ਪ੍ਰਿਥਵੀ ਵਿਗਿਆਨ ਮੰਤਰਾਲਾ

2020 ਦੱਖਣ-ਪੱਛਮ ਮੌਨਸੂਨ ਵਰਖਾ ਲਈ ਦੀਰਘਕਾਲੀ ਪੂਰਵ-ਅਨੁਮਾਨ ਅੱਪਡੇਟ

ਸਮੁੱਚੇ ਦੇਸ਼ ਲਈ ਸਾਲ 2020 ਦੀ ਦੱਖਣ-ਪੱਛਮ ਮੌਨਸੂਨ ਰੁੱਤ (ਜੂਨ-ਸਤੰਬਰ) ਦੀ ਵਰਖਾ ਨਾਰਮਲ (ਦੀਰਘਕਾਲੀ ਔਸਤ ਦੇ 96 ਤੋਂ 104%) ਹੋਣ ਦੀ ਸੰਭਾਵਨਾ
ਖੇਤਰਵਾਰ, ਮੌਨਸੂਨ ਰੁੱਤ ਦੀ ਵਰਖਾ ਉੱਤਰ-ਪੱਛਮ ਭਾਰਤ ਵਿੱਚ ਦੀਰਘਕਾਲੀ ਔਸਤ ਦੇ 107%, ਮੱਧ ਭਾਰਤ ਵਿੱਚ 103%, ਦੱਖਣੀ ਪ੍ਰਾਇਦੀਪ ਵਿੱਚ 102% ਅਤੇ ਪੂਰਬ-ਉੱਤਰ ਭਾਰਤ ਵਿੱਚ 96% ਹੋਣ ਦੀ ਸੰਭਾਵਨਾ
ਮੌਨਸੂਨ ਰੁੱਤ ਦੇ ਬਾਅਦ ਦੇ ਹਿੱਸੇ ਵਿੱਚ ਕਮਜ਼ੋਰ ਲਾ ਨੀਨਾ (La Niña) ਸਥਿਤੀਆਂ ਦੀ ਕੁਝ ਸੰਭਾਵਨਾ

Posted On: 01 JUN 2020 3:31PM by PIB Chandigarh

ਭਾਰਤ ਦੇ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਇੱਥੇ 2020 ਦੱਖਣ-ਪੱਛਮ ਮੌਨਸੂਨ ਵਰਖਾ ਲਈ ਦੀਰਘਕਾਲੀ ਪੂਰਵ-ਅਨੁਮਾਨ ਅੱਪਡੇਟ ਦਾ ਦੂਜਾ ਪੜਾਅ ਜਾਰੀ ਕੀਤਾ। ਦੱਖਣ-ਪੱਛਮ ਮੌਨਸੂਨ ਬਾਰੇ ਤਾਜ਼ਾ ਪੂਰਵ-ਅਨੁਮਾਨ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ ਰਾਜੀਵਨ ਅਤੇ ਆਈਐੱਮਡੀ ਦੇ ਡਾਇਰੈਕਟਰ ਜਨਰਲ ਡਾ. ਐੱਮ ਮਹਾਪਾਤਰਾ ਦੁਆਰਾ ਪ੍ਰੈੱਸ ਕਾਨਫਰੰਸ ਵਿੱਚ ਜਾਰੀ ਕੀਤਾ ਗਿਆ। ਡਾ. ਰਾਜੀਵਨ ਨੇ ਕਿਹਾ ਕਿ ਕੁੱਲ ਮਿਲਾ ਕੇ, ਦੱਖਣ-ਪੱਛਮ ਮੌਨਸੂਨ ਇਸ ਸਾਲ ਨਾਰਮਲ ਜਾਂ ਇਸ ਤੋਂ ਵੱਧ ਰਹੇਗਾ। ਉਨ੍ਹਾਂ ਨੇ ਕੇਰਲ ਵਿੱਚ ਦੱਖਣ-ਪੱਛਮ ਮੌਨਸੂਨ ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ ਕਿਉਂਕਿ ਉੱਥੇ ਦੇ ਹਾਲਾਤ ਸਾਰੇ ਮਾਪਦੰਡ ਪੂਰੇ ਕਰਦੇ ਹਨ 

ਮੁੱਖ ਵਿਸ਼ੇਸ਼ਤਾਵਾਂ

  • ਸਮੁੱਚੇ ਦੇਸ਼ ਲਈ ਸਾਲ 2020 ਦੀ ਦੱਖਣ-ਪੱਛਮ ਮੌਨਸੂਨ ਰੁੱਤ (ਜੂਨ-ਸਤੰਬਰ) ਦੀ ਵਰਖਾ ਨਾਰਮਲ (ਦੀਰਘਕਾਲੀ ਔਸਤ ਦੇ 96 ਤੋਂ 104%) ਹੋਣ ਦੀ ਸੰਭਾਵਨਾ ਹੈ।
  • ਗਿਣਾਤਮਕ ਰੂਪ ਨਾਲ, ਸਮੁੱਚੇ ਦੇਸ਼ ਲਈ ਮੌਨਸੂਨ ਰੁੱਤ ਦੀ ਵਰਖਾ ਦੀਰਘਕਾਲੀ ਔਸਤ (LPA) ਦੇ 102% ਹੋਣ ਦੀ ਸੰਭਾਵਨਾ ਹੈ। ਇਸ ਵਿੱਚ ± 4% ਦੀ ਮਾਡਲ ਐਰਰ (ਤਰੁਟੀ) ਹੋ ਸਕਦੀ  ਹੈ।
  • ਖੇਤਰਵਾਰ, ਮੌਨਸੂਨ ਰੁੱਤ ਦੀ ਵਰਖਾ ਉੱਤਰ ਪੱਛਮ ਭਾਰਤ ਵਿੱਚ ਦੀਰਘਕਾਲੀ ਔਸਤ ਦੇ 107%, ਮੱਧ ਭਾਰਤ ਵਿੱਚ 103%, ਦੱਖਣੀ ਪ੍ਰਾਇਦੀਪ ਵਿੱਚ 102% ਅਤੇ ਪੂਰਬ-ਉੱਤਰ ਭਾਰਤ ਵਿੱਚ 96% ਹੋਣ ਦੀ ਸੰਭਾਵਨਾ ਹੈ। ਇਸ ਵਿੱਚ ± 8% ਦੀ ਮਾਡਲ ਐਰਰ (ਤਰੁਟੀ)  ਹੋ ਸਕਦੀ ਹੈ।
  • ਸਮੁੱਚੇ ਦੇਸ਼ ਲਈ ਜੁਲਾਈ ਮਹੀਨੇ ਵਿੱਚ ਦੀਰਘਕਾਲੀਔਸਤ (LPA) ਦੇ 103% ਅਤੇ ਅਗਸਤ ਮਹੀਨੇ ਵਿੱਚ 97% ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ± 9% ਦੀ ਮਾਡਲ ਐਰਰ (ਤਰੁਟੀ)   ਹੋ ਸਕਦੀ ਹੈ।
  • ਵਰਤਮਾਨ ਵਿੱਚ ਭੂਮੱਧਰੇਖੀ ਪ੍ਰਸ਼ਾਂਤ ਮਹਾਸਾਗਰ ਵਿੱਚ ਸੀਤ ਐਂਸੋ (ENSO) ਨਿਊਟ੍ਰਲ ਸਥਿਤੀਆਂ ਅਤੇ ਹਿੰਦ ਮਹਾਸਾਗਰ ਵਿੱਚ ਨਿਊਟ੍ਰਲ ਹਿੰਦ ਮਹਾਸਾਗਰ ਬਾਇਪੋਲਰ (IOD)ਸਥਿਤੀਆਂ ਪ੍ਰਚਲਿਤ ਹਨ। ਗਲੋਬਲ ਮਾਡਲ ਦਰਸਾਉਂਦੇ ਹਨ ਕਿ ਮੌਨਸੂਨ ਰੁੱਤ ਦੇ ਬਾਅਦ ਦੇ ਹਿੱਸੇ ਵਿੱਚ ਕਮਜ਼ੋਰ ਲਾ ਨੀਨਾ(La Niña)  (La Niña) ਸਥਿਤੀਆਂ ਦੀ ਕੁਝ ਸੰਭਾਵਨਾ ਦੇ ਨਾਲ ਮੌਨਸੂਨ ਦੇ ਦੌਰਾਨ ਸੀਤ ਐਂਸੋ (ENSO) ਸਥਿਤੀਆਂ ਜਾਰੀ ਰਹਿਣਗੀਆਂ।
      1. ਪਿਛੋਕੜ

ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ 15 ਅਪ੍ਰੈਲ ਨੂੰ ਸਮੁੱਚੇ ਦੇਸ਼ ਲਈ ਦੱਖਣ ਪੱਛਮ ਮੌਨਸੂਨ ਰੁੱਤ (ਜੂਨ-ਸਤੰਬਰ) ਦੀ ਵਰਖਾ ਲਈ ਪਹਿਲੇ ਪੜਾਅ ਦਾ ਪ੍ਰਚਾਲਨਾਤਮਕ ਦੀਰਘਕਾਲੀ ਪੂਰਵ-ਅਨੁਮਾਨ ਜਾਰੀ ਕੀਤਾ ਸੀ । ਹੁਣ ਆਈਐੱਮਡੀ ਨੇ ਅਪ੍ਰੈਲ ਦੇ ਪੂਰਵ-ਅਨੁਮਾਨ ਲਈ ਅੱਪਡੇਟ ਤਿਆਰ ਕੀਤਾ ਹੈ, ਜਿਸ ਨੂੰ ਇੱਥੇ ਪੇਸ਼ ਕੀਤਾ ਗਿਆ ਹੈ। ਇਸ ਦੇ ਇਲਾਵਾ, ਸਮੁੱਚੇ ਦੇਸ਼ ਲਈ ਜੁਲਾਈ ਅਤੇ ਅਗਸਤ ਦੀ ਮਾਸਿਕ ਵਰਖਾ ਦਾ ਪੂਰਵ-ਅਨੁਮਾਨ ਅਤੇ ਭਾਰਤ ਦੇ ਚਾਰ ਵੱਡੇ ਭੂਗੋਲਿਕ ਖੇਤਰਾਂ (ਉੱਤਰ-ਪੱਛਮ ਭਾਰਤ,ਪੂਰਬ-ਉੱਤਰ ਭਾਰਤ, ਮੱਧ ਭਾਰਤ ਅਤੇ ਦੱਖਣੀ ਪ੍ਰਾਇਦੀਪ) ਲਈ ਰੁੱਤ ਦੀ ਵਰਖਾ ਦਾ ਪੂਰਵ-ਅਨੁਮਾਨ ਵੀ ਜਾਰੀ ਕੀਤਾ ਜਾਂਦਾ ਹੈ।

ਘਰੇਲੂ (ਇਨ-ਹਾਊਸ) ਖੋਜ ਗਤੀਵਿਧੀਆਂ ਨਾਲ ਵਿਕਸਿਤ ਅਤਿਆਧੁਨਿਕ ਅੰਕੜਿਆਂ ਦੇ ਮਾਡਲਾਂ ਦੇ ਆਧਾਰ ’ਤੇ ਫੰਕਸ਼ਨਲ ਪੂਰਵ-ਅਨੁਮਾਨ ਤਿਆਰ ਕੀਤੇ ਗਏ ਹਨ

ਸਮੁੱਚੇ ਦੇਸ਼ ਵਿੱਚ ਦੱਖਣ-ਪੱਛਮ ਮੌਨਸੂਨ ਰੁੱਤ (ਜੂਨ ਤੋਂ ਸਤੰਬਰ) ਦੇ ਅੱਪਡੇਟ ਪੂਰਵ-ਅਨੁਮਾਨ ਲਈ 6 ਪੈਰਾਮੀਟਰ ਵਾਲੀ ਅੰਕੜੇ ਐਨਸੈਂਬਲ ਪੂਰਵ-ਅਨੁਮਾਨ ਪ੍ਰਣਾਲੀ  (SEFS)  ਦੀ ਵਰਤੋਂ ਕੀਤੀ ਗਈ ਹੈ।  ਸਮੁੱਚੇ ਦੇਸ਼ ਲਈ 4 ਵਿਆਪਕ ਭੂਗੋਲਿਕ ਖੇਤਰਾਂ ਵਿੱਚ ਰੁੱਤ ਦੀ ਵਰਖਾ ਅਤੇ ਜੁਲਾਈ ਅਤੇ ਅਗਸਤ ਲਈ ਮਾਸਿਕ ਵਰਖਾ, ਪ੍ਰਮੁੱਖ ਘਟਕ ਪ੍ਰਤੀਗਮਨ  (Regression) (PCR) ਮਾਡਲਾਂ  ਦੇ ਨਾਲ ਹਰੇਕ ਮਾਡਲ ਲਈ ਅਲੱਗ-ਅਲੱਗ ਪੈਰਾਮੀਟਰਾਂ ਦੇ ਸਮੁੱਚ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਸੀ ।

ਮੰਤਰਾਲੇ ਦੇ ਮੌਨਸੂਨ ਮਿਸ਼ਨ ਨਾਲ ਜੁੜੀ ਪੂਰਵ-ਅਨੁਮਾਨ ਪ੍ਰਣਾਲੀ (Ministry’s Monsoon Mission Coupled Forecasting System -MMCFS) ’ਤੇ ਅਧਾਰਿਤ ਪ੍ਰਾਯੋਗਿਕ ਪੂਰਵ-ਅਨੁਮਾਨ ਵੀ ਪੇਸ਼ ਕੀਤਾ ਗਿਆ ਹੈ। ਇਸ ਉਦੇਸ਼ ਲਈ ਹਾਈ ਰੈਜ਼ੋਲੂਸ਼ਨ MMCFS ਦਾ ਨਵੀਨਤਮ ਸੰਸਕਰਣ ਹਾਲ ਹੀ ਵਿੱਚ ਜਲਵਾਯੂ ਖੋਜ ਅਤੇ ਸੇਵਾਵਾਂ ਦੇ ਦਫ਼ਤਰ, ਆਈਐੱਮਡੀ, ਪੁਣੇ ਵਿੱਚ ਲਾਗੂ ਕੀਤਾ ਗਿਆ ਸੀ  ।

2. ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਵਿੱਚ ਸਮੁੰਦਰ ਸਤਹ ਤਾਪਮਾਨ (SST)ਦੀਆਂ ਸਥਿਤੀਆਂ

ਵਰਤਮਾਨ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਅਧਿਕਤਰ ਹਰ ਥਾਂ ਨਾਰਮਲ ਭੂਮੱਧ ਰੇਖੀ ਸਮੁੰਦਰ ਸਤਹ ਤਾਪਮਾਨ ਦੇਖਿਆ ਗਿਆ ਹੈ। ਖੇਤਰ ਵਿੱਚ ਕਈ ਵਾਯੂਮੰਡਲੀ ਪਰਿਵਰਤੀ ਖੇਤਰ ਦੇ ਉੱਤੇ ਈਐੱਨਐੱਓ (ENSO)ਨਿਊਟ੍ਰਲ ਤੋਂ ਐਂਸੋ (ਈਐੱਨਐੱਸਓ -ENSO)ਨਿਊਟ੍ਰਲ ਪੂਰਵ-ਅਨੁਮਾਨ ਦਾ ਸੰਕੇਤ ਦਿੰਦੇ ਹਨ । MMCFS ਅਤੇ ਹੋਰ ਗਲੋਬਲ ਮਾਡਲਾਂ ਤੋਂ ਨਵੀਨਤਮ ਪੂਰਵ-ਅਨੁਮਾਨ ਇਕੱਠੇ ਮੌਨਸੂਨ ਰੁੱਤ ਦੇ ਅਧਿਕਤਰ ਹਿੱਸਿਆਂ ਦੇ ਦੌਰਾਨ ਸੀਤ ਐੱਨਸੋ (ENSO)ਨਿਊਟ੍ਰਲ ਸਥਿਤੀਆਂ ਪ੍ਰਚਲਿਤ ਰਹਿਣ ਦਾ ਸੰਕੇਤ ਦਿੰਦੇ ਹਨ  । ਹਾਲਾਂਕਿ, ਕੁਝ ਜਲਵਾਯੂ ਮਾਡਲ ਰੁੱਤ ਦੇ ਬਾਅਦ ਦੇ ਹਿੱਸੇ ਵਿੱਚ ਕਮਜ਼ੋਰ ਲਾ ਨੀਨਾ (La Niña) ਸਥਿਤੀਆਂ ਦੇ ਵਿਕਾਸ ਦੀ ਸੰਭਾਵਨਾ ਦਾ ਸੰਕੇਤ ਦਿੰਦੇ ਹਨ ।

ਵਰਤਮਾਨ ਵਿੱਚ, ਖੇਤਰ ਵਿੱਚ ਨਿਊਟ੍ਰਲ ਹਿੰਦ ਮਹਾਸਾਗਰ ਬਾਇਪੋਲਰ (IOD) ਸਥਿਤੀਆਂ ਪ੍ਰਚਲਿਤ ਹਨਇੱਕ ਸਕਾਰਾਤਮਕ (ਨਕਾਰਾਤਮਕ) ਆਈਓਡੀ (IOD) ਨਾਰਮਲ ਮੌਨਸੂਨ ਦੀ ਤੁਲਨਾ ਵਿੱਚ ਮਜ਼ਬੂਤ (ਕਮਜ਼ੋਰ) ਦੇ ਨਾਲ ਜੁੜਿਆ ਹੋਇਆ ਹੈ। ਗਲੋਬਲ ਜੁੜੇ ਮਾਡਲਾਂ ਦੇ ਹਾਲੀਆ ਪੂਰਵ-ਅਨੁਮਾਨ ਦੱਸਦੇ ਹਨ ਕਿ ਮੌਨਸੂਨ ਰੁੱਤ ਦੇ ਦੌਰਾਨ ਇਨ੍ਹਾਂ ਨਿਊਟ੍ਰਲ ਆਈਓਡੀ(IOD) ਸਥਿਤੀਆਂ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ ।

ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ’ਤੇ ਪ੍ਰਚਲਿਤ ਅਤੇ ਪੂਰਵ-ਅਨੁਮਾਨਿਤ ਐੱਸਐੱਸਟੀ (SST) ਸਥਿਤੀਆਂ ਨਾਰਮਲ ਮੌਨਸੂਨ ਰੁੱਤ ਲਈ ਅਨੁਕੂਲ ਹਨ

3. ਮੌਨਸੂਨ ਮਿਸ਼ਨ ਜੁੜੀ ਪੂਰਵ-ਅਨੁਮਾਨ ਪ੍ਰਣਾਲੀ (MMCFS)

MMCFS ਤੇ ਅਧਾਰਿਤ ਨਵੀਨਤਮ ਪ੍ਰਾਯੋਗਿਕ ਪੂਰਵ-ਅਨੁਮਾਨ ਤੋਂ ਪਤਾ ਚਲਦਾ ਹੈ ਕਿ 2020 ਮੌਨਸੂਨ ਰੁੱਤ (ਜੂਨ ਤੋਂ ਸਤੰਬਰ) ਦੀ ਵਰਖਾ ਨਾਰਮਲ ਤੋਂ ਜ਼ਿਆਦਾ (ਦੀਰਘਕਾਲੀ ਔਸਤ ਦੇ 104%  ਤੋਂ ਜ਼ਿਆਦਾ) ਲਈ ਉੱਚ ਸੰਭਾਵਨਾ ਹੈ। ਗਿਣਾਤਮਿਕ ਰੂਪ ਨਾਲ, 2020 ਮੌਨਸੂਨ ਵਰਖਾ ±4%  ਮਾਡਲ ਤਰੁਟੀ  ਦੇ ਨਾਲ ਦੀਰਘਕਾਲੀ ਔਸਤ  ਦੇ 107%  ਹੋਣ ਦੀ ਸੰਭਾਵਨਾ ਹੈ ।

4. 2020 ਦੱਖਣ ਪੱਛਮ ਮੌਨਸੂਨ ਵਰਖਾ ਲਈ ਦੂਜੇ ਪੜਾਅ ਦਾ ਪੂਰਵ-ਅਨੁਮਾਨ

  1. ਸਮੁੱਚੇ ਦੇਸ਼ ਵਿੱਚ ਰੁੱਤ (ਜੂਨ – ਸਤੰਬਰ) ਦੀ (ਮੌਸਮੀ) ਵਰਖਾ

ਗਿਣਾਤਮਕ ਰੂਪ ਨਾਲ, ਸਮੁੱਚੇ ਦੇਸ਼ ਲਈ 2020 ਮੌਨਸੂਨ ਰੁੱਤ (ਜੂਨ ਤੋਂ ਸਤੰਬਰ) ਵਰਖਾ ±4%ਦੀ ਮਾਡਲ ਤਰੁਟੀ  ਦੇ ਨਾਲ ਦੀਰਘਕਾਲੀ ਔਸਤ (LPA) ਦੇ 102% ਹੋਣ ਦੀ ਸੰਭਾਵਨਾ ਹੈ। ਸਮੁੱਚੇ ਦੇਸ਼ ਲਈ 1961-2020 ਦੀ ਮਿਆਦ ਲਈ ਦੀਰਘਕਾਲੀ ਔਸਤ (LPA)ਵਰਖਾ 88 ਸੈਂਟੀਮੀਟਰ ਹੈ।

ਸਮੁੱਚੇ ਦੇਸ਼ ਵਿੱਚ ਮੌਨਸੂਨ ਰੁੱਤ (ਜੂਨ- ਸਤੰਬਰ) ਵਰਖਾ ਲਈ ਪੰਜ ਸ਼੍ਰੇਣੀਆਂ ਦਾ ਸੰਭਾਵਿਤ ਪੂਰਵ-ਅਨੁਮਾਨ ਹੇਠਾਂ ਦਿੱਤਾ ਗਿਆ ਹੈ :

ਸ਼੍ਰੇਣੀ

 

 

 ਵਰਖਾ ਦੀ ਰੇਂਜ

(LPA ਦਾ %)

2020 ਮੌਨਸੂਨ ਰੁੱਤ ਲਈ ਪੂਰਵ-ਅਨੁਮਾਨ ਸੰਭਾਵਨਾ (%)

ਮੌਸਮ ਸੰਭਾਵਨਾ (%)

ਨਿਊਨ

 

< 90

5

16

ਨਾਰਮਲ ਤੋਂ ਘੱਟ

90 - 96

15

17

ਨਾਰਮਲ

96 - 104

41

33

ਨਾਰਮਲ ਤੋਂ ਅਧਿਕ

104 - 110

25

16

ਅਧਿਕ

> 110

14

17

 

ਸੰਭਾਵਿਤ ਪੂਰਵ-ਅਨੁਮਾਨ ਨਿਊਨ ਮੌਨਸੂਨ ਵਰਖਾ ਲਈ ਬਹੁਤ ਘੱਟ ਸੰਭਾਵਨਾ (ਕੇਵਲ 5%)  ਦੱਸਦਾ ਹੈ। ਦੂਜੇ ਪਾਸੇ, ਇਹ ਮੌਨਸੂਨ ਵਰਖਾ ਦੇ ਨਾਰਮਲ (41%) ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਦੱਸਦਾ ਹੈ  ।

ii . ਵਿਅਪਕ  ਭੂਗੋਲਿਕ ਖੇਤਰਾਂ ਵਿੱਚ ਰੁੱਤ  (ਜੂਨਸਤੰਬਰ) ਦੀ ਵਰਖਾ

2020 ਮੌਨਸੂਨ ਰੁੱਤ (ਜੂਨ ਤੋਂ ਸਤੰਬਰ)ਦੀ ਵਰਖਾ ਸਾਰੇ ਖੇਤਰਾਂ ਵਿੱਚ  ±8 % ਦੀ ਮਾਡਲ ਤਰੁਟੀ   ਦੇ ਨਾਲ ਉੱਤਰ-ਪੱਛਮ ਭਾਰਤ ਵਿੱਚ ਦੀਰਘਕਾਲੀ ਔਸਤ ਦੇ 107%, ਮੱਧ ਭਾਰਤ ਵਿੱਚ ਦੀਰਘਕਾਲੀ ਔਸਤ  ਦੇ 103%ਦੱਖਣੀ ਪ੍ਰਾਇਦੀਪ ਵਿੱਚ ਦੀਰਘਕਾਲੀ ਔਸਤ ਦੇ 102% ਅਤੇ ਪੂਰਬ-ਉੱਤਰ ਭਾਰਤ ਵਿੱਚ ਦੀਰਘਕਾਲੀ ਔਸਤ ਦੇ 96%ਹੋਣ ਦੀ ਸੰਭਾਵਨਾ ਹੈ। ਇਸ ਤਰ੍ਹਾਂਮੌਨਸੂਨ ਵਰਖਾ ਦੀ ਸਥਾਨਕ ਰੂਪ ਨਾਲ ਚੰਗੀ ਤਰ੍ਹਾਂ ਵੰਡ ਹੋਣ ਦੀ ਉਮੀਦ ਹੈ।

iii . ਸਮੁੱਚੇ ਦੇਸ਼ ਵਿੱਚ ਮਾਸਿਕ (ਜੁਲਾਈ ਅਤੇ ਅਗਸਤ) ਵਰਖਾ

ਸਮੁੱਚੇ ਦੇਸ਼ ਲਈ ਵਰਖਾ ਦੋਹਾਂ ਮਹੀਨਿਆਂ ਵਿੱਚ ±9% ਦੀ ਮਾਡਲ ਤਰੁਟੀ  ਦੇ ਨਾਲ ਜੁਲਾਈ ਵਿੱਚ ਦੀਰਘਕਾਲੀ ਔਸਤ (LPA)  ਦੇ 103% ਅਤੇ ਅਗਸਤ ਵਿੱਚ ਦੀਰਘਕਾਲੀ ਔਸਤ (LPA)  ਦੇ 97% ਹੋਣ ਦੀ ਸੰਭਾਵਨਾ ਹੈ ।

*****

ਐੱਨਬੀ/ਕੇਜੀਐੱਸ/(ਆਈਐੱਮਡੀ ਰਿਲੀਜ਼)



(Release ID: 1628569) Visitor Counter : 148


Read this release in: Hindi , Tamil , English