ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੈਬਨਿਟ ਨੇ ਅਤਿਰਿਕਤ ਅਨਾਜ ਦੀ ਵੰਡ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਜੁਲਾਈ ਤੋਂ ਪੰਜ ਮਹੀਨੇ ਹੋਰ ਵਧਾ ਕੇ ਨਵੰਬਰ, 2020 ਤੱਕ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
08 JUL 2020 4:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਕੋਵਿਡ-19 ਨਾਲ ਨਜਿੱਠਣ ਦੇ ਆਰਥਿਕ ਉਪਾਅ ਦੇ ਰੂਪ ਵਿੱਚ ਕੇਂਦਰੀ ਪੂਲ ਤੋਂ ਅਨਾਜ ਦੀ ਅਤਿਰਿਕਤ ਵੰਡ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੀ ਮਿਆਦ ਜੁਲਾਈ ਤੋਂ ਪੰਜ ਮਹੀਨੇ ਹੋਰ ਵਧਾ ਕੇ ਨਵੰਬਰ, 2020 ਤੱਕ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਭਾਰਤ ਸਰਕਾਰ ਨੇ ਦੇਸ਼ ਵਿੱਚ ਕੋਵਿਡ-19 ਤੋਂ ਉਤਪੰਨ ਆਰਥਿਕ ਵਿਘਨਾਂ ਦੇ ਕਾਰਨ ਗ਼ਰੀਬਾਂ ਨੂੰ ਹੋ ਰਹੀਆਂ ਭਾਰੀ ਕਠਿਨਾਈਆਂ ਨੂੰ ਦੂਰ ਕਰਨ ਲਈ ਮਾਰਚ 2020 ਵਿੱਚ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦਾ ਐਲਾਨ ਕੀਤਾ ਸੀ। ਇਸ ਪੈਕੇਜ ਵਿੱਚ ਹੋਰ ਗੱਲਾਂ ਦੇ ਇਲਾਵਾ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮ-ਜੀਕੇਏਵਾਈ) ’ ਦਾ ਲਾਗੂਕਰਨ ਵੀ ਸ਼ਾਮਲ ਹੈ ਜਿਸ ਦੇ ਜ਼ਰੀਏ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨਐੱਫਐੱਸਏ) ਤਹਿਤ ਕਵਰ ਕੀਤੇ ਗਏ ਲਗਭਗ 81 ਕਰੋੜ ਲਾਭਾਰਥੀਆਂ ਨੂੰ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਅਤਿਰਿਕਤ ਅਨਾਜ (ਚਾਵਲ/ਕਣਕ) ਮੁਫ਼ਤ ਉਪਲੱਬਧ ਕਰਵਾਇਆ ਜਾ ਰਿਹਾ ਹੈ, ਤਾਕਿ ਗ਼ਰੀਬ ਅਤੇ ਕਮਜ਼ੋਰ ਪਰਿਵਾਰ/ਲਾਭਾਰਥੀ ਕਿਸੇ ਵੀ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਕੀਤੇ ਬਿਨਾ ਹੀ ਅਸਾਨੀ ਨਾਲ ਅਨਾਜ ਪ੍ਰਾਪਤ ਕਰ ਸਕਣ। ਇਸ ਪ੍ਰੋਗਰਾਮ ਤਹਿਤ ਸ਼ੁਰੂ ਵਿੱਚ ਤਿੰਨ ਮਹੀਨੇ ਯਾਨੀ ਅਪ੍ਰੈਲ, ਮਈ ਅਤੇ ਜੂਨ ਲਈ ਮਫ਼ਤ ਅਨਾਜ ਉਪਲੱਬਧ ਕਰਵਾਇਆ ਗਿਆ ਸੀ।
ਹਾਲਾਂਕਿ, ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਨਿਰੰਤਰ ਮਦਦ ਕਰਨ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਐੱਮ-ਜੀਕੇਏਵਾਈ ਯੋਜਨਾ ਦੀ ਮਿਆਦ ਨੂੰ ਅਗਲੇ 5 ਮਹੀਨਿਆਂ ਯਾਨੀ ਜੁਲਾਈ-ਨਵੰਬਰ 2020 ਤੱਕ ਲਈ ਹੋਰ ਵਧਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਪੀਐੱਮ-ਜੀਕੇਏਵਾਈ ਤਹਿਤ ਇਸ ਵਿਭਾਗ ਨੇ 30 ਮਾਰਚ 2020 ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਭਗ 120 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਅਨਾਜ ਦੀ ਵੰਡ ਕੀਤੀ ਸੀ, ਜਿਸ ਦੀ ਵੰਡ ਤਿੰਨ ਮਹੀਨੇ (ਅਪ੍ਰੈਲ-ਜੂਨ, 2020) ਦੌਰਾਨ ਕੀਤੀ ਜਾਣੀ ਸੀ। ਉਸੇ ਅਨੁਸਾਰ, ਐੱਫਸੀਆਈ ਅਤੇ ਹੋਰ ਰਾਜ ਏਜੰਸੀਆਂ ਨੇ ਇਸ ਵਿਸ਼ੇਸ਼ ਯੋਜਨਾ ਤਹਿਤ ਵੰਡ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੁੱਲ 120 ਲੱਖ ਮੀਟ੍ਰਿਕ ਟਨ ਅਨਾਜ ਵਿੱਚੋਂ 116.5 ਲੱਖ ਮੀਟ੍ਰਿਕ ਟਨ (97 % ) ਤੋਂ ਵੀ ਅਧਿਕ ਅਨਾਜਦੀ ਡਿਲਿਵਰੀ ਕਰ ਦਿੱਤੀ ਹੈ। ਹੁਣ ਤੱਕ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸੰਯੁਕਤ ਰੂਪ ਨਾਲ ਅਪ੍ਰੈਲ - ਜੂਨ, 2020 ਦੀ ਮਿਆਦ ਲਈ ਲਗਭਗ 107 ਲੱਖ ਮੀਟ੍ਰਿਕ ਟਨ ( ਵੰਡੇ ਅਨਾਜ ਦਾ 89 % ) ਦੀ ਵੰਡ ਕੀਤੇ ਜਾਣ ਬਾਰੇ ਸੂਚਨਾ ਦਿੱਤੀ ਹੈ । ਹੁਣ ਤੱਕ, ਅਪ੍ਰੈਲ ਵਿੱਚ ਲਗਭਗ 74.3 ਕਰੋੜ ਲਾਭਾਰਥੀ ਕਵਰ ਕੀਤੇ ਜਾ ਚੁੱਕੇ ਹਨ ਅਤੇ ਮਈ ਵਿੱਚ 74.75 ਕਰੋੜ ਲਾਭਾਰਥੀਆਂ ਨੂੰ ਕਵਰ ਕੀਤਾ ਗਿਆ ਹੈ ਅਤੇ ਜੂਨ 2020 ਵਿੱਚ ਲਗਭਗ 64.72 ਕਰੋੜ ਲਾਭਾਰਥੀਆਂ ਨੇ ਆਪਣੇ ਨਿਯਮਿਤ ਐੱਨਐੱਫਐੱਸਏ ਅਨਾਜ ਦੇ ਇਲਾਵਾ ਇਸ ਅਤਿਰਿਕਤ ਮੁਫ਼ਤ ਅਨਾਜ ਦਾ ਵੀ ਲਾਭ ਉਠਾਇਆ ਹੈ। ਵੰਡ ਅਜੇ ਜਾਰੀ ਹੈ ਅਤੇ ਵੰਡ ਕਾਰਜ ਪੂਰਾ ਹੋ ਜਾਣ ਤੋਂ ਬਾਅਦ ਵੰਡ ਦੇ ਅੰਕੜਿਆਂ ਨੂੰ ਅੱਪਡੇਟ ਕਰ ਦਿੱਤਾ ਜਾਵੇਗਾ। ਇਹੀ ਨਹੀਂ, ਕੁਝ ਰਾਜਾਂ ਨੇ ਕਈ ਲੌਜਿਸਟਿਕਲ ਕਾਰਨਾਂ ਕਰਕੇ ਦੋ-ਤਿੰਨ ਮਹੀਨੇ ਵਾਲੇ ਪੀਐੱਮ-ਜੀਕੇਏਵਾਈ ਅਨਾਜ ਨੂੰ ਇੱਕ ਹੀ ਵਾਰ ਵਿੱਚ ਵੰਡ ਦਿੱਤਾ।
ਨਿਯਮਿਤ ਰੂਪ ਨਾਲ ਐੱਨਐੱਫਐੱਸਏ ਵੰਡ ਤਹਿਤ ਅਪ੍ਰੈਲ, ਮਈ ਅਤੇ ਜੂਨ 2020 ਦੌਰਾਨ ਐੱਨਐੱਫਐੱਸਏ ਅਤੇ ਪੀਐੱਮ-ਜੀਕੇਏਵਾਈ ਦੇ ਲਗਭਗ 252 ਲੱਖ ਮੀਟ੍ਰਿਕ ਟਨ ਅਨਾਜ ਨੂੰ ਐੱਫਸੀਆਈ ਦੁਆਰਾ ਆਪਣੇ ਮਜ਼ਬੂਤ ਸਪਲਾਈ ਨੈੱਟਵਰਕ ਦੀ ਵਰਤੋਂ ਕਰਦੇ ਹੋਏ ਪੂਰੇ ਦੇਸ਼ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਦੂਰ-ਦੁਰਾਡੇ ਅਤੇ ਅਪਹੁੰਚ ਸਥਾਨਾਂ ‘ਤੇ ਹੋਰ ਤਰੀਕਿਆਂ ਜਿਵੇਂ ਕਿ ਵਾਯੂ ਅਤੇ ਜਲ ਮਾਰਗਾਂ ਰਾਹੀਂ ਨਿਰੰਤਰ ਅਨਾਜ ਭੇਜਿਆ ਗਿਆ, ਤਾਕਿ ਉੱਥੋਂ ਦੇ ਲਾਭਾਰਥੀਆਂ ਨੂੰ ਸਮੇਂ ‘ਤੇ ਇਸ ਦੀ ਸਪਲਾਈ ਸੁਨਿਸ਼ਚਿਤ ਕੀਤੀ ਜਾ ਸਕੇ। ਵਰਨਣਯੋਗ ਹੈ ਕਿ ਇੱਥੋਂ ਤੱਕ ਕਿ ਪੂਰੇ ਲੌਕਡਾਊਨ ਦੌਰਾਨ ਵੀ ਸਪਲਾਈ ਚੇਨਾਂ ਨੂੰ ਅਤਿਅੰਤ ਕੁਸ਼ਲਤਾਪੂਵਕ ਬਣਾਈ ਰੱਖਦੇ ਹੋਏ ਐੱਫਸੀਆਈ ਅਤੇ ਵਿਭਾਗ ਨੇ ਐੱਨਐੱਫਐੱਸਏ ਅਤੇ ਪੀਐੱਮ-ਜੀਕੇਏਵਾਈ ਯੋਜਨਾ ਤਹਿਤ ਲਾਭਾਰਥੀਆਂ ਨੂੰ ਅਨਾਜ ਦੀ ਨਿਰਵਿਘਨ ਡਿਲਿਵਰੀ ਸੁਨਿਸ਼ਚਿਤ ਕੀਤੀ। ਇਸ ਦੇ ਇਲਾਵਾ, ਕਈ ਰਾਜਾਂ ਵਿੱਚ ਬਾਇਓਮੀਟ੍ਰਿਕ ਪ੍ਰਮਾਣੀਕਰਨ ‘ਤੇ ਅਸਥਾਈ ਰੋਕ ਰਹਿਣ ਦੇ ਬਾਵਜੂਦ ਸੰਕਟ ਦੀ ਘੜੀ ਵਿੱਚ ਆਈਟੀ ਅਧਾਰਿਤ ਪੀਡੀਐੱਸ ਸੁਧਾਰਾਂ ਤੋਂ ਲਾਭ ਉਠਾਇਆ ਗਿਆ ਜਿਨ੍ਹਾਂ ਵਿੱਚ ਕੁੱਲ 5.4 ਲੱਖ ਉਚਿਤ ਮੁੱਲ ਦੀਆਂ ਦੁਕਾਨਾਂ (ਐੱਫਪੀਐੱਸ ) ਵਿੱਚੋਂ ਲਗਭਗ 4.88 ਲੱਖ (90.3%) ਦਾ ਡਿਜੀਟਲ ਈਪੀਓਐੱਸ ਮਸ਼ੀਨ ਨੈੱਟਵਰਕ ਅਤੇ ਲਕਸ਼ਿਤ ਜਨਤਕ ਵੰਡ ਪ੍ਰਣਾਲੀ (ਟੀਪੀਡੀਐੱਸ) ਅਤੇ ਸਪਲਾਈ ਚੇਨ ਪ੍ਰਬੰਧਨ ਦਾ ਪੂਰਨ ਕੰਪਿਊਟਰੀਕਰਨ ਸ਼ਾਮਲ ਹਨ।
ਪਿਛਲੇ ਸਾਲ ਯਾਨੀ 2019 ਦੇ ਅਪ੍ਰੈਲ-ਮਈ-ਜੂਨ ਦੌਰਾਨ ਇਸ ਵਿਭਾਗ ਨੇ ਐੱਨਐੱਫਐੱਸਏ ਤਹਿਤ ਕੁੱਲ 130.2 ਲੱਖ ਮੀਟ੍ਰਿਕ ਟਨ ਅਨਾਜ ਦੀ ਵੰਡ ਕੀਤੀ ਸੀ, ਜਿਸ ਵਿੱਚੋਂ ਲਗਭਗ 123 ਲੱਖ ਮੀਟ੍ਰਿਕ ਟਨ (95% ਅਨਾਜ) ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਉਠਾ ਲਿਆ ਗਿਆ ਸੀ। ਉੱਥੇ ਹੀ, ਅਪ੍ਰੈਲ-ਮਈ-ਜੂਨ 2020 ਦੇ ਤਿੰਨ ਮਹੀਨਿਆਂ ਦੀ ਸਮਾਨ ਮਿਆਦ ਦੌਰਾਨ ਇਸ ਵਿਭਾਗ ਨੇ ਇਨ੍ਹਾਂ ਹੀ ਲਾਭਾਰਥੀਆਂ ਲਈ ਕੁੱਲ ਲਗਭਗ 252 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਸੀ (ਐੱਨਐੱਫਐੱਸਏ ਤਹਿਤ 132 ਲੱਖ ਮੀਟ੍ਰਿਕ ਟਨ ਅਤੇ ਪੀਐੱਮ-ਜੀਕੇਏਵਾਈ ਤਹਿਤ 120 ਲੱਖ ਮੀਟ੍ਰਿਕ ਟਨ), ਜਿਸ ਵਿੱਚੋਂ 247 ਲੱਖ ਮੀਟ੍ਰਿਕ ਟਨ ਤੋਂ ਵੀ ਅਧਿਕ ਅਨਾਜ ਉਠਾਇਆ ਜਾ ਚੁੱਕਿਆ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਐੱਨਐੱਫਐੱਸਏ ਦੇ ਲਾਭਾਰਥੀਆਂ ਨੂੰ ਹੁਣ ਤੱਕ 226 ਲੱਖ ਮੀਟ੍ਰਿਕ ਟਨ ਦੀ ਵੰਡ ਕੀਤੀ ਗਈ ਹੈ, ਜੋ ਇਹ ਦਰਸਾਉਂਦੀ ਹੈ ਕਿ ਲੋਕਾਂ ਨੂੰ ਅਤਿਅੰਤ ਜ਼ਰੂਰੀ ਰਾਹਤ ਦੇ ਰੂਪ ਵਿੱਚ ਅਨਾਜ ਦੀ ਆਮ ਮਾਤਰਾ ਦਾ ਲਗਭਗ ਦੁੱਗਣਾ ਵੰਡਿਆ ਗਿਆ ਹੈ।
ਹੁਣ ਕਿਉਂਕਿ ‘ਪੀਐੱਮ - ਜੀਕੇਏਵਾਈ’ ਦੀ ਮਿਆਦ 5 ਹੋਰ ਮਹੀਨਿਆਂ ਲਈ ਨਵੰਬਰ 2020 ਤੱਕ ਵਧਾ ਦਿੱਤੀ ਗਈ ਹੈ, ਇਸ ਲਈ ਅਨਾਜ ਦੀ ਸਮਾਨ ਮਜ਼ਬੂਤ ਸਪਲਾਈ ਅਤੇ ਵੰਡ ਨੂੰ ਅੱਗੇ ਵੀ ਨਿਰੰਤਰ ਕਾਇਮ ਰੱਖਿਆ ਜਾਵੇਗਾ। ਇਸ ਤਹਿਤ ਅਨਾਜ ਦੀ ਲਾਗਤ ਅਤੇ ਵੰਡ ਉੱਤੇ 76062 ਕਰੋੜ ਰੁਪਏ ਦਾ ਅਤਿਰਿਕਤ ਅਨੁਮਾਨਿਤ ਖ਼ਰਚ ਹੋਵੇਗਾ।
*************
ਵੀਆਰਆਰਕੇ/ਐੱਸਐੱਚ
(Release ID: 1637373)
Visitor Counter : 165