ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪੀਐੱਮ ਸਵਨਿਧੀ (SVANidhi) ਪੋਰਟਲ ਲਾਂਚ (ਬੀਟਾ ਵਰਜ਼ਨ)

Posted On: 29 JUN 2020 7:05PM by PIB Chandigarh

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਅੱਜ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, ਬੈਂਕਾਂ ਦੇ ਅਧਿਕਾਰੀਆਂ, ਭੁਗਤਾਨ ਐਗਰੀਗੇਟਰਜ਼ ਅਤੇ ਹੋਰ ਹਿਤਧਾਰਕਾਂ ਦੀ ਮੌਜੂਦਗੀ ਵਿੱਚ ਪੀਐੱਮ ਸਟ੍ਰੀਟ ਵੈਂਡਰ ਦੇ ਆਤਮਨਿਰਭਰ ਨਿਧੀ ਪੀਐੱਮ ਸਵਨਿਧੀਪੋਰਟਲ ਦੇ ਬੀਟਾ ਵਰਜ਼ਨ ਦੀ ਸ਼ੁਰੂਆਤ ਕੀਤੀ। ਡਿਜੀਟਲ ਟੈਕਨੋਲੋਜੀ ਹੱਲਾਂ ਦਾ ਲਾਭ ਉਠਾਉਂਦੇ ਹੋਏ ਪੋਰਟਲ ਉਪਭੋਗਤਾਵਾਂ ਨੂੰ ਯੋਜਨਾ ਤਹਿਤ ਲਾਭ ਲੈਣ ਲਈ ਆਈਟੀ ਇੰਟਰਫੇਸ ਖਤਮ ਕਰਨ ਲਈ ਇੱਕ ਏਕੀਕ੍ਰਿਤ ਅੰਤ ਪ੍ਰਦਾਨ ਕਰਦਾ ਹੈ।

 

1 ਜੂਨ, 2020 ਨੂੰ ਪੀਐੱਮ ਸਵਨਿਧੀ ਦੀ ਸ਼ੁਰੂਆਤ ਤੋਂ ਮੰਤਰਾਲੇ ਨੇ ਵਿਭਿੰਨ ਪ੍ਰਕਾਰ ਦੇ ਉਧਾਰਦਾਤਿਆਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਜਿਵੇਂ ਕਿ ਬੈਂਕ, ਐੱਮਐੱਫਆਈਜ਼ ਅਤੇ ਐੱਨਬੀਐੱਫਸੀਜ਼। ਪ੍ਰਾਪਤ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਧਾਰਦਾਤਿਆਂ ਲਈ ਇੱਕ ਵਿਸਤ੍ਰਿਤ ਸੰਚਾਲਨ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਜੋ ਅੱਜ ਜਾਰੀ ਕੀਤੇ ਜਾ ਰਹੇ ਹਨ। ਇਹ ਉਮੀਦ ਹੈ ਕਿ ਜਲਦੀ ਹੀ ਸਾਰੇ ਉਧਾਰਦਾਤਾ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਆਪਣੇ ਖੇਤਰੀ ਦਫ਼ਤਰਾਂ ਨੂੰ ਯੋਜਨਾ ਲਈ ਵਿਸਤ੍ਰਿਤ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ।

 

ਸਕੀਮ ਦੇ ਪ੍ਰਸ਼ਾਸਕੀ ਸੰਚਾਲਨ ਲਈ ਇੱਕ ਅੰਤਿਮ ਹੱਲ ਮੁਹੱਈਆ ਕਰਵਾਉਣ ਲਈ ਏਕੀਕ੍ਰਿਤ ਆਈਟੀ ਪਲੈਟਫਾਰਮ (pmsvanidhi.mohua.gov.in) ਐੱਸਆਈਡੀਬੀਆਈ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ ਜੋ ਪੀਐੱਮ ਸਵਨਿਧੀ ਲਈ ਯੋਜਨਾ ਨੂੰ ਲਾਗੂ ਕਰਨ ਲਈ ਭਾਈਵਾਲ ਹੈ। ਪੋਰਟਲ ਕਈ ਯੋਜਨਾ ਕਾਰਜਾਂ ਦੀ ਸੁਵਿਧਾ ਪ੍ਰਦਾਨ ਕਰੇਗਾ ਜਿਵੇਂ ਲੋਨ ਐਪਲੀਕੇਸ਼ਨ ਪ੍ਰਵਾਹ, ਮੋਬਾਈਲ ਐਪ, ਅਰਜ਼ੀਆਂ ਦਾ ਈ-ਕੇਵਾਈਸੀ, ਯੂਆਈਡੀਏਆਈ, ਉੱਦਮੀਮਿਤ੍ਰ (Udyamimitra,), ਐੱਨਪੀਸੀਆਈ, ਪੈਸਾ, ਉਧਾਰਦਾਤਾ, ਰਾਜ, ਯੂਐੱਲਬੀਜ਼ ਅਤੇ ਹੋਰ ਹਿਤਧਾਰਕਾਂ ਨਾਲ ਏਕੀਕਰਨ, ਡਿਜੀਟਲ ਪ੍ਰੋਤਸਾਹਨ ਦੀ ਗਣਨਾ ਅਤੇ ਵਿਆਜ ਸਬਸਿਡੀ ਦਾ ਭੁਗਤਾਨ ਆਦਿ।

 

ਇਸ ਸਕੀਮ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ ਡਿਜੀਟਲ ਪੇਅਮੈਂਟ ਐਗਰੀਗੇਟਰਜ਼ ਨਾਲ ਜੁੜ ਕੇ ਲਾਭਾਰਥੀਆਂ ਨੂੰ ਡਿਜੀਟਲ ਲੈਣ ਦੇਣ ਵੱਲ ਆਕਰਸ਼ਿਤ ਕਰਨਾ। ਮੰਤਰਾਲੇ ਨੂੰ ਇਸ ਸਭ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਨੇ ਇਸ ਤੱਥ ਤੇ ਪ੍ਰਸੰਨਤਾ ਪ੍ਰਗਟਾਈ ਕਿ ਐਮਾਜ਼ੋਨਪੇਅ, ਐੱਫਟੀਕੈਸ਼, ਐੱਮਸਵਾਇਪ, ਪੇਅਟੀਐੱਮ, ਪੇਅਸਿਫ ਅਤੇ ਫੋਨਪੇਅ ਨੇ ਆਪਣੇ ਅੰਤਿਮ ਖਰਚਿਆਂ ਨੂੰ ਘੱਟ ਕਰਕੇ ਵਿਕਰੇਤਾਵਾਂ ਨੂੰ ਮੁਫ਼ਤ ਵਿੱਚ ਇਸ ਵਿੱਚ ਔਨਬੋਰਡ ਦੀ ਪੇਸ਼ਕਸ਼ ਕੀਤੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਹੋਰ ਵੀ ਇਸਦਾ ਪਾਲਣ ਕਰਨਗੇ।

 

ਇਸ ਦੇ ਇਲਾਵਾ ਪਹਿਲਾਂ ਤੋਂ ਔਨਬੋਰਡ ਬੈਂਕਾਂ ਤੋਂ ਇਲਾਵਾ 15 ਐੱਮਐੱਫਆਈਜ਼ ਨੂੰ ਪੋਰਟਲ ਤੇ ਔਨਬੋਰਡ ਕੀਤਾ ਗਿਆ ਹੈ ਅਤੇ ਆਗਾਮੀ ਹਫ਼ਤਿਆਂ ਵਿੱਚ ਹੋਰ ਦੀ ਵੀ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਹੋਰ ਕਾਰਜ ਜੋੜਦੇ ਹੋਏ ਪੋਰਟਲ ਨੂੰ ਲਗਾਤਾਰ ਅੱਪਗ੍ਰੇਡ ਕੀਤਾ ਜਾਵੇਗਾ।

 

ਪੀਐੱਮ ਸਵਨਿਧੀ ਪੋਰਟਲ 2 ਜੁਲਾਈ ਤੋਂ ਸਟ੍ਰੀਟ ਵੈਂਡਰਾਂ ਤੋਂ ਲੋਨ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰ ਦੇਵੇਗਾ ਜੋ ਸਿੱਧਾ ਜਾਂ ਸੀਐੱਸਸੀਜ਼/ਯੂਐੱਲਬੀਜ਼/ਐੱਸਐੱਚਜੀਜ਼ ਦੀ ਮਦਦ ਨਾਲ ਅਪਲਾਈ ਕਰ ਸਕਦੇ ਹਨ। ਈ-ਕੇਵਾਈਸੀ ਮੌਡਿਊਲ ਅਤੇ ਲੋਨ ਅਰਜ਼ੀਆਂ ਦੇ ਪ੍ਰਵਾਹ ਨਾਲ ਮੋਬਾਈਲ ਐਪ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਾ ਉਪਯੋਗ ਉਧਾਰਦਾਤਿਆਂ ਅਤੇ ਉਨ੍ਹਾਂ ਦੇ ਏਜੰਟਾਂ ਦੁਆਰਾ ਅਰਜ਼ੀਆਂ ਦੀ ਸ਼ੁਰੂਆਤ ਲਈ ਕੀਤਾ ਜਾਂਦਾ ਹੈ, ਇਸ ਹਫ਼ਤੇ ਦੌਰਾਨ ਜਾਰੀ ਕੀਤਾ ਜਾਵੇਗਾ। ਵਿਭਿੰਨ ਉਧਾਰਦਾਤਿਆਂ ਨਾਲ ਪੋਰਟਲ ਏਕੀਕਰਨ ਇਸ ਹਫ਼ਤੇ ਦੌਰਾਨ ਸ਼ੁਰੂ ਹੋਵੇਗਾ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਸਾਨੂੰ ਸਾਰੇ ਪ੍ਰਮੁੱਖ ਉਧਾਰਦਾਤਿਆਂ ਨਾਲ ਇਸ ਏਕੀਕਰਨ ਨੂੰ ਪੂਰਾ ਕਰਨ ਦੀ ਉਮੀਦ ਹੈ। ਸਟ੍ਰੀਟ ਵੈਂਡਰਸ ਨੂੰ ਲੈਟਰ ਆਵ੍ ਰਿਕਮੈਂਡਡੇਸ਼ਨ’ (ਐੱਲਓਆਰ) ਲਈ ਸਿੱਧਾ ਸਬੰਧਿਤ ਯੂਐੱਲਬੀ ਲਈ ਅਰਜ਼ੀ ਦੇਣ ਲਈ ਮੌਡਿਊਲ 10 ਜੁਲਾਈ, 2020 ਤੱਕ ਤਿਆਰ ਹੋ ਜਾਵੇਗਾ।

 

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਪੋਰਟਲ ਨਾ ਸਿਰਫ਼ ਅਗਲੇ 21 ਮਹੀਨਿਆਂ ਦੌਰਾਨ ਯੋਜਨਾ ਨੂੰ ਲਾਗੂ ਕਰਨ ਦੇ ਸਮਰੱਥ ਕਰੇਗਾ, ਬਲਕਿ ਸਾਡੇ ਸ਼ਹਿਰਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੜਕ ਵਿਕਰੇਤਾਵਾਂ ਦੀਆਂ ਉਮੀਦਾਂ ਅਤੇ ਖਹਾਇਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਆਉਣ ਵਾਲੇ ਸਾਲਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ। 

 

     ****

 

ਆਰਜੇ/ਐੱਨਜੀ



(Release ID: 1635243) Visitor Counter : 141