ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਏਐੱਸਐੱਸਟੀ ਨੇ ਖੁਰਾਕੀ ਵਸਤਾਂ ਵਿੱਚ ਕਾਰਸਿਓਜੈਨਿਕ ਅਤੇ ਮਿਊਟੈਜੈਨਿਕ ਯੌਗਿਕਾਂ ਦਾ ਪਤਾ ਲਗਾਉਣ ਲਈ ਇਲੈਕਟ੍ਰੌਕੈਮੀਕਲ ਸੈਂਸਿੰਗ ਪਲੈਟਫਾਰਮ ਦਾ ਵਿਕਾਸ ਕੀਤਾ
Posted On:
22 MAY 2020 2:47PM by PIB Chandigarh
ਗੁਵਾਹਾਟੀ ਸਥਿਤ ਇੰਸਟੀਟਿਊਟ ਆਵ੍ ਅਡਵਾਂਸਡ ਸਟਡੀ ਇਨ ਸਾਇੰਸ ਐਂਡ ਟੈਕਨੋਲੋਜੀ (ਆਈਏਐੱਸਐੱਸਟੀ) ਨੇ ਕਦੇ-ਕਦੇ ਕਿਓਰਡ ਮੀਟ, ਬੈਕੋਨ, ਕੁਝ ਪਨੀਰ ਅਤੇ ਘੱਟ ਚਰਬੀ ਵਾਲੇ ਦੁੱਧ ਵਰਗੀਆਂ ਖੁਰਾਕੀ ਵਸਤਾਂ ਵਿੱਚ ਕਾਰਸਿਓਜੈਨਿਕ ਅਤੇ ਮਿਊਟੈਜੈਨਿਕ ਯੌਗਿਕਾਂ ਐੱਨ - ਨਾਈਟ੍ਰੋਸੋਡੀਮੇਥੀਲਾਮਾਈਨ (ਐੱਨਡੀਐੱਮਏ) ਅਤੇ ਐੱਨ-ਨਾਈਟ੍ਰੋਸੋਡੀਥੈਨੋਲਾਮਾਈਨ ( ਐੱਨਡੀਈਏ) ਦਾ ਪਤਾ ਲਗਾਉਣ ਲਈ ਇਲੈਕਟ੍ਰੌਕੈਮੀਕਲ ਸੈਂਸਿੰਗ ਪਲੈਟਫਾਰਮ ਦਾ ਵਿਕਾਸ ਕੀਤਾ ਹੈ। ਇਸ ਨੂੰ ਡੀਐੱਨਏ ਵਿੱਚ ਕਾਰਬਨ ਨੈਨੋਮੈਟੀਰੀਅਲਸ (ਕਾਰਬਨ ਡੌਟਸ) ਨੂੰ ਸਥਿਰ ਕਰ ਦੇਣ ਦੇ ਜ਼ਰੀਏ ਇੱਕ ਮੌਡੀਫਾਈਡ ਇਲੈਕਟ੍ਰੋਡ ਵਿਕਸਿਤ ਕਰਨ ਦੁਆਰਾ ਅਰਜਿਤ ਕੀਤਾ ਗਿਆ।
ਵਿਗਿਆਨੀਆਂ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਬਦਲਦੀ ਭੋਜਨ ਸ਼ੈਲੀ ਕਾਰਨ ਉਨ੍ਹਾਂ ਉੱਤੇ ਕਿਓਰਡ ਮੀਟ, ਬੈਕੋਨ, ਕੁਝ ਪਨੀਰ ਅਤੇ ਘੱਟ ਚਰਬੀ ਵਾਲੇ ਸੁੱਕੇ ਦੁੱਧ ਅਤੇ ਮੱਛੀ ਜਿਹੀਆਂ ਖੁਰਾਕੀ ਵਸਤਾਂ ਵਿੱਚ ਨਾਈਟਰੋਸੈਮੀਨ ਪਰਿਵਾਰ ਨਾਲ ਸਬੰਧਿਤ ਹਾਨੀਕਾਰਨ ਰਸਾਇਣਾਂ ਦਾ ਖ਼ਤਰਾ ਮੰਡਰਾਉਣ ਲਗਦਾ ਹੈ। ਅਜਿਹੇ ਰਸਾਇਣਾਂ ਵਿੱਚ ਐੱਨਡੀਐੱਮਏ ਅਤੇ ਐੱਨਡੀਈਏ ਜਿਵੇਂ ਕਾਰਸਿਓਜੈਨਿਕ ਸ਼ਾਮਲ ਹੁੰਦੇ ਹਨ ਜੋ ਸਾਡੇ ਡੀਐੱਨਏ ਦੀ ਰਸਾਇਣਿਕ ਸੰਰਚਨਾ ਨੂੰ ਵੀ ਬਦਲ ਸਕਦੇ ਹਨ। ਇਸ ਲਈ, ਉਨ੍ਹਾਂ ਦਾ ਪਤਾ ਲਗਾਉਣ ਲਈ ਖੋਜ ਤਕਨੀਕਾਂ ਦਾ ਵਿਕਾਸ ਕੀਤਾ ਜਾਣਾ ਮਹੱਤਵਪੂਰਨ ਹੈ ।
ਨਾਈਟਰੋਸੈਮੀਨ ਦਾ ਪਤਾ ਲਗਾਉਣ ਲਈ ਪ੍ਰਯੁਕਤ ਜ਼ਿਆਦਾਤਰ ਤਕਨੀਕਾਂ ਵਿੱਚ μMਖੋਜ ਸੀਮਾਵਾਂ ਹੁੰਦੀਆਂ ਹਨ। ਜਰਨਲ ਏਸੀਐੱਸ ਐਪਲ. ਬਾਇਓ ਮੇਟਰ (ACS Appl. Bio Mater) ਵਿੱਚ ਪ੍ਰਕਾਸ਼ਿਤ ਇਸ ਸਟਡੀ ਵਿੱਚ ਵਿਗਿਆਨੀਆਂ ਨੇ ਐੱਨ-ਨਾਈਟਰੋਸੈਮੀਨ ਦੇ ਸੰਵੇਦਨਸ਼ੀਲ ਅਤੇ ਚਨਾਤਮਕ ਖੋਜ ਲਈ ਕਾਰਬਨ ਡੌਟਸ ਦੇ ਸਤਹ ਉੱਤੇ ਸਥਿਰ ਕੀਤੇ ਗਏ ਡੀਐੱਨਏ ਦਾ ਉਪਯੋਗ ਕਰਨ ਰਾਹੀਂ ਇੱਕ ਇਲੈਕਟ੍ਰੌਕੈਮਿਕਲ ਸੈਂਸਿੰਗ ਪਲੈਟਫਾਰਮ ਦਾ ਨਿਰਮਾਣ ਕੀਤਾ ਹੈ। ਐੱਨਡੀਐੱਮਏ ਅਤੇ ਐੱਨਡੀਈਏ ਲਈ ਕ੍ਰਮਵਾਰ 9.9×10−9 M ਅਤੇ 9.6×10−9 M ਅਨਵੇਸ਼ਣ ਸੀਮਾ ਨਿਰਧਾਰਿਤ ਕੀਤੀ ਗਈ ।
ਇਲੈਕਟ੍ਰੌਕੈਮੀਕਲ ਬਾਇਓਸੈਂਸਰ ਪਲੈਟਫਾਰਮ ਦਾ ਵਿਕਾਸ ਡੀਐੱਨਏ ਨੂੰ ਬਦਲਣ ਲਈ ਐੱਨਡੀਐੱਮਏ ਅਤੇ ਐੱਨਡੀਈਏ ਦੀ ਸਮਰੱਥਾ ਦਾ ਉਪਯੋਗ ਕਰਨ ਦੁਆਰਾ ਕੀਤਾ ਗਿਆ । ਇੱਕ ਕਾਰਬਨ ਅਧਾਰਿਤ ਨੈਨੋਮੈਟੇਰੀਅਲ , ਕਾਰਬਨ ਡੌਟਸ (ਸੀਡੀਐੱਸ) ਦਾ ਉਪਯੋਗ ਕੀਤਾ ਗਿਆ ਜੋ ਇੱਕ ਜੈਵਸੰਗਤ ਅਤੇ ਵਾਤਾਵਰਣ ਲਈ ਹਿਤੈਸ਼ੀ ਮੈਟੀਰੀਅਲ ਵਜੋਂ ਪਹਿਲਾਂ ਤੋਂ ਹੀ ਸਥਾਪਿਤ ਹੈ। ਕੁਦਰਤੀ ਰੂਪ ਨਾਲ ਵਿਉਤਪੰਨ ਚਿਤੋਸਨ (ਸ਼ਰ੍ਰੰਪ, ਲੋਬਸਟਰ ਅਤੇ ਕ੍ਰੈਬ ਦੇ ਸ਼ੈੱਲ ਤੋਂ ਪ੍ਰਾਪਤ ਕੁਦਰਤੀ ਬਾਇਓਪੋਲੀਮਰ) ਇੱਕ ਵਾਤਾਵਰਣ ਲਈ ਅਨੁਕੂਲ ਟਿਕਾਊ ਮੈਟੀਰੀਅਲ ਹੈ ਜਿਸ ਦਾ ਉਪਯੋਗ ਸੀਡੀ ਨੂੰ ਸੰਸ਼ਲੇਸ਼ਿਤ ਕਰਨ ਲਈ ਕੀਤਾ ਗਿਆ।
ਹਾਲਾਂਕਿ ਇਹ ਇੱਕ ਇਲੈਕਟ੍ਰੌਕੈਮੀਕਲ ਸੈਂਸਰ ਹੈ, ਇਲੈਕਟ੍ਰੌਡ ਦਾ ਵਿਕਾਸ ਕਾਰਬਨ ਡੌਟਸ (ਕਾਰਬਨ ਨੈਨੋਪਾਰਟਿਕਲਸ) ਨੂੰ ਡਿਪੋਜੀਟ ਕਰਨ ਦੁਆਰਾ ਅਤੇ ਫਿਰ ਉਨ੍ਹਾਂ ਉੱਤੇ ਬੈਕਟੀਰੀਅਲ ਡੀਐੱਨਏ ਨੂੰ ਸਥਿਰ ਕਰਨ ਦੁਆਰਾ ਕੀਤਾ ਗਿਆ। ਇਸ ਇਲੈਕਟ੍ਰੌਡ ਪ੍ਰਣਾਲੀ ਦਾ ਉਪਯੋਗ ਵਰਤਮਾਨ ਪੀਕ ਦੇ ਮਾਪਣ ਲਈ ਕੀਤਾ ਗਿਆ। ਐੱਨਡੀਐੱਮਏ ਅਤੇ ਐੱਨਡੀਈਏ ਦੋਹਾਂ ਹੀ ਇਲੈਕਟ੍ਰੌਡ ਵਿੱਚ ਮੌਜੂਦ ਡੀਐੱਨਏ ਦੀ ਰਸਾਇਣਿਕ ਸੰਰਚਨਾ ਨੂੰ ਬਦਲ ਦਿੰਦੇ ਹਨ ਜਿਸ ਨਾਲ ਇਹ ਅਧਿਕ ਸੰਵਾਹੀ ਹੋ ਜਾਂਦਾ ਹੈ ਜਿਸ ਦਾ ਨਤੀਜਾ ਆਖਿਰਕਾਰ ਵਧੀ ਹੋਈ ਵਰਤਮਾਨ ਪੀਕ (peak) ਦੇ ਰੂਪ ਵਿੱਚ ਆਉਂਦਾ ਹੈ ।
ਸੰਰਚਨਾਗਤ ਰੂਪ ਨਾਲ ਸਮਾਨ ਕੁਝ ਅਜਿਹੇ ਹੀ ਰਸਾਇਣਿਕ ਯੌਗਿਕਾਂ ਨੂੰ ਇਹ ਜਾਂਚ ਕਰਨ ਲਈ ਜੋੜਿਆ ਗਿਆ ਕਿ ਕੀ ਉਹ ਪ੍ਰਣਾਲੀ ਵਿੱਚ ਟ੍ਰਾਂਸਫਰ ਕਰ ਸਕਦੇ ਹਨ । ਲੇਕਿਨ ਇਹ ਰਸਾਇਣ ਡੀਐੱਨ ਕ੍ਰਮ ਨੂੰ ਨਹੀਂ ਬਦਲ ਸਕਦੇ , ਇਸ ਲਈ ਉਹ ਪ੍ਰਣਾਲੀ ਨੂੰ ਪ੍ਰਭਾਵਿਤ ਨਹੀਂ ਕਰਦੇ ।
(ਪ੍ਰਕਾਸ਼ਨ ਲਿੰਕ :https://dx.doi.org/10.1021/acsabm.0c00073.)
****
ਕੇਜੀਐੱਸ/ਡੀਐੱਸਟੀ
(Release ID: 1626278)
Visitor Counter : 207