ਪ੍ਰਿਥਵੀ ਵਿਗਿਆਨ ਮੰਤਰਾਲਾ

ਅਗਲੇ 5 ਦਿਨਾਂ ਦੇ ਦੌਰਾਨ ਪੱਛਮੀ ਅਤੇ ਮੱਧ ਭਾਰਤ ਅਤੇ ਇਸ ਦੇ ਆਸ-ਪਾਸ ਦੇ ਪੂਰਬੀ ਭਾਰਤ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ

ਗੁਜਰਾਤ, ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ ਅਤੇ ਤਟੀ ਕਰਨਾਟਕ ਵਿੱਚ ਵੱਖ-ਵੱਖ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਜਾਰੀ ਰਹਿਣ ਦੀ ਸੰਭਾਵਨਾ ਹੈ

03 ਅਤੇ 04 ਜੁਲਾਈ ਨੂੰ ਕੋਂਕਣ ਅਤੇ ਗੋਆ (ਮੁੰਬਈ ਸਹਿਤ) ਅਤੇ ਮੱਧ ਮਹਾਰਾਸ਼ਟਰ ਵਿੱਚ ਅਤੇ 04 ਅਤੇ 05 ਜੁਲਾਈ, 2020 ਨੂੰ ਗੁਜਰਾਤ ਖੇਤਰ ਵਿੱਚ ਵੱਖ-ਵੱਖ ਸਥਾਨਾਂ 'ਤੇ ਵਾਧੂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ

Posted On: 03 JUL 2020 5:59PM by PIB Chandigarh

ਭਾਰਤ ਮੌਸਮ ਵਿਭਾਗ (ਆਈਐੱਮਡੀ) ਦੇ ਰਾਸ਼ਟਰੀ ਮੌਸਮ ਪੂਰਬ ਅਨੁਮਾਨ ਕੇਂਦਰ/ਖੇਤਰੀ ਮੌਸਮ ਵਿਗਿਆਨ ਕੇਂਦਰ, ਨਵੀਂ ਦਿੱਲੀ ਦੇ ਅਨੁਸਾਰ :

ਅਗਲੇ 5 ਦਿਨਾਂ ਦੇ ਦੌਰਾਨ ਪੱਛਮੀ ਅਤੇ ਮੱਧ ਭਾਰਤ ਅਤੇ ਇਸ ਦੇ ਆਸ-ਪਾਸ ਦੇ ਪੂਰਬੀ ਭਾਰਤ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ

•          ਪੱਛਮੀ ਤੱਟ ਦੇ ਨਾਲ ਅਰਬ ਸਾਗਰ ਵਿੱਚ ਤੇਜ਼ ਅਤੇ ਨਮੀ ਯੁਕਤ ਦੱਖਣੀ/ਦੱਖਣ-ਪੱਛਮੀ ਹਵਾਵਾਂ ਦੇ ਉੱਚ ਸੰਚਾਰ ਅਤੇ ਦੱਖਣੀ ਗੁਜਰਾਤ ਅਤੇ ਆਸ-ਪਾਸ ਦੇ ਖੇਤਰ ਦੇ ਹੇਠਲੇ ਟ੍ਰੋਸਪੋਫੈਰਿਕ ਲੇਵਲ ਵਿੱਚ ਚੱਕਰਵਾਤ ਦੇ ਗੇੜ ਦੇ ਕਾਰਨ ਅਗਲੇ 5 ਦਿਨਾਂ ਦੇ ਦੌਰਾਨ ਗੁਜਰਾਤ,ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ ਅਤੇ ਤਟੀ ਕਰਨਾਟਕ ਵਿੱਚ ਲਗਭਗ ਸਾਰੇ ਸਥਾਨਾਂ 'ਤੇ ਵਿਆਪਕ ਵਰਖਾ ਅਤੇ ਵੱਖ-ਵੱਖ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਜਾਰੀ ਰਹਿਣ ਦੀ ਸੰਭਾਵਨਾ ਹੈ। 03 ਅਤੇ 04 ਜੁਲਾਈ ਨੂੰ ਕੋਂਕਣ ਅਤੇ ਗੋਆ (ਮੁੰਬਈ ਸਹਿਤ)  ਅਤੇ ਮੱਧ ਮਹਾਰਾਸ਼ਟਰ ਵਿੱਚ ਅਤੇ 04 ਤੇ 05 ਜੁਲਾਈ, 2020 ਨੂੰ ਗੁਜਰਾਤ ਖੇਤਰ ਵਿੱਚ ਵੱਖ-ਵੱਖ ਸਥਾਨਾਂ 'ਤੇ ਵਾਧੂ ਭਾਰੀ ਵਰਖਾ (≥ 20 ਸੈਂਟੀਮੀਟਰ) ਹੋਣ ਦੀ ਸੰਭਾਵਨਾ ਹੈ।

•          ਇੱਕ ਚੱਕਰਵਾਤੀ ਗੇੜ ਪੂਰਬੀ ਉੱਤਰ ਪ੍ਰਦੇਸ਼ ਅਤੇ ਆਸ-ਪਾਸ ਦੇ ਖੇਤਰ ਵਿੱਚ ਸਥਿਤ ਹੈ ਅਤੇ ਇੱਕ ਉੱਤਰ-ਦੱਖਣੀ ਦ੍ਰੋਣਿਕਾ (ਟ੍ਰੌਫ) ਹੇਠਲੇ ਟ੍ਰੋਸਪੋਫੈਰਿਕ ਵਿੱਚ ਪੂਰਬੀ ਉੱਤਰ ਪ੍ਰਦੇਸ਼ ਤੋਂ ਪੂਰਬੀ ਵਿਦਰਭ ਤੱਕ ਹੈ। ਇਸ ਵਿੱਚ ਅਗਲੇ 5 ਦਿਨਾਂ ਦੇ ਦੌਰਾਨ ਮੱਧ ਅਤੇ ਆਸ-ਪਾਸ ਦੇ ਪੂਰਬੀ ਭਾਰਤ ਵਿੱਚ ਲਗਭਗ ਸਾਰੇ ਸਥਾਨਾਂ 'ਤੇ ਵਿਆਪਕ ਰੂਪ ਨਾਲ ਵਰਖਾ ਹੋਣ/ਗਰਜ ਦੇ ਨਾਲ ਛਿੱਟੇ ਪੈਣ ਅਤੇ ਵੱਖ-ਵੱਖ ਸਥਾਨਾਂ 'ਤੇ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।

ਅਗਲੇ 5 ਦਿਨਾਂ ਦੇ ਵਿਸਤ੍ਰਿਤ ਪੂਰਵ ਅਨੁਮਾਨ ਅਤੇ ਚੇਤਾਵਨੀ ਦੇ ਲਈ, ਕਿਰਪਾ ਕਰਕੇ ਇੱਥੇ ਲਿੰਕ ਦੇਖੋ- For detailed forecast & warnings for next 5 days, please see the link here.

ਅੱਪਡੇਟ ਦੇ ਲਈ ਕਿਰਪਾ ਕਰਕੇ www.imd.gov.in  ਦੇਖੋ।

                                                 

   *****

 

ਐੱਨਬੀ/ਕੇਜੀਬੀ



(Release ID: 1636327) Visitor Counter : 110


Read this release in: English , Hindi , Tamil