ਨੀਤੀ ਆਯੋਗ
ਭਾਰਤ-ਅਮਰੀਕਾ ਰਣਨੀਤਕ ਊਰਜਾ ਭਾਈਵਾਲੀ: ਸਥਿਰ ਵਿਕਾਸ ਸਤੰਭ ਭਾਰਤ ਊਰਜਾ ਮਾਡਲਿੰਗ ਫੋਰਮ 2 ਜੁਲਾਈ, 2020 ਨੂੰ ਲਾਂਚ
Posted On:
15 JUL 2020 5:06PM by PIB Chandigarh
ਸਥਿਰ ਵਿਕਾਸ ਸਤੰਭ ਭਾਰਤ ਦਾ ਇੱਕ ਮਹੱਤਵਪੂਰਨ ਸਤੰਭ ਹੈ-ਅਮਰੀਕੀ ਰਣਨੀਤੀ ਊਰਜਾ ਭਾਈਵਾਲੀ ਦੀ ਸਹਿ ਪ੍ਰਧਾਨਗੀ ਨੀਤੀ ਆਯੋਗ ਅਤੇ ਯੂਐੱਸਏਆਈਡੀ ਵੱਲੋਂ ਕੀਤੀ ਗਈ। ਐੱਸਜੀ ਸਤੰਭ ਤਿੰਨ ਪ੍ਰਮੁੱਖ ਗਤੀਵਿਧੀਆਂ ਦੇ ਰੂਪ ਵਿੱਚ ਘੱਟ ਕਾਰਬਨ ਟੈਕਨੋਲੋਜੀਆਂ ’ਤੇ ਊਰਜਾ ਡੇਟਾ ਪ੍ਰਬੰਧਨ, ਊਰਜਾ ਮਾਡਲਿੰਗ ਅਤੇ ਸਹਿਯੋਗ ’ਤੇ ਜ਼ੋਰ ਦਿੰਦਾ ਹੈ।
2 ਜੁਲਾਈ, 2020 ਨੂੰ ਸਥਿਰ ਵਿਕਾਸ ਸਤੰਭ ਦੀ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਵਿੱਚ ਭਾਰਤ ਊਰਜਾ ਮਾਡਲਿੰਗ ਫੋਰਮ ਦੀ ਸ਼ੁਰੂਆਤ ਕੀਤੀ ਗਈ। ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਊਰਜਾ ਮਾਡਲਿੰਗ ਫੋਰਮ ਮੌਜੂਦ ਹਨ।
ਸੰਯੁਕਤ ਰਾਜ ਅਮਰੀਕਾ ਵਿੱਚ ਐਨਰਜ਼ੀ ਮਾਡਲਿੰਗ ਫੋਰਮ (ਈਐੱਮਐੱਫ) ਦੀ ਸਥਾਪਨਾ 1976 ਵਿੱਚ ਸਟੈਨਫੋਰਡ ਯੂਨੀਵਰਸਿਟੀ ਵਿੱਚ ਸਰਕਾਰ, ਉਦਯੋਗ, ਯੂਨੀਵਰਸਿਟੀਆਂ ਅਤੇ ਹੋਰ ਖੋਜ ਸੰਗਠਨਾਂ ਦੇ ਪ੍ਰਮੁੱਖ ਮਾਡਲਿੰਗ ਮਾਹਿਰਾਂ ਅਤੇ ਫੈਸਲਾ ਕਰਤਿਆਂ ਨੂੰ ਜੋੜਨ ਲਈ ਕੀਤੀ ਗਈ ਸੀ। ਫੋਰਮ ਊਰਜਾ ਅਤੇ ਵਾਤਾਵਰਣ ਦੇ ਚਾਰੋ ਪਾਸੇ ਮੌਜੂਦ ਸਮਕਾਲੀ ਮੁੱਦਿਆਂ ’ਤੇ ਚਰਚਾ ਕਰਨ ਲਈ ਇੱਕ ਨਿਰਪੱਖ ਮੰਚ ਪ੍ਰਦਾਨ ਕਰਦਾ ਹੈ।
ਭਾਰਤ ਵਿੱਚ ਮਾਡਲਿੰਗ ਫੋਰਮ ਹੋਣ ਦੀ ਕੋਈ ਰਸਮੀ ਅਤੇ ਵਿਵਸਥਿਤ ਪ੍ਰਕਿਰਿਆ ਨਹੀਂ ਸੀ, ਫਿਰ ਵੀ ਟੀਈਆਰਆਈ, ਆਈਆਰਏਡੀਈ, ਸੀਐੱਸਟੀਈਪੀ, ਐੱਨਸੀਏਈਆਰ ਆਦਿ (TERI, IRADe, CSTEP, CEEW, NCAER) ਜਿਹੇ ਵਿਭਿੰਨ ਥਿੰਕ ਟੈਂਕ/ਖੋਜ ਸੰਗਠਨ ਲਗਾਤਾਰ ਸਥਿਤੀਆਂ ਦਾ ਵਿਕਾਸ ਕਰਦੇ ਰਹੇ ਅਤੇ ਵਾਤਾਵਰਣ ਅਤੇ ਜੰਗਲਾਤ ਮੰਤਰਾਲਾ (ਐੱਮਓਈਐੱਫ) ਅਤੇ ਸੀਸੀ ਅਤੇ ਹੋਰ ਸਬੰਧਿਤ ਮੰਤਰਾਲਿਆਂ ਸਮੇਤ ਲਾਜ਼ਮੀ ਇਨਪੁਟਸ ਪ੍ਰਦਾਨ ਕਰਨ ਲਈ ਮਾਡਲਿੰਗ ਅਧਿਐਨ ਅਤੇ ਵਿਸ਼ਲੇਸ਼ਣ ਰਾਹੀਂ ਯੋਗਦਾਨ ਕਰ ਰਹੇ ਹਨ ਜਿਨ੍ਹਾਂ ਵਿੱਚ ਨੀਤੀ ਆਯੋਗ ਵੀ ਸ਼ਾਮਲ ਹੈ।
ਭਾਰਤ ਊਰਜਾ ਮਾਡਲਿੰਗ ਫੋਰਮ ਇਸ ਯਤਨ ਨੂੰ ਗਤੀ ਦੇਵੇਗਾ ਅਤੇ ਇਸ ਦਾ ਟੀਚਾ ਹੋਵੇਗਾ:
• ਮਹੱਤਵਪੂਰਨ ਊਰਜਾ ਅਤੇ ਵਾਤਾਵਰਣ ਨਾਲ ਸਬੰਧਿਤ ਮੁੱਦਿਆਂ ਦੀ ਜਾਂਚ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ।
• ਫੈਸਲਾ ਲੈਣ ਦੀ ਪ੍ਰਕਿਰਿਆ ਸਬੰਧੀ ਭਾਰਤ ਸਰਕਾਰ ਨੂੰ ਸੂਚਿਤ ਕਰਨਾ,
• ਮਾਡਲਿੰਗ ਟੀਮਾਂ, ਸਰਕਾਰ ਅਤੇ ਗਿਆਨ ਭਾਈਵਾਲਾਂ, ਫੰਡ ਦੇਣ ਵਾਲਿਆਂ ਵਿਚਕਾਰ ਸਹਿਯੋਗ ਵਿੱਚ ਸੁਧਾਰ,
• ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਸੁਚਾਰੂ ਬਣਾਉਣਾ, ਉੱਚ ਗੁਣਵੱਤਾ ਵਾਲੇ ਅਧਿਐਨ ਦਾ ਉਤਪਾਦਨ ਯਕੀਨੀ ਬਣਾਉਣਾ।
• ਵਿਭਿੰਨ ਪੱਧਰਾਂ ’ਤੇ ਵਿਭਿੰਨ ਖੇਤਰਾਂ ਵਿੱਚ ਗਿਆਨ ਪਾੜੇ ਦੀ ਪਹਿਚਾਣ ਕਰਨੀ,
• ਭਾਰਤੀ ਸੰਸਥਾਨਾਂ ਦੀ ਸਮਰੱਥਾ ਦਾ ਨਿਰਮਾਣ।
ਨੀਤੀ ਆਯੋਗ ਸ਼ੁਰੂ ਵਿੱਚ ਫੋਰਮ ਦੀਆਂ ਗਤੀਵਿਧੀਆਂ ਦਾ ਤਾਲਮੇਲ ਕਰੇਗਾ ਅਤੇ ਇਸ ਦੀ ਸੰਰਚਨਾ ਨੂੰ ਅੰਤਿਮ ਰੂਪ ਦੇਵੇਗਾ। ਫੋਰਮ ਵਿੱਚ ਗਿਆਨ ਭਾਈਵਾਲ, ਡੇਟਾ ਏਜੰਸੀਆਂ ਅਤੇ ਸਬੰਧਿਤ ਸਰਕਾਰੀ ਮੰਤਰਾਲੇ ਸ਼ਾਮਲ ਹੋਣਗੇ।
***
ਵੀਆਰਆਰਕੇ/ਏਕੇਪੀ
(Release ID: 1638940)
Visitor Counter : 199