ਖੇਤੀਬਾੜੀ ਮੰਤਰਾਲਾ

ਆਣੰਦ, ਗੁਜਰਾਤ ਵਿਖੇ ਵਿਸ਼ਵ ਪੱਧਰ ਦੀ ਅਤਿਆਧੁਨਿਕ ਸ਼ਹਿਦ ਟੈਸਟਿੰਗ ਲੈਬਾਰਟਰੀ ਦਾ ਉਦਘਾਟਨ

ਸਰਕਾਰ ਨੇ 'ਬਾਗਬਾਨੀ ਦੇ ਸੰਗਠਿਤ ਵਿਕਾਸ ਮਿਸ਼ਨ' ਅਤੇ 'ਮਧੂਮੱਖੀ ਪਾਲਣ ਦੇ ਰਾਸ਼ਟਰੀ ਮਿਸ਼ਨ' ਅਧੀਨ ਮਧੂਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਾਂ ਕੀਤੀਆਂ ਹਨ - ਸ਼੍ਰੀ ਨਰੇਂਦਰ ਸਿੰਘ ਤੋਮਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ


ਮਧੂਮੱਖੀ ਪਾਲਣ ਨਾਲ ਮਿੱਠੀ ਕ੍ਰਾਂਤੀ ਲਿਆਉਣ ਵਿੱਚ ਮਦਦ ਮਿਲੇਗੀ, ਸ਼ਹਿਦ ਟੈਸਟਿੰਗ ਲੈਬਾਰਟਰੀ ਨਾਲ ਵਧੀਆ ਕੁਆਲਿਟੀ ਦੇ ਸ਼ਹਿਦ ਦੇ ਉਤਪਾਦਨ ਅਤੇ ਇਸ ਨੂੰ ਹੋਰ ਦੇਸ਼ਾਂ ਨੂੰ ਬਰਾਮਦ ਕਰਨ ਵਿੱਚ ਮਦਦ ਮਿਲੇਗੀ - ਸ਼੍ਰੀ ਗਿਰੀਰਾਜ ਸਿੰਘ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ

Posted On: 24 JUL 2020 6:00PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਆਣੰਦ (ਗੁਜਰਾਤ) ਵਿਖੇ ਵਿਸ਼ਵ ਪੱਧਰ ਦੀ ਅਤਿਆਧੁਨਿਕ ਸ਼ਹਿਦ ਟੈਸਟਿੰਗ ਲੈਬਾਰਟਰੀ, ਜੋ ਕਿ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਨੇ ਰਾਸ਼ਟਰੀ ਮਧੂਮੱਖੀ ਬੋਰਡ (ਐੱਨਬੀਬੀ) ਦੀ ਮਦਦ ਨਾਲ ਸਥਾਪਤ ਕੀਤੀ ਹੈ, ਦਾ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਉਦਯੋਗ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦੀ ਹਾਜ਼ਰੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ ਇਸ ਮੌਕੇ ਤੇ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਅਤੇ ਸ਼੍ਰੀਕਾਂਤ ਚੌਧਰੀ, ਕੇਂਦਰੀ (ਐੱਫਏਐੱਚ ਐਂਡ ਡੀ) ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲੀਅਨ ਅਤੇ ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ

 

 

ਇਸ ਮੌਕੇ ਉੱਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੁਆਰਾ ਸ਼ਹਿਦ ਦਾ ਉਤਪਾਦਨ ਅਤੇ ਮਾਰਕਿਟਿੰਗ ਕਰਨ ਅਤੇ ਖੇਤੀ ਵਿੱਚ ਵਧੇਰੇ ਮੁਨਾਫਾ ਕਮਾ ਕੇ ਮਿੱਠੀ ਕ੍ਰਾਂਤੀ ਲਿਆਉਣ ਦੇ ਸੁਪਨੇ ਦਾ ਜ਼ਿਕਰ ਕੀਤਾ ਮੀਟਿੰਗ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪ੍ਰਤੀਬੱਧ ਹੈ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਉੱਦਮ ਕਿਸਾਨਾਂ ਦੀ ਆਮਦਨ ਦੇ ਵਾਧੇ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਸਕਦਾ ਹੈ ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਮੰਤਰਾਲਾ ਨੇ 'ਬਾਗਬਾਨੀ ਦੇ ਸੰਗਠਿਤ ਵਿਕਾਸ ਮਿਸ਼ਨ' (ਐੱਮਆਈਡੀਐੱਚ) ਅਤੇ 'ਮਧੂਮੱਖੀ ਪਾਲਣ ਦੇ ਰਾਸ਼ਟਰੀ ਮਿਸ਼ਨ' ਅਧੀਨ ਮਧੂਮੱਖੀਆਂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਈ ਕਾਰਵਾਈਆਂ ਕੀਤੀਆਂ ਹਨ ਅਤੇ ਇਨ੍ਹਾਂ ਮਿਸ਼ਨਾਂ ਨੂੰ ਰਾਸ਼ਟਰੀ ਮਧੂਮੱਖੀ ਬੋਰਡ ਅਤੇ ਰਾਜਾਂ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ

 

ਸ਼੍ਰੀ ਤੋਮਰ ਨੇ ਇਸ ਗੱਲ ਦੀ ਲੋੜ ਪ੍ਰਗਟਾਈ ਕਿ ਵਿਗਿਆਨਕ ਢੰਗ ਨਾਲ ਮਧੂਮੱਖੀ ਪਾਲਣ ਅਤੇ ਵਧੀਆ ਕਿਸਮ ਦੇ ਸ਼ਹਿਦ ਅਤੇ ਸ਼ਹਿਦ ਤੋਂ ਬਣੇ ਉਤਪਾਦਾਂ ਨੂੰ ਤਿਆਰ ਕਰਨ ਅਤੇ ਕਿਸਾਨਾਂ, ਮਧੂਮੱਖੀ ਪਾਲਕਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਵਿੱਚ ਮਧੂਮੱਖੀ ਪਾਲਣ ਵਾਲੇ ਅਦਾਰੇ ਕਾਇਮ ਕਰਕੇ ਆਮਦਨ ਦੇ ਵਾਧੂ ਸੋਮੇ ਪੈਦਾ ਕਰਨ ਲਈ ਜਾਗਰੂਕਤਾ ਪੈਦਾ ਕੀਤੀ ਜਾਵੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਰਾਸ਼ਟਰੀ ਮਧੂਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐੱਨਬੀਐੱਚਐੱਮ) 2 ਸਾਲਾਂ ਲਈ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਪ੍ਰਧਾਨ ਮੰਤਰੀ ਦੇ ਗਾਓਂ, ਗ਼ਰੀਬ ਅਤੇ ਕਿਸਾਨ ਦੇ ਵਿਕਾਸ ਦੇ ਸੁਪਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਦ ਦੀ ਮੱਖੀ ਪਾਲਣ ਦੇ ਕੰਮ ਨਾਲ ਕਿਸਾਨਾਂ ਅਤੇ ਗ੍ਰਾਮੀਣ ਗ਼ਰੀਬਾਂ ਦੇ ਕਮਾਈ ਦੇ ਸਾਧਨਾਂ ਵਿੱਚ ਤਬਦੀਲੀ ਆਵੇਗੀ ਜਿਸ ਨਾਲ ਖੇਤੀ ਦਾ ਨਿਰੰਤਰ ਵਿਕਾਸ ਹੋ ਸਕੇਗਾ

 

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ, ਰਾਸ਼ਟਰੀ ਮਧੂਮੱਖੀ ਬੋਰਡ, ਖਾਦੀ ਅਤੇ ਗ੍ਰਾਮੀਣ ਉਦਯੋਗ ਕਾਰਪੋਰੇਸ਼ਨ, ਨੀਤੀ ਘੜਨ ਵਾਲਿਆਂ, ਕਿਸਾਨਾਂ ਅਤੇ ਮਧੂਮੱਖੀ ਪਾਲਣ ਵਾਲਿਆਂ ਦਾ ਇਸ ਕਾਰਜ ਵਿੱਚ ਉਨ੍ਹਾਂ ਦੀ ਦੇਣ ਅਤੇ ਨਿਰੰਤਰ ਹਿਮਾਇਤ ਲਈ ਧੰਨਵਾਦ ਕੀਤਾ ਖੇਤੀਬਾੜੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਧੂਮੱਖੀ ਕਾਲੋਨੀਆਂ, ਸ਼ਹਿਦ ਦੇ ਉਤਪਾਦਨ, ਪ੍ਰੋਸੈੱਸਿੰਗ, ਮਾਰਕਿਟਿੰਗ ਅਤੇ ਬਰਾਮਦ ਵਧਾਈ ਜਾਵੇ, ਜਿਸ ਨਾਲ ਜੀਡੀਪੀ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਗ੍ਰਾਮੀਣ ਆਰਥਿਕਤਾ ਨੂੰ ਹੁਲਾਰਾ ਮਿਲੇਗਾ

 

ਇਸ ਮੌਕੇ ਤੇ ਬੋਲਦੇ ਹੋਏ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਸ਼ਹਿਦ ਦੇ ਉਤਪਾਦਨ ਵਿੱਚ ਮਿਲਾਵਟ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਸ਼ਹਿਦ ਵਿੱਚ ਫਰੁਕਟੋਸ ਕੌਰਨ ਸਿਰਪ ਜਾਂ ਚਾਵਲ, ਸਾਬੂਦਾਣਾ, ਗੰਨਾ ਅਤੇ ਚੁੰਕਦਰ ਦੇ ਸਿਰਪ ਦੀ ਮਿਲਾਵਟ ਕੀਤੀ ਜਾਂਦੀ ਹੈ ਕਿਉਂਕਿ ਇਹ ਚੀਜ਼ਾਂ ਸਸਤੀਆਂ ਹਨ ਅਤੇ ਸ਼ਹਿਦ ਦੇ ਸਾਈਕੋ-ਰਸਾਇਣ ਗੁਣਾਂ ਨਾਲ ਮਿਲਦੀਆਂ ਜੁਲਦੀਆਂ ਹਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਦੇਸ਼ ਵਿੱਚ ਅਜਿਹੀਆਂ ਦਖਲਅੰਦਾਜ਼ੀਆਂ ਰਾਹੀਂ 'ਮਿੱਠੀ ਕ੍ਰਾਂਤੀ' ਵੱਲ ਧਿਆਨ ਤਬਦੀਲ ਕਰਨ ਲਈ ਧੰਨਵਾਦ ਕੀਤਾ ਉਨ੍ਹਾਂ ਹੋਰ ਕਿਹਾ ਕਿ ਸ਼ਹਿਦ ਟੈਸਟਿੰਗ ਦੀ ਲੈਬਾਰਟਰੀ ਦੀ ਸਥਾਪਨਾ ਨਾਲ ਵਧੀਆ ਕੁਆਲਿਟੀ ਦਾ ਸ਼ਹਿਦ ਤਿਆਰ ਹੋਵੇਗਾ ਅਤੇ ਵਿਦੇਸ਼ਾਂ ਨੂੰ ਭੇਜਿਆ ਜਾ ਸਕੇਗਾ ਉਨ੍ਹਾਂ ਹੋਰ ਸੁਝਾਅ ਦਿੱਤਾ ਕਿ ਵਨਸਪਤੀ ਅਧਾਰਿਤ ਫਸਲਾਂ ਦੇ ਉਤਪਾਦਨ ਨੂੰ ਵਧਾਇਆ ਜਾਵੇ ਤਾਕਿ ਸ਼ਹਿਦ ਅਤੇ ਉਸ ਤੋਂ ਬਣੇ ਉਤਪਾਦਾਂ ਦਾ ਉਤਪਾਦਨ ਵਧ ਸਕੇ

 

ਕੇਂਦਰੀ ਰਾਜ ਮੰਤਰੀਆਂ ਸ਼੍ਰੀ ਪੁਰਸ਼ੋਤਮ ਰੁਪਾਲਾ, ਸ਼੍ਰੀ ਕੈਲਾਸ਼ ਚੌਧਰੀ, ਡਾ. ਸੰਜੀਵ ਬਾਲਯਾਨ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸੁਝਾਅ ਦਿੱਤਾ ਕਿ ਦੇਸ਼ ਵਿੱਚ ਸ਼ਹਿਦ ਟੈਸਟ ਕਰਨ ਦੀਆਂ ਹੋਰ ਲੈਬਾਰਟਰੀਆਂ ਕਾਇਮ ਕੀਤੀਆਂ ਜਾਣ

 

ਐੱਫਐੱਸਐੱਸਏਆਈ ਅਤੇ ਐੱਨਡੀਡੀਬੀ ਦੇ ਪੈਮਾਨਿਆਂ ਉੱਤੇ ਅਧਾਰਿਤ ਵਿਸ਼ਵ ਪੱਧਰ ਦੀ ਸਥਾਪਤ ਕੀਤੀ ਗਈ ਇਸ ਲੈਬਾਰਟਰੀ ਵਿੱਚ ਸਾਰੀਆਂ ਸੁਵਿਧਾਵਾਂ ਮੌਜੂਦ ਹਨ ਅਤੇ ਇੱਥੇ ਟੈਸਟ ਕਰਨ ਦੇ ਢੰਗ /ਪ੍ਰੋਟੋਕੋਲ ਵਿਕਸਿਤ ਹੋਏ ਹਨ ਜਿਨ੍ਹਾਂ ਨੂੰ ਕਿ ਨੈਸ਼ਨਲ ਐਕਰੀਡਿਟੇਸ਼ਨ ਬੋਰ਼ਡ ਫਾਰ ਟੈਸਟਿੰਗ ਐਂਡ ਕੈਲੀਬਰੇਸ਼ਨ ਲੈਬਾਰਟਰੀਜ਼ (ਐੱਨਏਬੀਐੱਲ) ਦੁਆਰਾ ਮਾਨਤਾ ਮਿਲੀ ਹੋਈ ਹੈ ਐੱਫਐੱਸਐੱਸਏਆਈ ਨੇ ਸ਼ਹਿਦ, ਮੋਮ ਅਤੇ ਰੌਇਲ ਜੈਲੀ ਦੇ ਨਵੇਂ ਮਿਆਰ ਨੋਟੀਫਾਈ ਕੀਤੇ ਹਨ

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਵਿਗਿਆਨਕ ਮਧੂਮੱਖੀ ਉਤਪਾਦਨ ਦੇ ਦੋ ਦਿਨਾ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਦਾ ਵੀ ਉਦਘਾਟਨ ਕੀਤਾ ਇਹ ਪ੍ਰੋਗਰਾਮ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਦੁਆਰਾ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਟ੍ਰੇਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

 

*****

 

ਏਪੀਐੱਸ/ ਐੱਸਜੀ



(Release ID: 1641118) Visitor Counter : 165