ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਪੈਟਰੋਲੀਅਮ ਉਤਪਾਦਾਂ ਦੀ ਮੰਗ ਹੌਲ਼ੀ-ਹੌਲ਼ੀ ਆਮ ਜਿਹੀ ਹੋ ਰਹੀ ਹੈ
Posted On:
01 JUL 2020 5:55PM by PIB Chandigarh
ਭਾਰਤ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਖਪਤ ਜੋ ਇਸ ਸਾਲ ਮਾਰਚ ਅਤੇ ਅਪ੍ਰੈਲ ਦੇ ਅੰਤਿਮ ਹਫ਼ਤੇ ਵਿੱਚ ਉਲਟੇ ਮੂੰਹ ਡਿੱਗ ਗਈ ਸੀ ਹੁਣ ਹੌਲ਼ੀ-ਹੌਲ਼ੀ ਸੁਧਰ ਕੇ ਜੂਨ ਵਿੱਚ ਲੌਕਡਾਊਨ ਤੋਂ ਪਹਿਲਾਂ ਦੇ ਪੱਧਰ ‘ਤੇ ਆ ਰਹੀ ਹੈ। ਤੇਲ ਵਿਪਣਨ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ , ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੇ ਵਿਕਰੀ ਅੰਕੜਿਆਂ ਨਾਲ ਇਹ ਗੱਲ ਸਾਹਮਣੇ ਆਈ ਹੈ।
ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਪਤ ਵਾਲੇ ਦੇਸ਼ ਭਾਰਤ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਲਗਾਏ ਗਏ ਦੇਸ਼ਵਿਆਪੀ ਲੌਕਡਾਊਨ ਦੀ ਵਜ੍ਹਾ ਨਾਲ 2007 ਦੇ ਬਾਅਦ ਸਭ ਤੋਂ ਘੱਟ ਹੋ ਗਈ ਸੀ।
ਕ੍ਰਮਵਾਰ ਲੌਕਡਾਊਨ ਉਠਾਉਣ ਅਤੇ ਚਰਣਬੱਧ ਤਰੀਕੇ ਨਾਲ ਅਰਥਵਿਵਸਥਾ ਨੂੰ ਅਨਲੌਕ ਕਰਨ ਦੀ ਸ਼ੁਰੂਆਤ ਦੇ ਨਾਲ, ਉਦਯੋਗਿਕ ਗਤੀਵਿਧੀ ਅਤੇ ਲੋਕਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਕਰਨ ਦੀ ਆਗਿਆ ਮਿਲਣ ਦੇ ਨਾਲ ਜੂਨ’ 20 ਵਿੱਚ ਕੁੱਲ ਪੈਟਰੋਲੀਅਮ ਉਤਪਾਦਾਂ ਦੀ ਖਪਤ 88 % (11.8 ਐੱਮਐੱਮਟੀ) ਤੱਕ ਪਹੁੰਚ ਗਈ ਜਦਕਿ ਜੂਨ 2019 ਵਿੱਚ ਇਹ (13. 4 ਐੱਮਐੱਮਟੀ) ਸੀ। ਖਪਤ ਵਿੱਚ ਤੇਜ਼ ਉਤਪਾਦਨ , ਉਦਯੋਗਿਕ ਅਤੇ ਟ੍ਰਾਂਸਪੋਰਟ ਗਤੀਵਿਧੀਆਂ ਦਾ ਵਧਣਾ ਆਰਥਿਕ ਖੇਤਰ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵਾਧਾ ਦਾ ਸੰਕੇਤ ਹੈ।
ਸਲਫਰ, ਪੈਟਕੋਕੇ ਅਤੇ ਨੈਫਥਾ ਜਿਵੇਂ ਉਦਯੋਗਿਕ ਈਂਧਣ ਦੀ ਮੰਗ ਕ੍ਰਮਵਾਰ 89.3%, 118% ਅਤੇ 80.7% ਦੇ ਪੱਧਰ ਤੱਕ ਪਹੁੰਚ ਗਈ, ਜਦੋਂ ਕਿ ਸਮੁੰਦਰ ਮਾਈਨਿੰਗ ਤੋਂ ਪ੍ਰਾਪਤ ਈਂਧਣ ਪਿਛਲੇ ਸਾਲ ਦੀ ਸਮਾਨ ਮਿਆਦ ਦੇ 138.5 % ਦੇ ਪੱਧਰ ‘ਤੇ ਪਹੁੰਚ ਗਿਆ। ਰਿਫਾਈਨਰੀਆਂ ਵਿੱਚ ਕੱਚੇ ਤੇਲ ਦਾ ਇਨਪੁੱਟ ਅੱਜ ਦੀ ਤਰੀਕ ਵਿੱਚ 85 % ਦੇ ਪੱਧਰ ਨੂੰ ਪਾਰ ਕਰ ਚੁੱਕਿਆ ਹੈ। ਅਪ੍ਰੈਲ 2020 ਦੀ ਸ਼ੁਰੂਆਤ ਵਿੱਚ ਇਹ 55 % ਤੱਕ ਘੱਟ ਹੋ ਗਿਆ ਸੀ।
ਉਦਯੋਗਿਕ ਅਧਾਰ ‘ਤੇ, ਜੂਨ 20 ਵਿੱਚ, ਪੈਟ੍ਰੋਲ ਦੀ ਖਪਤ ਪਿਛਲੇ ਸਾਲ ਦੇ ਪੱਧਰ 85 % (ਜੂਨ 20 ਵਿੱਚ 2. 0 ਐੱਮਐੱਮਟੀ, ਜੂਨ 19 ਵਿੱਚ 2.4 ਐੱਮਐੱਮਟੀ) ਅਤੇ ਡੀਜਲ ਦੀ ਖਪਤ ਪਿਛਲੇ ਸਾਲ ਦੇ ਪੱਧਰ ਦੀ ਤੁਲਨਾ ਵਿੱਚ ਜੂਨ ਵਿੱਚ 82 % ( ਜੂਨ 20 ਵਿੱਚ 5. 5 ਐੱਮਐੱਮਟੀ, ਜੂਨ 19 ਵਿੱਚ 6. 7 ਐੱਮਐੱਮਟੀ) ਤੱਕ ਪਹੁੰਚ ਗਈ।
ਮੌਨਸੂਨ ਦੇ ਸਮੇਂ ‘ਤੇ ਆਉਣ ਅਤੇ ਖੇਤੀਬਾੜੀ ਗਤੀਵਿਧੀਆਂ ਵਿੱਚ ਤੇਜ਼ੀ ਦੇ ਨਾਲ ਡੀਜਲ ਦੀ ਖਪਤ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਇਹ ਅਪ੍ਰੈਲ 2020 ਦੇ ਪੱਧਰ ਦੀ ਤੁਲਨਾ ਵਿੱਚ 96 % ਵਧਕੇ ( ਜੂਨ 20 ਵਿੱਚ 5.5 ਐੱਮਐੱਮਟੀ, ਅਪ੍ਰੈਲ 20 ਵਿੱਚ 2.8 ਐੱਮਐੱਮਟੀ) ‘ਤੇ ਪਹੁੰਚ ਗਈ।
ਐੱਲਪੀਜੀ ਈਂਧਣ ਦੀ ਮੰਗ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਵਿੱਚ ਜੂਨ 2020 ਵਿੱਚ ਜੂਨ-19 ਦੀ ਤੁਲਨਾ ਵਿੱਚ 16.6 % ਦਾ ਮਜ਼ਬੂਤ ਵਾਧਾ ਹੋਇਆ ਹੈ।
33% ਸਮਰੱਥਾ ਦੇ ਨਾਲ ਘਰੇਲੂ ਉਡਾਣਾਂ ਅਤੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਆਪਣੇ ਦੇਸ਼ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਆਗਿਆ ਮਿਲਣ ਨਾਲ ਹਵਾਬਾਜ਼ੀ ਖੇਤਰ ਦੀਆਂ ਗਤੀਵਿਧੀਆਂ ਸ਼ੁਰੂ ਹੋ ਗਈ ਜਿਸ ਵਿੱਚ ਜਹਾਜ਼ ਈਂਧਣ ਦੀ ਖਪਤ ਵਿੱਚ ਅਪ੍ਰੈਲ 2020 ਦੇ ਪੱਧਰ ਦੀ ਤੁਲਨਾ ਵਿੱਚ ਜੂਨ ਵਿੱਚ 4 ਗੁਣਾ ਤੇਜ਼ੀ ਦਰਜ ਕੀਤੀ ਗਈ ( ਜੂਨ ਵਿੱਚ ਕੁਲ 52 ਟੀਐੱਮਟੀ + 20 ਜੂਨ 201 ਵਿੱਚ ਟੀਐੱਮਟੀ )
ਇਸੇ ਤਰ੍ਹਾਂ, ਪ੍ਰਮੁੱਖ ਸੜਕ ਨਿਰਮਾਣ ਪ੍ਰੋਜੈਕਟਾਂ ਦੇ ਫਿਰ ਤੋਂ ਸ਼ੁਰੂ ਹੋਣ ਦੇ ਨਾਲ, ਜੂਨ 2019 ਦੀ ਤੁਲਣਾ ਵਿੱਚ ਜੂਨ 2020 ਵਿੱਚ ਬਿਟੁਮੇਨ ਖਪਤ ਵਿੱਚ 32 % ਦਾ ਠੋਸ ਵਾਧਾ ਦਰਜ ਕੀਤਾ ਗਿਆ।
ਕੁੱਲ ਮਿਲਾ ਕੇ ਸਾਰੇ ਪੈਟਰੋਲੀਅਮ ਉਤਪਾਦਾਂ ਦੀ ਖਪਤ ਅਪ੍ਰੈਲ’ 20 ਦੇ 49 % ਦੇ ਪੱਧਰ ਤੋਂ (ਅਪ੍ਰੈਲ 20 ਵਿੱਚ 6.6 ਐੱਮਐੱਮਟੀ (ਅਪ੍ਰੈਲ 19 ਵਿੱਚ 13.4 ਐੱਮਐੱਮਟੀ)) ਕਾਫ਼ੀ ਵਧ ਕੇ ਜੂਨ 20 ਵਿੱਚ 88 % ਦੇ ਪੱਧਰ ( ਜੂਨ 20 ਵਿੱਚ 11.8 ਐੱਮਐੱਮਟੀ ਬਨਾਮ 13.4) ਐੱਮਐੱਮਟੀ ਜੂਨ 19 ਵਿੱਚ ) ‘ਤੇ ਪਹੁੰਚ ਗਈ। ਇਹ ਭਾਰਤੀ ਅਰਥਵਿਵਸਥਾ ਦੇ ਲੌਕਡਾਊਨ ਦੀਆਂ ਪਾਬੰਦੀਆਂ ਨਾਲ ਹੌਲ਼ੀ-ਹੌਲ਼ੀ ਬਾਹਰ ਨਿਕਲਣ ਅਤੇ ਆਰਥਿਕ ਗਤੀਵਿਧੀਆਂ ਦੇ ਪਟੜੀ ‘ਤੇ ਪਰਤਣ ਦੇ ਕਾਰਨ ਸੰਭਵ ਹੋਇਆ ਹੈ।
******
ਵਾਈਬੀ
(Release ID: 1635813)