ਕੋਲਾ ਮੰਤਰਾਲਾ

ਬਾਇਲਰ ਵਿਸਫੋਟ ਦੁਰਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ

Posted On: 04 JUL 2020 7:06PM by PIB Chandigarh

ਐੱਨਐੱਲਸੀਆਈਐੱਲ  ਦੇ ਥਰਮਲ ਪਾਵਰ ਸਟੇਸ਼ਨ-II ਦੀ ਯੂਨਿਟ V ਵਿੱਚ 01.07.2020 ਨੂੰ ਹੋਏ ਬਾਇਲਰ ਵਿਸਫੋਟਜਿਸ ਕਾਰਨ ਜਾਨ ਮਾਲ  ਦਾ ਨੁਕਸਾਨ ਹੋਇਆਦੇ ਬਾਅਦ ਇਸ ਦੁਰਘਟਨਾ  ਦੇ ਕਾਰਨਾਂ ਦੀ ਜਾਂਚ ਕਰਨ ਲਈ ਐੱਨਟੀਪੀਸੀ  ਦੇ ਸੇਵਾਮੁਕਤ ਡਾਇਰੈਕਟਰ (ਤਕਨੀਕੀ)  ਸ਼੍ਰੀ ਪੀ  ਕੇ ਮੋਹਾਪਾਤਰਾ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਜਾਂਚ  ਦੇ ਆਦੇਸ਼  ਦਿੱਤੇ ਗਏ ਹਨ।  ਟੀਪੀਐੱਸ-II  ਦੇ ਯੂਨਿਟ ਪ੍ਰਮੁੱਖ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਲੇਖਾ ਪਰੀਖਿਆ ਲਈ ਟੀਪੀਐੱਸ-II ਪੜਾਅ-II  ਦੇ ਹਰ ਇੱਕ 210 ਮੈਗਾਵਾਟ ਦੀ ਹੋਰ ਸਾਰੀਆਂ ਚਾਰੋਂ ਯੂਨਿਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ।  ਜਾਂਚ ਦੇ ਪੂਰੀ ਹੋਣ ਤੱਕ ਐੱਨਐੱਲਸੀਆਈਐੱਲ  ਦੇ ਡਾਇਰੈਕਟਰ  (ਪਾਵਰ)  ਨੂੰ ਤਤਕਾਲ ਛੁੱਟੀ ਤੇ ਜਾਣ ਨੂੰ ਕਹਿ ਦਿੱਤਾ ਗਿਆ ਹੈ।

 

***

 

ਆਰਜੇ/ਐੱਨਜੀ(Release ID: 1636617) Visitor Counter : 72