ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਿਕ ਸੋਧ ਵਿਧੀ ਨੂੰ ਹੁਲਾਰਾ ਦੇਣ ਲਈ ‘ਐਕਸੀਲੇਰੇਟ ਵਿਗਿਆਨ’ ਯੋਜਨਾ
ਇਹ ਅੰਤਰ-ਮੰਤਰਾਲਾ ਪ੍ਰੋਗਰਾਮ ਦੇ ਰੂਪ ਵਿੱਚ ‘ਐਕਸੀਲਰੇਟ ਵਿਗਿਆਨ’ ਯੋਜਨਾ ਖੋਜ ਦੀਆਂ ਸੰਭਾਵਨਾਵਾਂ, ਸਲਾਹ, ਟ੍ਰੇਨਿੰਗ ਅਤੇ ਵਿਵਹਾਰਕ ਕਾਰਜ ਟ੍ਰੇਨਿੰਗ ਦੀ ਪਹਿਚਾਣ ਕਰਨ ਦੀ ਕਰਾਜਵਿਧੀ ਨੂੰ ਸੁਦ੍ਰਿੜ੍ਹ ਬਣਾਉਣ ਲਈ ਰਾਸ਼ਟਰ ਪੱਧਰ ’ਤੇ ਕਾਰਜ ਕਰੇਗੀ

Posted On: 01 JUL 2020 1:46PM by PIB Chandigarh

-- ਜਯੋਤੀ ਸਿੰਘ ਦੁਆਰਾ

 

ਦੇਸ਼ ਵਿੱਚ ਵਿਗਿਆਨਿਕ ਸੋਧ ਦੀ ਗਤੀ ਨੂੰ ਤੇਜ਼ ਕਰਨ ਅਤੇ ਵਿਗਿਆਨ ਦੇ ਖੇਤਰ ਵਿੱਚ ਕਾਰਜ ਕਰਨ ਵਾਲੇ ਮਾਨਵ ਸੰਸਾਧਨ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸੰਵਿਧਾਨਕ ਸੰਸਥਾ ਵਿਗਿਆਨ ਅਤੇ ਇੰਜੀਨੀਅਰੀ ਖੋਜ ਬੋਰਡ (ਐੱਸਈਆਰਬੀ) ਦੁਆਰਾ ਐਕਸੀਲੇਰੇਟ ਵਿਗਿਆਨਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯੋਜਨਾ ਵਿਗਿਆਨ ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਨੂੰ ਰਿਸਰਚ ਇੰਟਰਨਸ਼ਿਪ,ਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਨਾਲ ਸਬੰਧਿਤ ਇੱਕ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਅਭਯਾਸ’ (‘ABHYAAS’) ਘਟਕ ਦੇ ਤਹਿਤ ਸਰਦੀਆਂ ਦੇ ਸੈਸ਼ਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਨਾਲ ਸਬੰਧਿਤ ਜਾਣਕਾਰੀ ਲਈ ਇੱਕ ਵੈੱਬ ਪੋਰਟਲ www.acceleratevigyan.gov.in ਵੀ ਸ਼ੁਰੂ ਕੀਤਾ ਗਿਆ ਹੈ ।

 

ਇੱਕ ਅੰਤਰ- ਮੰਤਰਾਲਾ ਪ੍ਰੋਗਰਾਮ ਦੇ ਰੂਪ ਵਿੱਚ ਐਕਸੀਲੇਰੇਟ ਵਿਗਿਆਨਦੀ ਸ਼ੁਰੂਆਤ ਇਹ ਮੰਨਦੇ ਹੋਏ ਕੀਤੀ ਗਈ ਹੈ ਕਿ ਖੋਜ ਦੀ ਗੁਣਵੱਤਾ ਉਸ ਨਾਲ ਜੁੜੇ ਟ੍ਰੇਨਿੰਗ ਖੋਜਕਰਤਾਵਾਂ ਦੇ ਵਿਕਾਸ ਤੇ ਅਧਾਰਿਤ ਹੁੰਦੀ ਹੈ। ਇਹ ਯੋਜਨਾ ਖੋਜ ਦੀਆਂ ਸੰਭਾਵਨਾਵਾਂ, ਸਲਾਹ, ਟ੍ਰੇਨਿੰਗ ਅਤੇ ਵਿਵਹਾਰਕ ਕਾਰਜ ਟ੍ਰੇਨਿੰਗ ਦੀ ਪਹਿਚਾਣ ਕਰਨ ਦੀ ਕਾਰਜਵਿਧੀ ਨੂੰ ਸੁਦ੍ਰਿੜ੍ਹ ਬਣਾਉਣ ਲਈ ਰਾਸ਼ਟਰੀ ਪੱਧਰ ਤੇ ਕੰਮ ਕਰੇਗੀ।  ਐੱਸਈਆਰਬੀ ਵਿੱਚ ਸਾਇੰਟਿਸਟ ਜੀ’  ਦੇ ਤੌਰ ਤੇ ਕੰਮ ਕਰ ਰਹੇ ਡਾ. ਰਾਜੀਵ ਮਹਾਜਨ ਨੇ ਦੱਸਿਆ ਕਿ ਇਸ ਯੋਜਨਾ ਦਾ ਮੂਲ ਦ੍ਰਿਸ਼ਟੀਕੋਣ ਖੋਜ ਦੇ ਅਧਾਰ ਦਾ ਵਿਸਤਾਰ ਕਰਨਾ ਹੈ। ਇਸ ਦੇ ਤਿੰਨ ਵਿਆਪਕ ਟੀਚਿਆਂ ਵਿੱਚ ਵਿਗਿਆਨਿਕ ਪ੍ਰੋਗਰਾਮਾਂ ਦਾ ਇਕੱਠ, ਸੰਸਾਧਨਾਂ / ਸੁਵਿਧਾਵਾਂ ਤੋਂ ਦੂਰ ਖੋਜ ਸਿਖਿਆਰਥੀਆਂ ਲਈ ਪੱਧਰੀ ਵਰਕਸ਼ਾਪਾਂ ਦੀ ਸ਼ੁਰੂਆਤ ਅਤੇ ਮੌਕਿਆਂ ਦੀ ਸਿਰਜਣਾ ਕਰਨਾ ਸ਼ਾਮਲ ਹੈ।ਉਨ੍ਹਾਂ ਨੇ ਦੱਸਿਆ ਕਿ ਸੰਸਥਾਨ ਦੀ ਯੋਜਨਾ ਜਲਦੀ ਹੀ ਇਸ ਪ੍ਰੋਗਰਾਮ ਨਾਲ ਸਬੰਧਿਤ ਇੱਕ ਐਪ ਸ਼ੁਰੂ ਕਰਨ ਦੀ ਵੀ ਹੈ।

 

Description: https://ci4.googleusercontent.com/proxy/MB_qGl_jBHLhe7EA1hvYDQiEQz2u13c268tNBPhHhTi5tF5EEJCZXbDG1pBvO3dTDuUUTukwj0cfic54cr8xAfavQypsdnMc3Mz82YKW9EQ=s0-d-e1-ft#http://pibphoto.nic.in/documents/rlink/2020/jul/i20207101.gif

 

ਅਭਯਾਸ’; ‘ਐਕਸੀਲੇਰੇਟ ਵਿਗਿਆਨਯੋਜਨਾ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜੋ ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਬੰਧਿਤ ਵਿਸ਼ਿਆਂ ਵਿੱਚ ਹੁਨਰ ਵਿਕਾਸ ਨੂੰ ਪ੍ਰੋਤਸਾਹਿਤ ਕਰਦਾ ਹੈ,ਤਾਂਕਿ ਉਹ ਜਾਂਚ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸਮਰੱਥ ਹੋ ਸਕਣ।  ਇਸ ਪ੍ਰੋਗਰਾਮ ਦੇ ਦੋ ਘਟਕ ਕਾਰਜਸ਼ਾਲਾਅਤੇ ਰਿਸਰਚ ਇੰਟਰਨਸ਼ਿਪ ਵ੍ਰਿੱਤੀਕਾਹਨ।  ਇਹ ਵਿਸ਼ੇਸ਼ ਰੂਪ ਨਾਲ ਅਜਿਹੇ ਖੋਜਕਰਤਾਵਾਂ ਲਈ ਮਹੱਤਵਪੂਰਨ ਹੋ ਸਕਦਾ ਹੈ,ਜਿਨ੍ਹਾਂ ਦੇ ਕੋਲ ਉੱਚ ਪੱਧਰੀ ਸ਼ਿਕਸ਼ਣ ਸਹੂਲਤਾਂ ਜਾਂ ਬੁਨਿਆਦੀ ਢਾਂਚੇ ਤੱਕ ਪਹੁੰਚ ਦੇ ਸੀਮਿਤ ਮੌਕੇ ਹਨ। ਕਾਰਜਸ਼ਾਲਾਅਤੇ ਵ੍ਰਿੱਤੀਕਾਘਟਕਾਂ ਦੇ ਤਹਿਤ ਸਰਦੀਆਂ ਦੇ ਸੈਸ਼ਨ (ਦਸੰਬਰ 2020 ਤੋਂ ਜਨਵਰੀ 2021)  ਲਈ ਐਪਲੀਕੇਸ਼ਨਾਂ ਮੰਗੀਆਂ ਗਈਆਂ ਹਨ।

 

ਡਾ. ਮਹਾਜਨ ਨੇ ਦੱਸਿਆ ਕਿ ਇਸ ਪਹਿਲ ਦੇ ਅਧੀਨ ਵਿਭਿੰਨ ਵਿਸ਼ਿਆਂ ਤੇ ਕੇਂਦ੍ਰਿਤ ਉੱਚ ਪੱਧਰੀ ਵਰਕਸ਼ਾਪਾਂ ਦੇ ਪ੍ਰਬੰਧ ਦੀ ਯੋਜਨਾ ਹੈ, ਜਿਸ ਨਾਲ ਅਗਲੇ ਪੰਜ ਵਰ੍ਹਿਆਂ ਵਿੱਚ ਕਰੀਬ 25 ਹਜ਼ਾਰ ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਸਕਦੇ ਹਨ।  ਇਸ ਯੋਜਨਾ ਤੇ ਦੇਸ਼ ਦੇ ਪ੍ਰਮੁੱਖ ਵਿਗਿਆਨਿਕ ਸੰਸਥਾਨਾਂ ਅਤੇ ਵਰਕਸ਼ਾਪਾਂ ਨਾਲ ਮਿਲਕੇ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਸੰਸਥਾਨਾਂ ਵਿੱਚ ਇੰਟਰਨਸ਼ਿਪ ਦੇ ਕੇਂਦਰੀ ਤਾਲਮੇਲ ਨਾਲ ਹਰ ਸਾਲ ਹੋਰ ਇੱਕ ਹਜ਼ਾਰ ਪ੍ਰਤਿਭਾਸ਼ੀਲ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਕਰਨ ਦਾ ਮੌਕਾ ਮਿਲ ਸਕੇਗਾ। ਸੁਰੱਖਿਅਤ ਵਰਕਸ਼ਾਪ ਵਿਧੀਆਂ ਨੂੰ ਲੈ ਕੇ ਦੇਸ਼ ਵਿੱਚ ਬਹੁਤ ਘੱਟ ਗੱਲ ਹੁੰਦੀ ਹੈ। ਇਸ ਯੋਜਨਾ ਦੇ ਤਹਿਤ ਇਸ ਵੱਲ ਵੀ ਧਿਆਨ ਦਿੱਤਾ ਜਾਵੇਗਾ।

 

ਐਕਸੀਲੇਰੇਟ ਵਿਗਿਆਨਯੋਜਨਾ ਮਿਸ਼ਨ ਮੋਡ ਵਿੱਚ ਕਾਰਜ ਕਰੇਗੀ, ਖਾਸ ਤੌਰ 'ਤੇ ਉਸ ਘਟਕ ਦੇ ਸਬੰਧ ਵਿੱਚ ਜੋ ਦੇਸ਼ ਵਿੱਚ ਸਾਰੇ ਪ੍ਰਮੁੱਖ ਵਿਗਿਆਨਿਕ ਸਮਾਰੋਹਾਂ ਦੇ ਏਕੀਕਰਣ ਦਾ ਕਾਰਜ ਕਰੇਗਾ। ਇਸ ਸਬੰਧ ਵਿੱਚ, ਸਾਰੇ ਵਿਗਿਆਨਿਕ ਮੰਤਰਾਲਿਆਂ/ਵਿਭਾਗਾਂ ਅਤੇ ਕੁਝ ਹੋਰ ਮੈਂਬਰਾਂ ਨੂੰ ਮਿਲਾਕੇ ਇੱਕ ਅੰਤਰ ਮੰਤਰਾਲਾ ਜਾਂਚ ਕਮੇਟੀ (ਆਈਐੱਮਓਸੀ) ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਯੋਜਨਾ ਨੂੰ ਲਾਗੂਕਰਨ ਕਰਨ ਵਿੱਚ ਐੱਸਈਆਰਬੀ ਦੀ ਸਹਾਇਤਾ ਅਤੇ ਸਮਰਥਨ ਕਰਨਾ ਹੈ।

 

ਸਿੱਖਿਅਤ ਮਾਨਵ ਸੰਸਾਧਨ ਤਿਆਰ ਕਰਨ ਦੀ ਇਹ ਪ੍ਰਕਿਰਿਆ ਦੇਸ਼ ਵਿੱਚ ਸਮਰੱਥਾ ਨਿਰਮਾਣ ਦੇ ਸਬੰਧ ਵਿੱਚ ਸਾਰੇ ਹਿਤਧਾਰਕਾਂ ਲਈ ਮਹੱਤਵਪੂਰਨ ਹੋ ਸਕਦੀ ਹੈ। ਇਹ ਯੋਜਨਾ ਦੇਸ਼ ਦੇ ਵਿਗਿਆਨਿਕ ਸਮੁਦਾਏ ਦੀ ਸਮਾਜਿਕ ਜ਼ਿੰਮੇਦਾਰੀ ਨੂੰ ਪ੍ਰੋਤਸਾਹਿਤ ਕਰਨ ਦਾ ਵੀ ਇੱਕ ਪ੍ਰਯਤਨ ਹੈ।  ਅਭਿਆਸਦੇ ਇਲਾਵਾ ਇਸ ਯੋਜਨਾ ਦੇ ਅਧੀਨ ਸੰਚਾਲਿਤ ਇੱਕ ਹੋਰ ਪ੍ਰੋਗਰਾਮ ਸਮੂਹਨਹੈਜਿਸ ਦੇ ਘਟਕਾਂ ਵਿੱਚ ਸੰਯੋਜਿਕਾਅਤੇ ਸੰਗੋਸ਼ਠੀਸ਼ਾਮਲ ਹਨ। ਸੰਯੋਜਿਕਾ ਦੇਸ਼ ਵਿੱਚ ਸਾਰੀਆਂ ਸਰਕਾਰੀ ਫੰਡਿੰਗ ਏਜੰਸੀਆਂ ਦੁਆਰਾ ਸਮਰਥਿਤ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਮਰੱਥਾ ਨਿਰਮਾਣ ਗਤੀਵਿਧੀਆਂ ਨੂੰ ਸੂਚੀਬੱਧ ਕਰਨ ਲਈ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਹੈ। ਜਦਕਿ, ‘ਸੰਗੋਸ਼ਠੀਐੱਸਈਆਰਬੀ ਦੁਆਰਾ ਸੰਚਾਲਿਤ ਇੱਕ ਹੋਰ ਪ੍ਰੋਗਰਾਮ ਹੈ।

 

 [ਵਧੇਰੇ ਜਾਣਕਾਰੀ ਲਈ ਸੰਪਰਕ ਕਰੋ : Dr Rajeev Mehajan, Scientist G, SERB (mehajan.rk@nic.in ),

 

*****

 

ਐੱਨਬੀ/ਕੇਜੀਐੱਸ/(ਇੰਡੀਆ ਸਾਇਸ ਵਾਇਰ)(Release ID: 1635817) Visitor Counter : 5