ਪ੍ਰਧਾਨ ਮੰਤਰੀ ਦਫਤਰ
ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਪੱਤਰ
Posted On:
30 MAY 2020 7:47AM by PIB Chandigarh
ਮੇਰੇ ਪਿਆਰੇ ਸਨੇਹੀ ਜਨ,
ਅੱਜ ਤੋਂ ਇੱਕ ਸਾਲ ਪਹਿਲਾਂ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੁੜਿਆ। ਦੇਸ਼ ਵਿੱਚ ਦਹਾਕਿਆਂ ਬਾਅਦ ਪੂਰਨ ਬਹੁਮਤ ਦੀ ਕਿਸੇ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਜਨਤਾ ਨੇ ਜ਼ਿੰਮੇਦਾਰੀ ਸੌਂਪੀ ਸੀ। ਇਸ ਅਧਿਆਇ ਨੂੰ ਰਚਣ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਰਹੀ ਹੈ। ਅਜਿਹੇ ਵਿੱਚ ਅੱਜ ਦਾ ਇਹ ਦਿਨ ਮੇਰੇ ਲਈ, ਅਵਸਰ ਹੈ ਤੁਹਾਨੂੰ ਨਮਨ ਕਰਨ ਦਾ, ਭਾਰਤ ਅਤੇ ਭਾਰਤੀ ਲੋਕਤੰਤਰ ਪ੍ਰਤੀ ਤੁਹਾਡੀ ਇਸ ਨਿਸ਼ਠਾ ਨੂੰ ਪ੍ਰਣਾਮ ਕਰਨ ਦਾ।
ਜੇਕਰ ਆਮ ਸਥਿਤੀ ਹੁੰਦੀ ਤਾਂ ਮੈਨੂੰ ਤੁਹਾਡੇ ਦਰਮਿਆਨ ਆ ਕੇ ਤੁਹਾਡੇ ਦਰਸ਼ਨ ਦਾ ਸੁਭਾਗ ਮਿਲਦਾ। ਲੇਕਿਨ ਆਲਮੀ ਮਹਾਮਾਰੀ ਕੋਰੋਨਾ ਦੀ ਵਜ੍ਹਾ ਨਾਲ ਜੋ ਪਰਿਸਥਿਤੀਆਂ ਬਣੀਆਂ ਹਨ, ਉਨ੍ਹਾਂ ਪਰਿਸਥਿਤੀਆਂ ਵਿੱਚ, ਮੈਂ ਇਸ ਪੱਤਰ ਦੁਆਰਾ ਤੁਹਾਡੇ ਚਰਨਾਂ ਵਿੱਚ ਪ੍ਰਣਾਮ ਕਰਨ ਅਤੇ ਤੁਹਾਡਾ ਅਸ਼ੀਰਵਾਦ ਲੈਣ ਆਇਆ ਹਾਂ।
ਬੀਤੇ ਵਰ੍ਹੇ ਵਿੱਚ ਤੁਹਾਡੇ ਸਨੇਹ, ਸ਼ੁਭ ਅਸੀਸ ਅਤੇ ਤੁਹਾਡੇ ਸਰਗਰਮ ਸਹਿਯੋਗ ਨੇ ਮੈਨੂੰ ਨਿਰੰਤਰ ਇੱਕ ਨਵੀਂ ਊਰਜਾ, ਨਵੀਂ ਪ੍ਰੇਰਣਾ ਦਿੱਤੀ ਹੈ। ਇਸ ਦੌਰਾਨ ਤੁਸੀਂ ਲੋਕਤੰਤਰ ਦੀ ਜਿਸ ਸਮੂਹਿਕ ਸ਼ਕਤੀ ਦੇ ਦਰਸ਼ਨ ਕਰਵਾਏ ਉਹ ਅੱਜ ਪੂਰੇ ਵਿਸ਼ਵ ਲਈ ਇੱਕ ਮਿਸਾਲ ਬਣ ਚੁੱਕੀ ਹੈ ।
ਸਾਲ 2014 ਵਿੱਚ ਤੁਸੀਂ, ਦੇਸ਼ ਦੀ ਜਨਤਾ ਨੇ, ਦੇਸ਼ ਵਿੱਚ ਇੱਕ ਵੱਡੇ ਪਰਿਵਰਤਨ ਲਈ ਵੋਟਾਂ ਪਾਈਆਂ ਸਨ, ਦੇਸ਼ ਦੀ ਨੀਤੀ ਅਤੇ ਰੀਤੀ ਬਦਲਣ ਲਈ ਵੋਟਾਂ ਪਾਈਆਂ ਸਨ। ਉਨ੍ਹਾਂ ਪੰਜ ਸਾਲਾਂ ਵਿੱਚ ਦੇਸ਼ ਨੇ ਵਿਵਸਥਾਵਾਂ ਨੂੰ ਜੜਤਾ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਹੈ। ਉਨ੍ਹਾਂ ਪੰਜ ਸਾਲਾਂ ਵਿੱਚ ਦੇਸ਼ ਨੇ ਅੰਤਯੋਦਯ ਦੀ ਭਾਵਨਾ ਨਾਲ ਗ਼ਰੀਬਾਂ ਦਾ ਜੀਵਨ ਅਸਾਨ ਬਣਾਉਣ ਲਈ ਗਵਰਨੈਂਸ ਨੂੰ ਪਰਿਵਰਤਿਤ ਹੁੰਦੇ ਦੇਖਿਆ ਹੈ।
ਉਸ ਕਾਰਜਕਾਲ ਵਿੱਚ ਜਿੱਥੇ ਵਿਸ਼ਵ ਵਿੱਚ ਭਾਰਤ ਦੀ ਆਨ - ਬਾਨ - ਸ਼ਾਨ ਵਧੀ, ਉੱਥੇ ਹੀ ਅਸੀਂ ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹ ਕੇ, ਉਨ੍ਹਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦੇ ਕੇ, ਮੁਫ਼ਤ ਬਿਜਲੀ ਕਨੈਕਸ਼ਨ ਦੇ ਕੇ, ਪਖਾਨੇ ਬਣਵਾ ਕੇ, ਘਰ ਬਣਵਾ ਕੇ, ਗ਼ਰੀਬ ਦੀ ਗਰਿਮਾ ਵੀ ਵਧਾਈ।
ਉਸ ਕਾਰਜਕਾਲ ਵਿੱਚ ਜਿੱਥੇ ਸਰਜੀਕਲ ਸਟ੍ਰਾਈਕ ਹੋਈ, ਏਅਰ ਸਟ੍ਰਾਈਕ ਹੋਈ, ਉੱਥੇ ਹੀ ਅਸੀਂ ਵੰਨ ਰੈਂਕ ਵੰਨ ਪੈਨਸ਼ਨ, ਵੰਨ ਨੇਸ਼ਨ ਵੰਨ ਟੈਕਸ-ਜੀਐੱਸਟੀ, ਕਿਸਾਨਾਂ ਦੀ ਐੱਮਐੱਸਪੀ ਦੀਆਂ ਵਰ੍ਹਿਆਂ ਪੁਰਾਣੀਆਂ ਮੰਗਾਂ ਨੂੰ ਵੀ ਪੂਰਾ ਕਰਨ ਦਾ ਕੰਮ ਕੀਤਾ।
ਉਹ ਕਾਰਜਕਾਲ ਦੇਸ਼ ਦੀਆਂ ਅਨੇਕਾਂ ਜ਼ਰੂਰਤਾਂ ਦੀ ਪੂਰਤੀ ਲਈ ਸਮਰਪਿਤ ਰਿਹਾ।
ਸਾਲ 2019 ਵਿੱਚ ਤੁਹਾਡਾ ਅਸ਼ੀਰਵਾਦ, ਦੇਸ਼ ਦੀ ਜਨਤਾ ਦਾ ਅਸ਼ੀਰਵਾਦ, ਦੇਸ਼ ਦੇ ਵੱਡੇ ਸੁਪਨਿਆਂ ਲਈ ਸੀ, ਆਸ਼ਾਵਾਂ - ਆਕਾਂਖਿਆਵਾਂ ਦੀ ਪੂਰਤੀ ਲਈ ਸੀ। ਅਤੇ ਇਸ ਇੱਕ ਸਾਲ ਵਿੱਚ ਲਏ ਗਏ ਫੈਸਲੇ ਇਨ੍ਹਾਂ ਵੱਡੇ ਸੁਪਨਿਆਂ ਦੀ ਉਡਾਨ ਹੈ।
ਅੱਜ ਜਨ-ਜਨ ਨਾਲ ਜੁੜੀ ਜਨ ਮਨ ਦੀ ਜਨਸ਼ਕਤੀ, ਰਾਸ਼ਟਰ ਸ਼ਕਤੀ ਦੀ ਚੇਤਨਾ ਨੂੰ ਪ੍ਰਜਵਲਿਤ ਕਰ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਦੇਸ਼ ਨੇ ਨਿਰੰਤਰ ਨਵੇਂ ਸੁਪਨੇ ਦੇਖੇ, ਨਵੇਂ ਸੰਕਲਪ ਲਏ, ਅਤੇ ਇਨ੍ਹਾਂ ਸੰਕਲਪਾਂ ਨੂੰ ਸਿੱਧ ਕਰਨ ਲਈ ਨਿਰੰਤਰ ਫ਼ੈਸਲੇ ਲੈ ਕੇ ਕਦਮ ਵੀ ਵਧਾਏ।
ਭਾਰਤ ਦੀ ਇਸ ਇਤਿਹਾਸਿਕ ਯਾਤਰਾ ਵਿੱਚ ਦੇਸ਼ ਦੇ ਹਰ ਸਮਾਜ, ਹਰ ਵਰਗ ਅਤੇ ਹਰ ਵਿਅਕਤੀ ਨੇ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਇਸ ਮੰਤਰ ਨੂੰ ਲੈ ਕੇ ਅੱਜ ਦੇਸ਼ ਸਮਾਜਿਕ ਹੋਵੇ ਜਾਂ ਆਰਥਿਕ, ਆਲਮੀ ਹੋਵੇ ਜਾਂ ਆਂਤਰਿਕ, ਹਰ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।
ਪਿਆਰੇ ਸਨੇਹੀ ਜਨ,
ਬੀਤੇ ਇੱਕ ਸਾਲ ਵਿੱਚ ਕੁਝ ਮਹੱਤਵਪੂਰਨ ਫ਼ੈਸਲੇ ਜ਼ਿਆਦਾ ਚਰਚਾ ਵਿੱਚ ਰਹੇ ਅਤੇ ਇਸ ਵਜ੍ਹਾ ਨਾਲ ਇਨ੍ਹਾਂ ਉਪਲੱਬਧੀਆਂ ਦਾ ਯਾਦ ਰਹਿਣਾ ਵੀ ਬਹੁਤ ਸੁਭਾਵਿਕ ਹੈ।
ਰਾਸ਼ਟਰੀ ਏਕਤਾ-ਅਖੰਡਤਾ ਲਈ ਆਰਟੀਕਲ 370 ਦੀ ਗੱਲ ਹੋਵੇ, , ਸਦੀਆਂ ਪੁਰਾਣੇ ਸੰਘਰਸ਼ ਦੇ ਸੁਖਦ ਪਰਿਣਾਮ - ਰਾਮ ਮੰਦਿਰ ਨਿਰਮਾਣ ਦੀ ਗੱਲ ਹੋਵੇ, ਆਧੁਨਿਕ ਸਮਾਜਿਕ ਵਿਵਸਥਾ ਵਿੱਚ ਰੁਕਾਵਟ ਬਣਿਆ ਟ੍ਰਿਪਲ ਤਲਾਕ ਹੋਵੇ, ਜਾਂ ਫਿਰ ਭਾਰਤ ਦੀ ਕਰੁਣਾ (ਦਇਆ) ਦਾ ਪ੍ਰਤੀਕ ਨਾਗਰਿਕਤਾ ਸੰਸ਼ੋਧਨ ਕਾਨੂੰਨ ਹੋਵੇ, ਇਹ ਸਾਰੀਆਂ ਉਪਲੱਬਧੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹਨ।
ਇੱਕ ਤੋਂ ਬਾਅਦ ਇੱਕ ਹੋਏ ਇਨ੍ਹਾਂ ਇਤਿਹਾਸਿਕ ਫੈਸਲਿਆਂ ਦਰਮਿਆਨ ਕਈ ਫੈਸਲੇ, ਕਈ ਬਦਲਾਅ ਅਜਿਹੇ ਵੀ ਹਨ ਜਿਨ੍ਹਾਂ ਨੇ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਗਤੀ ਦਿੱਤੀ ਹੈ, ਨਵੇਂ ਲਕਸ਼ (ਟੀਚੇ) ਦਿੱਤੇ ਹਨ, ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਹੈ।
ਚੀਫ਼ ਆਵ੍ ਡਿਫੈਂਸ ਸਟਾਫ ਦੇ ਅਹੁਦੇ ਦੇ ਗਠਨ ਨੇ ਜਿੱਥੇ ਸੈਨਾਵਾਂ ਵਿੱਚ ਤਾਲਮੇਲ ਨੂੰ ਵਧਾਇਆ ਹੈ, ਉੱਥੇ ਹੀ ਮਿਸ਼ਨ ਗਗਨਯਾਨ ਦੇ ਲਈ ਵੀ ਭਾਰਤ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਇਸ ਦੌਰਾਨ ਗ਼ਰੀਬਾਂ ਨੂੰ, ਕਿਸਾਨਾਂ ਨੂੰ, ਮਹਿਲਾਵਾਂ ਨੂੰ ਅਤੇ ਨੌਜਵਾਨਾਂ ਨੂੰ ਸਸ਼ਕਤ ਕਰਨਾ ਸਾਡੀ ਪ੍ਰਾਥਮਿਕਤਾ ਰਹੀ ਹੈ।
ਹੁਣ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਦਾਇਰੇ ਵਿੱਚ ਦੇਸ਼ ਦਾ ਹਰੇਕ ਕਿਸਾਨ ਆ ਚੁੱਕਾ ਹੈ। ਬੀਤੇ ਇੱਕ ਸਾਲ ਵਿੱਚ ਇਸ ਯੋਜਨਾ ਤਹਿਤ 9 ਕਰੋੜ 50 ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ਵਿੱਚ 72 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਰਕਮ ਜਮ੍ਹਾਂ ਕਰਵਾਈ ਗਈ ਹੈ।
ਦੇਸ਼ ਦੇ 15 ਕਰੋੜ ਤੋਂ ਅਧਿਕ ਗ੍ਰਾਮੀਣ ਘਰਾਂ ਵਿੱਚ ਪੀਣ ਦਾ ਸ਼ੁੱਧ ਪਾਣੀ ਪਾਈਪ ਨਾਲ ਮਿਲੇ, ਇਸ ਦੇ ਲਈ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ ਗਿਆ ਹੈ।
ਸਾਡੇ 50 ਕਰੋੜ ਤੋਂ ਅਧਿਕ ਦੇ ਪਸ਼ੂਧਨ ਦੀ ਬਿਹਤਰ ਸਿਹਤ ਲਈ ਮੁਫਤ ਟੀਕਾਕਰਣ ਦੀ ਬਹੁਤ ਵੱਡੀ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਦੇਸ਼ ਦੇ ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੋਈਆ ਹੈ ਜਦੋਂ ਕਿਸਾਨ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਅਸੰਗਠਿਤ ਖੇਤਰ ਦੇ ਸ਼੍ਰਮਿਕ ਸਾਥੀਆਂ, ਸਾਰਿਆਂ ਲਈ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਦੀ ਨਿਯਮਿਤ ਮਾਸਿਕ ਪੈਨਸ਼ਨ ਦੀ ਸੁਵਿਧਾ ਸੁਨਿਸ਼ਚਿਤ ਹੋਈ ਹੈ।
ਮਛੇਰਿਆਂ ਦੀ ਸਹੂਲਤ ਵਧਾਉਣ ਲਈ, ਉਨ੍ਹਾਂ ਨੂੰ ਮਿਲਣ ਵਾਲੀ ਸੁਵਿਧਾਵਾਂ ਵਧਾਉਣ ਅਤੇ ਬਲੂ ਇਕੌਨਮੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਦੇ ਨਾਲ-ਨਾਲ ਅਲੱਗ ਤੋਂ ਵਿਭਾਗ ਵੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਸਮੇਂ ‘ਤੇ ਹੱਲ ਲਈ ਵਪਾਰੀ ਕਲਿਆਣ ਬੋਰਡ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਲਗਭਗ 7 ਕਰੋੜ ਭੈਣਾਂ ਨੂੰ ਵੀ ਹੁਣ ਜ਼ਿਆਦਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਹਾਲ ਹੀ ਵਿੱਚ ਸਵੈ-ਸਹਾਇਤਾ ਸਮੂਹਾਂ ਲਈ ਬਿਨਾ ਗਰੰਟੀ ਦੇ ਕਰਜ਼ਾ 10 ਲੱਖ ਤੋਂ ਵਧਾਕੇ ਦੁੱਗਣਾ ਯਾਨੀ 20 ਲੱਖ ਕਰ ਦਿੱਤਾ ਗਿਆ ਹੈ।
ਆਦਿਵਾਸੀ ਬੱਚਿਆਂ ਦੀ ਸਿੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਦੇਸ਼ ਵਿੱਚ 450 ਤੋਂ ਵੱਧ ਨਵੇਂ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਨਿਰਮਾਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।
ਆਮ ਲੋਕਾਂ ਦੇ ਹਿਤ ਨਾਲ ਜੁੜੇ ਬਿਹਤਰ ਕਾਨੂੰਨ ਬਣਨ, ਇਸ ਲਈ ਵੀ ਬੀਤੇ ਸਾਲ ਵਿੱਚ ਤੇਜ਼ ਗਤੀ ਨਾਲ ਕੰਮ ਹੋਇਆ ਹੈ। ਸਾਡੀ ਸੰਸਦ ਨੇ ਆਪਣੇ ਕੰਮਕਾਜ ਨਾਲ ਦਹਾਕਿਆਂ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।
ਇਸੇ ਦਾ ਨਤੀਜਾ ਹੈ ਕਿ ਭਾਵੇਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੋਵੇ, ਚਿੱਟ ਫੰਡ ਕਾਨੂੰਨ ਵਿੱਚ ਸੰਸ਼ੋਧਨ ਹੋਵੇ, ਦਿੱਵਯਾਂਗ, ਮਹਿਲਾਵਾਂ ਅਤੇ ਬੱਚਿਆਂ ਨੂੰ ਅਧਿਕ ਸੁਰੱਖਿਆ ਦੇਣ ਵਾਲੇ ਕਾਨੂੰਨ ਹੋਣ, ਇਹ ਸਭ ਤੇਜ਼ੀ ਨਾਲ ਬਣ ਸਕੇ ਹਨ।
ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਦੀ ਵਜ੍ਹਾ ਨਾਲ ਸ਼ਹਿਰਾਂ ਅਤੇ ਪਿੰਡਾਂ ਦਰਮਿਆਨ ਦੀ ਖਾਈ ਘੱਟ ਹੋ ਰਹੀ ਹੈ। ਪਹਿਲੀ ਵਾਰ ਇਵੇਂ ਹੋਇਆ ਹੈ ਜਦੋਂ ਪਿੰਡ ਵਿੱਚ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ, ਸ਼ਹਿਰ ਵਿੱਚ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਨਾਲੋਂ 10 ਪ੍ਰਤੀਸ਼ਤ ਜ਼ਿਆਦਾ ਹੋ ਗਈ ਹੈ।
ਦੇਸ਼ਹਿਤ ਵਿੱਚ ਕੀਤੇ ਗਏ ਇਸ ਤਰ੍ਹਾਂ ਦੇ ਇਤਿਹਾਸਿਕ ਕਾਰਜਾਂ ਅਤੇ ਫੈਸਲਿਆਂ ਦੀ ਸੂਚੀ ਬਹੁਤ ਲੰਬੀ ਹੈ। ਇਸ ਪੱਤਰ ਵਿੱਚ ਸਾਰਿਆਂ ਨੂੰ ਵਿਸਤਾਰ ਨਾਲ ਦੱਸ ਸਕਣਾ ਸੰਭਵ ਨਹੀਂ। ਲੇਕਿਨ ਮੈਂ ਇਤਨਾ ਜ਼ਰੂਰ ਕਹਾਂਗਾ ਕਿ ਇੱਕ ਸਾਲ ਦੇ ਕਾਰਜਕਾਲ ਦੇ ਹਰੇਕ ਦਿਨ ਚੌਵੀ ਘੰਟੇ ਪੂਰੀ ਸਜਗਤਾ ਨਾਲ ਕੰਮ ਹੋਇਆ ਹੈ, ਸੰਵੇਦਨਸ਼ੀਲਤਾ ਨਾਲ ਕੰਮ ਹੋਇਆ ਹੈ, ਫੈਸਲੇ ਲਏ ਗਏ ਹਨ।
ਪਿਆਰੇ ਸਨੇਹੀ ਜਨ,
ਦੇਸ਼ਵਾਸੀਆਂ ਦੀਆਂ ਆਸਾਂ–ਆਕਾਂਖਿਆਵਾਂ ਦੀ ਪੂਰਤੀ ਕਰਦੇ ਹੋਏ ਅਸੀਂ ਤੇਜ਼ ਗਤੀ ਨਾਲ ਅੱਗੇ ਵੱਧ ਹੀ ਰਹੇ ਸਨ, ਕਿ ਕੋਰੋਨਾ ਆਲਮੀ ਮਹਾਮਾਰੀ ਨੇ ਭਾਰਤ ਨੂੰ ਵੀ ਘੇਰ ਲਿਆ ।
ਇੱਕ ਤਰਫ ਜਿੱਥੇ ਅਤਿਆਧੁਨਿਕ ਸਿਹਤ ਸੇਵਾਵਾਂ ਅਤੇ ਵਿਸ਼ਾਲ ਅਰਥਵਿਵਸਥਾ ਵਾਲੀਆਂ ਵਿਸ਼ਵ ਦੀਆਂ ਵੱਡੀਆਂ-ਵੱਡੀਆਂ ਮਹਾਸ਼ਕਤੀਆਂ ਹਨ, ਉੱਥੇ ਹੀ ਦੂਜੇ ਪਾਸੇ ਇਤਨੀ ਵੱਡੀ ਆਬਾਦੀ ਅਤੇ ਅਨੇਕ ਚੁਣੌਤੀਆਂ ਨਾਲ ਘਿਰਿਆ ਸਾਡਾ ਭਾਰਤ ਹੈ।
ਕਈ ਲੋਕਾਂ ਨੇ ਖਦਸ਼ਾ ਜਤਾਇਆ ਸੀ ਕਿ ਜਦੋਂ ਕੋਰੋਨਾ ਭਾਰਤ ‘ਤੇ ਹਮਲਾ ਕਰੇਗਾ, ਤਾਂ ਭਾਰਤ ਪੂਰੀ ਦੁਨੀਆ ਲਈ ਸੰਕਟ ਬਣ ਜਾਵੇਗਾ ।
ਲੇਕਿਨ ਅੱਜ ਸਾਰੇ ਦੇਸ਼ਵਾਸੀਆਂ ਨੇ ਭਾਰਤ ਨੂੰ ਦੇਖਣ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ। ਤੁਸੀਂ ਇਹ ਸਿੱਧ ਕਰਕੇ ਦਿਖਾਇਆ ਹੈ ਕਿ ਵਿਸ਼ਵ ਦੇ ਸਮਰੱਥਾਵਾਨ ਅਤੇ ਸੰਪੰਨ ਦੇਸ਼ਾਂ ਦੀ ਤੁਲਨਾ ਵਿੱਚ ਵੀ ਭਾਰਤਵਾਸੀਆਂ ਦੀ ਸਮੂਹਿਕ ਯੋਗਤਾ ਅਤੇ ਸਮਰੱਥਾ ਬੇਮਿਸਾਲ ਹੈ।
ਤਾਲ਼ੀ- ਥਾਲ਼ੀ ਵਜਾਉਣ ਅਤੇ ਦੀਵਾ ਜਗਾਉਣ ਤੋਂ ਲੈ ਕੇ ਭਾਰਤ ਦੀਆਂ ਸੈਨਾਵਾਂ ਦੁਆਰਾ ਕੋਰੋਨਾ ਵਾਰੀਅਰਸ ਦਾ ਸਨਮਾਨ ਹੋਵੇ, ਜਨਤਾ ਕਰਫਿਊ ਜਾਂ ਦੇਸ਼ਵਿਆਪੀ ਲੌਕਡਾਊਨ ਦੇ ਦੌਰਾਨ ਨਿਯਮਾਂ ਦਾ ਨਿਸ਼ਠਾ ਨਾਲ ਪਾਲਣ ਹੋਵੇ, ਹਰ ਅਵਸਰ ‘ਤੇ ਤੁਸੀਂ ਇਹ ਦਿਖਾਇਆ ਹੈ ਕਿ ਏਕ ਭਾਰਤ ਹੀ ਸ਼੍ਰੇਸ਼ਠ ਭਾਰਤ ਦੀ ਗਰੰਟੀ ਹੈ।
ਨਿਸ਼ਚਿਤ ਤੌਰ ‘ਤੇ, ਇਤਨੇ ਬੜੇ ਸੰਕਟ ਵਿੱਚ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਕਿਸੇ ਨੂੰ ਕੋਈ ਤਕਲੀਫ ਅਤੇ ਅਸੁਵਿਧਾ ਨਾ ਹੋਈ ਹੋਵੇ। ਸਾਡੇ ਸ਼੍ਰਮਿਕ ਸਾਥੀ, ਪ੍ਰਵਾਸੀ ਮਜ਼ਦੂਰ ਭਾਈ-ਭੈਣ, ਛੋਟੇ- ਛੋਟੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਾਰੀਗਰ, ਪਟੜੀ ‘ਤੇ ਸਮਾਨ ਵੇਚਣ ਵਾਲੇ, ਰੇਹੜੀ- ਠੇਲਾ ਲਗਾਉਣ ਵਾਲੇ, ਸਾਡੇ ਦੁਕਾਨਦਾਰ ਭਾਈ-ਭੈਣ, ਲਘੂ ਉੱਦਮੀ, ਅਜਿਹੇ ਸਾਥੀਆਂ ਨੇ ਅਸੀਮਿਤ ਕਸ਼ਟ ਸਹਿਆ ਹੈ। ਇਨ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਨ।
ਲੇਕਿਨ ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਜੀਵਨ ਵਿੱਚ ਹੋ ਰਹੀ ਅਸੁਵਿਧਾ, ਜੀਵਨ ‘ਤੇ ਆਫਤ ਵਿੱਚ ਨਾ ਬਦਲ ਜਾਵੇ। ਇਸ ਲਈ ਹਰੇਕ ਭਾਰਤੀ ਲਈ ਹਰੇਕ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਤੱਕ ਅਸੀਂ ਧੀਰਜ ਅਤੇ ਜੀਵਟਤਾ ਨੂੰ ਬਣਾਈ ਰੱਖਿਆ ਹੈ, ਉਸੇ ਤਰ੍ਹਾਂ ਹੀ ਉਸ ਨੂੰ ਅੱਗੇ ਵੀ ਬਣਾਈ ਰੱਖਣਾ ਹੈ। ਇਹ ਇੱਕ ਵੱਡਾ ਕਾਰਨ ਹੈ ਕਿ ਭਾਰਤ ਅੱਜ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਸੰਭਲੀ ਹੋਈ ਸਥਿਤੀ ਵਿੱਚ ਹੈ। ਇਹ ਲੜਾਈ ਲੰਬੀ ਹੈ ਲੇਕਿਨ ਅਸੀਂ ਵਿਜੈ ਪਥ ‘ਤੇ ਚਲ ਪਏ ਹਾਂ ਅਤੇ ਵਿਜਈ ਹੋਣਾ ਸਾਡਾ ਸਭ ਦਾ ਸਮੂਹਿਕ ਸੰਕਲਪ ਹੈ।
ਹੁਣੇ ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਆਏ ਅੰਫਾਨ ਚੱਕਰਵਾਤ ਦੇ ਦੌਰਾਨ ਜਿਸ ਹੌਸਲੇ ਦੇ ਨਾਲ ਉੱਥੇ ਦੇ ਲੋਕਾਂ ਨੇ ਸਥਿਤੀਆਂ ਦਾ ਮੁਕਾਬਲਾ ਕੀਤਾ, ਚੱਕਰਵਾਤ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ, ਉਹ ਵੀ ਸਾਡੇ ਸਾਰਿਆਂ ਲਈ ਇੱਕ ਵੱਡੀ ਪ੍ਰੇਰਣਾ ਹੈ।
ਪਿਆਰੇ ਸਨੇਹੀ ਜਨ,
ਇਨ੍ਹਾਂ ਪਰਿਸਥਿਤੀਆਂ ਵਿੱਚ, ਅੱਜ ਇਹ ਚਰਚਾ ਵੀ ਬਹੁਤ ਵਿਆਪਕ ਹੈ ਕਿ ਭਾਰਤ ਸਮੇਤ ਤਮਾਮ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਕਿਵੇਂ ਉਬਰਨਗੀਆਂ? ਲੇਕਿਨ ਦੂਜੇ ਪਾਸੇ ਇਹ ਵਿਸ਼ਵਾਸ ਵੀ ਹੈ ਕਿ ਜਿਵੇਂ ਭਾਰਤ ਨੇ ਆਪਣੀ ਇਕਜੁੱਟਤਾ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਪੂਰੀ ਦੁਨੀਆ ਨੂੰ ਅਚੰਭਿਤ ਕੀਤਾ ਹੈ, ਉਸੇ ਤਰ੍ਹਾਂ ਹੀ ਆਰਥਿਕ ਖੇਤਰ ਵਿੱਚ ਵੀ ਅਸੀਂ ਨਵੀਂ ਮਿਸਾਲ ਕਾਇਮ ਕਰਾਂਗੇ। 130 ਕਰੋੜ ਭਾਰਤੀ, ਆਪਣੀ ਯੋਗਤਾ ਨਾਲ ਆਰਥਿਕ ਖੇਤਰ ਵਿੱਚ ਵੀ ਵਿਸ਼ਵ ਨੂੰ ਹੈਰਾਨ ਹੀ ਨਹੀਂ ਬਲਕਿ ਪ੍ਰੇਰਿਤ ਵੀ ਕਰ ਸਕਦੇ ਹਨ।
ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਹੀ ਹੋਵੇਗਾ। ਆਪਣੇ ਬਲਬੂਤੇ ‘ਤੇ ਚਲਣਾ ਹੀ ਹੋਵੇਗਾ ਅਤੇ ਇਸ ਲਈ ਇੱਕ ਹੀ ਮਾਰਗ ਹੈ - ਆਤਮਨਿਰਭਰ ਭਾਰਤ।
ਹੁਣੇ ਹਾਲ ਹੀ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਲਈ ਦਿੱਤਾ ਗਿਆ 20 ਲੱਖ ਕਰੋੜ ਰੁਪਏ ਦਾ ਪੈਕੇਜ, ਇਸੇ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਵੱਡਾ ਕਦਮ ਹੈ।
ਇਹ ਅਭਿਯਾਨ, ਹਰ ਇੱਕ ਦੇਸ਼ਵਾਸੀ ਲਈ, ਸਾਡੇ ਕਿਸਾਨਾਂ, ਸਾਡੇ ਮਜ਼ਦੂਰਾਂ, ਸਾਡੇ ਲਘੂ ਉੱਦਮੀਆਂ, ਸਾਡੇ ਸਟਾਰਟ-ਅੱਪਸ ਨਾਲ ਜੁੜੇ ਨੌਜਵਾਨ, ਸਾਰਿਆਂ ਲਈ, ਨਵੇਂ ਅਵਸਰਾਂ ਦਾ ਦੌਰ ਲੈ ਕੇ ਆਵੇਗਾ।
ਭਾਰਤੀਆਂ ਦੀ ਪਸੀਨੇ ਨਾਲ, ਸਖਤ ਮਿਹਨਤ ਨਾਲ ਅਤੇ ਉਨ੍ਹਾਂ ਪ੍ਰਤਿਭਾ ਨਾਲ ਬਣੇ ਲੋਕਲ ਉਤਪਾਦਾਂ ਦੇ ਦਮ 'ਤੇ ਭਾਰਤ ਆਯਾਤ 'ਤੇ ਆਪਣੀ ਨਿਰਭਰਤਾ ਘੱਟ ਕਰੇਗਾ ਅਤੇ ਆਤਮਨਿਰਭਰਤਾ ਵੱਲ ਅੱਗੇ ਵਧੇਗਾ।
ਪਿਆਰੇ ਸਨੇਹੀ ਜਨ,
ਬੀਤੇ ਛੇ ਵਰ੍ਹਿਆਂ ਦੀ ਇਸ ਯਾਤਰਾ ਵਿੱਚ, ਤੁਸੀਂ ਨਿਰੰਤਰ ਮੇਰੇ 'ਤੇ ਅਸ਼ੀਰਵਾਦ ਬਣਾਈ ਰੱਖਿਆ ਹੈ, ਆਪਣਾ ਪ੍ਰੇਮ ਵਧਾਇਆ ਹੈ। ਤੁਹਾਡੇ ਅਸ਼ੀਰਵਾਦ ਦੀ ਸ਼ਕਤੀ ਨਾਲ ਹੀ, ਦੇਸ਼ ਪਿਛਲੇ ਇੱਕ ਸਾਲ ਵਿੱਚ ਇਤਿਹਾਸਿਕ ਫੈਸਲਿਆਂ ਅਤੇ ਵਿਕਾਸ ਦੀ ਬੇਮਿਸਾਲ ਗਤੀ ਨਾਲ ਅੱਗੇ ਵਧਿਆ ਹੈ। ਲੇਕਿਨ ਫਿਰ ਵੀ ਮੈਨੂੰ ਪਤਾ ਹੈ ਕਿ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਦੇਸ਼ ਦੇ ਸਾਹਮਣੇ ਚੁਣੌਤੀਆਂ ਅਨੇਕ ਹਨ, ਸਮੱਸਿਆਵਾਂ ਅਨੇਕ ਹਨ। ਮੈਂ ਦਿਨ ਰਾਤ ਯਤਨ ਕਰ ਰਿਹਾ ਹਾਂ। ਮੇਰੇ ਵਿੱਚ ਕਮੀ ਹੋ ਸਕਦੀ ਹੈ, ਲੇਕਿਨ ਦੇਸ਼ ਵਿੱਚ ਕੋਈ ਕਮੀ ਨਹੀਂ ਹੈ। ਅਤੇ ਇਸ ਲਈ, ਮੇਰਾ ਵਿਸ਼ਵਾਸ ਆਪਣੇ-ਆਪ ਤੋਂ ਜ਼ਿਆਦਾ ਤੁਹਾਡੇ 'ਤੇ ਹੈ, ਤੁਹਾਡੀ ਸ਼ਕਤੀ, ਤੁਹਾਡੀ ਸਮਰੱਥਾ 'ਤੇ ਹੈ।
ਮੇਰੇ ਸੰਕਲਪ ਦੀ ਊਰਜਾ ਤੁਸੀਂ ਹੀ ਹੋ, ਤੁਹਾਡਾ ਸਮਰਥਨ, ਤੁਹਾਡਾ ਅਸ਼ੀਰਵਾਦ, ਤੁਹਾਡਾ ਸਨੇਹ ਹੀ ਹੈ।
ਆਲਮੀ ਮਹਾਮਾਰੀ ਦੇ ਕਾਰਨ, ਇਹ ਸੰਕਟ ਦੀ ਘੜੀ ਤਾਂ ਹੈ ਹੀ, ਲੇਕਿਨ ਅਸੀਂ ਦੇਸ਼ਵਾਸੀਆਂ ਲਈ ਇਹ ਸੰਕਲਪ ਦੀ ਘੜੀ ਵੀ ਹੈ।
ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ 130 ਕਰੋੜ ਭਾਰਤੀਆਂ ਦਾ ਵਰਤਮਾਨ ਅਤੇ ਭਵਿੱਖ ਕੋਈ ਆਪਦਾ ਜਾਂ ਕੋਈ ਵਿਪਤਾ ਤੈਅ ਨਹੀਂ ਕਰ ਸਕਦੀ।
ਅਸੀਂ ਆਪਣਾ ਵਰਤਮਾਨ ਵੀ ਖ਼ੁਦ ਕਰਾਂਗੇ ਅਤੇ ਆਪਣਾ ਭਵਿੱਖ ਵੀ।
ਅਸੀਂ ਅੱਗੇ ਵਧਾਂਗੇ, ਅਸੀਂ ਪ੍ਰਗਤੀ ਪਥ 'ਤੇ ਦੌੜਾਂਗੇ, ਅਸੀਂ ਵਿਜਈ ਹੋਵਾਂਗੇ।
ਸਾਡੇ ਇੱਥੇ ਕਿਹਾ ਗਿਆ ਹੈ- 'ਕ੍ਰਿਤਮ੍ ਮੇ ਦਕਸ਼ਿਣੇ ਹਸਤੇ, ਜਯੋ ਮੇ ਸਵਯ ਆਹਿਤ:’॥ (‘कृतम् मे दक्षिणे हस्ते, जयो मे सव्य आहितः’॥)
ਯਾਨੀ, ਸਾਡੇ ਇੱਕ ਹੱਥ ਵਿੱਚ ਕਰਮ ਅਤੇ ਕਰਤੱਵ ਹੈ ਅਤੇ ਤਾਂ ਦੂਜੇ ਹੱਥ ਵਿੱਚ ਸਫਲਤਾ ਸੁਨਿਸ਼ਚਿਤ ਹੈ।
ਦੇਸ਼ ਦੀ ਨਿਰੰਤਰ ਸਫਲਤਾ ਦੀ ਇਸੇ ਕਾਮਨਾ ਦੇ ਨਾਲ ਮੈਂ ਤੁਹਾਨੂੰ ਫਿਰ ਨਮਨ ਕਰਦਾ ਹਾਂ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ।
ਸਵਸਥ ਰਹੋ, ਸੁਰੱਖਿਅਤ ਰਹੋ !!!
ਜਾਗ੍ਰਿਤ ਰਹੋ, ਜਾਗਰੂਕ ਰੱਖੋ !!!
ਤੁਹਾਡਾ ਪ੍ਰਧਾਨ ਸੇਵਕ
ਨਰੇਂਦਰ ਮੋਦੀ
******
ਵੀਆਰਆਰਕੇ
(Release ID: 1627801)
Visitor Counter : 237
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam