ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਵਿਦੇਸ਼ੀ ਅਤੇ ਭਾਰਤੀ ਕੋਚਾਂ ਲਈ 4 ਸਾਲ ਦਾ ਕਰਾਰ ਹੋਵੇਗਾ- ਸ਼੍ਰੀ ਕਿਰੇਨ ਰਿਜਿਜੂ

ਆਈਓਏ ਪ੍ਰਧਾਨ ਨੇ ਇਸ ਕਦਮ ਦੀ ਸ਼ਲਾਘਾ ਕੀਤੀ

Posted On: 03 JUL 2020 4:56PM by PIB Chandigarh

ਸਰਕਾਰ ਦੁਆਰਾ ਓਲੰਪਿਕ 2024 ਅਤੇ 2028 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਇਹ ਨੀਅਤ ਬਣਾਉਣ ਲਈ ਕਿ ਓਲੰਪਿਕ ਵਾਲੇ ਅਥਲੀਟ ਇੱਕ ਕੋਚ ਦੇ ਨਾਲ ਲਗਾਤਾਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੀ ਦਿਸ਼ਾ ਵੱਲ ਲਗਾਤਾਰ ਕੰਮ ਕਰਦੇ ਰਹਿਣ, ਵਿਦੇਸ਼ੀ ਅਤੇ ਭਾਰਤੀ ਕੋਚਾਂ ਨੂੰ ਹੁਣ ਓਲੰਪਿਕ ਚੱਕਰ ਦੇ ਨਾਲ ਚਾਰ ਸਾਲ ਦਾ ਕਰਾਰ ਪ੍ਰਦਾਨ ਕੀਤਾ ਜਾਵੇਗਾ।

 

ਇਸ ਫੈਸਲੇ ਦੇ ਸਬੰਧ ਵਿੱਚ ਦੱਸਦੇ ਹੋਏ, ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ  ਨੇ ਕਿਹਾ ਕਿ, ''ਕੋਚ ਕਿਸੇ ਵੀ ਦੇਸ਼ ਦੇ ਖੇਡ ਈਕੋਸਿਸਟਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸਾਡੇ ਵਿਸ਼ੇਸ਼ ਅਥਲੀਟਾਂ ਦੇ ਲਈ ਸਹੀ ਕੋਚਿੰਗ ਨੀਅਤ ਕਰਨਾ, ਓਲੰਪਿਕ ਸਮੇਤ ਸਾਰੇ ਪ੍ਰਮੁੱਖ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵ ਪੂਰਨ ਕਦਮ ਹੈ। ਇਹ ਨਿਰਣਾ ਓਲੰਪਿਕ 2024 ਅਤੇ 2028 ਦੀ ਤਿਆਰੀ ਦੇ ਲਈ, ਭਾਰਤ ਦੇ ਲੰਬੇ ਸਮੇਂ ਦੇ ਰੋਡ ਮੈਪ ਦਾ ਇੱਕ ਹਿੱਸਾ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਅਥਲੀਟਾਂ ਨੂੰ ਇਸ ਤੋਂ ਲਾਭ ਮਿਲੇਗਾ।''

 

ਕੋਚਾਂ ਲਈ 4 ਸਾਲ ਦਾ ਕਰਾਰ, ਕੋਚ ਦੇ ਪ੍ਰਦਰਸ਼ਨ ਅਤੇ ਸਬੰਧਿਤ ਐੱਨਐੱਸਐੱਫ ਦੇ ਦੁਆਰਾ ਕੀਤੀ ਗਈ ਸਿਫਾਰਸ਼ ਦੇ ਅਧਾਰ 'ਤੇ ਦਿੱਤਾ ਜਾਵੇਗਾ। ਕਰਾਰ, ਹਾਲਾਂਕਿ 4 ਸਾਲ ਦੇ ਲਈ ਹੋਵੇਗਾ, ਪਰੰਤੂ ਇਸ ਦੀ ਸਲਾਨਾ ਸਮੀਖਿਆ ਕੀਤੀ ਜਾਵੇਗੀ ਅਤੇ ਇੱਕ ਕੋਚ ਦੇ ਸਮੁੱਚੇ ਪ੍ਰਦਰਸ਼ਨ ਦੇ ਅਧਾਰ 'ਤੇ ਉਸ ਨੂੰ ਵਧਾਇਆ ਜਾਵੇਗਾ, ਜਿਸ ਦਾ ਸੰਕੇਤ ਪ੍ਰਮੁੱਖ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਅਥਲੀਟਾਂ ਦੇ ਪ੍ਰਦਰਸ਼ਨ ਤੋਂ ਹਾਸਲ ਹੋਵੇਗਾ।

 

ਸਰਕਾਰ ਦੇ ਨਿਰਣੇ 'ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ, ਡਾਕਟਰ ਨਰਿੰਦਰ ਧਰੁੱਵ ਨੇ ਕਿਹਾ, ''ਮੈਂ ਇਸ ਫੈਸਲੇ ਦਾ ਸੁਆਗਤ ਕਰਦਾ ਹਾਂ, ਅਤੇ ਖੇਡ ਮੰਤਰੀ, ਮੰਤਰਾਲੇ ਅਤੇ ਸਾਈ ਨੂੰ ਧੰਨਵਾਦ ਦਿੰਦਾ ਹਾਂ। ਹਾਲ ਹੀ ਵਿੱਚ ਖੇਡ ਮੰਤਰੀ ਦੇ ਨਾਲ ਹੋਈ ਬੈਠਕ ਵਿੱਚ, ਵੱਖ-ਵੱਖ ਐੱਨਐੱਸਐੱਫ ਦੇ ਪ੍ਰਤੀਨਿਧਾਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਅਤੇ ਵਿਦੇਸ਼ੀ ਕੋਚਾਂ ਦੇ ਲਈ ਲੰਮੇ ਸਮੇਂ ਦੇ ਕਰਾਰ ਦੀ ਬੇਨਤੀ ਕੀਤੀ ਸੀ। ਇਸ ਫੈਸਲੇ ਨਾਲ ਅਥਲੀਟਾਂ ਨੂੰ ਵੱਡੇ ਪੱਧਰ 'ਤੇ ਮਦਦ ਮਿਲੇਗੀ, ਵਿਸ਼ੇਸ਼ ਰੂਪ ਵਿੱਚ ਇਸ ਸਮੇਂ ਜਦੋਂ ਉਨ੍ਹਾਂ ਨੂੰ ਕੁਝ ਮਹੀਨਿਆਂ ਲਈ ਮਜਬੂਰੀ ਵਿੱਚ ਬ੍ਰੇਕ ਲੈਣੀ ਪਈ ਹੈ। ਮੌਜਾ ਕੋਚ ਇਨ੍ਹਾਂ ਅਥਲੀਟਾਂ ਨੂੰ ਜਾਣਦੇ ਹਨ ਅਤੇ ਉਹ ਉਨ੍ਹਾਂ ਦਾ ਸਹੀ ਰੂਪ ਨਾਲ ਨਿਰਮਾਣ ਕਰਨਗੇ।'' ਡਾਕਟਰ ਬੱਤਰਾ ਨੇ ਅੱਗੇ ਕਿਹਾ ਕਿ, ''ਕੋਚ ਨੂੰ ਲਗਾਤਾਰ ਬਦਲਣ ਦਾ ਮਤਲਬ ਹੈ ਕਿ ਇੱਕ ਅਥਲੀਟ ਨੂੰ ਨਵੇਂ ਕੋਚ ਦੇ ਸੁਭਾਅ ਦੇ ਨਾਲ ਤਾਲਮੇਲ ਬਿਠਾਉਣਾ ਅਤੇ ਇਸੇ ਤਰ੍ਹਾਂ ਨਾਲ ਕੋਚ ਦੇ ਲਈ ਵੀ ਅਥਲੀਟ ਦੇ ਸੁਭਾਅ ਦੇ ਨਾਲ ਤਾਲਮੇਲ ਬਿਠਾਉਣਾ। ਇਸ ਨਾਲ ਆਮ ਤੌਰ 'ਤੇ ਪ੍ਰਦਰਸ਼ਨ ਦੇ ਪੱਧਰ 'ਤੇ ਵੱਡਾ ਫਰਕ ਪੈਂਦਾ ਹੈ। ਇਸ ਫੈਸਲੇ ਦਾ ਸਕਾਰਾਤਮਕ ਪ੍ਰਭਾਵ ਨਿਸ਼ਚਿਤ ਰੂਪ ਨਾਲ 2022 ਦੀਆਂ ਏਸ਼ੀਆਈ ਖੇਡਾਂ ਅਤੇ 2023 ਦੀ ਵਰਲਡ ਚੈਂਪੀਅਨਸ਼ਿਪ 'ਤੇ ਵੀ ਦਿਖਾਈ ਦੇਵੇਗਾ, ਜਿਹੜੇ 2014 ਦੇ ਓਲੰਪਿਕ ਦੇ ਮੋਢੀ ਹਨ। ਕੋਚਾਂ ਦੀ ਲਗਾਤਾਰਤਾ ਦੇ  ਕਾਰਨ ਤੈਅ ਰੂਪ ਨਾਲ ਅਥਲੀਟਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਹੋਵੇਗਾ ਅਤੇ ਇਸ ਨਾਲ ਭਾਰਤ ਲਈ ਜ਼ਿਆਦਾ ਮੈਡਲ ਨੀਅਤ ਬਣਨਗੇ।''

 

ਇਸ ਦੌਰਾਨ, ਟੋਕਿਓ 2020 ਓਲੰਪਿਕ ਦੇ ਆਯੋਜਨ ਨੂੰ ਮੁਲਤਵੀ ਕਰਕੇ ਅਗਲੇ ਸਾਲ ਕਰਵਾਉਣ ਦੇ ਮੱਦੇਨਜ਼ਰ, ਸਾਰੇ ਵਿਦੇਸ਼ੀ ਕੋਚਾਂ ਦਾ ਕਰਾਰ 30 ਸਤੰਬਰ, 2021 ਤੱਕ ਵਧਾ ਦਿੱਤਾ ਜਾਵੇਗਾ

 

*******

 

ਐੱਨਬੀ/ਓਏ


(Release ID: 1636328) Visitor Counter : 160