ਪ੍ਰਿਥਵੀ ਵਿਗਿਆਨ ਮੰਤਰਾਲਾ

ਪੂਰਬੀ ਸੈਂਟਰਲ ਅਰਬ ਸਾਗਰ ਉੱਤੇ ਗੰਭੀਰ ਚੱਕਰਵਾਤੀ ਤੂਫਾਨ ‘ਨਿਸਰਗ’: ਤਟਵਰਤੀ ਮਹਾਰਾਸ਼ਟਰ ਅਤੇ ਇਸ ਦੇ ਨਾਲ ਲਗਦੇ ਦੱਖਣੀ ਗੁਜਰਾਤ ਲਈ ਚੱਕਰਵਾਤੀ ਚੇਤਾਵਨੀ: ਲਾਲ ਸੰਦੇਸ਼

ਭਾਰਤੀ ਸਮੇਂ 1230-1430 ਦਰਮਿਆਨ ਵੱਧ ਤੋਂ ਵੱਧ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮਹਾਰਾਸ਼ਟਰ ਤਟ ਦੇ ਨਜ਼ਦੀਕ ਤੋਂ ਦੱਖਣੀ ਅਲੀਬਾਗ ਨੂੰ ਪਾਰ ਕੀਤਾ

ਅਗਲੇ 06 ਘੰਟਿਆਂ ਦੌਰਾਨ ਉੱਤਰ-ਪੱਛਮ ਵੱਲ ਜਾਣ ਅਤੇ ਚੱਕਰਵਾਤੀ ਤੂਫ਼ਾਨ ਦੇ ਹੌਲ਼ੀ-ਹੌਲ਼ੀ ਕਮਜ਼ੋਰ ਹੋਣ ਦੀ ਸੰਭਾਵਨਾ

Posted On: 03 JUN 2020 4:29PM by PIB Chandigarh

ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ / ਖੇਤਰੀ ਵਿਸ਼ੇਸ਼ ਮੌਸਮ ਵਿਭਾਗ / ਭਾਰਤੀ ਮੌਸਮ ਵਿਭਾਗ ਦੇ ਚੱਕਰਵਾਤ ਚੇਤਾਵਨੀ ਵਿਭਾਗ ਅਨੁਸਾਰ:

 

ਪੂਰਬੀ ਸੈਂਟਰਲ ਅਰਬ ਸਾਗਰ ਦੇ ਉੱਤੇ ਗੰਭੀਰ ਚੱਕਰਵਾਤੀ ਤੂਫਾਨ ਨਿਸਰਗਪਿਛਲੇ 06 ਘੰਟਿਆਂ ਦੌਰਾਨ 23 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੱਖਣੀ ਅਲੀਬਾਗ ਦੇ ਨਜ਼ਦੀਕ ਤੋਂ ਮਹਾਰਾਸਸ਼ਟਰ ਤਟ ਤੇ ਹਵਾ ਦੀ 100-110 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 130 ਕਿਲੋਮੀਟਰ ਪ੍ਰਤੀ ਘੰਟਾਂ ਦੀ ਰਫ਼ਤਾਰ ਨਾਲ ਪਾਰ ਕਰਕੇ ਅੱਜ 03 ਜੂਨ ਨੂੰ ਭਾਰਤੀ ਸਮੇਂ 1230-1430 ’ਤੇ ਵਿਥਕਾਰ 18.50 ਉਤਰ ਅਤੇ ਲੰਬਕਾਰ 72.20 ਪੂਰਬ ਦੇ ਵਿਚਕਾਰ ਇਹ ਅਲੀਬਾਗ (ਮਹਾਰਾਸ਼ਟਰ), ਦੱਖਣ-ਪੱਛਮ ਵਿਚ ਮੁੰਬਈ (ਮਹਾਰਾਸ਼ਟਰ) ਦੇ 75 ਕਿਲੋਮੀਟਰ ਅਤੇ ਪੁਣੇ (ਮਹਾਰਾਸ਼ਟਰ) ਤੋਂ 65 ਕਿਲੋਮੀਟਰ ਪੱਛਮ ਵਿੱਚ ਸਥਿਤ ਸੀ।

ਅਗਲੇ 06 ਘੰਟਿਆਂ ਵਿਚਕਾਰ ਇਸਦੇ ਉੱਤਰ ਪੱਛਮ ਵੱਲ ਚਲੇ ਜਾਣ ਅਤੇ ਚੱਕਰਵਾਤੀ ਤੂਫ਼ਾਨ ਦੇ ਹੌਲ਼ੀ-ਹੌਲ਼ੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

ਸਿਸਟਮ ਨੂੰ ਹੁਣ ਮੁੰਬਈ (ਮਹਾਰਾਸ਼ਟਰ) ਅਤੇ ਗੋਆ ਵਿਖੇ ਡੋਪਲਰ ਮੌਸਮ ਰਡਾਰਾਂ (ਡੀਡਬਲਿਊਆਰਜ਼) ਵੱਲੋਂ ਲਗਾਤਾਰ ਟਰੈਕ ਕੀਤਾ ਜਾ ਰਿਹਾ ਹੈ।

ਪੂਰਵ ਅਨੁਮਾਨ ਟਰੈਕ ਅਤੇ ਤੀਬਰਤਾ ਹੇਠ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਹੈ:

ਮਿਤੀ/ਸਮਾਂ (ਭਾਰਤੀ ਸਮੇਂ ਅਨੁਸਾਰ)

ਸਥਿਤੀ

(ਵਿਥਕਾਰ 0ਉੱਤਰ/ ਲੰਬਕਾਰ 0ਪੂਰਬ)

ਹਵਾ ਦੀ ਸਤਹਾ ਤੇ ਵੱਧ ਤੋਂ ਵੱਧ ਰਫ਼ਤਾਰ (ਕਿਲੋਮੀਟਰ ਪ੍ਰਤੀ ਘੰਟਾ)

ਚੱਕਰਵਾਤ ਦੀ ਗੜਬੜ ਦੀ ਸ਼੍ਰੇਣੀ

03.06.20/1430

18.5/73.2

90-100 ਤੋਂ ਵਧ ਕੇ 110

ਗੰਭੀਰ ਚੱਕਰਵਾਤੀ ਤੂਫ਼ਾਨ

03.06.20/1730

18.8/73.4

80-90 ਤੋਂ ਵਧ ਕੇ 100

ਚੱਕਰਵਾਤੀ ਤੂਫ਼ਾਨ

03.06.20/2330

19.4/73.9

50-60 ਤੋਂ ਵਧ ਕੇ 70

ਗਹਿਰਾ ਦਬਾਅ

04.06.20/0530

20.2/74.6

40-50 ਤੋਂ ਵਧ ਕੇ 60

ਦਬਾਅ

04.06.20/1130

20.8/75.1

30-40 ਤੋਂ ਵਧ ਕੇ 50

ਦਬਾਅ

ਚੇਤਾਵਨੀ :

1. ਵਰਖਾ:

•        ਅਗਲੇ 24 ਘੰਟਿਆਂ ਦੌਰਾਨ ਬਹੁਤ ਸਾਰੀਆਂ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ, ਕੁਝ ਥਾਵਾਂ ਤੇ ਭਾਰੀਤੋਂ ਬਹੁਤ ਭਾਰੀ ਵਰਖਾ ਅਤੇ ਉੱਤਰੀ ਕੋਂਕਣ (ਮੁੰਬਈ, ਪਾਲਘਰ, ਠਾਣੇ, ਰਾਏਗੜ੍ਹ ਜ਼ਿਲ੍ਹਿਆਂ) ਅਤੇ ਉੱਤਰ ਮੱਧ ਮਹਾਰਾਸ਼ਟਰ ਵਿੱਚ ਬਹੁਤ ਜ਼ਿਆਦਾ ਸੰਭਾਵਤ ਤੌਰ ਤੇ ਅਲਗ ਅਲਗ ਥਾਵਾਂ ਤੇ ਬਹੁਤ ਭਾਰੀ ਵਰਖਾ (24 ਘੰਟਿਆਂ ਵਿੱਚ≥ 20  ਸੈਮੀ.) ਦੀ ਸੰਭਾਵਨਾ ਹੈ।

 

•        ਅਗਲੇ 24 ਘੰਟਿਆਂ ਵਿੱਚ ਦੱਖਣੀ ਕੋਂਕਣ (ਰਤਨਾਗਿਰੀ ਅਤੇ ਸਿੰਧੂਦੁਰਗ ਜ਼ਿਲ੍ਹੇ) ਅਤੇ ਗੋਆ ਅਤੇ ਦੱਖਣੀ ਗੁਜਰਾਤ ਖੇਤਰ (ਵਲਸਾਦ, ਨਵਸਾਰੀ, ਡਾਂਗ, ਦਮਨ, ਦਾਦਰਾ ਅਤੇ ਨਗਰ ਹਵੇਲੀ ਅਤੇਸੂਰਤ ਜ਼ਿਲ੍ਹੇ) ਦੇ ਵੱਖ-ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾਦੇ ਨਾਲ ਬਹੁਤੇਸਥਾਨਾਂ ਤੇ ਹਲਕੀ  ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ।

•        ਅਗਲੇ 24 ਘੰਟਿਆਂ ਦੌਰਾਨ ਪੱਛਮੀ ਮੱਧ ਪ੍ਰਦੇਸ਼ ਅਤੇ ਵਿਦਰਭ ਵਿਚ ਕਈ ਥਾਵਾਂ ਤੇ ਭਾਰੀ ਵਰਖਾ ਦੇ ਨਾਲ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ।

(2) ਹਵਾ ਦੀ ਚੇਤਾਵਨੀ

•        ਤੇਜ਼ ਹਵਾ ਦੀ ਗਤੀ 90-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵਧ ਕੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੂਰਬੀ ਸੈਂਟਰਲ ਅਰਬ ਸਾਗਰ ਅਤੇ ਉੱਤਰੀ ਮਹਾਰਾਸ਼ਟਰ ਦੇ ਤਟ (ਰਾਏਗੜ੍ਹ, ਮੁੰਬਈ ਅਤੇ ਇਸ ਦੇ ਨਾਲ ਲਗਦੇ ਠਾਣੇ) ਤੇ ਪਹੁੰਚੇਗੀ, 60-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵਧ ਕੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਿੰਧੂਦੁਰਗ, ਪਾਲਘਰ ਅਤੇ ਠਾਣੇ ਦੇ ਬਾਕੀ ਖੇਤਰ ਵਿੱਚ ਚੱਲੇਗੀ। ਤੇਜ਼ ਹਵਾ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵਧ ਕੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ  ਨਾਲ ਪਹੁੰਚੇਗੀ, ਇਹ ਅਗਲੇ 03 ਘੰਟਿਆਂ ਦੌਰਾਨ ਗੁਜਰਾਤ ਦੇ ਵਲਸਾਦ, ਨਵਸਾਰੀ ਜ਼ਿਲ੍ਹਿਆਂ, ਦਮਨ, ਦਾਦਰਾ ਅਤੇ ਨਗਰ ਹਵੇਲੀ ਦੇ ਨਾਲ-ਨਾਲ ਅਤੇ ਉੱਤਰ-ਪੂਰਬੀ ਅਰਬ ਸਾਗਰ, ਗੁਜਰਾਤ ਦੇ ਜ਼ਿਲ੍ਹਿਆਂ ਸੂਰਤ ਅਤੇ ਭਰੁਚ ਦੇ ਨਾਲ-ਨਾਲ ਚੱਲੇਗੀ ਅਤੇ ਹੌਲ਼ੀ-ਹੌਲ਼ੀ ਘਟ ਜਾਵੇਗੀ।

•        ਅਗਲੇ 03 ਘੰਟਿਆਂ ਦੌਰਾਨ ਤੇਜ਼ ਹਵਾ ਉੱਤਰ ਪੂਰਬੀ ਅਰਬ ਸਾਗਰ ਦੇ ਨਾਲ ਅਤੇ  ਦੱਖਣੀ ਗੁਜਰਾਤ ਤਟ ਦੇ ਬਾਕੀ ਬਚੇ ਜ਼ਿਲ੍ਹਿਆਂ ਦੇ ਉੱਪਰ 50-60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਣ ਦੀ ਸੰਭਾਵਨਾ ਹੈ ਅਤੇ ਫਿਰ ਹੌਲ਼ੀ-ਹੌਲ਼ੀ ਘੱਟ ਹੋਣ ਜਾਵੇਗੀ।

•        ਅਗਲੇ 06 ਘੰਟਿਆਂ ਦੌਰਾਨ ਕਰਨਾਟਕ-ਗੋਆ ਤਟ ਤੇ ਪੂਰਬੀ ਅਰਬ ਸਾਗਰ ਦੇ ਨਾਲ ਨਾਲ ਹਵਾ ਦੀ ਰਫ਼ਤਾਰ 50-60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਣ ਦੀ ਸੰਭਾਵਨਾ ਹੈ।

(3)   ਸਮੁੰਦਰ ਦੀ ਸਥਿਤੀ

3 ਜੂਨ ਸ਼ਾਮ ਤਕ ਪੂਰਬੀ ਸੈਂਟਰਲ ਅਰਬ ਸਾਗਰ ਅਤੇ ਸਮੁੰਦਰੀ ਮਹਾਰਾਸ਼ਟਰ ਅਤੇ ਗੋਆ ਦੇ ਕਿਨਾਰੇ ਦੇ ਨਾਲ-ਨਾਲ ਸਮੁੰਦਰ ਦੀ ਸਥਿਤੀ ਬਹੁਤ ਉੱਚੀ ਰਹੇਗੀ। ਦੱਖਣ ਗੁਜਰਾਤ ਦੇ ਤਟ ਦੇ ਨਾਲ ਅਤੇ ਇਸ ਤੋਂ ਦੂਰ 3 ਜੂਨ ਸ਼ਾਮ ਤੱਕ ਸਮੁੰਦਰ ਦੀ ਸਥਿਤੀ ਉੱਤਰ-ਪੂਰਬੀ ਅਰਬ ਸਾਗਰ ਤੋਂ ਉੱਪਰ ਤੱਕ ਬਹੁਤ ਖਰਾਬ ਹੋਣ ਦੀ ਸੰਭਾਵਨਾ ਹੈ

(4) ਤੂਫ਼ਾਨੀ ਹਵਾ ਦੀ ਚੇਤਾਵਨੀ

ਲੈਂਡਫਾਲ ਦੌਰਾਨ ਖਗੋਲ-ਜਵਾਰ ਲਹਿਰਾਂ ਤਕਰੀਬਨ 1-2 ਮੀਟਰ ਉਚਾਈ ਦੇ ਤੂਫਾਨ ਦੇ ਵਾਧੇ ਨਾਲ ਮੁੰਬਈ, ਠਾਣੇ ਅਤੇ ਰਾਏਗੜ੍ਹ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿੱਚ ਅਤੇ ਖਗੋਲੀ ਜਵਾਰ ਦੀਆਂ ਲਹਿਰਾਂ 0.5-1 ਮੀਟਰ ਉੱਚਾਈ ਤੱਕ ਰਤਨਗਿਰੀ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ ਦੇ ਡੁੱਬਣ ਦੀ ਸੰਭਾਵਨਾ ਹੈ।

(5)  ਮਛੇਰਿਆਂ ਨੂੰ ਚੇਤਾਵਨੀ :

ਮਛੇਰਿਆਂ ਨੂੰ ਅਗਲੇ 24 ਘੰਟਿਆਂ ਦੌਰਾਨ ਪੂਰਬੀ ਸੈਂਟਰਲ ਅਤੇ ਉੱਤਰ-ਪੂਰਬੀ ਅਰਬ ਸਾਗਰ ਵਿੱਚ ਅਤੇ ਕਰਨਾਟਕ-ਗੋਆ-ਮਹਾਰਾਸ਼ਟਰ-ਦੱਖਣੀ ਗੁਜਰਾਤ ਦੇ ਕਿਨਾਰੇ ਦੇ ਨਾਲ-ਨਾਲ ਨਾਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

(6)  ਅਨੁਮਾਨਿਤ ਨੁਕਸਾਨ:

•        ਕੱਚੇ ਘਰਾਂ/ਝੌਂਪੜੀਆਂ ਨੂੰ ਜ਼ਿਆਦਾ ਨੁਕਸਾਨ। ਛੱਤਾਂ ਉਡ ਸਕਦੀਆਂ ਹਨ। ਨਾ ਜੋੜੀਆਂ ਗਈਆਂ ਧਾਤਾਂ ਦੀਆਂ ਸ਼ੀਟਾਂ ਉਡ ਸਕਦੀਆਂ ਹਨ।

•        ਬਿਜਲੀ ਅਤੇ ਸੰਚਾਰ ਲਾਈਨਾਂ ਦਾ ਨੁਕਸਾਨ।

•        ਕੱਚੀਆਂ ਸੜਕਾਂ ਦਾ ਜ਼ਿਆਦਾ ਅਤੇ ਪੱਕੀਆਂ ਸੜਕਾਂ ਦਾ ਥੋੜ੍ਹਾ ਨੁਕਸਾਨ, ਛੋਟੇ ਰਸਤਿਆਂ ਦਾ ਵਹਿਣਾ।

•        ਰੁੱਖਾਂ ਦੀਆਂ ਟਾਹਣੀਆਂ ਟੁੱਟਣੀਆਂ, ਵੱਡੇ ਦਰੱਖਤਾਂ ਦਾ ਜੜੋਂ ਉਖੜਨਾ। ਕੇਲੇ ਅਤੇ ਪਪੀਤੇ ਦੇ ਦਰੱਖਤਾਂ ਦਾ ਨੁਕਸਾਨ। ਰੁੱਖਾਂ ਦੇ ਸੁੱਕੇ ਹੋਏ ਵੱਡੇ ਟਾਹਣਾਂ ਦਾ ਟੁੱਟਣਾ।

•        ਤਟਵਰਤੀ ਫਸਲਾਂ ਦਾ ਜ਼ਿਆਦਾ ਨੁਕਸਾਨ।

•        ਬੰਨ੍ਹਾਂ ਅਤੇ ਲੂਣ ਦੇ ਖੱਡਿਆਂ ਦਾ ਨੁਕਸਾਨ।

(7) ਮਛੇਰਿਆਂ ਨੂੰ ਚੇਤਾਵਨੀ ਅਤੇ ਸੁਝਾਈ ਗਈ ਕਾਰਵਾਈ:

•        ਮੱਛੀ ਫੜਨ ਦੇ ਕਾਰਜ ਸੰਪੂਰਨ ਮੁਲਤਵੀ

•        ਹੇਠਲੇ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਕੱਢਣਾ

•        ਰੇਲ ਅਤੇ ਸੜਕ ਆਵਾਜਾਈ ਦਾ ਨਿਆਂਇਕ ਕੰਟਰੋਲ।

•        ਮੋਟਰ ਬੋਟਸ ਅਤੇ ਛੋਟੇ ਜਹਾਜ਼ਾਂ ਦੀ ਆਵਾਜਾਈ ਅਣਸੁਰੱਖਿਅਤ।

 

ਲੈਂਡਫਾਲ ਤੋਂ ਬਾਅਦ ਦੀ ਸਥਿਤੀ:

ਲੈਂਡਫਾਲ ਤੋਂ ਬਾਅਦ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਉੱਤਰ ਮੱਧ-ਪੂਰਬ ਮਹਾਰਾਸ਼ਟਰ ਵਿੱਚ ਉੱਤਰ-ਪੂਰਬ ਵੱਲ ਵਧਦੇ ਹੋਏ ਲਗਭਗ 06 ਘੰਟੇ ਤੱਕ ਚੱਕਰਵਾਤੀ ਤੀਬਰਤਾ ਬਣਾਏ ਰੱਖਣ ਦੀ ਸੰਭਾਵਨਾ ਹੈ। ਤੇਜ਼ ਹਵਾ ਦੇ ਪ੍ਰਭਾਵ ਕਾਰਨ ਹਵਾ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੁਣੇ, ਅਹਿਮਦਾਨਗਰ ਅਤੇ 55-65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗਦੀ ਹੋਈ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਕੇ ਬੀੜ, ਨਾਸਿਕ ਅਤੇ ਔਰੰਗਾਬਾਦ ਜ਼ਿਲ੍ਹੇ ਕੋਲੋਂ ਲੰਘੇਗੀ। 3 ਜੂਨ, 2020 ਨੂੰ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ ਜ਼ਿਆਦਾਤਰ ਸਥਾਨਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ।

 

ਨੁਕਸਾਨ ਦਾ ਖਦਸ਼ਾ ਅਤੇ ਮਹਾਰਾਸ਼ਟਰ ਦੇ ਅੰਦਰੂਨੀ ਜ਼ਿਲ੍ਹਿਆਂ (ਪੁਣੇ, ਅਹਿਮਦਾਨਗਰ, ਨਾਸਿਕ, ਔਰੰਗਾਬਾਦ ਅਤੇ ਨਾਲ ਲਗਦੇ ਬੀੜ) ਵਿੱਚ ਸੁਝਾਈ ਗਈ ਕਾਰਵਾਈ।

(1)       ਬਿਜਲੀ ਅਤੇ ਸੰਚਾਰ ਲਾਈਨਾਂ ਦਾ ਮਾਮੂਲੀ ਨੁਕਸਾਨ। (2) ਕੱਚੀਆਂ ਸੜਕਾਂ ਦਾ ਨੁਕਸਾਨ ਅਤੇ ਪੱਕੀਆਂ ਦਾ ਥੋੜ੍ਹਾ ਨੁਕਸਾਨ। (3) ਦਰੱਖਤਾਂ ਦੀਆਂ ਟਾਹਣੀਆਂ ਟੁੱਟਣੀਆਂ, ਛੋਟੇ ਦਰੱਖਤਾਂ ਦਾ ਜੜੋਂ ਉੱਖੜਨਾ। (4) ਕੇਲੇ ਅਤੇ ਪਪੀਤੇ ਦੇ ਦਰੱਖਤਾਂ ਦਾ ਨੁਕਸਾਨ।  (5) ਪ੍ਰਭਾਵਿਤ ਖੇਤਰਾਂ ਦੇ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ।

Legend: ECA- east-Central Arabian Sea

DOPPLER WEATHER RADAR MUMBAI AT 14:39:13 HOURS IST OF 03.06.2020

 

 

 

ਹੇਠਾਂ ਸੂਚੀਬੱਧ ਖਗੋਲ-ਵਿਗਿਆਨ ਦੇ ਲਹਿਰਾਂ ਤੋਂ ਉੱਪਰ ਅਤੇ ਉਚਾਈਆਂÍ

ਮੰਡਲ/ਤਾਲੁਕ

ਜ਼ਿਲ੍ਹਾਂ

ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼

ਬਸਤੀਆਂ ਦੀ ਸਭ ਤੋਂ ਨਜ਼ਦੀਕੀ ਥਾਂ

* ਤੂਫ਼ਾਨ ਦੀ ਗਤੀ (ਐੱਮ)

* ਸੰਭਾਵਿਤ ਵਿਸਥਾਰ ਦੀ ਸੀਮਾ (ਕਿਲੋਮੀਟਰ)

ਅਲੀਬਾਗ

ਰਾਏਗੜ੍ਹ

ਮਹਾਰਾਸ਼ਟਰ

ਅਲੀਬਾਗ

0.5-1.3

ਲਗਭਗ

1.4

ਦਾਪੋਲੀ

ਰਤਨਾਗਿਰੀ

ਮਹਾਰਾਸ਼ਟਰ

ਦਾਪੋਲੀ

0.6-0.9

ਲਗਭਗ

0.3

ਪੈੱਨ

ਰਾਏਗੜ੍ਹ

ਮਹਾਰਾਸ਼ਟਰ

ਪੈੱਨ

0.7-0.9

ਲਗਭਗ

2.2

ਠਾਣੇ

ਗ੍ਰੇਟਰ ਮੁੰਬਈ

ਮਹਾਰਾਸ਼ਟਰ

ਠਾਣੇ

0.7-0.9

ਲਗਭਗ

0.3

5.jpg

 

(ਤਾਜ਼ਾ ਜਾਣਕਾਰੀ ਲਈ www.rsmcnewdelhi.imd.gov.in ਤੇ www.mausam.imd.gov.in 'ਤੇ ਵਿਜ਼ਿਟ ਕਰੇ)

 

*****

ਐੱਨਬੀ/ਕੇਜੀਐੱਸ



(Release ID: 1629249) Visitor Counter : 115


Read this release in: English , Tamil