ਨੀਤੀ ਆਯੋਗ
ਐਗਰੋਇਕੋਲੋਜੀ ਅਤੇ ਕੁਦਰਤੀ ਖੇਤੀ ਭਾਰਤ ਵਿੱਚ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਗਤੀ ਦੇ ਸਕਦੇ ਹਨ
Posted On:
01 JUN 2020 2:49PM by PIB Chandigarh
ਨੀਤੀ ਆਯੋਗ ਵੱਲੋਂ 29 ਮਈ ਨੂੰ ਆਯੋਜਿਤ ਕੀਤੇ ਗਏ ਸੰਮੇਲਨ ਵਿੱਚ ਅੰਤਰਰਾਸ਼ਟਰੀ ਮਾਹਿਰਾਂ ਨੇ ਭਾਰਤ ਵਿੱਚ ਐਗਰੋਇਕੋਲੋਜੀ ਅਤੇ ਮਹੱਤਵਪੂਰਨ ਕੁਦਰਤੀ ਖੇਤੀ ਨੂੰ ਵਧਾਉਣ ਦੇ ਯਤਨਾਂ ਦੀ ਹਮਾਇਤ ਕੀਤੀ।
ਸੀਨੀਅਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮਾਹਿਰਾਂ ਅਤੇ ਨੀਤੀ ਘਾੜਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ, “ਕੁਦਰਤੀ ਖੇਤੀ ਸਾਡੀ ਗਾਂ ਦੇ ਗੋਹੇ ਅਤੇ ਪਿਸ਼ਾਬ, ਬਾਇਓਮਾਸ, ਘਾਹ ਪੱਤੇ ਅਤੇ ਮਿੱਟੀ ਐਈਰੇਏਸ਼ਨ ਉੱਤੇ ਅਧਾਰਿਤ ਸਵਦੇਸ਼ੀ ਪ੍ਰਣਾਲੀ ਹੈ। ਅਗਲੇ ਪੰਜ ਸਾਲਾਂ ਵਿੱਚ, ਅਸੀਂ ਕੁਦਰਤੀ ਖੇਤੀ ਸਮੇਤ ਜੈਵਿਕ ਖੇਤੀ ਦੇ ਕਿਸੇ ਵੀ ਰੂਪ ਵਿੱਚ 20 ਲੱਖ ਹੈਕਟੇਅਰ ਤੱਕ ਪਹੁੰਚਾਉਣ ਦਾ ਇਰਾਦਾ ਰੱਖਦੇ ਹਾਂ, ਜਿਸ ਵਿੱਚੋਂ 12 ਲੱਖ ਹੈਕਟੇਅਰ ਬੀਪੀਕੇਪੀ ‘ਭਾਰਤੀ ਪ੍ਰਕ੍ਰਿਤਿਕ ਕ੍ਰਿਸ਼ੀ ਪੱਧਤੀ ਪ੍ਰੋਗਰਾਮ’ ਅਧੀਨ ਹਨ’।
ਉਨ੍ਹਾਂ ਅੱਗੇ ਦੱਸਿਆ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਾਲ 2015 ਵਿੱਚ ਸ਼ੁਰੂ ਕੀਤੀ ਗਈ ‘ਪਰਮਪ੍ਰਾਗਤ ਕ੍ਰਿਸ਼ੀ ਵਿਕਾਸ ਯੋਜਨਾ’ ਪਿਛਲੇ ਚਾਰ ਸਾਲਾਂ ਵਿੱਚ 7 ਲੱਖ ਹੈਕਟੇਅਰ ਅਤੇ 8 ਲੱਖ ਕਿਸਾਨਾਂ ਨੂੰ ਕਵਰ ਕਰ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਆਂਧਰ ਪ੍ਰਦੇਸ਼, ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਕੇਰਲ ਨੇ ਵੱਡੇ ਪੱਧਰ ’ਤੇ ਕੁਦਰਤੀ ਖੇਤੀ ਕੀਤੀ ਹੈ। ਇਕੱਲੇ ਆਂਧਰ ਪ੍ਰਦੇਸ਼ ਨੇ ਇਸ ਯੋਜਨਾ ਤਹਿਤ ਕੁਦਰਤੀ ਖੇਤੀ ਅਧੀਨ 2 ਲੱਖ ਹੈਕਟੇਅਰ ਰਕਬੇ ਨੂੰ ਲਿਆਂਦਾ ਹੈ। ਉਸਨੇ ਇਹ ਉਜਾਗਰ ਕਰਦਿਆਂ ਇਹ ਸਿੱਟਾ ਕੱਢਿਆ ਕਿ ਕੋਵਿਡ - 19 ਮਹਾਂਮਾਰੀ ਦੇ ਮੱਦੇਨਜ਼ਰ ਸਮੇਂ ਦੀ ਲੋੜ ਹੈ ਕਿ ਦੇਸ਼ ਨੂੰ ਭੋਜਨ ਅਤੇ ਪੋਸ਼ਣ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜਾਵੇ ਅਤੇ ‘ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਮੁਕਤ ਭੋਜਨ’ ਹੀ ਸਮੇਂ ਦੀ ਲੋੜ ਸੀ।
ਉੱਚ ਪੱਧਰੀ ਗੋਲਮੇਜ ਕਾਨਫ਼ਰੰਸ ਦੀ ਸਥਾਪਤ ਕਰਦਿਆਂ, ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ, ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ: ਰਾਜੀਵ ਕੁਮਾਰ ਨੇ ਭਾਰਤ ਵਿੱਚ ਖੇਤੀਬਾੜੀ ਵਿੱਚ ਤਬਦੀਲੀ ਅਤੇ ਨਵੀਨੀਕਰਨ ਲਈ ਇੱਕ ਉੱਚ ਪੱਧਰੀ ਬਾਰ ਦੀ ਸਥਾਪਨਾ ਕੀਤੀ।ਜਦੋਂ ਉਨ੍ਹਾਂ ਨੇ ਪੁੱਛਿਆ ਕਿ ਕੀ ਐਗਰੋਇਕੋਲੋਜੀ ਅਤੇ ‘ਕੁਦਰਤੀ ਖੇਤੀ ਪਾਣੀ ਦੀ ਬਹੁਤ ਜ਼ਿਆਦਾ ਅਤੇ ਫਜ਼ੂਲ ਵਰਤੋਂ ਨੂੰ ਘਟਾਉਣ, ਕਿਸਾਨਾਂ ਨੂੰ ਕਰਜ਼ੇ ਤੋਂ ਬਚਾਉਣ, ਗ੍ਰੀਨਹਾਊਸ ਗੈਸਾਂ ਨੂੰ ਘਟਾਉਣ ਵਿੱਚ ਯੋਗਦਾਨ ਪਾਉਂਦੇ ਹੋਏ ਕਿਸਾਨੀ ਆਮਦਨੀ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਬਦਲਦੇ ਮੌਸਮ ਦੇ ਅਨੁਕੂਲ ਬਣਾਉਣ ਵਿੱਚ ਉਨ੍ਹਾਂ ਦੀ ਯੋਗਤਾ ਵਧਾ ਸਕਦੀ ਹੈ’।
ਅਮਰੀਕਾ, ਬ੍ਰੀਟੇਨ, ਨੀਦਰਲੈਂਡਜ਼, ਸੀਜੀਆਈਏਆਰ, ਆਸਟ੍ਰੇਲੀਆ, ਜਰਮਨੀ ਅਤੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਮਾਹਿਰਾਂ ਨੇ ਐਗਰੋਇਕੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਮੋਹਰੀ ਅਗਵਾਈ ਨੂੰ ਸਵੀਕਾਰ ਕੀਤਾ। ਐਗਰੋਇਕੋਲੋਜੀ - ਟਿਕਾਊ ਨਤੀਜਿਆਂ ਲਈ ਖੇਤੀਬਾੜੀ ਵਿੱਚ ਵਾਤਾਵਰਣ ਨੂੰ ਲਾਗੂ ਕਰਨ ਦਾ ਵਿਗਿਆਨ ਹੈ ਜੋ ਮੌਸਮ ਦੇ ਝਟਕੇ ਜਿਵੇਂ ਸੋਕਾ ਜਾਂ ਹੜ੍ਹ ਅਤੇ ਕੀੜਿਆਂ ਦੇ ਹਮਲੇ ਪ੍ਰਤੀ ਜ਼ਿਆਦਾ ਲਚਕੀਲੇ ਹੁਦੇ ਹਨ ਅਤੇ ਪਰ ਇਹ ਹਾਲੇ ਵੀ ਲਾਭਕਾਰੀ ਹਨ ਅਤੇ ਕਿਸਾਨੀ ਦੀ ਰੋਜ਼ੀ-ਰੋਟੀ ਅਤੇ ਖ਼ਾਸ ਤੌਰ ’ਤੇ ਕੁਦਰਤੀ ਖੇਤੀ ਦਾ ਸਮਰਥਨ ਕਰਦੇ ਹਨ, ਜੋ ਐਗਰੋਇਕੋਲੋਜੀ ਦਾ ਇੱਕ ਰੂਪ ਹੈ। ਕੁਦਰਤੀ ਖੇਤੀ ਬਨਾਉਟੀ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਪਰਹੇਜ਼ ਕਰਦੀ ਹੈ, ਜਦਕਿ ਪੌਦਿਆਂ ਦੀ ਉਪਜਾਊ ਸ਼ਕਤੀ ਅਤੇ ਚੰਗੇ ਪੋਸ਼ਣ ਵਿੱਚ ਯੋਗਦਾਨ ਪਾਉਣ ਵਾਲੇ ਮਿੱਟੀ ਦੇ ਲਾਹੇਵੰਦ ਜੀਵਾਂ ਨੂੰ ਮੁੜ ਜੀਵਿਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਦੀ ਹੈ। ਮਾਹਿਰਾਂ ਨੇ ਸਮਝਾਇਆ ਕਿ ਪੌਸ਼ਟਿਕ ਪੌਦੇ ਚੰਗੇ ਪੋਸ਼ਣ ਵਾਲੇ ਮਨੁੱਖਾਂ ਨੂੰ ਜਨਮ ਦਿੰਦੇ ਹਨ।
ਇਕੱਠੇ ਹੋਏ ਮਾਹਿਰਾਂ ਨੇ ਤਾਜ਼ਾ ਅਧਿਐਨ, ਅਤਿ ਆਧੂਨਿਕ ਖੋਜ ਅਤੇ ਵਿਗਿਆਨ ਦੇ ਨਾਲ-ਨਾਲ ਅਰਥ ਸ਼ਾਸਤਰ, ਵਿੱਤ ਅਤੇ ਬਾਜ਼ਾਰਾਂ ਤੋਂ ਵਿਵਹਾਰਕ ਅਨੁਭਵ ਦੇ ਪ੍ਰਮਾਣ ਪੇਸ਼ ਕੀਤੇ। ਮੰਤਰੀ ਦੇ ਇਸ ਸਿੱਟੇ ਦਾ ਸਮਰਥਨ ਕਰਨ ਲਈ ਬਹੁਤ ਵੱਡਾ ਸਿੱਟਾ ਕੱਢਿਆ ਗਿਆ ਕਿ ਕੁਦਰਤੀ ਖੇਤੀ ਅਤੇ ਹੋਰ ਐਗਰੋਇਕੋਲੋਜੀ ਪਹੁੰਚ ਜਿਵੇਂ ਜੈਵਿਕ ਖੇਤੀਬਾੜੀ, ਭਾਰਤੀ ਖੇਤੀਬਾੜੀ ਦੇ ਪੁਨਰ ਜਨਮ ਲਈ ਬਹੁਤ ਵੱਡਾ ਯੋਗਦਾਨ ਹੈ, ਤਾਂ ਜੋ ਖੇਤੀ ਸਿਰਫ਼ ਲਾਭਕਾਰੀ ਹੀ ਨਾ ਹੋਵੇ ਬਲਕਿ ਅਸਲ ਵਿੱਚ ਪੁਨਰ ਪੈਦਾਵਾਰ ਅਤੇ ਟਿਕਾਊ ਹੋਵੇ।
ਮਾਹਿਰਾਂ ਨੇ ਇਹ ਸਿੱਟਾ ਕੱਢਿਆ ਕਿ ਕੁਦਰਤੀ ਖੇਤੀ ਨੂੰ ਸਾਡੇ ਪੂਰਵਜਾਂ ਦੀ ਖੇਤੀ ਤਕਨੀਕਾਂ ਦੇ ਪਿੱਛੇ ਵੱਲ ਕਦਮ ਵਜੋਂ ਵੇਖਣਾ ਇੱਕ ਗਲਤੀ ਹੋਵੇਗੀ, ਬਲਕਿ ਮਾਹਿਰਾਂ ਦੇ ਉੱਚ ਪੱਧਰੀ ਪੈਨਲ ਨੇ ਐੱਫ਼ਏਓ ਦੀ ਖੁਰਾਕ ਸੁਰੱਖਿਆ ਬਾਰੇ ਕਮੇਟੀ ਨੂੰ ਐਗਰੋਇਕੋਲੋਜੀ ਬਾਰੇ ਸਪੱਸ਼ਟ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਕਿ ਇਹ ਭਵਿੱਖ ਦੇ ਵਿਗਿਆਨ ’ਤੇ ਅਧਾਰਿਤ ਹੈ ਜੋ ਗੁੰਝਲਦਾਰ ਅਨੁਕੂਲ ਪ੍ਰਣਾਲੀਆਂ ਨਾਲ ਨਜਿੱਠਣ ਲਈ ਢਾਂਚਾਗਤ ਪਹੁੰਚਾਂ ਦੀ ਜ਼ਰੂਰਤ ਨੂੰ ਪਛਾਣਦਾ ਹੈ ਜੋ ਇੱਕ ਸਿਹਤਮੰਦ ਕੁਦਰਤੀ ਸੰਸਾਰ ਦਾ ਅਧਾਰ ਹਨ। ਇੱਕ ਮਾਹਰ ਨੇ ਕਿਹਾ ਕਿ ਕੁਦਰਤ ਦੇ ਨਾਲ ਕੰਮ ਕਰਦੇ ਹੋਏ ਇਹ ਸਮਝਣ ਵਿੱਚ ਇਹ ਸਾਡੀ ਮਦਦ ਕਰੇਗਾ ਕਿ ਅਜਿਹਾ ਕਿਵੇਂ ਕਰਨਾ ਹੈ ਕਿ ‘ਬਿਲਡ ਬੈਕ ਬੈਟਰ’ ਬਣਾਇਆ ਜਾ ਸਕੇ।
ਹੋਰਾਂ ਨੇ ਦਿਲਚਸਪੀ ਦਿਖਾਈ ਅਤੇ ਸੈਂਕੜੇ ਅਰਬਾਂ ਡਾਲਰਾਂ ਨੂੰ ਕੁਦਰਤੀ ਖੇਤੀ ਅਤੇ ਐਗਰੋਇਕੋਲੋਜੀ ਵਿੱਚ ਨਿਵੇਸ਼ ਕਰਨ ਦਾ ਉਲੇਖ ਕੀਤਾ ਕਿਉਂਕਿ ਉਹ ਭਵਿੱਖ ਦੀਆਂ ਪ੍ਰਣਾਲੀਆਂ ਸਨ। ਨੀਤੀ ਆਯੋਗ ਦੇ ਮੈਂਬਰ (ਖੇਤੀਬਾੜੀ) ਪ੍ਰੋਫ਼ੈਸਰ ਰਮੇਸ਼ ਚੰਦ ਨੇ ਵਧੇਰੇ ਖੋਜ ਕੀਤੇ ਜਾਣ ਦੀ ਮੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੁਦਰਤੀ ਖੇਤੀ ਅਸਲ ਵਿੱਚ ਆਪਣੀਆਂ ਉਮੀਦਾਂ ’ਤੇ ਖਰਾ ਉੱਤਰ ਸਕੇ। ਇਸ ਗਿਆਨ ਭਰਭੂਰ ਨਜ਼ਰੀਏ ਵਿੱਚ ਕਿਸਾਨਾਂ ਲਈ ਸੌਖੇ ਮਿਲਣ ਵਾਲੇ ਕੁਦਰਤੀ ਸਾਧਨਾਂ ਦੀ ਵਰਤੋਂ ਦੇ ਨਾਲ ਦੋ ਪ੍ਰਮੁੱਖ ਤੱਤਾਂ ਦੇ ਰੂਪ ਵਿੱਚ ਮਿੱਟੀ ਨੂੰ ਮੁੜ ਪੈਦਾ ਕਰਨ ਵਾਲੇ ਅਤੇ ਜੈਵ ਵਿਭਿੰਨਤਾ ਨੂੰ ਬਣਾਉਣ ਦੇ ਮਹੱਤਵ ਨੂੰ ਸਮਝਣ ਵਾਲੇ ਮਾਹਿਰਾਂ ਵੱਲੋਂ ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ ਦੀ ਲੋੜ ਦੀ ਵੀ ਸਹਿਮਤੀ ਦਿੱਤੀ ਗਈ।
ਇਕੱਠੇ ਹੋਏ ਮਾਹਿਰਾਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਬਾਰੇ ਟਿੱਪਣੀ ਕਰਦਿਆਂ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ: ਕੇ. ਵਿਜੇ ਰਾਘਵਨ ਨੇ ਟਿੱਪਣੀ ਕੀਤੀ, ‘ਅਸੀਂ ਵਿਭਿੰਨਤਾ ਅਤੇ ਪੋਸ਼ਣ ਦੀ ਕੀਮਤ ਉੱਤੇ ਝਾੜ ਪਿੱਛੇ ਭੱਜ ਰਹੇ ਹਾਂ। ਆਪਣੇ ਗ੍ਰਹਿ ਦੀ ਰੱਖਿਆ ਕਰਨ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਪ੍ਰਤੀ ਸਾਡੇ ਰਵੱਈਏ ਵਿੱਚ ਤਬਦੀਲੀ ਦੀ ਲੋੜ ਹੈ। ਤਕਨਾਲੋਜੀ ਸਾਡੇ ਖੇਤੀ ਦੇ ਤਰੀਕੇ ਨੂੰ ਬਦਲਣ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਗਰੀਬਾਂ ਵਿੱਚੋਂ ਸਭ ਤੋਂ ਗਰੀਬ ਨੂੰ ਉਨ੍ਹਾਂ ਦੇ ਪੋਸ਼ਣ ਦੀ ਸਥਿਤੀ ਅਤੇ ਰੋਜ਼ੀ-ਰੋਟੀ ਵਧਾਉਣ ਦੇ ਯੋਗ ਬਣਾਏਗੀ।’
ਆਪਣੀ ਸਮਾਪਤੀ ਟਿੱਪਣੀ ਵਿੱਚ ਡਾ: ਰਾਜੀਵ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਗ੍ਰਹਿ ਨੂੰ ਬਚਾਉਣ ਲਈ ਐਗਰੋਇਕੋਲੋਜੀ ਇੱਕੋ ਇੱਕ ਵਿਕਲਪ ਹੈ ਅਤੇ ਇਹ ਭਾਰਤੀ ਪਰੰਪਰਾਵਾਂ ਦੇ ਅਨੁਸਾਰ ਹੈ, ਉਨ੍ਹਾਂ ਕਿਹਾ, “ਇਹ ਮਨੁੱਖ ਬਨਾਮ ਕੁਦਰਤ ਨਹੀਂ, ਪਰ ਕੁਦਰਤ ਵਿੱਚ ਇਨਸਾਨ ਜਾਂ ਕੁਦਰਤ ਨਾਲ ਇਨਸਾਨ ਵਜੋਂ ਹੈ। ਮਨੁੱਖ ਨੂੰ ਦੂਸਰੀਆਂ ਪ੍ਰਜਾਤੀਆਂ ਅਤੇ ਕੁਦਰਤ ਦੀ ਰੱਖਿਆ ਕਰਨ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ਹੈ। ਸਾਨੂੰ ਗਿਆਨ ਭਰਭੂਰ ਖੇਤੀ ਦੀ ਜ਼ਰੂਰਤ ਹੈ ਅਤੇ ਮੈਟ੍ਰਿਕਸ ਨੂੰ ਦੁਬਾਰਾ ਪਰਿਭਾਸ਼ਤ ਕਰਨ ਦੀ ਲੋੜ ਹੈ ਜਿੱਥੇ ਉਤਪਾਦਨ ਚੰਗੀ ਕਾਰਗੁਜ਼ਾਰੀ ਦਾ ਇੱਕੋ ਇੱਕ ਮਾਪਦੰਡ ਨਹੀਂ ਹੈ। ਇਸ ਵਿੱਚ ਸਮੁੱਚੇ ਲੈਂਡਸਕੇਪ ਅਤੇ ਸਕਾਰਾਤਮਕ ਅਤੇ ਨਕਾਰਾਤਮਕ ਬਾਹਰੀ ਹਿੱਸੇ ਨੂੰ ਸ਼ਾਮਲ ਕਰਨਾ ਪਵੇਗਾ ਜੋ ਖੇਤੀਬਾੜੀ ਦੇ ਤਰੀਕਿਆਂ ਦੇ ਵਿਕਲਪਕ ਰੂਪਾਂ ਦੁਆਰਾ ਪੈਦਾ ਹੁੰਦੇ ਹਨ।”
ਭਾਗੀਦਾਰ ਅਤੇ ਪ੍ਰੋਗਰਾਮ: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੋਂ ਇਲਾਵਾ, ਮਹੱਤਵਪੂਰਨ ਭਾਗੀਦਾਰਾਂ ਵਿੱਚ ਮੇਜ਼ਬਾਨ, ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ: ਰਾਜੀਵ ਕੁਮਾਰ; ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫ਼ੈਸਰ ਕੇ ਵਿਜੇ ਰਾਘਵਨ; ਸੰਯੁਕਤ ਰਾਸ਼ਟਰ ਦੇ ਸਹਾਇਕ ਜਨਰਲ ਸੱਕਤਰ ਪ੍ਰੋਫ਼ੈਸਰ ਸ਼੍ਰੀ ਸੱਤਿਆ ਐੱਸ ਤ੍ਰਿਪਾਠੀ; ਡਬਲਿਊਡਬਲਿਊਐੱਫ਼ ਇੰਟਰਨੈਸ਼ਨਲ ਦੇ ਪ੍ਰਧਾਨ ਸ਼੍ਰੀ ਪਵਨ ਸੁਖਦੇਵ; ਟੀਐੱਮਜੀ ਦੇ ਮੈਨੇਜਿੰਗ ਡਾਇਰੈਕਟਰ, ਥਿੰਕ ਟੈਂਕ ਫ਼ਾਰ ਸਸਟੇਨੇਬਿਲਟੀ ਸ਼੍ਰੀ ਅਲੈਗਜ਼ੈਂਡਰ ਮੂਲਰ; ਨੀਤੀ ਆਯੋਗ ਦੇ ਮੈਂਬਰ, ਡਾ. ਰਮੇਸ਼ ਚੰਦ ਸ਼ਾਮਲ ਸਨ, ਜਿਨ੍ਹਾਂ ਦੇ ਨਾਲ-ਨਾਲ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀ, ਪ੍ਰਮੁੱਖ ਮਾਹਰ, ਖੋਜਕਰਤਾ, ਮਾਹਰ ਅਤੇ ਵਿਚਾਰਕ ਨੇਤਾ ਵੀ ਸ਼ਾਮਲ ਹੋਏ।
https://youtu.be/SCj0eLEqiTA
ਪ੍ਰੋਗਰਾਮ ਦੇ ਨਾਲ ਸਪੀਕਰਾਂ ਦੀ ਸੂਚੀ ਹੇਠਾਂ ਉਪਲਬਧ ਹੈ।
ਪ੍ਰੋਗਰਾਮ ਅਤੇ ਬੁਲਾਰੇ
ਸੁਆਗਤ ਟਿੱਪਣੀ:
ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ
ਉਦਘਾਟਨੀ ਟਿੱਪਣੀਆਂ:
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ;
ਵਾਤਾਵਰਣ ਬਾਰੇ ਪੈਨਲ ਵਿਚਾਰ-ਵਟਾਂਦਰੇ:
ਸੰਚਾਲਕ: ਸ਼੍ਰੀ ਪਵਨ ਸੁਖਦੇਵ। ਇਸ ਸੈਸ਼ਨ ਨੇ ਕੁਦਰਤੀ ਖੇਤੀ ਵੱਲ ਇੱਕ ਢਾਂਚਾ ਪੱਧਰੀ ਤਬਦੀਲੀ ਅਪਣਾਉਂਦਿਆਂ ਚੁਣੌਤੀਆਂ ਅਤੇ ਭਾਰਤ ਲਈ ਸੰਭਾਵਿਤ ਫਾਇਦਿਆਂ ’ਤੇ ਕੇਂਦ੍ਰਿਤ ਕੀਤਾ।
ਬੁਲਾਰੇ: ਗਲੋਬਲ ਪਬਲਿਕ ਹੈਲਥ ਪ੍ਰੋਗਰਾਮ, ਬੋਸਟਨ ਕਾਲਜ ਦੇ ਸੰਸਥਾਪਕ ਡਾਇਰੈਕਟਰ ਪ੍ਰੋਫ਼ੈਸਰ ਫਿਲਿਪ ਲਾਂਡਰੀਗਨ, ਯੂਐੱਨਈਪੀ ਦੇ ਮੁੱਖ ਵਾਤਾਵਰਣ ਅਰਥ ਸ਼ਾਸਤਰੀ ਡਾ. ਪੁਸ਼ਪਮ ਕੁਮਾਰ ਅਤੇ ਮੌਸਮ ਵਿਗਿਆਨੀ ਅਤੇ ਮਾਈਕ੍ਰੋਬਾਇਓਲੋਜਿਸਟ ਸ਼੍ਰੀਮਾਨ ਵਾਲਟਰ ਜੇਹਨੇ।
ਮੁੜ ਪੈਦਾਵਾਰ ਖੇਤੀਬਾੜੀ ਬਾਰੇ ਪੈਨਲ ਵਿਚਾਰ ਵਟਾਂਦਰੇ:
ਸੰਚਾਲਕ: ਟੀਐੱਮਜੀ ਦੇ ਮੈਨੇਜ਼ਿੰਗ ਡਾਇਰੈਕਟਰ ਅਤੇ ਜਰਮਨੀ ਵਿੱਚ ਥਿੰਕ ਟੈਂਕ ਅਤੇ ਸਾਬਕਾ ਜਰਮਨ ਸਟੇਟ ਸਕੱਤਰ ਅਤੇ ਐੱਫ਼ਏਓ ਦੇ ਸਹਾਇਕ ਡਾਇਰੈਕਟਰ ਜਨਰਲ ਸ਼੍ਰੀ ਅਲੈਗਜ਼ੈਂਡਰ ਮੂਲਰ। ਇਹ ਸੈਸ਼ਨ ਭਾਰਤ ਦੇ ਪ੍ਰਾਚੀਨ ਖੇਤੀਬਾੜੀ ਅਭਿਆਸਾਂ ਨੂੰ ਕਾਇਮ ਰੱਖਣ ਅਤੇ ਜੋ ਪੁਨਰ-ਪੈਦਾਵਾਰ ਖੇਤੀਬਾੜੀ ’ਤੇ ਅਧਾਰਿਤ ਟਿਕਾਊ ਰਿਵੋਲ੍ਯੂਸ਼ਨ ਲਿਆਉਣ ਦੀ ਸਿਆਣਪਤਾ ਅਤੇ ਧਰਤੀ ਅਤੇ ਲੋਕਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਜ਼ਬਰਦਸਤ ਮੌਕਿਆਂ ’ਤੇ ਕੇਂਦ੍ਰਿਤ ਹੈ।
ਬੁਲਾਰੇ: ਪ੍ਰੋ: ਰਮੇਸ਼ ਚੰਦ, ਮੈਂਬਰ (ਖੇਤੀਬਾੜੀ), ਨੀਤੀ ਆਯੋਗ; ਡਿਪਟੀ ਡਾਇਰੈਕਟਰ ਜਨਰਲ, ਵਰਲਡ ਐਗਰੋਫੋਰੇਸਟਰੀ (ਆਈਸੀਆਰਏਐੱਫ਼) ਡਾ. ਰਵੀ ਪ੍ਰਭੂ; ਭਾਰਤ ਸਰਕਾਰ ਦੇ ਖੇਤੀਬਾੜੀ ਸਕੱਤਰ, ਸ਼੍ਰੀ ਸੰਜੇ ਅਗਰਵਾਲ; ਅਤੇ ਐਗਰੋਇਕੋਲੋਜੀ ਫੰਡ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਡੈਨੀਅਲ ਮੌਸ।
ਮੰਡੀ ਪਹੁੰਚ ਅਤੇ ਟਿਕਾਊ ਵਿੱਤ ਬਾਰੇ ਪੈਨਲ ਵਿਚਾਰ – ਚਰਚਾ:
ਸੰਚਾਲਕ: ਸੰਯੁਕਤ ਰਾਸ਼ਟਰ ਦੇ ਸਹਾਇਕ ਜਨਰਲ ਸੱਕਤਰ, ਸ਼੍ਰੀ ਸੱਤਿਆ ਐੱਸ ਤ੍ਰਿਪਾਠੀ। ਇਹ ਸੈਸ਼ਨ ਕੁਦਰਤੀ ਖੇਤੀ ਵਾਲੇ ਖੇਤੀ ਪਦਾਰਥਾਂ ਲਈ ਮੰਡੀ ਦੀ ਪਹੁੰਚ ਦੇ ਵਿਸਥਾਰ ਅਤੇ ਕੁਦਰਤੀ ਖੇਤੀ ਵੱਲ ਸਿਸਟਮ-ਪੈਮਾਨੇ ਦੇ ਤਬਾਦਲੇ ਲਈ ਟਿਕਾਊ ਵਿੱਤ ਵਿਕਲਪਾਂ ’ਤੇ ਕੇਂਦ੍ਰਿਤ ਰਿਹਾ।
ਬੁਲਾਰੇ: ਕਲਾਈਮੇਟ ਬਾਂਡਸ ਇਨੀਸ਼ੀਏਟਿਵ ਦੇ ਸੀਈਓ ਸ਼੍ਰੀਮਾਨ ਸੀਨ ਕਿਡਨੀ; ਪੇਗਾਸਸ ਕੈਪੀਟਲ ਐਡਵਾਈਜ਼ਰਜ਼ ਦੇ ਚੇਅਰਮੈਨ ਅਤੇ ਸੀਈਓ, ਸ਼੍ਰੀ ਕ੍ਰੇਗ ਕੋਗਟ; ਸਸਟੇਨੇਬਲ ਟਰੇਡ ਇਨੀਸ਼ੀਏਟਿਵ (ਆਈਡੀਐੱਚ) ਦੇ ਦੇ ਸੀਈਓ, ਸ਼੍ਰੀ ਜੋਸਟ ਓਰਥੂਇਜ਼ਨ; ਅਤੇ ਐਰੋਫਾਰਮਜ਼ ਦੇ ਸੀਈਓ, ਸ਼੍ਰੀਮਾਨ ਡੇਵਿਡ ਰੋਜ਼ਨਬਰਗ।
ਪੜਚੋਲ ਅਤੇ ਅੰਤਰਦ੍ਰਿਸ਼ਟੀ:
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫ਼ੈਸਰ ਕੇ ਵਿਜੈ ਰਾਘਵਨ
ਸਮਾਪਤੀ ਟਿੱਪਣੀਆਂ ਅਤੇ ਅਗਲੇ ਕਦਮ:
ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ.ਰਾਜੀਵ ਕੁਮਾਰ
*****
ਵੀਆਰਆਰਕੇ / ਕੇਪੀ
(Release ID: 1628533)
Visitor Counter : 368