ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਦਿੱਲੀ ਵਿੱਚ ਊਰਜਾ ਪਲਾਂਟ ਲਈ ਇੰਡੀਅਨ ਆਇਲ, ਐੱਨਟੀਪੀਸੀ ਲਿਮਿਟਿਡ ਅਤੇ ਐੱਸਡੀਐੱਮਸੀ ਦਰਮਿਆਨ ਵੇਸਟ ਨੂੰ ਲੈ ਕੇ ਸਹਿਮਤੀ ਪੱਤਰ ‘ਤੇ ਹਸਤਾਖਰ;
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਆਤਮਨਿਰਭਰ ਭਾਰਤ ਲਈ ਇੱਕ ਵਧੇਰੇ ਹਰਾ ਭਰਾ ਅਤੇ ਊਰਜਾ ਦਕਸ਼ ਭਵਿੱਖ ਨਿਰਮਾਣ ਕਰਨ ਦੀ ਸਮਰੱਥਾ ਹੈ
Posted On:
30 JUN 2020 6:19PM by PIB Chandigarh
ਦਿੱਲੀ ਦੇ ਓਖਲਾ ਸਥਿਤ ਊਰਜਾ ਪਲਾਂਟ ਲਈ ਇੰਡੀਅਨ ਆਇਲ, ਐੱਨਟੀਪੀਸੀ ਲਿਮਿਟਿਡ ਅਤੇ ਦੱਖਣੀ ਦਿੱਲੀ ਨਗਰ ਨਿਗਮ (ਐੱਸਡੀਐੱਮਸੀ) ਦਰਮਿਆਨ ਵੇਸਟ ਨੂੰ ਲੈ ਕੇ ਅੱਜ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਸ ਸਮਾਰੋਹ ਵਿੱਚ, ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸ਼੍ਰੀ ਆਰਕੇ ਸਿੰਘ , ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ, ਅਤੇ ਸ਼੍ਰੀ ਅਨਿਲ ਬੈਜਲ, ਦਿੱਲੀ ਦੇ ਉਪ ਰਾਜਪਾਲ ਸ਼ਾਮਲ ਹੋਏ। ਇਸ ਅਵਸਰ ‘ਤੇ ਸ਼੍ਰੀ ਤਰੁਣ ਕਪੂਰ, ਸਕੱਤਰ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਸ਼੍ਰੀ ਸੰਜੀਵ ਸਿੰਘ, ਪ੍ਰਧਾਨ, ਇੰਡੀਅਨ ਆਇਲ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਐੱਸਡੀਐੱਮਸੀ, ਐੱਨਟੀਪੀਸੀ ਲਿਮਿਟਿਡ ਅਤੇ ਇੰਡੀਅਨ ਆਇਲ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਇਸ ਸਹਿਮਤੀ ਪੱਤਰ ਅਨੁਸਾਰ, ਇੰਡੀਅਨ ਆਇਲ, ਐੱਸਡੀਐੱਮਸੀ ਅਤੇ ਐੱਨਟੀਪੀਸੀ ਗੈਸੀਕਰਨ ਟੈਕਨੋਲੋਜੀ ਦਾ ਉਪਯੋਗ ਕਰਕੇ ਦਿੱਲੀ ਦੇ ਓਖਲਾ ਲੈਂਡਫਿੱਲ ਸਾਈਟ ਉੱਤੇ ਇੱਕ ਨਮੂਨਾ ਵੇਸਟ ਟੂ ਐਨਰਜੀ ਪਲਾਂਟ ਵਿਕਸਿਤ ਕਰਨ ਲਈ ਇਕੱਠੇ ਆਣਉਗੇ। ਇਹ ਪਲਾਂਟ ਹਰ ਸਾਲ ਨਗਰਪਾਲਿਕਾ ਵੇਸਟਾਂ ਦੇ ਜਲਣਸ਼ੀਲ ਘਟਕਾਂ ਤੋਂ ਉਤਪੰਨ ਹੋਣ ਵਾਲੇ 17,500 ਟਨ ਰਹਿੰਦ-ਖੂਹੰਦ ਤੋਂ ਬਣੇ ਈਂਧਣ (ਆਰਡੀਐੱਫ) ਨੂੰ ਸੰਸਾਧਿਤ ਕਰੇਗਾ, ਜਿਸ ਦਾ ਉਪਯੋਗ ਬਿਜਲੀ ਪੈਦਾ ਕਰਨ ਵਿੱਚ ਕੀਤਾ ਜਾਵੇਗਾ।
ਇਸ ਅਵਸਰ ਉੱਤੇ ਆਪਣੀ ਗੱਲ ਰੱਖਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਿੱਚ ਨਗਰਪਾਲਿਕਾ ਠੋਸ ਵੇਸਟ ਪ੍ਰਬੰਧਨ (ਐੱਮਐੱਸਡਬਲਿਊ) ਇੱਕ ਪ੍ਰਮੁੱਖ ਮੁੱਦਾ ਹੈ ਅਤੇ ਇਹ ਊਰਜਾ ਪਲਾਂਟ ਇਸ ਦੇ ਸਮਾਧਾਨ ਦੀ ਦਿਸ਼ਾ ਵਿੱਚ ਰਸਤਾ ਖੋਲ੍ਹੇਗਾ। ਉਨ੍ਹਾਂ ਨੇ ਇਸ ਇਤਿਹਾਸਿਕ ਪ੍ਰੋਜੈਕਟ ਲਈ ਇਕੱਠੇ ਆਉਣ ਲਈ, ਇੰਡੀਅਨ ਆਇਲ, ਐੱਸਡੀਐੱਮਸੀ ਅਤੇ ਐੱਨਟੀਪੀਸੀ ਨੂੰ ਵਧਾਈ ਦਿੱਤੀ, ਜਿਸ ਵਿੱਚ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ ਅਤਮਨਿਰਭਰ ਭਾਰਤ ਲਈ ਇੱਕ ਹਰਾ-ਭਰਾ ਅਤੇ ਵਧੇਰੇ ਊਰਜਾ ਦਕਸ਼ ਭਵਿੱਖ ਦਾ ਨਿਰਮਾਣ ਕਰਨ ਦੀ ਸਮਰੱਥਾ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੰਪੋਜ਼ਿਟ ਬਾਇਓਗੈਸ ਉਤਪਾਦਨ ਪਲਾਂਟਾਂ ਲਈ ਟਿਕਾਊ ਯੋਜਨਾ ਤਹਿਤ, ਉਠਾਅ ਗਰੰਟੀ ਪ੍ਰਦਾਨ ਕਰਨ ਦਾ ਇੱਕ ਮੌਜੂਦਾ ਮਾਡਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉੱਦਮ ਸਫਲ ਹੋਵੇਗਾ ਕਿਉਂਕਿ ਦੋ ਮਹਾਰਥੀ ਕੰਪਨੀਆਂ ਤੋਂ ਗਰੰਟੀ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਨੇ ਹੋਰ ਸਥਾਨਾਂ ਉੱਤੇ ਵੀ ਜਲਦੀ ਹੀ ਇਸ ਪ੍ਰਕਾਰ ਦੇ ਪਾਇਲਟ ਪ੍ਰੋਜੈਕਟ ਦੇ ਵਿਸਤਾਰ ਅਤੇ ਪ੍ਰਤੀਚਿਤਰਣ ਦਾ ਸੱਦਾ ਦਿੱਤਾ। ਮੰਤਰੀ ਨੇ ਕਿਹਾ ਕਿ ਵੇਸਟਾਂ ਤੋਂ ਗੈਸ ਦਾ ਉਤਪਾਦਨ ਕਰਨ ਨਾਲ ਪੈਟਰੋਲੀਅਮ ਉਤਪਾਦਾਂ ਦੇ ਆਯਾਤ ਵਿੱਚ ਕਟੌਤੀ ਅਤੇ ਬਹੁਮੁੱਲੀ ਵਿਦੇਸ਼ੀ ਮੁਦਰਾ ਨੂੰ ਬਚਾਉਣ ਵਿੱਚ ਵੀ ਮਦਦ ਮਿਲੇਗੀ। ਸ਼੍ਰੀ ਪ੍ਰਧਾਨ ਨੇ ਆਈਓਸੀਐੱਲ, ਐੱਨਟੀਪੀਸੀ ਨੂੰ ਕਿਹਾ ਕਿ ਉਹ ਹਾਈਡਰੋਜਨ ਈਂਧਣ ਟੈਕਨੋਲੋਜੀ ਨੂੰ ਵਿਕਸਿਤ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨਾਲ ਕੰਮ ਕਰਨ। ਭਾਰਤ ਵਿੱਚ ਊਰਜਾ ਦੀ ਵੱਡੀ ਖਪਤ ਹੈ ਅਤੇ ਦੇਸ਼ ਵਿੱਚ ਹਾਈਡਰੋਜਨ ਟੈਕਨੋਲੋਜੀ ਦਾ ਵਿਕਾਸ ਕਮਰਸ਼ੀਅਲ ਪੱਧਰ ਉੱਤੇ ਕੀਤਾ ਜਾ ਸਕਦਾ ਹੈ।
ਸ਼੍ਰੀ ਆਰਕੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਅਤੇ ਇੱਕ ਚੰਗੇ ਜਨਤਕ ਉਦੇਸ਼ ਲਈ ਦੋ ਮੰਤਰਾਲਿਆਂ ਦਾ ਇਕੱਠੇ ਆਉਣਾ ਇਸ ਦਾ ਇੱਕ ਬਿਹਤਰੀਨ ਉਦਾਹਰਣ ਹੈ। ਠੋਸ ਨਗਰਪਾਲਿਕਾ ਵੇਸਟ ਦੀ ਸਮੱਸਿਆ ਪੂਰੇ ਦੇਸ਼ ਵਿੱਚ ਵੱਡੇ ਪੈਮਾਨੇ ਉੱਤੇ ਹੈ, ਅਤੇ ਵਿਸ਼ੇਸ਼ ਰੂਪ ਨਾਲ ਟੀਅਰ II ਅਤੇ III ਸ਼ਹਿਰਾਂ ਵਿੱਚ। ਵੇਸਟਾਂ ਦੇ ਵੱਡੇ ਟਿੱਲੇ ਨਾ ਕੇਵਲ ਸਿਹਤ ਲਈ ਖਤਰਨਾਕ ਹਨ ਅਤੇ ਇਨ੍ਹਾਂ ਨਾਲ ਵਾਤਾਵਰਣ ਸਬੰਧੀ ਚਿੰਤਾਵਾਂ ਪੈਦਾ ਹੁੰਦੀਆਂ ਹਨ, ਬਲਕਿ ਇਹ ਅੱਖਾਂ ਲਈ ਇੱਕ ਵੱਡੀ ਕਿਰਕਿਰੀ ਵੀ ਹਨ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਦੁਆਰਾ ਅਜਿਹੇ ਪਲਾਂਟਾਂ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ ਗਿਆ ਹੈ, ਜੋ ਹੋਰ ਮਾਧਿਅਮਾਂ ਤੋਂ ਉਤਪੰਨ ਹੋਈ ਗੈਸ ਦੀ ਲਾਗਤ ਤੋਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਪਲਾਂਟ ਵਿੱਚ ਇਸਤੇਮਾਲ ਕੀਤੀ ਜਾ ਰਹੀ ਤਕਨੀਕ ਤੋਂ ਨਾ ਕੇਵਲ ਉਤਸਰਜਨ ਘੱਟ ਹੋਵੇਗਾ, ਬਲਕਿ ਇਸਤੇਮਾਲ ਕਰਨ ਯੋਗ ਰਹਿੰਦ ਖੂਹੰਦ ਵੀ ਪ੍ਰਾਪਤ ਹੋਵੇਗੀ।
ਸ਼੍ਰੀ ਅਨਿਲ ਬੈਜਲ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਠੋਸ ਵੇਸਟ ਪ੍ਰਬੰਧਨ ਇੱਕ ਬਹੁਤ ਵੱਡੀ ਚੁਣੌਤੀ ਹੈ। ਇੱਕ ਤਰਫ ਕਈ ਦਹਾਕਿਆਂ ਤੋਂ ਵੇਸਟਾਂ ਦੇ ਵੱਡੇ-ਵੱਡੇ ਟਿੱਲੇ ਜਮ੍ਹਾਂ ਹੋ ਗਏ ਹਨ, ਜਦੋਂ ਕਿ ਦੂਜੇ ਪਾਸੇ ਵਰਤਮਾਨ ਵੇਸਟ ਲਈ ਉਚਿਤ ਜਗ੍ਹਾ ਉਪਲੱਬਧ ਨਹੀਂ ਹੈ। ਸ਼ਹਿਰ ਵਿੱਚ ਆਪਣੇ ਵੇਸਟ ਦੇ ਕੇਵਲ ਅੱਧੇ ਨੂੰ ਹੀ ਸੰਸਾਧਿਤ ਕਰਨ ਦੀ ਸਮਰੱਥਾ ਹੈ। ਅਜਿਹੇ ਪਲਾਂਟਾਂ ਦੇ ਚਾਲੂ ਹੋਣ ਨਾਲ ਨਾ ਕੇਵਲ ਠੋਸ ਵੇਸਟ ਦਾ ਪ੍ਰਬੰਧਨ ਕਰਨ ਲਈ ਸਵੱਛ ਅਤੇ ਵਾਤਾਵਰਣ ਅਨੁਕੂਲ ਤਰੀਕਾ ਮਿਲੇਗਾ, ਬਲਕਿ ਗੈਸ ਅਤੇ ਖਾਦ ਵੀ ਉਤਪੰਨ ਹੋਣਗੇ।
********
ਵਾਈਬੀ
(Release ID: 1635528)
Visitor Counter : 141