ਖੇਤੀਬਾੜੀ ਮੰਤਰਾਲਾ

ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਅੱਜ 15 ਥਾਵਾਂ 'ਤੇ ਟਿੱਡੀਦਲ ਨਿਯੰਤਰਣ ਅਭਿਆਨ ਚਲਾਏ ਗਏ

11 ਅਪ੍ਰੈਲ ਤੋਂ ਹੁਣ ਤੱਕ ਛੇ ਰਾਜਾਂ ਵਿੱਚ ਕੁੱਲ 377 ਥਾਵਾਂ ‘ਤੇ 53997 ਹੈਕਟੇਅਰ ਏਰੀਆ ਕਵਰ ਕੀਤਾ ਗਿਆ

Posted On: 29 MAY 2020 8:22PM by PIB Chandigarh

ਟਿੱਡੀਦਲ ਨਿਯੰਤਰਣ ਦਫਤਰਾਂ (ਐੱਲਸੀਓਜ਼) ਨੇ ਅੱਜ ਜੈਪੁਰ, ਦੌਸਾ, ਬੀਕਾਨੇਰ, ਜੋਧਪੁਰ, ਬਾੜਮੇਰ, ਚਿਤੌੜਗੜ, ਸ਼੍ਰੀ ਗੰਗਾਨਗਰ (ਰਾਜਸਥਾਨ) ਅਤੇ ਨਿਵਾਰੀ ਅਤੇ ਸ਼ਿਵਪੁਰੀ (ਮੱਧ ਪ੍ਰਦੇਸ਼) ਜ਼ਿਲ੍ਹਿਆਂ ਦੇ 10 ਥਾਵਾਂ 'ਤੇ ਨਿਯੰਤਰਣ ਅਭਿਆਨ ਚਲਾਏ। ਮੱਧ ਪ੍ਰਦੇਸ਼ ਦੇ ਰਾਜ ਖੇਤੀਬਾੜੀ ਵਿਭਾਗ ਨੇ ਸਤਨਾ, ਬਾਲਾਘਾਟ, ਨਿਵਾਰੀ, ਰਾਏਸਨ ਅਤੇ ਸ਼ਿਵਪੁਰੀ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸਥਾਨ 'ਤੇ ਕੁੱਲ ਪੰਜ ਥਾਵਾਂ 'ਤੇ ਨਿਯੰਤਰਣ ਅਭਿਆਨ ਚਲਾਏ ਹਨ। ਕਿਸੇ ਵੀ ਫਸਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

 

11 ਅਪ੍ਰੈਲ 2020 ਤੋਂ ਟਿੱਡੀਦਲ ਨਿਯੰਤਰਣ ਕਾਰਜ ਸ਼ੁਰੂ ਹੋਣ ਤੋਂ ਬਾਅਦ 28 ਮਈ 2020 ਤੱਕ ਕੁੱਲ 377 ਥਾਵਾਂ ਤੇ 53997 ਹੈਕਟੇਅਰ ਏਰੀਆ ਕਵਰ ਕੀਤਾ ਗਿਆ। ਟਿੱਡੀਦਲ ਨਿਯੰਤਰਣ ਅਧੀਨ ਆਉਣ ਵਾਲੇ ਜ਼ਿਲ੍ਹੇ ਹਨ-ਰਾਜਸਥਾਨ-22, ਮੱਧ ਪ੍ਰਦੇਸ਼-24, ਗੁਜਰਾਤ-2, ਪੰਜਾਬ-1, ਉੱਤਰ ਪ੍ਰਦੇਸ਼-2, ਮਹਾਰਾਸ਼ਟਰ-3

 

ਅੱਜ ਸਕੱਤਰ (ਖੇਤੀਬਾੜੀ,ਸਹਿਕਾਰਤਾ ਅਤੇ ਕਿਸਾਨ ਭਲਾਈ) ਸ਼੍ਰੀ ਸੰਜੈ ਅਗਰਵਾਲ ਦੀ ਪ੍ਰਧਾਨਗੀ ਹੇਠ ਸਮੂਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰ (ਖੇਤੀਬਾੜੀ) ਦੇ ਨਾਲ ਇੱਕ ਵੀਡੀਓ ਕਾਨਫਰੰਸ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟਿੱਡੀਦਲ ਦੇ ਹਮਲੇ ਦੀ ਤਾਜ਼ਾ ਸਥਿਤੀ ਅਤੇ ਨਿਯੰਤਰਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵੀਡੀਓ ਕਾਨਫਰੰਸ ਤੋਂ ਬਾਅਦ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟਿੱਡੀਦਲ ਦੇ ਸਬੰਧ ਵਿੱਚ ਇੱਕ ਅਡਵਾਈਜ਼ਰੀ ਜਾਰੀ ਕੀਤੀ ਗਈ ਅਤੇ ਸਬੰਧਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਸਾਂਝੀ ਕੀਤੀ ਗਈ।

 

27.05.2020 ਨੂੰ ਕੇਂਦਰੀ ਗ੍ਰਹਿ ਸਕੱਤਰ ਦੁਆਰਾ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਟਿੱਡੀਦਲ ਨਿਯੰਤਰਣ ਕਾਰਜਾਂ ਵਿੱਚ ਲੱਗੇ ਅਮਲੇ ਲਈ ਅੰਤਰ-ਰਾਜੀ ਮੂਵਮੈਂਟ ਦੀ ਸੁਵਿਧਾ ਸੁਚਾਰੂ ਬਣਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਗਏ। ਗ੍ਰਹਿ ਮੰਤਰਾਲੇ ਨੇ ਹੇਠ ਲਿਖੀਆਂ ਆਈਟਮਾਂ ਅਤੇ ਐੱਸਡੀਆਰਐੱਫ ਅਤੇ ਐੱਨਡੀਆਰਐੱਫ ਅਧੀਨ ਸਹਾਇਤਾ ਦੇ ਮਾਪਦੰਡ ਸ਼ਾਮਲ ਕੀਤੇ ਹਨ

 

* ਆਈਟਮ- ਵਾਹਨਾਂ ਨੂੰ ਕਿਰਾਏ 'ਤੇ ਲੈਣਾ,ਕੀੜੇ ਨਿਯੰਤਰਣ ਲਈ ਪੌਦਿਆ ਦੀ ਸੁਰੱਖਿਆ ਵਾਲੇ ਰਸਾਇਣਾਂ ਦੀ ਸਪਰੇਅ ਲਈ ਸਪਰੇਅ ਉਪਕਰਣਾਂ ਵਾਲੇ ਟ੍ਰੈਕਟਰ; ਪਾਣੀ ਦੇ ਟੈਂਕਰਾਂ ਨੂੰ ਕਿਰਾਏ 'ਤੇ ਲੈਣਾ;ਅਤੇ ਟਿੱਡੀਦਲ ਦੇ ਨਿਯੰਤਰਣ ਲਈ ਪੌਦਿਆਂ ਦੀ ਸੁਰੱਖਿਆ ਵਾਲੇ ਰਸਾਇਣਾਂ ਦੀ ਖਰੀਦ।

 

* ਮਾਪਦੰਡ-ਸਹਾਇਤਾ ਦੀ ਮਾਤਰਾ ਇਨ੍ਹਾਂ ਆਈਟਮਾਂ 'ਤੇ ਹੋਏ ਅਸਲ ਖਰਚੇ ਤੱਕ ਸੀਮਤ ਹੋਵੇਗੀ। ਹਾਲਾਂਕਿ ਨਾਲ ਹੀ ਖਰਚਾ ਸਾਲ ਦੇ ਲਈ ਐੱਸਡੀਆਰਐੱਫ ਦੇ ਨਿਰਧਾਰਣ ਦੇ 25% ਤੋਂ ਵੱਧ ਨਹੀਂ ਹੋਣਾ ਚਾਹੀਦਾ।

 

ਐੱਫਏਓਜ਼ ਅਨੁਸਾਰ ਟਿੱਡੀਦਲ ਦੀ ਸਥਿਤੀ 27 ਮਈ,2020 ਨੂੰ ਪਾਕਿਸਤਾਨ ਅਤੇ ਈਰਾਨ ਵਿੱਚ ਬਲੋਚਿਸਤਾਨ,ਸਿੰਧ ਘਾਟੀ (ਪਾਕਿ) ਅਤੇ ਦੱਖਣੀ ਤੱਟ ਅਤੇ ਸੀਸਤਾਨ-ਬਲੋਚਿਸਤਾਨ ਦੇ ਹਿੱਸਿਆਂ ਵਿੱਚ ਬਾਲਗ ਬਸੰਤ ਪ੍ਰਜਣਨ ਵਾਲੇ ਖੇਤਰਾਂ ਵਿੱਚ ਸਮੂਹ ਅਤੇ ਛੋਟੇ ਸਮੂਹ ਬਣਾ ਰਹੇ ਸਨ।ਇਹ ਸੰਕ੍ਰਮਣ ਭਾਰਤ-ਪਾਕਿਸਤਾਨ ਦੇ ਨਾਲ-ਨਾਲ ਗਰਮੀਆਂ ਦੇ ਪ੍ਰਜਣਨ ਵਾਲੇ ਇਲਾਕਿਆਂ ਵਿੱਚ ਚੌਲੀਸਤਾਨ ਤੋਂ ਥਾਰਪਰਕਰ ਤੱਕ ਜਾਵੇਗਾ। ਭਾਰਤ ਵਿੱਚ ਬਸੰਤ-ਨਸਲ ਅਪੂਰਣ ਬਾਲਗ ਸਮੂਹ ਅਤੇ ਝੂਡ ਪੂਰਬ ਵੱਲ ਅਤੇ ਸੈਂਟਰਲ ਰਾਜਾਂ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਲਗਾਤਾਰ ਜਾਂਦੇ ਰਹੇ।ਇਨ੍ਹਾਂ ਵਿੱਚੋਂ ਬਹੁਤ ਸਾਰੀ ਮੂਵਮੈਂਟ ਚੱਕਰਵਾਤੀ ਅੰਫਾਨ ਤੋਂ ਤੇਜ਼ ਹਵਾ ਨਾਲ ਚਲਦੀਆਂ ਹਵਾਵਾਂ ਨਾਲ ਜੁੜੀ ਸੀ। ਰਾਜਸਥਾਨ ਵਿੱਚ ਜੁਲਾਈ ਤੱਕ ਕਈ ਹਮਲਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ। ਉੱਤਰ ਪੂਰਬ ਭਾਰਤ ਵਿੱਚ ਪੂਰਬ ਵੱਲ ਵਧਣ ਦੇ ਨਾਲ-ਨਾਲ ਬਿਹਾਰ ਅਤੇ ਓਡੀਸ਼ਾ ਦੇ ਬਾਅਦ ਪੱਛਮ ਵੱਲ ਮੂਵਮੈਂਟ ਅਤੇ ਮੌਨਸੂਨ ਨਾਲ ਜੁੜੀਆਂ ਬਦਲਦੀਆਂ ਹਵਾਵਾਂ ਦੇ ਰਾਜਸਥਾਨ ਪਰਤਣਾ।ਇਹ ਹਲਚਲ ਉਦੋਂ ਘੱਟ ਜਾਵੇ ਜਦੋਂ ਟਿੱਡੀਆਂ ਬ੍ਰੀਡਿੰਗ ਸ਼ੁਰੂ ਕਰਨਗੀਆਂ ਅਤੇ ਘੱਟ ਹਿੱਲਜੁੱਲ ਘਟੇਗੀ ਦੱਖਣ ਭਾਰਤ ,ਨੇਪਾਲ ਅਤੇ ਬੰਗਲਾਦੇਸ਼ ਤੱਕ ਟਿੱਡੀਆਂ ਦੇ ਪਹੁੰਚਣ ਦੀ ਸੰਭਾਵਨਾ ਘੱਟ ਹੈ।।

                                                        *****

 

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1627855) Visitor Counter : 144