ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਘਰੇਲੂ ਇਸਪਾਤ ਦੀ ਵਰਤੋਂ ਵਧਾਉਣ ਅਤੇ ਤੇਲ ਤੇ ਗੈਸ ਸੈਕਟਰ ਦੀਆਂ ਇਸਪਾਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਯਾਤ ਨਿਰਭਰਤਾ ਘਟਾਉਣ ’ਤੇ ਜ਼ੋਰ ਦਿੱਤਾ

Posted On: 16 JUN 2020 3:46PM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਵਿੱਚ ਇਸਪਾਤ ਦੀ ਘਰੇਲੂ ਵਰਤੋਂ ਵਿੱਚ ਵਾਧਾ ਕਰਨ ਅਤੇ ਤੇਲ ਅਤੇ ਗੈਸ ਸੈਕਟਰ ਦੀਆਂ ਇਸਪਾਤ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਆਯਾਤ ਨਿਰਭਰਤਾ ਘਟਾਉਣ ਤੇ ਜ਼ੋਰ ਦਿੱਤਾ ਹੈ। ਅੱਜ ਇੱਥੇ ਆਤਮਨਿਰਭਾਰ ਭਾਰਤ: ਤੇਲ ਅਤੇ ਗੈਸ ਸੈਕਟਰ ਵਿੱਚ ਘਰੇਲੂ ਇਸਪਾਤ ਉਪਯੋਗਤਾ ਨੂੰ ਉਤਸ਼ਾਹਿਤ ਕਰਨਾਵਿਸ਼ੇ ਤੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸਪਾਤ ਅਤੇ ਤੇਲ ਅਤੇ ਗੈਸ ਸੈਕਟਰਾਂ ਦਾ ਨੇੜਲਾ ਸਬੰਧ ਹੈ ਅਤੇ ਇਸ ਨੂੰ ਨਵੇਂ ਮੁਕਾਮ ਤੇ ਲਿਜਾਣ ਦਾ ਸਮਾਂ ਆ ਗਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਬਣਾਉਣ ਦੇ ਸੱਦੇ ਦਾ ਹਵਾਲਾ ਦਿੰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਤਮਨਿਰਭਰ ਭਾਰਤ ਮਜ਼ਬੂਤ ਨਿਰਮਾਣ ਖੇਤਰ, ਆਤਮਨਿਰਭਰ ਪਰ ਵਿਸ਼ਵਵਿਆਪੀ ਏਕੀਕ੍ਰਿਤ ਅਰਥਵਿਵਸਥਾ ਵਾਲਾ ਇੱਕ ਮਜ਼ਬੂਤ ਭਾਰਤ ਹੈ। ਉਸਾਰੀ, ਤੇਲ ਅਤੇ ਗੈਸ, ਆਟੋਮੋਬਾਈਲਜ਼, ਮਸ਼ੀਨਰੀ ਅਤੇ ਹੋਰਨਾਂ ਸੈਕਟਰਾਂ ਨਾਲ ਮਜ਼ਬੂਤ ਸਬੰਧ ਹੋਣ ਕਾਰਨ ਭਾਰਤੀ ਇਸਪਾਤ ਸੈਕਟਰ ਨੂੰ ਆਤਮਨਿਰਭਰ ਭਾਰਤ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਇਸਪਾਤ ਸੈਕਟਰ ਗਲੋਬਲ ਪੱਧਰ ਤੇ ਪ੍ਰਮੁੱਖ ਖਿਡਾਰੀ ਬਣਨ ਦੀ ਕੋਸ਼ਿਸ਼ ਕਰ ਸਕਦਾ ਹੈ, ਇਸ ਤੋਂ ਬਾਅਦ ਹੀ ਇਹ ਸਾਰੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰੇਗਾ। ਉਨ੍ਹਾਂ ਕਿਹਾ, ਘਰੇਲੂ ਖਿਡਾਰੀਆਂ ਨੂੰ ਇਸ ਮੌਕੇ ਤੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਪਲਾਈ ਚੇਨ ਦੇ ਸਥਾਨੀਕਰਨ ਨੂੰ ਉਤਸ਼ਾਹਿਤ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਵਿੱਚ ਲਾਗਤ ਨਾ ਵਧੇ।’’

 

ਤੇਲ ਅਤੇ ਗੈਸ ਸੈਕਟਰ ਬਾਰੇ ਮੰਤਰੀ ਨੇ ਕਿਹਾ ਕਿ ਇਸ ਨੇ ਪਿਛਲੇ ਛੇ ਸਾਲਾਂ ਦੌਰਾਨ ਨਿਵੇਸ਼ ਪੱਖੀ ਨੀਤੀਆਂ ਸਦਕਾ ਜ਼ਬਰਦਸਤ ਤਬਦੀਲੀ ਵੇਖੀ ਹੈ। ਇਸ ਖੇਤਰ ਵਿੱਚ ਬਹੁਤ ਵਾਧਾ ਹੋ ਰਿਹਾ ਹੈ, ਚਾਹੇ ਉਹ ਰਿਫਾਇਨਰੀਆਂ, ਪਾਈਪ ਲਾਈਨਾਂ, ਗੈਸ ਟਰਮੀਨਲ, ਭੰਡਾਰਨ ਦੀ ਸਮਰੱਥਾ, ਗੈਸ ਸਿਲੰਡਰ, ਪ੍ਰਚੂਨ ਦੁਕਾਨਾਂ ਵਿੱਚ ਹੋਵੇ, ਇਸ ਸਭ ਲਈ ਵੱਡੀ ਮਾਤਰਾ ਵਿੱਚ ਇਸਪਾਤ ਦੀ ਜ਼ਰੂਰਤ ਹੈ। ਤੇਲ ਅਤੇ ਗੈਸ ਖੇਤਰ ਇਸਪਾਤ ਪਾਈਪ ਅਤੇ ਟਿਊਬ ਦਾ ਸਭ ਤੋਂ ਵੱਡਾ ਅੰਤਿਮ ਉਪਯੋਗਕਰਤਾਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਪਾਈਪਲਾਈਨ ਪੈਟਰੋਲੀਅਮ, ਤੇਲ ਅਤੇ ਲੁਬਰੀਕੈਂਟ ਉਤਪਾਦਾਂ ਦੀ ਢੋਆ-ਢੁਆਈ ਦਾ ਪ੍ਰਮੁੱਖ ਸਾਧਨ ਹੈ। ਸਾਡੀ ਆਬਾਦੀ ਦੇ 70% ਲੋਕਾਂ ਨੂੰ ਕਵਰ ਕਰਨ ਲਈ ਸ਼ਹਿਰੀ ਗੈਸ ਵੰਡ ਨੈੱਟਵਰਕ ਦਾ ਵਿਸਤਾਰ, ਸਮਰੱਥਾ ਵਧਾਉਣ, 10,000 ਸੀਐੱਨਜੀ ਸਟੇਸ਼ਨ ਸਥਾਪਿਤ ਕਰਨ ਦੀ ਯੋਜਨਾ, ਈ ਅਤੇ ਪੀ ਦੀਆਂ ਗਤੀਵਿਧੀਆਂ ਇਹ ਸਾਰੇ ਖੇਤਰ ਵਿੱਚ ਇਸਪਾਤ ਦੀ ਮੰਗ ਨੂੰ ਵਧਾਉਣਗੇ।

 

ਤੇਲ ਅਤੇ ਗੈਸ ਨਾਲ ਸਬੰਧਿਤ ਸਾਰੇ ਸੰਸਥਾਨਾਂ ਨੂੰ ਇਸਪਾਤ ਆਯਾਤ ਕਰਨ ਦੀ ਬਜਾਏ ਘਰੇਲੂ ਇਸਪਾਤ ਖਰੀਦਣਦੀ ਅਪੀਲ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਘਰੇਲੂ ਇਸਪਾਤ ਨਿਰਮਾਤਾਵਾਂ ਕੋਲ ਸੈਕਟਰ ਵਿੱਚ ਇਸਪਾਤ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਰੀਆਂ ਕਾਬਲੀਅਤਾਂ ਮੌਜੂਦ ਹਨ। ਇਸਪਾਤ ਦੀ ਮੰਗ ਨੂੰ ਘਰੇਲੂ ਤੌਰ ਤੇ ਪੂਰਾ ਕਰਨ ਅਤੇ ਆਯਾਤ ਤੇ ਨਿਰਭਰਤਾ ਘਟਾਉਣ ਨਾਲ ਸੈਕਟਰ ਵਿੱਚ ਰੋਜ਼ਗਾਰ ਦੇ ਮਹੱਤਵਪੂਰਨ ਮੌਕਿਆਂ ਵਿੱਚ ਵਾਧਾ ਹੋਵੇਗਾ ਅਤੇ ਇਸਪਾਤ ਸੈਕਟਰ ਵਿੱਚ ਐੱਮਐੱਸਐੱਮਈ ਦੇ ਵਾਧੇ ਨੂੰ ਵੀ ਹੁਲਾਰਾ ਮਿਲੇਗਾ ਅਤੇ ਉਨ੍ਹਾਂ ਨੂੰ ਵਧੇਰੇ ਮੁੱਲ ਵਧਾਉਣ ਵਾਲੇ ਉਤਪਾਦ ਪੈਦਾ ਕਰਨ ਦੀ ਅਗਵਾਈ ਮਿਲੇਗੀ।

 

ਇਸ ਮੌਕੇ ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਕਿਹਾ ਕਿ ਇਸਪਾਤ ਅਤੇ ਤੇਲ ਅਤੇ ਗੈਸ ਦੋਵੇਂ ਖੇਤਰ ਭਾਰਤੀ ਅਰਥਵਿਵਸਥਾ ਦੇ ਮਹੱਤਵਪੂਰਨ ਥੰਮ੍ਹ ਹਨ ਅਤੇ ਭਾਰਤ ਦੇ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਵੱਲ ਵਧਣ ਵਿੱਚ ਦੋਵਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਉਦਯੋਗ ਨੂੰ ਜ਼ੋਰ ਦੇ ਕੇ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

 

ਵੈਬੀਨਾਰ ਵਿੱਚ ਐੱਮਓਪੀਐੱਨਜੀ ਦੇ ਸਕੱਤਰ ਸ਼੍ਰੀ ਤਰੁਣ ਕਪੂਰ, ਇਸਪਾਤ ਸਕੱਤਰ ਸ਼੍ਰੀ ਪ੍ਰਦੀਪ ਕੁਮਾਰ ਤ੍ਰਿਪਾਠੀ, ਵਿਭਿੰਨ ਪਬਲਿਕ ਸੈਕਟਰ ਅਦਾਰਿਆਂ ਦੇ ਚੀਫ ਮੈਨੇਜਿੰਗ ਡਾਇਰੈਕਟਰਾਂ, ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਉਦਯੋਗਾਂ ਦੇ ਪ੍ਰਮੁੱਖ, ਫਿੱਕੀ ਦੇ ਅਹੁਦੇਦਾਰ ਅਤੇ ਹੋਰ ਹਿਤਧਾਰਕਾਂ (ਖਤਪਕਾਰਾਂ ਦੇ ਨਾਲ ਨਾਲ ਨਿਰਮਾਤਾਵਾਂ) ਨੇ ਹਿੱਸਾ ਲਿਆ। ਇਸਪਾਤ ਮੰਤਰਾਲੇ ਵੱਲੋਂ ਫਿੱਕੀ ਦੇ ਸਹਿਯੋਗ ਨਾਲ ਇਹ ਵੈਬੀਨਾਰ ਕਰਵਾਇਆ ਗਿਆ ਸੀ।

 

*****

 

ਵਾਈਬੀ/ਟੀਐੱਫਕੇ



(Release ID: 1631948) Visitor Counter : 101