ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਮਐੱਸਐੱਮਈ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਕਿਰਿਆ ਪੂਰਵ ਨਿਰਧਾਰਿਤ ਯੋਜਨਾ ਦੇ ਅਨੁਸਾਰ 1 ਜੁਲਾਈ, 2020 ਤੋਂ ਉਦਯਮ ਰਜਿਸਟ੍ਰੇਸ਼ਨ ਦੇ ਨਾਮ ਨਾਲ ਸ਼ੁਰੂ ਹੋਵੇਗੀ

ਐੱਮਐੱਸਐੱਮਈ ਮੰਤਰਾਲੇ ਦੁਆਰਾ ਉਦਯਮ ਰਜਿਸਟ੍ਰੇਸ਼ਨ ਲਈ ਲਾਂਚ ਕੀਤਾ ਗਿਆ ਨਵਾਂ ਪੋਰਟਲ www.udyamregifications.gov.in


ਪੋਰਟਲ ਉੱਦਮੀਆਂ ਦਾ ਕਦਮ ਦਰ ਕਦਮ ਮਾਰਗਦਰਸ਼ਨ ਕਰਦਾ ਹੈ ਕਿ ਉਹਨਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ


ਸਰਕਾਰ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਸੁਵਿਧਾ ਦੀ ਇੱਕ ਮੁਕੰਮਲ ਪ੍ਰਣਾਲੀ ਸਥਾਪਿਤ ਕੀਤੀ

Posted On: 30 JUN 2020 5:41PM by PIB Chandigarh

ਜਿਵੇਂ ਕਿ ਕੇਂਦਰੀ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਦੁਆਰਾ 26 ਜੂਨ, 2020 ਦੀ ਨੋਟੀਫਿਕੇਸ਼ਨ ਅਨੁਸਾਰ ਐਲਾਨ ਕੀਤਾ ਜਾ ਚੁੱਕਾ ਹੈ, ਉੱਦਮੀਆਂ ਦੇ ਵਰਗੀਕਰਨ ਅਤੇ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਕਿਰਿਆ 1 ਜੁਲਾਈ, 2020 ਤੋਂ ਸ਼ੁਰੂ ਹੋ ਰਹੀ ਹੈ। ਇਸ ਮਕਸਦ ਲਈ ਇੱਕ ਉੱਦਮ ਨੂੰ ਉਦਯਮ ਵਜੋਂ ਜਾਣਿਆ ਜਾਏਗਾ ਅਤੇ ਇਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 'ਉਦਯਮ ਰਜਿਸਟ੍ਰੇਸ਼ਨ' ਵਜੋਂ ਜਾਣੀ ਜਾਏਗੀ।

 

ਇਸ ਪ੍ਰਕਿਰਿਆ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਇਹ ਹਨ:

 

  • ਐੱਮਐੱਸਐੱਮਈ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਔਨਲਾਈਨ, ਪੇਪਰ ਰਹਿਤ ਅਤੇ ਸਵੈ-ਐਲਾਨ 'ਤੇ ਅਧਾਰਿਤ ਹੈ। ਐੱਮਐੱਸਐੱਮਈ ਰਜਿਸਟਰ ਕਰਨ ਲਈ ਕੋਈ ਦਸਤਾਵੇਜ਼ ਜਾਂ ਸਬੂਤ ਅੱਪਲੋਡ ਕਰਨ ਦੀ ਜ਼ਰੂਰਤ ਨਹੀਂ ਹੈ;
  • ਰਜਿਸਟ੍ਰੇਸ਼ਨ ਲਈ ਆਧਾਰ ਨੰਬਰ ਜ਼ਰੂਰੀ ਹੋਵੇਗਾ;
  • ਰਜਿਸਟ੍ਰੇਸ਼ਨ ਤੋਂ ਬਾਅਦ ਇੱਕ ਰਜਿਸਟ੍ਰੇਸ਼ਨ ਨੰਬਰ ਦਿੱਤਾ ਜਾਵੇਗਾ;
  • ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਇੱਕ ਉਦਯਮ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ;
  • ਇਸ ਸਰਟੀਫਿਕੇਟ ਵਿੱਚ  ਇੱਕ ਡਾਇਨੈਮਿਕ ਕਿਊਆਰਕੋਡ ਹੋਵੇਗਾ ਜਿਸ ਨਾਲ ਸਾਡੇ ਪੋਰਟਲ 'ਤੇ ਵੈੱਬ ਪੇਜ ਅਤੇ ਉੱਦਮ ਬਾਰੇ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ;
  • ਰਜਿਸਟ੍ਰੇਸ਼ਨ ਦੇ ਨਵੀਨੀਕਰਨ ਦੀ ਜ਼ਰੂਰਤ ਨਹੀਂ ਹੋਵੇਗੀ;
  • ਉੱਦਮਾਂ ਦੇ ਨਿਵੇਸ਼ ਅਤੇ ਟਰਨਓਵਰ ਉੱਪਰ ਪੈਨ ਅਤੇ ਜੀਐੱਸਟੀ ਨਾਲ ਜੁੜੇ ਵੇਰਵਿਆਂ ਨੂੰ  ਸਬੰਧਿਤ ਸਰਕਾਰੀ ਡਾਟਾਬੇਸ ਤੋਂ ਆਪਣੇ ਆਪ ਉਠਾ ਲਿਆ ਜਾਵੇਗਾ;
  • ਐੱਮਐੱਸਐੱਮਈ ਮੰਤਰਾਲੇ ਦੀ ਔਨਲਾਈਨ ਪ੍ਰਣਾਲੀ ਆਮਦਨ ਟੈਕਸ ਅਤੇ ਜੀਐੱਸਟੀਆਈਐੱਨ ਪ੍ਰਣਾਲੀਆਂ ਨਾਲ ਪੂਰੀ ਤਰ੍ਹਾਂ ਏਕੀਕ੍ਰਿਤ ਹੋਵੇਗੀ;
  • ਜਿਨ੍ਹਾਂ ਕੋਲ ਐੱਮਐੱਮ -2 ਜਾਂ ਯੂਏਐੱਮ ਰਜਿਸਟ੍ਰੇਸ਼ਨ ਹੈ ਜਾਂ ਐੱਮਐੱਸਐੱਮਈ ਮੰਤਰਾਲੇ ਦੇਤਹਿਤ ਕਿਸੇ ਅਥਾਰਿਟੀ ਦੁਆਰਾ ਜਾਰੀ ਕੀਤੀ ਗਈ ਕੋਈ ਹੋਰ ਰਜਿਸਟ੍ਰੇਸ਼ਨ ਹੈ, ਨੂੰ ਵੀ ਮੁੜ ਰਜਿਸਟਰ ਕਰਨਾ ਪਏਗਾ;
  • ਕਿਸੇ ਉੱਦਮ ਨੂੰ ਇੱਕ ਤੋਂ ਵੱਧ ਉੱਦਮ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ, ਨਿਰਮਾਣ ਜਾਂ ਸੇਵਾ ਜਾਂ ਦੋਹਾਂ ਸਮੇਤ ਕਈ ਗਤੀਵਿਧੀਆਂ ਇੱਕ ਰਜਿਸਟ੍ਰੇਸ਼ਨ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ;
  • ਚੈਂਪੀਅਨਜ਼ ਕੰਟਰੋਲ ਰੂਮਜ਼ ਅਤੇ ਡੀਆਈਸੀਜ਼ ਵਿਖੇ ਸਿੰਗਲ ਵਿੰਡੋ ਪ੍ਰਣਾਲੀਆਂ ਦੇ ਨਾਮ 'ਤੇ ਸਰਕਾਰੀਸੁਵਿਧਾ ਵਿਵਸਥਾ ਇਸ ਪ੍ਰਕਿਰਿਆ ਵਿਚ ਲੋਕਾਂ ਦੀ ਮਦਦ ਕਰੇਗੀ;
  • ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਮੁਫਤ ਹੈ। ਇਸ ਸਬੰਧ ਵਿੱਚ ਕਿਸੇ ਲਾਗਤ ਜਾਂ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।

 

ਮੰਤਰਾਲੇ ਨੇ ਭਰੋਸਾ ਜ਼ਾਹਰ ਜਤਾਇਆ ਹੈ ਕਿ ਇਹ ਪ੍ਰਕਿਰਿਆ ਅਤਿਅੰਤ ਸਰਲ, ਸਹਿਜ ਅਤੇ ਉੱਦਮ ਅਨੁਕੂਲ ਹੋਵੇਗੀ। ਇਹ ਨਾ ਸਿਰਫ ਭਾਰਤ ਵਿੱਚ, ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਇੱਕ ਮਿਸਾਲ ਕਾਇਮ ਕਰੇਗੀ। ਇਹ ਲੈਣ-ਦੇਣ ਦਾ ਸਮਾਂ ਅਤੇ ਖਰਚਿਆਂ ਨੂੰ ਘੱਟ ਕਰੇਗੀ। ਉੱਦਮੀ ਅਤੇ ਉੱਦਮ ਆਪਣੇਅਸਲ ਕੰਮ 'ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ ਅਤੇ ਵਿਸ਼ਵ ਪੱਧਰ' ਤੇ ਪ੍ਰਤੀਯੋਗੀ ਬਣ ਸਕਦੇ ਹਨ।

 

ਇਸ ਦੇ ਨਾਲ ਹੀ ਕੁਝ ਨਿਜੀ ਵੈਬਸਾਈਟਾਂ ਨੂੰ ਸਰਕਾਰੀ ਵੈਬਸਾਈਟ ਵਜੋਂ ਪੇਸ਼ ਕਰਦੇ ਹੋਏ, ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਦੇ ਇਸ ਪੋਰਟਲ (www.udyamregifications.gov.in ) ਅਤੇ ਸਰਕਾਰ ਦੇ ਸਿੰਗਲ ਵਿੰਡੋ ਫੈਸਿਲਿਟੇਸ਼ਨ ਸਿਸਟਮ ਨੂੰ ਛੱਡ ਕੇ ਕੋਈ ਹੋਰ ਨਿਜੀ ਔਨਲਾਈਨ ਜਾਂ ਔਫਲਾਈਨ ਸਿਸਟਮ, ਸੇਵਾ, ਏਜੰਸੀ ਜਾਂ ਵਿਅਕਤੀ  ਐੱਮਐੱਸਐੱਮਈ ਰਜਿਸਟ੍ਰੇਸ਼ਨ ਕਰਨ  ਜਾਂ ਉਸ ਪ੍ਰਕਿਰਿਆ ਨਾਲ ਸਬੰਧਿਤ ਕੋਈ ਵੀ ਗਤੀਵਿਧੀ ਕਰਨ ਲਈ ਅਧਿਕਾਰਿਤ ਨਹੀਂ ਹੈ।

 

*****

 

ਆਰਸੀਜੇ / ਐੱਸਕੇਪੀ / ਆਈਏ



(Release ID: 1635524) Visitor Counter : 214