ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਭਾਰਤ ਦੇ ਏਆਈ ਸਮਰੱਥ ਮਾਈਗੌਵ (MyGov) ਕੋਰੋਨਾ ਹੈਲਪ ਡੈੱਸਕ ਨੇ ਗਲੋਬਲ ਲੀਡਰਸ਼ਿਪ ਸਮਿਟ ਅਤੇ ਏਆਈ ਐਂਡ ਐਂਮਰਜ਼ਿੰਗ ਟੈਕਨੋਲੋਜੀ ਫੈਸਟੀਵਲ, ਕੌਗਐਕਸ 2020 ਵਿੱਚ ਦੋ ਪੁਰਸਕਾਰ ਪ੍ਰਾਪਤ ਕੀਤੇ
Posted On:
30 JUN 2020 6:54PM by PIB Chandigarh
ਏਆਈ ਸਮਰੱਥ ਮਾਈਗੌਵ (MyGov) ਕੋਰੋਨਾ ਹੈਲਪਡੈਸਕ ਨੇ ਇੱਕ ਪ੍ਰਤਿਸ਼ਠਾਵਾਨ ਗਲੋਬਲ ਲੀਡਰਸ਼ਿਪ ਸਿਖਰ ਸੰਮੇਲਨ ਅਤੇ ਏਆਈ ਐਂਡ ਐਂਮਰਜ਼ਿੰਗ ਟੈਕਨੋਲੋਜੀ ਫੈਸਟੀਵਲ, ਕੌਗਐਕਸ 2020 ਵਿੱਚ (1) "ਬੈਸਟ ਇਨੋਵੇਸ਼ਨ ਫਾਰ ਕੋਵਿਡ ਸੁਸਾਇਟੀ" ਅਤੇ (2) "ਪੀਪੁਲਜ਼ ਚਵਾਈਸ ਕੋਵਿਡ-19 ਓਵਰਆਲ ਵਿਨਰ" ਸ਼੍ਰੇਣੀਆਂ ਦੇ ਅੰਤਰਗਤ ਦੋ ਪੁਰਸਕਾਰ ਪ੍ਰਾਪਤ ਕੀਤੇ ਹਨ।ਏਆਈ ਐਂਡ ਐਂਮਰਜ਼ਿੰਗ ਟੈਕਨੋਲੋਜੀ ਦਾ ਸਿਖਰ ਸੰਮੇਲਨ ਅਤੇ ਫੈਸਟੀਵਲ ਲੰਡਨ ਵਿੱਚ ਹਰ ਸਾਲ ਆਯਜਿਤ ਕੀਤਾ ਜਾਂਦਾ ਹੈ। ਪੁਰਸਕਾਰ ਮਾਈਗੌਵ, ਜਿਯੋ ਹਾਪਟਿਕ ਟੈਕਨੋਲੋਜੀਜ਼ ਲਿਮਿਟਿਡ ਦੀ ਤਕਨੀਕੀ ਸਾਂਝੇਦਾਰੀ ਨਾਲ ਜਿੱਤੇ ਗਏ।
ਮਾਈਗੌਵ ਦੁਨੀਆ ਦਾ ਸਭ ਤੋਂ ਵੱਡਾ ਨਾਗਰਿਕ ਸ਼ਮੂਲੀਅਤ ਮੰਚ ਹੈ, ਜਿਹੜਾ ਸਰਕਾਰ ਅਤੇ ਨਾਗਰਿਕ ਦੇ ਵਿਚਕਾਰ ਦੋ-ਤਰਫਾ ਸੰਚਾਰ ਦੀ ਸੁਵਿਧਾ ਪ੍ਰਦਾਨ ਕਰਦਾ ਹੈ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਭਾਗੀਦਾਰੀ ਪ੍ਰਸ਼ਾਸਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ।ਕੋਵਿਡ-19 ਦੇ ਖਿਲਾਫ ਲੜਾਈ ਵਿੱਚ,ਮਾਈਗੌਵ, ਜਿਯੋ ਹਾਪਟਿਕ ਟੈਕਨੋਲੋਜੀਜ਼ ਲਿਮਿਟਿਡ ਅਤੇ ਵਟਸਐਪ ਟੀਮ ਨੇ ਏਆਈ ਨੂੰ ਵੀਕੈਂਡ (weekend) ਸਹਿਤ 5 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਮਾਈਗੌਵ ਕੋਰੋਨਾ ਹੈਲਪ ਡੈੱਸਕ ਨੂੰ ਵਿਕਸਿਤ ਕਰਨ ਵਿੱਚ ਸਹਿਯੋਗ ਕੀਤਾ।
ਮਾਈਗੌਵ ਕੋਰੋਨਾ ਹੈਲਪ ਡੈੱਸਕ ਨੇ ਸੱਚੀਆਂ ਜਨਤਕ, ਨਿਜੀ, ਜਨਤਕ ਭਾਗੀਦਾਰੀ (ਪੀਪੀਪੀਪੀ) ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਮਾਈਗੌਵ ਦੁਆਰਾ ਜਿਯੋ ਹਾਪਟਿਕ ਟੈਕਨੋਲੋਜੀਜ਼ ਲਿਮਿਟਿਡ ਦੁਆਰਾ ਡਿਜ਼ਾਇਨ, ਵਿਕਸਿਤ ਅਤੇ ਤੈਨਾਤ ਕੀਤੀ ਅਤਿਆਧੁਨਿਕ ਨਾਗਰਿਕ ਕੇਂਦ੍ਰਿਤ, ਬੁਨਿਆਦੀ ਸੁਵਿਧਾਵਾਂ ਸਹਿਤ ਤਕਨੀਕੀ ਹੱਲ ਸੇਵਾਵਾਂ ਪ੍ਰਦਾਨ ਕੀਤੀਆ ਗਈਆਂ ਅਤੇ ਜਨਤਾ ਦੁਆਰਾ ਦਿੱਤੇ ਗਏ ਵਿਚਾਰਾਂ ਨੂੰ ਸੇਵਾਵਾਂ ਅਤੇ ਹੱਲ ਨੂੰ ਬਿਹਤਰ ਮਨਾਉਣ ਦੇ ਲਈ ਰੋਜ਼ਾਨਾ ਅਧਾਰ 'ਤੇ ਸ਼ਾਮਲ ਕੀਤਾ ਗਿਆ।
ਕੌਗਐਕਸ ਏਆਈ ਦੁਨੀਆ ਦੇ ਸਭ ਤੋਂ ਵੱਡੇ ਪ੍ਰੋਗਰਾਮਾਂ ਵਿੱਚੋਂ ਇੱਕ ਹੈ,ਲੰਡਨ ਵਿੱਚ ਹਰ ਸਾਲ 15000 ਤੋਂ ਜ਼ਿਆਦਾ ਭਾਗੀਦਾਰਾਂ ਦੇ ਨਾਲ ਵਪਾਰ,ਸਰਕਾਰ,ਉਦਯੋਗ ਅਤੇ ਖੋਜ ਵਿੱਚ ਮੌਜੂਦਗੀ ਦੇ ਨਾਲ ਆਯੋਜਿਤ ਕੀਤਾ ਜਾਂਦਾ ਹੈ। ਕੌਗਐੱਕਸ ਪੁਰਸਕਾਰਾਂ ਨੂੰ ਏਆਈ ਵਿੱਚ ਬਿਹਤਰੀਨ ਅਤੇ ਦੁਨੀਆ ਭਰ ਵਿੱਚ ਉਭਰਦੀ ਟੈਕਨੋਲੋਜੀ ਦੇ ਲਈ ਦਿੱਤਾ ਜਾਂਦਾ ਹੈ। ਇੱਕ ਕਠੋਰ ਮੁੱਲਾਂਕਣ ਦੇ ਬਾਅਦ ਭਾਰਤੀ ਚੈਟਬੋਟ 'ਮਾਈਗੌਵ ਕੋਰੋਨਾ ਹੈਲਪ ਡੈੱਸਕ' ਨੂੰ ਸੈਂਕੜੇ ਐਂਟਰੀਆਂ ਵਿੱਚੋਂ ਚੁਣਿਆ ਗਿਆ, ਜਿਸ ਨੇ ਮਹਾਮਾਰੀ ਦੇ ਦੌਰਾਨ ਸਮਾਜ ਵਿੱਚ ਬਦਲਾਓ ਕੀਤਾ। ਦੁਨੀਆ ਭਰ ਦੇ ਦਰਸ਼ਕਾਂ ਅਤੇ ਸਨਮਾਨਿਤ ਜੱਜਾਂ ਦੇ ਸਾਹਮਣੇ ਇੱਕ ਲਾਈਵ ਡਿਜੀਟਲ ਪਿੱਚ ਦੇ ਬਾਅਦ, ਜਿਯੋ ਹਾਪਟਿਕ ਨੂੰੰ 'ਮਾਈਗੌਵ ਕੋਰੋਨਾ ਹੈਲਪ ਡੈੱਸਕ' ਦੇ ਲਈ ਏਆਈ ਸਮਰੱਥ ਤਕਨੀਕੀ ਹੱਲ ਪ੍ਰਦਾਨ ਕਰਨ ਦੇ ਲਈ ਸਨਮਾਨਿਤ ਕੀਤਾ ਗਿਆ, ਜਿਸ ਨੇ ਮਹਾਮਾਰੀ ਤੋਂ ਜੀਵਨ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ ਹੈ।
ਕੋਵਿਡ-19 ਪ੍ਰਕੋਪ ਦੇ ਜਵਾਬ ਵਿੱਚ 'ਮਾਈਗੌਵ ਕੋਰੋਨਾ ਹੈਲਪ ਡੈੱਸਕ' ਨੂੰ 76 ਮਿਲੀਅਨ ਤੋਂ ਜ਼ਿਆਦਾ ਸੰਦੇਸ਼ ਪ੍ਰਾਪਤ ਹੋਏ ਹਨ ਅਤੇ 41 ਮਿਲੀਅਨ ਤੋਂ ਜ਼ਿਆਦਾ ਸੰਵਾਦਾਂ 'ਤੇ ਕਾਰਵਾਈ ਕੀਤੀ ਗਈ ਹੈ। ਸਰਕਾਰ ਜਿਯੋ ਹਾਪਟਿਕ ਅਤੇ ਵਟਸਐਪ ਦੀ ਕਿਰਿਆਸ਼ੀਲ ਭਾਗੀਦਾਰੀ ਦੇ ਨਾਲ, ਇਸ ਚੈਟਬੋਟ ਨੇ ਕੋਵਿਡ-19 ਦੇ ਬਾਰੇ ਵਿੱਚ ਨਵੀਨਤਮ ਜਾਣਕਾਰੀ ਪ੍ਰਾਪਤ ਕਰਨ, ਅਫਵਾਹਾਂ ਅਤੇ ਗਲਤ ਸੂਚਨਾ 'ਤੇ ਰੋਕ ਲਗਾਉਣ 'ਤੇ ਇੱਕ ਮੰਚ ਪ੍ਰਦਾਨ ਕਰਦੇ ਹੋਏ 28 ਮਿਲੀਅਨ ਤੋਂ ਜ਼ਿਆਦਾ ਭਾਰਤੀਆਂ ਨੂੰ ਸੂਚਨਾ ਪ੍ਰਦਾਨ ਵਿੱਚ ਮਦਦ ਕੀਤੀ/ਕਰਨੀ ਜਾਰੀ ਰੱਖੀ ਹੈ।
ਮਾਈਗੌਵ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਮਹਾਮਾਰੀ ਨਾਲ ਨਿਪਟਣ ਦੇ ਲਈ ਸਹੀ ਸੰਚਾਰ ਰਣਨੀਤੀ ਅਤੇ ਟੈਕਨੋਲੋਜੀ ਦਾ ਲਾਭ ਉਠਾਉਣਾ ਇੱਕ ਮਹੱਤਵਪੂਰਨ ਰਣਨੀਤੀ ਹੈ।ਡਿਜੀਟਲ ਇੰਡੀਆ ਨੇ ਠੋਸ ਆਧਾਰ ਬਣਾਇਆ ਹੈ। ਡਿਜੀਟਲ ਇੰਡੀਆ ਅਤੇ ਉਸ ਦੀ ਪਹਿਲ ਮਾਈਗੌਵ ਦਾ ਇਹ ਯਤਨ ਰਿਹਾ ਹੈ ਕਿ ਉਹ ਨਾਗਰਿਕਾਂ ਅਤੇ ਸਰਕਾਰ ਦੇ ਵਿਚਕਾਰ ਇੱਕ ਪੁੱਲ ਦਾ ਕੰਮ ਕਰੇ ਅਤੇ ਜ਼ਿਆਦਾਤਰ ਨਾਗਰਿਕਾਂ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਲੈਟਫਾਰਮਾਂ 'ਤੇ ਨਾਗਰਿਕ ਭਾਗੀਦਾਰੀ ਅਤੇ ਸੂਚਨਾ ਦਾ ਪ੍ਰਸਾਰ ਸੁਨਿਸ਼ਿਚਿਤ ਕਰੇ। ਇਸ ਉਦੇਸ਼ ਦੇ ਲਈ ਮਾਈਗੌਵ ਕੋਰੋਨਾ ਹੈਲਪ ਡੈੱਸਕ ਨੇ ਜਿਓ ਹਾਰਪਿਕ ਅਤੇ ਵਟਸਐਪ ਦੇ ਨਾਲ ਸਾਂਝੇਦਾਰੀ ਵਿਕਸਿਤ ਕੀਤੀ ਹੈ ਜਿਸ ਨੇ ਵਾਸਤਵ ਵਿੱਚ ਸਾਡੀ ਪਹੁੰਚ ਅਤੇ ਕੰਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ। ਚੈਟਬੋਟ ਨਾਗਰਿਕਾਂ ਨੂੰ ਕੋਵਿਡ-19, ਸਰਕਾਰੀ ਸਲਾਹ, ਮੈਡੀਕਲ ਮਾਹਰਾਂ ਦੀ ਸਲਾਹ, ਕੋਵਿਡ-19 ਤੋਂ ਬਚੇ ਲੋਕਾਂ ਦੀਆਂ ਕਹਾਣੀਆਂ, ਮਿੱਥ ਤੋੜਨ ਵਾਲੇ ਅਤੇ ਸਾਕਾਰਾਤਮਕ ਸਦਭਾਵਨਾ ਅਭਿਆਨ ਦੇ ਮਾਧਿਅਮ ਨਾਲ ਸੰਗੀਤਮਈ ਜਾਣਕਾਰੀ ਦਿੰਦਾ ਹੈ ਜਿਹੜਾ ਇਹ ਸੁਨਿਸ਼ਚਿਤ ਕਰਦਾ ਹੈ ਕਿ ਲੋਕ ਅਰਾਮਦਾਇਕ ਅਤੇ ਤਣਾਓ ਮੁਕਤ ਰਹਿਣ। ਇਨਫਰਾਗ੍ਰਾਫਿਕਸ, ਵੀਡੀਓ, ਪੌਡਕਾਸਟ ਦੇ ਇਨੋਵੇਟਿਵ ਉਪਯੋਗ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਮਾਈਗੌਵ ਕੋਰੋਨਾ ਹੈਲਪ ਡੈੱਸਕ ਇਸ ਸੰਕਟ ਵਿੱਚ ਨਾਗਰਿਕਾਂ ਦਾ ਸੱਚਾ ਦੋਸਤ ਬਣਿਆ ਰਹੇਗਾ।
ਜਿੱਤ 'ਤੇ ਬੋਲਦੇ ਹੋਏ, ਹਾਪਟਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ, ਆਕ੍ਰਿਤ ਵੈਸ਼ ਨੇ ਜ਼ਿਕਰ ਕੀਤਾ, 'ਸਹੀ ਜਾਣਕਾਰੀ ਦੇ ਪ੍ਰਸਾਰ ਦੇ ਲਈ ਇਲੱ ਪਹਿਲ ਦੇ ਰੂਪ ਵਿੱਚ ਜਿਸ ਨੂੰ ਸ਼ੁਰੂ ਕੀਤਾ ਗਿਆ ਸੀ ਉਹ ਅੱਜ ਇੱਕ ਵਿਸ਼ਵ-ਪ੍ਰਸਿੱਧ ਤਕਨੀਕੀ ਹੱਲ ਬਣ ਗਿਆ ਹੈ ਜਿਸ ਨਾਲ ਲੱਖਾਂ ਲੋਕਾਂ ਨੂੰ ਸਹਾਇਤਾ ਮਿਲੇਗੀ। 'ਮਾਈਗੌਵ ਕੋਰੋਨਾ ਹੈਲਪ ਡੈੱਸਕ' ਦੇ ਨਿਰਮਾਣ ਵਿੱਚ ਸਰਕਾਰ ਦਾ ਸਮਰਥਨ ਇੱਕ ਮਹੱਤਵਪੂਰਨ ਸੰਚਾਲਕ ਸੀ ਅਤੇ ਗਲੋਬਲ ਟੈਕਨੋਲੋਜੀ ਸ਼ਿਖਰ ਸੰਮੇਲਨ ਵਿੱਚ ਮਾਨਤਾ ਪ੍ਰਾਪਤ ਹੋਣ ਦੇ ਕਾਰਜ਼ ਸਾਡੇ ਵਿਸ਼ਵਾਸ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕਰਦਾ ਹੈ ਕਿ ਟੈਕਨੋਲੋਜੀ ਅੱਗੇ ਚਲ ਕੇ ਸਮਾਜ ਨੂੰ ਲਾਭ ਪਹੁੰਚਾਉਣ ਦੇ ਲਈ ਹੈ। ਅਸੀਂ ਇਸ ਸਨਮਾਨ ਦੇ ਵਾਸਤਵਿਕ ਜੇਤੂਆਂ ਦੇ ਰੂਪ ਵਿੱਚ ਆਪਣੇ ਸਿਹਤ ਸੇਵਾ ਪੇਸ਼ੇਵਰਾਂ ਮਾਨਤਾ ਦੇਣਾ ਚਾਹੁੰਦੇ ਹਾਂ, ਜਿਹੜੇ 24/7 ਇਸ ਮਹਾਮਾਰੀ ਨਾਲ ਜੂਝ ਰਹੇ ਹਨ।'
*****
ਆਰਜੇ/ਐੱਮ
(Release ID: 1635549)
Visitor Counter : 212