ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟਿਕਾਊ ਊਰਜਾ ਲਈ ਮੈਟੀਰੀਅਲ ਸਾਇੰਸ ਅਤੇ ਇਲੈਕਟ੍ਰੌਕੈਮਿਸਟ੍ਰੀ ਦੇ ਮੇਲਜੋਲ ‘ਤੇ ਕੰਮ ਕਰ ਰਹੀ ਐੱਨਆਈਟੀ ਸ੍ਰੀਨਗਰ ਦੀ ਫੈਕਲਟੀ ਨੂੰ ਪ੍ਰੇਰਿਤ ਕੀਤਾ ਜਾਵੇ

Posted On: 30 MAY 2020 1:43PM by PIB Chandigarh

 

ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ (ਐੱਨਆਈਟੀ) ਸ੍ਰੀਨਗਰ ਦੇ ਡਾ. ਮਲਿਕ ਅਬਦੁਲ ਵਾਹਿਦ ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੁਆਰਾ ਸਥਾਪਿਤ ਇੰਸਪਾਇਰ  ਫੈਕਲਟੀ (INSPIRE Faculty) ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਿਆ ਹੈਉਹ ਅਖੁੱਟ ਅਤੇ ਸਸਤੇ ਊਰਜਾ ਸਰੋਤ ਵਿਕਸਿਤ ਕਰਨ ਲਈ ਮੈਟੀਰੀਅਲ ਸਾਇੰਸ ਅਤੇ ਇਲੈਕਟ੍ਰੌਕੈਮਿਸਟਰੀ ਦੇ ਮੇਲਜੋਲ ਨਾਲ ਊਰਜਾ ਖੋਜ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦਾ ਧਿਆਨ ਮੁੱਖ ਰੂਪ ਨਾਲ ਇਲੈਕਟ੍ਰੌਡ ਅਤੇ ਇਲੈਕਟ੍ਰੌਲਾਈਟ ਮੈਟੀਰੀਅਲ ਇਲੈਕਟ੍ਰੌਕੈਮਿਸਟਰੀ ਉੱਤੇ ਹੈ।  

ਚਿੱਤਰ  :  ਡਾ.  ਮਲਿਕ ਅਬਦੁਲ ਵਾਹਿਦ ਆਪਣੀ ਪ੍ਰਯੋਗਸ਼ਾਲਾ ਵਿੱਚ

ਡਾ. ਮਲਿਕ ਦੀ ਵਰਤਮਾਨ ਖੋਜ ਦਿਲਚਸਪੀ ਦੇ ਪ੍ਰਮੁੱਖ ਅੰਸ਼ਾਂ ਵਿੱਚ ਸੋਡੀਅਮ - ਆਇਨ  ( ਐੱਨਏ - ਆਇਨ )  ਬੈਟਰੀ ਲਈ ਇਲੈਕਟ੍ਰੌਡ ਵਿਕਾਸ ਤੇ ਮੈਟੀਰੀਅਲ ਖੋਜ ਸ਼ਾਮਲ ਹੈ ਜੋ ਵਰਤਮਾਨ ਵਿੱਚ ਲਿਥੀਅਮ - ਆਇਨ  ( ਲੀ - ਆਇਨ )  ਟੈਕਨੋਲੋਜੀ ਦੀ ਤੁਲਨਾ ਵਿੱਚ ਲਾਗਤ ਵਿੱਚ 20% ਕਮੀ ਕਰਦਾ ਹੈ ।  ਉਹ ਦੋ ਪਹਿਲੂਆਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨਯਾਨੀ ਲਾਗਤ ਵਿੱਚ ਕਮੀ ਅਤੇ ਸਮਰੱਥਾ ਵਿੱਚ ਵਾਧਾ ।  ਲਾਗਤ ਵਿੱਚ ਕਮੀ ਲਈਉਹ ਵਰਤਮਾਨ ਵਿੱਚ ਕਾਰਬਨ - ਅਧਾਰਿਤ ਐਨੋਡ  ( ਬਿਜਲੀ  ਦੇ ਧਨਾਤਮਕ ਛੋਰ )  ਅਤੇ ਕਾਰਬਨਿਕ ਕੈਥੋਡ  ਦੇ ਤਾਲਮੇਲ ਦੇ ਸਥਿਰੀਕਰਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਹਨ ਜਦੋਂ ਕਿ ਯੋਗਤਾ ਵਿੱਚ ਵਾਧੇ ਲਈ ਉਹ ਨਵੇਂ ਕੈਥੋਡ ਰਸਾਇਣਾਂ ਦੀ ਖੋਜ ਕਰ ਰਹੇ ਹਨ ।  ਉਨ੍ਹਾਂ ਦੀ ਹਾਲ ਦੇ ਦੋ ਪ੍ਰੋਜੈਕਟਾਂ ਵਿੱਚ ਉਪਯੁਕਤ ਡੋਪਿੰਗ ਦੁਆਰਾ ਉੱਚ ਸਮਰੱਥਾ ਵਾਲੇ ਪਰਤਦਾਰ ਕੈਥੋਡ ਵਿਕਸਿਤ ਕਰਨਾ ਹੈ ਜੋ ਉੱਚ ਸਮਰੱਥਾ ਅਤੇ ਸਥਿਰਤਾ ਅਤੇ ਸਲਫੇਟ - ਫਾਸਫੇਟ ਸੰਕਰ ਕੈਥੋਡ ਪ੍ਰਦਾਨ ਕਰਦਾ ਹੈ । ਇਸ ਪ੍ਰਕਾਰ ਸੋਡੀਅਮ  (ਐੱਨਏ)  ਧਾਤੂ ਐਨੋਡ (ਬਿਜਲੀ  ਦੇ ਧਨਾਤਮਕ ਛੋਰ)  ਦਾ ਪਰਿਚਾਯਕ ਹੈ ਜਿਸ ਵਿੱਚ ਭਾਰੀ ਐੱਨਏਜਮਾਵ ਸਮਰੱਥਾ ਵਿਕਸਿਤ ਕੀਤੀ ਜਾਂਦੀ ਹੈ । ਇਹ ਪ੍ਰੋਜੈਕਟ ਐੱਨਏ ਆਇਨ ਬੈਟਰੀ ਖੋਜ ਦੇ ਖੇਤਰ ਲਈ ਇੱਕ ਨਵੀਂ ਦਿਸ਼ਾ ਹਨ ।

 

 

ਆਈਆਈਐੱਸਈਆਰ ਪੁਣੇ ਵਿੱਚ ਆਪਣੇ ਸਹਿਯੋਗੀਆਂ ਨਾਲ ਡਾ. ਮਲਿਕ ਨੇ ਲਈ - ਆਇਨ ਬੈਟਰੀ ਵਿੱਚ ਐਨੋਡ  ਦੇ ਰੂਪ ਵਿੱਚ ਕੁਸ਼ਲ ਐੱਸਆਈ ਸਥਿਰੀਕਰਨ ਲਈ ਇੱਕ ਐੱਸਆਈ-ਫਾਸਫੋਰੀਨ ਨੈਨੋ - ਮਿਸ਼ਰਤ ਸਮੱਗਰੀ ਵਿਕਸਿਤ ਕੀਤੀਜਿਸ ਨੂੰ ਸਸਟੇਨੇਬਲ ਐਨਰਜੀ ਫਿਊਲਸ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ।  ਪ੍ਰਾਪਤ ਪਦਾਰਥ ਕਾਰਬਨ-ਅਧਾਰਿਤ ਇਲੈਕਟ੍ਰੌਡ ਦੀ ਤੁਲਨਾ ਵਿੱਚ ਪੰਜ ਗੁਣਾ ਅਧਿਕ ਸਮਰੱਥਾ ਪ੍ਰਦਾਨ ਕਰਦਾ ਹੈ ਅਤੇ ਲਗਭਗ 15 ਮਿੰਟ ਵਿੱਚ ਪੂਰੀ ਤਰ੍ਹਾਂ ਨਾਲ ਚਾਰਜ ਹੋ ਸਕਦਾ ਹੈ ।

 

 

     ਐੱਨਆਈਟੀ ਸ੍ਰੀਨਗਰ ਵਿੱਚ ਉਨ੍ਹਾਂ ਦੀ ਟੀਮ ਨੇ ਘੱਟ ਗ੍ਰਾਫੀਨ ਆਕਸਾਈਡ  (ਆਰਜੀਓ- rGO)  ਆਛਾਦਿਤ ਉੱਚ ਅਵਸਥਾ ਦੇ ਅਨੁਪਾਤ 1 - ਆਯਾਮੀ ਐੱਸਬੀਐੱਸਈ ਨੈਨੋ - ਸੰਰਚਨਾ ਨੂੰ ਸੰਸ਼ਲੇਸ਼ਿਤ ਕਰਨ ਲਈ ਇੱਕ ਸਰਲ ਹਾਈਡ੍ਰੋਥਰਮਲ ਰਣਨੀਤੀ ਦਾ ਇਸਤੇਮਾਲ ਕੀਤਾ ।  ਉਨ੍ਹਾਂ ਦਾ ਇਹ ਕਾਰਜ ਕੈਮ ਫਿਜੀਕਸ ਕੈਮ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ।  ਉਨ੍ਹਾਂ ਨੇ 100 ਐੱਮਏਜੀ1ਦੇ ਇੱਕ ਵਿਸ਼ੇਸ਼ ਬਿਜਲੀ ਪ੍ਰਵਾਹ ਉੱਤੇ 550 ਐੱਮਏਐੱਚਜੀ-1ਦੀ ਰਿਵਰਸੀਬਲ ਸਮਰੱਥਾ ਨਾਲ ਸੰਤੋਖਜਨਕ ਉਪਲੱਬਧੀ ਹਾਸਲ ਕੀਤੀ ਜਿਸ ਦਾ ਅਰਥ ਹੈ ਕਿ 5 ਤੋਂ 6 ਜੀ ਸੰਸ਼ਲੇਸ਼ਿਤ ਸਮੱਗਰੀ ਇੱਕ ਉੱਚ ਰੇਂਜ ਦੇ ਐਂਡਰਾਈਡ ਸੈੱਲ ਫੋਨ ਨੂੰ ਚਲਾਵੇਗੀ ।

 

 

ਡਾ. ਮਲਿਕ ਨੇ ਕਿਹਾ,  “ਇੰਸਪਾਇਰ  ਫੈਕਲਟੀ  ਪੁਰਸਕਾਰ ਇੱਕ ਪ੍ਰਤਿਸ਼ਠਿਤ ਪੁਰਸਕਾਰ ਹੈ ਅਤੇ ਇਸ ਨੂੰ ਕਿਸੇ ਵੀ ਸੰਸਥਾਨ ਵਿੱਚ ਨਿਯਮਿਤ  ਫੈਕਲਟੀ  ਦੀ ਸਥਿਤੀ ਤੋਂ ਅਲੱਗ ਕੀਤਾ ਜਾਣਾ ਚਾਹੀਦਾ ਹੈ ।  ਪਦ ਦਾ ਸਨਮਾਨ ਕਰਨ ਲਈ ਮੈਂ ਸੰਯੁਕਤ ਰੂਪ ਨਾਲ ਐੱਨਆਈਟੀ ਸ੍ਰੀਨਗਰ ਵਿੱਚ ਉਤਕ੍ਰਿਸ਼ਟਤਾ ਕੇਂਦਰ  ( ਸੀਓਈ ) ਦੀ ਸਥਾਪਨਾ ਕੀਤੀਜਿਸ ਨੰੇ ਇੰਟਰਡਿਸਿਪਲਿਨਰੀ ਡਿਵੀਜ਼ਨ ਆਵ੍ ਰੀਨਿਊਏਬਲ ਐਨਰਜੀ ਐਂਡ ਅਡਵਾਂਸਡ ਮੈਟੀਰੀਅਲਸ  ( ਆਈਡਰੀਮ- iDRAEM)  ਨਾਮ ਦਿੱਤਾ ਗਿਆ ।  ਸੀਓਈ ਨੇ ਮੁੱਖ ਰੂਪ ਨਾਲ ਮੇਰੀ ਅਤੇ ਮੇਰੇ ਸਹਿਯੋਗੀ ਦੀ ਖੋਜ ਗਰਾਂਟ ਨਾਲ ਕੰਮ ਕੀਤਾ ਲੇਕਿਨ ਹਾਲ ਹੀ ਵਿੱਚ ਸੰਸਥਾਨ ਨੇ ਧਨ ਸਹਾਇਤਾ ਦਾ ਵਾਅਦਾ ਕੀਤਾ ਹੈ ।  ਇਸ ਦੇ ਇਲਾਵਾ , ਮਾਨਵ ਸੰਸਾਧਨ ਮੰਤਰਾਲੇ  ( ਫਾਸਟਯੋਜਨਾ  ਤਹਿਤ)  ਦੇ ਸੰਭਾਵਿਤ ਸਹਿਯੋਗ ਨਾਲਇਹ ਕੇਂਦਰ ਉੱਚ ਗੁਣਵੱਤਾ ਵਾਲੀਆਂ ਕੁਝ ਖੋਜਾਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਹੈ।"

 

 

ਵਰਤਮਾਨ ਵਿੱਚ ਇਹ ਕੇਂਦਰ ਡਾ.  ਮਲਿਕ ਨੇ ਸੰਯੁਕਤ  ਰੂਪ ਨਾਲ ਸਥਾਪਿਤ ਕੀਤਾ ਹੈ ਜੋ ਜੰਮੂ ਅਤੇ ਕਸ਼ਮੀਰ   ਦੇ  ਸਥਾਨਕ  ਸੰਸਾਧਨਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਇਲਾਵਾ ਜਲ ਸੰਭਾਲ਼ ਲਈ ਊਰਜਾ ਦੇ ਭੰਡਾਰਨ ਅਤੇ ਸੁਪਰ - ਹਾਈਡ੍ਰੋਫੋਬਿਕ ਸਤਹਾਂ  ਦੇ ਉੱਨਤ ਖੇਤਰਾਂ ਵਿੱਚ ਖੋਜ ਲਈ ਕੰਮ ਕਰਦਾ ਹੈ ।  ਡਾ.  ਵਾਹਿਦ ਐੱਨਏ ਆਇਨ ਬੈਟਰੀ ਐਨੋਡ  ਦੀਆਂ ਐਪਲੀਕੇਸ਼ਨਾਂ  ( ਏਸੀਐੱਸ ਓਮੇਗਾ ,  2017 ,  2  (7)  ,  ਪੀਪੀ 3601 - 3609 )   ਦੇ ਰੂਪ ਵਿੱਚ ਪਹਿਲਾਂ ਹੀ ਅਖ਼ਰੋਟ  ਦੇ ਖੋਲ ਤੋਂ ਪ੍ਰਾਪਤ ਕਾਰਬਨ  ਦੀ ਵਰਤੋਂ ਉੱਤੇ ਇੱਕ ਪੇਪਰ ਪ੍ਰਕਾਸ਼ਿਤ ਕਰ ਚੁੱਕੇ ਹਨ ।  ਪਦਾਰਥ ਵਿੱਚ (ਉੱਨਤ ਇਲੈਕਟ੍ਰੌਡ ਐਪਲੀਕੇਸ਼ਨਾਂ ਲਈ ਨਿਯੋਜਿਤ ਹੋਣ ਦੀ ਬਹੁਤ ਗੁੰਜਾਇਸ਼ ਹੈ ।  ਇਸ ਤਰ੍ਹਾਂ ਬੇਕਾਰ ਡੇਅਰੀ ਉਤਪਾਦਾਂ ਅਤੇ ਡਲ ਝੀਲ ਦੀ ਜਲ ਬਨਸਪਤੀ ਇਲੈਕਟ੍ਰੌਡ ਗ੍ਰੇਡ ਕਾਰਬਨ  ਦੇ ਪੂਰਵ ਲੱਛਣ  ਦੇ ਰੂਪ ਵਿੱਚ ਨਿਯੋਜਿਤ ਕਰਨ ਲਈ ਉਪਯੁਕਤ ਆਕ੍ਰਿਤੀ ਵਿਗਿਆਨ (appropriate morphology)ਪ੍ਰਤੀਤ ਹੁੰਦਾ ਹੈ ।  ਆਈਡਰੀਮ  ਤਹਿਤ ਊਰਜਾ ਭੰਡਾਰਨ ਗਤੀਵਿਧੀਆਂ ਅੰਸ਼ਕ ਰੂਪ ਨਾਲ  ਫੈਕਲਟੀ  ਅਗਰਦੂਤਾਂ ਨਾਲ ਉੱਚ ਗੁਣਵੱਤਾ ਵਾਲੀ ਕਾਰਬਨ ਸਮੱਗਰੀ  ਦੇ ਸੰਸ਼ਲੇਸ਼ਣ ਉੱਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ।  ਕਮਲ  ਦੇ ਫੁੱਲ ਦੀ ਡੰਡੀ ਇਲੈਕਟ੍ਰੌਡ ਗ੍ਰੇਡ ਕਾਰਬਨ ਸਮੱਗਰੀ  ਦੇ ਪੂਰਵ ਲੱਛਣ  ਦੇ ਰੂਪ ਵਿੱਚ ਨਿਯੋਜਿਤ ਹੋਣ ਲਈ ਝਰਝਰਾ ਹੋਣ ਵਿੱਚ ਬਹੁਤ ਆਸ਼ਾਜਨਕ ਹੈ ।  ਇਹ ਡਲ ਝੀਲ  ਦੇ  ਸਥਾਨਕ  ਪੌਦਿਆਂ ਦੀ ਹਾਈਡ੍ਰੋਫੋਬਿਕ ਪੱਤੀ ਸੰਰਚਨਾ ਦੀ ਪ੍ਰਤੀਕ੍ਰਿਤੀ ਬਣਾ ਕੇ ਉੱਚ ਗੁਣਵੱਤਾ ਵਾਲੀ ਹਾਈਡ੍ਰੋਫੋਬਿਕ ਸਤਹਾਂ ਨੂੰ ਵਿਕਸਿਤ ਕਰਨ ਦੀਆਂ ਚੁਣੌਤੀਆਂ ਵੀ ਦਿੰਦਾ ਹੈ ।

 

 [ ਸਬੰਧਿਤ ਪ੍ਰਕਾਸ਼ਨ :

 

1 .         ਸਸਟੇਨੇਬਲ ਐਨਰਜੀ ਫਿਊਲਸ ਸਸਟੇਕਨੇਬਲ ਏਨਰਜੀ ਫਿਊਲਸੋ  ,  2019 ,  3 ,  245 - 250

2 .        ਕੈਮਫਿਜਿਕਸਧਕੈਮ doi.org/10.1002/cphc.201901011

3 .        ਐਨਰਜੀ ਐਂਡ ਫਿਊਲਸ doi.org/10.1021/acs.energyfuels.0c01046

4 .        ਸਰਫੇਸੇਸ ਐਂਡ ਇੰਟਰਫੇਸੇਸ ,  2020 ,  19,,  100476 ]

 

( ਅਧਿਕ ਜਾਣਕਾਰੀ  ਲਈ ਕਿਰਪਾ ਕਰਕੇ ਸੰਪਰਕ ਕਰੋ  ਡਾ.  ਮਲਿਕ ਅਬਦੁਲ ਵਾਹਿਦ ਈਮੇਲmalikwahid15[at]gmail[dot]com)

 

 

 

*****

 

ਐੱਨਬੀ/ਕੇਜੀਐੱਸ/(ਡੀਐੱਸਟੀ ਰਿਲੀਜ਼)



(Release ID: 1628068) Visitor Counter : 136


Read this release in: English , Hindi , Tamil