ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸਰਕਾਰ ਕੰਪਰੈੱਸਡ ਬਾਇਓ ਗੈਸ ਨੂੰ ਵਿੱਤੀ ਤਰਜੀਹ ਵਾਲੇ ਖੇਤਰ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵਿੱਚ ਹੈ: ਸ਼੍ਰੀ ਧਰਮੇਂਦਰ ਪ੍ਰਧਾਨ

ਸ਼੍ਰੀ ਪ੍ਰਧਾਨ ਨੇ ਤਮਿਲ ਨਾਡੂ ਦੇ ਮੁੱਖ ਮੰਤਰੀ ਨਾਲ ਮਿਲਕੇ ਰਾਜ ਦੇ ਨਮੱਕਲ ਵਿੱਚ ਸੀਬੀਜੀ ਪਲਾਂਟ ਅਤੇ ਸੀਬੀਜੀ ਊਰਜਾ ਸਟੇਸ਼ਨਾਂ ਦਾ ਉਦਘਾਟਨ ਕੀਤਾ

ਇਸ ਪਹਿਲ ਨਾਲ ਤਮਿਲ ਨਾਡੂ ਵਿੱਚ ਕੁਦਰਤੀ ਸਰੋਤਾਂ ਜ਼ਰੀਏ ਵਾਤਾਵਰਣ ਦੇ ਅਨੁਕੂਲ ਗੈਸੀ ਈਂਧਣ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ

Posted On: 23 JUN 2020 1:26PM by PIB Chandigarh

ਸਰਕਾਰ ਕੰਪਰੈੱਸਡ ਬਾਇਓ ਗੈਸ ਨੂੰ ਵਿੱਤੀ ਪੋਸ਼ਣ ਦੀ ਤਰਜੀਹ ਵਾਲੇ ਖ਼ੇਤਰ ਅਧੀਨ ਸ਼ਾਮਲ ਕਰਨ ਦੀ ਪ੍ਰਕਿਰਿਆ ਵਿੱਚ ਹੈਤਮਿਲ ਨਾਡੂ ਦੇ ਨਮੱਕਲ ਵਿੱਚ ਸੀਬੀਜੀ ਪਲਾਂਟ ਅਤੇ ਰਾਜ ਦੇ ਵਿਭਿੰਨ ਸਥਾਨਾਂ 'ਤੇ ਸੀਬੀਜੀ ਈਂਧਣ ਸਟੇਸ਼ਨਾਂ ਦਾ ਔਨਲਾਈਨ ਉਦਘਾਟਨ ਦੇ ਮੌਕੇ ਬੋਲਦੇ ਹੋਏ, ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਇਸ ਨਾਲ ਸੀਬੀਜੀ ਪਲਾਂਟਾਂ ਦੇ ਵਿੱਤ ਪੋਸ਼ਣ ਵਿੱਚ ਅਸਾਨੀ ਹੋਵੇਗੀਉਨ੍ਹਾਂ ਅੱਗੇ ਕਿਹਾ ਕਿ ਸੀਬੀਜੀ ਪਲਾਂਟਾਂ ਦੀ ਸਥਾਪਨਾ ਲਈ ਕੇਂਦਰੀ ਵਿੱਤੀ ਸਹਾਇਤਾ ਜਾਂ ਸਬਸਿਡੀ ਨੂੰ 2020-21ਤੱਕ ਵਧਾ ਦਿੱਤਾ ਗਿਆ ਹੈ ਜਿਸ ਨਾਲ ਨਵੀਆਂ ਯੋਜਨਾਵਾਂ ਨੂੰ ਹੁਲਾਰਾ ਦਿੱਤਾ ਜਾ ਸਕੇਸ਼੍ਰੀ ਪ੍ਰਧਾਨ ਨੇ ਕਿਹਾ ਕਿ ਸੀਬੀਜੀ ਯੋਜਨਾਵਾਂ ਵਿਕਾਸ ਸਮਰੱਥ ਹਨ ਅਤੇ ਨਵੇਂ ਉਦਮੀਆਂ ਲਈ ਰਿਟਰਨ ਦੀ ਦਰ ਆਕਰਸ਼ਕ ਹੈਉਨ੍ਹਾਂ ਕਿਹਾ ਕਿ ਐੱਮਐੱਸਐੱਮਈ  ਲਈ ਇੱਕ ਨਵਾਂ ਪੈਕੇਜ਼ ਪੂਰੇ ਦੇਸ਼ ਵਿੱਚ ਸੀਬੀਜੀ ਪਲਾਂਟਾਂ ਦੇ ਫ਼ੰਡ ਲਈ ਵੀ ਸਹਾਇਤਾ ਕਰੇਗਾਅਸੀਂ ਸੀਬੀਜੀ ਯੋਜਨਾਵਾਂ ਨੂੰ ਫ਼ੰਡ ਦੇਣ ਲਈ ਆਲਮੀ ਫ਼ੰਡ ਦੀ ਭਾਲ ਕਰ ਰਹੇ ਹਾਂ

 

ਸੀਬੀਜੀ ਲਈ ਐੱਸਏਟੀਏਟੀ ਯੋਜਨਾ ਦੀ ਸ਼ੁਰੂਆਤ 1.10.2018 ਨੂੰ ਕੀਤੀ ਗਈ ਸੀ, ਜਿਸ ਵਿੱਚ 2023 ਤੱਕ ਸੀਬੀਜੀ ਦੇ 5000 ਪਲਾਂਟਾਂ ਨਾਲ 15 ਐੱਮਐੱਮਟੀ ਦੇ ਉਤਪਾਦਨ ਦੇ ਟੀਚੇ ਦਾ ਅੰਦਾਜ਼ਾ ਲਾਇਆ ਗਿਆ ਹੈਭਾਰਤ ਸਰਕਾਰ ਵੱਲੋਂ ਐੱਸਏਟੀਏਟੀ ਯੋਜਨਾ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਢੁਕਵੇਂ ਕਦਮ ਚੁੱਕੇ ਗਏ ਹਨ ਤੇਲ ਮਾਰਕਿਟਿੰਗ ਕੰਪਨੀਆਂ ਵੱਲੋਂ ਯੋਜਨਾਵਾਂ ਦੀ ਭਰੋਸੇਯੋਗਤਾ ਬਣਾਉਣ ਲਈ ਸੀਬੀਜੀ ਤੇ ਦੀਰਘ ਕਾਲ ਮੁੱਲ ਨਿਰਧਾਰਨ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਸੀਬੀਜੀ 'ਤੇ ਦੀਰਘ ਕਾਲ ਸਮਝੌਤਿਆਂ 'ਤੇ ਅਮਲ ਕਰਨ ਉਪਰ ਸਹਿਮਤੀ ਜਤਾਈ ਹੈਮੰਤਰੀ ਨੇ ਕਿਹਾ ਕਿ ਜੈਵਿਕ ਖਾਦ ਅਤੇ ਸੀਬੀਜੀ ਪਲਾਂਟਾਂ ਦੇ ਮਹੱਤਵਪੂਰਨ ਉਤਪਾਦ ਨੂੰ ਵੀ ਖਾਦ ਕੰਟਰੋਲ ਹੁਕਮ 1985 ਵਿੱਚ  ਸ਼ਾਮਲ ਕੀਤੇ ਜਾਣ ਦੀ ਪ੍ਰਕਿਰਿਆ ਚਲ ਰਹੀ ਹੈਇਸ ਮਾਧਿਅਮ ਨਾਲ ਇਸ ਬਜ਼ਾਰ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ ਅਤੇ ਦੇਸ਼ ਭਰ ਵਿੱਚ ਜੈਵਿਕ ਖੇਤੀ ਲਈ ਇੱਕ ਮੌਕਾ ਪ੍ਰਦਾਨ ਕੀਤਾ ਜਾ ਸਕਦਾ ਹੈ ਕਿਉਂਕਿ 5000 ਸੀਬੀਜੀ ਪਲਾਂਟਾਂ ਤੋਂ 50 ਐੱਮਐੱਮਟੀ ਬਾਇਓਮੇਨੋਰ ਦਾ ਉਤਪਾਦਨ ਹੋਣ ਦੀ ਉਮੀਦ ਹੈ

 

ਸ਼੍ਰੀ ਪ੍ਰਧਾਨ ਨੇ ਮੌਜੂਦਾ ਵੇਸਟ ਅਤੇ ਬਾਇਓਮਾਸ ਸਰੋਤਾਂ ਨਾਲ ਤਮਿਲ ਨਾਡੂ ਦੀ ਸੀਬੀਜੀ ਸਮਰੱਥਾ ਦੇ ਬਾਰੇ ਕਿਹਾ ਕਿ ਇਸਦਾ ਲਗਭਗ 2.4 ਐੱਮਐੱਮਟੀਪੀਏ ਉਪਯੋਗ ਕਰਕੇ ਰਾਜ ਭਰ ਵਿੱਚ ਲਗਭਗ 600 ਪਲਾਂਟ ਸਥਾਪਿਤ ਕੀਤੇ ਜਾ ਸਕਣਗੇ,ਜਿਸਦੇ ਨਤੀਜੇ ਵਜੋਂ 21,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਲਗਭਗ 10,000 ਲੋਕਾਂ ਨੂੰ ਪ੍ਰਤੱਖ ਰੁਜ਼ਗਾਰ ਮਿਲੇਗਾਮੰਤਰੀ ਨੇ ਨਮੱਕਲ ਵਿੱਚ 15 ਟੀਪੀਡੀ ਸਮਰੱਥਾ ਵਾਲੇ ਆਈਓਟੀ ਬਾਇਓ ਗੈਸ ਪਲਾਂਟ ਬਾਰੇ, ਕਲਾ ਦੇ ਉੱਤਮ ਨਮੂਨੇ ਦਾ ਅੱਜ ਉਦਘਾਟਨ ਕੀਤਾ ਗਿਆ, ਕਿਹਾ ਕਿ ਪਲਾਂਟ ਤੋਂ ਉਤਪਾਦਤ ਸੀਬੀਜੀ ਨਮੱਕਲ ਖੇਤਰ ਦੇ ਸਲੇਮ ਵਿਚ ਪ੍ਰਤੀਦਿਨ 1,000 ਤੋਂ ਜ਼ਿਆਦਾ ਵਾਹਨਾਂ ਨੂੰ ਈਂਧਣ ਪ੍ਰਦਾਨ ਕਰ ਸਕਦਾ ਹੈਬਾਇਓ ਗੈਸ ਪਲਾਂਟ ਸਾਫ ਸੁਥਰੀ ਵਿਕਲਪ ਊਰਜਾ ਦੇ ਨਾਲ ਦੋ ਉਦਯੋਗਾਂ ਨੂੰ ਵੀ ਊਰਜਾ ਪ੍ਰਦਾਨ ਕਰੇਗਾਐੱਸਏਟੀਏਟੀ ਯੋਜਨਾ ਅਧੀਨ ਆਈਓਟੀ ਬਾਇਓ ਗੈਸ ਨੇ ਕੁਝ ਭਾਗ /ਪੂਰਾ ਬਾਇਓ ਗੈਸ ਉਤਪਾਦਨ ਨੂੰ ਕੰਪਰੈੱਸਡ ਬਾਇਓ ਗੈਸ ਉਤਪਾਦਨ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈਆਈਓਟੀ ਬਾਇਓ ਗੈਸ ਪਲਾਂਟ ਤੋਂ ਪ੍ਰਾਪਤ ਕੀਤੇ ਜਾਣ ਵਾਲੀ ਬਾਇਓ ਗੈਸ ਨੂੰ ਰੀਟੇਲ ਆਊਟਲੈਟਸ ਅਤੇ ਸੰਸਥਾਗਤ ਕਾਰੋਬਾਰ ਰਾਹੀਂ ਵੇਚਿਆ ਜਾਵੇਗਾਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਤੇਲ ਮਾਰਕਿਟਿੰਗ ਕੰਪਨੀਆਂ  ਦੁਆਰਾ ਕੁਦਰਤੀ ਗੈਸ  ਦਾ ਬਦਲ ਵੇਚਿਆ ਜਾ ਰਿਹਾ ਹੈਆਉਣ ਵਾਲੇ ਸਾਲਾਂ ਵਿੱਚ ਇੰਨ੍ਹਾਂ ਦੀ ਗਿਣਤੀ ਕਈ ਗੁਣਾ ਵਧ ਜਾਵੇਗੀਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਅਸੀਂ ਉਨ੍ਹਾਂ ਸੁਵਿਧਾਵਾਂ ਦਾ ਉਦਘਾਟਨ ਕਰਨ ਜਾ ਰਹੇ ਹਾਂ ਜੋ ਤਮਿਲ ਨਾਡੂ ਵਿੱਚ ਕੁਦਰਤੀ ਸਰੋਤਾਂ ਨਾਲ ਵਾਤਾਵਰਣ ਦੇ ਅਨੁਕੂਲ ਗੈਸ ਵਾਲੇ ਈਂਧਣ ਪ੍ਰਦਾਨ ਕਰਦੇ ਹਨ, ਕਿਉਂਕਿ ਇਸ ਰਾਜ ਵਿੱਚ ਨਿਯਮਿਤ ਸੀ ਐੱਨ ਜੀ ਈਂਧਣ ਸਟੇਸ਼ਨ ਹੁਣ ਤੱਕ ਉਪਲੱਬਧ ਨਹੀਂ ਹਨ

 

ਉਨ੍ਹਾਂ ਕਿਹਾ ਕਿ ਭਾਰਤ ਦੇ ਤੇਲ ਅਤੇ ਗੈਸ ਦੇ ਖੇਤਰਾਂ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਹਾਲ ਹੀ  ਦੇ ਦਿਨਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਜ਼ਰੀਏ ਭਾਰਤ ਊਰਜਾ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਬਹੁਤ ਲੰਬਾ ਸਫ਼ਰ ਤੈਅ ਕੀਤਾ ਜਾਵੇਗਾਬਾਇਓ ਗੈਸ ਦਾ ਉਤਪਾਦਨ ਲਗਾਤਾਰ ਵਧ ਰਿਹਾ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੁਆਰਾ ਬਾਇਓ ਗੈਸ ਦਾ ਉਤਪਾਦਨ ਕਰਨ ਲਈ ਬਾਇਓ ਗੈਸ ਪਲਾਂਟਾਂ ਦੀ ਸਥਾਪਨਾ ਕੀਤੀ ਜਾ ਰਹੀ ਹੈਬਾਇਓ ਗੈਸ ਇੱਕ ਨਵੀਨੀਕਰਨ, ਨਾਲ ਹੀ ਊਰਜਾ ਦਾ ਇੱਕ ਸਾਫ ਸੁਥਰਾ ਸਰੋਤ ਹੈਬਾਇਓ ਡਾਈਜੇਸ਼ਨ ਰਾਹੀਂ ਪੈਦਾ ਗੈਸ ਗੈਰ ਪ੍ਰਦੂਸ਼ਣਕਾਰੀ ਹੈ ਅਤੇ ਇਹ ਗ੍ਰੀਨ ਹਾਊਸ ਉਤਸਰਜਨ ਨੂੰ ਵੀ ਘੱਟ ਕਰਦੀ ਹੈਉਨ੍ਹਾਂ ਕਿਹਾ ਕਿ ਵਿਭਿੰਨ ਪ੍ਰਕਾਰ ਦੇ ਊਰਜਾ ਬਦਲ ਪੈਦਾ ਕਰਨ ਲਈ ਜੈਵ ਈਂਧਣ ਦੀ ਪੂਰਨ ਸਮਰੱਥਾ ਦਾ ਉਪਯੋਗ ਕਰਨਾ,ਜਿਸ ਵਿੱਚ ਕੰਪਰੈੱਸਡ ਬਾਇਓ ਗੈਸ ਜਾਂ ਸੀਬੀਜੀ, ਇਥੇਨੌਲ, 2 ਜੀ ਇਥੇਨੌਲ ਅਤੇ ਬਾਇਓ ਡੀਜ਼ਲ ਸ਼ਾਮਲ ਹੈ, ਜੋ ਈਂਧਣ ਦੇ ਆਯਾਤ ਦੀ ਨਿਰਭਰਤਾ ਨੂੰ ਘੱਟ ਕਰਨ ਅਤੇ ਦੇਸ਼ ਵਿੱਚ ਐੱਸਏਟੀਏਟੀ ਊਰਜਾ ਦੇ ਭਵਿੱਖ ਨੂੰ ਯਕੀਨੀ ਬਣਾਉਣ ਦੇ ਸਾਡੇ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਸੀਬੀਜੀ ਸਮੇਤ ਜੈਵ ਈਂਧਣ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਜਿਸ ਨਾਲ ਸਾਫ ਊਰਜਾ ਮਿਸ਼ਰਣ ਨੂੰ ਹੁਲਾਰਾ ਦਿੱਤਾ ਜਾ ਸਕੇ, ਰੋਜ਼ਗਾਰ ਪੈਦਾ ਕੀਤਾ ਜਾ ਸਕੇ ਵਿਸ਼ੇਸ਼ ਰੂਪ ਨਾਲ ਅਰਧ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ  ਅਤੇ ਪ੍ਰਦੂਸ਼ਣ ਨੂੰ ਹੋਰ ਘੱਟ ਕੀਤਾ ਜਾ ਸਕੇਸੀਬੀਜੀ ਦਾ ਉਪਯੋਗ ਪੈਰਿਸ ਸਮਝੌਤੇ 2015 ਦੇ ਅਨੁਸਾਰ ਭਾਰਤ ਵਿੱਚ ਜਲਵਾਯੂ ਤਬਦੀਲੀ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਮਦਦ ਕਰੇਗਾਇਹ ਭਾਰਤ ਸਰਕਾਰ ਦੇ ਸਵੱਛ ਭਾਰਤ,ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਜਿਹੀਆਂ ਯੋਜਨਾਵਾਂ ਦੇ ਅਨੁਰੂਪ ਵੀ ਹੋਵੇਗਾ

 

ਇਸ ਮੌਕੇ ਤੇ ਤਮਿਲ ਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਾਮੀ ਨੇ ਕਿਹਾ ਕਿ ਰਾਜ ਸਵੱਛ ਊਰਜਾ ਪਹਿਲੂਆਂ ਦਾ ਸਮਰਥਨ ਕਰਦਾ ਹੈਉਨ੍ਹਾਂ ਬਹੁਤ ਘੱਟ ਸਮੇਂ ਵਿੱਚ  ਸੀਬੀਜੀ ਪਲਾਂਟਾਂ ਨੂੰ ਚਾਲੂ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸ਼੍ਰੀ ਪ੍ਰਧਾਨ ਦਾ ਧੰਨਵਾਦ ਕੀਤਾ

 

ਇਸ ਉਦਘਾਟਨ ਵਿੱਚ ਤਮਿਲ ਨਾਡੂ ਦੇ ਮੰਤਰੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸਕੱਤਰ, ਇੰਡੀਅਨ ਆਇਲ ਦੇ ਚੇਅਰਮੈਨ ਅਤੇ ਤਮਿਲ ਨਾਡੂ ਸਰਕਾਰ, ਐੱਮਓਪੀ ਐਂਡ ਐੱਨਜੀ ਅਤੇ ਓਐੱਮਸੀ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ

 

                                                                           *****

ਵਾਈਬੀ


(Release ID: 1633819) Visitor Counter : 188