ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਵਿੱਦਿਅਕ ਸੰਸਥਾਵਾਂ ਨੂੰ ਯੋਗ ਨੂੰ ਵੀ ਔਨਲਾਈਨ ਕੋਰਸ ਵਿੱਚ ਸ਼ਾਮਲ ਕਰਨ ਦੀ ਤਾਕੀਦ ਕੀਤੀ

ਮਹਾਮਾਰੀ ਦੇ ਕਾਰਨ ਜੀਵਨ ਵਿੱਚ ਆਏ ਤਣਾਅ ਦਾ ਕਾਰਗਰ ਸਮਾਧਾਨ, ਯੋਗ ਪ੍ਰਦਾਨ ਕਰਦਾ ਹੈ: ਉਪ ਰਾਸ਼ਟਰਪਤੀ


ਯੋਗ ਸਮੁੱਚੀ ਸਿਹਤ ਨੂੰ ਸੁਨਿਸ਼ਚਿਤ ਕਰਨ ਦੀ ਤੁਲਨਾਤਮਕ ਤੌਰ ‘ਤੇ ਅਧਿਕ ਕਾਰਗਰ ਪ੍ਰਣਾਲੀ ਹੈ


ਯੋਗ ਵਿਸ਼ਵ ਨੂੰ ਭਾਰਤ ਦਾ ਇੱਕ ਅਦਭੁੱਤ ਤੋਹਫਾ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਤੰਦਰੁਸਤੀ ਹੱਲ ਦੇ ਤੌਰ 'ਤੇ ਯੋਗ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਵੱਡੇ ਪੱਧਰ 'ਤੇ ਵਿਗਿਆਨਕ ਖੋਜ ਕਰਨ ਦਾ ਸੱਦਾ ਦਿੱਤਾ


ਜੀਵਨ ਵਿੱਚ ਅਵਸਾਦ, ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਵਿੱਚ ਯੋਗ ਸਹਾਇਕ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਸਪਿਕ ਮੈਕੇ (SPIC MACAY) ਦੁਆਰਾ ਆਯੋਜਿਤ ਯੋਗ ਅਤੇ ਧਿਆਨ ਦੇ ਡਿਜੀਟਲ ਸ਼ਿਵਿਰ (ਕੈਂਪ) ਨੂੰ ਸੰਬੋਧਨ ਕੀਤਾ

Posted On: 21 JUN 2020 10:05AM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐਮ. ਵੈਂਕਈਆ ਨਾਇਡੂ ਨੇ ਅੱਜ ਵਿੱਦਿਅਕ ਸੰਸਥਾਵਾਂ ਨੂੰ ਆਪਣੇ ਔਨਲਾਈਨ ਵਿੱਦਿਅਕ ਪ੍ਰੋਗਰਾਮ ਵਿੱਚ ਯੋਗ ਨੂੰ ਵੀ ਸ਼ਾਮਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਸੰਕ੍ਰਮਣ  ਦੇ ਦੌਰ ਵਿੱਚ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਯੋਗ ਇੱਕ ਬਿਹਤਰੀਨ ਸਾਧਨ ਹੈ।

 

ਅੰਤਰਰਾਸ਼ਟਰੀ ਯੋਗ ਦਿਵਸ  ਦੇ ਅਵਸਰ ਤੇ ਸਪਿਕ ਮੈਕੇ ਦੁਆਰਾ ਆਯੋਜਿਤ ਡਿਜੀਟਲ ਯੋਗ ਅਤੇ ਧਿਆਨ ਸ਼ਿਵਿਰ (ਕੈਂਪ) ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੋਗ ਵਿਸ਼ਵ ਨੂੰ ਭਾਰਤ ਦਾ ਇੱਕ ਅਦਭੁੱਤ ਤੋਹਫਾ ਹੈ ਜਿਸ ਨੇ ਵਿਸ਼ਵ ਭਰ ਵਿੱਚ ਕਰੋੜਾਂ ਜ਼ਿੰਦਗੀਆਂ ਦੀ ਸਫਲਤਾਪੂਰਵਕ ਕਾਇਆਕਲਪ ਕਰ ਰਿਹਾ ਹੈ।

 

ਉਨ੍ਹਾਂ ਨੇ ਕਿਹਾ ਯੋਗ ਤਾਂ ਬਚਪਨ ਤੋਂ ਹੀ ਸਿਖਾਇਆ ਜਾਣਾ ਚਾਹੀਦਾ ਹੈ।  ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਯੂਨੀਸੈੱਫ ਕਿਡ ਪਾਵਰਨੇ ਬੱਚਿਆਂ ਦੇ ਕਰਨ ਲਈ 13 ਯੋਗ ਅਭਿਆਸਾਂ ਦੀ ਸੂਚੀ ਬਣਾਈ ਹੈ।

 

ਉਪ ਰਾਸ਼ਟਰਪਤੀ ਕਿਹਾ ਕਿ 5000 ਸਾਲ ਪੁਰਾਣੀ ਯੋਗ ਪਰੰਪਰਾ ਸਿਰਫ ਸਰੀਰਕ ਅਭਿਆਸ ਹੀ ਨਹੀਂ ਹੈ ਬਲਕਿ ਇਹ ਇੱਕ ਵਿਗਿਆਨ ਹੈ ਜੋ ਸੰਤੁਲਨਮੁਦਰਾਸ਼ਾਨਸਮਭਾਵਸ਼ਾਂਤੀ ਅਤੇ ਸਦਭਾਵ ਤੇ ਜ਼ੋਰ ਦਿੰਦੀ ਹੈ।  ਯੋਗ  ਦੇ ਤਮਾਮ ਅੰਗ ਜਿਵੇਂ ਮੁਦਰਾਸਾਹ ਕਿਰਿਆ ਦੇ ਅਭਿਆਸਧਿਆਨ ਸੰਯੁਕਤ ਰੂਪ ਨਾਲ ਮਨ ਅਤੇ ਸਰੀਰ ਵਿੱਚ ਅਨੇਕ ਪ੍ਰਕਾਰ  ਦੇ ਸਕਾਰਾਤਮਕ ਪਰਿਵਰਤਨ ਲਿਆਂਉਦੇ ਹਨ।

 

ਉਨ੍ਹਾਂ ਨੇ ਕਿਹਾ ਕਿ ਸੰਪੂਰਨ ਸਿਹਤ ਲਈ ਯੋਗ ਦੀ ਅਸੀਮ ਸੰਭਾਵਨਾਵਾਂ ਤੇ  ਵਿਆਪਕ ਵਿਗਿਆਨਕ ਖੋਜ ਹੋਣੀ ਚਾਹੀਦੀ ਹੈ।  ਸ਼੍ਰੀ ਨਾਇਡੂ ਨੇ ਕਿਹਾ ਕਿ ਯੋਗ ਚਿਕਿਤਸਾ ਬਹੁਤ ਤੇਜ਼ੀ ਨਾਲ ਪ੍ਰਚਲਿਤ ਹੋ ਰਹੀ ਹੈ।  ਉਨ੍ਹਾਂ ਨੇ ਕਿਹਾ ਕਿ ਅਨੇਕ ਵਿਗਿਆਨਕ ਅਧਿਐਨਾਂ ਤੋਂ ਪ੍ਰਾਪਤ ਪ੍ਰਮਾਣਾਂ ਤੋਂ ਗਿਆਤ ਹੁੰਦਾ ਹੈ ਕਿ ਯੋਗ ਅਨੇਕ ਰੋਗਾਂ ਦੇ ਇਲਾਜ ਵਿੱਚ ਕਾਰਗਰ ਸਿੱਧ ਹੋਇਆ ਹੈ।

 

ਲੋਕਾਂ  ਦੇ ਸਰੀਰਕ ਅਤੇ ਮਾਨਸਿਕ ਸਿਹਤ ਤੇ ਕੋਵਿਡ ਸੰਕ੍ਰਮਣ  ਦੇ ਪ੍ਰਭਾਵ ਦੀ ਚਰਚਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲਾਂਕਿ ਵਿਸ਼ਵ ਇਸ ਚੁਣੌਤੀਪੂਰਨ ਸਮੇਂ ਤੋਂ ਗੁਜਰ ਰਿਹਾ ਹੈਅਸੀਂ ਇਸ ਚੁਣੌਤੀ ਨੂੰ ਖੁਦ ਤੇ ਹਾਵੀ ਨਹੀਂ ਹੋਣ ਦੇ ਸਕਦੇ।  ਸਾਨੂੰ ਇੱਕ ਹੋ ਕੇ ਸੰਯੁਕਤ ਰੂਪ ਨਾਲ ਇਸ ਮਹਾਮਾਰੀ  ਦੇ ਵਿਰੁੱਧ ਸੰਘਰਸ਼ ਕਰਨਾ ਹੋਵੇਗਾ ਅਤੇ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਸੁਨਿਸ਼ਚਿਤ ਕਰਨੀ ਹੋਵੇਗੀ।  ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਮਾਰੀ  ਦੇ ਕਾਰਨ ਸਾਡੀ ਜ਼ਿੰਦਗੀ ਵਿੱਚ ਆਏ ਤਣਾਅ ਦਾ ਕਾਰਗਰ ਨਿਦਾਨ ਵੀ ਯੋਗ ਪ੍ਰਦਾਨ ਕਰਦਾ ਹੈ।  ਯੋਗ ਸੰਪੂਰਨ ਸਿਹਤ ਸੁਨਿਸ਼ਚਿਤ ਕਰਨ ਵਿੱਚ ਇੱਕ ਸਮਰੱਥ ਪ੍ਰਣਾਲੀ ਹੈ ਅਤੇ ਉਸ ਦੀ ਪੂਰੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

 

ਉਨ੍ਹਾਂ ਨੇ  ਕਿਹਾ ਕਿ ਸਿਰਫ ਇਹ ਮਹਾਮਾਰੀ ਹੀ ਸਾਡੇ ਸਿਹਤ ਨੂੰ ਪ੍ਰਭਾਵਿਤ ਨਹੀਂ ਕਰ ਰਹੀ ਹੈ ਬਲਕਿ ਜੀਵਨ ਸ਼ੈਲੀ  ਦੇ ਕਾਰਨ ਵੀ ਬਿਮਾਰੀਆਂ ਵਧ ਰਹੀਆਂ ਹਨ।  ਵਿਸ਼ਵ ਸਿਹ ਸੰਗਠਨ ਦੇ ਅਧਿਐਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 2016 ਵਿੱਚ ਭਾਰਤ ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ 63 %  ਗ਼ੈਰ-ਸੰਚਾਰੀ ਰੋਗਾਂ ਦੇ ਕਾਰਨ ਹੋਈਆਂ।  ਉਨ੍ਹਾਂ ਨੇ ਕਿਹਾ ਕਿ  ਜੀਵਨ ਸ਼ੈਲੀ  ਦੇ ਕਾਰਨ ਹੋਈਆਂ ਅਜਿਹੀਆਂ ਬਿਮਾਰੀਆਂ  ਦੇ ਪ੍ਰਤੀਕਾਰ ਅਤੇ ਇਲਾਜ ਲਈ ਯੋਗ ਇੱਕ ਸਰਲ ਅਤੇ ਸਮਰੱਥ ਪ੍ਰਣਾਲੀ ਹੈ।

 

ਆਧੁਨਿਕ ਜੀਵਨ  ਦੇ ਦਬਾਅ ਅਤੇ ਤਣਾਅ  ਦੇ ਕਾਰਨ ਨੌਜਵਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਦੀਆਂ ਵਧਦੀਆਂ ਘਟਨਾਵਾਂ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀਆਂ ਦੁਰਭਾਗਪੂਰਨ ਘਟਨਾਵਾਂ ਪੂਰੀ ਤਰ੍ਹਾਂ ਟਾਲੀਆਂ ਜਾ ਸਕਦੀਆਂ ਹਨ।  ਯੋਗ ਅਜਿਹੇ ਦਬਾਅਤਣਾਅਅਵਸਾਦ ਅਤੇ ਚਿੰਤਾ ਦਾ ਸਮਾਧਾਨ ਕਰਨ ਵਿੱਚ ਸਹਾਇਕ ਹੋ ਸਕਦਾ ਹੈ।

ਭਾਰਤ ਦੇ ਭਾਰੀ ਜਨਸੰਖਿਅਕ ਲਾਭ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਡੇ ਨੌਜਵਾਨ ਸਰੀਰਕਮਾਨਸਿਕ ਅਤੇ ਭਾਵਨਾਤਮਕ ਰੂਪ ਤੋਂ ਫਿੱਟ ਰਹਿਣ।

 ‘ਯੋਗ ਪ੍ਰੋਫੈਸ਼ਨਲਾਂ ਲਈ ਵਲੰਟਰੀ ਪ੍ਰਮਾਣੀਕਰਣ ਦੀ ਸਕੀਮਜਿਹੇ ਸਰਕਾਰੀ ਪ੍ਰੋਗਰਾਮਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਵਧੇਰੇ ਪ੍ਰੋਫੈਸ਼ਨਲ ਯੋਗ ਟੀਚਰ ਉਪਲੱਬਧ ਹੋ ਸਕਣਗੇ ਜਿਸ ਦੇ ਨਾਲ ਯੋਗ ਦਾ ਪ੍ਰਸਾਰ ਕਰਨ ਵਿੱਚ ਸਹਾਇਤਾ ਮਿਲੇਗੀ।

 

ਉਪ ਰਾਸ਼ਟਰਪਤੀ ਨੇ ਕਿਹਾ ਯੋਗ ਵਿਸ਼ਵ ਦੇ ਸਭ ਤੋਂ ਵੱਡੇ ਫਿਟਨਸ ਅੰਦੋਲਨਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਇਸ ਨੂੰ ਅੱਗੇ ਵਧਾਉਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।  ਉਨ੍ਹਾਂ ਨੇ ਕਿਹਾ ਯੋਗ ਪ੍ਰਾਚੀਨ ਭਾਰਤੀ ਵਿਰਾਸਤ ਹੈਜਿਸ ਦੀ ਨਿਰਵਿਘਨ ਪਰੰਪਰਾ ਰਹੀ ਹੈ ਅਤੇ ਇਸ ਵਡਮੁੱਲੀ ਪਰੰਪਰਾ ਨੂੰ ਜੀਵਿਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

 

ਉਪ ਰਾਸ਼ਟਰਪਤੀ ਨੇ ਯੋਗ ਅਤੇ ਧਿਆਨ  ਦੇ ਡਿਜੀਟਲ ਸ਼ਿਵਿਰ (ਕੈਂਪ) ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ਸਹੀ ਦਿਸ਼ਾ ਵਿੱਚ ਸਾਰਥਕ ਪਹਿਲ ਦੱਸਿਆ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਹੋਰ ਅਜਿਹੇ ਸ਼ਿਵਿਰਾਂ (ਕੈਂਪਾਂ)  ਦੇ ਆਯੋਜਨ ਨਾਲ ਨੌਜਵਾਨਾਂ ਨੂੰ ਲਾਭ ਮਿਲੇਗਾ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1633261) Visitor Counter : 145