ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੇਆਈਸੀਆਈ ਦੀ ਕੁਮਹਾਰ ਸਸ਼ਕਤੀਕਰਨ ਯੋਜਨਾ ਤਹਿਤ 100 ਇਲੈਕਟ੍ਰਿਕ ਚਾਕ ਵੰਡੇ

ਸ਼੍ਰੀ ਨਰੇਂਦਰ ਮੋਦੀ ਦਾ ਸੁਪਨਾ ਹੈ ਕਿ ਦੇਸ਼ ਦੀ ਪ੍ਰਾਚੀਨ ਕਲਾ ਸਸ਼ਕਤ ਹੋਵੇ ਅਤੇ ਹਰ ਵਿਅਕਤੀ ਆਪਣੇ ਹੁਨਰ ਨਾਲ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਯੋਗਦਾਨ ਦੇਵੇ- ਸ਼੍ਰੀ ਅਮਿਤ ਸ਼ਾਹ


ਭਾਰਤੀ ਸ਼ਿਲਪ ਕਲਾ ਦੇ ਵਾਹਕ ਸਾਡੇ ਕੁਮਹਾਰ ਭਾਈਆਂ-ਭੈਣਾਂ ਨੂੰ ਟੈਕਨੋਲੋਜੀ ਨਾਲ ਜੋੜ ਕੇ ਅਸੀਂ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾ ਸਕਦੇ ਹਾਂ ਅਤੇ ਉਨ੍ਹਾਂ ਦੀ ਉਤਪਾਦਨ ਸਮਰੱਥਾ ਨੂੰ ਵੀ ਵਧਾ ਸਕਦੇ ਹਾਂ - ਕੇਂਦਰੀ ਗ੍ਰਹਿ ਮੰਤਰੀ


ਕੁਮਹਾਰ ਭਾਈਚਾਰੇ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਰੇਲਵੇ ਦੇ ਨਾਲ ਟਾਈ-ਅੱਪ ਸਹਿਤ ਉਚਿਤ ਮਾਰਕਿਟਿੰਗ ਚੈਨਲ ਮੁਹੱਈਆ ਕਰਵਾਉਣ ਦੀ ਵਿਵਸਥਾ ਬਣਾਈ ਜਾਵੇਗੀ – ਸ਼੍ਰੀ ਅਮਿਤ ਸ਼ਾਹ

Posted On: 24 JUL 2020 7:46PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੰਚਿਤ ਕੁਮਹਾਰ ਭਾਈਚਾਰੇ ਦੇ ਸਸ਼ਕਤੀਕਰਨ ਅਤੇ  ਉਸ ਨੂੰ ਆਤਮਨਿਰਭਰ ਭਾਰਤਅਭਿਯਾਨ ਨਾਲ ਜੋੜਨ ਲਈ ਅੱਜ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਆਈਸੀਆਈ) ਦੁਆਰਾ ਚਲਾਈ ਜਾ ਰਹੀ ਕੁਮਹਾਰ ਸਸ਼ਕਤੀਕਰਨ ਯੋਜਨਾਦੇ 100 ਟ੍ਰੇਨਿੰਗ ਪ੍ਰਾਪਤ ਕਾਰੀਗਰਾਂ ਨੂੰ 100 ਬਿਜਲੀ ਚਾਕ ਵੰਡੇ। ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਆਪਣੇ ਸੰਸਦੀ ਹਲਕੇ ਗਾਂਧੀਨਗਰ ਵਿੱਚ ਬਿਜਲੀ ਚਾਕ ਵੰਡੇ।

 

1.jpg

 

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੱਖ-ਵੱਖ ਯੋਜਨਾਵਾਂ ਜ਼ਰੀਏ ਕਮਜ਼ਰੋ ਵਰਗ ਨੂੰ ਸਥਾਈ ਰੋਜਗਾਰ ਦੇ ਅਵਸਰ ਪ੍ਰਦਾਨ ਕਰਨ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਨੂੰ ਉਮੀਦ ਹੈ ਕਿ ਕੇਵੀਆਈਸੀ ਵੰਚਿਤ ਵਰਗਾਂ ਦੇ ਲਾਭ ਲਈ ਕੰਮ ਕਰਨਾ ਜਾਰੀ ਰਖੇਗਾ ਅਤੇ  ਕੁਮਹਾਰ ਸਸ਼ਕਤੀਕਰਨ ਯੋਜਨਾਕੁਮਹਾਰ ਭਾਈਚਾਰੇ ਨੂੰ ਆਤਮਨਿਰਭਰਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਅਵਸਰ ਤੇ ਸ਼੍ਰੀ ਅਮਿਤ ਸ਼ਾਹ ਨੇ ਪੰਜ ਕੁਮਹਾਰਾਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਨੂੰ ਕੇਵੀਆਈਸੀ ਦੁਆਰਾ ਮਿੱਟੀ ਦੇ ਬਰਤਨ ਬਣਾਉਣ ਲਈ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਭਾਵੀ ਯਤਨਾਂ ਲਈ ਇਲੈਕਟ੍ਰਿਕ ਚਾਕ ਅਤੇ ਹੋਰ ਉਪਕਰਣ ਪ੍ਰਦਾਨ ਕੀਤੇ ਗਏ ਹਨ।

2.jpg

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਸ਼ਿਲਪ ਕਲਾ ਦੇ ਵਾਹਕ ਸਾਡੇ ਕੁਮਹਾਰ ਭਾਈਆਂ-ਭੈਣਾਂ ਨੂੰ ਟੈਕਨੋਲੋਜੀ ਨਾਲ ਜੋੜ ਕੇ ਅਸੀਂ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾ ਸਕਦੇ ਹਾਂ ਅਤੇ ਉਨ੍ਹਾਂ ਦੀ ਉਤਪਾਦਨ ਸਮਰੱਥਾ ਨੂੰ ਵੀ ਵਧਾ ਸਕਦੇ ਹਾਂ। ਕੇਂਦਰੀ ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਕੁਮਹਾਰ ਸਸ਼ਕਤੀਕਰਨ ਯੋਜਨਾ ਦੁਆਰਾ ਮਿੱਟੀ ਦੇ ਬਰਤਨਾਂ ਦੀ ਪਰੰਪਰਾਗਤ ਕਲਾ ਨੂੰ ਮੁੜ ਸੁਰਜੀਤ ਕਰਦੇ ਹੋਏ ਸੀਮਾਂਤ ਕੁਮਹਾਰ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ ਅਤੇ ਇਹ ਭਾਈਚਾਰੇ ਨੂੰ ਸਸ਼ਕਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਤ ਹੋਵੇਗਾ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤਰਫੋਂ ਇਲੈਕਟ੍ਰਿਕ ਚਾਕ ਦੀ ਵੰਡ ਗੁਜਰਾਤ ਦੇ ਲੋਕਾਂ ਲਈ ਇੱਕ ਤੋਹਫਾ ਹੈ। ਮੋਦੀ ਸਰਕਾਰ ਪ੍ਰਜਾਪਤੀ ਭਾਈਚਾਰੇ ਦੀ ਬਿਹਤਰ ਆਜੀਵਿਕਾ ਲਈ ਹਮੇਸ਼ਾ ਚਿੰਤਤ ਹੈ ਅਤੇ ਮੈਂ ਆਪਣੇ ਕੁਮਹਾਰਾਂ ਦੇ ਜੀਵਨ ਵਿੱਚ ਆਏ ਬਦਲਾਵਾਂ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੁਮਹਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਉਤਪਾਦਾਂ ਨੂੰ ਵੇਚਣ ਲਈ ਰੇਲਵੇ ਨਾਲ ਟਾਈ-ਅੱਪ ਸਹਿਤ ਉਚਿਤ ਮਾਰਕਿਟਿੰਗ ਚੈਨਲ ਪ੍ਰਦਾਨ ਕਰਨ ਦੀ ਵਿਵਸਥਾ ਬਣਾਈ ਜਾਵੇਗੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਦਾ ਸੁਪਨਾ ਹੈ ਕਿ ਦੇਸ਼ ਦੀ ਪ੍ਰਾਚੀਨ ਕਲਾ ਸਸ਼ਕਤ ਹੋਵੇ ਅਤੇ ਹਰ ਵਿਅਕਤੀ ਆਪਣੇ ਹੁਨਰ ਨਾਲ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਯੋਗਦਾਨ ਦੇਵੇ। ਕੁਮਹਾਰ ਸਸ਼ਕਤੀਕਰਨ ਯੋਜਨਾਕੁਮਹਾਰ ਭਾਈਚਾਰੇ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਮਹੱਤਵਪੂਰਨ ਕਦਮ ਹੈ।

 

ਕੇਵੀਆਈਸੀ ਨੇ ਗਾਂਧੀਨਗਰ ਜ਼ਿਲ੍ਹੇ ਵਿੱਚ 14 ਪਿੰਡਾਂ ਦੇ 100 ਕੁਮਹਾਰਾਂ ਨੂੰ ਟ੍ਰੇਨਿੰਗ ਦਿੱਤੀ ਹੈ ਅਤੇ 100 ਇਲੈਕਟ੍ਰਿਕ ਪਹੀਏ ਤੇ 10 ਬਲੰਜਰ ਮਸ਼ੀਨਾਂ ਵੰਡੀਆਂ ਹਨ। ਕੁਮਹਾਰ ਸਸ਼ਕਤੀਕਰਨ ਯੋਜਨਾਤਹਿਤ ਕੁਮਹਾਰਾਂ ਦੀ ਔਸਤ ਆਮਦਨ ਲਗਭਗ 3000 ਰੁਪਏ ਪ੍ਰਤੀ ਮਹੀਨਾ ਤੋਂ ਵਧ ਕੇ ਲਗਭਗ 12,000 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ।

 

 

*****

 

 

ਐੱਨਡਬਲਿਊ/ਆਰਕੇ/ਪੀਕੇ/ਐੱਸਐੱਸ/ਡੀਡੀਡੀ


(Release ID: 1641219) Visitor Counter : 124