ਵਿੱਤ ਮੰਤਰਾਲਾ

‘5.09 % ਜੀਐੱਸ 2022’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ‘5.79 % ਜੀਐੱਸ 2030’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ‘ਭਾਰਤ ਸਰਕਾਰ ਦੇ ਫਲੋਟਿੰਗ ਰੇਟ ਬਾਂਡ 2033’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ, ਅਤੇ ‘7.19 % ਜੀਐੱਸ 2060’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ

Posted On: 29 JUN 2020 8:47PM by PIB Chandigarh

ਭਾਰਤ ਸਰਕਾਰ ਨੇ (i) ‘5.09 % ਸਰਕਾਰੀ ਸਟਾਕ, 2022’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 3,000 ਕਰੋੜ (ਨਾਮਾਤਰ) ਦੀ ਨੋਟੀਫਾਈਡ ਰਕਮ ਲਈ (ii) ‘5.79 % ਸਰਕਾਰੀ ਸਟਾਕ, 2030’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 18,000 ਕਰੋੜ ਰੁਪਏ (ਨਾਮਾਤਰ) ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ, (iii) ‘ਭਾਰਤ ਸਰਕਾਰ ਦੇ ਫਲੋਟਿੰਗ ਰੇਟ ਬਾਂਡ 2033’ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 4,000 ਕਰੋੜ ਰੁਪਏ (ਨਾਮਾਤਰ) ਦੀ ਨੋਟੀਫਾਈਡ ਅਤੇ (iv) ‘7.19 % ਸਰਕਾਰੀ ਸਟਾਕ, 2060’ ਦੀ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ 5,000 ਕਰੋੜ ਰੁਪਏ (ਨਾਮਾਤਰ) ਦੀ ਕੀਮਤ ਅਧਾਰਿਤ ਨਿਲਾਮੀ ਦੇ ਜ਼ਰੀਏ ਨੋਟੀਫਾਈਡ ਰਕਮ ਲਈ ਵਿਕਰੀ ਕਰਨ ਦਾ ਐਲਾਨ ਘੋਸ਼ਿਤ ਕੀਤਾ ਹੈ ਭਾਰਤ ਸਰਕਾਰ ਕੋਲ ਉਪਰੋਕਤ ਸਕਿਉਰਿਟੀਆਂ ਵਿੱਚੋਂ ਕਿਸੇ ਇੱਕ ਜਾਂ ਵਧੇਰੇ ਪ੍ਰਤੀ 2,000 ਕਰੋੜ ਰੁਪਏ ਤੱਕ ਦੀ ਵਾਧੂ ਸਬਸਕ੍ਰਿਪਸ਼ਨ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ ਇਹ ਨਿਲਾਮੀ 03 ਜੁਲਾਈ, 2020 (ਸ਼ੁੱਕਰਵਾਰ) ਨੂੰ ਰਿਜ਼ਰਵ ਬੈਂਕ ਆਵ੍ ਇੰਡੀਆ, ਮੁੰਬਈ ਦਫ਼ਤਰ, ਕਿਲਾ, ਮੁੰਬਈ ਦੁਆਰਾ ਕੀਤੀ ਜਾਵੇਗੀ

 

ਸਟਾਕਾਂ ਦੀ ਵਿਕਰੀ ਦੀ ਅਧਿਕਤਮ ਰਕਮ ਦਾ 5 % ਅਧਿਕਾਰਤ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਰਕਾਰੀ ਸਕਿਉਰਿਟੀਆਂ ਦੀ ਨਿਲਾਮੀ ਵਿੱਚ ਗ਼ੈਰ-ਪ੍ਰਤੀਯੋਗੀ ਬੋਲੀ ਸਹੂਲਤ ਦੀ ਸਕੀਮ ਅਨੁਸਾਰ ਅਲਾਟ ਕੀਤਾ ਜਾਵੇਗਾ

 

ਨਿਲਾਮੀ ਲਈ ਬੋਲੀਆਂ ਪ੍ਰਤੀਯੋਗੀ ਅਤੇ ਗ਼ੈਰ-ਪ੍ਰਤੀਯੋਗੀ ਦੋਵੇਂ ਬੋਲੀ 03 ਜੁਲਾਈ, 2020 ਨੂੰ ਰਿਜ਼ਰਵ ਬੈਂਕ ਆਵ੍ ਇੰਡੀਆ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬਰ) ਪ੍ਰਣਾਲੀ ਤੇ ਇਲੈਕਟ੍ਰਾਨਿਕ ਫਾਰਮੈਟ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਗ਼ੈਰ-ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.00 ਦੇ ਵਿਚਕਾਰ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਪ੍ਰਤੀਯੋਗੀ ਬੋਲੀ ਸਵੇਰੇ 10.30 ਵਜੇ ਤੋਂ ਸਵੇਰੇ 11.30 ਵਜੇ ਦੇ ਵਿਚਕਾਰ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ

 

ਨਿਲਾਮੀ ਦਾ ਨਤੀਜਾ 03 ਜੁਲਾਈ, 2020 (ਸ਼ੁੱਕਰਵਾਰ) ਨੂੰ ਐਲਾਨਿਆ ਜਾਵੇਗਾ ਅਤੇ ਸਫ਼ਲ ਬੋਲੀ ਲਗਾਉਣ ਵਾਲਿਆਂ ਨੂੰ 06 ਜੁਲਾਈ, 2020 (ਸੋਮਵਾਰ) ਨੂੰ ਭੁਗਤਾਨ ਕਰਨਾ ਹੋਵੇਗਾ

 

ਸਟਾਕ 24 ਜੁਲਾਈ, 2018 ਨੂੰ ਰਿਜ਼ਰਵ ਬੈਂਕ ਆਵ੍ ਇੰਡੀਆ ਦੁਆਰਾ ਜਾਰੀ ਕੀਤੇ ਸਰਕੂਲਰ ਨੰਬਰ ਆਰਬੀਆਈ/ 2018-19/ 25 ਦੁਆਰਾ ਜਾਰੀ ਕੇਂਦਰ ਸਰਕਾਰ ਦੀਆਂ ਸਕਿਉਰਿਟੀਆਂ ਚ ਜਾਰੀ ਕੀਤੇ ਗਏ ਟ੍ਰਾਂਜੈਕਸ਼ਨਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਦੋਂ ਜਾਰੀ ਕੀਤੇ ਜਾਣਗੇਵਪਾਰ ਲਈ ਯੋਗ ਹੋਣਗੇ ਇਨ੍ਹਾਂ ਨੂੰ ਸਮੇਂ-ਸਮੇਂ ਤੇ ਸੋਧਿਆ ਜਾਂਦਾ ਹੈ

 

****

 

ਆਰਐੱਮ / ਕੇਐੱਮਐੱਨ


(Release ID: 1635247)