰਨਾਟਕ, ਆਂਧਰ ਪ੍ਰਦੇਸ਼, ਗੁਜਰਾਤ,ਹਰਿਆਣਾ,ਮਹਾਰਾਸ਼ਟਰ,ਤ੍ਰਿਪੁਰਾ,ਹਿਮਾਚਲ ਪ੍ਰਦੇਸ਼,ਝਾਰਖੰਡ ਅਤੇ ਰਾਜਸਥਾਨ ਵਿੱਚ ਲੈਂਡ ਰਿਕਾਰਡਸ ਮੌਡਰਨਾਈਜੇਸ਼ਨ ਦੇ ਲਈ ਅਪਣਾਏ ਗਏ 'ਬਿਹਤਰੀਨ ਪਿਰਤਾਂ' ਦੀ ਸੂਚੀ ਦਿੱਤੀ ਗਈ ਹੈ। ਇਸ ਵਿੱਚ ਵਿਭਿੰਨ ਪ੍ਰਕਿਰਿਆਵਾਂ ਜਿਸ ਤਰ੍ਹਾਂ (ਰਜਿਸਟਰੇਸ਼ਨ,ਇੰਤਕਾਲ,ਸਰਵੇਖਣ,ਬੰਦੋਬਸਤ,ਜ਼ਮੀਨ ਪ੍ਰਾਪਤੀ) ਤਕਨੀਕੀ ਪਹਿਲ ਅਤੇ ਕਾਨੂੰਨੀ ਅਤੇ ਸੰਸਥਾਗਤ ਪਹਿਲੂਆਂ ਦੇ ਲਾਗੂ ਕਰਨ ਵਿੱਚ ਤਰੁੱਟੀਆਂ ਨੂੰ ਵੀ ਕਵਰ ਕੀਤਾ ਗਿਆ ਹੈ।

 

ਇਸ ਦੇ ਆਰੰਭ ਤੋਂ ਡਿਜੀਟਲ ਇੰਡੀਆ ਇੰਡੀਆ ਲੈਂਡ ਰਿਕਾਰਡ ਮੌਡਰਨਾਈਜੇਸ਼ਨ ਪ੍ਰੋਗਰਾਮ (ਡੀਆਈਐੱਲਆਰਐੱਮਪੀ) ਦੇ ਤਹਿਤ ਕਾਫੀ ਤਰੱਕੀ ਹੋਈ ਹੈ। ਇਸ ਦਾ ਵੇਰਵਾ ਨਿਮਨ ਅਨੁਸਾਰ ਹੈ :-

 

i.          23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੈਂਡ ਰਿਕਾਰਡ ਦਾ ਕੰਪਿਊਟਰੀਕਰਣ (90% ਤੋਂ ਜ਼ਿਆਦਾ) ਪੂਰਾ ਹੋ ਚੁੱਕਿਆ ਹੈ ਅਤੇ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਫੀ ਪ੍ਰਗਤੀ ਹੋਈ ਹੈ।

 

ii.         ਭੂਮੀ ਨਕਸ਼ੇ ਦਾ ਡਿਜਟਿਲੀਕਰਨ 19 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ (90% ਤੋਂ ਜ਼ਿਆਦਾ) ਪੂਰਾ ਹੋ ਚੁੱਕਿਆ ਹੈ ਅਤੇ 9 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਫੀ ਪ੍ਰਗਤੀ ਹੋਈ ਹੈ।

 

iii.        ਰਜਿਸਟਰੀਕਰਣ ਦਾ ਕੰਪਿਊਟਰੀਕਰਣ (ਐੱਸਆਰਓ) 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ (90% ਤੋਂ ਜ਼ਿਆਦਾ) ਪੂਰਾ ਹੋ ਚੁੱਕਿਆ ਹੈ ਅਤੇ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਫੀ ਪ੍ਰਗਤੀ ਹੋਈ ਹੈ।

 

iv.     ਮਾਲ ਦਫਤਰ ਦੇ ਨਾਲ ਐੱਸਆਰਓ ਦਾ ਏਕੀਕਰਣ 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ (90% ਤੋਂ ਜ਼ਿਆਦਾ) ਪੂਰਾ ਹੋ ਚੁੱਕਿਆ ਹੈ ਅਤੇ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਫੀ ਪ੍ਰਗਤੀ ਹੋਈ ਹੈ।

ਇਸ ਅਵਸਰ 'ਤੇ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਇੱਕ ਚੰਗਾ ਲੈਂਡ ਰਿਕਾਰਡ ਸਿਸਟਮ ਕਿਸੇ ਵੀ ਦੋਸਤਾਨਾ ਅਤੇ ਪ੍ਰਗਤੀਸ਼ੀਲ ਸਮਾਜ ਦੇ ਲਈ ਜ਼ਰੂਰੀ ਹੈ।ਭਾਰਤ ਵਿੱਚ ਪਿਛਲੇ ਕੁਝ ਸਾਲਾਂ ਦੇ ਦੌਰਾਨ ਤਰੁੱਟੀ-ਰਹਿਤ, ਛੇੜਛਾੜ ਰਹਿਤ ਅਤੇ ਸਹਿਜਤਾ ਨਾਲ ਉਪਲੱਬਧ ਲੈਂਡ ਰਿਕਾਰਡ 'ਤੇ ਫੋਕਸ ਰਿਹਾ ਹੈ। ਇਹ ਪੁਸਤਕ ਵਿਭਿੰਨ ਬਿਹਤਰੀਨ ਪ੍ਰਣਾਲੀਆਂ ਦਾ ਸੰਕਲਨ ਹੈ,ਜੋ ਡੀਆਈਐੱਲਆਰਐੱਮਪੀ ਦੇ ਲਾਗੂ ਕਰਨ ਸਬੰਧੀ ਵਿਭਿੰਨ ਮੁੱਦਿਆਂ,ਚੁਣੌਤੀਆਂ ਅਤੇ ਖਤਰਿਆਂ ਦਾ ਹੱਲ ਕਰਨ 'ਤੇ ਜ਼ੋਰ ਦਿੰਦੀ ਹੈ।

 

ਇਸ ਪੁਸਤਕ ਵਿੱਚ ਬੇਹਤਰ ਲੈਂਡ ਰਿਕਾਰਡ ਪ੍ਰਬੰਧਨ ਦੇ ਲਈ ਰਾਜਾਂ ਦੁਆਰਾ ਅਪਣਾਏ ਗਏ ਤੰਤਰ ਦੇ ਬਾਰੇ ਵਿੱਚ ਬਹੁਤ ਹੀ ਵਿਗਿਆਨਕ ਰੂਪ ਨਾਲ ਵਿਚਾਰ-ਵਟਾਂਦਰਾ ਕੀਤੀ ਗਿਆ ਹੈ। ਇਹ ਪੁਸਤਕ ਜ਼ਿਆਦਾ ਵਿਆਪਕ ਵਾਸਤਵਿਕ ਸਮਝ ਨੂੰ ਪ੍ਰਾਪਤ ਕਰਨ ਦੇ ਲਈ ਨਵੀਂ ਪ੍ਰਣਾਲੀਆਂ ਨੂੰ ਅਪਣਾਉਣ ਵਿੱਚ ਇਨੋਵੇਸ਼ਨ ਖੇਤਰਾਂ ਦੀ ਪਹਿਚਾਣ ਦੇ ਲਈ ਉਪਯੋਗੀ ਇਨਪੁੱਟ ਪਦਾਨ ਕਰੇਗੀ ਅਤੇ ਰਾਜਾਂ ਦੀ ਸਹਾਇਤਾ ਕਰੇਗੀ। ਇਹ ਆਖਰਕਾਰ ਭੂਮੀ ਸ਼ਾਸਨ ਪ੍ਰਣਾਲੀ ਵਿੱਚ ਸੁਧਾਰ, ਭੂਮੀ ਵਿਵਾਦਾਂ ਵਿੱਚ ਕਮੀ, ਬੇਨਾਮੀ ਲੈਣ-ਦੇਣ ਦੀ ਰੋਕਥਾਮ ਅਤੇ ਵਿਆਪਕ ਏਕੀਕ੍ਰਿਤ ਭੂਮੀ ਸੂਚਨਾ ਪ੍ਰਬੰਧਨ ਪ੍ਰਣਾਲੀ ਵਿੱਚ ਸੁਧਾਰ ਕਰੇਗੀ।

                                                             ****

 

ਏਪੀਐੱਸ/ਐੱਸਜੀ



(Release ID: 1642781) Visitor Counter : 137