ਰੱਖਿਆ ਮੰਤਰਾਲਾ

ਜਲ ਸੈਨਾ ਦੀ ਪੱਛਮੀ ਕਮਾਨ ਨੇ ਚੱਕਰਵਾਤ ਨਿਸਰਗ ਅਤੇ ਮੌਨਸੂਨ ਦੌਰਾਨ ਐਮਰਜੈਂਸੀ ਲਈ ਕਮਰ ਕਸ ਲਈ ਹੈ

Posted On: 02 JUN 2020 5:43PM by PIB Chandigarh

ਭਾਰਤੀ ਜਲ ਸੈਨਾ  ਕੁਦਰਤੀ ਆਫ਼ਤਾਂ ਅਤੇ ਸੰਕਟਕਾਲ ਸਮੇਂ ਪ੍ਰਭਾਵਿਤ ਲੋਕਾਂ ਨੂੰ ਬਚਾਅ ਅਤੇ ਰਾਹਤ ਲਈ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਹਰ ਯਤਨ ਵਿੱਚ ਮੋਹਰੀ ਰਹੀ ਹੈ। ਭਾਰਤ ਦੇ ਪੱਛਮੀ ਤਟ ਤੇ ਮੌਨਸੂਨ ਆਉਣ ਵਾਲੇ ਸਮੇਂ ਦੇ ਨਾਲ ਪੱਛਮੀ ਜਲ ਸੈਨਾ ਕਮਾਨ ਨੇ ਸਬੰਧਿਤ ਰਾਜ ਸਰਕਾਰਾਂ ਨਾਲ ਤਾਲਮੇਲ ਨਾਲ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਬਹੁਤ ਜ਼ਿਆਦਾ ਵਰਖਾ ਅਤੇ ਹੜ੍ਹਾਂ ਦੀ ਸਥਿਤੀ ਵਿੱਚ ਰਾਹਤ, ਬਚਾਅ ਅਤੇ ਗੋਤਾਖੋਰੀ ਸਹਾਇਤਾ ਲਈ ਲੋੜੀਂਦੇ ਸਾਧਨ ਜੁਟਾਏ ਹਨ।

ਮਹਾਰਾਸ਼ਟਰ ਦੇ ਮੁੰਬਈ ਵਿਚਲੇ ਸਮੁੰਦਰੀ ਖੇਤਰ ਨੂੰ ਪੰਜ ਬਚਾਅ ਟੀਮਾਂ ਅਤੇ ਤਿੰਨ ਗੋਤਾਖੋਰੀ ਟੀਮਾਂ ਨਾਲ ਚੌਕਸ ਰੱਖਿਆ ਗਿਆ ਹੈ। ਇਨ੍ਹਾਂ ਟੀਮਾਂ ਨੂੰ ਸ਼ਹਿਰ ਦੇ ਵੱਖਵੱਖ ਥਾਂਵਾਂ ਤੇ ਤਾਇਨਾਤ ਕੀਤਾ ਗਿਆ ਹੈ ਜਿਸ ਨਾਲ ਵੱਡੇ ਖੇਤਰ ਵਿੱਚ ਤੇਜ਼ੀ ਨਾਲ ਮਦਦ ਦਿੱਤੀ ਜਾ ਸਕੇ। ਇਹ ਟੀਮਾਂ ਸਾਜ਼ੋ-ਸਮਾਨ ਨਾਲ ਪੂਰੀ ਤਰ੍ਹਾਂ ਲੈਸ ਹਨ ਅਤੇ ਇਨ੍ਹਾਂ ਨੂੰ ਬਚਾਅ ਕਾਰਜਾਂ ਦੀ ਪੂਰੀ ਸਿਖਲਾਈ ਦਿੱਤੀ ਗਈ ਹੈ। ਹੜ੍ਹ ਸੰਭਾਵਿਤ ਇਲਾਕਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਸਾਰੇ ਬੰਦੋਬਸਤ ਕਰ ਲਏ ਗਏ ਹਨ।

ਇਸੇ ਤਰਾਂ ਦੇ ਪ੍ਰਬੰਧ ਕਰਵਾਰ,ਗੋਆ ਅਤੇ ਗੁਜਰਾਤ ਦਮਨ ਅਤੇ ਦਿਊ ਨੇਵਲ ਖੇਤਰਾਂ ਵਿੱਚ ਕਰ ਲਏ ਗਏ ਹਨ। ਸਬੰਧਿਤ ਖੇਤਰ ਅਤੇ ਸਟੇਸ਼ਨ ਕਮਾਂਡਰ ਸੰਕਟ ਦੀ ਸਥਿਤੀ ਵਿੱਚ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਲਈ ਰਾਜ ਅਥਾਰਿਟੀਆਂ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਨਾਲ ਸੰਪਰਕ ਵਿੱਚ ਹਨ।

ਅਰਬ ਸਾਗਰ ਵਿੱਚ ਚੱਕਰਵਾਤੀ ਤੂਫ਼ਾਨ ਨਿਸਰਗ ਦੇ ਪੈਦਾ ਹੋਣ ਨਾਲ ਸਾਰੀਆਂ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ ਅਤੇ ਤੂਫ਼ਾਨ ਦੌਰਾਨ ਮਨੁੱਖੀ ਸਹਾਇਤਾ ਅਤੇ ਰਾਹਤ ਸਬੰਧੀ ਲੋੜ ਲਈ ਤਿਆਰ ਬਰ ਤਿਆਰ ਹੈ। ਭਾਰਤੀ ਜਲ ਸੈਨਾ ਕੁਦਰਤੀ ਆਫ਼ਤਾਂ ਅਤੇ ਸੰਕਟਕਾਲ ਸਮੇਂ ਪ੍ਰਭਾਵਿਤ ਲੋਕਾਂ ਨੂੰ ਬਚਾਅ ਅਤੇ ਰਾਹਤ ਲਈ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਹਰ ਯਤਨ ਵਿੱਚ ਮੋਹਰੀ ਰਹੀ ਹੈ। ਭਾਰਤ ਦੇ ਪੱਛਮੀ ਤਟ ਤੇ ਮੌਨਸੂਨ ਆਉਣ ਵਾਲੇ ਸਮੇਂ ਦੇ ਨਾਲ ਪੱਛਮੀ ਜਲ ਸੈਨਾ ਕਮਾਨ ਨੇ ਸਬੰਧਿਤ ਰਾਜ ਸਰਕਾਰਾਂ ਨਾਲ ਤਾਲਮੇਲ ਨਾਲ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਬਹੁਤ ਜ਼ਿਆਦਾ ਵਰਖਾ ਅਤੇ ਹੜ੍ਹਾਂ ਦੀ ਸਥਿਤੀ ਵਿੱਚ ਰਾਹਤ,ਬਚਾਅ ਅਤੇ ਗੋਤਾਖੋਰੀ ਸਹਾਇਤਾ ਲਈ ਲੋੜੀਂਦੇ ਸਾਧਨ ਜੁਟਾਏ ਹਨ। ਪੱਛਮੀ ਬੇੜੇ ਦੇ ਸਮੁੰਦਰੀ ਜਹਾਜ਼ਾਂ ਨੂੰ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਸਮੱਗਰੀ ਨਾਲ ਭਾਰੀ ਮੀਂਹ ਕਾਰਨ ਡੁੱਬਣ ਵਾਲੇ ਤਟਵਰਤੀ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਮੁੰਬਈ ਵਿਚਲੇ ਸਮੁੰਦਰੀ ਖੇਤਰ ਨੂੰ ਪੰਜ ਬਚਾਅ ਟੀਮਾਂ ਅਤੇ ਤਿੰਨ ਗੋਤਾਖੋਰੀ ਟੀਮਾਂ ਨਾਲ ਚੌਕਸ ਰੱਖਿਆ ਗਿਆ ਹੈ।ਇੰਨ੍ਹਾਂ ਟੀਮਾਂ ਨੂੰ ਸ਼ਹਿਰ ਦੇ ਵੱਖ-ਵੱਖ ਥਾਂਵਾਂ ਤੇ ਤਾਇਨਾਤ ਕੀਤਾ ਗਿਆ ਹੈ ਜਿਸ ਨਾਲ ਵੱਡੇ ਖੇਤਰ ਵਿੱਚ ਤੇਜ਼ੀ ਨਾਲ ਮਦਦ ਦਿੱਤੀ ਜਾ ਸਕੇ। ਇਹ ਟੀਮਾਂ ਸਾਜ਼ੋ-ਸਮਾਨ ਨਾਲ ਪੂਰੀ ਤਰ੍ਹਾਂ ਲੈਸ ਹਨ ਅਤੇ ਇਨ੍ਹਾਂ ਨੂੰ ਬਚਾਅ ਕਾਰਜਾਂ ਦੀ ਪੂਰੀ ਸਿਖਲਾਈ ਦਿੱਤੀ ਗਈ ਹੈ।ਹੜ੍ਹ ਸੰਭਾਵਿਤ ਇਲਾਕਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਸਾਰੇ ਬੰਦੋਬਸਤ ਕਰ ਲਏ ਗਏ ਹਨ।

ਇਸੇ ਤਰਾਂ ਦੇ ਪ੍ਰਬੰਧ ਕਰਵਾਰ,ਗੋਆ ਅਤੇ ਗੁਜਰਾਤ ਦਮਨ ਅਤੇ ਦਿਊ ਨੇਵਲ ਖੇਤਰਾਂ ਵਿੱਚ ਕਰ ਲਏ ਗਏ ਹਨ।ਇਸ ਤੋਂ ਇਲਾਵਾ, ਮੁੰਬਈ, ਗੋਆ, ਪੋਰਬੰਦਰ ਵਿੱਚ ਵੱਖ-ਵੱਖ ਨੇਵਲ ਏਅਰ ਸਟੇਸ਼ਨਾਂ 'ਤੇ ਜਲ ਸੈਨਾ ਦੇ ਡੌਰਨੀਅਰ ਜਹਾਜ਼ਾਂ ਅਤੇ ਹੈਲੀਕੌਪਟਰਾਂ ਨੂੰ ਥੋੜੇ ਸਮੇਂ ਦੇ ਨੋਟਿਸ 'ਤੇ ਹੜਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਿਸ਼ਤੀ ਟੀਮਾਂ ਤਿਆਰ ਹਨ। ਸਬੰਧਿਤ ਖੇਤਰ ਅਤੇ ਸਟੇਸ਼ਨ ਕਮਾਂਡਰ ਸੰਕਟ ਦੀ ਸਥਿਤੀ ਵਿੱਚ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਲਈ ਰਾਜ ਅਥਾਰਿਟੀਆਂ,ਐੱਨਡੀਆਰਐੱਫ ਅਤੇ ਐੱਸਡੀਆਰਐੱਫ ਨਾਲ ਸੰਪਰਕ ਵਿੱਚ ਹਨ। ਅਰਬ ਸਾਗਰ ਵਿੱਚ ਚੱਕਰਵਾਤੀ ਤੂਫ਼ਾਨ ਨਿਸਰਗ ਦੇ ਪੈਦਾ ਹੋਣ ਨਾਲ ਸਾਰੀਆਂ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ ਅਤੇ ਤੂਫ਼ਾਨ ਸਮੇਂ ਐੱਚਏਡੀਆਰ ਦੀ ਕਿਸੇ ਵੀ ਲੋੜ ਦੀ ਪੂਰਤੀ ਲਈ ਤਿਆਰ ਬਰ ਤਿਆਰ ਹਨ।

                                                                                       ****

ਐੱਮਕੇ/ਐੱਚਐੱਸ/ਵੀਐੱਮ/ਐੱਮਐੱਸ



(Release ID: 1628859) Visitor Counter : 128