ਖਾਣ ਮੰਤਰਾਲਾ

ਖਾਣ ਮੰਤਰਾਲੇ ਨੇ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਜੈਕਟ ਦੇ ਪ੍ਰਸਤਾਵਾਂ ਨੂੰ ਸੱਦਾ ਦਿੱਤਾ

Posted On: 22 JUN 2020 6:24PM by PIB Chandigarh

ਖਾਣ ਮੰਤਰਾਲੇ ਨੇ ਐਲਾਨ ਨੰਬਰ ਐੱਮਈਟੀ4-14/1/2020 ਦੁਆਰਾ ਹੇਠਾਂ ਦਿੱਤੇ ਮਹੱਤਵ ਵਾਲੇ ਖੇਤਰਾਂ, ਜਿਨ੍ਹਾਂ ਦਾ ਮਾਈਨਿੰਗ ਅਤੇ ਉਦਯੋਗਿਕ ਕਾਰਜਾਂ ਦੇ ਲਾਗੂ ਅਤੇ ਟਿਕਾਊ ਪਹਿਲੂ, ਖਣਿਜ ਖੇਤਰ ਨਾਲ ਸਿੱਧਾ ਸਬੰਧ ਹੈ, ਵਿੱਚ ਤਿੰਨ ਸਾਲਾਂ ਦੀ ਮਿਆਦ ਦੇ ਲਈ ਅਕਾਦਮਿਕ ਸੰਸਥਾਵਾਂ, ਯੂਨੀਵਰਸਿਟੀਆਂ, ਭਾਰਤ ਸਰਕਾਰ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਤੋਂ ਮਾਨਤਾ ਪ੍ਰਾਪਤ ਰਾਸ਼ਟਰੀ ਸੰਸਥਾਵਾਂ ਅਤੇ ਖੋਜ ਅਤੇ ਵਿਕਾਸ ਸੰਸਥਾਨਾਂ ਤੋਂ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਜੈਕਟਾਂ ਦੇ ਪ੍ਰਸਤਾਵਾਂ ਨੂੰ ਸੱਦਾ ਦਿੱਤਾ ਹੈ:

ਮਾਈਨਿੰਗ ਵਿੱਚ ਖੋਜ ਦੇ ਪ੍ਰਮੁੱਖ ਖੇਤਰ: ਮਾਈਨਿੰਗ ਵਿੱਚ ਖੋਜ ਦੀ ਸਹਾਇਤਾ ਦੇ ਲਈ ਵਿਆਪਕ ਪ੍ਰਮੁੱਖ ਖੇਤਰ ਹੇਠਾਂ ਦਿੱਤੇ ਗਏ ਹਨ:

i. ਰਣਨੀਤਕ ਦੁਰਲੱਭ ਅਤੇ ਦੁਰਲੱਭ ਧਰਤੀ ਦੇ ਖਣਿਜਾਂ ਦੇ ਹਿੱਸਿਆਂ ਦੇ ਲਈ ਗਿਆਤ ਖਣਿਜ ਭੰਡਾਰਾਂ ਦਾ ਅੰਦਾਜ਼ਾ ਲਗਾਉਣਾ / ਖੁਦਾਈ ਕਰਨਾ

ii. ਨਵੇਂ ਖਣਿਜ ਸਰੋਤਾਂ ਦਾ ਪਤਾ ਲਗਾਉਣ ਅਤੇ ਵਰਤਣ ਲਈ ਜ਼ਮੀਨ ਅਤੇ ਡੂੰਘੇ ਸਮੁੰਦਰ ਵਿੱਚ ਖਣਿਜ ਦੇ ਹਿੱਸੇ ਦੀ ਖੁਦਾਈ ਦੇ ਲਈ ਨਵੀਂ ਤਕਨੀਕ ਦਾ ਵਿਕਾਸ

iii. ਮਾਈਨਿੰਗ ਦੇ ਤਰੀਕਿਆਂ ਵਿੱਚ ਖੋਜ ਇਸ ਵਿੱਚ ਸ਼ਾਮਲ ਹੈ ਚੱਟਾਨ ਦੇ ਮਕੈਨਿਕਸ, ਖਾਣ ਦੀ ਡਿਜ਼ਾਈਨਿੰਗ, ਮਾਈਨਿੰਗ ਉਪਕਰਣ, ਊਰਜਾ ਸੰਭਾਲ਼, ਵਾਤਾਵਰਣ ਸੁਰੱਖਿਆ ਅਤੇ ਖਾਣ ਸੁਰੱਖਿਆ

iv. ਪ੍ਰਕਿਰਿਆ, ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆਉਣਾ, ਉਪ-ਉਤਪਾਦਾਂ ਦੀ ਰਿਕਵਰੀ ਅਤੇ ਨਿਰਧਾਰਨ ਅਤੇ ਉਪਭੋਗ ਨਿਯਮਾਂ ਵਿੱਚ ਕਮੀ

v. ਹੇਠਲੇ ਗ੍ਰੇਡ ਅਤੇ ਮਹੀਨ ਆਕਾਰ ਦੀ ਕੱਚੀ ਧਾਤ ਦੀ ਵਰਤੋਂ ਕਰਨ ਦੇ ਲਈ ਧਾਤੂ ਵਿਗਿਆਨ ਅਤੇ ਖਣਿਜ ਦੇ ਲਾਭਾਂ ਲਈ ਤਕਨੀਕਾਂ ਉੱਪਰ ਖੋਜ

vi. ਖਾਣਾਂ ਦੀ ਰਹਿੰਦ-ਖੂੰਹਦ ਅਤੇ ਪਲਾਂਟ ਟੇਲਿੰਗ ਆਦਿ ਤੋਂ ਮੁੱਲ ਵਾਧੇ ਵਾਲੇ ਉਤਪਾਦਾਂ ਨੂੰ ਕੱਢਣਾ

vii. ਨਵੀਆਂ ਮਿਸ਼ਰਤ ਧਾਤਾਂ ਅਤੇ ਧਾਤ ਨਾਲ ਸਬੰਧਿਤ ਉਤਪਾਦਾਂ ਆਦਿ ਦਾ ਵਿਕਾਸ ਕਰਨਾ

viii. ਘੱਟ ਪੂੰਜੀ ਅਤੇ ਊਰਜਾ ਬੱਚਤ ਵਾਲੀਆਂ ਪ੍ਰਾਸੈਸਿੰਗ ਪ੍ਰਣਾਲੀਆਂ ਦਾ ਵਿਕਾਸ ਕਰਨਾ

ix. ਉੱਚ ਸ਼ੁੱਧਤਾ ਦੀ ਸਮੱਗਰੀ ਦਾ ਉਤਪਾਦਨ

x. ਖਣਿਜ ਖੇਤਰ ਨਾਲ ਜੁੜੀਆਂ ਸੰਸਥਾਵਾਂ ਵਿਚਾਲੇ ਸਹਿਕਾਰੀ ਖੋਜ

ਸਹਾਇਤਾ ਤੇ ਵਿਚਾਰ ਕਰਨ ਦੇ ਲਈ ਵਾਧੂ ਵਜ਼ਨ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਦਿੱਤਾ ਜਾਵੇਗਾ:

ਏ. ਸਬੰਧਿਤ ਉਦਯੋਗ ਦੇ ਸਹਿਯੋਗ ਦੇ ਨਾਲ ਵਿਗਿਆਨਕ/ ਅਕਾਦਮਿਕ ਸੰਸਥਾ ਦੁਆਰਾ ਪੇਸ਼ ਕੀਤੇ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾਵੇਗੀ

ਬੀ. ਉੱਚ ਤਕਨੀਕ ਤਿਆਰੀ ਪੱਧਰ (ਟੀਆਰਐੱਲ), ਜੋ ਆਦਰਸ਼ ਰੂਪ ਨਾਲ ਪਾਇਲਟ ਸਕੇਲ ਪਲਾਂਟਾਂ ਦੀ ਅਗਵਾਈ ਕਰਦੇ ਹੋਣ, ਦੇ ਨਾਲ ਵਾਲੇ ਪ੍ਰੋਜੈਕਟਾਂ, ਉੱਚ ਸ਼ੁੱਧਤਾ ਵਾਲੇ ਪਦਾਰਥਾਂ ਤੇ ਪ੍ਰੋਜੈਕਟਾਂ, ਉੱਨਤ ਮਿਸ਼ਰਤ ਧਾਤ ਉਤਪਾਦਾਂ, ਰਹਿੰਦ ਖੂੰਹਦ ਦੀ ਵਰਤੋਂ, ਸਲੈਗਾਂ/ ਟੇਲਿੰਗਾਂ ਤੋਂ ਰਿਕਵਰੀ, ਰੀਸਾਇਕਲਿੰਗ, ਸ਼ਹਿਰੀ ਮਾਈਨਿੰਗ ਆਦਿ ਪ੍ਰੋਜੈਕਟਾਂ ਨੂੰ ਤਰਜੀਹ

ਸੀ. ਸੰਕਲਪ ਦੇ ਪਹਿਲਾਂ -ਵਿਕਸਿਤ ਸਬੂਤ ਦੇ ਨਾਲ ਪ੍ਰਸਤਾਵਾਂ ਦੇ ਲਈ ਤਰਜੀਹ

ਡੀ. ਜੀਐੱਸਆਈ ਦੁਆਰਾ ਜਨਤਕ ਖੇਤਰ ਵਿੱਚ ਉਪਲਬਧ ਕਰਵਾਏ ਗਏ ਜੀਓ-ਸਾਇੰਸ ਦੇ ਅੰਕੜਿਆਂ ਤੇ ਅਧਾਰਿਤ ਮਿਨਰਲ ਡਿਪਾਜ਼ਿਟ ਟਾਰਗੇਟਿੰਗ

ਈ. ਖੋਜ/ ਅਕਾਦਮਿਕ ਸੰਸਥਾਵਾਂ ਤਾਲਮੇਲ ਦੇ ਨਾਲ ਪ੍ਰੋਜੈਕਟ ਪ੍ਰਸਤਾਵਾਂ ਨੂੰ ਵਿਕਸਿਤ ਕਰਨ ਦੇ ਲਈ ਪ੍ਰਯੋਗਸ਼ਾਲਾ ਸਹਾਇਤਾ ਲਈ ਸਰਕਾਰੀ ਏਜੰਸੀਆਂ ਤੱਕ ਪਹੁੰਚ ਕਰ ਸਕਦੀਆਂ ਹਨ ਅਤੇ ਉਨ੍ਹਾਂ ਨਾਲ ਕਰਾਰ ਕਰ ਸਕਦੀਆਂ ਹਨ

ਐੱਫ਼. ਉਤਪਾਦਾਂ ਜਾਂ ਖਣਿਜਾਂ, ਜਿਨ੍ਹਾਂ ਵਿੱਚ ਆਯਾਤ ਪ੍ਰਤੀਸਥਾਪਨ ਦੀਆਂ ਸੰਭਾਵਨਾਵਾਂ ਹਨ, ਦੇ ਵਿਕਾਸ ਤੇ ਪ੍ਰੋਜੈਕਟਾਂ ਦੇ ਲਈ ਤਰਜੀਹ ਦਿੱਤੀ ਜਾਵੇਗੀ

3. ਵਿਗਿਆਨਕ ਅਤੇ ਤਕਨੀਕੀ ਯੋਗਤਾ ਅਤੇ ਉਦਯੋਗ ਦੇ ਲਈ ਅਨੁਕੂਲਤਾ: ਸਾਰੀਆਂ ਸੰਸਥਾਵਾਂ ਨੂੰ ਮੰਤਰਾਲੇ ਨੂੰ ਪ੍ਰੋਜੈਕਟ ਪ੍ਰਸਤਾਵ ਦੇਣ ਤੋਂ ਪਹਿਲਾਂ ਹੇਠਾਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ: -

ਏ. ਪ੍ਰਸਤਾਵ ਨੂੰ ਮਾਈਨਿੰਗ, ਖੋਜ, ਖਣਿਜਾਂ, ਧਾਤਾਂ ਦੇ ਮੁੱਲ ਵਧਾਉਣ, ਰਹਿੰਦ ਖੂਹੰਦ ਅਤੇ ਖਣਨ ਅਤੇ ਧਾਤੂ ਵਿਗਿਆਨ ਪ੍ਰਕਿਰਿਆ ਦੇ ਵਾਤਾਵਰਣਿਕ ਪ੍ਰਭਾਵ ਦੇ ਸਮੁੱਚੇ ਸਰਕਾਰੀ ਹੁਕਮ ਦੇ ਅਨੁਕੂਲ ਹੋਣਾ ਚਾਹੀਦਾ ਹੈ

ਬੀ. ਉਦਯੋਗ ਇਨਪੁੱਟ ਅਤੇ ਭਾਗੀਦਾਰੀ

ਸੀ. ਸੰਕਲਪ, ਵਿਧੀ, ਨਵੀਨਤਾ ਜਾਂ ਅਰਜ਼ੀ ਦੇ ਲਿਹਾਜ਼ ਨਾਲ ਮੌਲਿਕਤਾ;

ਡੀ. ਨਵੇਂ ਤਰੀਕਿਆਂ ਦਾ ਵਿਕਾਸ, ਉੱਨਤ ਖਣਿਜਾਂ ਦਾ ਸੰਸਲੇਸ਼ਣ,

ਈ. ਪ੍ਰਕਿਰਿਆ ਵਿੱਚ ਸੁਧਾਰ ਅਤੇ ਨਵੀਨਤਾ,

ਐੱਫ਼. ਖੋਜ ਉਪਕਰਣਾਂ ਅਤੇ ਹੋਰ ਸੰਦਾਂ ਦਾ ਡਿਜ਼ਾਈਨ,

ਜੀ. ਰਹਿੰਦ-ਖੂੰਹਦ/ ਸੈਕੰਡਰੀ/ ਘੱਟ ਗ੍ਰੇਡ ਮੈਟੀਰੀਅਲ ਰਿਕਵਰੀ ਦੇ ਲਈ ਪ੍ਰਕ੍ਰਿਆ ਵਿਕਾਸ

ਐੱਚ. ਜ਼ੀਰੋ ਰਹਿੰਦ-ਖੂੰਹਦ ਮਾਈਨਿੰਗ, ਵੱਡਾ ਅੰਕੜਾ ਵਿਸ਼ਲੇਸ਼ਣ ਅਤੇ ਸਿਮੂਲੇਸ਼ਨ ਮਾਡਲਿੰਗ ਆਦਿ

ਆਈ. ਪ੍ਰਯੋਗਿਕ, ਮਾਡਲਿੰਗ / ਸਿਮੂਲੇਸ਼ਨ ਜਾਂ ਦੋਵਾਂ ਦੇ ਰੂਪ ਵਿੱਚ ਅਧਿਐਨ ਦੀ ਪ੍ਰਕਿਰਤੀ

ਜੇ. ਪ੍ਰਸਤਾਵ ਵਿੱਚ ਉਦੇਸ਼ਾਂ ਅਤੇ ਸਪੁਰਦਗੀ ਦਾ ਸਪਸ਼ਟ ਉਚਾਰਣ ਹੋਣਾ ਚਾਹੀਦਾ ਹੈ

ਕੇ. ਖੋਜ ਵਿਧੀ ਦਾ ਵੇਰਵਾ, ਪ੍ਰਯੋਗਾਂ ਦਾ ਡਿਜ਼ਾਈਨ, ਵਿਸ਼ਲੇਸ਼ਣ ਦੀ ਚੁਣੀ ਹੋਈ ਵਿਧੀ ਯੋਗ ਅਤੇ ਢੁਕਵੀਂ ਹੋਣੀ ਚਾਹੀਦੀ ਹੈ

ਐੱਲ. ਪ੍ਰਸਤਾਵ ਵਿੱਚ ਉਚਿਤ/ ਸੰਭਾਵਤ ਅਰਜ਼ੀ ਖੇਤਰ ਜੇਕਰ ਉਚਿਤ ਹੋਵੇ ਤਾਂ ਉਦਯੋਗ ਦੀ ਸਾਰਥਕਤਾ, ਉਦਯੋਗ ਦੀ ਭਾਗੀਦਾਰੀ ਸਪੱਸ਼ਟ ਹੋਣੀ ਚਾਹੀਦੀ ਹੈ,

ਐੱਮ. ਪਾਇਲਟ ਪਲਾਂਟ ਦੀ ਯੋਗਤਾ ਅਤੇ ਬਾਅਦ ਵਿੱਚ ਪਲਾਂਟਾਂ ਦੇ ਪੱਧਰ ਦੀ ਸੰਭਾਵਨਾ

ਐੱਨ. ਤਕਨੀਕੀ ਆਰਥਿਕ ਲਾਭ ਕੀ ਹਨ (ਘੱਟੋ-ਘੱਟ ਮੋਟਾ ਅੰਦਾਜ਼ਾ)

ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਪ੍ਰੋਜੈਕਟਾਂ ਦਾ ਫ਼ੰਡਡ ਪ੍ਰੋਜੈਕਟ ਮੁਲਾਂਕਣ ਅਤੇ ਸਮੀਖਿਆ ਕਮੇਟੀ (ਪੀਈਆਰਸੀ) ਦੁਆਰਾ ਪ੍ਰੋਜੈਕਟ ਮੁਲਾਂਕਣ ਦੀ ਪ੍ਰਕਿਰਿਆ ਦੇ ਜ਼ਰੀਏ ਖਾਣ ਮੰਤਰਾਲੇ ਦੁਆਰਾ ਫ਼ੰਡ ਸਹਾਇਤਾ ਦੁਆਰਾ ਕੀਤਾ ਜਾਂਦਾ ਹੈ ਅਤੇ ਸਿਫਾਰਸ਼ ਪ੍ਰੋਜੈਕਟਾਂ ਨੂੰ ਮੰਤਰਾਲੇ ਦੁਆਰਾ ਸਥਾਪਿਤ ਸਥਾਈ ਵਿਗਿਆਨਕ ਸਲਾਹਕਾਰ ਸਮੂਹ (ਐੱਸਐੱਸਏਜੀ) ਦੁਆਰਾ ਪ੍ਰਵਾਨਗੀ ਦਿੱਤੀ ਜਾਂਦੀ ਹੈ

ਨਿਯਮਾਂ ਅਤੇ ਸ਼ਰਤਾਂ ਦੇ ਵੇਰਵੇ ਅਤੇ ਨਿਰਧਾਰਤ ਪ੍ਰੋਫਾਰਮੇ ਦੇ ਵੇਰਵੇ ਵਿਗਿਆਨ ਅਤੇ ਟੈਕਨੋਲੋਜੀ”-> ਮਾਈਨਿੰਗ ਖੋਜ ਦੀ ਸਹਾਇਤਾ ਦੇ ਲਈ ਦਿਸ਼ਾ ਨਿਰਦੇਸ਼ www.mines.gov.in ਵੈਬਸਾਈਟ ਤੇ ਉਪਲਬਧ ਹਨ ਜਾਂ ਇਸਨੂੰ ਸੱਤਿਆਭਾਮਾ ਪੋਰਟਲ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਿਸ ਨੂੰ research.mines.gov.in. ’ਤੇ ਦੇਖਿਆ ਜਾ ਸਕਦਾ ਹੈ

ਪ੍ਰੋਜੈਕਟ ਪ੍ਰਸਤਾਵਾਂ ਨੂੰ ਸੱਤਿਆਭਾਮਾ ਪੋਰਟਲ (research.mines.gov.in.) ’ਤੇ 22.08.2020 ਤੱਕ ਆਨਲਾਈਨ ਜਮ੍ਹਾ ਕਰਾਇਆ ਜਾ ਸਕਦਾ ਹੈ ਪੋਰਟਲ ਉੱਤੇ ਇੱਕ ਯੂਜ਼ਰ ਮੈਨੁਅਲ ਵੀ ਉਪਲਬਧ ਹੈ ਜਿੱਥੇ ਪ੍ਰੋਜੈਕਟ ਪ੍ਰਸਤਾਵਾਂ ਨੂੰ ਜਮ੍ਹਾਂ ਕਰਨ ਦੇ ਲਈ ਪੜਾਅਵਾਰ ਪ੍ਰਕਿਰਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ ਇਸ ਤੋਂ ਇਲਾਵਾ, ਪੋਰਟਲ ਤੋਂ ਜੈਨਰੇਟਡ ਪ੍ਰੋਜੈਕਟ ਪ੍ਰਸਤਾਵ ਦੀ ਇੱਕ ਸਾਫਟ ਕਾਪੀ ਪੀਡੀਐੱਫ਼ ਵਿੱਚ ਈ-ਮੇਲ: met4-mines[at]gov[dot]in.  ’ਤੇ ਭੇਜੇ ਜਾਣ ਦੀ ਲੋੜ ਹੈ ਜਿਨ੍ਹਾਂ ਪ੍ਰੋਜੈਕਟਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਉਨ੍ਹਾਂ ਨੂੰ ਦਿੱਲੀ ਵਿੱਚ ਜਾਂ ਕਿਸੇ ਹੋਰ ਸ਼ਹਿਰ ਵਿੱਚ ਆਪਣੇ ਪ੍ਰਸਤਾਵ ਨੂੰ ਪੇਸ਼ ਕਰਨ ਦੇ ਲਈ ਹਦਾਇਤ ਦਿੱਤੀ ਜਾਵੇਗੀ। ਟਾਇਮਲਾਈਨ ਇਸ ਤਰ੍ਹਾਂ ਹੈ:

 

ਵੇਰਵੇ

ਮਿਤੀ

ਸੱਤਿਆਭਾਮਾ ਪੋਰਟਲ ’ਤੇ ਰਜਿਸਟ੍ਰੇਸ਼ਨ ਅਤੇ ਪ੍ਰੋਜੈਕਟ ਪੇਸ਼ਕਾਰੀ ਦੀ ਸ਼ੁਰੂਆਤ  

22.06.2020

 

ਪ੍ਰਸਤਾਵਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ                            

22.08.2020

ਪ੍ਰਸਤਾਵਾਂ ਦੀ ਸਕਰੂਟਨੀ                           

ਸਤੰਬਰ ਦੇ ਦੂਜੇ ਹਫ਼ਤੇ ਤੱਕ

ਪੀਈਆਰਸੀ ਬੈਠਕ ਦਾ ਸੰਚਾਲਨ                

ਅਕਤੂਬਰ ਦੇ ਪਹਿਲੇ ਹਫ਼ਤੇ ਤੱਕ

ਐੱਸਐੱਸਏਜੀ ਬੈਠਕ ਦਾ ਸੰਚਾਲਨ                

ਅਕਤੂਬਰ ਦੇ ਚੌਥੇ ਹਫ਼ਤੇ ਤੱਕ

 

ਗ੍ਰਾਂਟ-ਇਨ-ਏਡ ਸਹਾਇਤਾ ਭਾਰਤ ਸਰਕਾਰ ਦੇ ਨਿਯਮਾਂ ਅਤੇ ਸ਼ਰਤਾਂ ਦੁਆਰਾ ਨਿਯਮਿਤ ਕੀਤੀ ਜਾਵੇਗੀ ਜਿਵੇਂ ਕਿ ਸਮੇਂ-ਸਮੇਂ ਤੇ ਸੋਧਿਆ ਜਾਂਦਾ ਹੈ ਸੰਸਥਾ ਦੇ ਪ੍ਰਮੁੱਖ ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰਨ ਕਿ ਖਾਣ ਮੰਤਰਾਲੇ ਦੀ ਐੱਸਐਂਡਟੀ ਪ੍ਰੋਗਰਾਮ ਸਕੀਮ ਦੇ ਤਹਿਤ ਉਨ੍ਹਾਂ ਦੇ ਸੰਸਥਾਨ ਦੁਆਰਾ ਲਾਗੂ ਕੀਤੇ ਜਾ ਰਹੇ ਕਿਸੇ ਵੀ ਪ੍ਰੋਜੈਕਟ ਦੇ ਤਹਿਤ ਕੋਈ ਵੀ ਉਪਯੋਗਤਾ ਸਰਟੀਫਿਕੇਟ ਪ੍ਰੋਜੈਕਟ ਪ੍ਰਸਤਾਵਾਂ ਦੇ ਵਿਚਾਰ ਕਰਨ ਲਈ ਇੱਕ ਸਾਲ ਤੋਂ ਵੱਧ ਸਮੇਂ ਲਈ ਬਾਕੀ ਨਾ ਰਹੇ

 

 

******

 

ਆਰਜੇ / ਐੱਨਜੀ



(Release ID: 1633479) Visitor Counter : 108


Read this release in: English , Urdu , Hindi , Manipuri