ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਬਾਲ ਗੰਗਾਧਰ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੇ ਜਨਮ ਦਿਵਸ ਉੱਤੇ ਸ਼ਰਧਾਂਜਲੀਆਂ ਦਿੱਤੀਆਂ

ਉਪ ਰਾਸ਼ਟਰਪਤੀ ਨੇ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਸਕੂਲੀ ਪੁਸਤਕਾਂ ਵਿੱਚ ਪ੍ਰਤਿਸ਼ਠਿਤ ਰਾਸ਼ਟਰੀ ਆਗੂਆਂ ਅਤੇ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ, ਦੇਸ਼ ਭਗਤੀ ਅਤੇ ਵੀਰਤਾ ਦੀਆਂ ਕਹਾਣੀਆਂ 'ਤੇ ਵਧੇਰੇ ਫੋਕਸ ਕਰਨ ਦਾ ਸੱਦਾ ਦਿੱਤਾ


ਲੋਕਾਂ ਨੂੰ ਸੁਤੰਤਰਤਾ ਸੈਨਾਨੀਆਂ ਦੇ ਸੁਪਨੇ ਸਾਕਾਰ ਕਰਨ ਲਈ ਪ੍ਰਯਤਨ ਕਰਨ ਵਾਸਤੇ ਕਿਹਾ

Posted On: 23 JUL 2020 3:36PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਸਕੂਲੀ ਪੁਸਤਕਾਂ ਵਿੱਚ  ਪ੍ਰਤਿਸ਼ਠਿਤ ਰਾਸ਼ਟਰੀ ਨੇਤਾਵਾਂ ਅਤੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ, ਦੇਸ਼ ਭਗਤੀ ਅਤੇ ਬਹਾਦਰੀ ਦੀਆਂ ਕਹਾਣੀਆਂ 'ਤੇ  ਵਧੇਰੇ ਧਿਆਨ ਦੇਣ ਦਾ ਸੱਦਾ ਦਿੱਤਾ।

 

ਮਹਾਨ ਆਜ਼ਾਦੀ ਘੁਲਾਟੀਆਂ- ਬਾਲ ਗੰਗਾਧਰ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਵਸ ਦੇ ਮੌਕੇ ਉੱਤੇ ਅੱਜ ਇੱਕ ਫੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਲੋਕਾਂ ਨੂੰ ਕਿਹਾ ਕਿ ਉਹ ਇਸ  ਮਹਾਨ ਦੇਸ਼ ਪ੍ਰਤੀ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰਯਤਨ ਕਰਨ।

 

ਉਨ੍ਹਾਂ ਨੇ ਮੀਡੀਆ ਨੂੰ ਵੀ ਤਾਕੀਦ ਕੀਤੀ ਕਿ ਉਹ ਸਿਰਫ਼ ਯਾਦਗਾਰੀ ਅਵਸਰਾਂ ਨੂੰ ਕਵਰ ਕਰਨ  ਦੀ ਬਜਾਏ ਅਜ਼ਾਦੀ ਘੁਲਾਟੀਆਂ ਅਤੇ ਰਾਸ਼ਟਰੀ ਨੇਤਾਵਾਂ ਦੀਆਂ ਗਾਥਾਵਾਂ ਦਾ ਬਾਕਾਇਦਾ ਉੱਲੇਖ ਕਰਨ।

 

ਲੋਕਮਾਨਯ ਤਿਲਕ ਅਤੇ ਚੰਦਰ ਸ਼ੇਖਰਆਜ਼ਾਦ ਦੇ ਯੋਗਦਾਨ 'ਤੇ ਚਾਨਣਾ ਪਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਨੂੰ ਅਕਾਰ ਦੇਣ ਵਿੱਚ ਉੱਘੀਆਂ ਅਤੇ ਪ੍ਰੇਰਨਾਦਾਇਕ ਭੂਮਿਕਾਵਾਂ ਨਿਭਾਈਆਂ।

 

ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਅਤੇ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੁਆਰਾ ਪਾਏ ਅਨਮੋਲ ਯੋਗਦਾਨ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਬਸਤੀਵਾਦੀ ਤਾਕਤਾਂ ਅਕਸਰ ਬਾਲ ਗੰਗਾਧਰ ਤਿਲਕ ਨੂੰ ਭਾਰਤੀ ਅਸ਼ਾਂਤੀ ਦਾ ਪਿਤਾਮਾਕਿਹਾ ਕਰਦੀਆਂ ਸਨ, ਉਹ ਸਵਰਾਜਦੇ ਪਹਿਲੇ ਅਤੇ ਸਭ ਤੋਂ ਸ਼ਕਤੀਸ਼ਾਲੀ ਹਿਮਾਇਤੀਆਂ ਵਿੱਚੋਂ ਇੱਕ ਸੀ। ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਇੱਕ ਵਿਦਵਾਨ, ਗਣਿਤ ਸ਼ਾਸਤਰੀ, ਫ਼ਿਲਾਸਫ਼ਰ, ਪੱਤਰਕਾਰ, ਸਮਾਜ ਸੁਧਾਰਕ ਅਤੇ ਇੱਕ ਕੱਟੜ ਰਾਸ਼ਟਰਵਾਦੀ ਸਨ।

 

ਉਪ ਰਾਸ਼ਟਰਪਤੀ ਨੇ ਕਿਹਾ, “ਉਨ੍ਹਾਂ ਦੇ ਪ੍ਰਸਿੱਧ ਐਲਾਨ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾਨੂੰ ਭਾਰਤ ਦੇ ਭਵਿੱਖ ਦੇ  ਇਨਕਲਾਬੀਆਂ ਲਈ ਇੱਕ ਸ਼ਕਤੀਸ਼ਾਲੀ ਬਿਗਲ ਵਜੋਂ ਪੇਸ਼ ਕੀਤਾ ਗਿਆ ਸੀ।

 

ਉਪ ਰਾਸ਼ਟਰਪਤੀ ਨੇ ਲੋਕਮਾਨਯ ਤਿਲਕ ਦੀ ਰਾਸ਼ਟਰੀ ਭਾਵਨਾ ਨੂੰ ਉਭਾਰਨ ਅਤੇ ਸ਼੍ਰੀ ਗਣੇਸ਼ ਪੂਜਾ ਜਿਹੇ ਘਰੇਲੂ  ਉਤਸਵਾਂ ਨੂੰ ਸਰਵਜਨਕ ਗਣੇਸ਼ੋਤਸਵ ਵਿੱਚ ਤਬਦੀਲ ਕਰਕੇ ਇਸ ਨੂੰ ਸਾਖ਼ਰ ਸ੍ਰੇਸ਼ਠ ਲੋਕਾਂ ਦੇ ਘੇਰੇ ਵਿੱਚੋਂ ਬਾਹਰ ਲਿਆਉਣ ਲਈ ਸ਼ਲਾਘਾ ਕੀਤੀ।  

 

ਉਨ੍ਹਾਂ ਨੇ ਲੋਕਾਂ ਦੀ ਰਾਜਨੀਤਿਕ ਚੇਤਨਾ ਜਗਾਉਣ ਵਿੱਚ ਲੋਕਮਾਨਯ ਤਿਲਕ ਦੀ ਮਲਕੀਅਤ ਅਤੇ ਸੰਪਾਦਕੀ ਵਾਲੀਆਂ ਦੋ, ਸਪਤਾਹਿਕ ਅਖਬਾਰਾਂ  - ਕੇਸਰੀ ਅਤੇ ਦ ਮਹਰੱਟਾ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ।

 

ਇਹ ਜ਼ਿਕਰ ਕਰਦਿਆਂ ਕਿ ਲੋਕਮਾਨਯ 1884 ਵਿੱਚ ਬਣੀ ਡੈੱਕਨ ਐਜੂਕੇਸ਼ਨ ਸੋਸਾਇਟੀ ਦੇ ਸੰਸਥਾਪਿਕਾਂ ਵਿਚੋਂ ਇੱਕ ਸਨ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਲੋਕਤੰਤਰ ਅਤੇ ਉਦਾਰਵਾਦ ਦੇ ਵਿਚਾਰਾਂ ਦੇ ਪ੍ਰਸਾਰ ਵਿੱਚ ਸਿੱਖਿਆ ਨੂੰ ਇੱਕ ਬਲ-ਵਰਧਕ ਵਜੋਂ ਦੇਖਦੇ ਸਨ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਹ ਜਨ-ਸਾਖਰਤਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਸਨ।

 

ਚੰਦਰ ਸ਼ੇਖਰ ਆਜ਼ਾਦ ਦੇ ਦੇਸ਼ ਭਗਤੀ ਪ੍ਰਤੀ ਉਤਸ਼ਾਹ, ਬਹਾਦਰੀ ਅਤੇ ਨਿਰਸੁਆਰਥ ਭਾਵਨਾ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਲ ਕਰ ਲਿਆ ਗਿਆ ਸੀ।

 

ਸ਼੍ਰੀ ਨਾਇਡੂ ਨੇ ਸਰਬਉੱਚ ਅਗਵਾਈ ਦੇ ਹੁਨਰ ਅਤੇ ਸੰਗਠਨਾਤਮਿਕ ਸਮਰੱਥਾ ਲਈ ਆਜ਼ਾਦ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਕਿ ਐੱਚਆਰਏ ਨੂੰ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ (ਐੱਚਆਰਐੱਸਏ) ਵਜੋਂ ਪੁਨਰਗਠਿਤ ਕਰਨ ਅਤੇ ਇਸ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ।

ਅਜ਼ਾਦ ਨੂੰ ਭਗਤ ਸਿੰਘ ਸਣੇ ਕਈ ਅਜ਼ਾਦੀ ਘੁਲਾਟੀਆਂ ਦੇ ਇੱਕ ਮੈੱਨਟਰ, ਦਾਰਸ਼ਨਿਕ ਅਤੇ ਮਾਰਗ-ਦਰਸ਼ਕ ਕਰਾਰ  ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ 25 ਸਾਲ ਦੀ ਉਮਰ ਵਿੱਚ ਆਜ਼ਾਦਸੁਤੰਤਰਤਾ ਅੰਦੋਲਨ ਦੇ ਸਭ ਤੋਂ ਪ੍ਰੇਰਨਾਦਾਇਕ ਨੌਜਵਾਨ ਨੇਤਾਵਾਂ ਵਿੱਚੋਂ ਇੱਕ ਸਨ।

 

*******

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1640782) Visitor Counter : 304